A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

Maryada - Qualification for Singh Sahibans

August 15, 2007
Author/Source: Gurcharnjit Singh Lamba, Editor Sant-Sipahi

ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਮੁਤਾਬਕ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਲਈਮਾਪ ਦੰਡ ਤੈਅ ਕੀਤਾ ਗਿਆ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸ੍ਰੀ ਨਾਨਕ ਪ੍ਰਕਾਸ਼, ਪੰਥ ਪ੍ਰਕਾਸ਼, ਆਦਿ ਗ੍ਰੰਥ ਦੀ ਮਿਆਰੀ ਕਥਾ ਕਰ ਸਕਦੇ ਹੋਣ।

ਸ਼੍ਰੋ. ਗੁ. ਪ੍ਰ. ਕਮੇਟੀ ਵੱਲੋਂ ਪ੍ਰਕਾਸ਼ਤ ‘ਸ਼੍ਰੀ ਹਰਿਮੰਦਰ ਸਾਹਿਬ ਦਾਸੁਨਹਿਰੀ ਇਤਿਹਾਸ’ ਪੁਸਤਕ ਵਿੱਚ ‘ਮਰਯਾਦਾ ਨਿਯੁਕਤੀ ਗ੍ਰੰਥੀ ਸਾਹਿਬ ਦੇ ਪੰਨਾ 158 ਵਿੱਚ ਵੀ ਸਿੰਘ ਸਾਹਿਬਾਨ ਦੀਆਂ ਯੋਗਤਾਵਾਂ ਅੰਕਿਤ ਹਨ, ਜਿਨ੍ਹਾਂ ਵਿੱਚ ਲਿਖਿਆ ਹੈ:

ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀ ਬਾਣੀ, ਗੁਰੂ ਪ੍ਰਤਾਪ ਸੂਰਜ ਅਤੇ ਸ੍ਰੀ ਗੁਰੂ ਪੰਥ ਪ੍ਰਕਾਸ਼ਆਦਿ ਪ੍ਰਸਿੱਧ ਗੁਰੂ ਇਤਿਹਾਸਕ ਗ੍ਰੰਥਾਂ ਦੀ ਚੰਗੀ ਤਰ੍ਹਾਂ ਵਿਆਖਿਆ ਕਰ ਸਕਦਾ ਹੋਵੇ। ਕਥਾ ਤੇ ਲੈਕਚਰ ਕਰਨ ਵਿੱਚ ਪ੍ਰਬੀਨਹੋਵੇ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਈ ਆਮ ਗੁਰਦੁਆਰਾ ਨਹੀਂ ਹੈ। ਇਸ ਦਾ ਰੁਤਬਾ ਅਤੇ ਮਰਯਾਦਾ ਵੀ ਵਿਸ਼ੇਸ਼ ਹੈ ਅਤੇ ਇਥੋਂ ਦੇ ਗ੍ਰੰਥੀ ਸਾਹਿਬਾਨ ਜਾਂ ਸਿੰਘ ਸਾਹਿਬਾਨ ਦਾ ਰੁਤਬਾ ਵੀ ਵਿਸ਼ੇਸ਼ ਹੈ। ਇਹ ਸਹੀ ਹੈ ਕਿ ਇਹਨਾਂ ਮਹਾਨ ਅਹੁਦਿਆਂ ਤੇ ਬਾਬਾਬੁੱਢਾ ਜੀ, ਭਾਈ ਮਨੀ ਸਿੰਘ ਜੀ ਆਦਿ ਸੁਸ਼ੋਭਿਤ ਹੋ ਚੁੱਕੇ ਹਨ। ਪਰ ਇਹ ਵੀ ਇਕ ਕੌੜਾ ਇਤਿਹਾਸਕ ਸੱਚ ਹੈ ਕਿ ਗੁਰੂ ਸਾਹਿਬ ਦੀਹਯਾਤੀ, ਜੀਵਨ ਕਾਲ ਵਿੱਚ ਵੀ ਮੀਣੇ, ਮਸੰਦ, ਧੀਰ ਮਲੀਏ ਆਦਿ ਇਸ ਪਾਵਨ ਸਥਾਨ ਤੇ ਕਾਬਜ਼ ਰਹਿ ਚੁੱਕੇ ਹਨ ਜਿਸ ਬਾਰੇ ਗੁਰੂਸਾਹਿਬ ਨੂੰ ਵੀ ਕਹਿਣਾ ਪਿਆ ਇਹ ਮਸੰਦ ਜੋ ਅੰਮ੍ਰਿਤਸਰੀਏ, ਤ੍ਰਿਸ਼ਨ ਅਗਨ ਕੀ ਅੰਤਰ ਸੜੀਏ। ਸਿੱਖ ਰਹਿਤ ਮਰਯਾਦਾ ਮੁਤਾਬਕਸਿੱਖ ਦੀ ਪਰੀਭਾਸ਼ਾ ਵਿਚ ਵੀ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਠਾ ਰੱਖਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਿਖ ਲਈ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰਆਪਣਾ ਇਸ਼ਟ ਅਤੇ ਮੁਕਤੀ ਦਾਤਾ ਮੰਨਣ ਦੀ ਸ਼ਰਤ ਹੈ। ਇਸੇ ਲਈ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦਾਪਾਵਨ ਹੁਕਮ ਨਾਮਾ ਲੈਣ ਤੋਂ ਪਹਿਲਾਂ ਮੰਗਲ ਦੀ ਬਾਣੀ ਪੜ੍ਹੀ ਜਾਂਦੀ ਹੈ। ਇਸ ਲਈ ਪਹਿਲਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚੋਂ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸ਼ਬਦ ਪੜ੍ਹੇ ਜਾਂਦੇ ਹਨ। ਸੋ ਇਸ ਅਹੁਦੇ ਲਈ ਠੀਕ ਹੀ ਕੇਵਲ ਉਹੀ ਵਿਅਕਤੀਵਿਚਾਰ ਦਾ ਅਧਿਕਾਰੀ ਹੈ ਜੋ ਸਿੱਖ ਰਹਿਤ ਮਰਯਾਦਾ ਅਤੇ ਇਸ ਵਿਚ ਵਰਣਤ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀਬਾਣੀ ਨੂੰ ਸਮਰਪਿਤ ਹੋਵੇ ਅਤੇ ਇਸ ਨੂੰ ਆਪਣਾ ਇਸ਼ਟ ਅਤੇ ਮੁਕਤੀ ਦਾਤਾ ਮੰਨਦਾ ਹੋਵੇ। ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈਹੁਣ ਮੁੜ ਪ੍ਰਧਾਨ ਸ੍ਰ. ਅਵਤਾਰ ਸਿੰਘ ਜੀ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਪਿਛਲੀ ਵਾਰ ਵੀ ਉਕਤ ਨਿਰਦੇਸ਼ਾਂ ਦੀ ਉਲੰਗਣਾ ਅਤੇ ਕਾਲਾ ਅਫਗਾਨਾ ਦੀ ਸੋਚ ਨੂੰ ਸਮਰਪਤ ਹੋਣ ਦੇ ਦੋਸ਼ ਵਿਚ ਇਹਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ। ਹੁਣ ਫਿਰ ਇਸ ਸੋਚ ਦੇ ਧਾਰਨੀ ਵਿਅਕਤੀਆਂ ਵੱਲੋਂ ਮੁੜ ਪਿਛਲੇ ਦਰਵਾਜ਼ਿਉਂ ਇਹਨਾਂ ਅਹੁਦਿਆਂ ਲਈ ਝੂਠੇ ਸ਼ਪਥ ਪੱਤਰ ਅਤੇ ਗ਼ਲਤ ਸਿਫਾਰਸ਼ਾਂ ਨਾਲ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਹ ਦੋਬਾਜਰੀ ਨੀਤੀ ਪੰਥਨਾਲ ਵਿਸ਼ਵਾਸ ਘਾਤ ਹੈ। ਇਹ ਕੇਵਲ ਕੁਝ ਨਿਯੁਕਤੀਆਂ ਜਾਂ ਪ੍ਰਬੰਧਕੀ ਕਾਰਵਾਈ ਦਾ ਸਵਾਲ ਨਹੀਂ ਬਲਕਿ ਸੱਚਖੰਡ ਸ੍ਰੀਹਰਿਮੰਦਿਰ ਸਾਹਿਬ ਦੀ ਮਾਣ ਮਰਯਾਦਾ ਅਤੇ ਪੰਥਕ ਗੌਰਵ ਦਾ ਸਵਾਲ ਹੈ। ਇਸ ਪਿਛੋਕੜ ਵਿਚ ਹੁਣ ਦੀ ਕਾਰਵਾਈ ਕਾਫੀ ਅਹਿਮਹੈ ਅਤੇ ਉਕਤ ਸ਼ਰਤਾਂ ਨੂੰ ਦ੍ਰਿੜਤਾ ਨਾਲ ਨਾ ਲਾਗੂ ਕੀਤਾ ਗਿਆ ਤਾਂ ਇਹ ਪੰਥ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈਪੰਥਕ ਫਰਜ਼ ਦੀ ਪੂਰਤੀ ਲਈ ਇਹ ਲਿਖਤ ਫਿਰ ਸਿੰਘ ਸਾਹਿਬਾਨ ਅਤੇ ਪਾਠਕਾਂ ਦੀ ਨਜ਼ਰ ਪੇਸ਼ ਹੈ।

ਸੰਧਯਾ, ਸ਼ਿਖਾ, ਸੂਤ, ਤਰਪਣ, ਹੋਮ, ਯੱਗ ਨੂੰ ਸਮਰਪਤ ਅਤੇ ਇਹਨਾਂ ਨੂੰ ਨੇਮ ਅਤੇ ਨਿਯਮ ਨਾਲ ਧਾਰਨ ਕਰਣ ਵਾਲੇ ਕਿਸੇ ਤਿਲਕ ਧਾਰੀ, ਵੇਦ ਸ਼ਾਸਤ੍ਰ, ਪੁਰਾਣ ਨੂੰ ਕੰਠਾਗਰ ਕਰ ਕੇ ਪਠਨ ਪਾਠ ਕਰਨ ਵਾਲੇ ਕਰਮ ਕਾਂਡੀ ਬ੍ਰਾਹਮਣ ਦਾ ਜਿਤਨਾ ਕੁ ਤਅਲਕ, ਭਰੋਸਾ ਅਤੇ ਵਿਸ਼ਵਾਸ ਕੁਰਾਨ ਅਤੇ ਹਦੀਸ ਵਿੱਚ ਵਰਣਤ ਹੱਜ, ਜ਼ਕਾਤ, ਸੁਨੰਤ ਅਤੇ ਰੋਜ਼ੇ ਵਿੱਚ ਹੋ ਸਕਦਾ ਹੈ ਉਤਨਾਹੀ ਸੰਬਧ ਕਾਲਾ ਅਫਗਾਨਾ ਅਤੇ ਉਸ ਦੀ ਸੋਚ ਦੇ ਸਮਰਥਕ ਮਿਸ਼ਨਰੀਆਂ ਦਾ ਸਿੱਖ ਰਹਿਤ ਮਰਯਾਦਾ, ਨਿਤਨੇਮ, ਬਾਣੀ, ਗੁਰਸਾਖੀਆਂ, ਪਰੰਪਰਾਵਾਂ, ਪੰਥਕ ਮਤਿਆਂ-ਗੁਰਮਤਿਆਂ, ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਹੁਕਮਨਾਮਿਆਂ ਨਾਲ ਹੈ। ਇਸਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਮਿਸ਼ਨਰੀ ਤਾਂ ਕਾਲਾ ਅਫਗਾਨਾ ਸਮਰਥਕ ਨਹੀਂ ਹਨ ਪਰ ਇਹ ਅਤਿਕਥਨੀ ਵੀ ਨਹੀਂ ਕਿ ਸਾਰੇ ਦੇ ਸਾਰੇ ਕਾਲਾ ਅਫਗਾਨਾ ਸਮਰਥਕ ਮਿਸ਼ਨਰੀ ਹੀ ਹਨ। ਇਸ ਦਾ ਸਬੂਤ ਹੈ ਪਿਛੋਕੜ ਵਿੱਚ ਸ੍ਰੀ ਅਕਾਲ ਤਖਤ ਤੋਂ ਜਿਹਨਾਂ ਨੂੰ ਵੀ ਪੰਥਬਦਰ ਕੀਤਾ ਗਿਆ ਹੈ ਉਹ ਸਾਰੇ ਹੀ ਇਸ ਕਿਸ਼ਤੀ ਵਿੱਚ ਸਵਾਰ ਹਨ। ਪੰਥ ਨੇ ਨਿਰਣਾਇਕ ਤੌਰ ਤੇ ਕਾਲਾ ਅਫਗਾਨਾ ਅਤੇ ਉਸਦੀ ਸੋਚ ਨੂੰ ਪੰਥ ਵਿਰੋਧੀ ਕਰਾਰ ਦਿੱਤਾ ਹੋਇਆ ਹੈ।

ਇਹਨਾਂ ਦੀ ਇਹ ਤ੍ਰਾਸਦੀ ਅਤੇ ਦੁਬਿਧਾ ਵੀ ਅਕਾਰਣ ਨਹੀਂ ਹੈ। ਆਰਯਾ ਸਮਾਜ ਦੇ ਸੰਸਥਾਪਕ ਦਯਾਨੰਦ ਨੇ ਬਹੁ ਵਿਵਾਦਿਤਈਸ਼ ਨਿੰਦਾ ਰਤ ਪੁਸਤਕ ‘ਸਤਿਯਾਰਥ ਪ੍ਰਕਾਸ਼’ ਵਿਚ ਇਹ ਕਿਹਾ ਕਿ ਭਗੌਤੀ ਦਾ ਅਰਥ ਦੇਵੀ ਹੈ। ਪੰਥ ਵਲੋਂ ਯਕਜ਼ਬਾਨ ਇਸ ਹੁੱਜਤ ਦਾਬਾਦਲੀਲ ਜਵਾਬ ਗਿ. ਦਿੱਤ ਸਿੰਘ, ਭਾਈ ਕ੍ਹਾਨ ਸਿੰਘ, ਅਕਾਲੀ ਕੌਰ ਸਿੰਘ ਨਿਹੰਗ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਮਾਸਟਰਤਾਰਾ ਸਿੰਘ ਅਤੇ ਹਰ ਪੰਥਕ ਵਿਦਵਾਨ ਨੇ ਦੇ ਕੇ ਇਸ ਨੂੰ ਰੱਦ ਕਰ ਦਿੱਤਾ। ਪਰ ਸਤਰਵਿਆਂ ਵਿਚ ਮਿਸ਼ਨਰੀਆਂ ਦੇ ਮੁੱਢ ਸ੍ਰੋਤ ਗਿ. ਭਾਗ ਸਿੰਘ ਅੰਬਾਲਾ ਨੇ ਪੰਥ ਵਿਰੋਧੀ ਦਯਾਨੰਦੀ ਸੋਚ ਨੂੰ ਮੁੜ ਸੁਰਜੀਤ ਕਰਦਿਆਂ ਸ੍ਰੀ ਦਸ਼ਮੇਸ਼ ਬਾਣੀ ਬਾਰੇ ਘਟੀਆ ਟਿੱਪਣੀਆਂ ਕਰਦਿਆਂ ਫਿਰਰਾਗ ਅਲਾਪਿਆ ਕਿ ਭਗੌਤੀ ਦਾ ਅਰਥ ਦੇਵੀ ਹੀ ਹੁੰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬਾਰੇ 5 ਜੁਲਾਈ 1978 ਨੂੰ ਹੁਕਮਨਾਮਾਜਾਰੀ ਕਰ ਕੇ ਭਾਗ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ। ਹੁਕਮਨਾਮੇ ਦੇ ਲਫ਼ਜ ਸਨ, ‘‘........ਜਦ ਤੱਕ ਗਿਆਨੀ ਭਾਗ ਸਿੰਘ ਸ੍ਰੀ ਅਕਾਲਤਖਤ ਸਾਹਿਬ ਆਪ ਹਾਜ਼ਰ ਹੋ ਕੇ ਇਸ ਕੀਤੇ ਘੋਰ ਪਾਪ ਦੇ ਪ੍ਰਾਸਚਿਤ ਵਜੋਂ ਮੁਆਫੀ ਨਹੀਂ ਮੰਗਦਾ ਸਿੱਖ ਸੰਗਤਾਂ ਉਸ ਨੂੰ ਮੂੰਹ ਨਾ ਲਾਉਣ ਅਤੇ ਦੀਵਾਨਾਂ, ਗੁਰਪੁਰਬਾਂ ਆਦਿ ਸਮਾਗਮਾਂ ਵਿਖੇ ਕਿਸੇ ਸੂਰਤ ਵਿੱਚ ਵੀ ਬੋਲਣ ਦੀ ਆਗਿਆ ਨਾ ਦੇਣ। ਸਿੱਖ ਸੰਗਤਾਂ ਇਸ ਤੇ ਸਖਤੀ ਨਾਲ ਅਮਲਕਰਨ।’’

ਇਸ ਹੁਕਮਨਾਮੇ ਦੀ ਤਾਬ ਨਾ ਸਹਾਰਦਿਆਂ ਹੋਇਆ ਗਿ. ਭਾਗ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਕੀਤੀ ਭੁਲ ਲਈਪਸ਼ਚਾਤਾਪ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਨੂੰ ਪ੍ਰਵਾਨ ਕਰਦਿਆਂ ਮੁੜ ਪੰਥ ਵਿੱਚ ਸ਼ਾਮਲ ਕਰ ਲਿਆ ਗਿਆ। ਪੰਥ ਦੀ ਸਰਵਉਚਤਾ ਦੀ ਬਹਾਲੀ ਕਈ ਮਿਸ਼ਨਰੀਆਂ ਨੂੰ ਰਾਸ ਨਹੀਂ ਆਈ ਤੇ ਉਹਨਾਂ ਨੇ ਭਾਗ ਸਿੰਘ ਦੀ ਪੰਥ ਵਲੋਂ ਰੱਦ ਅਤੇ ਤ੍ਰਿਸਕਾਰਤ ਕਿਤਾਬਨੂੰ ਮੁੜ ਪ੍ਰਚਾਰਨਾ ਪ੍ਰਸਾਰਨਾ ਅਰੰਭ ਕਰ ਦਿੱਤਾ। ਇਸ ਨਾਲ ਪੰਜਾਬੀ ਦੀ ਉਹ ਕਹਾਵਤ ਚਰਿਤ੍ਰਾਥ ਕੀਤੀ ਗਈ ਕਿ ........................... ਕਟਦੀ ਤਾਂ ਹੈ ਪਰ ਮੁਸ਼ਟੰਡੇ ਨਹੀਂ ਕਟਣ ਦਿੰਦੇ।

ਗੁਰੂ ਨਿੰਦਾ ਦੀ ਇਸ ਲਹਿਰ ਨੂੰ ਅੱਗੇ ਤੋਰਦਿਆਂ ਕਾਲਾ ਅਫਗਾਨਾ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ, ਅੰਮ੍ਰਿਤ ਸਰੋਵਰ, ਨਿਤਨੇਮ, ਰਹਿਤਮਰਯਾਦਾ, ਗੁਰ ਇਤਿਹਾਸ, ਗੁਰਬਾਣੀ, ਬਾਲਮ ਸਾਖੀਆਂ, ਅੰਮ੍ਰਿਤ ਸਾਰ, ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬਾਨ ਬਾਰੇ ਅਤਿ ਘਿਰਣਤਟਿੱਪਣੀਆਂ ਕੀਤੀਆਂ। ਗੁਰੂ ਸਾਹਿਬ ਦੀ ਹਰ ਸਾਖੀ, ਹਰ ਕੌਤਕ, ਹਰ ਪਰੰਪਰਾ ਨੂੰ ਇਹਨਾਂ ਨੇ ਰੱਦ ਕਰ ਕੇ ਕੱਚੇ ਮਨਾਂ ਵਿਚ ਦੁਬਿਧਾ ਪੈਦਾਕਰਣ ਦੀ ਕੋਸ਼ਿਸ਼ ਕੀਤੀ। ਸ੍ਰੀ ਨਨਕਾਣਾ ਸਾਹਿਬ ਅਤੇ ਪਟਨਾ ਸਾਹਿਬ ਦੀ ਕਿਸੇ ਸਾਖੀ ਦਾ ਜ਼ਿਕਰ ਇਹ ਨਹੀਂ ਕਰਦੇ। ਹੋਰ ਤਾਂ ਹੋਰ ਇਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀ ਪਾਵਨ ਮਰਯਾਦਾ ਅਤੇ ਇਥੋਂ ਦੇ ਸਿੰਘ ਸਾਹਿਬਾਨ ਬਾਰੇ ਕੁਫਰ ਭਰੀ ਬੇਅਦਬੀ ਕਰਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਹੀ ਕਾਰਣ ਹੈ ਕਾਲਾ ਅਫਗਾਨਾ ਸਮਰਥਕ ਮਿਸ਼ਨਰੀਆਂ ਦਾ ਹੁਣ ਉਸ ਦੇ ਕੰਧਾੜੇ ਤੇ ਚੜ੍ਹ ਕੇ ਗੁਰੂ ਨਿੰਦਾ ਤੇ ਉਕਤਪ੍ਰੋਗਰਾਮਾਂ ਨੂੰ ਅੱਗੇ ਤੋਰਨਾ। ਕਾਲਾ ਅਫਗਾਨਾ ਸੋਚ ਨੂੰ ਗੁਰੂ ਪੰਥ ਵਿਰੋਧੀ ਕਰਾਰ ਦਿੱਤਾ ਹੋਇਆ ਹੈ। ਮਿਸ਼ਨਰੀਆਂ ਦੇ ਕਿਸੇ ਰਸਾਲੇ ਵਿਚ ਅੱਜਤਕ ਕਾਲਾ ਅਫਗਾਨਾ ਦੀ ਸੋਚ ਨੂੰ ਨਾ ਤਾਂ ਨਕਾਰਿਆ ਗਿਆ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪ੍ਰੋੜਤਾ ਹੀਕੀਤੀ ਗਈ। ਜੋ ਐਲਾਨੀਆ ਤੌਰ ਤੇ ਕਾਲਾ ਅਫਗਾਨਾ ਦਾ ਵਿਰੋਧੀ ਨਹੀਂ ਉਹ ਦਰਅਸਲ ਪੰਥ ਵਿਰੋਧੀ ਹੈ। ਪੰਥ ਦੇ ਆਤਾਬ ਨੂੰ ਵੇਖ ਕੇ ਹੁਣਇਹਨਾਂ ਨੇ ਨਵੀਂ ਰਣਨੀਤੀ ਅਖਤਿਆਰ ਕੀਤੀ ਹੈ ਤੇ ਮੋਮੋ ਠਗਣਾ ਬਿਆਨ ਕਿ ਅਸੀਂ ਕਾਲਾ ਅਫਗਾਨਾ ਜਾਂ ਉਸ ਦੀ ਸੋਚ ਨੂੰ ਨਾ ਤਾਂ ਗਲਤ ਕਹਿੰਦੇ ਹਾਂ ਤੇ ਨਾ ਹੀ ਸਹੀ। ਅਜਬ ਮੀਆਂ ਮੁਨਖੱਸ਼ ਹੈ, ਨ ਹੀਉਂ ਮੇ ਨਾ ਸ਼ੀਉਂ ਮੋ। ਸਚ ਤੇ ਟਿਕਣਾ ਤਾਂ ਦੂਰ ਦੀ ਗੱਲ ਹੈ ਇਹ ਤਾਂ ਝੂਠਤੇ ਵੀ ਪਹਿਰਾ ਨਹੀਂ ਦੇ ਸਕਦੇ।

ਝੂਠ ਬੋਲਾ ਹੈ ਤੋ ਉਸ ਪੇ ਕਾਇਮ ਭੀ ਰਹੋ ਜ਼ਫਰ। ਆਦਮੀ ਕੋ ਕੁਛ ਤੋ ਸਾਹਿਬੋ ਕਿਰਦਾਰ ਹੋਨਾ ਚਾਹੀਏ।

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ॥ ਇਹਨਾਂ ਦੇ ਪਖੰਡ ਨੂੰ ਉਘਾੜਨ ਲਈ ਇਕ ਸਵਾਲ ਹੀ ਕਾਫੀ ਹੈ ਕਿਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਕੀ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਰਚੀਆਂ ਗਈਆਂ ਹਨ ਕਿ ਨਹੀਂ? ਇਸ ਸਵਾਲ ਦੇ ਜਵਾਬ ਵਿਚ ਇਹ ਜਾਂ ਤਾਂ ਬਗਲਾਂ ਝਾਕਦੇ ਹਨ ਤੇ ਫਿਰ ਜਾਂ ਬੋਲਹਿ ਆਲ ਪਤਾਲ॥

ਇਸ ਵਿੱਚ ਕੋਈ ਦੁਬਿਧਾ ਨਹੀਂ ਕਿ ਕਾਲਾ ਅਫਗਾਨਾ ਅਤੇ ਉਸ ਦੀ ਘੋਰ ਨਾਸਤਿਕਤਾ ਦੀ ਸੋਚ ਗੁਰਮਤਿ ਅਤੇ ਗੁਰੂ ਵਿਰੋਧੀ ਹੈ।ਇਹ ਸੋਚ ਗੁਰੂ ਤੋਂ ਬਾਗੀ ਹੈ। ਮਾਸਟਰ ਤਾਰਾ ਸਿੰਘ ਜੀ ਕਿਹਾ ਕਰਦੇ ਸਨ ਕਿ ਪਖੰਡੀ ਗੁਰੂ ਦਾ ਚੋਰ ਹੈ ਅਤੇ ਨਾਸਤਿਕ ਗੁਰੂ ਤੋਂ ਬਾਗੀ। ਚੋਰਦੀ ਸਜ਼ਾ ਛੇ ਮਹੀਨੇ ਹੁੰਦੀ ਹੈ ਬਾਗੀ ਦੀ ਸਜ਼ਾ ਮੌਤ। ਗੁਰੂ ਤੋਂ ਬੇਮੁਖਾਂ ਲਈ ਇਹ ਆਤਮਿਕ ਮੌਤ ਹੈ।ਇਸ ਪਿਛੋਕੜ ਵਿੱਚ ਵਿਸ਼ੇਸ਼ ਧਿਆਨ ਦੇਣ ਅਤੇ ਤਸਦੀਕ ਕਰਨ ਦੀ ਲੋੜ ਹੈ ਕਿ ਕੇਵਲ ਉਸ ਧਾਰਮਿਕ ਸ਼ਖਸੀਅਤ ਨੂੰ ਹੀ ਇਹਨਾਂ ਸਰਵੁੱਚ ਅਹੁਦਿਆਂ ਲਈ ਵਿਚਾਰਿਆ ਜਾਏ ਜੋ ਮਨ ਬਚ ਕਰਮ ਨਾਲ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਦੀ ਬਾਣੀ, ਉਹਨਾਂ ਦੇ ਅਗੰਮੀ ਚੋਜ ਅਤੇ ਕੌਤਕ, ਰਹੱਸਵਾਦ, ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀ ਮਰਯਾਦਾ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਗੁਰਇਤਿਹਾਸ, ਪੰਥ ਪ੍ਰਕਾਸ਼, ਭਾਈ ਨੰਦ ਲਾਲ, ਭਾਈ ਗੁਰਦਾਸ ਦੀ ਬਾਣੀ, ਸਿੰਘ ਸਾਹਿਬਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਵਿਸ਼ਵਾਸ ਅਤੇ ਨਿਸਚਾ ਰੱਖਦਾ ਹੈ ਅਤੇ ਐਲਾਨੀਆ ਤੌਰ ਤੇ ਕਾਲਾ ਅਫਗਾਨਾ ਅਤੇ ਭਾਗ ਸਿੰਘ ਦੀ ਸੋਚ ਦਾ ਵਿਰੋਧੀ ਹੋਵੇ। ਐਸਾ ਨਾਹੋਵੇ ਕਿ ਸਿੰਘ ਸਾਹਿਬਾਨ ਜਾਂ ਜਥੇਦਾਰ ਸਾਹਿਬ ਨੂੰ ‘ਪੁਜਾਰੀ’ ਕਹਿਣ ਵਾਲਾ ਅਤੇ ਗਿਰਗਟ ਦੀ ਤਰ੍ਹਾਂ ਰੰਗ ਬਦਲ ਕੇ ਕੋਈ ਬਹੁਰੂਪੀਆ ਇਸਆਸਨ ਤੇ ਬਿਰਾਜਮਾਨ ਹੋ ਜਾਵੇ। ਜੇ ਐਸਾ ਹੋਇਆ ਤਾਂ ਇਹ ਕਾਬੇ ਵਿਚ ਯਜ਼ੀਦ, ਯਰੂਸ਼ਲਮ ਵਿਚ ਜੂਡਾ ਅਤੇ ਹਰਿਮੰਦਿਰ ਸਾਹਿਬ ਵਿਚਪ੍ਰਿਥੀ ਚੰਦ ਨੂੰ ਸਥਾਪਤ ਕਰਨ ਤੁਲ ਹੋਵੇਗਾ।


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article