A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

Guru Gobind Singh and Devi Worship - Part 1 of 2

Author/Source: Prof. Sahib Singh Ji


ਗੁਰੂ ਗੋਬਿੰਦ ਸਿੰਘ ਜੀ ਅਤੇ ਦੇਵੀ ਪੂਜਾ

ਗੁਰੂ ਸਿੱਖ-ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ ਹੈ-

ਜੇਤਾ ਸਬਦੁ ਸੁਰਤਿ ਧੁਨਿ ਤੇਤੀ, ਜੇਤਾ ਰੂਪੁ ਕਾਇਆ ਤੇਰੀ॥
ਤੂੰ ਆਪੇ ਰਸਨਾ ਆਪੇ ਬਸਨਾ, ਅਵਰੁ ਨ ਦੂਜਾ ਕਹਉ ਮਾਈ॥ 1 ॥
ਸਾਹਿਬੁ ਮੇਰਾ ਏਕੋ ਹੈ॥
ਏਕੋ ਹੈ ਭਾਈ ਏਕੋ ਹੈ॥1॥ ਰਹਾਉ॥
ਆਪੇ ਮਾਰੇ ਆਪੇ ਛੋਡੈ, ਆਪੇ ਲੇਵੈ ਦੇਇ॥
ਆਪੇ ਵੇਖੈ ਆਪੇ ਵਿਗਸੈ, ਆਪੇ ਨਦਰਿ ਕਰੇਇ॥ 2 ॥
ਜੋ ਕਿਛੁ ਕਰਣਾ ਸੋ ਕਰਿ ਰਹਿਆ, ਅਵਰੁ ਨ ਕਰਣਾ ਜਾਈ॥
ਜੈਸਾ ਵਰਤੈ ਤੈਸੋ ਕਹੀਐ, ਸਭ ਤੇਰੀ ਵਡਿਆਈ॥3॥
ਕਲਿ ਕਲਵਾਲੀ ਮਾਇਆ ਮਦੁ ਮੀਠਾ, ਮਨੁ ਮਤਵਾਲਾ ਪੀਵਤੁ ਰਹੈ॥
ਆਪੇ ਰੂਪ ਕਰੇ ਬਹੁ ਭਾਂਤੀਂ, ਨਾਨਕੁ ਬਪੁੜਾ ਏਵ ਕਹੈ॥4॥5॥
(ਆਸਾ ਮਹਲਾ 1, ਪੰਨਾ 350)

‘ਆਸਾ ਦੀ ਵਾਰ’ ਦੀ ਪਹਿਲੀ ਹੀ ਪਉੜੀ ਵਿੱਚ ਆਪ ਫੁਰਮਾਂਦੇ ਹਨ-

ਆਪੀਨੈ ਆਪੁ ਸਾਜਿਓ, ਆਪੀਨ੍ਰੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ, ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ, ਤੁਸਿ ਦੇਵਹਿ ਕਰਹਿ ਪਸਾਉ॥ਤੂੰ ਜਾਣੋਈ ਸਭਸੈ, ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥1 ॥ (ਪੰਨਾ 463)

ਸਾਰੇ ਗੁਰੂ ਇਕੋ ਜੋਤਿ-

ਰਾਮਕਲੀ ਰਾਗ ਵਿੱਚ ਲਿਖੀ ਸੱਤੇ ਬਲਵੰਡ ਦੀ ਵਾਰ ਵਿੱਚ ਜ਼ਿਕਰ ਹੈ।

ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥
(ਪੰਨਾ 966)

ਹਰੇਕ ਸ਼ਬਦ ਦੇ ਅਖ਼ੀਰ ਵਿੱਚ ਲਫ਼ਜ਼ ‘ਨਾਨਕ’ ਹੀ ਆਉਂਦਾ ਹੈ।

ਗੁਰੂ ਅਮਰਦਾਸ ਜੀ- ਗੂਜਰੀ ਕੀ ਵਾਰ ਮਹਲਾ 3 ਵਿੱਚ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ-

ਸਾਹਿਬੁ ਮੇਰਾ ਸਦਾ ਹੈ, ਦਿਸੈ ਸਬਦੁ ਕਮਾਇ॥

ਓਹੁ ਅਉਹਾਣੀ ਕਦੇ ਨਾਹਿ, ਨਾ ਆਵੈ ਨ ਜਾਇ॥
ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹੈ ਸਮਾਇ॥
ਅਵਰੁ ਦੂਜਾ ਕਿਉ ਸੇਵੀਐ, ਜੰਮੈ ਤੈ ਮਰਿ ਜਾਇ॥
ਨਿਹਫਲੁ ਤਿਨ ਕਾ ਜੀਵਿਆ, ਜਿ ਖਸਮੁ ਨ ਜਾਣਹਿ ਆਪਣਾ, ਅਵਰੀ ਕਉ ਚਿਤੁ ਲਾਇ॥
ਨਾਨਕ ਏਵ ਨ ਜਾਪਈ, ਕਰਤਾ ਕੇਤੀ ਦੇਇ ਸਜਾਇ॥1॥2॥
(ਸਲੋਕੁ ਮਹਲਾ 3, ਪੰਨਾ 509)

ਗੁਰੂ ਅਰਜਨ ਸਾਹਿਬ-
ਰਾਗ ਤਿਲੰਗ ਵਿੱਚ ਗੁਰੂ ਅਰਜਨ ਸਾਹਿਬ ਫ਼ੁਰਮਾਂਦੇ ਹਨ-

ਤੁਧੁ ਬਿਨੁ ਦੂਜਾ ਨਾਹੀ ਕੋਇ॥ ਤੂ ਕਰਤਾਰੁ ਕਰਹਿ ਸੋ ਹੋਇ॥
ਤੇਰਾ ਜੋਰੁ ਤੇਰੀ ਮਨਿ ਟੇਕ॥ ਸਦਾ ਸਦਾ ਜਪਿ ਨਾਨਕ ਏਕ॥1॥
ਸਭ ਊਪਰਿ ਪਾਰਬ੍ਰਹਮੁ ਦਾਤਾਰੁ॥ ਤੇਰੀ ਟੇਕ ਤੇਰਾ ਆਧਾਰੁ॥1॥ਰਹਾਉ॥
ਹੈ ਤੂ ਹੈ ਤੂ ਹੋਵਨਹਾਰ॥ ਅਗਮ ਅਗਾਧਿ ਊਚ ਆਪਾਰ॥
ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ॥
ਗੁਰ ਪਰਸਾਦਿ ਨਾਨਕ ਗੁਣ ਗਾਹਿ॥ 2 ॥
ਜੋ ਦੀਸੈ ਸੋ ਤੇਰਾ ਰੂਪੁ॥ ਗੁਣ ਨਿਧਾਨ ਗੋਵਿੰਦ ਅਨੂਪ॥
ਸਿਮਰਿ ਸਿਮਰਿ ਸਿਮਰਿ ਜਨ ਸੋਇ॥ ਨਾਨਕ ਕਰਮਿ ਪਰਾਪਤਿ ਹੋਇ॥3॥
ਜਿਨਿ ਜਪਿਆ ਤਿਸ ਕਉ ਬਲਿਹਾਰ॥ ਤਿਸ ਕੈ ਸੰਗਿ ਤਰੈ ਸੰਸਾਰ॥
ਕਹੁ ਨਾਨਕ ਪ੍ਰਭ ਲੋਚਾ ਪੂਰਿ॥ ਸੰਤ ਜਨਾ ਕੀ ਬਾਛਉ ਧੂਰਿ॥4॥2॥
(ਤਿਲੰਗ ਮਹਲਾ 5, ਪੰਨਾ 723-24)

ਗੁਰੂ ਗੋਬਿੰਦ ਸਿੰਘ ਜੀ-

ਆਪਣੀ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਇਹੀ ਫ਼ੁਰਮਾਂਦੇ ਹਨ ਕਿ ਸਿਰਫ਼ ਅਕਾਲ ਪੁਰਖ ਦੀ ਬੰਦਗੀ ਕਰੋ।

ਵੇਖੋ ਰਾਗੁ ਕਲਿਆਣ ਪਾ. 10

ਬਿਨੁ ਕਰਤਾਰ, ਨ ਕਿਰਤਮੁ ਮਾਨਹੁ ॥
ਆਦਿ ਅਜੋਨਿ ਅਜੈ ਅਬਿਨਾਸੀ, ਤਿਹ ਪਰਮੇਸੁਰ ਜਾਨਹੁ॥1॥ਰਹਾਉ॥
ਕਹਾ ਭਯੋ ਜਉ ਆਨਿ ਜਗਤ ਮੈ, ਦਸਕ ਅਸੁਰ ਹਰਿ ਘਾਏ॥
ਅਧਿਕ ਪ੍ਰਪੰਚੁ ਦਿਖਾਇ ਸਭਨ ਕਹ, ਆਪਹਿ ਬ੍ਰਹਮੁ ਕਹਾਏ॥2॥
ਭੰਜਨ ਗੜ੍ਹਨ ਸਮਰਥੁ ਸਦਾ ਪ੍ਰਭੁ, ਸੋ ਕਿਮ ਜਾਤਿ ਗਿਨਾਯੋ॥
ਤਾਂ ਤੇ ਸਰਬ-ਕਾਲ ਕੇ ਅਸਿ ਕੋ, ਘਾਇ ਬਚਾਇ ਨ ਆਯੋ॥
ਕੈਸੇ ਤੁਹਿ ਤਾਰਿ ਹੈ? ਸੁਨਿ ਜੜ੍ਹ! ਆਪਿ ਡੁਬਿਯੋ ਭਵ ਸਾਗਰਿ॥
ਛੁਟਿਹੋ ਕਾਲ ਫਾਸ ਤੇ ਤਬ ਹੀ, ਗਹਹੁ ਸਰਨਿ ਜਗਤਾਗਰ॥3॥5॥

ਸਤਿਗੁਰੂ ਜੀ ਦੇ ਜੀਵਨ-ਲਿਖਾਰੀ-

ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤਿ ਸਮਾਏ ਸਨ 7 ਅਕਤੂਬਰ, ਸੰਨ 1708 ਨੂੰ। ਦੇਸੀ ਮਹੀਨਿਆਂ ਦੇ ਹਿਸਾਬ ਕੱਤਕ ਸੁਦੀ 5, ਸੰਮਤ1765 (ਕੱਤਕ ਦੀ ਛੇ ਤਰੀਕ) ਸੀ।

ਸਤਿਗੁਰੂ ਜੀ ਦੇ ਜੀਵਨ-ਲਿਖਾਰੀ ਉਹਨਾਂ ਦੇ ਜੋਤੀ ਜੋਤਿ ਸਮਾਣ ਤੋਂ 100 ਸਾਲ ਪਿਛੋਂ ਹੋਏ ਹਨ। ਉਹਨਾਂ ਦੇ ਨਾਮ ਇਉਂ ਹਨ-

(ੳ) ਭਾਈ ਸੁਖਾ ਸਿੰਘ-‘ਗੁਰ ਬਿਲਾਸ’।
(ਅ) ਭਾਈ ਸੰਤੋਖ ਸਿੰਘ-‘ਗੁਰ-ਪ੍ਰਤਾਪ ਸੂਰਜ ਪ੍ਰਕਾਸ਼’।
(ੲ) ਬਾਵਾ ਸੁਮੇਰ ਸਿੰਘ-‘ਗੁਰ-ਬਿਲਾਸ’।
(ਸ) ਗਿਆਨੀ ਗਿਆਨ ਸਿੰਘ-‘ਪੰਥ ਪ੍ਰਕਾਸ਼’।

ਇਹਨਾਂ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ਪੰਥ’ ਸਾਜਣ ਵੇਲੇ ਪਹਿਲਾਂ ਦੇਵੀ ਪ੍ਰਗਟ ਕੀਤੀ ਸੀ।ਪਰ, ਸਤਿਗੁਰੂ ਜੀ ਦੇ ਸਮਕਾਲੀ ਲਿਖਾਰੀ ਕਵੀ ਸੈਨਾਪਤਿ ਨੇ ਆਪਣੀ ਰਚਨਾ ਵਿੱਚ ਕੋਈ ਐਸਾ ਜ਼ਿਕਰ ਨਹੀਂ ਕੀਤਾ।

(3) ਦੇਵੀ ਪ੍ਰਗਟ ਕਰਨ ਦੀ ਕਹਾਣੀ ਕਿਵੇਂ ਚੱਲ ਪਈ?
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਸ਼ਬਦ ਗ਼ਲਤ ਸਮਝ ਕੇ ਕਈਵਿਦਵਾਨ ਲਿਖਾਰੀਆਂ ਨੇ ਉਹਨਾਂ ਬਾਰੇ ਅਜੀਬ ਅਜੀਬ ਕਹਾਣੀਆਂ ਲਿਖ ਦਿੱਤੀਆਂ, ਜੋ ਸਿਖ ਸੰਗਤਾਂ ਵਿੱਚ ਪ੍ਰਚਲਤ ਹੋ ਚੁੱਕੀਆਂ ਹਨ, ਜਿਵੇਂ ਕਿ-

(ੳ) ਇਕ ਕੋਹੜੀ ਨੂੰ ਕਬੀਰ ਜੀ ਦੀ ਵਹੁਟੀ ਨੇ ਆਖਿਆ ਕਿਆਪਣਾ ਰੋਗ ਦੂਰ ਕਰਨ ਲਈ ਤੂੰ ਤਿੰਨ ਵਾਰੀ ‘ਰਾਮ’ ਆਖ। ਜਦੋਂ ਕਬੀਰ ਜੀ ਨੂੰ ਪਤਾ ਲੱਗਾ ਤਾਂ ਉਹ ਆਪਣੀ ਵਹੁਟੀ ’ਤੇ ਗੁੱਸੇ ਹੋ ਗਏ।ਜਿਸ ਸ਼ਬਦ ਬਾਰੇ ਇਹ ਕਹਾਣੀ ਹੈ ਉਹ ਰਾਗ ਆਸਾ ਵਿੱਚ ਹੈ-

ਕਰਵਤੁ ਭਲਾ, ਨ ਕਰਵਟ ਤੇਰੀ॥

(ਅ) ਸ਼ੇਖ਼ ਫ਼ਰੀਦ ਜੀ ਬਾਰੇ ਸਿੱਖਾਂ ਵਿੱਚ ਇਹ ਖਿਆਲ ਆਮ ਪ੍ਰਚੱਲਤ ਹੈ ਕਿ ਉਹ ਆਪਣੇ ਪੱਲੇ ਕਾਠ ਦੀ ਰੋਟੀ ਬੰਨ੍ਹੀ ਫਿਰਦੇ ਸਨਅਤੇ ਫ਼ਰੀਦ ਜੀ ਪੁੱਠੇ ਲਟਕ ਕੇ ਤਪ ਕਰਿਆ ਕਰਦੇ ਸਨ।

ਉਹ ਸਲੋਕ ਜਿਨ੍ਹਾਂ ਦੇ ਅਧਾਰ ’ਤੇ ਇਹ ਕਹਾਣੀਆਂ ਪ੍ਰਚਲਤਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਅਤੇ ਇਉਂ ਹਨ-

(1) ਫਰੀਦਾ ਰੋਟੀ ਮੇਰੀ ਕਾਠ ਕੀ.....
(2) ਫਰੀਦਾ ਤਨੁ ਸੁਕਾ ਪਿੰਜਰੁ ਥਿਆ ਤਲੀਆ ਖੂੰਡਹਿ ਕਾਗ॥
ਇਹਨਾਂ ਸਲੋਕਾਂ ਨੂੰ ਤੇ ਸ਼ਬਦ ਨੂੰ ਗਲਤ ਸਮਝ ਕੇ ਇਹ ਗਲਤਕਹਾਣੀਆਂ ਚਲਾਈਆਂ ਗਈਆਂ।

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੇਠ-ਲਿਖੇ ਵਰਤੇ ਲਫ਼ਜ਼ਾਂ ਤੋਂ ਦੇਵੀ ਬਾਰੇ ਕਹਾਣੀ ਚੱਲ ਪਈ-

(1) ਭਗਉਤੀ-ਪ੍ਰਥਮ ਭਗਉਤੀ ਸਿਮਰਿ ਕੈ-ਅਰਦਾਸ ਵਿੱਚ।
(2) ਕਾਲਕਾ-ਤਹ ਹਮ ਅਧਿਕ ਤਪਸਿਆ ਸਾਧੀ॥ ਮਹਾ ਕਾਲ ਕਾਲਕਾ ਅਰਾਧੀ॥ (ਬਚਿਤ੍ਰ ਨਾਟਕ)
ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਇਹ ਲਫ਼ਜ਼ ਪੜ੍ਹ ਕੇ ਦੋ ਭੁਲੇਖੇ ਸਿਖ-ਹਿਰਦਿਆਂ ਵਿੱਚ ਬਣੇ ਆ ਰਹੇ ਹਨ-

(ੳ) ਸਤਿਗੁਰੂ ਜੀ ‘ਸ਼ਸਤ੍ਰ-ਪੂਜਾ’ ਸਿਖਾ ਗਏ ਹਨ।

(ਅ) ਸਤਿਗੁਰੂ ਜੀ ਨੇ ‘ਖ਼ਾਲਸਾ ਪੰਥ’ ਸਾਜਣ ਵੇਲੇ ਪਹਿਲਾਂ ‘ਦੇਵੀ’ ਪ੍ਰਗਟ ਕੀਤੀ ਸੀ।ਇਹ ਭੁਲੇਖੇ ਹੱਲ ਕਰਨ ਵਾਸਤੇ ਤਰੀਕਾ-

ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀਦੀ ਬਾਣੀ ਨੂੰ ਗਹੁ ਨਾਲ ਵਿਚਾਰਨ ਦੀ ਲੋੜ ਹੈ। ਕੁਝ ਖ਼ਾਸ ਗੱਲਾਂ ਦਾ ਚੇਤਾ ਰੱਖਣਾ ਜ਼ਰੂਰੀ ਹੈ-

(1) ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ਵਰਤੇ ‘ਛੰਦ’ ਆਮ ਤੌਰ ’ਤੇ ਵੈਰਾਗ, ‘ਬਿਰਹੋ’ ਤੇ ‘ਪਿਆਰ’ਦੇ ਹੁਲਾਰੇ ਪੈਦਾ ਕਰਦੇ ਹਨ। ਪਰ ਸਾਡਾ ਦੇਸ਼ ਗ਼ੁਲਾਮੀਹੇਠ ਨੱਪਿਆ ਪਿਆ ਸੀ।ਇਸ ਪਰ-ਅਧੀਨਤਾ ਨੂੰ ਦੂਰਕਰਨ ਵਾਸਤੇ ਤਿਆਰੀ ਦੀਬਹੁਤ ਲੋੜ ਸੀ। ਦੇਸਵਾਸੀਆਂ ਵਿੱਚ ਬੀਰ-ਰਸ ਭਰਨਾ ਸੀ। ਫ਼ੌਜੀ ਕਵਾਇਦ ਤੇ ਸ਼ਸਤ੍ਰਾਂ ਦਾ ਅਭਿਆਸ ਸ਼ੁਰੂ ਕਰਾਇਆ। ਸਤਿਗੁਰੂ ਜੀ ਨੇ ਆਪਣੀ ਬਾਣੀਵਿੱਚ ‘ਛੰਦ’ ਜ਼ੋਸ਼ੀਲਾ ਵਰਤਿਆ। ‘ਛੰਦ’ ਉਹ ਵਰਤੇ ਜੋ ਉਭਾਰਨਵਾਲੇ ਸਨ, ਜਿਵੇਂ ਫ਼ੌਜੀ ਚੜ੍ਹਤ ਵੇਲੇ ਦੀ ‘ਬੈਂਡ’ ਦੀ ਸੁਰ। ਮਿਸਾਲ ਦੇ ਤੌਰ ’ਤੇ-

(ੳ) ਹੁਣ ਵੇਖੋ ਇਹ ਛੰਦ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਅਕਾਲ ਉਸਤਤਿ’ ਵਿੱਚ-

ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ ॥
ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ॥
ਕਹੂੰ ਦੇਸ ਕੇ ਭੇਸ ਕੋ ਧਰਮ ਧਾਮੇ॥
ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ॥16॥106॥

(ਅ) ‘ਪੰਚ-ਚਮਾਰ’ ਛੰਦ

ਇਹੀ ਛੰਦ ਵੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਅਕਾਲ ਉਸਤਤਿ’ ਵਿੱਚ-

ਅਨਾਥ ਨਾਥ ਨਾਥ ਹੈ, ਅਭੰਜ ਭੰਜ ਹੈ ਸਦਾ॥
ਅਗੰਜ ਗੰਜ ਗੰਜ ਹੈ, ਸਦੀਵ ਸਿੱਧਿ ਬ੍ਰਿਧਦਾ॥
ਅਨੂਪ ਰੂਪ ਸਰੂਪ ਹੈ, ਅਛਿੱਜ ਤੇਜ ਮਾਨੀਐ॥
ਸਦੀਵ ਸਿਧਿ ਸ਼ੁਧਿ-ਦਾ, ਪ੍ਰਤਾਪ-ਪੱਤ੍ਰ ਜਾਨੀਐ॥2॥162॥

(2) ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਲਫ਼ਜ਼ ਵੀਉਹ ਵਰਤੇ ਹਨ ਜੋ ਉਭਾਰਨ ਵਾਲੇ ਹਨ ਤੇ ਮੌਤ ਤੋਂ ਨਿਡਰ ਬਣਨਵਿੱਚ ਬਹੁਤ ਸਹਾਇਤਾ ਕਰਦੇ ਹਨ-
(ੳ) ਅਕਾਲ ਪੁਰਖ ਨੂੰ ‘ਸ੍ਰੀ ਕਾਲ’ (-ਮੌਤ) ਆਖਿਆ ਹੈ।(ਵੇਖੋ ਬਚਿਤ੍ਰ ਨਾਟਕ ਵਿੱਚ ਬਾਣੀ ਸ੍ਰੀ ਕਾਲ ਜੀ ਕੀ ਉਸਤਤਿ )

ਕਾਲ ਹੀ ਪਾਇ ਭਯੋ ਭਗਵਾਨ, ਸੁ ਜਾਗਤ ਯਾ ਜਗੁ ਜਾ ਕੀ ਕਲਾ ਹੈ॥
ਕਾਲ ਹੀ ਪਾਇ ਭਯੋ ਬ੍ਰਹਮਾ ਸ਼ਿਵ, ਕਾਲ ਹੀ ਪਾਇ ਭਯੋ ਜੁਗੀਆ ਹੈ॥
ਕਾਲ ਹੀ ਪਾਇ ਸੁਰਾਸੁਰ ਗੰਧ੍ਰਬ, ਜੱਛ ਭੁਜੰਗ ਦਿਸ਼ਾ ਬਿਦਿਸ਼ਾ ਹੈ॥
ਔਰ ਸਕਾਲ, ਸਭੈ ਬਸਿ ਕਾਲ ਕੈ, ਏਕ ਹੀ ‘ਕਾਲ’ ਅਕਾਲ ਸਦਾ ਹੈ॥

(ਅ) ‘ਸ੍ਰੀ ਕਾਲ’ ਜੀ ਦਾ ਸੁੰਦਰ ਰੂਪ (ਜਮਾਲ) ਤੇ ਭਿਆਨਕ ਰੂਪ (ਜਲਾਲ) ਦੋਵੇਂ ਬਿਆਨ ਕੀਤੇ ਹਨ-

ਜਮਾਲ-

ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ॥ ਕਹੂੰ ਭਵਰ ਹ੍ਵੈ ਕੈ ਭਲੀ ਭਾਂਤਿ ਭੂਲੇ॥
ਕਹੂੰ ਪਵਨ ਹ੍ਵੈ ਕੈ ਬਹੇ ਬੇਗਿ ਐਸੇ। ਕਹੈ ਮੋ ਨ ਆਵੈ, ਕਥੋਂ ਤਾਂਹਿ ਕੈਸੇ॥12॥

ਜਲਾਲ -

ਡਮਾ ਡਮ ਡਉਰੂ ਸਿਤਾ ਸੇਤ ਛੱਤ੍ਰੰ॥ ਹਾਹਾ ਹੂਹੂ ਹਾਸੰ ਝਮਾ ਝੰਮ ਅੱਤ੍ਰੰ॥
ਮਹਾ ਘੋਰ ਸਬਦੰ, ਬਜੇ ਸੰਖ ਐਸੰ॥ ਪ੍ਰਲੈਕਾਲ ਕੇ ਕਾਲ ਕੀ ਜ੍ਵਾਲ ਜੈਸੰ॥19॥

(ੲ) ‘ਸ੍ਰੀ ਕਾਲ’ ਜੀ ਸ਼ਸਤ੍ਰ-ਧਾਰੀ ਲਿਖਿਆ ਹੈ-

ਕਰੰ ਬਾਮ ਚਾਪ੍ਯੰ, ਕ੍ਰਿਪਾਣੰ ਕਰਾ॥ ਮਹਾ ਤੇਗ ਤੇਜੰ ਬਿਰਾਜੈ ਬਿਸਾ॥
ਮਹਾ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ॥ ਜਿਨੈ ਚਰਬੀਅੰ ਜੀਵ ਜਗ੍ਯੰ ਹਜਾਰੰ॥

(To be continued....)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article