A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

Spokesman Desperate for Paid Gov't Ads

March 21, 2007
Author/Source: Gurjant Singh Katu, SAD (Amritsar)

'ਰੋਜ਼ਾਨਾ ਸਪੋਕਸਮੈਨ' ਅਖਬਾਰ ਵੱਲੋਂ ਸਰਕਾਰੀ ਇਸ਼ਤਿਹਾਰ ਨਾ ਮਿਲਣ ਕਾਰਨ ਤਰਲੇ

14 ਮਾਰਚ ਦੇ 'ਰੋਜ਼ਾਨਾ ਸਪੋਕਸਮੈਨ' ਵਿਚ ਐਡੀਟੋਰੀਅਲ ਲੇਖ ਸ੍ਰ: ਜੋਗਿੰਦਰ ਸਿੰਘ ਵਲੌਂ ਲਿਖਿਆ ‘ਕੀ ਸਰਕਾਰੀ ਇਸ਼ਤਿਹਾਰਾਂ ਬਗ਼ੈਰ ਰੋਜ਼ਨਾ ਅਖਬਾਰ ਚੱਲ ਸਕਦਾ ਹੈ?’ ਪੜ੍ਹਿਆ ਤੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇ ਮਾਇਆ ਦਾ ਗੁਲਾਮ ਇਨਸਾਨ ਮਾਇਆ ਬਦਲੇ ਲੇਲੜੀਆਂ ਕੱਢ ਰਿਹਾ ਹੋਵੇ। ਅਖ਼ਬਾਰ ਦੀ ਨਿਡਰਤਾ, ਨਿਰਪੱਖਤਾ ਨੂੰ ਕਿਸੇ ਵੀ ਹਕੂਮਤ ਸਹਾਰੇ ਕਾਇਮ ਨਹੀਂ ਰੱਖਿਆ ਜਾ ਸਕਦਾ। ਸਮਾਜ, ਕੌਮ ਅਤੇ ਧਰਮ ਦੀ ਗੱਲ ਕਰਨ ਵਾਲੀਆ ਅਖ਼ਬਾਰਾ ਅਤੇ ਆਜ਼ਾਦੀ ਪੱਖੀ ਸੋਚ ਦੇ ਇਨਕਲਾਬੀ ਆਗਆਂੂ ਨੂੰ ਕੁੱਚਲਣ ਲਈ ਹਕੂਮਤਾਂ ਹਰ ਵੇਲੇ ਤਤਪਰ ਰਹਿੰਦੀਆ ਹਨ। ਪਰ ਜਦੋਂ ਇਹ ਅਖਬਾਰ ਅਤੇ ਇਨਕਲਾਬੀ ਆਗੂਆਂ ਨੂੰ ਹਕੂਮਤ ਖਰੀਦ ਲੈਂਦੀ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਹੋਂਦ ਖ਼ਤਮ ਕਰ ਦਿੱਤੀ ਜਾਂਦੀ ਇਸ ਲਈ ਉਨ੍ਹਾਂ ਵਿਚ ਕੋਈ ਵੀ ਸਪਸ਼ਟ ਗੱਲ ਕਹਿਣ ਦਾ ਜ਼ੇਰਾ ਨਹੀਂ ਰਹਿੰਦਾ। ਅਸੀਂ ਸਾਡੀ ਵੈਬਸਾਈਟ ਰਾਹੀ ਕਈ ਵਾਰ ਸਪੋਕਸਮੈਨ ਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਸ੍ਰ: ਜੋਗਿੰਦਰ ਸਿੰਘ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਕਿ ਤੁਸੀ ਆਪਣੇ ਅਖਬਾਰ ਨੂੰ ਲੋਕਾਂ ਦੀ ਅਵਾਜ਼ ਬਣਾਕੇ ਰਖੋ। ਪਰ ਸਾਬਕਾ ਚੀਫ ਮਨਿਸਟਰ ਕੈਪਟਨ ਅਮਰਿੰਦਰ ਸਿੰਘ ਤੋਂ ਸਰਕਾਰੀ ਇਸ਼ਤਿਹਾਰ ਪ੍ਰਾਪਤ ਕਰਨ ਲਈ ਸਿੱਖ ਕੌਮ ਦੀ ਕਾਤਿਲ ਜਮਾਤ ਕਾਂਗਰਸ ਦੇ ਹੱਕ ਵਿਚ ਇਲੈਕਸ਼ਨਾ ਤੋ ਪਹਿਲਾ ਅਤੇ ਇਲੈਕਸ਼ਨਾਂ ਦੌਰਾਨ ਨੰਗਾ ਚਿੱਟਾ ਕੀਤਾ ਪ੍ਰਚਾਰ ਕਿਹੜੀ ਸਿੱਖ ਕੌਮ ਦੀ ਸੇਵਾ ਸੀ ? ਇਸ ਦੇ ਉਲਟ ਸਿੱਖ ਕੌਮ ਦੀ ਅਜ਼ਾਦੀ ਲਈ ਗੱਲ ਕਰਨ ਵਾਲੇ ਸ੍ਰ: ਸਿਮਰਨਜੀਤ ਸਿੰਘ ਮਾਨ ਦੀਆਂ ਖਬਰਾ ਅਤੇ ਨੀਤੀ ਬਿਆਨਾਂ ਨੂੰ ਬਿਲਕੁਲ ਨਜ਼ਰਅੰਦਾਜ ਕਰ ਦਿੱਤਾ ਸੀ। ਅਖਬਾਰ ਦੀ ਇਸ ਨੀਤੀ ਦੇ ਕਾਰਣ ਅੱਜ ਪੰਜਾਬ ਦੀ ਸਿਆਸਤ ਤੇ ਹਿਦੂੰਤਵ ਪੱਖੀ ਸ਼ਕਤੀਆਂ ਭਾਰੂ ਹੋ ਗਈਆ। ਦਸਮ ਗ੍ਰੰਥ ਬਾਰੇ ਕੀਤਾ ਕੂੜ ਪ੍ਰਚਾਰ ਵੀ ਹਿੰਦੂਤਵ ਨੂੰ ਮਜ਼ਬੂਤ ਕਰਨ ਵਾਲੀ ਪਾਲਿਸੀ ਸੀ। ਜਦਕਿ ਕੋਈ ਸਿੱਖ ਦਸਮ ਗ੍ਰੰਥ ਨੂੰ ਆਪਣਾ ਗੁਰੂ ਨਹੀਂ ਮਨਦਾ ਫਿਰ ਇਹ ਬੇਲੋੜਾ ਵਿਵਾਦ ਕਿਉਂ? ਹੁਣ ਜਦੋਂ ਸਰਕਾਰ ਬਦਲ ਗਈ ਹੈ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕੋਲੋ ਸਰਕਾਰੀ ਸਹਿਯੋਗ ਪ੍ਰਾਪਤ ਕਰਕੇ ਧੰਨ ਦੇ ਖੁਲ੍ਹੇ ਗੱਫੇ ਪ੍ਰਾਪਤ ਕੀਤੇ ਤੇ ਉਹੀ ਉਮੀਦ ਸ੍ਰ: ਪ੍ਰਕਾਸ਼ ਸਿੰਘ ਬਾਦਲ ਕੋਲੋ ਲਗਾਉਣੀ ਮੂਰਖਤਾ ਨਹੀਂ ਤਾਂ ਹੋਰ ਕੀ ਹੈ ? ਸੋ ਸਤਿਕਾਰਯੋਗ ਜੋਗਿੰਦਰ ਸਿੰਘ ਜੀ ਮਿੰਨਤਾਂ,ਤਰਲੇ, ਹਾੜੇ ਅਤੇ ਲੇਲੜੀਆਂ ਕੱਢਣ ਦੀ ਆਦਤ ਬੰਦੇ ਦੀ ਜ਼ਮੀਰ ਖਤਮ ਕਰ ਦਿੰਦੀ ਹੈ ਜੇਕਰ ਜ਼ਮੀਰ ਜਿੰਦਾ ਹੋਵੇ ਤਾਂ ਦੁਨੀਆਂ ਦੀ ਕੋਈ ਵੀ ਸ਼ਕਤੀ ਤੁਹਾਡੀ ਅਣਖ਼, ਗੈਰਤ ਨੂੰ ਚੈਲਿੰਜ ਨਹੀਂ ਕਰ ਸਕਦੀ।

ਜਿਥੋ ਤੱਕ ਮਾਇਆ ਦਾ ਸਵਾਲ ਹੈ। ਤੂਹਾਨੂੰ ਗਰੀਬ ਸਿੱਖਾਂ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਦਿਲ ਖੋਲ ਕੇ ਜਿਵੇਂ ਪਹਿਲਾ ਤੁਹਾਡੀ ਇਮਦਾਦ ਕੀਤੀ ਹੈ ਉਸੇ ਤਰ੍ਹਾ ਉਹ ਤੂਹਾਨੂੰ ਹੋਰ ਵੀ ਮਾਇਆ ਦੇ ਸਕਦੇ ਹਨ ਜੇਕਰ ਤੁਸੀਂ ਆਪਣੀ ਜ਼ਮੀਰ ਨੂੰ ਮਾਰ ਕੇ ਹਿੰਦੂਤਵ ਦੇ ਪਿਆਦੇ ਨਾ ਬਣੋ ਮਾਇਆ ਦੀ ਕੋਈ ਕਮੀ ਨਹੀਂ ਰਹੇਗੀ, ਸਾਡੀ ਬੇਨਤੀ ਹੈ ਕਿ ਆਪਣਾ ਕਿਰਦਾਰ ਸਾਫ ਰੱਖੋ ।

ਸਾਨੂੰ ਬੜੀ ਖੁਸ਼ੀ ਹੈ ਕਿ ਸਪੋਕਸਮੈਨ ਹੁਣ ਜਦੋਂ ਇਸ ਦੇ ਹੱਥ ਵਿਚੋਂ ਤਾਕਤ ਕਾਂਗਰਸ ਦੇ ਹਾਰ ਜਾਣ ਕਾਰਨ ਨਿਕਲ ਗਈ ਹੈ। ਹੁਣ ਪੰਥ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਸੀਂ ਪੰਥਕ ਖੇਤਰ ਵਿਚ ਇਸ ਗੱਲ ਨੂੰ ਸ਼ੁਭ ਸ਼ਗਨ ਮੰਨਦੇ ਹਾਂ । ਪਰ ਜੋ ਗੁਰਬਖਸ਼ ਸਿੰਘ ਕਾਲਾ ‘ਅਫਗਾਨਾ’ ਸ. ਇੰਦਰ ਸਿੰਘ ਘੱਗਾ ਅਤੇ ਸ. ਗੁਰਤੇਜ ਸਿੰਘ ਆਈ. ਏ. ਐਸ ਦੀ ਸੋਚ ਨਾਲ ਜੋ ਸਿੱਖੀ ਵਿਚ ਭੰਨਤੋੜ ਕੀਤੀ ਜਾ ਰਹੀ ਹੈ ਇਸ ਬਾਰੇ ਆਪਣੇ ਵਿਚਾਰ ਸ਼ਪਸ਼ਟ ਕਰਨ ਤੋਂ ਬਾਅਦ ਹੀ ਅਸੀਂ ਪਾਰਟੀ ਵੱਲੋਂ ਪੰਥਕ ਮਸਲਿਆਂ ਬਾਰੇ ਆਪਣੀ ਰਾਇ ਦੇ ਸਕਦੇ ਹਾਂ। ਕਿੳਂਕਿ ਸਾਨੂੰ ਪਿਛਲਾ ਇਤਹਾਸ ਅਜੇ ਭੁਲਿਆ ਨਹੀਂ, ਜਦੋਂ ਹਿੰਦ ਹਕੂਮਤ ਨੇ ਸਿੱਖੀ ਨੂੰ ਕਮਜ਼ੋਰ ਕਰਨ ਲਈ ਨਿਰਕਾਰੀਆਂ ਦਾ ਅਖੋਤੀ ਬਾਬਾ ਗੁਰਬਚਨਾ ਲੱਭ ਕੇ ਉਸ ਰਾਹੀਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਮਹਿੰਮ ਦਾ ਸਾਥ ਆਪਣੇ ਹੱਥ ਠੋਕੇ ਹਿੰਦੂਤਵ ਪੱਖੀ ਲਾਲਾ ਜਗਤ ਨਰਾਇਣ ਨੇ ਆਪਣੀ ਅਖਬਾਰ ਜੱਗਬਾਣੀ ਰਾਹੀਂ ਦਿੱਤਾ ਸੀ। ਹੁਣ ਵੀ ਹਿੰਦ ਹਕੂਮਤ ਸਾਡੇ ਸੱਭਿਆਚਾਰ, ਸਿਆਸਤ ਅਤੇ ਧਰਮ ਨੂੰ ਸਪੋਕਸਮੈਨ ਤੇ ਅਜੀਤ ਰਾਹੀਂ ਸਿੱਖ ਧਰਮ ਬਾਰੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਜੇਕਰ ਕੋਈ ਵੀ ਨਵੀਂ ਪੰਜਾਬੀ ਅਖਬਾਰ ਨਿਕਲੇਗੀ ਉਸ ਬਾਰੇ ਇਹ ਜਰੂਰ ਘੋਖ ਲਿਆ ਜਾਵੇ ਕਿ ਇਸ ਦੀਆਂ ਤਾਰਾਂ ਕਿਤੇ ਸਿੱਖ ਵਿਰੋਧੀ ਤਾਕਤਾਂ ਕੋਲ ਤਾਂ ਨੀ ਹਿਲਦੀਆਂ । ਸਾਡੀ ਸੰਗਤਾਂ ਨੂੰ ਇਹ ਵੀ ਤਜਵੀਜ ਹੈ ਕਿ ਬਾਹਰਲੇ ਮੁਲਕਾਂ ਵਿਚ ਵਸਦੇ ਆਜ਼ਾਦੀ ਪੱਖੀ ਸੋਚ ਦੇ ਸਿੱਖ ਕੋਈ ‘ਨਵਾਂ ਮੀਡੀਆ’ ਸੈਟੈਲਾਈਟ ਰਾਹੀਂ ਚਲਾਉਣ ਦੀ ਕੋਸਿ਼ਸ਼ ਕਰਨ ਜਿਸ ਤੇ ਹਿੰਦੂਤਵ ਦਾ ਕੋਈ ਪ੍ਰਭਾਵ ਨਾ ਹੋਵੇ । ਤਾਂ ਜੋ ਸਿੱਖ ਧਰਮ, ਸਿੱਖ ਸਿਧਾਂਤ ਅਤੇ ਸਿੱਖ ਸਿਆਸਤ ਨੂੰ ਸਹੀ ਲੀਹਾਂ ਤੇ ਚਲਾਇਆ ਜਾ ਸਕੇ।

ਪੰਜਾਬ ਦੀ ਵਜ਼ਾਰਤ ਵਿਚ ਸ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਨੁਮਾਇੰਦੇ ਸ. ਬਿਕਰਮਜੀਤ ਸਿੰਘ ਮਜੀਠੀਆਂ ਨੂੰ ਸੂਚਨਾ (ਇਨਫੋਮੇਸ਼ਨ) ਦਾ ਵਜ਼ੀਰ ਵਜ਼ੀਰ ਬਣਾ ਲਿਆ ਹੈ ਤਾਂ ਜੋ ਉਸ ਤੋਂ ਤਕੜੀ ਇਸ਼ਤਿਹਾਰਬਾਜ਼ੀ ਸਰਕਾਰੀ ਖਜਾਨੇ ਤੋਂ ਪ੍ਰਾਪਤ ਕੀਤੀ ਜਾ ਸਕੇ। ਪਰ ਕੀ ਸ. ਬਰਜਿੰਦਰ ਸਿੰਘ ਸਿੱਖ ਸਿਆਸਤ ਨੂੰ ਚੰਗੇ ਅਤੇ ਸੱਚੇ ਢੰਗ ਨਾਲ ਨਾ ਪੇਸ਼ ਕਰਨ ਤੇ ਝੂਠੀ ਮਾਇਆ ਵਿਚ ਮਗਨ ਹੋ ਕੇ ਤੇ ਹਿੰਦ ਹਕੂਮਤ ਦੇ ਪਿਛਲੱਗ ਬਣਕੇ ਆਪਣੀ ਅਖਬਾਰ ਨੂੰ ਕਿਵੇਂ ਸਿੱਖਾਂ ਨਾਲ ਜੋੜੀ ਰੱਖਣਗੇ?

ਬਾਦਲ ਦਲ, ਅਜੀਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਰਿਆਣੇ ਦੇ ਸਿੱਖਾਂ ਦਾ ਵਿਸ਼ਵਾਸ਼ ਉੱਠ ਗਿਆ ਹੈ ਇਸੇ ਕਾਰਨ ਇਨ੍ਹਾਂ ਖਿਲਾਫ ਇਕ ਲਹਿਰ ਖੜ੍ਹੀ ਹੋ ਗਈ ਹੈ ਇਸ ਲਹਿਰ ਦਾ ਰੰਗ ਪੰਜਾਬ ਵਿਚ ਵੀ ਚੜਨ ਵਾਲਾ ਹੈ। ਸ. ਬਰਜਿੰਦਰ ਸਿੰਘ ਹਮਦਰਦ ਬਾਦਲ ਦਲ, ਬੀਜੇਪੀ ਅਤੇ ਹਿੰਦ ਹਕੂਮਤ ਦਾ ਪੱਖ ਪਸੇ਼ ਕਰਦੇ ਹਨ। ਮੱਲੋਮੱਲੀ ਪੰਜਾਬ ਦੀ ਸਿੱਖ ਸਿਆਸਤ ਤੇ ਸਿੱਖ ਵਿਰੋਧੀ ਇੰਦਰ ਕੁਮਾਰ ਗੁਜ਼ਰਾਲ ਅਤੇ ਉਸ ਦੇ ਪੁੱਤਰ ਨੂੰ ਪੰਜਾਬ ਦੀ ਸਿਆਸਤ ਤੇ ਥੋਪ ਰਹੇ ਹਨ ਜਿਵੇਂ ਕਾਂਗਰਸ ਪੰਜਾਬ ਦੀ ਸਿਆਸਤ ਤੇ ਕੋਈ ਨਵਾਂ ਲਛਮਣ ਸਿੰਘ ਗਿੱਲ ਲੱਭਣ ਦੀ ਤਿਆਰੀ ਕਰ ਰਹੀ ਹੈ ।

ਗੁਰਜੰਟ ਸਿੰਘ ਕੱਟੂ
ਜਰਨਲਿਸਟ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article