A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

Babbar Khalsa Deputy Chief Bhai Jagtar Singh Hawara Acquitted by Ludhiana Court

August 31, 2012
Author/Source: Adapted from Sikh Siyasat / Advocate Jaspal Singh Manjhpur

FALSE CASES

LUDHIANA, PUNJAB - Babbar Khalsa International’s deputy chief Bhai Jagtar Singh Hawara was acquitted by a Ludhiana court in a 1996 case of recovery of weapons. Hawara was today produced before First Class Judicial Magistrate Mr. Atul Kaboj’s court under tight security. As the court was situated on fifth floor of Ludhiana court/Judicial complex, high security was deployed on every floor of the court and most of the entrances were either closed or were kept under high security.

Advocate Jaspal Singh Manjhpur, who was Hawara’s co-council in this case informed that the case was registered against Bhai Jagtar Singh Hawara as per F.I.R. number 2, dated January 04, 1996 under section 25 of the Arms Act at Police station Focal point Ludhiana. Police had stated that they recovered fourteen 30-bore pistols with twenty cartages, nine 38-bore pistols and a rocket launcher from Jagtar Singh Hawara.

Advocate Jaspal Singh Manjhpur informed that charge-sheet in this case was filed against Bhai Jagtar Singh Hawara om August 07, 1996 but after the notification of trial in CM Beant Singh assassination case in which Jagtar Singh Hawara was held as main-accused by the CBI, the progress of Ludhiana recovery case came to stand still.

The charge in this case was filed against Bhai Jagtar Singh Hawara on March 30, 2011 and the trial started.

Only the police employees were kept as witnesses in this case and there were no witnesses from public as regards alleged recovery.

Sub-inspector Chamkaur Singh, Assistant Sub-inspector Ram Bahadur, Ahdel to D.C. Prabhjot Singh, Inspector Gurmeet Pinky and Assistant Sub-inspector Kuldeep Singh recorded their witnesses in this case.

The proceedings of this case against Jagtar Singh Hawara were being held by way of video-conferencing and Hawara was not being produced in the court personally. On August 22, 2012 the court ordered for personal appearance of Bhai Jagtar Singh Hawara to hear the decision. Therefore today he was personally produced in the court.

During the entire proceedings of the trial the police was not able to produce the rocket launcher alleged to have been recovered from Bhai Hawara. Moreover, there were many contradictions between testimonies of police witnesses and there was total absence of any independent public witness to recovery. Therefore, the court observed that the case against Hawara was not made up by the prosecution.PRESS RELEASE BY ADVOCATE JASPAL SINGH MANJPUR, BHAI JAGTAR SINGH HAWARA'S COUNCIL:

ਭਾਈ ਜਗਤਾਰ ਸਿੰਘ ਹਵਾਰਾ ਅਸਲਾ ਕੇਸ ਚ ਬਰੀ

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੀਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਇੱਥੇ ਪਹਿਲਾ ਦਰਜਾ ਜੁਡੀਸ਼ਲ ਮੈਜਿਸਟ੍ਰੇਟ ਸ੍ਰੀ ਅਤੁਲ ਕੰਬੋਜ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਜਗਤਾਰ ਸਿੰਘ ਨੂੰ ਭਾਰੀ ਸੁਰੱਖਿਆ ਫੋਰਸ ਦੀ ਮੌਜੂਦਗੀ ਵਿਚ ਤਿਹਾੜ ਜੇਲ੍ਹ, ਦਿੱਲੀ ਤੋਂ ਪੇਸ਼ ਕੀਤਾ ਗਿਆ ਅਤੇ ਜਿਲ੍ਹਾ ਪੁਲਿਸ ਵਲੋਂ ਵੀ ਭਾਰੀ ਮਾਤਰਾ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਮੈੋਜਿਸਟ੍ਰੇਟ ਦੀ ਕੋਰਟ ਪੰਜਵੀਂ ਮੰਜਿਲ ‘ਤੇ ਹੋਣ ਕਾਰਨ ਸਾਰੇ ਰਾਹ ਪੁਲਿਸ ਵਲੋਂ ਰੋਕ ਦਿੱਤੇ ਗਏ ਤੇ ਆਮ ਲੋਕਾਂ ਵਿਚ ਪੁਲਿਸ ਵਲੋਂ ਦਹਿਸ਼ਤ ਦਾ ਮਾਹੌਲ ਸਿਰਜਿਆ ਗਿਆ ਸੀ ਜਿਸ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਅਤੁਲ ਕੰਬੋਜ ਦੀ ਕੋਰਟ ਵਿਚ ਭਾਈ ਹਵਾਰਾ ਨੂੰ ਸਵੇਰੇ ੧੧.੩੦ ਪੇਸ਼ ਕੀਤਾ ਗਿਆ ਜਿਸ ਨਾਲ ਉਹਨਾਂ ਦੇ ਵਕੀਲ ਸ. ਕੰਵਲਜੀਪ ਸਿੰਘ ਤੇ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। ਮੈਜਿਸਟ੍ਰੇਟ ਨੇ ਭਾਈ ਹਵਾਰਾ ਨੂੰ ਬਾ-ਇੱਜ਼ਤ ਬਰੀ ਕਰਨ ਦਾ ਫੈਸਲਾ ਸਣਾਇਆ।

ਜਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ ੨, ਮਿਤੀ ੪ ਜਨਵਰੀ ੧੯੯੬ ਨੂੰ ਅਸਲਾ ਐਕਟ ਦੀ ਧਾਰਾ ੨੫ ਅਧੀਨ, ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਭਾਈ ਹਵਾਰਾ ਪਾਸੋਂ ੩੦ ਬੋਰ ਦੇ ੧੪ ਪਿਸਟਲ ੨੦ ਰੌਂਦਾ ਸਮੇਤ, ੩੮ ਬੋਰ ਦੇ ੯ ਪਿਸਟਲ ਅਤੇ ਇਕ ਰਾਕਟ ਲਾਂਚਰ ਦੀ ਬਰਾਮਦਗੀ ਦਿਖਾਈ ਗਈ ਸੀ। ਇਸ ਕੇਸ ਦਾ ਚਲਾਨ ੭ ਅਗਸਤ ੧੯੯੬ ਨੂੰ ਪੇਸ਼ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਬੇਅੰਤ ਕਤਲ ਕਾਂਡ ਕੇਸ ਬੁੜੈਲ ਜੇਲ੍ਹ ਵਿਚ ਚੱਲਣ ਦਾ ਨੋਟੀਫਿਕੇਸ਼ਨ ਹੋਣ ਕਾਰਨ ਇਸ ਕੇਸ ਦੀ ਕਾਰਵਾਈ ਰੁਕ ਗਈ ਸੀ ਤੇ ੩੦ ਮਾਰਚ ੨੦੧੧ ਨੂੰ ਭਾਈ ਹਵਾਰਾ ਖਿਲਾਫ ਇਸ ਕੇਸ ਦਾ ਚਾਰਜ਼ ਲਗਾਇਆ ਗਿਆ ਸੀ। ਇਸ ਕੇਸ ਵਿਚ ਸਬ ਇੰਸਪੈਕਟ ਚਮਕੌਰ ਸਿੰਘ, ਅਸਿਸਟੈਂਟ ਸਬ ਇੰਸਪੈਕਟ ਰਾਮ ਬਹਾਦਰ, ਅਹਿਲਮਦ ਡੀ.ਸੀ ਪ੍ਰਭਜੋਤ ਸਿੰਘ, ਇੰਸਪੈਕਟਰ ਗੁਰਮੀਤ ਪਿੰਕੀ ਤੇ ਅਸਿਸਟੈਂਟ ਸਬ ਇੰਸਪੈਕਟ ਕੁਲਦੀਪ ਸਿੰਘ ਦੀਆਂ ਗਵਾਹੀਆਂ ਦਰਜ਼ ਹੋਈਆਂ ਸਨ। ਇਸ ਕੇਸ ਸਬੰਧੀ ਭਾਈ ਹਵਾਰਾ ਨੂੰ ਪਿਛਲੀਆਂ ਤਰੀਕਾਂ ‘ਤੇ ਸਿੱਧੇ ਰੂਪ ਵਿਚ ਹਾਜ਼ਰ ਨਾ ਕਰਕੇ ਵੀਡਿਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਭੁਗਤਾਈ ਜਾ ਰਹੀ ਸੀ ਪਰ ਅੱਜ ਫੈਸਲਾ ਸੁਣਾਉਂਣ ਲਈ ਦੋਸ਼ੀ ਦਾ ਸਿੱਧੇ ਰੂਪ ਵਿਚ ਹਾਜ਼ਰ ਹੋਣਾ ਜਰੂਰੀ ਹੋਣ ਕਾਰਨ ਪਿਛਲੀ ਤਰੀਕ ੨੨ ਅਗਸਤ ਨੂੰ ਤਿਹਾੜ ਜੇਲ੍ਹ ਨੂੰ ਭਾਈ ਹਵਾਰਾ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ।

ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਕੇਵਲ ਪੁਲਿਸ ਦੀਆਂ ਗਵਾਹੀਆਂ ਹੀ ਦਰਜ਼ ਕੀਤੀਆਂ ਗਈਆਂ ਸਨ ਤੇ ਕੋਈ ਵੀ ਪਬਲਿਕ ਦਾ ਗਵਾਹ ਨਹੀਂ ਸੀ ਪੇਸ਼ ਹੋਇਆ ਤੇ ਪੁਲਿਸ ਦੇ ਵੱਖ-ਵੱਖ ਅਫਸਰਾਂ ਵਲੋਂ ਦਿੱਤੀਆਂ ਗਈਆਂ ਵਿਚ ਵੱਡੀਆਂ ਭਿੰਨਤਾਵਾਂ ਹੋਣ ਦਾ ਫਾਇਦਾ ਕੋਰਟ ਵਲੋਂ ਭਾਈ ਹਵਾਰਾ ਨੂੰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਸਰਕਾਰ ਇਹ ਵੀ ਸਾਬਤ ਕਰਨ ਵਿਚ ਫੇਲ ਸਿੱਧ ਹੋਈ ਹੈ ਕਿ ਇਸ ਕੇਸ ਵਿਚ ਪੇਸ਼ ਕੀਤਾ ਗਿਆ ਅਸਲਾ ਇਸ ਕੇਸ ਵਿਚ ਹੀ ਬਰਾਮਦ ਕੀਤਾ ਗਿਆ ਸੀ, ਸਭ ਤੋਂ ਵੱਧ ਕੇ ਬਰਾਮਦਗੀ ਅਸਲੇ ਦੇ ਪੁਲੰਦਿਆਂ ਉੱਤੇ ਕੋਈ ਸੀਲ ਜਾਂ ਮੋਹਰ ਨਹੀਂ ਸੀ ਲੱਗੀ ਹੋਈ ਤੇ ਸਭ ਤੋਂ ਵੱਧ ਕੇ ਚਲਾਨ ਵਿਚ ਦੱਸੇ ਗਏ ਰਾਕਟ ਲਾਂਚਰ ਨੂੰ ਕਦੇ ਕੋਰਟ ਵਿਚ ਪੇਸ਼ ਹੀ ਨਹੀਂ ਕੀਤਾ ਗਿਆ।
ਉਹਨਾਂ ਅੱਗੇ ਦੱਸਿਆ ਕਿ ਭਾਈ ਹਵਾਰਾ ਉੱਤੇ ਦੂਜਾ ਕੇਸ ਸੈਸ਼ਨ ਕੋਰਟ ਵਿਚ ਐਕਸਪਲੋਸਿਵ ਐਕਟ ਅਧੀਨ ਚੱਲ ਰਿਹਾ ਹੈ ਜਿਸਦੀ ਅਗਲੀ ਤਰੀਕ ਪੇਸ਼ੀ ੬ ਸਤੰਬਰ ੨੦੧੨ ਹੈ ਅਤੇ ਉਹ ਕੇਸ ਵੀ ਵੀਡਿਓ ਕਾਨਫਰੈਂਸਿੰਗ ਰਾਹੀਂ ਹੀ ਚੱਲ ਰਿਹਾ ਹੈ ਅਤੇ ਉਸ ਕੇਸ ਦੇ ਪੈਰ ਵੀ ਨਹੀਂ ਹਨ ਅਤੇ ਉਹ ਕੇਸ ਵੀ ਆਉਂਦੇ ਸਮੇਂ ਵਿਚ ਦਮ ਤੋੜ ਜਾਵੇਗਾ।

ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਪ੍ਰੈਸ ਸਕੱਤਰ
ਅਕਾਲੀ ਦਲ ਪੰਚ ਪਰਧਾਨੀ
੦੯੮੫੫੪-੦੧੮੪੩


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article

ਬਚਿਤ੍ਰ ਨਾਟਕ

 

ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ-ਨਾਟਕ' ਦਾ ਨਾਮ ਦਿੱਤਾ।...

Read Full Article

Amrit-Sanchar Maryada Violation: Worldwide Condemnation and Boycott of the Ragi Darshan Lobby

 

Representatives of Sikh organizations across North America and Europe strongly condemned the blasphemous acts committed by the followers of excommunicated heretic Ragi Darshan Sinh at the Gurdwara Sikh Sangat of Virginia who altered the sacred 'Khanday-ki-Pahul' ceremony and Ardaas. ...

Read Full Article

Two Sikhs Killed by Punjab Police - Scores of Protesters Brutally Attacked and Detained

 

At least two Sikhs were were killed and scores injured on Wednesday in bloody clashes between Sikhs protesting against the desecration of the Guru Granth Sahib Ji and police near Kotkapura town in Punjab’s Faridkot district....

Read Full Article