ਖੁਨ ਸ਼ਹੀਦਾਂ ਦਾ
ਜੋਤਿ ਨੂਰਾਨੀ
ਹੁੰਦੀ ਜਦੋਂ ਧਰਮ ਦੀ ਜੱਗ ਅੰਦਰ ਹਾਨੀ ।
ਦਿਲੀ ਮੁਹੱਬਤ ਆਪਣੀ ਬਣ ਜਾਏ ਬਿਗਾਣੀ ।
ਫਟੇ ਕਲੇਜਾ ਧਰਤ ਦਾ, ਛਾ ਜਾਏ ਹੈਰਾਣੀ ।
ਆਪਣੀਆਂ ਦਾ ਖੁਨ ਭੀ ਜਦ ਬਣਦਾ ਪਾਣੀ ।
ਦਿਲ ਦੀ ਉਦੋਂ ਵੇਦਨਾ ਵਹੇ ਅੱਖੀਆਂ ਥਾਨੀ ।
ਘੱਲੇ ਫਿਰ ਪ੍ਰਮਾਤਮਾ ਕੋਈ ਜੋਤਿ ਨੂਰਾਨੀ ।
ਖੇਵਲ ਰੱਬੀ ਜੋਤਿ ਦੀ ਬੱਸ ਇਕ ਨਿਸ਼ਾਨੀ ।
ਢੱਕਦਾ ਪੱਤ ‘ਨਿਰਦੋਸ਼’ ਦੀ ਉਹ ਕਰ ਕੁਰਬਾਨੀ।