A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

The Drama of Apologies

June 27, 2007
Author/Source: Gurcharanjit Singh Lamba

ਡਰਾਮਾ ਮਾਫ਼ੀ ਨਾਮਾ ਜਾਰੀ ਹੈ।

ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਸ਼ਤਾਬਦੀ ਦੀ ਪੂਰਬ ਸੰਧਿਆ ਤੇ 17 ਮਈ, 2007 ਅਤੇ 29 ਮਈ, 2007 ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵਿਚ ਸਪਸ਼ਟ ਆਦੇਸ਼ ਸੀ, “ਗੁਰਮੀਤ ਰਾਮ ਰਹੀਮ ਵਰਗੇ ਦੰਭੀਆਂ, ਪਾਖੰਡੀਆਂ ਦੇ ਪਾਖੰਡਾ ਅਤੇ ਦੰਭਾਂ ਦਾ ਪਰਦਾ ਫ਼ਾਸ਼ ਕਰ ਲਈ” ਅਤੇ “ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਵਿੱਢਿਆ ਪੰਥਕ ਸੰਘਰਸ਼ ਇਸ ਦੀਆਂ ਜੜ੍ਹਾਂ ਪੁੱਟੇ ਜਾਣ ਤਕ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ”। ਇਸਦੇ ਨਾਲ ਹੀ ਰਾਜਨੀਤਕ ਦਲਾਲਾਂ ਤੋਂ ਬਚਾਣ ਲਈ ਇਸ ਹੁਕਮਨਾਮੇ ਵਿਚ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਗਿਆ ਸੀ, “ਦੰਭੀ, ਪਾਖੰਡੀ, ਅਤੇ ਪੰਥ ਦੋਖੀ ਰਾਮ ਰਹੀਮ ਗੁਰਮੀਤ ਸਿੰਘ ਅਤੇ ਉਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਕਿਸੇ ਕਿਸਮਦਾ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਰਾਜਸੀ ਸਬੰਧ ਨਾ ਰਖਣ;” ਪਰ ਇਸ ਹੁਕਮਨਾਮੇ ਦੀ ਅਜੇ ਸਿਆਹੀ ਵੀ ਨਹੀਂ ਸੁਕੀ ਸੀ ਕਿ ਅਖੌਤੀ ਗੁਰੂ ਦੇ ਅਖੌਤੀ ਮਾਫ਼ੀ ਨਾਮੇ ਨੂੰ ਸਿਰ ਤੇ ਚੁਕੀ ‘ਵਿਚੋਲੇ’ ਇਸ ਹੁਕਮਨਾਮੇ ਨੂੰ ਨਿਰਸਤ ਕਰਣ ਲਈ ਤਰਲੋ ਮੱਛੀ ਹੋ ਰਹੇ ਹਨ। ਕੀ ਇਸ ਕਿਸਮ ਦੇ ਕਿਸੇ ਮਾਫ਼ੀ ਨਾਮੇ ਤੇ ਵਿਚਾਰ ਤਾਂ ਦੂਰ ਉਸ ਬਾਰੇ ਵਿਚਾਰ ਵੀ ਉਕਤ ਹੁਕਮਨਾਮੇ ਦੀ ਉਲੰਘਣਾ ਨਹੀਂ?

ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਅਦਾਲਤ ਨਹੀਂ ਅਤੇ ਨਾ ਹੀ ਅਕਾਲੀ ਦਲ ਵਲ ਵਾਂਗਰ ‘ਧਰਮ ਨਿਰਪੱਖ’ ਅਦਾਰਾ ਹੈ। ਇਹ ਤਾਂ ਸਿੱਖਾਂ ਦਾ ਅਤੇ ਸਿੱਖਾਂ ਲਈ ਥਾਪਿਆ ਅਕਾਲ ਦਾ ਤਖਤ ਹੈ। ਵੈਸੇ ਵੀ ਕਿਸੇ ਗੁਰੂ ਡੰਮੀ ਜਾਂ ਗੁਰੂ ਡੰਮ ਵਿਚ ਗ੍ਰਸਤ ਵਿਅਕਤੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਨੂੰ ਸਮਰਪਤ ਹੋ ਕੇ ਇਸਦੇ ਸਨਮੁਖ ਪੇਸ਼ ਹੋਇਆ ਜਾਂਦਾ ਹੈ ਤਾਂ ਪੰਥ ਉਸਨੂੰ ਤਨਖਾਹ ਲਾ ਕੇ ਆਪਣੇ ਵਿਚ ਮਿਲਾ ਸਕਦਾ ਹੈ। ਪਰ ਇਸਦੇ ਵਿਪਰੀਤ ਕੂੜ ਅਤੇ ਝੂਠ ਦੀ ਦੁਕਾਨ ਬੰਦ ਕੀਤੇ ਬਿਨਾਂ ਅਖੌਤੀ ਮਾਫ਼ੀ ਦਾ ਡਰਾਮਾ ਉਸਦੇ ਗੁਰੂ ਡੰਮ ਨੂੰ ਵੈਧਤਾ ਅਤੇ ਪੰਥਕ ਪ੍ਰਵਾਨਗੀ ਪ੍ਰਦਾਨ ਕਰਨ ਦਾ ਸਾਧਨ ਹੀ ਬਣੇਗਾ।
ਸਤਿਗੁਰੂ ਤੇ ਇਸਦੇ ਮੁਕਾਬਲੇ ਵਿਚ ਭੇਖੀ ਦੰਭੀ ਗੁਰੂ ਮੁੱਢ ਕਦੀਮ ਤੋਂ ਨਾਲ ਨਾਲ ਹੀ ਤੁਰੇ ਹਨ। ਕਚ ‘ਤੇ ਸਚ, ਅਸਲ ‘ਤੇ ਨਕਲ, ਖੋਟੇ ‘ਤੇ ਖਰੇ, ਸਹੀ ‘ਤੇ ਗ਼ਲਤ ਹਮੇਸ਼ਾਂ ਹਮੇਸ਼ਾਂ ਤੋਂ ਨਾਲ ਨਾਲ ਹੀ ਤੁਰੇ ਹਨ। ਪਰ ਸਚ, ਅਸਲ, ਖਰੇ ‘ਤੇ ਸਹੀ ਦੀ ਪਛਾਣ ਦੀ ਬਿਬੇਕ ਬੁਧ ਵੀ ਵਾਹਿਗੁਰੂ ਨੇ ਬਖਸ਼ੀ ਹੈ। ਇਸ ਦੇ ਨਾਲ ਹੀ ਇਹ ਗੁਰ ਪਰਮੇਸਰ ਬਾਬਾ ਨਾਨਕ ਦਾ ਸਦੀਵੀ ਸਚ ਬਚਨ ਹੈ, ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥2॥

ਭੇਖ, ਪਾਪ, ਪਾਖੰਡ ਦਾ ਪਰਦਾ ਬਹੁਤੀ ਦੇਰ ਕਾਇਮ ਨਹੀ ਰਹਿੰਦਾ। ਦੁਨਿਆਵੀ ਤਾਕਤਾਂ ਅਤੇ ਲੋਭ ਲਹਿਰ ਵਿਚ ਗ੍ਰਸੇ ਰਾਜਨੀਤਕ ਅਤੇ ਧਾਰਮਿਕ ਲਬਾਦਾ ਧਾਰੀਆਂ ਦੀ ਸ਼ਹਿ ਅਤੇ ਸਰਪ੍ਰਸਤੀ ਵੀ ਇਸ ਪਾਜ ਨੂੰ ਬਹੁਤਾ ਚਿਰ ਲੁਕਾ ਨਹੀ ਸਕਦੀ। ਸਚ, ਇਨਸਾਫ਼ ਅਤੇ ਹੱਕ ਦੀ ਆਵਾਜ਼ ਬੁਲੰਦ ਕਰਣ ਲਈ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਿਸ਼ਾਹ ਦਾ ਫ਼ੁਰਮਾਨ ਹੈ, ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥ ਗੁਰੂ ਸਾਹਿਬ ਦੀ ਹਯਾਤੀ ਦੌਰਾਨ ਵੀ ਭੇਖੀ, ਦੰਭੀ ਅਤੇ ਕੱਚੇ ਗੁਰੂ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਤੇ ਕਾਬਜ਼ ਹੋ ਚੁਕੇ ਸਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵੀ ਕਿਹਨਾਂ ਹਸਰਤ ਭਰੀਆਂ ਨਜ਼ਰਾਂ ਨਾਲ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਨੂੰ ਦੂਰੋਂ ਨਮਸਕਾਰ ਕਰ ਕੇ ਵਾਪਸ ਮੁੜੇ ਹੋਣ ਗੇ ਇਸ ਨੂੰ ਨਬੀ, ਪੈਗੰਬਰੀ ਅਤੇ ਰਸੂਲਾਂ ਵਾਲਾ ਹਿਰਦਾ ਹੀ ਮਹਿਸੂਸ ਕਰ ਸਕਦਾ ਹੈ। ਪੰਥ ਨੂੰ ਕਿੰਨੀ ਕਿੰਨੀ ਵਾਰ ਅਤੇ ਕਿਤਨੀ ਕਿਤਨੀ ਦੇਰ ਆਪਣੇ ਮਰਕਜ਼, ਧੁਰੇ ਅਤੇ ਅੰਮ੍ਰਿਤ ਦੇ ਸੋਮੇ ਤੋਂ ਦੂਰ ਰਹਿਣਾ ਪਿਆ।
ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਨਿਰੰਜਨੀਏ ਰੂਪ ਬਦਲ ਬਦਲ ਕੇ ਪਾਵਨ ਸਰੋਵਰ ਅਤੇ ਸਿਖਾਂ ਦੇ ਵਿਚਕਾਰ ਦੀਵਾਰ ਬਣਦੇ ਰਹੇ ਹਨ। ਗੁਰੂ ਤੇਗ ਬਹਾਦੁਰ ਸਾਹਿਬ ਨੂੰ ਵੀ ਫ਼ੁਰਮਾਣਾ ਪਿਆ, ਇਹ ਮਸੰਦ ਜੋ ਅੰਮ੍ਰਿਤਸਰੀਏ, ਤ੍ਰਿਸ਼ਨ ਅਗਨ ਕੀ ਅੰਤਰ ਸੜੀਏ॥

ਪਰ ਇਹ ਸਿਲਸਿਲਾ ਇਥੇ ਹੀ ਆ ਕੇ ਰੁਕ ਨਹੀਂ ਜਾਂਦਾ। ਸਮੇਂ ਸਮੇਂ ਸਿਰ ਨਕਲੀ ਗੁਰੂ ਪ੍ਰਗਟ ਹੁੰਦੇ ਰਹੇ ਹਨ। ਲਾਲ ਕੁੜਤੀ, ਨਕਲੀ ਨਿਰੰਕਾਰੀ, ਰਾਧਾ ਸੁਆਮੀ, ਨਾਮਧਾਰੀ, ਆਸ਼ੂਤੋਸ਼, ਭਨਿਆਰੇ ਤੇ ਕੁਝ ਜ਼ਿਆਦਾ ਹੀ ਜੋਸ਼ ਵਿਚ ਆਏ ਸਾਧ ਅਤੇ ਸੰਤ ਵੀ ਗੁਰੂ ਡੰਮ ਦੇ ਮਾਰਗ ਤੇ ਚਲ ਕੇ ਨ੍ਰਿਸਾਕੰ ਸਰੀਕ ਹੈਂ॥ ਗੁਰ ਪਰਮੇਸਰ ਨਾਲ ਸ਼ਿਰਕ ਤੋਂ ਗੁਰੇਜ਼ ਨਹੀਂ ਕਰ ਸਕੇ। ਸ੍ਰੀ ਮੁਖਵਾਕ ਹੈ ਤਿਸਹਿ ਸਰੀਕੁ ਨਾਹੀ ਰੇ ਕੋਈ ॥ ਕਿਸ ਹੀ ਬੁਤੈ ਜਬਾਬੁ ਨ ਹੋਈ ॥(1083)

1960 ਦੇ ਕਰੀਬ ਵੀ ਅੰਮ੍ਰਿਤਸਰ ਵਿਚ ਇਕ ਐਸੇ ਦੰਭੀ ਨੇ ਪ੍ਰਚਾਰ ਕਰ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਪ੍ਰਗਟ ਹੋਏ ਹਨ। ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥(468) ਕਾਫੀ ਗਿਣਤੀ ਵਿਚ ਲੋਕ ਉਸਦੇ ਦੁਆਲੇ ਇਕੱਠੇ ਹੋਣ ਲਗ ਪਏ। ਅਜ ਦੀ ਤਰ੍ਹਾਂ ਸ਼ਰਧਾਵਾਨ ਸਿਖ ਕਲਪ ਰਹੇ ਸਨ। ਉਸ ਸਮੇਂ ਦੇ ‘ਸੰਤ ਸਿਪਾਹੀ’ ਦੇ ਐਡੀਟਰ ਸਰਦਾਰ ਮਨਜੀਤ ਸਿੰਘ ਉਸਦੇ ਮਜਮੇ ਵਿਚ ਚਲੇ ਗਏ ਅਤੇ ਕਹਿਣ ਲਗੇ, ‘ਮਹਾਰਾਜ ਇਹ ਤਾਂ ਬੜੇ ਚੰਗੇ ਭਾਗ ਹਨ ਕਿ ਗੁਰੂ ਅਰਜਨ ਦੇਵ ਜੀ ਮੁੜ ਪ੍ਰਗਟ ਹੋਏ ਹਨ। ਪਰ ਇਹ ਖੁਸ਼ ਖਬਰੀ ਨਿਰੀ ਅੰਮ੍ਰਿਤਸਰ ਨਹੀਂ ਬਲਕਿ ਸਾਰੇ ਜਗਤ ਵਿਚ ਪ੍ਰਗਟ ਹੋਣੀ ਚਾਹੀਦੀ ਹੈ।’ ਉਹ ਪੰਖਡੀ
ਕਹਿਣ ਲਗਾ, ‘ਹਾਂ ਇਹ ਤੁਸੀਂ ਕਰੋ।’ ਸਰਦਾਰ ਮਨਜੀਤ ਸਿੰਘ ਕਹਿਣ ਲਗੇ ਕਿ ਇਹ ਹੋ ਜਾਏ ਗਾ ਜੇ ਕਰ ਆਪ ਤੱਤੀ ਤਵੀ ਦਾ ਕੌਤਕ ਇਕ ਵਾਰ ਫ਼ਿਰ ਦੁਹਰਾ ਦਿਉ। ਉਸਦੀ ਮਜਲਿਸ ਵਿਚ ਹਲਚਲ ਮਚ ਗਈ। ਬੀਬੀਆਂ ਸਰਦਾਰ ਮਨਜੀਤ ਸਿੰਘ ਨੂੰ ਬੁਰਾ ਭਲਾ ਕਹਿਣ ਲਗ ਪਈਆਂ। ਸ਼ਾਤਰ ਕੁਝ ਕੁ ਘਬਰਾਇਆ ਪਰ ਕਹਿਣ ਲਗਾ, ‘ਜੀ, ਮੈਂ ਤਾਂ ਇਹ ਕਰ ਦਵਾਂ ਗਾ, ਪਰ ਚੰਦੂ ਕੋਣ ਬਣੇਗਾ?’ ਸਰਦਾਰ ਮਨਜੀਤ ਸਿੰਘ ਕਹਿਣ ਲਗੇ ਕਿ ਜੇ ਇਤਨੀ ਕੁਰਬਾਨੀ ਨਾਲ ਗੁਰੂ ਸਾਹਿਬ ਪ੍ਰਗਟ ਹੁੰਦੇ ਹਨ ਤਾਂ ਇਹ ਪਾਪ ਮੈਂ ਕਰ ਲਵਾਂਗਾ। ਬਾਅਦ ਵਿਚ ਆਪ ਜੀ ਪਾਸੋਂ ਭੁਲ ਬਖਸ਼ਵਾ ਲਵਾਂਗਾ। ਫਸੇ ਹੋਏ ਸਾਧ ਨੇ ਕਿਹਾ ਕਿ ਠੀਕ ਹੈ ਤੁਸੀਂ
ਤਿਆਰੀ ਕਰਵਾਉਗੇ। ਸਰਦਾਰ ਸਾਹਿਬ ਨੇ ਸਾਰਾ ਪ੍ਰਬੰਧ ਕਰਵਾ ਦਿਤਾ ਪਰ ਦਿਤੇ ਹੋਏ ਸਮੇਂ ਤੇ ਉਹ ਦੰਭੀ ਗੁਰੂ ਪਿਛਲੇ ਦਰਵਾਜ਼ਿਉਂ ਐਸਾ ਗਾਇਬ ਹੋਇਆ ਕਿ ਮੁੜ ਦਰਸ਼ਨ ਨਾ ਦਿੱਤੇ। ਜਲੰਧਰ ਦੇ ਗੁਰਮੁਖ ਪਿਆਰੇ ਇੰਜੀਨਿਅਰ ਸਰਦਾਰ ਭਗਤ ਸਹੀ ਕਿਹਾ ਕਰਦੇ ਸਨ ਕਿ ਇਹ ਦੰਭੀ ਗੁਰੂ ਤਤੀ ਤਵੀ ਤਾਂ ਇਕ
ਪਾਸੇ ਰਹੀ, ਇਕ ਮੋਮ ਬੱਤੀ ਤੇ ਹੀ ਇਕ ਮਿਨਟ ਆਸਨ ਲਗਾ ਕੇ ਵਿਖਾ ਦੇਣ। ਗੁਰਬਾਣੀ ਦੇ ਮਹਾਨ ਕਥਾਕਾਰ ਗਿਆਨੀ ਮਾਨ ਸਿੰਘ ਝੌਰ ਦੀ ਵਿਆਖਿਆ ਕਿਤਨੀ ਸਪਾਟ ਅਤੇ ਸਟੀਕ ਹੈ ਕਿ ਸਤਿਗੁਰੂ ਤਾਂ ਉਹ ਸੀ ਜਿਸਨੇ 1430 ਸਫ਼ੇ ਦਾ ਗੁਰੂ ਗ੍ਰੰਥ ਸਾਹਿਬ ਅੰਤਰ ਧਿਆਨ ਹੋ ਕੇ ਲਿਖਵਾ ਦਿੱਤਾ। ਇਹ ਭੇਖੀ ਗੁਰੂ ਆਪ ਹੀ ਇਕ ਚਿੱਠੀ ਲਿਖਣ ਅਤੇ ਫ਼ਿਰ ਉਸਨੂੰ ਮੂੰਧੀ ਮਾਰ ਕੇ ਮੁੜ ਲਫ਼ਜ਼ ਬ ਲਫ਼ਜ਼ ਲਿਖਵਾ ਦੇਣ ਤਾਂ ਮੈਂ ਮੰਨ ਜਾਵਾਂ ਗਾ। ਗੁਰੂ ਕਲਗੀਧਰ ਪਿਤਾ ਇਹਨਾਂ ਭੇਖੀ ਗੁਰੂਆਂ ਬਾਰੇ ਫੁਰਮਾਂਦੇ ਹਨ,

ਦੇਵ ਪੀਰ ਬਿਸਾਰ ਕੈ ਪਰਮੇਸ੍ਰ ਆਪ ਕਹਾਂਹਿਗੇ ॥
ਨਰ ਭਾਂਤ ਭਾਂਤਨ ਏਕ ਕੋ ਜੁਰ ਏਕ ਏਕ ਉਡਾਂਹਿਗੇ ॥
ਏਕ ਮਾਸ ਦੁਮਾਸ ਲੇੰ ਅਧ ਮਾਸ ਲੇੰ ਤ ਚਲਾਂਹਿਗੇ ॥
ਅੰਤ ਬੂਬਰ ਪਾਨ ਜਿਉ ਮਤ ਆਪ ਹੀ ਮਿਟ ਜਾਂਹਿਗੇ ॥ 19॥(ਸ੍ਰੀ ਦਸਮ ਗ੍ਰੰਥ)

ਚਰਨ ਨਹੀ ਧਿਆਇ ਹੈ ॥ ਦੁਸ਼ਟ ਗਤਿ ਪਾਇ ਹੈ ॥ 34॥
ਨਰਕ ਕਹੁ ਜਾਹਿਗੇ ॥ ਅੰਤ ਪਛੁਤਾਹਿਗੇ ॥ 35॥ (ਸ੍ਰੀ ਦਸਮ ਗ੍ਰੰਥ)

ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥ ਸ਼ਾਇਰੇ ਮਗਰਬ ਅਲਾਮਾ ਇਕਬਾਲ ਨੇ ਵੀ ਦੁਆ ਕੀਤੀ ਸੀ ਕਿ ਵਾਹਿਗੁਰੂ ਤੇਰੀ
ਜ਼ਿੰਦਗੀ ਅੰਦਰ ਕੋਈ ਤੂਫ਼ਾਨ ਪੈਦਾ ਕਰ ਦਵੇ ਕਿਉਕਿ ਐਸ਼ੋ ਇਸ਼ਰਤ ਨੇ ਤੇਰੀ ਜ਼ਿੰਦਗੀ ਵਿਚ ਖੜੋਤ ਪੈਦਾ ਕਰ ਦਿੱਤੀ ਹੈ।

ਖ਼ੁਦਾ ਤੁਝੇ ਕਿਸੀ ਤੂਫ਼ਾਂ ਸੇ ਆਸ਼ਨਾ ਕਰ ਦੇ,
ਕਿ ਤੇਰੀ ਬਹਾਰ ਕੀ ਮੌਜੋਂ ਮੇਂ ਇਜ਼ਤਿਰਾਬ ਨਹੀਂ।

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥(858) ਮੁਗਲਾਂ ਨਾਲ ਜੰਗ ਸਮੇਂ ਜਦੋਂ ਮੋਮਨ ਖਾਨ ਹਾਥੀ ਤੇ ਸਵਾਰ ਹੋ ਕੇ
ਆਇਆ ਤਾਂ ਉਸ ਸਮੇਂ ਜ਼ਖਮੀ ਭਾਈ ਤਾਰਾ ਸਿੰਘ ਵਾਂ ਨੇ ਆਪਣੇ ਗੁਰ ਭਾਈ ਲਖਬੀਰ ਸਿੰਘ ਨੂੰ ਹੱਲਾ ਸ਼ੇਰੀ ਦਿੰਦਿਆਂ ਕਿਹਾ ਕਿ
ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਦੋ ਦੋ ਮੱਝਾਂ ਦੇ ਉੱਤੋਂ ਦੀ ਟੱਪ ਜਾਇਆ ਕਰਦੇ ਸੀ ਤੇ ਤੂੰ ਹੁਣ ਮੁਗ਼ਲਾਂ ਦੇ ਇਸ ਕੱਟੇ ਨੂੰ ਨਹੀਂ ਟੱਪ
ਸਕਦਾ?

ਜਦ ਅਸੀਂ ਤੁਸੀਂ ਹੁਤ ਮੰਝੀ ਚਰਾਵਤ। ਤੂੰ ਹੁਤੈ ਮੰਝੀ ਮਇ ਦੁੱਇ ਟੱਪ ਜਾਵਤ।
ਅਬ ਕੱਟਾ ਤੁਰਕਨ ਕਾ ਕਿਤਕ ਕਾ ਕਿਤਕ ਕ ਬਲਾਇ । ਮਾਰ ਤੁਰਕ ਤੂੰ ਉਪਰ ਜਾਇ।

ਕੀ ਦੰਭ ਅਤੇ ਪਖੰਡ ਦੇ ਗੁਰੂ ਡੰਮ ਦਾ ਕੱਟਾ ਹੁਣ ‘ਸਿੰਘਾਂ’ ਅਤੇ ‘ਸਿੰਘ ਸਾਹਿਬਾਨ’ ਨੂੰ ਹਟਕ ਰਿਹਾ ਹੈ?

ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥
ਸੂਰ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥1॥ ਡਗਮਗ ਛਾਡਿ ਰੇ ਮਨ ਬਉਰਾ ॥
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥1॥ ਰਹਾਉ ॥338

-ਗੁਰਚਰਨਜੀਤ ਸਿੰਘ ਲਾਂਬਾ


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article