A Khalsa Press Publication, ISSN: 1930-0107

PANTHIC.org


"ਬਦਲੇ ਸਮੇ ਤੇ ਵਕਤ ਕਈ ਬਦਲੇ, ਬਦਲ ਗਏ ਕਈ ਸਮਾਂ ਬਦਲਾਉਣ ਵਾਲੇ।
ਘੋਰ ਸਮੇ ਦੇ ਘੇਰ ਨੇ ਕਈ ਘੇਰੇ, ਘੋਰ ਸਮੇ ਨੂੰ ਘੇਰ ਕਏ ਪਾਉਣ ਵਾਲੇ।
ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲਦੀ ਨਹੀ, ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ।
ਓ ਕੌਣ ਜੰਮਿਐ ਸਾਨੂੰ ਜੋ ਮੇਟ ਸਕਦੈ, ਮਿਟ ਜਾਣਗੇ ਸਾਨੂੰ ਮਿਟਾਉਣ ਵਾਲੇ।"

-

Kirpan to be accommodated at British Columbia courthouses

April 10, 2013
Author/Source: World Sikh Organization of Canada

CANADA

VANCOUVER, CANADA The World Sikh Organization of Canada has worked with the British Columbia Ministry of Justice as well as the BC Sheriff Service to develop accommodation guidelines for the kirpan in BC courthouses. The accommodation will begin to be offered on April 12, 2013.

The kirpan is an important article of faith worn by amritdhari or initiated Sikhs which represents spiritual wisdom and the duty to stand against injustice.

The BC courthouse accommodation follows a similar accommodation procedure that was announced last year for Toronto courthouses and earlier this year for Alberta courthouses
Sikhs will be permitted to wear the kirpan in public areas of British Columbia courthouses, subject to an individualized risk assessment and the following guidelines:

• A person who wishes to enter a BC courthouse wearing a kirpan must self-identify as a Khalsa Sikh and inform the court officer that they are carrying a kirpan upon arrival;
• All articles of the Sikh faith must be worn and be available for proof, if required;

• The total length of the kirpan, including the sheath, may not exceed 7.5 inches with a blade of not more than 4 inches;

• The kirpan must be worn under clothing and not be easily accessible and remain so throughout the courthouse attendance.

WSO has worked with the BC Sheriff Services to provide training material for court officers on the kirpan and appropriate techniques to screen Sikh visitors to courthouses. Last month, WSO’s general legal counsel Palbinder Kaur Shergill and Executive Director Sukhvinder Kaur Vinning delivered a training seminar on the kirpan for BC Sheriffs. A training video has been developed in partnership with the Justice Institute of British Columbia.

WSO President Prem Singh Vinning said, “The accommodation of the kirpan in BC courthouses is the result of a proactive dialogue and not the result of litigation. It flowed from open and productive discussions with the BC Ministry of Justice. We are pleased that more and more jurisdictions are adopting these kirpan guidelines, and that we also are able to offer the training resources necessary for a smooth roll out.”

WSO general legal counsel Palbinder Kaur Shergill said, “In order for members of the Sikh community to access courthouses to perform their civic duty and engage with the legal system, it is essential for the kirpan to be accommodated. We are confident that the BC courthouse guidelines for the kirpan balance both security and the freedom of religion rights of the Sikh community.”

GURMUKHI VERSION:



ਕਿਰਪਾਨ ਨੂੰ ਬੀ.ਸੀ. ਦੀਆਂ ਅਦਾਲਤਾਂ ਵਿਚ ਮਾਨਤਾ

ਵੈਨਕੂਵਰ - ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ ਐਸ ਓ) ਕੈਨੇਡਾ ਨੇ ਬੀ.ਸੀ. ਸਰਕਾਰ ਅਤੇ ਬੀ.ਸੀ. ਦੀਆਂ ਸ਼ੈਰਿਫ਼ ਸ਼ਾਖਾ ਨਾਲ ਰਲਕੇ ਬੀ.ਸੀ. ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਤਿਆਰ ਕੀਤੇ ਹਨ। ਇਹ ੧੨ ਅਪਰੈਲ ੨੦੧੩ ਤੋਂ ਲਾਗੂ ਕੀਤੇ ਜਾਣਗੇ।

ਕਿਰਪਾਨ ਸਿੱਖੀ ਦਾ ਇਕ ਅਹਿਮ ਪਵਿਤਰ ਅੰਗ (ਕਕਾਰ) ਹੈ ਜਿਸ ਨੂੰ ਅਮ੍ਰਿਤਧਾਰੀ ਸਿੱਖ ਆਤਮਕ ਚੜ੍ਹਦੀ ਕਲਾ ਅਤੇ ਜ਼ੁਲਮ ਦੇ ਖਿਲਾਫ਼ ਖੜਨ ਲਈ ਧਾਰਮਕ ਅੰਗ (ਕਕਾਰ) ਵਜੋਂ ਪਹਿਨਦੇ ਹਨ ।

ਬੀ.ਸੀ. ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਉਸੇ ਢੰਗ ਨਾਲ ਦਿਤੀ ਜਾ ਰਹੀ ਹੈ ਜਿਸ ਤਰਾਂ ਦੀ ਮਾਨਤਾ-ਨੀਤੀ ਪਹਿਲਾਂ ਹੀ ਟਰਾਂਟੋ ਦੀਆਂ ਅਦਾਲਤਾਂ ਵਿਚ ਐਲਾਨੀ ਜਾ ਚੁਕੀ ਹੈ ਅਤੇ ਇਸ ਸਾਲ, ਅਲਬਰਟਾ ਵਿਚ ਵੀ ਲਾਗੂ ਕੀਤੀ ਜਾ ਚੁਕੀ ਹੈ।
ਸਿੱਖਾਂ ਨੂੰ ਬੀ.ਸੀ. ਦੀਆਂ ਅਦਾਲਤਾਂ ਵਿਚ ਅਤੇ ਅਦਾਲਤ ਦੀਆਂ ਜਨਤਕ ਥਾਵਾਂ ਉਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਮਾਨਣ ਲਈ ਹੇਠ ਲਿਖੀਆਂ ਸ਼ਰਤਾਂ ਨੂੰ ਧਿਆਨ 'ਚ ਰਖਣਾ ਜਰੂਰੀ ਹੋਵਗਾ :-

• ਜਿਹੜਾ ਵਿਅੱਕਤੀ ਬੀ.ਸੀ. ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਕੇ ਜਾਣਾ ਚਾਹੁੰਦਾ ਹੋਵੇ, ਉਸਨੂੰ ਅਦਾਲਤ ਵਿਚ ਦਾਖਲ ਹੋਣ ਸਮੇਂ ਖਾਲਸਾ (ਅੰਮ੍ਰਿਤਧਾਰੀ) ਸਿੱਖ ਹੋਣ ਦਾ ਸਵੈ-ਪ੍ਰਮਾਣ ਦੇਣਾ ਜਰੂਰੀ ਹੋਵੇਗਾ ਅਤੇ ਅਦਾਲਤ ਦੇ ਸਮਰਥ ਅਧਿਕਾਰੀ ਨੂੰ ਕਿਰਪਾਨ ਪਹਿਨੀ ਹੋਣ ਸੰਬੰਧੀ ਸੂਚਤ ਕਰਨਾ ਪਵੇਗਾ।
• ਸਬੰਧਤ ਵਿਅੱਕਤੀ ਦੇ ਸਿੱਖ ਧਰਮ ਦੇ ਸਾਰੇ ਕਕਾਰ ਪਹਿਨੇ ਹੋਣ ਜੋ ਕਿ ਲੋੜ ਪੈਣ ਤੇ ਸਬੂਤ ਵਜੋਂ ਪੇਸ਼ ਕੀਤੇ ਜਾਣ।
• ਮਿਆਨ ਸਮੇਤ ਕਿਰਪਾਨ ਦੀ ਕੁਲ ਲੰਬਾਈ ੭.੫ ਇੰਚ ਅਤੇ ਬਲੇਡ(ਫਰ੍ਹ)ਦੀ ਲੰਬਾਈ ੪ ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ।
• ਕਿਰਪਾਨ ਨੂੰ ਕਪੜਿਆਂ ਹੇਠ ਪਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਇਹ ਆਸਾਨੀ ਨਾਲ ਬਾਹਰ ਨਾ ਕੱਡੀ ਜਾ ਸਕੇ ਅਤੇ ਸਾਰੀ ਅਦਾਲਤੀ ਕਾਰਵਾਈ ਸਮੇਂ ਇਸੇ ਹੀ ਤਰ੍ਹਾਂ ਰਹੇ ।

ਡਬਲਯੂ ਐਸ ਓ ਨੇ ਬੀ.ਸੀ. ਦੀ ਸ਼ੈਰਿਫ ਸ਼ਾਖਾ ਨਾਲ ਢੁਕਵੀਆਂ ਵਿਉਂਤਾਂ ਤੇ ਤਕਨੀਕਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਕਿ ਅਦਾਲਤੀ ਅਧਿਕਾਰੀ ਕਿਰਪਾਨ ਪਹਿਨਕੇ ਆਉਣ ਵਾਲੇ ਸਿੱਖਾਂ ਦਾ ਮੁਨਾਸਬ ਤਰੀਕੇ ਨਾਲ ਜਾਇਜ਼ਾ ਲੈ ਸਕਣ। ਪਿਛਲੇ ਮਹੀਨੇ, ਡਬਲਯੂ ਐਸ ਓ ਦੇ ਕਾਨੂਨੀ ਸਲਾਹਕਾਰ ਪਲਬਿੰਦਰ ਕੌਰ ਸ਼ੇਰਗਿਲ ਨੇ ਬੀ.ਸੀ. ਦੀ ਸ਼ੈਰਿਫ ਸ਼ਾਖਾ ਨੂੰ ਇਕ ਸਿਖਲਾਈ ਸੈਮੀਨਾਰ ਦਿਤਾ। ਬੀ.ਸੀ. ਦੇ ਨਿਆਂ ਮਹਿਕਮੇ ਦੇ ਸਹਿਯੋਗ ਨਾਲ ਇਕ ਸਿਖਲਾਈ ਲਈ ਵਿਡਿਓ ਵੀ ਤਿਆਰ ਕੀਤਾ ਗਿਆ ਹੈ।
ਡਬਲਯੂ ਐਸ ਓ ਦੇ ਪ੍ਰਧਾਨ ਪ੍ਰੇਮ ਸਿੰਘ ਵਿੰਨਿੰਗ ਹੋਰਾਂ ਨੇ ਕਿਹਾ, "ਬੀ.ਸੀ. ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ, ਸੁਲਝੀਆਂ ਗੱਲਾਂ ਬਾਤਾਂ ਰਾਹੀਂ ਨਾਂ ਕਿ ਕਾਨੂਨੀ ਝਗੜਿਆਂ ਰਾਹੀਂ, ਪ੍ਰਾਪਤ ਕੀਤਾ ਗਿਆ ਹੈ। ਇਹ, ਬੀ.ਸੀ. ਦੇ ਨਿਆਂ ਮਹਿਕਮੇ ਨਾਲ ਖੁਲੀਆਂ ਤੇ ਭਰੋਸੇਮੰਦ ਵਿਚਾਰ-ਗੋਸ਼ਟੀਆਂ ਦਾ ਸਿੱਟਾ ਹੈ। ਸਾਨੂੰ ਮਾਣ ਹੈ ਕਿ ਵਧੇਰੇ ਹਲਕਿਆਂ ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਲਾਗੂ ਕੀਤੇ ਜਾਂ ਰਹੇ ਹਨ 'ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਇਨ੍ਹਾਂ ਦੀ ਤਿਆਰੀ ਤੇ ਸਿਖਲਾਈ ਦੀਆਂ ਕੋਸ਼ਿਸ਼ਾਂ ਵਿਚ ਸਹਾਈ ਹੋ ਸਕੇ ਹਾਂ"।
ਡਬਲਯੂ ਐਸ ਓ ਦੇ ਕਾਨੂਨੀ ਸਲਾਹਕਾਰ ਪਲਬਿੰਦਰ ਕੌਰ ਸ਼ੇਰਗਿਲ ਨੇ ਕਿਹਾ, "ਸਿੱਖਾਂ ਨੂੰ ਕਚਿਹਰੀ 'ਚ ਆ ਕੇ ਕਾਨੂਨੀ ਪ੍ਰਣਾਲੀ ਸਬੰਧਤ ਨਾਗਰਿਕ ਜ਼ਿੱਮੇਵਾਰੀਆਂ ਪੂਰੀਆਂ ਕਰਨ ਲਈ ਲਾਜ਼ਮੀ ਸੀ ਕਿ ਕਿਰਪਾਨ ਪਹਿਨਣ ਨੂੰ ਮਾਨਤਾ ਦਿਤੀ ਜਾਵੇ। ਸਾਨੂੰ ਭਰੋਸਾ ਹੈ ਕਿ ਬੀ.ਸੀ. ਦੀਆਂ ਕਚਹਿਰੀਆਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਸੁਰਖਿਆ ਤੇ ਸਿੱਖਾਂ ਦੀਆਂ ਧਾਰਮਕ ਆਜ਼ਾਦੀਆਂ ਤੇ ਹੱਕਾਂ ਵਿਚ ਢੁਕਵਾਂ ਸਮਤੋਲ ਕਾਇਮ ਕੀਤਾ ਗਿਆ ਹੈ"।

ਵਰਲਡ ਸਿੱਖ ਓਰਗੇਨਾਈਜੇਸ਼ਨ (ਡਬਲਯੂ ਐਸ ਓ) ਇਕ ਬਿਨਾ-ਮੁਨਾਫ਼ਾ ਜਥੇਬੰਦੀ ਹੈ ਜੋ ਕੈਨੇਡਾ ਦੇ ਸਿੱਖਾਂ ਦੇ ਹੱਕਾਂ ਦੀ ਰਾਖੀ ਅਤੇ ਪ੍ਰਚਾਰ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਇਹ ਬਿਨਾਂ ਕਿਸੇ ਜਾਤੀ,ਧਰਮ, ਲਿੰਗ, ਸਮਾਜਿਕ ਅਤੇ ਆਰਥਕ ਰੁਤਬੇ ਦੇ ਭੇਦਭਾਵ ਤੋਂ ਸਾਰੇ ਵਿਅੱਕਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਵਚਨਬੱਧ ਹੈ।

ਕ੍ਰਿਪਾ ਕਰਕੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :-
ਸੁਖਵਿੰਦਰ ਕੌਰ ਵਿੰਨਿੰਗ
ਅੱਗਜ਼ੈਕਟਿਵ ਡਾਇਰੈਕਟਰ


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article