A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

Status of Women in the Sikh Faith

Author/Source: Bibi Sondeep Kaur

ਸਿੱਖ ਧਰਮ ਵਿਚ ਔਰਤ ਦਾ ਸਥਾਨ
-ਬੀਬੀ ਸੋਨਦੀਪ ਕੌਰ

ਸੰਸਾਰੀ ਇਤਿਹਾਸ ਦੀ ਨਿਰਖ-ਪਰਖ ਤੋਂ ਇਹ ਸਪਸ਼ਟ ਹੈ ਕਿ ਪੁਰਾਤਨ ਸਮੇਂ ਤੋਂ ਲੈ ਕੇ ਆਧੁਨਿਕ ਯੁਗ ਤਕ, ਇਸਤਰੀ ਜਾਤੀ ਆਪਣੇ ਲਈ ਇਨਸਾਫ਼ ਨਹੀਂ ਜੁਟਾ ਸਕੀ। ਬੇਸ਼ੱਕ ਸਮੇਂ ਦੇ ਇਸ ਵਹਿਣ ਵਿਚ ਅਨੇਕਾਂ ਪਰਿਵਰਤਨ ਹੁੰਦੇ ਚਲੇ ਗਏ ਪਰ ਇਸਤਰੀ ਦੀ ਦਸ਼ਾ ਵਿਚ ਕੋਈ ਖ਼ਾਸ ਸੁਧਾਰ ਨਹੀਂ ਆ ਸਕਿਆ। ਧਰਮ, ਜਿਸ ਦਾ ਮੁੱਖ ਸਿਧਾਂਤ ਹੀ ਮਨੁੱਖ ਦੇ ਆਤਮ-ਸਨਮਾਨ ਨੂੰ ਸਥਾਪਤ ਕਰਨਾ ਹੁੰਦਾ ਹੈ, ਨੇ ਵੀ ਔਰਤ ਨੂੰ ਤ੍ਰਿਸਕਾਰਨ ਦੀ ਨੀਤੀ ਹੀ ਧਾਰਨ ਕੀਤੀ। ਨਤੀਜਾ ਕੀ ਨਿਕਲਿਆ ਕਿ ਈਸਾਈ, ਇਸਲਾਮ ਅਤੇ ਹਿੰਦੂ ਧਰਮ ਆਦਿ ਵਿਚ ਔਰਤ ਦੀ ਦਸ਼ਾ ਬਦ ਤੋਂ ਬਦਤਰ ਹੁੰਦੀ ਚਲੀ ਗਈ। ਇਨ੍ਹਾਂ ਧਰਮਾਂ ਨੇ ਸਿਧਾਂਤ ਤੇ ਅਮਲ ਦੀ ਪੱਧਰ ਤੇ ਜਿਥੇ ਮਨੁੱਖ ਲਈ ਆਜ਼ਾਦੀ ਅਤੇ ਹਰ ਤਰ੍ਹਾਂ ਦੀ ਖੁੱਲ੍ਹ ਦਾ ਰਸਤਾ ਮੁਹੱਈਆ ਕੀਤਾ, ਉਥੇ ਔਰਤ ਲਈ ਬੰਧਨਯੁਕਤ ਵਿਹਾਰ ਨਿਸ਼ਚਿਤ ਕੀਤਾ, ਜਿਸ ਨਾਲ ਅੱਧਾ ਸਮਾਜਿਕ ਢਾਂਚਾ ਪੁਰਸ਼ ਵਰਗ ਦੀ ਅਧੀਨਗੀ ਦੇ ਅੰਤਰਗਤ ਅਸੰਗਠਿਤ ਅਤੇ ਅਵਿਕਸਿਤ ਹੋ ਕੇ ਰਹਿ ਗਿਆ ਅਤੇ ਦਰਦ ਤੇ ਦਇਆ ਦਾ ਸਬੱਬ ਬਣ ਗਿਆ।

ਭਾਰਤੀ ਸੱਭਿਅਤਾ ਦੀ ਪ੍ਰਾਚੀਨਤਮ ਮਨੂੰਵਾਦੀ ਵਿਚਾਰਧਾਰਾ ਅਨੁਸਾਰ ਔਰਤ ਨੂੰ ਸਮਾਜ ਵਿਚ ਸ਼ੂਦਰ ਦੇ ਬਰਾਬਰ ਮੰਨਿਆ ਗਿਆ ਹੈ ਜੋ ਕਿਸੇ ਵੀ ਪ੍ਰਕਾਰ ਨਾਲ ਸਮਾਜਿਕ, ਰਾਜਨੀਤਕ ਅਤੇ ਆਰਥਿਕ ਢਾਂਚੇ ਵਿਚ ਯੋਗਦਾਨ ਪਾਉਣ ਤੋਂ ਅਸਮਰੱਥ ਹੈ। ਉਸ ਨੂੰ ਕੁਲੱਛਿਨੀ ਤੇ ਕੁਲਟਾ ਆਦਿ ਕਹਿ ਕੇ ਅਪਮਾਨਿਤ ਕੀਤਾ ਗਿਆ। ਇਥੋਂ ਤਕ ਕਿ ਨਾਰੀ ਦੇ ਅਰਥ ਇਨ੍ਹਾਂ ਸ਼ਬਦਾਂ ਨਾਲ ਹੀ ਜੋੜ ਦਿੱਤੇ ਗਏ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਮਨੂੰ ਸਿਮ੍ਰਤੀ ਅਨੁਸਾਰ ਨਾਰੀ ਦੇ ਅਰਥ ਦਰਜ ਕੀਤੇ ਹਨ, "ਇਸਤਰੀਆਂ ਦੇ ਸੰਸਕਾਰ ਵੇਦ ਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫ਼ੈਸਲਾ ਹੈ। ਇਸਤਰੀਆਂ ਅਗਿਆਨਣਾਂ ਵੇਦ ਮੰਤ੍ਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤ ਹਨ।" (ਮਨੂੰ ਸਿਮ੍ਰਤੀ ਅ: ਪ: ਸਲੋਕ 247-48)1 ਨਾਲ ਹੀ ਉਹ ਫ਼ਾਰਸੀ ਸ਼ਬਦ ਅਉਰਤ ਦੇ ਅਰਥ ਕਰਦੇ ਹਨ, "ਉਹ ਚੀਜ਼ ਜੋ ਛੁਪਾਉਣ ਲਾਇਕ ਹੋਵੇ।"2

ਹਿੰਦੂ ਧਰਮ ਨੇ ਇਸ ਵਿਚਾਰਧਾਰਾ ਨੂੰ ਰਵਾਇਤ ਤੇ ਪਰੰਪਰਾ ਦੇ ਤੌਰ ਤੇ ਅਪਣਾਇਆ ਕਿ ਔਰਤ ਜਨਮ ਸਮੇਂ ਤੋਂ ਆਪਣੇ ਪਿਤਾ ਦੇ, ਵਿਆਹ ਤੋਂ ਮਗਰੋਂ ਪਤੀ ਦੇ ਅਤੇ ਫਿਰ ਪੁੱਤਰਾਂ ਦੇ ਅਧੀਨ ਰਹੇਗੀ। ਮਾਨਤਾ ਅਨੁਸਾਰ ਬੁਰੀ ਕਿਸਮਤ, ਨਰਕ, ਤੂਫ਼ਾਨ, ਮੌਤ, ਜੇਲ੍ਹ, ਸਰਪਾਂ ਵਿਚੋਂ ਸਭ ਤੋਂ ਭਿਅੰਕਰ ਔਰਤ ਹੈ। ਸਤੀ ਪ੍ਰਥਾ ਇਸ ਤਰ੍ਹਾਂ ਦੇ ਰੀਤੀ-ਰਿਵਾਜਾਂ ਦੀ ਡਰਾਉਣੀ ਸਿਖਰ ਸੀ। ਲੜਕੀ ਨੂੰ ਗੋਦ ਲੈਣ ਦੀ ਹਿੰਦੂ ਧਰਮ ਵਿਚ ਕੋਈ ਰੀਤੀ ਨਹੀਂ ਹੈ। ਉਸ ਦਾ ਦਰਜਾ ਅਣਗਹਿਲੀ ਭਰਿਆ ਸੀ। ਇਥੋਂ ਤਕ ਕਿ ਇਕ ਪਿਤਾ ਆਪਣੀ ਲੜਕੀ ਦੇ ਘਰ ਖਾਣਾ ਖਾਣ ਤੋਂ ਵੀ ਸੰਕੋਚ ਕਰਦਾ ਹੈ।3

ਜੈਨ ਧਰਮ ਨੇ ਆਪਣੇ ਪ੍ਰਭਾਵ ਅਧੀਨ ਵੈਦਿਕ ਪਰੰਪਰਾ ਦਾ ਖੰਡਨ ਤਾਂ ਜ਼ਰੂਰ ਕੀਤਾ ਪਰ ਇਸਤਰੀ ਜਾਤੀ ਦੇ ਸੁਧਾਰ ਬਾਰੇ ਕੋਈ ਵੀ ਸਮਾਧਾਨ ਨਹੀਂ ਕੱਢਿਆ ਗਿਆ। ਇਥੋਂ ਤਕ ਕਿ ਔਰਤ ਨੂੰ ਮੋਕਸ਼/ਮੁਕਤੀ ਦੀ ਅਧਿਕਾਰੀ ਵੀ ਪ੍ਰਵਾਨ ਨਹੀਂ ਕੀਤਾ। ਬੁੱਧ ਧਰਮ ਨੇ ਬੇਸ਼ੱਕ ਪ੍ਰਚਲਤ ਸਨਾਤਨੀ ਪ੍ਰਬੰਧ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਮਨੁੱਖਤਾ ਦੀ ਬੰਦਖਲਾਸੀ ਦਾ ਦਰਵਾਜ਼ਾ ਤਾਂ ਜ਼ਰੂਰ ਖੋਲ੍ਹਿਆ ਪਰ ਔਰਤ ਦੇ ਸਮਾਜ ਵਿਚ ਯੋਗ ਸਥਾਨ ਲਈ ਇਸ ਧਰਮ ਦੇ ਸੰਸਥਾਪਕਾਂ-ਪ੍ਰਚਾਰਕਾਂ ਦਾ ਰੋਲ ਨਿਰਾਸ਼ਾਜਨਕ ਹੀ ਰਿਹਾ। ਮਹਾਤਮਾ ਬੁੱਧ ਨੇ ਸ਼ੁੱਧਤਾ ਦੀ ਮਿਸਾਲ ਤਾਂ ਕਾਇਮ ਕੀਤੀ, ਇਥੋਂ ਤਕ ਕਿ ਉਨ੍ਹਾਂ ਦੀ ਮਾਤਾ ਨੂੰ ਨਿੱਜੀ ਤੌਰ ਤੇ ਮਹਾਨ ਦਰਜਾ ਦਿੱਤਾ ਗਿਆ ਪਰ ਇਹ ਦਰਜਾ ਆਮ ਨਾਰੀਆਂ ਤੋਂ ਵਰਜਿਤ ਕੀਤਾ ਗਿਆ ਅਤੇ ਬੁੱਧ ਨੇ ਜੀਵਨ-ਏਕਾਂਤ ਦਾ ਰਸਤਾ ਵਿਖਾਇਆ। ਇਕ ਵਾਰੀ ਆਨੰਦ ਨੇ ਮਹਾਤਮਾ ਬੁੱਧ ਤੋਂ ਪੁੱਛਿਆ ਕਿ, "ਹੇ ਭਗਵਾਨ! ਇਸਤਰੀ ਜਾਤੀ ਨਾਲ ਸਾਡਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ?" ਤਾਂ ਮਹਾਤਮਾ ਬੁੱਧ ਨੇ ਉੱਤਰ ਦਿੱਤਾ ਕਿ, "ਉਨ੍ਹਾਂ ਨੂੰ ਨਾ ਦੇਖੋ!"4 ਬੋਧ ਪੰਡਤਾਂ ਵਿਚ ਘੱਟੋ-ਘੱਟ ਇਸ ਗੱਲੋਂ ਕੋਈ ਮਤਭੇਦ ਨਹੀਂ ਕਿ ਮਹਾਤਮਾ ਬੁੱਧ ਦੀ ਔਰਤ ਬਾਰੇ ਰਾਇ ਕੋਈ ਬਹੁਤੀ ਚੰਗੀ ਨਹੀਂ ਸੀ। ਇਸ ਨਾਗਵਾਰ ਨਿਰਣੈ ਲਈ ਬੇਸ਼ੱਕ ਥੇਰਵਾਦੀ ਬੋਧ-ਪਰੰਪਰਾ ਦੇ ਧਰਮ-ਗ੍ਰੰਥਾਂ ਵਿਚ ਮਿਲਦੇ ਹਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਹ ਤਿੰਨ ਹਵਾਲੇ ਹਨ, ਬੁੱਧ ਦਾ ਔਰਤ ਨੂੰ ਸੰਘ ਵਿਚ ਦਾਖ਼ਲਾ ਦੇਣ ਤੋਂ ਸੰਕੋਚ, ਦੂਜਾ ਸੰਘ ਵਿਚ ਦਾਖ਼ਲਾ ਦੇਣ ਲਈ ਔਰਤਾਂ ਅਰਥਾਤ ਭਿਖਸ਼ਣੀਆਂ ਦੁਆਰਾ ਅੱਠ ਗੁਰੂ ਧੱਮ ਦੀ ਕਰੜਾਈ ਨਾਲ ਪਾਲਣਾ ਕਰਨ ਦੀ ਸ਼ਰਤ ਅਤੇ ਤੀਜਾ, ਔਰਤ ਦੇ ਮਾਮਲੇ ਵਿਚ ਬੁੱਧ ਦੀ ਆਨੰਦ ਨੂੰ ਸਜੱਗ ਰਹਿਣ ਦੀ ਤਾੜਨਾ।5 ਬੁੱਧ ਤੋਂ ਸੈਂਕੜੇ ਸਾਲਾਂ ਬਾਅਦ ਇਹ ਧਰਮ ਅਨੇਕਾਂ ਹਿੱਸਿਆਂ ਵਿਚ ਵੰਡਿਆ ਗਿਆ। 8ਵੀਂ-9ਵੀਂ ਸਦੀ ਵਿਚ ਬੁੱਧ ਦੇ ਸਿਧਾਂਤਾਂ ਦਾ ਪ੍ਰਚਾਰ ਸਿੱਧਾਂ ਅਤੇ ਜੋਗੀਆਂ ਦੇ ਹੱਥ ਆਇਆ। ਉਨ੍ਹਾਂ ਵਿਚੋਂ ਕੁਝ ਨੇ ਔਰਤ ਨੂੰ ਅਯਾਸ਼ੀ ਦਾ ਸਾਧਨ ਸਮਝ ਕੇ ਇਥੋਂ ਤਕ ਆਖ ਦਿੱਤਾ ਕਿ ਕੁਦਰਤ ਦੀ ਰਚਨਾ ਦਾ ਇਹ ਸਭ ਤੋਂ ਅਪਵਿੱਤਰ ਜੀਵ ਹੈ, ਜੋ ਮਨੁੱਖਤਾ ਦੀ ਮੁਕਤੀ ਦੇ ਵਿਚ ਵੱਡੇ ਬੰਧਨ ਦਾ ਕੰਮ ਕਰਦਾ ਹੈ।

ਦੁਨੀਆਂ ਦੇ ਮੁਖੀ ਧਰਮਾਂ ਯਹੂਦੀ ਧਰਮ, ਈਸਾਈ ਧਰਮ ਅਤੇ ਇਸਲਾਮ ਧਰਮ ਨੇ ਔਰਤ ਨੂੰ ਜੇ ਕੋਈ ਦਰਜਾ ਦਿੱਤਾ, ਉਹ ਸਿਰਫ਼ ਪੁਰਸ਼ਾਂ ਅਤੇ ਇਥੋਂ ਤਕ ਕਿ ਉਤਮ ਜਾਨਵਰਾਂ ਅਤੇ ਵਸਤੂਆਂ ਤੋਂ ਵੀ ਨੀਵਾਂ। ਇਥੋਂ ਤਕ ਕਿ ਧਰਮ ਵਿਚ ਉਨ੍ਹਾਂ ਦੀ ਸ਼ਮੂਲੀਅਤ ਵੀ ਵਰਜਿਤ ਹੈ, ਧਾਰਮਿਕ ਸਥਾਨਾਂ ਤੇ ਵਿਚਰਨਾ ਅਤੇ ਧਰਮ ਦੇ ਵਿਧੀ-ਵਿਧਾਨ ਵਿਚ ਉਸ ਦੀ ਕੋਈ ਹਿੱਸੇਦਾਰੀ ਨਹੀਂ ਰੱਖੀ ਗਈ। ਪੁਰਸ਼ ਨੂੰ ਧਰਮ ਦਾ ਅਗਵਾਈ-ਕਰਤਾ ਮੰਨਿਆ ਗਿਆ ਜਿਸ ਕਰਕੇ ਸਮਾਜ ਅਤੇ ਘਰੇਲੂ ਵਾਤਾਵਰਣ ਵਿਚ ਵੀ ਉਸ ਨੂੰ ਪੁਰਸ਼ ਅਧੀਨ ਹੀ ਰਹਿਣਾ ਪਿਆ। ਔਰਤ ਦਾ ਜਨਮ ਹੀ ਅਸ਼ੁੱਭਤਾ ਦਾ ਚਿੰਨ੍ਹ ਮੰਨਿਆ ਗਿਆ ਅਤੇ ਜੀਵਨ-ਕ੍ਰਮ ਵਿਚ ਇਸ ਨੂੰ ਸਮੱਸਿਆਵਾਂ ਨਾਲ ਜੋੜਿਆ ਗਿਆ। ਯਹੂਦੀ ਧਰਮ ਵਿਚ ਤਾਂ ਔਰਤ ਦਾ ਤ੍ਰਿਸਕਾਰ ਰੋਜ਼ ਦੀ ਪ੍ਰਾਰਥਨਾ ਦੇ ਵਿਚ ਕੀਤਾ ਜਾਂਦਾ ਹੈ, "ਕਿ ਹੇ ਪਰਮਾਤਮਾ! ਸਾਡੇ ਤੇ ਕ੍ਰਿਪਾ ਕਰੋ। ਤੁਸੀਂ ਬ੍ਰਹਿਮੰਡ ਦੇ ਬਾਦਸ਼ਾਹ ਹੋ। ਸਾਨੂੰ ਅਗਲੇ ਜਨਮ ਵਿਚ ਔਰਤ ਨਾ ਬਣਾਉਣਾ।"6 ਘਰ ਵਿਚ ਨੌਕਰ ਅਤੇ ਗ਼ੁਲਾਮ ਸਮਝਣ ਤੋਂ ਇਲਾਵਾ ਉਸ ਨੂੰ ਕਿਸੇ ਕੰਮ ਦੇ ਲਾਇਕ ਨਹੀਂ ਸਮਝਿਆ ਜਾਂਦਾ। ਇਥੋਂ ਤਕ ਕਿ ਉਸ ਦੇ ਪਤੀ ਉਤੇ ਕੋਈ ਹਮਲਾ ਕਰ ਦੇਵੇ ਤਾਂ ਉਸ ਦੀ ਰੱਖਿਆ ਕਰਨ ਦੇ ਅਧਿਕਾਰ ਤੋਂ ਵੀ ਉਸ ਨੂੰ ਵਰਜਿਆ ਗਿਆ ਹੈ ਕਿ ਔਰਤ, ਮਰਦ ਦੀ ਰਾਖੀ ਵੀ ਨਹੀਂ ਕਰ ਸਕਦੀ, ਉਹ ਨਿਰਬਲ ਹੈ।

ਈਸਾਈ ਮੱਤ ਅਨੁਸਾਰ ਔਰਤ ਨੂੰ ਸੰਸਾਰ ਵਿਚ ਸਭ ਤੋਂ ਵੱਡਾ ਅਪਰਾਧੀ ਸਮਝਿਆ ਜਾਂਦਾ ਹੈ। ਇਸ ਕਾਰਨ ਉਹ ਗਿਰਜਾ ਘਰ ਦੀ ਕਿਸੇ ਵੀ ਪਵਿੱਤਰ ਧਾਰਮਿਕ ਵਸਤੂ ਨੂੰ ਛੋਹ ਨਹੀਂ ਸਕਦੀ ਅਤੇ ਗਿਰਜਾ ਘਰ ਵਿਚ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੀ। ਭਾਵੇਂ ਈਸਾਈ ਮੱਤ ਨੂੰ ਦੁਨੀਆਂ ਵਿਚ ਸਭ ਤੋਂ ਵੱਧ ਫੈਲਿਆ ਹੋਇਆ ਵੱਡਾ ਧਰਮ ਮੰਨਿਆ ਜਾਂਦਾ ਹੈ ਪਰ ਇਸ ਨੇ ਔਰਤ ਨੂੰ ਅਧੂਰਾ ਇਨਸਾਨ7 ਕਰਕੇ ਜਾਣਿਆ।

ਇਸਲਾਮ ਧਰਮ ਵਾਲਿਆਂ ਨੇ ਇਸਤਰੀ ਜਾਤੀ ਨੂੰ ਜਿੰਨਾ ਦਬਾਇਆ ਸ਼ਾਇਦ ਹੀ ਕਿਸੇ ਹੋਰ ਧਰਮ ਵਾਲਿਆਂ ਨੇ ਇੰਨੀ ਹੱਦ ਕੀਤੀ ਹੋਵੇ। ਇਸਲਾਮ ਦੇ ਧਾਰਮਿਕ ਸਥਾਨ ਮਸਜਿਦ ਵਿਚ ਪਵਿੱਤਰ ਗ੍ਰੰਥ ਨੂੰ ਪੜ੍ਹਨ ਲਈ ਔਰਤ ਨਾਪਾਕ ਮੰਨੀ ਜਾਂਦੀ ਹੈ ਅਤੇ ਜੇ ਇਸਲਾਮ ਧਰਮ ਵਿਚ ਔਰਤ ਦੇ ਦਰਜੇ ਦੀ ਗੱਲ ਕਰੀਏ ਤਾਂ ਦੋ ਔਰਤਾਂ ਦੀ ਗਵਾਹੀ ਇਕ ਬੰਦੇ ਦੇ ਬਰਾਬਰ ਸਮਝੀ ਜਾਂਦੀ ਹੈ। ਇਸਲਾਮ ਦੇ ਸਭ ਤੋਂ ਵੱਡੇ ਦਰਸ਼ਨ ਅਚਾਰੀਆ ਅਲ-ਗਜ਼ਾਲੀ ਨੇ ਲਿਖਿਆ ਹੈ ਕਿ, "ਔਰਤਾਂ ਤੋਂ ਰਾਇ ਲੈਣਾ ਠੀਕ ਹੈ ਪਰੰਤੂ ਆਚਰਣ ਉਸ ਦੇ ਉਲਟ ਕਰਨਾ ਚਾਹੀਦਾ ਹੈ।"8

ਜੇ ਧਰਮ ਤੋਂ ਹਟ ਕੇ ਸਭਿਅਤਾ ਦੀ ਗੱਲ ਕਰ ਲਈ ਜਾਵੇ ਤਾਂ ਰੋਮਨ ਸਭਿਅਤਾ ਤੋਂ ਸਭਿਆਚਾਰ ਦੀ ਉੱਨਤੀ ਦੇ ਪੜਾਅ ਸ਼ੁਰੂ ਮੰਨੇ ਜਾਂਦੇ ਹਨ, ਪਰ ਇਹ ਸ਼ਾਇਦ ਸੱਭਿਅਤਾ ਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਇਸ ਮਹਾਨ ਸਭਿਆਚਾਰ ਵਿਚ ਵੀ ਔਰਤ ਨੂੰ ਵਸਤੂਆਂ ਦੀ ਤਰ੍ਹਾਂ ਨਿੱਜੀ ਸੰਪਤੀ ਸਮਝਿਆ ਜਾਂਦਾ ਸੀ ਤੇ ਇਸ ਦੀ ਖਰੀਦ-ਵੇਚ ਵੀ ਆਮ ਗੱਲ ਸੀ ਅਤੇ ਬਾਕਾਇਦਾ ਕਾਨੂੰਨ ਸਥਾਪਿਤ ਕੀਤਾ ਗਿਆ ਕਿ ਪਤੀ ਨੂੰ ਪੂਰਾ-ਪੂਰਾ ਅਧਿਕਾਰ ਹੈ ਕਿ ਉਹ ਆਪਣੀ ਪਤਨੀ ਨੂੰ ਮਾਰ ਸਕਦਾ ਹੈ।

ਚੀਨ ਦੇ ਲੋਕਾਂ ਦੀ ਸਿਆਣਪ ਜਗਤ-ਪ੍ਰਸਿੱਧ ਹੈ, ਪਰ ਉਨ੍ਹਾਂ ਅਨੁਸਾਰ ਵੀ ਇਕ ਪਤੀ ਨੂੰ ਸਿਆਣੀ ਸਲਾਹ ਇਹੀ ਹੈ ਕਿ, "ਆਪਣੀ ਪਤਨੀ ਦੀ ਗੱਲ ਸੁਣੋ ਪਰ ਉਸ ਦੇ ਉਲਟ ਕੰਮ ਕਰੋ।" ਰੂਸ ਵਿਚ ਪੁਰਾਣੀ ਕਹਾਵਤ ਹੈ ਕਿ, "ਦਸ ਔਰਤਾਂ ਵਿਚ ਇਕ ਆਤਮਾ ਹੁੰਦੀ ਹੈ।" ਸਪੇਨ ਦੇ ਲੋਕਾਂ ਦੀ ਧਾਰਨਾ ਹੈ ਕਿ, "ਸਾਨੂੰ ਔਰਤਾਂ ਤੋਂ ਆਪਣਾ ਬਚਾਉ ਕਰਨਾ ਚਾਹੀਦਾ ਹੈ।" ਇਟਲੀ ਨੇ ਤਾਂ ਹੱਦ ਤੋਂ ਵੱਧ ਕਰ ਦਿੱਤੀ, ਇਹ ਪ੍ਰਚਲਤ ਕਰਨ ਵਿਚ ਕਿ, "ਜਿਵੇਂ ਘੋੜਾ ਚੰਗਾ ਹੋਵੇ ਜਾਂ ਬੁਰਾ, ਉਸ ਦੀ ਖਿਚਾਈ ਜ਼ਰੂਰੀ ਹੈ, ਉਸੇ ਤਰ੍ਹਾਂ ਔਰਤ ਚੰਗੀ ਹੋਵੇ ਜਾਂ ਬੁਰੀ- ਉਸ ਦੀ ਖਿਚਾਈ ਕੀਤੀ ਜਾਣੀ ਚਾਹੀਦੀ ਹੈ।" ਜਾਪਾਨ, ਜਿਸ ਨੂੰ ਪੂਰੇ ਵਿਸ਼ਵ ਵਿਚ ਚੜ੍ਹਦੇ ਸੂਰਜ ਦਾ ਦੇਸ਼ ਅਤੇ ਤਰੱਕੀ ਦਾ ਮੁਜੱਸਮਾ ਮੰਨਿਆ ਜਾਂਦਾ ਹੈ, ਉਥੋਂ ਦੀਆਂ ਔਰਤਾਂ ਨੂੰ ਵੀ ਧਰਮ ਵਿਚ ਹਿੱਸਾ ਲੈਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਅਰਬ ਦੇਸ਼ਾਂ ਨੂੰ ਅਮੀਰ ਦੇਸ਼ਾਂ ਦੀ ਸ਼੍ਰੇਣੀ ਵਿਚ ਉੱਤਮਤਾ ਦਾ ਦਰਜਾ ਪ੍ਰਾਪਤ ਹੈ ਪਰ ਇਥੋਂ ਦੀ ਔਰਤ ਦੀ ਗਰੀਬੀ ਦਇਆ ਯੋਗ ਹੈ। ਇਥੇ ਬੇਟੀਆਂ ਨੂੰ ਜ਼ਿੰਦਾ ਜਲਾ ਦੇਣ ਦੀ ਰਸਮ ਹੈ। ਲੜਕੀ ਦਾ ਜਨਮ ਸਭ ਤੋਂ ਵੱਡੀ ਬਦਕਿਸਮਤੀ ਸਮਝਿਆ ਜਾਂਦਾ ਹੈ ਅਤੇ ਲੜਕੀ ਦੀ ਮੌਤ ਸਭ ਤੋਂ ਵੱਡੀ ਖੁਸ਼ਕਿਸਮਤੀ। ਤਕਰੀਬਨ ਇਥੋਂ ਦੇ ਸਾਰੇ ਹੀ ਕਾਨੂੰਨ ਔਰਤ ਦੇ ਵਿਰੁੱਧ ਹਨ।

ਅਸਲ ਵਿਚ ਧਰਮ ਦਾ ਸਮਾਜ ਉਤੇ ਬਹੁਤ ਡੂੰਘਾ ਪ੍ਰਭਾਵ ਹੁੰਦਾ ਹੈ। ਧਰਮ ਹੀ ਸਮਾਜ ਨੂੰ ਸਹੀ ਸੇਧ ਦਿੰਦਾ ਹੈ। ਜਨ-ਮਾਨਸ ਦੀ ਅਗਵਾਈ ਕਰਦਾ ਹੈ। ਵਿਗਿਆਨ ਨੈਤਿਕਤਾ ਦੇ ਸਿਧਾਂਤਾਂ ਵਿਚ ਸੁਧਾਰ ਨਹੀਂ ਲਿਆ ਸਕਦਾ। ਇਹ ਨਿਰੋਲ ਧਰਮ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ। ਇਸਤਰੀ ਦੀ ਸਮਕਾਲੀ ਦੁਰਦਸ਼ਾ ਦੇਖ ਕੇ ਉਨ੍ਹਾਂ ਨੇ ਇਸਤਰੀ ਜਾਤੀ ਨੂੰ ਸਮਾਜਿਕ ਪਰਿਪੇਖ ਵਿਚ ਧਾਰਮਿਕ ਤੌਰ ਤੇ ਵਡਿਆਈ ਦਿੱਤੀ ਅਤੇ ਆਸਾ ਦੀ ਵਾਰ ਵਿਚ ਸਪਸ਼ਟ ਕੀਤਾ ਕਿ,

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਸਾਰੇ ਧਰਮਾਂ ਨਾਲੋਂ ਸਿੱਖ ਧਰਮ ਨੂੰ ਵਖਰਿਆਉਂਦਿਆਂ ਡਾ. ਮਹਿੰਦਰ ਕੌਰ ਨੇ ਲਿਖਿਆ ਹੈ ਕਿ, " "In contrast of this, Sikh Gurus have expressed their very presence through the women only. This fact is well known that any writer or bard will compare himself to such a thing which he values and respects. In the creative world of Gurbani even the worldly activities are expressed symbolically. The many facts of practical living are specially illustrated spiritually in Gurbani. The Gurbani is dedicated to the concept that there is only one man i.e. God and the rest are women. That is why the spirit of meditation is so sweetly varied. It was only in Assa Di Var that woman was accepted as a basic unit of the society for the first time in the medieval literature."9

ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਇਸਤਰੀ ਜਾਤੀ ਦੀ ਵਡਿਆਈ ਕੀਤੀ ਕਿ ਸਿੱਖ ਧਰਮ ਨੂੰ ਅਪਣਾਉਣ ਵਾਲੀ, ਉਨ੍ਹਾਂ ਦੀ ਭੈਣ ਨਾਨਕੀ ਪਹਿਲੀ ਇਸਤਰੀ ਹੀ ਸੀ। ਇਥੋਂ ਹੀ ਇਹ ਸਪਸ਼ਟ ਹੈ ਕਿ ਸਿੱਖ ਧਰਮ ਵਿਚ ਇਸਤਰੀ ਨੂੰ ਪੁਰਸ਼ ਬਰਾਬਰ ਸਮਝਿਆ ਜਾਂਦਾ ਹੈ। ਇਨਸਾਈਕਲੋਪੀਡੀਆ ਆਫ ਸਿੱਖ ਰਿਲੀਜ਼ਨ ਵਿਚ ਦਰਜ ਹੈ ਕਿ, "ਸਿੱਖ ਇਸਤਰੀਆਂ ਵਿਹਾਰ ਅਤੇ ਬੌਧਿਕ ਪੱਧਰ ਦੇ ਤੌਰ ਤੇ ਮਰਦਾਂ ਬਰਾਬਰ ਹਨ। ਇਸਤਰੀ ਮੁਕਤੀ ਦਾ ਮਾਰਗ ਹੈ। ਸਿੱਖ ਧਰਮ, ਇਸਤਰੀ ਮਰਦ ਨੂੰ ਬਰਾਬਰ ਧਾਰਮਿਕ ਅਤੇ ਆਤਮਿਕ ਅਧਿਕਾਰ ਬਖ਼ਸ਼ਦਾ ਹੈ।"10

ਦਸਾਂ ਗੁਰੂਆਂ ਨੇ ਔਰਤਾਂ ਨੂੰ ਸਤਿਕਾਰ ਦਿੱਤਾ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕ੍ਰਾਂਤੀਕਾਰੀ ਰੂਪ ਵਿਚ ਇਸਤਰੀ ਦੀ ਦਸ਼ਾ ਸੁਧਾਰਨ ਲਈ ਉਪਰਾਲੇ ਕੀਤੇ। ਜਦੋਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਗੁਰੂ ਜੀ ਨੇ ਜਿਥੇ ਹਰ ਮਰਦ ਨੂੰ ਆਪਣੇ ਨਾਉਂ ਪਿੱਛੇ ਸਿੰਘ ਭਾਵ ਸ਼ੇਰ ਲਗਾਉਣ ਦੀ ਹਦਾਇਤ ਕੀਤੀ, ਉਥੇ ਔਰਤ ਨੂੰ ਕੌਰ ਲਗਾਉਣ ਦੀ ਪਹਿਚਾਣ ਬਖ਼ਸ਼ੀ। ਕੌਰ ਦਾ ਅਰਥ ਲਿਆ ਜਾਵੇ ਤਾਂ ਇਸ ਨੂੰ ਰਾਜੇ ਦੇ ਸਭ ਤੋਂ ਵੱਡੇ ਪੁੱਤਰ ਕਹਿਲਾਉਣ ਵਾਲੇ ਸ਼ਬਦ ਕੰਵਰ ਤੋਂ ਲਿਆ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਔਰਤ ਨੂੰ ਸਿੱਖ ਧਰਮ ਵਿਚ ਸ਼ਾਇਦ ਉਸ ਮਰਦ ਦੀ ਤਰ੍ਹਾਂ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਸਭ ਸਤਿਕਾਰ ਕਰਦੇ ਹਨ ਜੋ ਕਿ ਰਾਜ ਦਾ ਬਰਾਬਰ ਦਾ ਉਤਰਾਧਿਕਾਰੀ ਹੁੰਦਾ ਹੈ। ਆਫ਼ਰੀਨ ਹੈ ਐਸੇ ਮਹਾਂਪੁਰਸ਼ਾਂ ਅਤੇ ਮਹਾਨ ਧਰਮ ਦੇ, ਜਿਸ ਨੇ ਔਰਤ ਨੂੰ ਐਸਾ ਮਹਾਨਤਮ ਦਰਜਾ ਬਖਸ਼ਿਆ ਜਿਸ ਵਿਚ ਦੁਨੀਆਂ ਦੀਆਂ ਸਾਰੀਆਂ ਸਭਿਆਤਾਵਾਂ ਤੇ ਧਰਮ ਅਸਫ਼ਲ ਰਹੇ। ਇਥੋਂ ਤਕ ਕਿ ਇਸ ਮਹਾਨ ਧਰਮ ਦੀ ਗੁੜ੍ਹਤੀ (ਜੋ ਕਿ ਖੰਡੇ-ਬਾਟੇ ਦਾ ਅੰਮ੍ਰਿਤ ਸੀ) ਵਿਚ ਮਿਠਾਸ ਘੋਲਣ ਵਾਲੀ ਇਸਤਰੀ ਹੀ ਸੀ ਜਿਸ ਨੂੰ ਸਰਬੱਤ ਖ਼ਾਲਸਾ ਮਾਤਾ ਸਾਹਿਬ ਕੌਰ ਜੀ ਦੇ ਨਾਂ ਨਾਲ ਸਤਿਕਾਰਦਾ ਹੈ।

ਸਿੱਖ ਧਰਮ ਦੀ ਵਿਸ਼ੇਸ਼ ਵਿਲੱਖਣਤਾ ਇਸ ਗੱਲ ਵਿਚ ਵੀ ਹੈ ਕਿ ਇਸ ਵਿਚ ਔਰਤ ਨੂੰ ਸਤਿਕਾਰ ਤੋਂ ਉੱਪਰ ਨਿਡਰ ਤੇ ਬਹਾਦਰ ਮੰਨਿਆ ਗਿਆ। ਜੇ ਸਾਰੇ ਸੰਸਾਰ ਨੇ ਉਸ ਨੂੰ ਨਿਰਬਲ ਜਤਾਇਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖ ਕੇ ਪੂਰੇ ਸੰਸਾਰ ਦੇ ਧਾਰਮਿਕ ਢਾਂਚੇ ਨੂੰ ਹਲੂਣਿਆ ਅਤੇ ਔਰਤ ਦੀ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਚੰਡੀ ਦੀ ਵਾਰ ਵਿਚ ਇਸਤਰੀ ਨੂੰ ਪਰਮਾਤਮਾ ਦੀ ਸ਼ਕਤੀ ਦੇ ਪ੍ਰਤੀਕ ਵਜੋਂ ਦੁਰਗਾ ਰੂਪ ਵਿਚ ਦਰਸਾਇਆ ਗਿਆ ਹੈ। ਵਿਦਵਾਨ ਲਿਖਦੇ ਹਨ ਕਿ,

"ਚੰਡੀ ਦੀ ਵਾਰ ਵਿਚ ਇਸਤਰੀ ਨੂੰ ਨਾਇਕ ਦੇ ਰੂਪ ਵਿਚ ਲਿਆ ਗਿਆ ਹੈ। ਇਸ ਨਾਲ ਇਸਤਰੀ ਜਾਤੀ ਦਾ ਸਨਮਾਨ ਕੀਤਾ ਗਿਆ ਹੈ। ਮੱਧਕਾਲ ਵਿਚ ਇਸਤਰੀ ਜਾਤੀ ਪ੍ਰਤੀ ਨਫ਼ਰਤ ਪਾਈ ਜਾਂਦੀ ਸੀ। ਇਸ ਰਾਹੀਂ ਇਸਤਰੀ ਜਾਤੀ ਨੂੰ ਸੰਦੇਸ਼ ਦਿੱਤਾ ਗਿਆ ਕਿ ਦੁਰਗਾ ਵਾਂਗ ਬਾਕੀ ਇਸਤਰੀਆਂ ਵੀ ਜ਼ਾਲਮਾਂ ਦਾ ਬਹਾਦਰੀ ਨਾਲ ਟਾਕਰਾ ਕਰ ਸਕਦੀਆਂ ਹਨ। ਇਹੋ ਕਾਰਨ ਹੈ ਕਿ ਵਾਰ ਵਿਚ ਦੁਰਗਾ ਨੂੰ ਇਕੱਲੀ ਹੀ ਵੱਡੇ-ਵੱਡੇ ਰਾਖਸ਼ਾਂ ਦਾ ਟਾਕਰਾ ਕਰਦੇ ਹੋਏ ਦਰਸਾਇਆ ਗਿਆ ਹੈ। ਉਹ ਮੁਨਾਰਿਆਂ ਜਿੱਡੇ ਰਾਖਸ਼ਾਂ ਨੂੰ ਪਲਾਂ ਵਿਚ ਮਾਰ ਮੁਕਾਉਂਦੀ ਹੈ।"11 ਨਮੂਨੇ ਵਜੋਂ ਵੇਖੋ-

"ਜੋਧੇ ਵਡੇ ਮੁਨਾਰੇ ਜਾਪਨਿ ਖੇਤ ਵਿਚ।

ਦੇਵੀ ਆਪ ਸਵਾਰੇ ਪੱਬਾਂ ਜੇਵਹੇ।

ਕਦੇ ਨ ਆਖਨਿ ਹਾਰੇ ਧਾਵਨਿ ਸਾਮ੍ਹਣੇ।

ਦੁਰਗਾ ਸਭੇ ਸੰਘਾਰੇ ਰਾਖਸ਼ ਖੜਗ ਲੈ।"

ਇਸ ਵਾਰ ਦੇ ਪ੍ਰਵੇਸ਼ ਨਾਲ ਸਮਾਜ ਵਿਚ ਇਸਤਰੀ ਜਾਤੀ ਦਾ ਸਿਰ ਉੱਚਾ ਹੋਇਆ ਹੈ ਕਿਉਂਕਿ ਇਸ ਵਿਚ ਇਸਤਰੀ ਨੂੰ ਇਕ ਨਾਇਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਰੱਬੀ ਸ਼ਕਤੀ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਣ ਲਈ ਇਸ ਵਾਰ ਨੇ ਸਮਾਜ ਨੂੰ ਨਰੋਈ ਸੇਧ ਦਿੱਤੀ ਹੈ।12 ਡਾ. ਜੀਤ ਸਿੰਘ ਸੀਤਲ ਲਿਖਦੇ ਹਨ ਕਿ, "ਵਾਰ ਦੀ ਨਾਇਕਾ ਇਸਤਰੀ ਬਣਾ ਕੇ ਤੇ ਇਕੱਲੀ ਨੂੰ ਹਜ਼ਾਰਾਂ ਨਾਲ ਲੜਦੀ ਦਿਖਾ ਕੇ ਗੁਰੂ ਸਾਹਿਬ ਨੇ ਨਾ ਸਿਰਫ਼ ਮਰਦਾਂ ਨੂੰ ਵੰਗਾਰਿਆ ਹੈ, ਸਗੋਂ ਇਸਤਰੀ ਜਾਤੀ ਨੂੰ ਵੀ ਉਤਸ਼ਾਹਿਤ ਕੀਤਾ ਹੈ ਕਿ ਉਹ ਨਿਤਾਣੀ, ਅਬਲਾ ਜਾਂ ਘਰ ਦਾ ਸ਼ਿੰਗਾਰ ਹੀ ਨਾ ਬਣ ਕੇ ਬੈਠੀ ਰਹੇ ਸਗੋਂ ਦੇਸ਼, ਧਰਮ, ਜਾਤੀ ਲਈ ਵੀ ਆਪਣੇ ਫਰਜ਼ ਨੂੰ ਪਛਾਣੇ ਅਤੇ ਗੁਰੂ ਸਾਹਿਬ ਦੇ ਇਸ ਮਨੋਰਥ ਦੀ ਪੂਰਤੀ ਅਸੀਂ ਪਿੱਛੋਂ ਹੋਈਆਂ ਬਹਾਦਰ ਸਿੰਘਣੀਆਂ ਮਾਈ ਭਾਗੋ ਤੇ ਰਾਣੀ ਸਾਹਿਬ ਕੌਰ ਦੇ ਰੂਪ ਵਿਚ ਵੇਖਦੇ ਹਾਂ।"13

ਵੇਖਿਆ ਜਾਵੇ ਤਾਂ ਅੱਜ ਦੇ ਆਧੁਨਿਕ ਯੁੱਗ ਵਿਚ ਇਸਤਰੀ ਜਾਤੀ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਹ ਮਾਨਵਤਾ ਦੇ ਮੱਥੇ ਤੇ ਕਲੰਕ ਹੈ। ਲੋੜ ਹੈ, ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੀਵਾਲਤਾ ਦੇ ਹਾਮੀ, ਸਰਬੱਤ ਦਾ ਭਲਾ ਮੰਨਣ ਵਾਲੇ ਸਿੱਖ ਧਰਮ ਵੱਲੋਂ ਬਖਸ਼ੇ ਇਸਤਰੀ ਦੇ ਸਤਿਕਾਰਯੋਗ, ਵਡਿਆਈਪੂਰਨ ਦਰਜੇ ਨੂੰ ਅਪਣਾਉਣ ਦੀ!

ਹਵਾਲੇ ਤੇ ਪਦ-ਟਿੱਪਣੀਆਂ:-

1. ਨਾਭਾ, ਭਾਈ ਕਾਨ੍ਹ ਸਿੰਘ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1981, ਪੰਨਾ 699

2. ਉਹੀ, ਪੰਨਾ 23

3. Kidwai, M.H. Sheikh, Women under different Social and Religious Laws (Budhism, Judaism, Christianity, Islam), Seema Publication, New Delhi, 1976, p.7-8.

4. ਉਹੀ, ਪੰਨਾ 11

5. ਸੋਬਤੀ, ਹਰਚਰਨ ਸਿੰਘ, ਔਰਤ : ਬੁੱਧ ਦੀ ਨਜ਼ਰ ਚ, ਵੈਲਵਿਸ਼ ਪਬਲਿਸ਼ਰਜ਼, ਦਿੱਲੀ 1997, ਪੰਨਾ 11

6. Kidwai, M.H. Sheikh, ibid, p.22

7. ਬਿਦਿ, ਪ.14

8. ਦਿਨਕਰ, ਰਾਮਧਾਰੀ ਸਿੰਘ, ਸੱਭਿਆਚਾਰ ਦੇ ਚਾਰ ਅਧਿਆਇ (ਅਨੁਵਾਦਿਤ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 548.

9. Gill, M.K. (Dr.), The Role and Status of Women in Sikhism, National Book Shop, Delhi, 1995, p. 16.

10. Harbans Singh (Ed.), The Encyclopaedia of Sikhism, Punjabi University, Patiala, 1996, p. 442.

11. ਘੁੰਮਣ, ਬਿਕਰਮ ਸਿੰਘ ਤੇ ਗੁਮਟਾਲਾ ਚਰਨਜੀਤ ਸਿੰਘ, ਚੰਡੀ ਦੀ ਵਾਰ: ਚਿੰਤਨ ਤੇ ਕਲਾ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ, 2000, ਪੰਨਾ 26

12. ਗਿਆਨੀ ਹਰਬੰਸ ਸਿੰਘ ਚੰਡੀਗੜ੍ਹ, ਚੰਡੀ ਦੀ ਵਾਰ, ਨਿਰਣਯ ਸਟੀਕ, ਸੁੰਦਰ ਬੁੱਕ ਡਿਪੋ, ਜਲੰਧਰ, 1979, ਪੰਨਾ 50.

13. ਸੀਤਲ, ਡਾ. ਜੀਤ ਸਿੰਘ, ਚੰਡੀ ਦੀ ਵਾਰ (ਇਕ ਅਲੋਚਨਾਤਮਕ ਅਧਿਐਨ), ਪੈਪਸੂ ਬੁੱਕ ਡਿਪੋ, ਪਟਿਆਲਾ, 1977, ਪੰਨਾ 23.


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article