The Panthic Weekly Published by The Khalsa Press
Established
Nanakshahi 537 (2005)

PW XML Feed
  This issue published on : September 26th of 2008 | Publishing in service of the Sikh Panth
Latest Issue
  
• 09/26/08 Issue
Punjab
Americas
Europe
Asia
Inspirational Articles

WebBlog
Feedback
PW in E-mail
XML Feeds
About PW
PAST ISSUES

2008-12-26
2008-12-19
2008-12-12
2008-12-05
2008-11-28
2008-11-21
2008-11-14
2008-11-07
2008-10-31
more...




ਗੁਰੂ ਗੋਬਿੰਦ ਸਿੰਘ-ਸਰਬ ਕਲਾ ਸੰਪੂਰਨ
(Gurmukhi)
Friday 26th of September 2008
Prinicpal Nahar Singh

Note: This article is in UNICODE Gurmukhi, for technical assistance visit : Wikipedia's Multilugual Support Page

ਗੁਰੂ ਗੋਬਿੰਦ ਸਿੰਘ-ਸਰਬ ਕਲਾ ਸੰਪੂਰਨ
 { ਪ੍ਰਿੰਸਿਪਲ ਨਾਹਰ ਸਿੰਘ ਜੀ, ਲੁਧਿਆਣਾ}

ਸੰਪੂਰਨ ਪਰਮ ਮਨੁੱਖ-

 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਮ ਪੁਰਸ਼,ਸੰਪੂਰਨ ਮਨੁੱਖ ਸਨ। ਸੰਸਾਰ ਅੰਦਰ ਅਜਿਹੀ ਉਤਮ ਤੇ ਸ਼੍ਰੇਸ਼ਟ ਪਦਵੀ ਕਿਸੇ ਟਾਵੀਂ ਹਸਤੀ ਨੂੰ ਵੀ ਨਸੀਬ ਨਹੀਂ ਹੋਈ।ਦੁੱਖ ਸੁੱਖ, ਹਰਖ ਸੋਗ ਨੂੰ ਸਮ ਕਰ ਜਾਨਣ ਦੀ ਕਰਾਮਾਤ ਕੇਵਲ ਕਲਗੀਆਂ ਵਾਲੇ, ਬਾਜਾਂ ਵਾਲੇ, ਫੌਜਾਂ ਵਾਲੇ, ਧਰਮ ਰਖਿਅਕ, ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ, ਸਰਬੰਸ ਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਰਾਜ ਯੋਗੀ, ਕਰਮਯੋਗੀ, ਸੰਤ ਸਿਪਾਹੀ, ਸ਼ਮਸ਼ੀਰ ਬਹਾਦਰ, ਬਹਾਦਰ ਦਰਵੇਸ਼, ਵਿਦਵਾਨ ਨੀਤੀਵੇਤਾ, ਅਦੁਤੀ ਜਰਨੈਲ, ਮਹਾਨ ਉਸਰਈਆ, ਤਿਆਗੀ, ਮਾਤਾ ਗੁਜਰੀ ਦੇ ਲਾਲ ਦੇ ਭਾਗਾਂ ਵਿਚ ਆਈ ਸੀ। ਅਨੰਦਮਈ ਵਾਤਾਵਰਨ ਦੇ ਵਾਸੀ, ਕਿਲ੍ਹਿਆਂ ਦੇ ਸੁਆਮੀ, ਨਗਰਾਂ ਵਾਲੇ, ਨਗਾਰਿਆਂ ਵਾਲੇ, ਲੰਗਰਾਂ ਵਾਲੇ, ਵਸਤਰਾਂ ਦੇ ਦਾਨੀ, ਪਰ ਦੂਜੇ ਪਾਸੇ ਮਾਛੀਵਾੜੇ ਦੇ ਬੀਆਬਾਨ ਸੁੰਨਸਾਨ ਜੰਗਲ ਵਿਚ, ਕੰਡਿਆਂ ਨਾਲ ਛਿਲੇ ਨੰਗੇ ਪੈਰ,ਪਾਟੇ ਚੀਥੜੇ, ਭੁੱਖ ਪਿਆਸ, ਬਿਖੜੇ ਪੈੰਡਿਆਂ ਦਾ ਭੰਨਿਆ ਰਾਹੀ, ਇਕੱਲਾ ਮੁਗਲ ਫ਼ੌਜਾਂ ਦਾ ਘੇਰਿਆ ਸਿਪਾਹੀ, ਟਿੰਡ ਦਾ ਸਰਹਾਣਾ ਲਾ ਕੇ ਕੰਡਿਆਲੀ ਸੇਜ, ਠੰਡੀ ਯਖ ਧਰਤੀ ਤੇ ਲੇਟਿਆ ੧੦ ਪੋਹ, ੧੭੬੨ ਦੇ ਅੰਮ੍ਰਿਤ ਵੇਲੇ ਯਾਰ ਨਾਲ ਇਉਂ ਗੱਲਾਂ ਕਰਦਾ ਹੈ:

 ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ॥
 ਤੁਧ ਬਿਨੁ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਣਾ॥
 ਸੂਲ ਸੁਰਾਹੀ ਖੰਜਰੁ ਪਿਯਾਲਾ, ਬਿੰਗ ਲਸਾਈਯਾਂ ਦਾ ਸਹਣਾ॥
 ਯਾਰੜੇ ਦਾ ਸਾਨੂੰ ਸਥਰੁ ਚੰਗਾ, ਭਠ ਖੇੜਿਆਂ ਦਾ ਰਹਣਾ॥੧॥੬॥ {ਸ਼ਬਦ ਹਜ਼ਾਰੇ ਪਾ:੧੦}

ਜਨਮ ਮਨੋਰਥ-

 ਆਪ ਨੇ ਆਪਣਾ ਜਨਮ ਮਨੋਰਥ ਬਚਿਤ੍ਰ ਨਾਟਕ ਵਿਚ ਆਪ ਹੀ ਇਉਂ ਉਲੀਕਿਆ:-
 ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
 ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸ਼ਟ ਦੋਖੀਅਨ ਪਕਰਿ ਪਛਾਰੋ॥੪੨॥
 ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
 ਧਰਮ ਚਲਾਵਨ, ਸੰਤ ਉਬਾਰਨ॥ ਦੁਸ਼ਟ ਸਭਨ ਕੋ ਮੂਲ ਉਪਾਰਨ॥੪੩॥ {ਧਿਆ: ੬}

 ਆਪ ਨੇ ਸੰਘਰਸ਼ਮਈ ਜੀਵਨ ਦਾ ਚੈਲੰਜ ਕਬੂਲ ਕੀਤਾ। ਅਜਿਹੇ ਵਿਅਕਤੀ ਅੰਦਰ ਨੇਕੀ ਬਦੀ, ਪੁੰਨ ਪਾਪ ਨਿਆਂ ਅਨਿਆਂ, ਸੱਚ ਝੂਠ, ਦਇਆ ਜ਼ੁਲਮ, ਗੁਰਮਤਿ ਤੇ ਦਰਿਮਤਿ ਦਾ ਆਮੋ ਸਾਹਮਣਾ ਟਾਕਰਾ ਜ਼ਰੂਰੀ ਸੀ,

 ਜੋ ਦਸਵੌਂ ਨਾਨਕ ਜੀ ਨੇ ਕਮਾਲ ਸੁਚੱਜੇ ਸਾਧਨਾਂ ਨਾਲ ਸਫਲਤਾ ਸਹਿਤ ਤੋੜ ਨਿਭਾਇਆ। ਆਪ ਨੇ ਅਤ ਕਠਨ ਸਮੇਂ ਵੀ ਆਪਣੇ ਅਸੂਲ, ਆਦਰਸ਼ ਅਤੇ ਉਦੇਸ਼ ਦੀ ਪੂਰਤੀ ਕੀਤੀ। ਸੰਸਾਰ ਅੰਦਰ ਬਹੁਤੇ ਸੂਰਮਿਆਂ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਣ ਲਈ, ਜ਼ਰ, ਜ਼ੋਰੂ, ਜ਼ਮੀਨ ਦੀ ਪ੍ਰਾਪਤੀ ਲਈ, ਰਾਜ ਸਥਾਪਨ ਕਰਨ ਲਈ ਵੱਡੇ ਵੱਡੇ ਮਹਾਨ ਖ਼ੂਨਖ਼ਾਰ ਜੰਗ ਲੜੇ, ਪਰ ਕਲਗੀਆਂ ਵਾਲੇ ਨੇ ਞ"ਸੰਤ ਉਬਾਰਨ, ਦੁਸ਼ਟ ਉਪਾਰਨਞ" ਦੇ ਮਹਾਨ ਆਦਰਸ਼ ਦੀ ਪਾਲਣਾ ਕੀਤੀ ਤੇ ਧਰਤੀ ਦੇ ਇਕ ਪੋਟੇ ਤੇ ਵੀ ਕਬਜ਼ਾ ਨਹੀਂ ਕੀਤਾ।

ਅਤੁਟ ਪਰਮਾਤਮ-ਵਿਸਵਾਸ਼: 

 ਰਣ ਤੱਤੇ ਵਿਚ ਵੀ ਆਪ ਪ੍ਰਭੂ-ਲੀਨਤਾ ਵਿਚ ਮਗਨਤਾ ਦਾ ਉਪਦੇਸ਼ ਕਰਦੇ ਤਾਂ ਜੁ ਦੋਹਰੀ ਸ਼ਕਤੀ ਪ੍ਰਾਪਤ ਹੋਵੇ।

 ਧੰਨ ਜੀਓ ਤਿਹ ਕੋ ਜਗ ਮੈ, ਮੁਖ ਤੇ ਹਰਿ, ਚਿਤ ਮੈ ਜੁਧੁ ਬਿਚਾਰੈ॥
 ਦੇਹਿ ਅਨਿਤ ਨ ਨਿਤ ਰਹੈ, ਜਸੁ ਨਾਵ ਚੜੈ ਭਵ ਸਾਗਰ ਤਾਰੈ॥
 ਧੀਰਹ ਧਾਮ ਬਨਾਇ ਇਹੈ ਤਨ, ਬੁਧਿ ਸੁ ਦੀਪਕ ਜਿਉ ਉਜੀਆਰੇ॥
 ਗਿਆਨਹਿ ਕੀ ਬਢਨੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ॥੨੪੯੨॥(ਕ੍ਰਿਸ਼ਨਾਵਤਾਰ)

 ਬਾਹਰ ਸਰਬ ਲੋਹ ਦਾ ਦੋਧਾਰਾ ਖੰਡਾ ਖੜਕਾਉ ਦੇ ਤੇ ਅੰਦਰ ਸਤਿਨਾਮ ਦੇ ਖੰਡੇ ਦੇ ਅਨਹਦ ਬਜਾਉਂਦੇ। ਸਾਰੀ ਬੇਨਤੀ ਚੌਪਈ ਅੰਦਰ ਸਤਿਗੁਰਾਂ ਨੇ ਇਸੇ ਸਿਧਾਂਤ ਦੀ ਪੁਸ਼ਟੀ ਕੀਤੀ ਹੈ। ਇਸ ਅਸੂਲ ਦੀ ਸਿਖਰ ਹੋ ਗਈ ਜਦੋਂ ਨਿਹੱਥੇ ੪੦ ਸਿੰਘਾਂ ਨੇ ਚਮਕੌਰ ਸਾਹਿਬ ਵਿਚ ਕਈ ਲੱਖ ਮੁਲਖਈੲ ਨਾਲ ਲੋਹਾ ਲਿਆ ਤੇ ੪੦ ਸਿੰਘ ਮੁਕਤਸਰ ਵਿਚ ਕਈ ਹਜ਼ਾਰਾਂ ਨੂੰ ਮਾਰ ਕੇ, ਭਜਾ ਕੇ ਸੂਰਮਗਤੀ ਨੂੰ ਪ੍ਰਾਪਤ ਹੋਏ, ਪਰ ਈਨ ਨਾ ਮੰਨੀ ਤੇ ਕੇਵਲ ਞ"ਸਤਿ ਸ੍ਰੀ ਅਕਾਲਞ" ਦਾ ਆਸਰਾ ਤਕਿਆ:-

 ਚੂੰ ਹੱਕ ਯਾਰ ਬਾਸ਼ਦ ਚਿ ਦੁਸ਼ਮਨ ਕੁਨੱਦ॥
 ਅਗਰ ਦੁਸ਼ਮਨੀ ਰਾ ਬਸੱਦ ਤਨ ਕੁਨੱਦ॥੧੦੭॥ {ਜ਼ਫ਼ਰਨਾਮਾ ਪਾ:੧੦
 ਜਦੋਂ ਖ਼ੁਦਾ ਯਾਰ ਹੋਵੇ, ਵੈਰੀ ਕੀ ਕਰੇਗਾ? ਭਾਵੇਂ ਸੈਂਕੜੇ ਹੋਣ।

ਸਰਬ ਕਲਾ ਸੰਪੂਰਨ ਸਤਿਗੁਰੂ- 

 ਹੇਠਾਂ ਨਿਮਾਣਾ ਜਿਹਾ ਜਤਨ ਹੈ, ਮਨ ਦੀ ਸ਼ਰਧਾ-ਭਾਵਨੀ ਅਨੁਸਾਰ ਸਤਿਗੁਰਾਂ ਦੀ ਸਰਬ-ਪੱਖੀ ਸੰਪੂਰਨ ਸ਼ਖਸੀਅਤ ਨੂੰ ਚਿਤਰਨ ਦਾ। ਆਪ ਜੀ ਦੀ ਸ਼ਾਨ ਦੇ ਸ਼ਾਇਆਂ ਵਿਸ਼ੇਸ਼ਣਾਂ ਦੀ ਢੂੰਡ ਕੀਤੀ। ਸਮੱਗਰੀ ਜਮ੍ਹਾ ਕਰ ਲਈ। ਸਮੱਗਰੀ ਨੂੰ ਮਾਲਾ ਵਿਚ ਪਰੋਇਆ ਤਾਂ ਨਿਮਨ ਲਿਖਤ ਸ਼ਰਧਾਂਜਲੀ, ਸ਼ੁਕਰਨਾਮਾ, ਸਪਾਸਨਾਮਾ ਜਾਂ ਪਤਾ ਨਹੀਂ ਕੀ ਬਣ ਗਿਆ। ਮੈਂ ਕਵੀ ਨਹੀਂ ਤੇ ਨਾ ਕਦੇ ਕਵਿਤਾ ਲਿਖਣ ਲਈ ਸੋਚਿਆ।

 ਇਸ ਯਸ-ਪਤਰ ਦੀ ਹਰ ਪਾਲ ਵਿਚ ਪਹਿਲੇ ਚਾਰ ਵਿਸ਼ੇਸ਼ਣ ਹਨ ਤੇ ਪੰਜਵਾਂ ਨਾਂਵ ਹੈ। ਇਹ ਸਾਰੇ ਹੀ ਸੱਸੇ ਨਾਲ ਸ਼ੁਰੂ ਹੂੰਦੇ ਹਨ ਅਤੇ ਸਤਿਗੁਰਾਂ ਦੇ ਗੁਣਾਂ, ਵਸਤਾਂ, ਕਰਨੀਆਂ ਕਮਾਈਆਂ, ਕੁਰਬਾਨੀਆਂ, ਉਪਦੇਸ਼ਾਂ, ਸਿਖਿਆਵਾਂ, ਸੇਵਾਵਾਂ ਅਤੇ ਪ੍ਰਾਪਤੀਆਂ ਨੂੰ ਦਰਸਾਉਂਦੇ ਹਨ:-

 ਸਰਬ ਕਲਾ ਸੰਪੂਰਨ ਪਰਮ ਮਨੁੱਖ

੧. ਸਫਲ, ਸੁਰੂਪ, ਸੁਜੁਗਤ ਤੇ ਸੱਜਣ ਸਰਦਾਰ ਸਤਿਗੁਰ।
੨. ਸੂਖਸ਼ਮ, ਸੁਘੜ, ਸਿਆਣਾ ਤੇ ਸੰਪੂਰਨ ਸਾਹਿਤਕਾਰ ਸਤਿਗੁਰ।
੩. ਸਾਊ, ਸਨੇਹੀ, ਸੀਤਲ ਤੇ ਸਾਹਸੀ ਸਿਰਜਣਹਾਰ ਸਤਿਗੁਰ।
੪. ਸੁਰਖ਼ਰੂ, ਸਥਿਰ, ਸਮਝਦਾਰ ਤੇ ਸਰਪ੍ਰਸਤ ਸਿਕਦਾਰ ਸਤਿਗੁਰ।
੫. ਸੂੀਲਵੰਤ, ਸਦੀਵੀ, ਸਮਦਰਸੀ ਤੇ ਸੁਚਿਆਰ ਸਰਕਾਰ ਸਤਿਗੁਰ।
੬. ਸਾਲਸ, ਸਤਾਣਾ, ਸਕਤਾ ਤੇ ਸੰਗਰਾਮੀ ਸਾਲਾਰ ਸਤਿਗੁਰ।
੭. ਸਤਿਵਾਦੀ, ਸਭਿਆ, ਸਹਾਈ ਤੇ ਸੁਭਾਗਾ ਸੁਲਤਾਨ ਸਤਿਗੁਰ।
੮. ਸੁਰਜੀਤ, ਸਹਿਨਸ਼ੀਲ, ਸਰਗਰਮ ਤੇ ਸਹਾਇਕ ਸੂਰਬੀਰ ਸਤਿਗੁਰ।
੯. ਸਾਬਰ, ਸਕਿਰਤੀ, ਸੁਰਜਨ ਤੇ ਸਾਜਨ ਸੁਪਾਤਰ ਸਤਿਗੁਰ।
 ੧੦. ਸੁਚੇਤ, ਸੂਝਵਾਨ, ਸਤਿਨਾਮ ਤੇ ਸਰਵਨ ਸਪੁਤਰ ਸਤਿਗੁਰ।
 ੧੧. ਸੁਤਿਕਰਮੀ, ਸੁਮੱਤੀ, ਸੁਖਸਾਗਰ ਤੇ ਸੁਹੇਲਾ ਸਤਿਪੁਰਖ ਸਤਿਗੁਰ।
 ੧੨. ਸੁਦ੍ਰਿੜ੍ਹ, ਸਜੀਲਾ, ਸਿਦਕੀ ਤੇ ਸੰਤੁਸ਼ਟ ਸਿੰਘ ਸਤਿਗੁਰ।
 ੧੩. ਸੁਅਛ, ਸੁਖਚੈਨ, ਸਾਦਾ ਤੇ ਸੀਲ ਸੁਭਾਉ ਸਿਖਸ਼ਕ ਸਤਿਗੁਰ।
 ੧੪. ਸੁਤੰਤਰ, ਸੁਡੌਲ, ਸੁਰਤੇਜ ਤੇ ਸਵਰਾਜੀ ਸੈਨਿਕ ਸਤਿਗੁਰ।
 ੧੫. ਸੋਚਵਾਨ, ਸਤਿਸੰਗੀ, ਸਚਿਆਰ ਤੇ ਸਰੇਸ਼ਟ ਸੁਧਾਰਕ ਸਤਿਗੁਰ।
 ੧੬. ਸੁਜਾਨ, ਸੁਖਦਾਤਾ, ਸਿਮਰਨਯੋਗ ਤੇ ਸਪਸ਼ਟ ਸੁਆਮੀ ਸਤਿਗੁਰ।
 ੧੭. ਸਮਾਧੀਧਾਰ, ਸੱਚਾ, ਸੁਕਰਮੀ ਤੇ ਸਲਾਹਕਾਰ ਸਰਪੰਚ ਸਤਿਗੁਰ।
 ੧੮. ਸਤਿਆਵਾਨ, ਸੁਦਰਸ਼ਨ, ਸੁਹੇਲਾ ਤੇ ਸੰਤੋਖੀ ਸੰਤ ਸਤਿਗੁਰ।
 ੧੯. ਸੁਹਣਾ, ਸੁੰਦਰ, ਸੋਹੰਦਾ ਤੇ ਸਹਿਕਾਰੀ ਸਾਹਿਬ ਸਤਿਗੁਰ।
 ੨੦. ਸਿਖਿਆਦਾਤਾ, ਸੇਵਕ, ਸੰਜੀਦਾ ਤੇ ਸੁਖਜੀਤ ਸਾਧੂ ਸਤਿਗੁਰ।
 ੨੧. ਸਰਬਜੀਤ, ਸੁਣੱਖਾ, ਸੁਸ਼ੀਲ ਤੇ ਸਹਿਯੋਗੀ ਸਿਪਾਹੀ ਸਤਿਗੁਰ।
 ੨੨. ਸ੍ਰੀਮਾਨ, ਸੰਜਮੀ, ਸੰਕਟਹਰਨ ਤੇ ਸੁਬਲ ਸੈਨਾਪਤੀ ਸਤਿਗੁਰ।
 ੨੩. ਸਰਣਯੋਗ, ਸੁਖਦਾਈ, ਸਮਰੱਥ ਤੇ ਸਾਫ਼ ਸਾਈਂ ਸਤਿਗੁਰ।
 ੨੪. ਸਲਾਹੁਣਯੋਗ, ਸਤਿਕਾਰੀ, ਸਾਂਝਾ ਤੇ ਸੁਧ ਸਾਥੀ ਸਤਿਗੁਰ।
 ੨੫. ਸਿਧ ਸਾਧਿਕ, ਸਤਿਚਿਤ ਤੇ ਸਚਖੰਡੀ ਸੰਸਾਰੀ ਸਤਿਗੁਰ।
 ੨੬. ਸਖ਼ੀ, ਸੰਗਰਾਮੀ, ਸੁਖ਼ਨਵਰ ਤੇ ਸੰਨਿਆਸੀ ਸਭਾਪਤੀ ਸਤਿਗੁਰ।
 ੨੭. ਸੁਲੱਖਣਾ, ਸੰਤਾਪ-ਹਰਣ, ਸੁਥਰਾ ਤੇ ਸੁੱਚਾ ਸਤਾਰਾ ਸਤਿਗੁਰ।
 ੨੮. ਸ਼ਸਤ੍ਰਧਾਰੀ, ਸ਼੍ਰੋਮਣੀ, ਸ਼ਲਾਘਾਯੋਗ ਤੇ ਸ਼ੋਭਾਵਾਨ ਸੇਰ ਸਤਿਗੁਰ।
 ੨੯. ਸੁਬਨਮੇ, ਸ਼ਰਧਾਲੂ, ਸ਼ੁਧ ਤੇ ਸਾਂਤ-ਸੁਭਾਉ ਸ਼ਾਹ ਸਤਿਗੁਰ।
 ੩੦. ਸ਼ਕਲਵੰਦ, ਸ਼ੁਭ ਸ਼ਗਨੀ, ਸ਼ਾਨਦਾਰ ਤੇ ਸ਼ਾਸਤ੍ਰੀ ਸ਼ਹਿਰੀ ਸਤਿਗੁਰ।
 ੩੧. ਸ਼ਕਤੀਵਾਨ, ਸ਼ਿਵ-ਸ਼ੰਕਰ, ਸ਼ਰਨਾਗਤੀ ਤੇ ਸ਼ਤਰੂਪਾਲ ਸਤਿਗੁਰ।
 ੩੨. ਸ਼ਾਕਰ, ਸ਼ਕਤੀਸ਼ਾਲੀ, ਸ਼ਫ਼ਾਫ਼ ਤੇ ਸ਼ਫ਼ੀਕ ਸ਼ਮਸ ਸਤਿਗੁਰ।
ਅੰਗ੍ਰੇਜ਼ੀ-੩੩. ਸਕਿਲਫ਼ੁਲ, ਸੈਂਸਿਬਲ, ਸੁਪਰਫ਼ਾਈਨ, ਸੈਨ ਸਟੇਟਸਮੈਨ ਸਤਿਗੁਰ।
 ੩੪. ਸਿੰਸੀਅਰ, ਸਵੀਟ, ਸਾਈਲੈਂਟ, ਸੋਸ਼ਲ ਸੈਵੀਅਰ ਸਤਿਗੁਰ।
 ੩੫. ਸੈਕਰਿਡ, ਸਿੰਪਲ, ਸੂਦਿੰਗ, ਸਪਿਰਿਚੂਅਲ ਸੈਂਟ ਸਤਿਗੁਰ।
 ੩੬. ਸੈਲਫ਼ਲੈਸ, ਸਮਾਈਲਿੰਗ, ਸੀਰੀਅਸ, ਸਾਊਂਡ ਸਕਾਲਰ ਸਤਿਗੁਰ।
 ੩੮. ਸਟਲ, ਸੋਬਰ, ਸਟੈਟਲੀ, ਸਟੱਡੀ ਸੋਲਜਰ ਸਤਿਗੁਰ।
 ੩੭. ਸਟਰਾਂਗ, ਸਟਾਰਈਕਿੰਗ, ਸੁਪਰੀਮ, ਸਟਾਊਟ ਸਾਵਰਨ ਸਤਿਗੁਰ।
 ੩੯. ਸੰਗੇਸ਼ੀਅਸ, ਸੇਨ, ਸਿਮਪੈਥੈਟਿਕ, ਸਕਸੈਸਫੁਲ ਸੀਅਰ ਸਤਿਗੁਰ।
 ੪੦. ਸਪਲੈਂਡਡਿ, ਸੀਡਿੰਗ, ਸਾਇੰਟਿਫ਼ਿਕ, ਸ਼ਾਈਨਿੰਗ ਸੇਜ ਸਤਿਗੁਰ।

('ਸੂਰਾ' ਜਨਵਰੀ ੧੯੯੦)


PRINT THIS ARTICLE DISCUSS THIS ARTICLE LETTERS TO EDITOR
    

OTHER TOP STORIES
Besieged SGPC holds meeting prior to submitting Sehajdhari Affidavit
Hindutva Radicals hold Training Camp in Mumbai
ਨਵਾਂ ਸਾਲ (GPOEM)
India has refused to share evidence with INTERPOL (op/ed)

 

Auspicious Parkash Ustav of Guru Gobind Singh Ji

RSS Sehajdhari Definition Fiasco (Sikhtoons)

Satwant Kaur : An 18th Century Legend (Chapter 8)

IN OTHER NEWS

New Terrorist Laws and the Majority Rule (op/ed)

Manmohan Singh Relays Turban Message to French Counterpart

Rare Relics to be Transferred to the Punjab Government


Help - About Us - Contact Us - Disclaimer - Privacy Policy - Terms of Service
© Copyright 2000-2009 Panthic Network - A division of Khalsa Press, Inc., a not for profit corporation.
Advertise with Panthic Network