The Panthic Weekly Published by The Khalsa Press
Established
Nanakshahi 537 (2005)

PW XML Feed
  Published on Weekend of November 7th of 2008 | Publishing in service of the Sikh Panth
Latest Issue
Punjab
Americas
Europe
Asia
Inspirational Articles

WebBlog
Feedback
PW in E-mail
XML Feeds
About PW
PAST ISSUES

2009-06-19
2009-06-12
2009-06-05
2009-05-29
2009-05-22
2009-05-15
2009-05-08
2009-05-01
2009-04-24
more...




(ਜਿਨ੍ਹਾਂ) ਤੇਗ਼ ਵਾਹੀ
(Gurmukhi) DushtDaman.org
Friday 7th of November 2008
Dr. Jaswant Singh Neki

Note: This article is in UNICODE Gurmukhi, for technical assistance visit : Wikipedia's Multilugual Support Page

(ਜਿਨ੍ਹਾਂ) ਤੇਗ਼ ਵਾਹੀ
(ਡਾਕਟਰ ਜਸਵੰਤ ਸਿੰਘ ਨੇਕੀ)

'ਤੇਗ' ਸਰਬਲੋਹ ਦਾ ਸ਼ਸਤ੍ਰ ਵੀ ਹੈ, ਤੇ ਅਕਾਲੀ ਜਲਾਲ ਦਾ ਸੰਕੇਤ ਵੀ। ਇਹ ਸੱਚ ਤੇ ਅਸੱਚ; ਨੇਕੀ ਤੇ ਬਦੀ ਵਿਚਾਲੇ ਦੇ ਵਿਰੋਧ ਦਾ ਵੀ ਸੰਕੇਤ ਦੇਂਦੀ ਹੈ।ਏਹੋ ਸੱਚ ਨੂੰ ਅਸੱਚ ਨਾਲ ਜੂਝਣ ਲਈ ਆਮਾਦਾ ਕਰਦੀ ਤੇ ਰਣ-ਤੱਤੇ ਵਿਚ ਸੱਚ ਦਾ ਪੱਖ ਪੂਰਦੀ ਹੈ।

ਸਾਰੇ ਪ੍ਰਪੰਚ ਵਿਚ ਵਾਹਿਗੁਰੂ ਕਿਤੇ ਵੀ, ਕਦੇ ਵੀ ਕਿਰਿਆ ਰਹਿਤ ਨਹੀਂ ਹੋਂਦਾ। ਹਰ ਥਾਂ, ਹਰ ਸਮੇਂ ਉਸ 'ਸੰਤ ਉਬਾਰਨ, ਦੁਸ਼ਟ ਉਪਾਰਨ ਦੇ ਆਹਰ ਵਿਚ ਲੱਗਾ ਦਿਸਦਾ ਹੈ। ਉਸ ਦੀ ਤੇਗ ਹਰਥੇ ਲਿਸ਼ਕਦੀ ਪ੍ਰਤੀਤ ਹੁੰਦੀ ਹੈ।ਉਸ ਦੀ ਤੇਗ ਤੋਂ ਭਾਵ ਉਸ ਦਾ ਬਿਰਦ ਹੈ, ਜੋ ਆਪ ਅਟੱਕ ਵੀ ਹੈ, ਤੇ ਤੇਗ਼ ਵਾਂਗ ਵਰਤਦਾ ਵੀ ਹੈ। ਜੋ ਕੁਛ ਉਸ ਦੇ ਬਿਰਦ, ਉਸ ਦੇ ਸੁਭਾ ਵਿਚ ਨਹੀਂ, ਉਸ ਦੀ ਤੇਗ਼ ਵਿਚ ਵੀ ਨਹੀਂ। ਜੇਕਰ ਉਹ ਆਪ ਕਿਰਪਾਵਾਨ ਹੈ ਤਾਂ ਉਸ ਦੀ ਤੇਗ ਵੀ ਕਿਰਪਾਨ ਹੈ, ਜੋ ਪੂਰਨ ਧਰਮ ਨਿਆ ਵਾਲੀ ਸ਼ਕਤੀ ਹੈ, ਜੋ ਸੰਤਾਂ ਨੂੰ ਸਤਿਕਾਰਦੀ, ਦੁਸ਼ਟਾਂ ਨੂੰ ਸੰਘਾਰਦੀ, ਹਊਮੇ ਦਾ ਵਿਨਾਸ਼ ਕਰਦੀ ਤੇ ਵਾਹਿਗੁਰੂ ਜੀ ਕੀ ਫ਼ਤਹ ਦੇ ਧੁਜ ਲਹਿਰਾਉਂਦੀ ਜਾਂਦੀ ਹੈ।

ਇਹ ਅਕਾਲੀ ਤੇਗ਼ ਹੀ ਮਨੁੱਖੀ ਆਤਮਾ ਦੇ ਸਰਬ-ਲੋਹ ਨੂੰ ਸਾਨ ਤੇ ਚਾੜ੍ਹ ਉਸ ਨੂੰ ਤੇਗ਼ ਦਾ ਧਨੀ ਬਣਾਉਂਦੀ ਹੈ, 'ਤਿਆਗ ਮਲ' ਨੂੰ 'ਤੇਗ ਬਹਾਦਰ' ਵਿਚ ਤਹਿਵੀਲ ਕਰ ਜਾਂਦੀ ਹੈ, ਭਗਤੀ ਵਿਚੋਂ ਸ਼ਕਤੀ ਪੈਦਾ ਕਰਦੀ ਹੈ। ਭਗਤੀ-ਸ਼ਕਤੀ ਦੇ ਸੁਮੇਲ ਵਾਲੀ ਤੇਗ਼ ਸਤਿਗੁਰਾਂ ਆਪ ਵੀ ਧਾਰਨ ਕੀਤੀ, ਆਪਣੇ ਸਿੱਖਾਂ ਨੂੰ ਵੀ ਧਾਰਨ ਕਰਵਾਈ। "ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਦਿੱਤੀ, ਉਸ ਦਾ ਫ਼ੌਲਾਦ ਗੁਰੂ ਨਾਨਕ ਦੇਵ ਜੀ ਨੇ ਹੀ ਤਿਆਰ ਕੀਤਾ ਸੀ।" ਪਹਿਲਾਂ ਆਤਮਾ ਵਿਚ ਫ਼ੌਲਾਦ ਪੈਦਾ ਕੀਤਾ ਗਿਆ, ਪਿੱਛੋਂ ਗਾਤਰੇ ਵਿਚ ਤਲਵਾਰ ਪਹਿਨਾਈ ਗਈ।
ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਪਿਗਾਰੂ ਤੇ ਜੈਤਾ ਦੋ ਸਿੱਖਾਂ ਅਰਜ਼ ਗੁਜ਼ਾਰੀ, "ਸੱਚੇ ਪਾਤਸ਼ਾਹ, ਕਦੇ ਨੂਰਦੀਨ, ਕਦੇ ਬੀਰਬਲ ਤੇ ਕਦੇ ਸੁਲਹੀ ਚੜ੍ਹ ਕੇ ਆ ਜਾਂਦੇ ਹਨ। ਆਗਿਆ ਬਖ਼ਸ਼ੋ, ਸ਼ਸਤ੍ਰ ਧਾਰਨ ਕਰੀਏ!" ਤਦ ਗੁਰੂ ਜੀ ਨੇ ਕਿਹਾ, "ਉਤਾਵਲੇ ਨ ਹੋਵੋ, ਅਸਾਂ ਜੋ ਸ਼ਸਤ੍ਰ ਪਕੜਨੇ ਹੈਨ ਉਹ ਹਰਿਗੋਬਿੰਦ ਦੇ ਰੂਪ ਵਿਚ ਪਕੜਨੇ ਹੈਨ। ਅਸਾਂ ਆਪਣੇ ਸ਼ਸਤ੍ਰਾਂ ਨਾਲ ਮੀਰਾਂ ਦੀ ਮੀਰੀ ਖਿਚ ਲੈਣੀ ਹੈ ਤੇ ਪੀਰਾਂ ਦੀ ਪੀਰੀ।" ਗੁਰੂ ਅਰਜਨ ਦੇਵ ਜੀ ਜਦੋਂ ਲਾਹੌਰ ਵਲ ਅੰਤਮ ਪਯਾਨ ਕਰਨ ਲਗੇ ਤਾਂ ਉਹਨਾਂ ਸ੍ਰੀ ਹਰਿਗੋਬਿੰਦ ਸਿੰਘ ਸਾਹਿਬ ਦੀ ਬਾਂਹ ਪਕੜ ਕੇ ਆਦੇਸ਼ ਕੀਤਾ, "ਹੁਣ ਕਰੜੇ ਸਮੇਂ ਆ ਰਹੇ ਹਨ। ਤੁਸਾਂ ਸ਼ਸਤ੍ਰਧਾਰੀ ਹੋ ਕੇ ਓਦੋਂ ਤਕ ਲੜੀ ਜਾਣਾ ਜਦ ਤਕ ਜ਼ੁਲਮ ਦਾ ਰਾਜ ਨਹੀਂ ਮੁੱਕ ਜਾਂਦਾ।" ਫਿਰ ਸਿੱਖਾਂ ਦੀ ਆਤਮਾ ਵਿਚ ਫ਼ੌਲਾਦ ਜਗਾਣ ਹਿਤ ਆਪ ਸ਼ਹੀਦੀ ਪ੍ਰਾਪਤ ਕਰ ਗਏ। ਇਉਂ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਵੇਲੇ ਰੂਹ ਦਾ ਫ਼ੌਲਾਦ ਜਗਾਣ ਹਿਤ ਆਪ ਸ਼ਹੀਦੀ ਪ੍ਰਾਪਤ ਕਰ ਗਏ। ਇਉਂ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਵੇਲੇ ਰੂਹ ਦਾ ਫ਼ੌਲਾਦ ਗਾਤਰੇ ਦੀ ਤੇਗ ਬਣ ਕੇ ਪਰਗਟ ਹੋਇਆ।

ਮਰਹੱਟਿਆਂ ਦੇ ਗੁਰੂ ਸਾਮਰਥ ਰਾਮ ਦਾਸ (੧੬੦੨-੧੬੮੧) ਨਾਲ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਦੀ ਮੁਲਾਕਾਤ ਸ੍ਰੀ ਨਗਰ ਗੜ੍ਹਵਾਲ ਵਿਚ ਹੋਈ। ਸਤਿਗੁਰਾਂ ਦਾ ਸ਼ਾਹੀ ਜਲਾਲ ਵੇਖ ਕੇ ਉਹ ਕਹਿਣ ਲੱਗਾ, "ਮੈਨੇ ਤੇ ਸੁਨਾ ਥਾ ਗੁਰੂ ਨਾਨਕ ਏਕ ਤਿਆਗੀ ਸਾਧੂ ਥੇ। ਆਪ ਗ੍ਰਹਸਤੀ ਹੈਂ। ਆਪ ਸ਼ਸਤ੍ਰ-ਧਾਰੀ ਭੀ ਹੈਂ। ਆਪ ਕੈਸੇ ਫ਼ਕੀਰ ਹੈਂ? ਗੁਰੂ ਹਰਿਗੋਬਿੰਦ ਸਿੰਘ ਸਾਹਿਬ ਨੇ ਉੱਤਰ ਦਿੱਤਾ, "ਗੁਰੂ ਨਾਨਕ ਨੇ ਮਾਇਆ ਤਿਆਗੀ ਥੀ, ਦੁਨੀਆਂ ਨਹੀਂ ਤਿਆਗੀ। ਜ਼ਾਹਰ ਅਮੀਰੀ, ਬਾਤਨ ਫ਼ਕੀਰੀ। ਸ਼ਸਤ੍ਰ ਗਰੀਬ ਕੀ ਰਖਿਆ, ਜਰਵਾਣੇ ਕੀ ਭਖਿਆ।" ਤਦ ਸਾਮਰਥ ਰਾਮ ਦਾਸ ਨੇ ਕਿਹਾ, "ਯਿਹ ਬਾਤ ਹਮਾਰੇ ਮਨ ਭਾਵਤੀ ਹੈ।"

ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਬਹਾਦੁਰ ਸ਼ਾਹ ਨੇ ਖ਼ਿਲਅਤ ਪੇਸ਼ ਕੀਤੀ ਤਾਂ ਫ਼ਰਮਾਇਸ਼ ਕੀਤੀ, 'ਕੋਈ ਕਰਾਮਾਤ ਦਿਖਾਓ!" ਮਹਾਰਾਜ ਨੇ ਗਾਤਰੇ ਵਿਚੋਂ ਕ੍ਰਿਪਾਨ ਧੂਹ ਕੇ ਆਖਿਆ, 'ਇਹੀ ਅਸਲ ਕਰਾਮਾਤ ਹੈ। ਇਸੇ ਦੀ ਸਹਾਇਤਾ ਨਾਲ ਮੈਂ ਤੈਨੂੰ ਰਾਜ ਲੈ ਕੇ ਦਿੱਤਾ। ਚਾਹਾਂ ਤਾਂ ਇਸੇ ਨਾਲ ਤੇਰਾ ਸਿਰ ਲਾਹ ਕੇ ਤੇਰੇ ਤਖ਼ਤ ਤੇ ਬੈਠ ਸਕਦਾ ਹਾਂ। ਪਰ ਮੇਰੀ ਕਿਰਪਾਨ ਤੇ ਤੇਰੀ ਤਲਵਾਰ ਵਿਚ ਅੰਤਰ ਹੈ। ਤੇਰੀ ਤਲਵਾਰ ਦੇ ਪਿੱਛੇ ਕ੍ਰੋਧ ਵਰਤਦਾ ਹੈ ਮੇਰੀ ਪਿੱਛੇ ਕਰੁਣਾ। ਤੇਰੀ ਨਾਲ ਮੌਤ ਹੀ ਮਿਲਦੀ ਹੈ, ਮੇਰੀ ਜੀਵਨ-ਦਾਨ ਵੀ ਦੇ ਸਕਦੀ ਹੈ। ਤੇਰੀ ਇੱਜ਼ਤ ਲੁਟਦੀ ਹੈ, ਮੇਰੀ ਇੱਜ਼ਤਾਂ ਰਖਦੀ ਹੈ।"

ਐਸੀ ਤੇਗ਼ ਹੀ ਪਰਮਾਤਮਾ ਦੀ ਦੈਵੀ ਸ਼ਕਤੀ ਦੀ ਸੂਚਕ ਹੈ। ਕਿਰਪਾਨ ਕਿਉਂਕਿ ਸ਼ਕਤੀ ਦਾ ਸ਼ਸਤ੍ਰ ਹੈ, ਇਸ ਲਈ ਸੁਭਾਵਕ ਹੀ ਇਹ ਮੀਰੀ ਦਾ ਚਿੰਨ੍ਹ ਹੈ। ਪਰ ਸਿੱਖੀ ਵਿਚ ਇਹ ਪੀਰੀ ਦਾ ਵੀ ਚਿੰਨ੍ਹ ਹੈ। ਅਸਲ ਵਿਚ, ਸਤਿਗੁਰਾਂ ਨੇ ਅਕਾਲ ਪੁਰਖ ਨੂੰ ਵੀ ਖੜਗਧਾਰੀ ਹੀ ਮੰਨਿਆ ਹੈ:

ਸ੍ਰੀ ਅਸਿਕੇਤੁ ਜਗਤ ਕੇ ਈਸਾ॥ ਚਰਿਤ੍ਰ ੪੦੫, ੩੭੫-੨
 
ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਖੰਡਾ, ਖੜਗ ਆਦਿ ਅਕਾਲ ਪੁਰਖ ਦੀ ਸਿਰਜਨਾਤਮਕ ਸੱਤਾ ਦੇ ਪ੍ਰਤੀਕ ਹਨ :

ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰੁ ਉਪਾਇਆ। -ਚੰਡੀ ਵਾਰ ੨:੧

ਇਉਂ ਜਾਪਦਾ ਹੈ, ਸਤਿਗੁਰਾਂ ਨੂੰ ਨਿਰਗੁਣ ਨਿਰੰਕਾਰ, ਜਦ ਕਰਤਾ ਪੁਰਖ ਦੇ ਸਰਗੁਣ ਸਰੂਪ ਵਿਚ ਦਿਸਦਾ ਤਾਂ ਉਹ ਉਹਨਾਂ ਨੂੰ ਖੜਗਧਾਰੀ ਹੋ ਕੇ ਦਿਸਦਾ ਹੈ:

ਨਿਰੰਕਾਰ ਨਿਤਯੰ ਨਿਰੂਪੰ ਨਿਰਬਾਣੰ। ਕਲੰ ਕਾਰਣੇਯੰ ਨਮੋ ਖੜਗ ਪਾਣੰ। -ਬਚਿਤ੍ਰ ਨਾਟਕ ੧, ੩:੩

ਉਹ 'ਸ਼ਸਤ੍ਰ ਪਾਣੇ' ਵੀ ਹੈ, 'ਅਸ਼ਤ੍ਰ ਮਾਣੇ' ਵੀ। ਇਉਂ ਖੜਗ ਅਥਵਾ ਮਹੱਤਵ ਹੈ। ਹਰਿਗੋਬਿੰਦਪੁਰ ਦੀ ਲੜਾਈ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੀ ਕਿਰਪਾਨ ਟੁੱਟ ਗਈ। ਬਾਬਾ ਬੁਢਾ ਜੀ ਨੇ ਸੁਝਾਓ ਦਿੱਤਾ, "ਮਹਾਰਾਜ, ਦੂਸਰੀ (ਪੀਰੀ ਦੀ) ਕੱਛ ਲਓ।" ਸਤਿਗੁਰਾਂ ਅੱਗੋਂ ਸਿਰ ਹਿਲਾ ਦਿੱਤਾ। ਮੀਰੀ ਦੀ ਕਿਰਪਾਨ ਤਾਂ ਦੁਸ਼ਟਾਂ ਦਾ ਸੰਘਾਰ ਕਰਦੀ ਹੈ, ਪਰ, ਪੀਰੀ ਦੀ ਓਦੋਂ ਵੀ ਗਾਤਰੇ ਵਿਚ ਰਹਿੰਦੀ ਹੈ। ਮੀਰੀ ਦੀ ਖੜਗ ਵੀ ਉੱਧਾਰ ਹਿੱਤ ਨਿਕਲਦੀ ਹੈ, ਸੰਘਾਰ ਵੀ ਉੱਧਾਰ ਹਿੱਤ ਕਰਦੀ ਹੈ। ਪੀਰੀ ਦੀ ਖੜਗ ਨੈਤਿਕ ਨਿਯੰਤ੍ਰਣ ਦੀ ਖੜਗ ਹੈ। ਉਹ ਅੰਦਰ ਦੇ ਦੁਸ਼ਮਣ 'ਅਹੰਕਾਰ' ਦੇ ਸੰਘਾਰ ਦੀ ਸੰਕੇਤਕ ਹੈ। ਖ਼ਾਲਸੇ ਦੀ ਤੇਗ ਦਾ ਮੀਰੀ-ਪੀਰੀ ਦਾ ਦੁਹਰਾ ਬਿਰਦ ਹੈ। ਜਿਨ੍ਹਾਂ ਇਸ ਬਿਰਦ ਦੀ ਪਾਲਨਾ ਕੀਤੀ, ਉਹਨਾਂ ਸਾਹਸ ਦਾ ਧਰਮ ਜੀਵਿਆ, ਬੀਰਤਾ ਨਾਲ ਅਕਾਲ ਦੀ ਪੂਜਾ ਕੀਤੀ।

ਕੁਰਬਾਨੀ ਬੜੀ ਵੱਡੀ ਬਰਿਤਾ ਹੈ; ਪਰ ਜਦ ਜ਼ਿੰਦਗੀ ਮੌਤ ਨਾਲੋਂ ਵੀ ਵੱਧ ਭਿਆਨਕ ਹੋ ਜਾਵੇ ਤਦ ਆਤਮਾ ਵਿਚ ਫ਼ੌਲਾਦ ਉਗਾ ਕੇ ਜੀਊਣਾ, ਸਿਰ ਦੇਣ ਨਾਲੋਂ ਵਡੇਰੀ ਬਹਾਦਰੀ ਦੀ ਮੰਗ ਕਰਦਾ ਹੈ। ਜਦ ਜ਼ੁਲਮ ਦੀ ਤੇਗ਼ ਗਾਤਰੇ ਵਿਚੋਂ ਨਿਕਲ ਕੇ ਚਾਂਭਲੀ ਫਿਰਦੀ ਹੋਵੇ ਤਾਂ ਧਰਮ ਦੀ ਤੇਗ਼ ਹੀ ਗਾਤਰੇ ਵਿਚੋਂ ਨਿਕਲ ਕੇ ਜ਼ੁਲਮ ਦੀ ਤੇਗ਼ ਨੂੰ ਵਾਪਸ ਗਾਤਰੇ ਵਿਚ ਚਲੇ ਜਾਣ ਲਈ ਮਜ਼ਬੂਰ ਕਰ ਸਕਦੀ ਹੈ। ਧਰਮ ਦੀ ਤੇਗ ਓਹੀ ਉਠਾ ਸਕਦਾ ਹੈ ਜੋ:'

ਮੁਖ ਤੇ ਹਰਿ, ਚਿਤ ਮੈ ਜੁੱਧ ਬਿਚਾਰੇ। -ਕ੍ਰਿਸ਼ਨਾਵਤਾਰ ੨੪੯੨.੧

ਸਿਖ ਸ਼ਬਦਾਵਲੀ ਵਿਚ ਤੇਗ ਨੂੰ ਕਿਰਪਾਨ (ਕਿਰਪਾ+ਆਨ) ਆਖਿਆ ਹੈ; ਇਹ ਜਾਂ ਕਿਰਪਾ ਵਿਚ ਉੱਠਦੀ ਹੈ ਜਾਂ ਆਨ ਦੀ ਰਾਖੀ ਲਈ। ਜਿਨ੍ਹਾਂ ਜਿਨ੍ਹਾਂ ਸੂਰਬੀਰਾਂ ਨੇ ਧਰਮ ਦੀ ਰਾਖੀ ਲਈ, ਦੀਨਾਂ ਦੀ ਪ੍ਰਤਿਪਾਲਨਾ ਖ਼ਾਤਰ, ਅਨਿਆ ਦੂਰ ਕਰਨ ਹਿਤ ਜਾਂ ਮਜ਼ਲੂਮਾਂ ਦੀ ਸਹਾਇਤਾ ਲਈ ਤੇਗ਼ ਵਾਹੀ ਓਹਨਾਂ ਨੂੰ ਅਸੀਂ ਨਿੱਤ ਅਰਦਾਸ ਵਿਚ ਸਿਮਰਦੇ ਹਾਂ। ਇਉਂ ਨਾ-ਕੇਵਲ ਅਸੀਂ ਆਪਣਾ ਈਮਾਨ ਹੀ ਤਾਜ਼ਾ ਕਰਦੇ ਹਾਂ, ਇਹਨਾਂ ਸੂਰਬੀਰਾਂ ਦੀ ਸਿਮਰਿਤੀ ਪਾਸੋਂ ਨਿਡਰਤਾ ਤੇ ਉਦਾਰਤਾ ਭਰੀ ਸੂਰਮਗਤੀ ਦੀ ਪ੍ਰੇਰਨਾ ਵੀ ਪ੍ਰਾਪਤ ਕਰਦੇ ਹਾਂ।

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨੁ ਕੇ ਹੇਤ। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।
-ਸਲੋਕ ਕਬੀਰ (੧੧੦੪/੫)


PRINT THIS ARTICLE FULL ARTICLE DISCUSSION LETTERS TO EDITOR Bookmark and Share


Add Comment
Advertise with Panthic Network
    

OTHER TOP STORIES
Hundreds Take Oath to Prevent Demolition of Darbar Sahib Replica, Defy Akal Takht Mandate
When Will Aid Arrive? - Urgent Help Needed for Pakistan IDPs
Crucial Meeting Held to Discuss Aftermath of Vienna in England
KP Gill Visits Controversial Dera in Sangrur

 

India Threatens Scientist (Sikhtoons)

Bloody Naam Charcha (Panthic toons)

Killer Pathogens : 1984 and Now (Sikhtoons)

IN OTHER NEWS

RSS Agent Attempts to Rally Moderate Sikhs (op/ed)

Giani Mohan Singh Suspended From Duties by SGPC

Thousands at Third Annual New Westminster Nagar Kirtan


Help - About Us - Contact Us - Disclaimer - Privacy Policy - Terms of Service
© Copyright 2000-2009 Panthic Network - A division of Khalsa Press, Inc., a not for profit religious corporation.