|
Note: This article is in UNICODE Gurmukhi, for technical assistance visit : Wikipedia's Multilugual Support Page
ਪਿਆਰੇ ਸੰਪਾਦਕ ਜੀ,
ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਜੋ ਤੁਸੀਂ ਨੰਗਾ ਕਰ ਰਹੇ ਹੋ ਉਹ ਪ੍ਰਸੰਸਾ ਦਾ ਹੱਕਦਾਰ ਹੈ। ਇਸ ਕਾਲਾ ਅਫ਼ਗ਼ਾਨਾ ਟੋਲੇ ਨੇ ਪੰਥ ਦਾ ਬੜਾ ਵੱਡਾ ਨੁਕਸਾਨ ਕੀਤਾ ਹੈ। ਇਹ ਸ਼ੁਕਰ ਹੈ ਕਿ ਇਨ੍ਹਾਂ ਨਾਲ ਕੋਈ ਵੀ ਵਿਦਵਾਨ ਨਹੀਂ ਹੈ। ਡਾ. ਜੋਧ ਸਿੰਘ, ਡਾ. ਹਰਭਜਨ ਸਿੰਘ, ਪ੍ਰੋ. ਹਰਪਾਲ ਸਿੰਘ ਪੰਨੂ ਸਾਰੇ ਹੀ ਦਸਮ ਗ੍ਰੰਥ ਦੇ ਹਿਮਾਇਤੀ ਹਨ। ਨਿੰਦਕ ਟੋਲੇ ਨਾਲ ਸਿਰਫ਼ ਇਕ ਵਿਦਵਾਨ ਡਾ ਦਿਲਗੀਰ ਹੀ ਸੀ। ਪਰ ਉਹ ਵੀ ਇਨ੍ਹਾਂ ਨੂੰ ਚੁਭਦਾ ਸੀ। ਉਹ ਜਾਪੁ ਸਾਹਿਬ, ਸਵੈਯੇ ਆਦਿ ਨੂੰ ਗੁਰੁ ਰਚਨਾ ਮੰਨਦਾ ਸੀ। ਉਹ ਕਾਲਾ ਅਫ਼ਗ਼ਾਨਾ ਨੂੰ ਵੀ ਕਿਸੇ ਤੀਜੀ ਧਿਰ ਦਾ ਬੰਦਾ ਕਹਿੰਦਾ ਸੀ। ਇਸ ਕਰ ਕੇ ਇਹ ਨਿੰਦਕ ਟੋਲਾ ਉਸ ਨੂੰ ਵੀ ਪਸੰਦ ਨਹੀਂ ਸੀ ਕਹਿੰਦਾ। ਹੁਣ ਨਿੰਦਕਾਂ ਦੇ ਵੈਬ ਸਾਈਟ ਸਿੱਖ ਮਾਰਗ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਨੇ ਦਿਲਗੀਰ ਦੇ ਵਿਰੂਧ ਹੀ ਮੋਰਚਾ ਲਾ ਦਿੱਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਨਿੰਦਕਾਂ ਨੂੰ ਕੋਈ ਵਿਦਵਾਨ ਵੀ ਚੰਗਾ ਨਹੀਂ ਲਗਦਾ। ਦਿਲਗੀਰ ਨਾਲ ਭਾਵੇਂ ਸਾਡੇ ਕਿੰਨੇ ਵੀ ਮਤਭੇਦ ਹੋਣ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਸਿਰਮੌਰ ਇਤਿਹਾਸਕਾਰ ਹੈ। ਵਾਹਿਗੁਰੂ ਕਰੇ ਕਿ ਦਿਲਗੀਰ ਇਸ ਟੋਲੇ ਨੂੰ ਪੂਰੀ ਤਰ੍ਹਾਂ ਛੱਡ ਦੇਵੇ ਕਿਉਂਕਿ ਇਹ ਗੁਰਮਤ, ਸਿੱਖੀ, ਵਿਦਵਾਨਾਂ ਦੇ ਦੁਸ਼ਮਨ ਹਨ ਤੇ ਪੰਥ ਵਿਰੋਧੀ ਤਾਕਤਾਂ ਦੇ ਟੁਕਰਬੋਚ ਹਨ।
ਤੁਹਾਡੇ ਵੀਰ
ਕੁਲਵੰਤ ਸਿੰਘ ਵਿਰਦੀ
ਜੁਝਾਰ ਸਿੰਘ ਵਿਰਕ
ਮਨਮੋਹਣ ਸਿੰਘ ਖਾਲਸਾ
|