The Panthic Weekly Published by The Khalsa Press
Established
Nanakshahi 537 (2005)

PW XML Feed
  This issue published on : July 4th of 2008 | Publishing in service of the Sikh Panth
Latest Issue
  
• 07/04/08 Issue
Punjab
Americas
Europe
Asia
Inspirational Articles

WebBlog
Feedback
PW in E-mail
XML Feeds
About PW
PAST ISSUES

2008-10-03
2008-09-26
2008-09-19
2008-09-12
2008-09-05
2008-08-29
2008-08-22
2008-08-15
2008-08-08
more...




ਕਾਨੂੰਨ ਕਿੰਨ੍ਹਾ ਲਈ ਹੈ? ਇਕ ਸਵਾਲ
Friday 4th of July 2008
Amarbir Singh

ਕਾਨੂੰਨ ਕਿੰਨ੍ਹਾ ਲਈ ਹੈ? ਇਕ ਸਵਾਲ
ਅਮਰਬੀਰ ਸਿੰਘ

ਇਸ ਲੋਕਤੰਤਰ ਮੁਲਕ(ਭਾਰਤ) ਵਿਚ ਕਾਨੂੰਨ ਨੂੰ ਸਾਰਿਆ ਲਈ ਇਕ ਸਮਾਨ ਮੰਨਿਆ ਜਾਂਦਾ ਹੈ। ਜੋ ਜੁਰਮ ਕਰਦਾ ਹੈ, ਭਾਵੇਂ ਉਹ ਅਮੀਰ, ਗਰੀਬ ਜਾਂ ਕਿਸੇ ਉੱਚੇ ਆਹੁੱਦੇ ਤੇ ਕਿਉਂ ਨਾ ਹੋਵੇ ਕਾਨੂੰਨ ਸਾਰਿਆ ਲਈ ਇਕ ਸਮਾਨ ਹੈ, ਉਸ ਨੂੰ ਸਜਾ ਮਿਲਣੀ ਚਾਹੀਦੀ ਹੈ। ਪਰ ਇਸ ਮੁਲਕ ਵਿਚ ਸਜਾ ਕੇਵਲ ਆਮ ਆਦਮੀ ਨੂੰ ਹੀ ਕਿਉਂ ਹੁੰਦੀ ਹੈ, ਕਿਸੇ ਅਮੀਰ, ਨੇਤਾ ਜਾਂ ਹੋਰ ਕਿਸੇ ਉੱਚੇ ਆਹੁੱਦੇ ਵਾਲਾ ਵਿਅਕਤੀ ਕਿਉਂ ਨਹੀਂ ਹੁੰਦੀ।

 ਇਹ ਗੱਲ ਤਾਂ ਆਮ ਹੀ ਸਭ ਜਾਣਦੇ ਹਨ ਕਿ ਕਾਨੂੰਨ ਤੇ ਸਿਰਫ ਆਮ ਲੋਕਾਂ ਲਈ ਹੀ ਬਣਿਆ ਹੈ। ਜਿਥੇ ਆਮ ਲੋਕ ਇਸ ਕਾਨੂੰਨ ਅਨੁਸਾਰ ਚਲਦੇ ਹਨ, ਉੱਥੇ ਬਾਕੀ (ਲੀਡਰ ਸਾਹੀ, ਅਫਸਰ ਸਾਹੀ, ਗੁਰਮੀਤ ਰਾਮ ਰਹੀਮ ਵਰਗੇ ਸਾਧ) ਤਾਂ ਇਸ ਨੂੰ ਮਿਲ ਕੇ ਆਪਣੇ ਤਰੀਕੇ ਚਲਾਉਂਦੇ ਹਨ, ਇਸਨੂੰ (ਕਾਨੂੰਨ) ਨੂੰ ਰਾਹ ਦੱਸਦੇ ਹਨ ਕਿ ਕਿਸ ਤਰ੍ਹਾਂ ਚਲਣਾ ਚਾਹੀਦਾ ਹੈ। ਆਮ ਹੀ ਦੇਖਿਆ ਹੋਵੇਗਾ ਕਿ ਭਾਰਤੀ ਕਾਨੂੰਨ ਵਿਚ ਕਿੰਨੇ ਹੀ ਲੀਡਰਾਂ, ਅਫਸਰਾਂ ਤੇ ਪਾਖੰਡੀ ਬਾਬਿਆ ਤੇ ਕਈ ਸੰਗੀਨ ਕੇਸ ਚਲ ਰਹੇ ਹਨ, ਜਿਵੇਂ ਕਤਲ, ਧੋਖੇ, ਗੁੰਮਰਾਹ ਕਰਨ ਦੇ ਅਤੇ ਦੰਗਿਆ ਆਦਿ ਦੇ ਪਰ ਉਹ ਲੋਕ ਖੁੱਲੇ ਆਮ ਵਿਚਰ ਰਹੇ ਹਨ, ਜਦਕਿ ਉਹਨਾਂ ਖਿਲਾਫ ਸਬੂਤ ਵੀ ਹੁੰਦੇ ਹਨ, ਇਸ ਦੇ ਉਲਟ ਇਕ ਆਮ ਆਦਮੀ ਨੂੰ ਤਾਂ ਇਹ ਕਾਨੂੰਨ ਸ਼ੱਕ ਦੀ ਬਿਨਾਹ ਤੇ ਹੀ ਗਿਰਫਤਾਰ ਕਰ ਲਿਆ ਜਾਂਦਾ ਹੈ। ਇਹ ਕੈਸਾ ਕਾਨੂੰਨ ਹੈ? ਪਰ ਸਵਾਲ ਹੈ ਕਿ ਇਹ ਕਾਨੂੰਨ ਇਹਨਾਂ ਲੋਕਾਂ ਤੇ ਲਾਗੂ ਕਿਉਂ ਨਹੀਂ ਹੁੰਦਾ ਜਿਹੜੇ ਇਸ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉੱਡਾ ਰਹੇ ਹਨ। ਅਸੀਂ ਆਮ ਹੀ ਅਖਬਾਰਾਂ ਅਤੇ ਨਿਊਜ ਚੈਨਲਾਂ ਤੇ ਪੜ੍ਹਦੇ ਤੇ ਸੁਣਦੇ ਹਾਂ ਕਿ ਕਈ ਲੀਡਰ, ਗੁੰਡਾ ਬਰਾਦਰੀ ਜਿੰਨਾ ਨੂੰ ਇਹਨਾਂ ਭ੍ਰਿਸਟ ਲੀਡਰਾਂ ਦੀ ਸੈਅ ਪ੍ਰਾਪਤ ਹੁੰਦੀ ਹੈ ਉਹ ਇਸ ਕਾਨੂੰਨ ਨੂੰ ਸ਼ਰੇਆਮ ਚਨੌਤੀ ਦਿੰਦੇ ਹਨ ਕਿ “ਜੇ ਕਿਸੇ ਵਿਚ ਹਿੱਮਤ ਹੈ ਤਾਂ ਸਾਨੂੰ ਰੋਕੋ ਜਾਂ ਸਾਨੂੰ ਫੜੋ” ਆਦਿ। ਇਹਨਾਂ ਲੋਕਾਂ ਤੇ ਚੱਲ ਰਹੇ ਸੰਗੀਨ ਕੇਸਾਂ ਦੌਰਾਨ ਵੀ ਕਾਨੂੰਨ ਇਹਨਾਂ ਨੂੰ ਚੋਣਾਂ ਲੜਨ ਦਾ ਅਧਿਕਾਰ ਦੇ ਰਿਹਾ ਹੈ ਤੇ ਕਈ ਤਾਂ ਆਪਣੇ ਚਲ ਰਹੇ ਸੰਗੀਨ ਮੁਕੱਦਮਿਆ ਦੇ ਦੌਰਾਨ ਵੀ ਖਾਸ ਅਹੁੱਦਿਆਂ ਤੇ ਵੀ ਬਿਰਾਜਮਾਨ ਹਨ। ਤੇ ਉਹ ਸ਼ਰੇਆਮ ਕਾਨੂੰਨ ਵਿਰੋਧੀ ਕੰਮ ਕਰਦੇ ਹਨ ਤੇ ਇਹ ਕਾਨੂੰਨ ਮੂੰਹ ਵਿਚ ਉਂਗਲਾਂ ਪਾਈ ਦੇਖਦਾ ਰਹਿੰਦਾ ਹੈ। ਤੇ ਇਹਨਾਂ ਕਹਿ ਕੇ ਆਪਣਾ ਪੱਲਾ ਝਾੜ ਲੈਂਦਾ ਹੈ ਕਿ ਇਸ ਦੀ ਛਾਣਬੀਣ ਕਰਾਂਗੇ। ਪਰ ਅਜੇ ਤੱਕ ਮੈਂ ਕਿਸੇ ਲੀਡਰ ਨੂੰ ਸਜਾ ਹੁੰਦੀ ਨਹੀਂ ਵੇਖੀ। ਇਸ ਦੀ ਇਕ ਆਮ ਮਿਸਾਲ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਹਨ।

 ਅੱਜ ਸ਼ਰੇਆਮ ਇਕ ਸਾਧ (ਗੁਰਮੀਤ ਰਾਮ ਰਹੀਮ) ਜੋ ਕਿ ਇਸ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉੱਡਾ ਰਿਹਾ ਹੈ। ਫਿਰ ਵੀ ਇਹ ਕਾਨੂੰਨ ਤੇ ਸਰਕਾਰੀ ਨੁਮਾਇੰਦੇ ਤੇ ਸਰਕਾਰ ਚਲਾਉਣ ਵਾਲੇ ਚੁੱਪ ਵੱਟੀ ਬੈਠੇ ਹਨ। ਇਸ ਸਾਧ ਦੀ ਸਚਾਈ ਇਹ ਹੈ ਕਿ ਇਹ ਇਕ ਕਾਤਲ, ਬਲਾਤਕਾਰੀ ਅਤੇ ਪਾਖੰਡੀ ਸਾਧ ਹੈ, ਜਿਸ ਦਾ ਮਕਸਦ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਾ, ਲੋਕਾਂ ਕੋਲੋ ਆਪਣੀ ਪੂਜਾ ਕਰਵਾਉਂਣੀ, ਤੇ ਐਸੋਅਰਾਮ ਦੀ ਜਿੰਦਗੀ ਬਤੀਤ ਕਰਨੀ। ਸਭ ਤੋ ਹੈਰਾਨੀ ਵਾਲੀ ਗੱਲ ਹੈ ਕਿ ਉਹ ਸੰਗੀਨ ਜੁਰਮਾਂ ਵਿਚ ਵੀ ਖੁੱਲੇ ਆਮ ਫਿਰ ਰਿਹਾ ਤੇ ਆਪਣਾ ਭੰਡੀ ਪਰਚਾਰ ਕਰ ਰਿਹਾ ਹੈ।

 ਇਸ ਮੁਲਕ ਦਾ ਫੌਜਦਾਰੀ ਕਾਨੂੰਨ ਭਾਰਤੀ ਦੰਡ ਸਾਹਿਤਾ ਦੀ ਦਫਾ 302 ਵਿਚ ਕਤਲ ਕਰਨ ਵਾਲਾ ਅਤੇ ਕਤਲ ਕਰਵਾਉਣ ਵਾਲਾ ਦੋਹੇ ਹੀ ਬਰਾਬਰੀ ਦੇ ਦੋਸ਼ੀ ਹਨ ਤੇ ਜੁਰਮ ਨੂੰ ਕੰਟਰੋਲ  ਨਾ ਕਰਨ ਵਾਲੇ ਵੀ ਇਸ ਦੇ ਜੁੰਮੇਵਾਰ ਹਨ। ਇਸ ਦਾ ਜਵਾਬ ਤਾਂ ਮੁੰਬਈ ਦੀ ਲੋਕਲ ਪੁਲਿਸ ਦੇ ਸਕਦੀ ਹੈ, ਕਿ ਉਹਨਾਂ ਨੇ ਸਕਿਉਰਟੀ ਗਾਰਡਾਂ ਦੀ ਤਫਸ਼ੀਸ ਕੀਤੀ, ਕੀ ਉਹਨਾਂ ਦੀ ਹਾਜ਼ਰੀ ਥਾਣੇ ਵਿਚ ਦਰਜ਼ ਹੈ। ਪੁਲਿਸ ਨੇ ਪਹਿਲੀ ਇਤਲਾਹ ਮਿਲਦਿਆ ਹੀ ਇਸ ਸਾਧ (ਗੁਰਮੀਤ ਰਾਮ ਰਹੀਮ) ਕੋਲੋ ਪੁੱਛਗਿੱਛ ਕਿਉਂ ਨਹੀਂ ਕੀਤੀ ਜਦਕਿ ਉਹ ਉਸ ਸਮੇਂ ਤੁਹਾਡੇ ਕੋਲ ਮੌਜੂਦ ਸੀ। ਸਗੋਂ ਇਸ ਕਾਤਲ ਬਾਬੇ ਦੀ ਸਹੂਲਤ ਲਈ ਹੁਣ ਸਿਰਸੇ ਜਾ ਕੇ ਉਸ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਕੀ ਇਹ ਸਾਧ ਕਾਨੂੰਨ ਤੋਂ ਉਪਰ ਹੈ ਜਦ ਉਹ ਚਾਹੇ ਤਦ ਹੀ ਉਸ ਤੋਂ ਪੁੱਛਗਿੱਛ ਕੀਤੀ ਜਾਵੇ। ਇਸ ਨੂੰ ਕਤਲ ਦੇ ਜੁਰਮ ਵਿਚ ਫੜਨ ਦੀ ਬਜਾਏ ਮਹਿਫੂਜ ਉਸ ਦੇ ਠਿਕਾਣੇ ਹਵਾਈ ਜਹਾਜ ਅਤੇ ਹੈਲੀਕਪਟਰ ਰਾਹੀਂ ਪਹੁੰਚਾਇਆ ਗਿਆ।

 ਇਸ ਤੋਂ ਵੱਧ ਹੋਰ ਇਹ ਕਿ ਇਸ ਪਾਖੰਡੀ ਸਾਧ ਨੂੰ ਜੈਡ ਪਲਸ(ਗ਼+) ਸਿਕਉਰੀਟੀ ਦਿਤੀ ਹੋਈ ਹੈ ਜੋ ਸਿਰਫ ਕੈਬਨਿਟ ਮੰਤਰੀਆਂ, ਸ਼ਪੈਸਲ ਵੀ. ਆਈ. ਪੀ. ਵਿਅਕਤੀਆਂ ਨੂੰ ਹੀ ਦਿੱਤੀ ਜਾਂਦੀ ਹੈ। ਇਕ ਮੁਜ਼ਰਿਮ ਨੂੰ ਜੈਡ ਪਲਸ ਸਿਕੁਉਰੀਟੀ ਜੋ ਕਿ ਕਾਨੂੰਨ ਨੂੰ ਦੇ ਮੂੰਹ ਤੇ ਸ਼ਰੇਆਮ ਚਪੇੜ ਹੈ। ਅਤੇ ਇਸ ਸਾਧ ਦੀ ਸਹੂਲੀਅਤ ਲਈ ਛਭੀ ਕੋਰਟ ਵੀ ਅੰਬਾਲੇ ਤੋਂ ਸਿਰਸਾ ਟਰਾਸਫਰ ਕੀਤੀ ਜਾ ਰਹੀ ਹੈ, ਜਿਥੇ ਗਵਾਹਾਂ ਨੂੰ ਹਰਿਆਣਾਂ ਵਿਚ ਕਿਸੇ ਹੋਰ ਜਗ੍ਹਾਂ ਤੇ ਗਵਾਹੀ ਦੇਣ ਜਾਣ ਕਾਰਨ ਜਾਨ ਦਾ ਖਤਰਾ ਹੈ ਉਥੇ ਉਹਨਾਂ ਨੂੰ ਗਵਾਹੀ ਦੇਣ ਲਈ ਸਿਰਸੇ ਉਸ ਦੇ ਗੁੰਡਾਗਰਦੀ ਏਰੀਏ ਵਿਚ ਸਦਿਆ ਜਾਵੇਗਾ। ਇਸ ਦੀ ਬਜਾਏ ਚਾਹੀਦਾ ਇਹ ਸੀ ਕੀ ਇਹ ਅਦਾਲਤ ਹੋਰ ਕਿਸੇ ਸਟੇਟ ਵਿਚ ਟਰਾਸਫਰ ਕੀਤੀ ਜਾਂਦੀ। ਪਰ ਸਰਕਾਰ ਤੇ ਕਾਨੂੰਨ ਇਸ ਸਾਧ ਨੂੰ ਇਸ ਕੇਸ ਤੋਂ ਬਚਾਉਣ ਲਈ ਜਿੱਥੇ ਲੋਕਾਂ ਦਾ ਧਿਆਨ ਇਸ ਕੇਸ ਤੋਂ ਹਟਾਉਣ ਲਈ ਸਮੇਂ ਦੀ ਮਿਆਦ ਵਧਾ ਰਹੀਆਂ ਹਨ, ਉੱਤੇ ਇਸ ਸਾਧ ਨੂੰ ਬਚਾਉਣ ਲਈ ਸਾਧ ਦਾ ਪੂਰਾ ਸਾਥ ਦੇ ਰਹੀਆਂ ਹਨ।


  ਅਜਬ ਨਿਜਾਮ ਹੈ, ਮੁਨਸਿਫ (ਜੱਜ) ਤੇਰੀ ਅਦਾਲਤ ਕਾ,
  ਖੁੱਲੇ ਫਿਰਤੇ ਹੈ ਗੁਨੇਗਾਰ, ਖੁਦਾ ਖੈਰ ਕਰੇ।

  ਬਦਲੀ-2 ਹੈ ਹੁਈ ਨੀਅਤ ਅਹਿਲਕਾਰੋ ਕੀ,
  ਕੇਸੇ ਚਲ ਪਾਏਗੀ ਸਰਕਾਰ, ਖੁਦਾ ਖੈਰ ਕਰੇ।
 
 ਜਨਤਾ ਇਹ ਸਵਾਲ ਪੁਛਦੀ ਹੈ ਕਿ ਪੁਲਿਸ ਨੂੰ ਆਪਣੇ ਫਰਜ ਜਗਾਉਣ ਲਈ ਕਿਸੇ ਰੋਸ ਪ੍ਰਦਰਸ਼ਣ ਜਾਂ ਮੈਮੋਰੇਂਡਮ (Memorandum) ਦੀ ਜਰੂਰਤ ਹੈ।
 ਇਸ ਫਰਜ਼ ਵਿਚ ਅਣਗਹਿਲੀ ਲਈ ਮੁੰਮਬਈ ਪੁਲਿਸ, ਮਹਾਰਾਸਟਰ ਸਰਕਾਰ ਜਿੱਥੇ ਪੂਰੇ ਜ਼ਿੰਮੇਵਾਰ ਹਨ ਉਥੇ ਹਰਿਆਣਾ ਸਰਕਾਰ ਤੇ ਪੁਲਿਸ ਇਕ ਕਾਤਲ ਤੇ ਬਲਾਤਕਾਰੀ ਨੂੰ ਸਿਕਉਰੀਟੀ ਤੇ ਪਨਾਹ ਦੇਣ ਕਾਰਨ (Harboring an offender) ਦੇ ਜੁਰਮ ਤਹਿਤ ਬਰਾਬਰੀ ਦੇ ਜ਼ੁੰਮੇਵਾਰ ਹਨ। ਜੇ ਸਰਕਾਰ ਵਕਤ ਸਿਰ ਸਹੀ ਫਰਜ਼ ਨਿਭਾਉਂਦੀ ਤਾਂ ਸਾਰੇ ਦੇਸ਼ ਵਿਚ ਹੋਏ ਪ੍ਰਦਰਸ਼ਣਾਂ ਤੇ ਅਸ਼ਾਂਤ ਵਾਤਾਵਰਣ ਵਿਚ ਠੱਲ ਪਾਈ ਜਾ ਸਕਦੀ ਸੀ। ਨਾ ਸਿਰਫ ਸਿੱਖ ਸਮੁਦਾਇ ਬਲਕਿ ਸਾਰੇ ਮੁਲਕ ਨੇ ਉਹਨਾਂ ਦੀ ਤਤਪਰਤਾ ਕਾਰਵਾਈ ਦੀ ਸਲਾਘਾ ਕਰਨੀ ਸੀ। ਜਦਕਿ ਉਹਨਾਂ ਨੇ ਆਪਣੇ ਆਪ ਨੂੰ ਸਾਰਵਜਨਿਕ ਨਿੰਦਿਆ ਅਤੇ ਅਲੋਚਨਾਵਾਂ ਦਾ ਪਾਤਰ ਬਣਾ ਲਿਆ।

 ਇਸ ਦਾ ਇਲਾਜ ਵੀ ਉਹਨਾਂ ਲੋਕਾਂ ਕੋਲ ਹੀ ਹੈ ਕਿ ਉਹ ਆਪਣੀਆਂ ਭੁੱਲਾਂ ਅਤੇ ਲਾਪਰਵਾਹੀਆਂ ਨੂੰ ਜਿੰਨੀ ਜਲਦੀ ਹੋ ਸਕੇ ਸੁਧਾਰ ਲੈਣਗੇ, ਉਨਾਂ ਹੀ ਜਨ-ਹਿੱਤ ਲਈ ਬਿਹਤਰ ਹੈ। ਇਸ ਦੇ ਨਾਲ ਨਾ ਸਿਰਫ ਸਿੱਖ ਕੌਂਮ ਨੂੰ ਦਲਾਸਾ ਮਿਲੇਗਾ, ਬਲਕਿ ਆਮ ਜਨਤਾ ਦਾ ਵੀ ਵਿਸ਼ਵਾਸ਼ ਕਾਨੂੰਨ ਵਿਵਸਥਾ ਵਿਚ ਮਜ਼ਬੂਤ ਹੋਵੇਗਾ।

 ਇਸ ਲਈ ਉਹਨਾਂ ਦਾ ਫਰਜ਼ ਬਣਦਾ ਹੈ ਉਹ ਇਸ ਕਾਤਲ ਸਾਧ (ਗੁਰਮੀਤ ਰਾਮ ਰਹੀਮ) ਦੀ ਜੈਡ ਪਲੱਸ (ਗ਼+) ਸਿਕਉਰੀਟੀ ਵਾਪਸ ਲੈਣ ਤੇ ਉਸ ਨੂੰ ਕਤਲ ਦੇ ਜ਼ੁਰਮ ਵਿਚ ਗਿਰਫਤਾਰ ਕਰਨ, ਜਿਸ ਨਾਲ ਕਾਨੂੰਨ ਦੀ ਬਰਾਬਰੀ ਦਾ ਅਹਿਸਾਸ ਆਮ ਲੋਕਾਂ ਨੂੰ ਵੀ ਹੋਵੇ।


PRINT THIS ARTICLE DISCUSS THIS ARTICLE
(requires login)
LETTERS TO EDITOR
    

OTHER TOP STORIES
Jathedar Appeals for Unity at Gurta-Gaddi Celebrations
British Columbia Youth Group Eyes Revival of Gurmat Maryada
Jaswant Singh Khalra: An Enduring Inspiration for Truth and Justice
Glimpses of Guru Ram Das Sahib Ji Avtar-Purab Celebrations

 

Does `Maas Maas Kar Moorakh Jhagre` Shabad justify Meat?

Open Mind ? (Sikhtoons)

ਗੁਰੂ ਗੋਬਿੰਦ ਸਿੰਘ-ਸਰਬ ਕਲਾ ਸੰਪੂਰਨ (Gurmukhi)

IN OTHER NEWS

SGPC Delegation Visits Pakistan Gurdwaras

Harbhajan criticized by the Akal Takhat for his Ravan act

NZ Sikh Murdered, Police Responsible?


Help - About Us - Contact Us - Disclaimer - Privacy Policy - Terms of Service
Copyright 2008 Panthic Network - A division of Khalsa Press, Inc., a not for profit corporation.
Advertise with Panthic Network