ISSN: 1930-0107, Established: Nanakshahi 530 (1999) XML Feed
Launch Panthic.FM
ਇਤਿਹਾਸ ਗੁਰ-ਅਸਥਾਨਾਂ ਤੇ ਸ਼ਹੀਦੀ ਸਥਾਨਾਂ ਲਈ ਤਨ ਮਨ ਧਨ ਵਾਰਨਾ ਤੇ ਸ਼ਸਤ੍ਰਾਂ ਦਾ ਸਤਿਕਾਰ

ਇਤਿਹਾਸ ਗੁਰ-ਅਸਥਾਨਾਂ ਤੇ ਸ਼ਹੀਦੀ ਸਥਾਨਾਂ ਲਈ ਤਨ ਮਨ ਧਨ ਵਾਰਨਾ ਤੇ ਸ਼ਸਤ੍ਰਾਂ ਦਾ ਸਤਿਕਾਰ
- ਭਾਈ ਸਾਹਿਬ ਰਣਧੀਰ ਸਿੰਘ ਜੀ 

ਏਹਨਾਂ ਸ਼ਰਧਾ-ਭਿੰਨੀਆਂ ਉਮੰਗਾਂ ਦੇ ਆਤਮ-ਤ੍ਰਿਗੀ ਮਰਜੀਵੜੇ ਹੀ ਆਪਣੇ ਗੁਰ-ਅਸਥਾਨਾਂ ਦੀ ਬੇ-ਅਦਬੀ ਨੂੰ ਦੇਖ ਕੇ ਮਰ ਮਿਟਣ ਨੂੰ ਤਿਆਰ ਹੋ ਜਾਂਦੇ ਹਨ ਅਤੇ ਅਜਿਹੇ ਮਰਜੀਵੜਿਆਂ ਦੀਆਂ ਸ਼ਹੀਦੀਆਂ ਅਤੇ ਹੋਰ ਅਨਿਕ ਪ੍ਰਕਾਰੀ ਘਾਲਣਾ ਹੀ ਕੌਮੀ ਜੀਵਨ ਵਿਚ ਜਾਨ ਪਾਉਣ ਦਾ ਰੰਗ ਲਿਆਉਂਦੀਆਂ ਹਨ।ਕਿਉਂਕਿ ਉਹ ਗੁਰਮਤਿ ਭੈ ਦੀ ਕਮਾਈ ਦੁਆਰਾ ਨਿਰਭੈ ਪਦ ਨੂੰ ਪ੍ਰਾਪਤ ਹੋ ਚੁਕੇ ਹੁੰਦੇ ਹਨ ਅਤੇ ਏਸ ਨਿਰਭੈ ਪਦ ਅੰਦਰ ਖੇਡਦਿਆਂ ਹੋਇਆਂ ਜਾਨ ਉਪਰ ਦੀ ਖੇਡ ਜਾਣਾ ਇਕ ਆਤਮ-ਅਨੰਦੀ ਅਵਸਥਾ ਵਿਚ ਅਰੂੜ੍ਹ ਹੋ ਕੇ ਜੋ ਕੁਝ ਭੀ ਉਹ ਆਪਣੇ ਗੁਰ-ਅਸਥਾਨਾਂ ਦੀ ਰਛਿਆ ਨਮਿਤ ਕਰਦੇ ਹਨ, ਸਭ ਗੁਰੁ ਦੀ ਪ੍ਰੇਰਨਾ ਅਤੇ ਗੁਰੁ ਸਾਹਿਬ ਦੇ ਹੁਕਮਾਂ ਅਨੁਸਾਰ ਹੁੰਦਾ ਹੈ।ਕੋਈ ਹੈਂਕੜ ਹੰਕਾਰ ਤੋਂ ਉਪੰਨਾ ਸੰਸਕਾਰ ਨਹੀਂ ਹੁੰਦਾ।ਕਿਸੇ ਨੂੰ ਭੈ ਦੇਣ ਅਤੇ ਭੈ ਦਿਖਾਉਣ ਹਿਤ ਨਹੀਂ ਹੁੰਦਾ।ਪ੍ਰੰਤੂ ਨਿਰਭੈ ਪਦ ਅੰਦਰਿ ਅਰੂੜ੍ਹ ਹੋਣ ਕਰਕੇ ਉਹ ਕਿਸੇ ਦਾ ਭੈ ਭੀ ਨਹੀਂ ਮੰਨਦੇ।ਅਤੇ ਨਾ ਹੀ ਕਿਸੇ ਵਿਡਾਣੀ ਈਨ ਅਤੇ ਦਬਦਬੇ ਹੇਠ ਆ ਕੇ ਆਪਣੇ ਗੁਰ-ਅਸਥਾਨ ਨਮਿਤ ਮਰ ਮਿਟਣ ਵਾਲੀ ਨਿਰਭੈ ਬਿਵਸਥਾ ਤੋਂ ਟਲਦੇ ਹਨ।ਗੁਰੁ ਦੁਆਰੇ ਸਾਹਿਬਾਨ ਅਤੇ ਗੁਰੁ ਘਰ ਦੇ ਸ਼ਹੀਦ ਅਸਥਾਨਾਂ ਦੀ ਸ਼ਾਨ ਇੱਜ਼ਤ ਆਬਰੂ ਕਾਇਮ ਦਾਇਮ ਰਖਣ ਲਈ ਤਨ ਮਨ ਧਨ ਦਾ ਹੋਮ ਦੇਣਾ ਓਹਨਾਂ ਦੀ ਇਕ ਸਹਜ ਸੁਭਾਵੀ ਆਤਮ-ਖੇਡ ਹੈ।
ਗੁਰਦੁਆਰੇ ਸਾਹਿਬਾਨ ਦੇ ਅਦਬ ਸਨਮਾਨ ਤੋਂ ਉਤਰ ਕੇ ਫੇਰ ਸ਼ਸਤ੍ਰਾਂ ਦਾ ਸਨਮਾਨ ਅਦਬ ਭੀ ਐਨ ਗੁਰਮਤਿ ਬਿਬੇਕ ਹੈ।ਞ"ਜਿਤੇ ਸਸਤ੍ਰ ਨਾਮੰ॥ ਨਮਸਕਾਰ ਤਾਮੰ॥ ਜਿਤੇ ਅਸਤ੍ਰ ਭੇਯੰ॥ ਨਮਸਕਾਰ ਤੇਯੰ॥ਞ" ਦੇ ਸ੍ਰੀ ਦਸਮੇਸ਼ ਵਾਕ ਦਸਦੇ ਹਨ ਕਿ ਸ਼ਸਤ੍ਰਾਂ ਅਸਤ੍ਰਾਂ ਦਾ ਅਦਬ ਸਨਮਾਨ ਨਹੀਂ ਜਾਣਦਾ ਉਸ ਨੂੰ ਸ਼ਸਤ੍ਰਾਂ ਦੀ ਕਦਰ ਹੀ ਕੀ? ਧਰਮ-ਯੁੱਧ-ਅਖਾੜੇ ਵਿਚ ਸ਼ਸਤ੍ਰ ਸਨਮਾਨੀ ਸਿੰਘ ਸੂਰਬੀਰ ਦੀ ਸਦਾ ਜੈ ਹੈ।ਉਸੇ ਸੂਰਬੀਰ ਸਿੰਘ ਨੂੰ ਸ਼ਸਤ੍ਰ ਸ਼ੋਭਦੇ ਹਨ ਜੋ ਸ਼ਸਤ੍ਰਾਂ ਦਾ ਸਨਮਾਨ ਕਰਨਾ ਜਾਣਦਾ ਹੈ।ਜਿਸ ਸ਼ਸਤ੍ਰ ਨੂੰ ਆਮ ਸੰਸਾਰੀ ਤਲਵਾਰ ਆਖਦੇ ਹਨ, ਉਸਦਾ ਪ੍ਰਸਿਧ ਨਾਮ ਗੁਰੁ ਖਾਲਸਾ ਜੀ ਦੀ ਭਾਸ਼ਾ ਅੰਦਰ ਸ੍ਰੀ ਸਾਹਿਬ ਹੈ।ਜਿਸ ਸ਼ਸਤ੍ਰ ਦੇ ਨਾਮ ਨੂੰ ਹੀ ਇਤਨਾ ਸਨਮਾਨ ਦਿਤਾ ਗਿਆ ਹੈ, ਉਸ ਸ਼ਸਤ੍ਰ ਦੇ ਸਮ੍ਹਾਲ ਕੇ ਰਖਣ ਸਜਾਉਣ ਅਤੇ ਚਲਾਉਣ (ਵਰਤਣ) ਵਿਚ ਤਾਂ ਕੇਵਲ ਵੱਡਾ ਸਨਮਾਨ ਹੋਣਾ ਲੋੜੀਂਦਾ ਹੈ।ਜਿਨ੍ਹਾਂ ਬਿਬੇਕ-ਹੀਣ ਪੁਰਸ਼ਾਂ ਨੂੰ ਇਸ ਸਨਮਾਨ ਅਦਬ ਦੀ ਸਾਰ ਨਹੀਂ, ਉਹ ਅਕਸਰ ਸ਼ਸਤ੍ਰ-ਸਨਮਾਨ ਕਰਨਹਾਰੇ ਸਚਿਆਰ ਸਿੰਘ ਨੂੰ ਸ਼ਸਤ੍ਰ-ਪੂਜਕ ਨਾਉਂ ਧਰ ਕੇ ਮਖ਼ੋਲ ਕਰਿਆ ਕਰਦੇ ਹਨ।ਜੋ ਸਿੰਘ ਸੂਰਮੇ ਬਿਬੇਕੀ ਹਨ, ਉਹ ਸ੍ਰੀ ਦਸਮੇਸ਼ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਸਤ੍ਰਾਂ ਦਾ ਸਨਮਾਨ ਸਿਰੋਂ ਪਰੰਦ ਹੋ ਕੇ ਕਰਦੇ ਹਨ।ਓਹਨਾਂ ਦਾ ਸ਼ਸਤ੍ਰਾਂ ਦਾ ਸਨਮਾਨ ਕਰਨਾ ਗੁਰੁ ਕਲਗੀਧਰ ਦੀ ਖੜਗਧਾਰੀ ਦੇ ਹੁਕਮਾਂ ਦੀ ਪਾਲਣਾ ਕਰਨਾ ਹੈ।ਪਰਵਾਹ ਨਹੀਂ ਲੋਕ ਕੁਛ ਭੀ ਮੇਹਣੇ ਮਾਰਨ, ਬਿਬੇਕੀ ਜਨ (ਹੁਕਮ ਕਮਾਵਣਹਾਰੇ ਸਿੰਘ) ਨੂੰ ਸਤਿਗੁਰੁ ਦੇ ਹੁਕਮ ਪਾਲਣ ਦਾ ਭੈ ਸੰਸਾਰੀਆਂ ਦੇ ਮੇਹਣਿਆਂ ਤੁੱਖਣਿਆਂ ਦੇ ਭੈ ਨਾਲੋਂ ਕੋਟਾਨ ਕੋਟਿ ਦਰਜਾ ਅਧਿਕ ਸ੍ਰੇਸ਼ਟ ਹੈ।ਗੁਰੁ ਦਸਮੇਸ਼ ਜੀ ਦੇ ਸਿੰਘ ਸੂਰਮੇ ਸ਼ਸਤ੍ਰ ਜੋ ਧਾਰਨ ਕਰਦੇ ਹਨ, ਸੋ ਲੋਕ-ਦਿਖਾਵੇ ਯਾ ਲੋਕਾਂ ਦੀ ਮਨਾਉਤ ਲਈ ਨਹੀਂ ਕਰਦੇ, ਕੇਵਲ ਸਤਿਗੁਰੂ ਸਾਹਿਬ ਜੀ ਦੇ ਹੁਕਮੀ ਬੰਦੇ ਹੋ ਕੇ ਕਰਦੇ ਹਨ।ਹੁਕਮੀ ਬੰਦੇ ਹੋ ਕੇ ਹੀ ਸ਼ਸਤ੍ਰਾਂ ਦਾ ਸਨਮਾਨ ਕਰਦੇ ਹਨ ਤੇ ਹੁਕਮੀ ਬੰਦੇ ਹੋ ਕੇ ਹੀ ਸ਼ਸਤ੍ਰਾਂ ਨੂੰ ਧਰਮ-ਯੁਧ ਅੰਦਰ ਵਰਤਦੇ ਹਨ।ਇਹ ਨਿਰਭੈ ਅਕਾਲੀ ਪੰਥ ਹੀ ਸ੍ਰੀ ਦਸਮੇਸ਼ ਜੀ ਨੇ ਧਰਮ-ਰਖਿਆ ਲਈ ਚਲਾਇਆ ਹੈ।ਭੈ ਦੇਣਹਾਰੇ ਅਧਰਮੀ ਅਤਿਆਚਾਰੀ ਜਰਵਾਣਿਆਂ ਪਾਸੋਂ ਦੀਨਾਂ ਗਰੀਬਾਂ ਦੀ ਰਖਿਆ ਕਰਨ ਹਿਤ ਜਦ ਭੀ ਲੋੜ ਪਵੇ ਅਤੇ ਜਦੋਂ ਭੀ ਗੁਰੂ ਅਤੇ ਗੁਰੁ ਪੰਥ ਦੀ ਆਗਿਆ ਹੋਵੇ ਤਦੋਂ ਹੀ ਕਾਲ ਦੇ ਭੈ ਤੋਂ ਨਿਰਭੈ ਅਕਾਲੀ ਵੀਰ ਸ਼ਸਤ੍ਰਾਂ ਦੀ ਸਹਾਇਤਾ ਦੁਆਰਾ ਹੀ ਦੁਰਜਨ ਸ਼ਤਰੂਆਂ ਦਾ ਖੈ ਕਰ ਕੇ ਦੀਨਾਂ ਦੀ ਰਖਿਆ ਕਰਨਗੇ ਅਤੇ ਜਦ ਕਦੇ ਭੀ ਧਰਮ ਦੀ ਹਾਨੀ ਦਾ ਹੋਰ ਕੋਈ ਇਲਾਜ ਸ਼ਸਤ੍ਰ ਉਠਾਏ ਬਗ਼ੈਰ ਨਾ ਹੋ ਸਕਦਾ ਹੋਵੇ ਤਾਂ ਨਿਧੜਕ ਅਤੇ ਨਿਸੰਗ ਸ਼ਸਤ੍ਰ ਫੜ ਕੇ ਧਰਮ-ਯੁਧ ਅੰਦਰ ਜੁਟ ਜਾਣਗੇ।ਸ੍ਰੀ ਦਸਮੇਸ਼ ਜੀ ਦੇ ਅਵਤਾਰ ਧਾਰਨ ਅਤੇ ਇਹ ਅਵਤਾਰੀ ਸ਼ਸਤ੍ਰਧਾਰੀ ਨਿਰਭੈ ਨਿਰੰਕਾਰੀ ਖਾਲਸਾ (ਅਕਾਲੀ) ਪੰਥ ਚਲਾਵਣ ਦਾ ਜੋ ਅਸਲ ਅਭਿਪਰਾ ਹੈ, ਉਹ ਸ੍ਰੀ ਦਸਮੇਸ਼ ਜੀ ਦੇ ਹੇਠ ਲਿਖੇ ਸ੍ਰੀ ਮੁਖਵਾਕ ਬਚਨ ਤੋਂ ਸਪੱਸ਼ਟ ਸਿਧ ਹੈ।ਯਥਾ:
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਬ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥
ਬਚਿਤ੍ਰ ਨਾਟਕ ਪਾ: ੧੦, ਅਧਿ:੬
ਇਸ ਪ੍ਰਕਾਰ ਦੇ ਧਰਮ-ਯੁਧ ਦੇ ਸਿਧਾਂਤ ਤੋਂ ਸੱਖਣੇ ਕਿਸੇ ਹੋਰ ਮਨੋਰਥ ਲਈ ਸ਼ਸਤ੍ਰਧਾਰੀ ਖਾਲਸਾ ਜੀ ਨੂੰ ਸ਼ਸਤ੍ਰ ਉਠਾਉਣ ਦੀ ਆਗਿਆ ਨਹੀਂ।ਧਰਮ-ਰਖਿਆ ਲਈ ਧਰਮ-ਯੁਧ ਦਾ ਸਿਧਾਂਤ-ਆਦਰਸ਼ ਸਦੀਵ ਲਈ ਅਟੱਲ ਦਸ਼ਾ ਵਿਚ ਨਿਯਤ ਹੋ ਗਿਆ ਅਤੇ ਸ਼ਸਤ੍ਰਧਾਰੀ ਗੁਰੁ ਖ਼ਾਲਸਾ ਪੰਥ ਦੀ ਅਕਾਲੀ ਸਾਜਨਾ ਭੀ ਅਟੱਲਤਾ ਸਹਿਤ ਸਥਾਪਨ ਹੋ ਗਈ, ਹੁਣ ਜੋ ਇਸ ਅਟੱਲ ਅਕਾਲੀ ਹੁਕਮਾਂ ਤੋਂ ਬੇਮੁਖ ਹੋਵੇਗਾ।ਕੇਵਲ ਪੇਟ ਪਾਲਣ ਦੀ ਖ਼ਾਤਰ ਭਾਟੜਿਆਂ ਆਦਿ ਭਿੰਡ-ਧਾਰੀਆਂ ਨਿਆਈਂ ਸ਼ਸਤ੍ਰਧਾਂਰੀ ਸਿੰਘ ਸੱਜਣ ਸ੍ਰੀ ਖੜਗਧਾਰੀ ਦਸਮੇਸ਼ ਜੀ ਦੇ ਹੁਕਮਾਂ ਤੋਂ ਉਲਟ ਹੈ।ਆਪ ਭੈ ਮੰਨਣਹਾਰੇ ਅਤੇ ਹੋਰਨਾਂ ਨੂੰ ਭੈ ਦੇਣਹਾਰੇ ਸੰਸਾਰੀ ਮਾਇਕ ਮਨੋਰਥਾਂ ਲਈ ਵੈਰ ਵਿਰੋਧ ਕਮਾਵਣਹਾਰੇ ਜਰਵਾਣਿਆਂ ਦੇ ਖਲਦਲਾਂ ਵਿਚ ਕੇਵਲ ਉਪਜੀਵਕਾ ਹਿਤ ਲੋਭ ਲਹਿਰ ਦੇ ਮਾਰੇ ਸ਼ਸਤ੍ਰਧਾਂਰੀ ਬਣ ਕੇ ਚਾਕਰੀਆਂ ਕਰਨੀਆਂ ਸ਼ਸਤ੍ਰਧਾਰੀ ਪਦ ਨੂੰ ਲਾਜ ਲਾਉਣਾਹੈ।ਸਿੰਘ ਸ਼ਸਤ੍ਰਦਾਰੀ ਜੇਕਰ ਅਜਿਹੇ ਜਰਗਿਆਂ ਵਿਚ ਜਾ ਕੇ ਕੇਵਲ ਉਪਜੀਵਕਾ ਨਮਿਤ ਨੌਕਰ ਹੋਣਗੇ ਤਾਂ ਓਹਨਾਂ ਦੀ ਸੂਰਮਤਾਈ ਨੂੰ ਵੱਟਾ ਹੀ ਨਹੀਂ ਲਗੇਗਾ, ਬਲਕਿ ਸੂਰਮਤਾਈ ਦੀ ਅਸਲ ਸਪਿਰਟ ਹੀ ਓਹਨਾਂ ਦੇ ਅੰਦਰ ਨਹੀਂ ਰਹੇਗੀ।ਸੂਰਮਤਾਈ ਸੂਰਬੀਰਤਾ ਦੀ ਸਪਿਰਟ ਬਿਹੂਣ ਸਿੰਘ ਕਾਹਦਾ? ਸਿੰਘ ਸੂਰਮਾ ਉਹ ਹੈ, ਜੋ ਬੀਰ ਰਸ ਦੇ ਨਿਰਭੈ ਪਦ ਅਤੇ ਚੜ੍ਹਦੀ ਕਲਾ ਵਿਚ ਖੇਲ੍ਹਦਾ ਹੈ।ਅਤੇ ਨਿਰਭੈਤਾ ਤੇ ਚੜ੍ਹਦੀ ਕਾਲ ਓਥੇ ਹੈ ਜਿਥੇ ਲੋਭ ਲਹਿਰ ਨਹੀਂ, ਜਿਥੇ ਮਾਇਕ ਮਨੋਰਥ ਨਹੀਂ, ਜਿਥੇ ਮਾਇਆਵੀ ਜੀੜਾਂ ਦੀ ਮੁਥਾਜੀ ਨਹੀਂ, ਜਿਥੇ ਗੁਰੁ ਅਕਾਲ ਪੁਰਖ ਤੋਂ ਛੁਟ ਅਤੇ ਗੁਰੁ ਪੰਥ ਦੀ ਆਗਿਆ ਤੋਂ ਉਲਟ ਹੋਰ ਕਿਸੇ ਦੀ ਈਨ ਮਨੌਤੀ ਨਹੀਂ।ਜਿਥੇ ਏਸ ਪ੍ਰਕਾਰ ਦੀ ਕਾਣ ਹੈ, ਉਥੇ ਨਿਰਭੈ ਪਦ ਕਿਥੇ? ਅਤੇ ਨਿਰਭੈ ਪਦ ਵਾਲੀ ਨਿਰਭੈਤਾ ਬਿਹੂਣ ਸ੍ਰੀ ਸਾਹਿਬ ਸਾਰਖੇ ਸ਼ਸਤ੍ਰ ਨੂੰ ਧਾਰਨ ਕਰਨਾ ਸ੍ਰੀ ਸਾਹਿਬ ਦੀ ਬੇਅਦਬੀ ਕਰਨਾ ਹੈ।  

 



 

return to top

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.




POST FEEDBACK:

  (required)
Sender IP identification :38.107.191.108

(optional)
(optional)

(required)


*** I agree Panthic.org reserves the right to publish the above submission online, or in the letters to the editor section. Comments may be edited for readability.

Note: Submissions will be rejected if the content is :
  • NOT related to the article being referenced.
  • Racist, abusive or otherwise objectionable.
  • Contains profanity or other language likely to offend.
  • Being repeatedly posted (known as "spam").

HukamaNama - Sri Dabar Sahib


Views

Will Sarna and Ragi Summon Sharabi-Kababi Sar...
Down with Sarna and his politics. He is many times a Congress stooge but is stil...
- Anbhau Prakas Amito
General Feedback...
main aj raat miti 8.2.10 tikana shahib vich program vekhiya main hairan si ke ek...
- manpreet singh (delhi)

Inder Ghagga : Nitnem Banis taken from Marka...
Veer Jio, Waheguru Ji Ka Khalsa, Waheguru Ji Ki Fateh....
- Devinder Pal Singh (India)

Self-styled Khalistani Heretic Continues to S...
Veer Jio, Waheguru Ji Ka Khalsa, Waheguru Ji Ki Fateh....
- Devinder Pal Singh (India)

Naastics Interrupt Sri Dasam Bani Kirtan...
Those people who's are trying to interfere in Sikh's nitnem and banis, i think t...
- narinder singh (uk)

Read more Feedback...

Featured Images

Painting of Sikh Warrior

Click to view full image

Happy Diwali

Click to view full image

Our Sponsors


AtmaImages.com



SinghPrinting




About Panthic.org - Contact Us - Terms of Use
© Copyright 2010 Panthic.org, a non-profit publication.