Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'
ਆਮ ਕੀ ਕਿਆ ਬਾਤ ਹੈ
ਖਾਸ ਬਦਲ ਜਾਤੈ ਹੈਂ
ਜਿਨਾਹ ਦੀ ਸਿੱਖ ਲੀਡਰਾਂ ਨੂੰ ਸਲਾਹ ਤੇ ਮੰਗ
ਗੱਲ ਦਿਲ ਦੀ ਕਹਾਂ ਮੈਂ ਖਾਲਸਾ ਜੀ
ਕੀਤਾ ਬਿਪਰਾਂ ’ਤੇ ਜੋ ਤੁਸੀਂ ਇਤਬਾਰ ਸਿੰਘੋ
ਇਹ ਤਾਂ ‘ਸੂਤ ਦੇ ਧਾਗੇ’ ਵਾਂਗੂੰ ਟੁੱਟ ਜਾਣੇ
ਬੈਠ ਕੀਤੇ ਜੋ ਤੁਸੀਂ ਇਕਰਾਰ ਸਿੰਘੋ
ਤੁਸੀਂ ਦੇਖੀ ਏ ਗੁਲਾਮੀ ਬਿਪਰਾਂ ਦੀ
ਬਣੀ ਦੇਖੀ ਨਹੀਂ ਤੁਸੀਂ ਸਰਕਾਰ ਸਿੰਘੋ
ਦੁਸ਼ਮਣੀ ਦੇਖੀ ਨਹੀਂ ਤੁਸੀਂ ‘ਸੁਖਦੀਪ ਸਿੰਘਾ’
ਦੇਖਿਆ ਬਿਪਰਾਂ ਦਾ ਅਜੇ ਪਿਆਰ ਸਿੰਘੋ
ਇਸੇ ਲਈ ਸਲਾਹ ਸਿੱਖ ਲੀਡਰਾਂ ਨੂੰ
ਕਰੋ ਭਵਿੱਖ ਦਾ ਤੁਸੀਂ ਧਿਆਨ ਮੀਆਂ
ਗੱਲ ਕਹਿਣ ਵਿਚ ਦੱਸੋ ਕਿਉਂ ਸੰਗ ਕਰਦੇ
ਵਤਨ ਲੈ ਲਵੋ ਆਜ਼ਾਦ ਸਿੱਖਸਤਾਨ ਮੀਆਂ
ਅਸੀਂ ਅਜਮਾ ਕੇ ਦੇਖਿਆ ਏ ਬਿਪਰਾਂ ਨੂੰ
ਤਾਂਹੀੳ ਸਿਆਣੇ ਹੋਏ ਨੇ ਮੁਸਲਮਾਨ ਮੀਆਂ
‘ਸੁਖਦੀਪ ਸਿੰਘਾ’ ਹੋਵੇ ਭਾਵੇਂ ਪੇਪਰ ਵੇਟ ਜਿੱਡਾ
ਪਰ ਮੁਲਕ ਲੈਣਾ ਏ ਅਸੀਂ ਪਾਕਿਸਤਾਨ ਮੀਆਂ
(ਸੁਖਦੀਪ ਸਿੰਘ ਬਰਨਾਲਾ)
ਚਲਦਾ...