The Panthic Weekly Published by The Khalsa Press
Established
Nanakshahi 537 (2005)

PW XML Feed
  This issue published on : February 7th of 2008 | Publishing in service of the Sikh Panth
Latest Issue
  
• 02/07/08 Issue
Punjab
Americas
Europe
Asia
Inspirational Articles

WebBlog
Feedback
PW in E-mail
XML Feeds
About PW
PAST ISSUES

2008-07-11
2008-07-04
2008-06-27
2008-06-20
2008-06-13
2008-06-06
2008-05-30
2008-05-23
2008-05-16
more...



ਮੇਰਾ ਵੱਸਦਾ ਰਹੇ ਪੰਜਾਬ
Thursday 7th of February 2008
Sukhdeep Singh Barnala

ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਰਦਾਰ ਸੋਹਣ ਸਿੰਘ ਸੀਤਲ, ਜਿਨ੍ਹਾਂ ਨੇ ਬੇਅੰਤ ਸਾਹਿਤ ਦਾ ਖਜਾਨਾ ਸਾਡੀ ਝੋਲੀ ਪਾਇਆ, ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ਵਿੱਚੌਂ ‘ਸਿੱਖ ਰਾਜ ਕਿਵੇਂ ਬਣਿਆਂ’ ਅਤੇ ‘ਸਿੱਖ ਰਾਜ ਕਿਵੇਂ ਗਿਆ’ ਵਿੱਚ ਬਾਪੂ ਜੀ ਨੇ ਬਾ-ਕਮਾਲ ਸਮੀਖਿਆ ਸਾਡੇ ਸਾਹਮਣੇ ਰੱਖੀ ਹੈ, ਉਨ੍ਹਾਂ ਦੇ ਕਈ ਸ਼ੇਅਰ ਜੋ ਸਿੱਖਾਂ ਦੇ ਕੌਮੀ ਦੁਖਾਂਤ ਦੀ ਤਰਜਮਾਨੀ ਕਰਦੇ ਹਨ,ਵਾਕਿਆ ਹੀ ਦਿਲ ਨੂੰ ਟੁੰਬਣ ਵਾਲੇ ਹਨ। ਆਪਾਂ ਇਸ ਲੇਖ ਦੀ ਸ਼ੁਰੂਆਤ ਵੀ ਬਾਪੂ ਸੋਹਣ ਸਿੰਘ ਸ਼ੀਤਲ ਦੀਆਂ ਉਨ੍ਹਾਂ ਬਾ-ਕਮਾਲ ਲਾਇਨਾਂ ਤੋਂ ਹੀ ਕਰ ਲੈਂਦੇ ਹਾਂ……

.ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ,
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ
ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ,
ਤਾਜ਼ ਤਖ਼ਤ ਵਾਲੇ ਅਣਖ-ਆਣ ਵਾਲੇ,
ਸਾਡੇ ਸਿਰਾਂ ਤੇ ਕਲਗੀਆਂ ਸੁਹੰਦੀਆਂ ਸਨ,
ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ,
ਸਾਡੇ ਖ਼ਾਲਸਾਈ ਕੌਮੀ ਨਿਸ਼ਾਨ ਅੱਗੇ,
ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ,
ਸਾਡੀ ਚਮਕਦੀ ਤੇਗ ਦੀ ਧਾਰ ਅੱਗੇ,
ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ,
ਬਿਨਾ ਪੁੱਛਿਆਂ ਏਧਰ ਨਾ ਝਾਕਦੇ ਸੀ
ਸਾਡੇ ਸਿਰਾਂ ਤੇ ਹੁਕਮ ਚਲਾਨ ਵਾਲੇ,
ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ,
ਆਪਣੇ ਤਾਜ਼ ਵਿਚ ਹੀਰੇ ਹੰਢਾਨ ਵਾਲੇ,
‘ਸੀਤਲ’ ਹਾਲ ਫਕੀਰਾਂ ਦੇ ਨਜ਼ਰ ਆਉਂਦੇ,
ਤਾਜ਼, ਤਖ਼ਤ, ਨਿਸ਼ਾਨ, ਕਿਰਪਾਨ ਵਾਲੇ ।

ਸੱਚਮੁੱਚ ਕੋਈ ਨਹੀਂ ਸੀ ਜਾਣਦਾ ਕਿ ਤਾਜਾਂ ਤਖ਼ਤਾਂ ਦੀ ਵਾਰਿਸ ਸਿੱਖ ਕੌਮ ਕਦੇ ਟੱਪਰੀਵਾਸਾਂ ਦੀ ਤਰਾਂ ਰਿਫ਼ਿਊਜੀ ਕੈਂਪਾਂ ਵਿੱਚ ਵੀ ਰੁਲੇਗੀ…ਪਰ ਇਹ ਗੱਲ ਵੀ ਸਵੀਕਾਰੀ ਨਹੀਂ ਜਾ ਸਕਦੀ ਕਿ ਇਸ ਯੋਜਨਾਬੱਧ ਵਰਤਾਰੇ ਤੋਂ ਸਾਰੇ ਹੀ ਅਣਜਾਣ ਸਨ। ਨਹੀਂ ਇਹ ਗੱਲ ਵੀ ਨਹੀਂ ਸੀ। ਸਿੱਖ ਕੌਮ ਨੂੰ ਖੱਜਲ-ਖੁਆਰ ਕਰਨ ਬਾਰੇ, ਮਨੂੰਵਾਦੀ ਹਾਕਮਾਂ ਤੇ ਦੋਗਲੇ ਸਿੱਖ ਲੀਡਰਾਂ ਨੂੰ ਪੂਰਾ-ਪੂਰਾ ਗਿਆਨ ਸੀ………।
 ਮਨੂੰਵਾਦੀ ਵਿਚਾਰਧਾਰਾ ਚਾਣਕੀਆ ਨੀਤੀ ਦੀ ਖ਼ਾਨਦਾਨੀ ਵਾਰਿਸ ਹੈ। ਅਨੇਕ ਕੂਟਨੀਤਿਕ ਚਾਲਾਂ ਚੱਲਦਿਆਂ ਇਸ ਅਖੌਤੀ ਅਜਾਦੀ ਤੌਂ ਪਹਿਲਾਂ ਸਿੱਖ ਕੌੰਮ ਦੀ ਬੁੱਧੂ ਲ਼ੀਡਰਸ਼ਿਪ ਨੂੰ ਪੂਰੀ ਤਨਦੇਹੀ ਨਾਲ ਗੁੰਮਰਾਹ ਕੀਤਾ ਗਿਆ।ਉਸ ਸਮੇਂ ਦੇ ਹਿੰਦੂ ਲੀਡਰਾਂ ਨੇ ਸਿੱਖ ਸੂਰਬੀਰਾਂ ਦੇ ਭੋਲੇਪਣ ਤੇ ਦਿਆਲੂ ਸੁਭਾਅ ਦਾ ਨਜਾਇਜ ਫ਼ਾਇਦਾ ਉਠਾਉਂਦਿਆਂ ਕਮੀਨਗੀ ਦੀ ਹੱਦ ਤੱਕ ਸਿੱਖਾਂ ਦੀ ਚਾਪਲੂਸੀ ਕੀਤੀ, ਸਮੇਂ-ਸਮੇਂ ਇਹੋ ਜਿਹੇ ਕੂਟਨੀਤਿਕ ਬਿਆਨ ਦਿੱਤੇ ਜਾਂਦੇ ਰਹੇ……ਤੇ ਸਾਡੀ ‘ਦੇਸ਼ਭਗਤ’ ਲੀਡਰਸ਼ਿਪ ਇਹਨਾਂ ਦੀ ਸ਼ਿਕਾਰ ਹੁੰਦੀ ਰਹੀ…

 ਲਾਲ਼ਾ ਲ਼ਾਜਪਤ ਰਾਏ ਨੇ 1922 ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ:

“ਨੁਸਰਤ ਹਮ-ਰਕਾਬ ਉਠਾਓ ਜਿਧਰ ਕਦਮ
ਤੁਮ ਕੋ ਮਿਲੇਗਾ ਫ਼ਤਹ ਕਾ ਤਗਮਾ ਅਕਾਲੀਓ
ਸਵੈਰਾਜ ਕਾ ਜੋ ਰਾਜ ਹੋ ਅਪਨੇ ਦੇਸ਼ ਮੇਂ
ਹੋਗਾ ਤੁਮਾਰੇ ਹਾਥ ਮੇਂ ਝੰਡਾ ਅਕਾਲੀਓ”
 ਕਵੀ ਮੇਲਾ ਰਾਮ ਨੇ ਕਿਹਾ:
ਤੇਰੀ ਕੁਰਬਾਨੀਓਂ ਕੀ ਧੂਮ ਹੈ ਆਜ ਜਮਾਨੇ ਮੇਂ
ਬਹਾਦਰ ਅਗਰ ਹੈ ਕੋਈ ਤੋ ਵੁਹ ਤੂੰ ਹੈ ਅਕਾਲੀ।

 ਕਦੇ ਤਤਕਾਲੀ ਕਾਂਗਰਸ ਪ੍ਰਧਾਨ ਦਾਦਾ ਭਾਈ ਨਾਰੋਜੀ ਨੇ ਆਖਿਆ:

 “ਸਿੱਖ ਕੌਮ ਦਾ ਜਨਮ ਦੇਸ਼ ਦੀ ਸੁਤੰਤਰਤਾ ਲਈ ਹੋਇਆ ਹੈ,ਅਤੇ ਇਹਨਾਂ ਵੀਰਾਂ ਦੇ ਹੁੰਦਿਆਂ ਹੁਣ ਦੇਸ਼ ਬਹੁਤੀ ਦੇਰ ਗੁਲਾਮ ਨਹੀਂ ਰਹਿ ਸਕਦਾ, ਇਹ ਮੇਰਾ ਪੱਕਾ ਵਿਸ਼ਵਾਸ਼ ਹੈ”…

 ਚਲਾਕ ਬ੍ਰਾਹਮਣ ਗਾਂਧੀ ਨੇ ਚਾਬੀਆਂ ਦੇ ਮੋਰਚੇ ਦੀ ਸਫਲਤਾ ਤੋਂ ਬਾਅਦ ਬਿਆਨ ਦਿੱਤਾ ਜੋ ਅੱਜ ਵੀ ਅਕਾਲੀ ਦਲ਼ ‘ਤੇ ਕਾਂਗਰਸ਼ ਦੇ ਪੁਰਾਣੇ ਰਿਕਾਰਡ ਵਿੱਚ ਮੌਜੂਦ ਹੈ…

 “ਸੁਤੰਤਰਤਾ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ ਮੈਂ ਸਿੱਖ ਕੌੰਮ ਨੂੰ ਵਧਾਈ ਦਿੰਦਾ ਹਾਂ……”

 ਕਦੇ ਨਹਿਰੂ ਨੇ ਆਖਿਆ ਸੀ “ਮੈ ਪ੍ਰਣਾਮ ਕਰਦਾ ਹਾਂ ਅਕਾਲੀਆਂ ਨੂੰ ਜਿਨ੍ਹਾਂ ਦੇਸ਼ ਦੀ ਅਜਾਦੀ ਲਈ ਘੋਲ ਆਰੰਭਿਆ ਹੈ ਅਤੇ ਅਜਾਦੀ ਲਈ ਲੜ ਰਹੇ ਹਨ……”

 ਪੰਡਤ ਮਦਨ ਮੋਹਨ ਮਾਲਵੀਆ  ਵੀ ਪਿੱਛੇ ਨਾ ਰਿਹਾ “ਗੁਰੁ ਕੇ ਬਾਗ ਵਿੱਚ ਹੀ ਦੇਸ਼ ਦੀ ਸੁਤੰਤਰਤਾ ਦੀ ਲਹਿਰ ਉਠੀ ,ਅਤੇ ਹੁਣ ਇਸੇ ਨੇ ਹੀ ਦੇਸ਼ ਸੁਤੰਤਰ ਕਰਾਉਣਾ ਹੈ”

 ਹੋਰ ਵੀ ਅਨੇਕਾਂ ਗਵਾਹੀਆਂ ਦਿੱਤੀਆਂ ਜਾ ਸਕਦੀਆਂ ਹਨ,ਕਿ ਕਿਵੇਂ ਚਲਾਕ ਹਿੰਦੂ ਲੀਡਰਾਂ ਨੇ ਸਿੱਖਾਂ ਨੂੰ ਇੱਕ ਹਥਿਆਰ ਵਜੋਂ ਵਰਤਿਆ, ਤੇ ਜਦੋਂ 15 ਅਗਸਤ 1947 ਦਾ ਉਹ ਦਿਨ ਆਇਆ ਤਾਂ ਸਿੱਖ ਕੌਮ ਦੇ ਗਲੇ ਇੱਕ ਹੋਰ ਗੁਲਾਮੀ ਦਾ ਪਟਾ ਪਾ ਦਿੱਤਾ ਗਿਆ, ਜਿਸਦਾ ਅਹਿਸਾਸ, ਇਸ ਅਖੌਤੀ ਅਜਾਦੀ ਤੋਂ ਤੁਰੰਤ ਮਗਰੌਂ ਹੀ ਸਿੱਖਾਂ ਨੂੰ ਕਰਵਾ ਦਿੱਤਾ ਗਿਆ।

 10 ਅਕਤੂਬਰ 1947 ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਗੁਪਤ ਪੱਤਰ ਭੇਜਿਆ ਗਿਆ:
 “Sikhs as a community are a lawless people and are meanace to the law-abiding hindu in the province. Deputy commissioners should take special measures against them”

 ਜਿਸ ਦਾ ਪੰਜਾਬੀ ਭਾਵ ਇਹ ਸੀ ਕਿ……

“ਸਿੱਖ ਸਮੁਚੇ ਤੌਰ ਤੇ ਜਮਾਂਦਰੂ ਫਸਾਦੀ ਤੇ ਜਰਾਇਮ-ਪੇਸ਼ਾ ਲੋਕ ਹਨ ਅਤੇ ਇਹ ਸੂਬੇ ਦੇ ਅਮਨ-ਪਸੰਦ ਹਿੰਦੂਆਂ ਲਈ ਖ਼ਤਰੇ ਭਰੀ ਵੰਗਾਰ ਬਣੇ ਹੋਏ ਹਨ, ਡਿਪਟੀ ਕਮਿਸ਼ਨਰ ਇਨ੍ਹਾਂ ਵਿਰੁੱਧ ਵਿਸ਼ੇਸ਼ ਕਦਮ ਚੁੱਕਣ..”

……ਸ਼ਾਇਦ ਹਿੰਦੁਸਤਾਨੀ ਵਾਅਦਾ-ਖਿਲਾਫ਼ੀ ਦਾ ਇਹ ਸਬੂਤ ਅੱਜ ਸਾਡੇ ਸਾਹਮਣੇ ਨਾਂ ਹੁੰਦਾ ਜੇਕਰ ਸਿਰਦਾਰ ਕਪੂਰ ਸਿੰਘ ਵਰਗਾ ਜਿੰਦਾ-ਜਮੀਰ ਸਿੱਖ ਉਸ ਸਮੇਂ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਨਾਂ ਹੁੰਦਾ, ਤੇ ਇਸ ਵਿਸ਼ਵਾਸ਼ਘਾਤ ਖਿਲਾਫ਼ ਆਪਣੀ ਅਵਾਜ ਬੁਲੰਦ ਨਾਂ ਕਰਦਾ……।

 ਇਸ ਤੋਂ ਬਾਅਦ ਤਾਂ ਜਿਵੇਂ ਲੜੀ ਜਿਹੀ ਹੀ ਚੱਲ ਪਈ ਸੀ। ਸਿੱਖ ਕੌਮ ਨੂੰ ਓਹਦੀਆਂ ਅਥਾਹ ਕੁਰਬਾਨੀਆਂ ਬਦਲੇ ਹਿਦੁਸਤਾਨੀ ਹਕੂਮਤ ਇਨਾਮਾਂ ਦੀ ਘੋਸ਼ਣਾਂ ਕਰਨ ਲੱਗ ਪਈ ਸੀ, ਕਦੇ ਓਸ ਸਮੇਂ ਦੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ, ਸਿੱਖ ਕੌਮ ਦੀ ਵੱਖਰੀ ਹੋਂਦ ਤੇ ਹੀ ਪ੍ਰਸ਼ਨ ਚਿੰਨ੍ਹ ਲਾਉਂਦਿਆਂ, ਆਪਣੇ ਮੁੱਖੋਂ ਫੁਰਮਾਇਆ……

 “ਜਦ ਪਾਕਿਸਤਾਨ ਬਣ ਗਿਆ ਤਾਂ ਸਮਝਿਆ ਜਾਵੇ ਕਿ ਬਾਕੀ ਭਾਰਤ ਵਿੱਚ ਕੇਵਲ ਇੱਕੋ ਕੌਮ ਹੀ ਰਹਿ ਜਾਂਦੀ ਹੈ”

ਕਦੇ ਮਹਾਂਵੀਰ ਤਿਆਗੀ ਨੇ ਬਿਆਨ ਦਿੱਤਾ….

 “ਅਸੀਂ ਘੱਟ-ਗਿਣਤੀਆਂ ਨੂੰ ਕੱਢ ਦੇਣ ਜਾਂ ਵੱਡੀ ਪੱਧਰ ਤੇ ਕਤਲ ਕਰ ਦੇਣ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਸਹੋਂ ਓੁਨ੍ਹਾਂ ਦੀ ਧਰਮ ਤਬਦੀਲੀ ਦੇ ਚਾਹਵਾਨ ਹਾਂ……”

 ਬੇਸ਼ੱਕ ਹਿੰਦੂ ਲੀਡਰਸ਼ਿਪ ਆਪਣੇ ਇਨਾਂ ਬਿਆਨਾਂ ਤੇ ਵੀ ਕਾਇਮ ਨਾ ਰਹਿ ਸਕੀ ਤੇ 1984 ਵਿੱਚ ਤੇ 2002 ਵਿੱਚ ਦਿੱਲੀ ਤੇ ਗੁਜਰਾਤ ਨੂੰ ਟੀਚਾ ਮਿੱਥ ਕੇ ਘੱਟ-ਗਿਣਤੀਆਂ ਦੇ ਕਤਲੇਆਮ ਦਾ ਮੁੱਢ ਵੀ ਬੰਨ੍ਹ ਦਿੱਤਾ ਗਿਆ…।

 ਕਦੇ ਜਨੂੰਨੀ ਹਿੰਦੂ ਨਿਰਾਧ ਚੌਧਰੀ ਨੇ ਬਿਆਨ ਦਿੱਤਾ:
 “Hindus are the master rulers of India and they are fully aware of it, perhaps overaware…”
 
 ਜਿਸ ਦਾ ਸ਼ਪੱਸ਼ਟ ਭਾਵ ਸੀ ਕਿ  “ਹਿੰਦੂ ਹਿੰਦੁਸਤਾਨ ਦੇ ਮਾਲਕ ਹਨ, ਓਨਾਂ ਨੂੰ ਇਸ ਗੱਲ ਦਾ ਪੂਰਾ ਗਿਆਨ ਵੀ ਹੈ, ਸ਼ਾਇਦ ਲੋੜ ਨਾਲੋਂ ਵੱਧ……”

 ਫਿਰਕੂ ਲੀਡਰਾਂ ਦੇ ਅਜਿਹੇ ਧਮਕੀਨੁਮਾਂ ਬਿਆਨਾਂ ਨੇ ਸਿੱਖ ਕੌਮ ਨੂੰ ਨਵੀਂ-ਨਵੀਂ ਅਖੌਤੀ ਅਜਾਦੀ ਦਾ ਪੂਰੀ ਸ਼ਿੱਦਤ ਨਾਲ ਅਹਿਸਾਸ ਕਰਵਾ ਦਿੱਤਾ ਸੀ। ਰਹਿੰਦੀ ਖੂੰਹਦੀ ਕਸਰ ਓਦੋਂ ਪੂਰੀ ਹੋ ਗਈ ਜਦੋਂ ਸਿੱਖ ਲੀਡਰਸ਼ਿੱਪ ਨੇ ਪ੍ਰਧਾਨ ਮੰਤਰੀ ਨਹਿਰੂ ਕੋਲ ਪਹੁੰਚ ਕੀਤੀ ਤੇ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ……ਨਹਿਰੂ ਨੇ ਫੁਰਮਾਇਆ ਕਿ:

 “ਅਬ ਵਕਤ ਬਦਲ ਗਯਾ ਹੈ……………।”

 ਸੱਚਮੁੱਚ ਵਕਤ ਬਦਲ ਗਿਆ ਸੀ…………ਦੇਸ਼ ਦੇ ਉਤਰੀ ਹਿੱਸੇ ਵਿੱਚ ਅਜਾਦ ਤੇ ਖੁਦਮੁਖਤਿਆਰ ਖਿੱਤਾ ਮੰਗਦੀ ਸਿੱਖ ਕੌਮ ਪੰਜਾਬੀ ਸੂਬੇ ਤੋਂ ਵੀ ਊਣੀ ਰਹਿ ਗਈ ਸੀ……।

 ਦਰਅਸਲ ਕਸੂਰ ਨਹਿਰੂ ਦਾ ਵੀ ਨਹੀਂ ਸੀ, ਇਹ ਛਲ-ਕਪਟ, ਧੋਖਾ, ਠੱਗੀ, ਮੱਕਾਰੀ, ਗੱਦਾਰੀ ਤਾਂ ਉਸਨੂੰ ਵਿਰਸੇ ਵਿੱਚੋਂ ਮਿਲੀ ਸੀ। ਸ਼ਾਇਦ ਬਹੁਤੇ ਸਿੱਖ ਵੀਰ ਅਣਜਾਣ ਹੋਣ ਕਿ ਨਹਿਰੂ, ਗੰਗੂ ਬ੍ਰਾਹਮਣ ਦੇ ਖ਼ਾਨਦਾਨ ਦਾ ਹੀ ਇੱਕ ਚਿਰਾਗ ਸੀ……ਤੇ ਅਖੌਤੀ ਅਜਾਦੀ ਤੋਂ ਕੁਝ ਸਮਾਂ ਪਹਿਲਾਂ ਸੈਂਟਰਲ ਅਸੈਂਬਲੀ ਦਿੱਲੀ ਵਿੱਚ ਇੱਕ ਵਾਰ ਬੋਲਦਿਆਂ ਉਸਨੇ ਬੜੇ ਫ਼ਖਰ ਤੇ ਢੀਠਤਾਈ ਨਾਲ ਇੱਕ ਸਿਆਸਤਦਾਨ ਦੇ ਇਸ ਗੁਣ ਦਾ ਇਕਬਾਲ ਇੱਕ ਹੇਠ ਲਿਖੇ ਸ਼ਿਅਰ ਰਾਹੀਂ ਕੀਤਾ ਸੀ…

“ਬਾਤ ਵੁਹ ਕਹੀਏ ਜਿਸ ਕੇ ਹੋਂ ਸੌ ਪਹਿਲੂ
ਕੋਈ ਪਹਿਲੂ ਤੋ ਹੋ ਬਾਤ ਬਦਲਨੇ ਕੇ ਲੀਏ”

 ਸੱਚਮੁੱਚ ਨਹਿਰੂ ਨੇ ਆਪਣਾ ਪਹਿਲੂ ਬਦਲ ਲਿਆ ਸੀ……। ਕਦੇ ਆਖਿਆ ਸੀ ਪ੍ਰੋ: ਪੂਰਨ ਸਿੰਘ ਹੁਰਾਂ ਨੇ…

“ਪੰਜਾਬ ਨਾ ਹਿੰਦੂ ਨਾ ਮੁਸਲਮਾਨ ਇਹ ਤਾਂ ਵਸਦਾ ਗੁਰਾਂ ਦੇ ਨਾਂ ਤੇ”

 ਇਸ ਗੱਲ ਦਾ ਗਿਆਨ ਹਿੰਦੁਸਤਾਨ ਦੀ ਬ੍ਰਾਹਮਣੀ ਹਕੂਮਤ ਨੂੰ ਵੀ ਸੀ…ਇਸ ਲਈ ਉਨ੍ਹਾਂ ਨੇ ਸੋਚਿਆ ਕਿ ਪੰਜਾਬ ਵਸੇਗਾ ਤਾਂ…… ਜੇ ਪੰਜਾਬ ਬਣੇਗਾ……ਜੇ ਪੰਜਾਬ ਨਾਂ ਦੀ ਕੋਈ ਸ਼ੈਅ ਬਣਨ ਹੀ ਨਾ ਦਿੱਤੀ ਜਾਵੇ ਤਾਂ ਵਸੇਗੀ ਕਿੱਥੋਂ…।

 ਲੇਖ ਦਾ ਵਿਸਥਾਰ ਜਿਆਦਾ ਹੋਣ ਕਾਰਨ ਮੈਂ ਸੰਖੇਪ ਕਰਦਾ ਹਾਂ ਕਿ 1 ਨਵੰਬਰ 1966 ਤੱਕ ਹਿੰਦ ਹਕੂਮਤ ਨੇ ਸਾਰੇ ਕਾਨੂੰਨ, ਸਾਰੇ ਸੰਵਿਧਾਨ ਛਿੱਕੇ ਟੰਗ ਕੇ ਹਰ ਹਰਬਾ ਵਰਤਿਆ ਕਿ ਪੰਜਾਬੀ ਸੂਬਾ ਨਾ ਬਣਨ ਦਿੱਤਾ ਜਾਵੇ, ਜਦ ਪਾਣੀ ਸਿਰ ਤੋਂ ਹੀ ਲੰਘ ਗਿਆ ਤਾਂ ਵੱਢਿਆ-ਟੁੱਕਿਆ ਪੰਜਾਬੀ ਸੂਬਾ ਸਾਡੇ ਮੱਥੇ ਮੜ੍ਹ ਦਿੱਤਾ ਗਿਆ। ਜਿਸਦੀ ਨਾ ਤਾਂ ਆਪਣੀ ਅਲੱਗ ਰਾਜਧਾਨੀ ਹੈ ਤੇ ਨਾਂ ਹੀ ਹਾਈਕੋਰਟ, ਜਿਵੇਂ ਕਿ ਹਿੰਦੁਸਤਾਨ ਦੇ ਬਾਕੀ ਰਾਜਾਂ ਦੀਆਂ ਹਨ……ਮੋਰਚਾ ਪੰਜਾਬੀ ਸੂਬਾ ਲੈਣ ਖਾਤਿਰ ਲੱਗਿਆ, ਲੱਖਾਂ ਸਿੱਖ ਜੇਲਾਂ ਵਿੱਚ ਰੁਲਦੇ ਰਹੇ, ਸੈਂਕੜੇ ਸ਼ਹੀਦ ਹੋਏ, ਪਰ ਜਦੋਂ ਸੂਬਾ ਬਣਿਆਂ ਤਾਂ ਨਾਲ ਦੋ ਸ਼ਰੀਕ ਹਿਮਾਚਲ ਤੇ ਹਰਿਆਣਾ ਹੋਂਦ ਵਿੱਚ ਲਿਆਂਦੇ ਗਏ। ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀ, ਹਿੰਦੁਸਤਾਨ ਹਕੂਮਤ ਵੱਲੋਂ ਦਿਨ-ਦਿਹਾੜੇ ਮਾਰੇ ਡਾਕੇ ਵਿੱਚ ਲੁੱਟੇ ਗਏ।

 ਕੁਦਰਤ ਨੇ ਪੰਜਾਬ ਨੂੰ ਰੱਜਵਾਂ ਪਾਣੀ ਦਿੱਤਾ, ਪਰ ਸ਼ਰੀਕਾਂ ਨੇ ਇਸਨੂੰ ਦੋਹੀਂ ਹੱਥੀਂ ਲੁੱਟਿਆ। ਪੰਜਾਬ ਦੀ 105 ਲੱਖ ਏਕੜ ਜਮੀਨ ਵਿੱਚੋਂ ਸਿਰਫ਼ 37 ਲੱਖ ਏਕੜ ਹੀ ਅਜਿਹੀ ਹੈ, ਜਿਸਨੂੰ ਨਹਿਰੀ ਪਾਣੀ ਮਿਲਦਾ ਹੈ। ਪੰਜਾਬ ਦੀ 13 ਲੱਖ ਏਕੜ ਜਮੀਨ ਅਜਿਹੀ ਹੈ ਜਿਸਨੂੰ ਨਹਿਰੀ ਪਾਣੀ ਦੀ ਇੱਕ ਬੂੰਦ ਤਾਂ ਕੀ ਟਿਊਬੈਲਾਂ ਦਾ ਪਾਣੀ ਵੀ ਨਸੀਬ ਨਹੀਂ ਹੁੰਦਾ। ਪਰ ਫਿਰ ਵੀ ਪੰਜਾਬ ਦੇ ਪਾਣੀਆਂ ਦਾ 75% ਹਿੱਸਾ ਅੱਜ ਵੀ ਬਾਹਰਲੇ ਰਾਜਾਂ ਦਿੱਲੀ, ਹਰਿਆਣਾ, ਹਿਮਾਚਲ ਤੇ ਰਾਜਸਥਾਨ ਨੂੰ ਜਾ ਰਿਹਾ ਹੈ…ਪਰ ਉਨਾਂ ਨੂੰ ਅਜੇ ਵੀ ਸਬਰ ਨਹੀਂ…ਅਜੇ ਸਤਲੁਜ ਯਮੁਨਾ ਲਿੰਕ ਨਹਿਰ, ਜਿਸਨੂੰ ਪਿਛਲੇ ਸਿੱਖ ਸੰਘਰਸ਼ ਦੌਰਾਨ ਜਾਇਜ-ਨਜਾਇਜ ਢੰਗ ਨਾਲ ਹਿੰਦ ਹਕੂਮਤ ਵੱਲੋਂ ਸ਼ਹੀਦ ਕੀਤੇ ਗਏ, ਢਾਈ ਲੱਖ ਸਿੱਖ ਨੌਜੁਆਨਾਂ ਦੀਆਂ ਲਾਸ਼ਾਂ ਨਾਲ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ……… ਪਰ ਸਫ਼ਲ ਨਹੀਂ ਹੋ ਸਕੀ……ਜਿਨਾਂ ਵਿੱਚ ਸਿੱਖਾਂ ਦੇ ਪੋਪ “ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ” ਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ “ਸ. ਜਸਵੰਤ ਸਿੰਘ ਖਾਲੜਾ” ਵਰਗੇ ਸਿੰਘਾਂ ਦੀਆਂ ਲਾ-ਵਾਰਿਸ਼ ਲਾਸ਼ਾਂ ਵੀ ਸ਼ਾਮਿਲ਼ ਹਨ……।

 ਸਿੱਖ ਕੌਮ ਤੇ ਪੰਜਾਬ ਨੂੰ ਵੱਖ-ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ, ਸਿੱਖਾਂ ਤੋਂ ਬਿਨਾਂ ਪੰਜਾਬ ਦੀ ਕੋਈ ਹੋਂਦ ਨਹੀਂ ਹੈ ਤੇ ਪੰਜਾਬ ਤੋਂ ਬਿਨਾਂ ਸਿੱਖ ਵੀ ਅਨਾਥ ਬੱਚੇ ਵਾਂਗ ਮਹਿਸੂਸ ਕਰਦੇ ਹਨ, ਇਸ ਬਾਰੇ ਬਿਹਤਰ ਉਹ ਵੀਰ ਦੱਸ ਸਕਦੇ ਹਨ ਜੋ ਮਾਤ-ਭੁਮੀ ਤੋਂ ਦੂਰ ਬੈਠੇ ਹਨ…ਜਦੋਂ ਕਦੇ ਵੀ ਹਿੰਦ ਹਕੂਮਤ ਦੇ ਮਨ ਵਿੱਚ ਸਿੱਖ ਕੌਮ ਨੂੰ ਦਬਾਅ ਕੇ ਰੱਖਣ ਦਾ ਖ਼ਿਆਲ ਆਇਆ ਤਾਂ ਨਫ਼ਰਤ ਦਾ ਸ਼ਿਕਾਰ ਪੰਜਾਬ ਹੀ ਬਣਦਾ ਰਿਹਾ ਹੈ…

 ਆਓ ਮਿਲ ਕੇ ਅਰਦਾਸ ਕਰੀਏ ਕਿ ਹੇ ਵਾਹਿਗੁਰੂ !  ……ਸਾਡਾ ਪੰਜਾਬ ਵੱਸਦਾ ਰਹੇ, ਵੈਰੀਆਂ ਦੀ ਕੈਰੀ ਅੱਖ ਤੋਂ ਇਸ ਦੀ ਹਿਫ਼ਾਜਤ ਕਰੀਂ, ਤੇ ਸਾਨੂੰ ਪੰਜਾਬ ਦੇ ਜੰਮੇ ਜਾਇਆਂ ਨੂੰ ਇਸ ਧਰਤੀ ਦਾ ਕਰਜ ਚੁਕਾਉਣ ਦਾ ਬਲ਼ ਬਖ਼ਸ਼ੀਂ, ਅਸੀਂ ਆਪਣਾ ਖ਼ੂਨ ਡੋਲ ਕੇ ਵੀ ਸਿੱਖ ਹੋਮਲੈਂਡ ਦੀ ਇਸ ਮੁੱਢਲੀ ਰਿਆਸਤ ਨੂੰ, ਦੁਸ਼ਮਣਾਂ ਦੀਆਂ ਗੁੱਝੀਆਂ ਚਾਲਾਂ ਤੋਂ ਬਚਾਅ ਸਕੀਏ……ਸਮਾਂ ਕਦੇ ਵੀ ਇੱਕ ਚਾਲ ਨਹੀਂ ਚਲਦਾ, ਬਦਲਾਅ ਕੁਦਰਤ ਦਾ ਨਿਯਮ ਹੈ, ਤਖ਼ਤਾਂ ਦੇ ਵਾਰਿਸ਼, ਫ਼ਰਸ਼ਾਂ ਉੱਤੇ…ਤੇ ਫ਼ਰਸ਼ਾਂ ਵਾਲੇ ਤਖ਼ਤਾਂ ਤੇ ਬੈਠਦੇ ਆਏ ਹਨ……ਅੰਤ ਵਿੱਚ ਪੰਥ ਵਿਚਲੀਆਂ ਤੇ ਪੰਥ ਵਿਰੋਧੀ ਤਾਕਤਾਂ ਦੇ ਨਾਂ, ਬਾਪੂ ਸੋਹਣ ਸਿੰਘ ਸ਼ੀਤਲ ਦੀਆਂ ਇਹ ਲਾਇਨਾਂ ਲਿਖ ਕੇ ਸਮਾਪਤੀ ਕਰਦਾ ਹਾਂ……ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ….ਫ਼ਤਿਹ…!!!!!

“ਜੋ ਉਡਦੇ ਅਰਸ਼ ਤੇ, ਪਲਾਂ ਵਿੱਚ ਪਟਕਦੇ ਫ਼ਰਸ਼ ਤੇ ਵੇਖੇ ਨੇ
ਤੇ ਪੈਰਾਂ ਵਿੱਚ ਰੁਲਦੇ, ਕਈ ਚੜ੍ਹੇ ਅਸਮਾਨ ਵੇਖੇ ਨੇ
ਤਖ਼ਤਾਂ ਤੇ ਬੈਠੇ ਵੇਖਿਆ ਹੈ, ਬੇਘਰੇ ਗੁਲਾਮਾਂ ਨੂੰ
ਤੇ ਮੰਗਦੇ ਭੀਖ ਗਲੀਆਂ ਵਿੱਚ, ਕਈ ਸੁਲਤਾਨ ਵੇਖੇ ਨੇ”

ਸੁਖਦੀਪ ਸਿੰਘ ਬਰਨਾਲਾ ਮੋਬ: 0091 98786 86684


E-MAIL THIS ARTICLE PRINT THIS ARTICLE DISCUSS THIS ARTICLE
OTHER TOP STORIES
Satkar Committee Clashes with Mehta Pseudo-Nihangs
Haryana Cult Clash Claims life of another Singh
Legal Cases mount up against Cult Leader
Alcohol continues to be served at Controversial Dera

 

ਆਦਰਸ਼ਕ ਜੀਵਨ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਦਸਮੇਸ਼ ਜੀ ਦਾ ਆਦਰਸ਼ (DushtDaman.org)

Made in India : Sumedh Saini

IN OTHER NEWS

The Fourth Dimension of the Indian Republic (op/ed)

2nd Annual Sikh Youth Camp at Sukh Sagar Gurdwara Sahib

The safety of Punjab and its inhabitants lies in a nuclear-free South Asia (op/ed)
    



Copyright © 2005-2007 Khalsa Press, All rights reserved.