A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

Sadh-Sant

Author/Source: Nishan Singh Gandiwind, Amritsar

ਸਾਧ-ਸੰਤ

(ਇਹ ਨੀਸਾਣੀ ਸਾਧ ਕੀ....)

ਜਾਂ ‘ਸਾਧੂ’ ਹਿੰਦੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ ਦੇ ਹਨ। ਸੰਤ ਸਾਧ ਵੀ ਭਲੇ ਤੇ ਧਰਮਾਤਮਾ ਪੁਰਸ਼ ਨੂੰ ਕਿਹਾ ਜਾਂਦਾ ਹੈ। ਸਿੱਖ ਧਰਮ ਅਨੁਸਾਰ ਸੰਤ ਕੋਈ ਖ਼ਾਸ ਜਮਾਤ ਜਾਂ ਪੰਥ ਨਹੀਂ ਹੈ ਤੇ ਨਾ ਉਸ ਲਈ ਕੋਈ ਖ਼ਾਸ ਲਿਬਾਸ ਨੀਯਤ ਹੈ।

ਭਗਤ ਕਬੀਰ ਜੀ ਦੱਸਦੇ ਹਨ ਕਿ ਸੰਤ ਆਪਣਾ ਸ਼ਾਂਤ ਸੁਭਾਓ ਨਹੀਂ ਤਿਆਗਦਾ, ਭਾਵੇਂ ਉਸ ਦਾ ਕਰੋੜਾਂ ਭੈੜੇ-ਬੰਦਿਆਂ ਨਾਲ ਵਾਹ ਪੈਂਦਾ ਰਹੇ। (ਜਿਵੇਂ) ਚੰਦਨ ਦਾ ਬੂਟਾ, ਸੱਪਾਂ ਨਾਲ ਘਿਰਿਆ ਰਹਿੰਦਾ ਹੈ ਪਰ ਉਹ ਆਪਣੀ ਅੰਦਰਲੀ ਠੰਡਕ ਨਹੀਂ ਛੱਡਦਾ-

ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤੰਜਤ॥
(ਪੰਨਾ 1373)

ਜੋ ਅਜਿਹੇ ਗੁਣਾਂ ਤੋਂ ਹੀਣਾ ਹੈ ਤੇ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ, ਉਹ ਸੰਤ ਨਹੀਂ, ਅਸੰਤ ਹੈ। ਇਸ ਤਰ੍ਹਾਂ ਦੇ ਅਸੰਤਾਂ ਨੇ ਚੋਲੇ, ਸਿਰ ’ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਾਊਏ ਪਾ ਕੇ ਆਪਣਾ ਪਹਿਰਾਵਾ ਵੀ ਖ਼ਾਸ ਬਣਾਇਆ ਹੈ।

ਅਗਿਆਨੀ ਲੋਕਾਂ ਨੇ ਇਨ੍ਹਾਂ ਦਾ ਅਨੋਖਾ ਦਿਲ-ਖਿੱਚਵਾਂ ਲਿਬਾਸ ਦੇਖ ਕੇ ਹੀ ਇਨ੍ਹਾਂ ਨੂੰ ਸੰਤ ਮੰਨ ਲਿਆ ਹੈ। ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ-

ਗੁਛਾ ਹੋਇ ਧ੍ਰਿਕਾਨੂਆ ਕਿਉ ਵੁੜੀਐ ਦਾਖੈ॥
ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ॥

ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ॥
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ॥
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ॥
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ॥
(ਵਾਰ 35-17, ਪੰਨਾ 172)

ਭਾਵ ਜਿਵੇਂ ਧਰੇਕ/ਡੇਕ ਦੇ ਗੁੱਛੇ ਨੂੰ ਦਾਖ਼ਾਂ ਦਾ ਗੁੱਛਾ ਕਿਸ ਤਰ੍ਹਾਂ ਕਿਹਾ ਜਾਵੇ? (ਭਾਵ ਨਹੀਂ ਕਿਹਾ ਜਾਂਦਾ) ਅੱਕ ਦੀ ਖੱਖੜੀ ਨੂੰ ਕੋਈ ਅੰਬ ਨਹੀਂ ਆਖਦਾ। ਜਿਸ ਤਰ੍ਹਾਂ ਦੇ ਗਹਿਣਿਆਂ ਦੀ ਕੋਈ ਸਾਖ ਨਹੀਂ ਭਰਦਾ ਕਿ ਇਹ ਸੋਨੇ ਦੇ ਗਹਿਣੇ ਹਨ। ਬਿਲੌਰ ਹੀਰਿਆਂ ਦੇ ਤੁਲ ਨਹੀਂ ਪੁੱਜਦਾ ਕਿਉਂਕਿ ਹੀਰੇ ਬੜੇ ਕੀਮਤੀ ਹੁੰਦੇ ਹਨ। ਲੱਸੀ ਤੇ ਦੁੱਧ ਦੋਵੇਂ ਚਿੱਟੇ ਰੰਗ ਦੇ ਦਿੱਸਦੇ ਹਨ ਪਰ ਗੁਣ ਤੇ ਸੁਆਦ ਤੋਂ ਉਨ੍ਹਾਂ ਦਾ ਨਿਰਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਧ ਤੇ ਅਸਾਧ ਕਰਮਾਂ ਤੇ ਬੋਲੀ ਤੋਂ ਪਰਖੇ ਜਾਂਦੇ ਹਨ। ਜਿਵੇਂ ਗੁਲਾਬਾਸੀ ਦਾ ਫ਼ੁੱਲ ਕਿੰਨਾ ਵੀ ਕਹੇ ਕਿ ਮੈਂ ਗੁਲਾਬ ਦੇ ਫ਼ੁੱਲ ਜਿੰਨੀ ਖੁਸ਼ਬੋ ਦੇਣ ਦੀ ਸਮਰੱਥਾ ਰੱਖਦਾ ਹਾਂ ਪਰ ਸਿਆਣਾ ਮਨੁੱਖ/ਭੌਰ ਕਦੇ ਵੀ ਉਸਦੇ ਭਾਢੇ (ਝਾਂਸੇ) ਵਿੱਚ ਨਹੀਂ ਆਉਣਗੇ। ਬਾਣੀ ਕੇ ਬੋਹਿਥ, ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ-

ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ॥
ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ॥
ਦਯਾ¦ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ॥
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਰ॥
ਉਪਦੇਸੰ ਸਮ ਪਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ॥
ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪ ਤਿਆਗਿ ਸਗਲ ਰੇਣੁਕਹ॥
ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ॥
(ਪੰਨਾ 1357)

ਭਾਵ ਪ੍ਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਤੇ ਉਸ ਨੂੰ ਸਰਬ ਵਿਆਪਕ ਜਾਣ ਕੇ ਉਸ ਵਿੱਚ ਸੁਰਤ ਜੋੜਨੀ, ਸੁੱਖਾਂ-ਦੁੱਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿੱਤਰ ਤੇ ਵੈਰ-ਰਹਿਤ ਜੀਵਨ ਜੀਉਣਾ, ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ, ਪ੍ਰਮਾਤਮਾ ਦੀ ਸਿਫ਼ਤ ਸਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਉਣਾ ਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫ਼ੁੱਲ ਪਾਣੀ ਤੋਂ, ਸੱਜਣ ਤੇ ਵੈਰੀ ਨਾਲ
ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਪਿਆਰ ਬਣਾਉਣਾ, ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾ ਸੁਣਨਾ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ।

‘ਪੂਰਨ ਪੁਰਖਾਂ’ ਵਿੱਚ ਇਹ ਛੇ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਹੀ ਸਾਧ, ਗੁਰਮੁਖ ਆਖੀਦਾ ਹੈ। ਅਜੋਕੇ ਸਮੇਂ ਵਿੱਚ ਪਤਾ ਨਹੀਂ ਬਰਸਾਤੀ ਡੱਡੂਆਂ ਵਾਂਗ ਅਖੌਤੀ ਸੰਤ ਕਿੱਥੋਂ ਨਿਕਲ ਆਏ ਹਨ? ਜੇਕਰ ‘ਭਿੱਖਾ’ ਜੱਟ ਜੀ ਅੱਜ ਫਿਰ ਸੰਸਾਰ ’ਤੇ ਆਉਣ ਤਾਂ ਉਹ ਫਿਰ ਗੁਰੂ ਸਾਹਿਬ ਨੂੰ ਕਹਿਣਗੇ-

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
(ਪੰਨਾ 1395)

ਪਰ ਕਿਸੇ ਨੇ ਮੇਰੀ ਨਿਸ਼ਾ ਨਹੀਂ ਕਰਾਈ।
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਰ ਕੇ ਗੁਣ ਹਉ ਕਿਆ ਕਹਉ॥
(ਪੰਨਾ 1396)

ਭਾਵ ਸਾਰੇ ਆਖਦੇ ਹੀ ਆਖਦੇ (ਹੋਰਨਾਂ ਨੂੰ ਉਪਦੇਸ਼ ਕਰਦੇ) ਹੀ ਸੁਣੇ ਜਾਂਦੇ ਹਨ ਪਰ ਕਿਸੇ ਦੀ ਰਹਤ ਦੇਖ ਕੇ ਮੈਨੂੰ ਅਨੰਦ ਨਹੀਂ ਆਇਆ। ਉਨ੍ਹਾਂ ਲੋਕਾਂ ਦੇ ਗੁਣ ਮੈਂ ਕੀ ਆਖਾਂ? ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ ਮਾਇਆ ਦੇ ਪਿਆਰ) ਵਿੱਚ ਲੱਗੇ ਹੋਏ ਹਨ। ਅਖੌਤੀ ਸੰਤਾਂ ਕੋਲ ਕੇਵਲ ਭੇਖ ਹੀ ਭੇਖ ਹੈ, ਉਨ੍ਹਾਂ ਦੇ ਅੰਦਰੋਂ ਚੰਗਿਆਈ ਭਾਵ ਗੁਣ ਜਾਂਦੇ ਰਹੇ ਹਨ। ਉਨ੍ਹਾਂ ਨੇ ‘ਸਾਧ-ਸੰਤ’ ਦੇ ਪਦ ਦੀ ਮਹੱਤਤਾ ਹੀ ਘਟਾ ਦਿੱਤੀ ਹੈ ਤਾਂ ਹੀ ਭਗਤ ਕਬੀਰ ਜੀ

ਕਹਿੰਦੇ ਹਨਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥
(ਪੰਨਾ 476)

ਆਮ ਹੀ ਸੁਣਨ ਵਿੱਚ ਆਉਂਦਾ ਹੈ ਕਿ ਕਈ ਅਖੌਤੀ ਸਾਧ ਤਾਂ ਆਪਣੇ ਆਪ ਨੂੰ ਗੁਰੂ/ਮਹਾਰਾਜ ਵੀ ਅਖਵਾਉਂਦੇ ਹਨ। ਭਾਵ ਗੁਰੂ/ ਅਵਤਾਰ ਦਾ ਦੰਭ ਵੀ ਰਚੀ ਬੈਠੇ ਹਨ। ਜਿਵੇਂ ਨੀਚ ਭਨਿਆਰੇ ਵਾਲਾ, ਆਸ਼ੂਤੋਸ਼, ਜੁਗਰਾਜ ਸਿੰਘ (ਨਿਸ਼ਾਨ-ਏ-ਖਾਲਸਾ) ਆਦਿ। ਅੱਜ ਇਹੋ ਜਿਹੇ ਪਖੰਡੀ ਸਾਧ, ਗੁਰੂ ਸਾਹਿਬਾਨ ਦੀ ਰੀਸ ਕਰ ਰਹੇ ਹਨ ਜਿਵੇਂ ਬਗਲੇ ਹੰਸਾਂ ਦੀ ਰੀਸ ਕਰਦੇ-ਕਰਦੇ ਭੁਬ ਮਰਦੇ ਹਨ।

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥
ਡੁਬਿ ਮੁਏ ਬਗੁ ਬਪੁੜੇ ਸਿਰੁ ਤਲਿ ਉਪਰਿ ਪਾਉ॥ (ਪੰਨਾ 1384)

ਭਾਵ ਹੰਸਾਂ ਨੂੰ ਤਰਦਿਆਂ ਦੇਖ ਕੇ ਬਗਲਿਆਂ ਨੂੰ ਵੀ ਚਾਉ ਆ ਗਿਆ ਪਰ ਵਿਚਾਰੇ ਬਗਲੇ (ਇਹ ਉਦਮ ਕਰਦੇ) ਸਿਰ ਹੇਠਾਂ ਤੇ ਪੈਰ ਉਪਰ (ਹੋ ਕੇ) ਡੁੱਬ ਕੇ ਮਰ ਗਏ। ਇਹ ਹਾਲਤ ਐਸੇ ਅਖੌਤੀ ਸੰਤਾਂ ਦੀ ਹੋਵੇਗੀ। ਇਹ ਵੀ ਅਗਿਆਨਤਾ ਦੇ ਡੂੰਘੇ ਸਮੁੰਦਰ ਵਿੱਚ ਗਿਆਨਜ ੁਗਤੀ ਤੋਂ ਬਗੈਰ ਡੁੱਬ ਮਰਨਗੇ ਅਤੇ ਇਨ੍ਹਾਂ ਦੇ ਚੇਲੇ-ਚਾਟੜੇ ਵੀ ਗੋਤੇ ਖਾਂਦੇ, ਡੁੱਬਦੇ, ਮਰਦੇ ਕਹਿਣਗੇ-

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ॥
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ॥ (ਪੰਨਾ 1384)

ਯਾਦ ਰਹੇ ਕਿ ਜਿੰਨੀ ਦੇਰ ਤੱਕ ਗੁਰਬਾਣੀ ਦੀ ਕਸਵੱਟੀ ਮੁਤਾਬਿਕ ਸੰਤ ਵਿਚਲੇ ਗੁਣ, ਲੱਛਣਾਂ ਬਾਰੇ ਜਾਣਕਾਰੀ ਨਹੀਂ, ਓਨੀਂ ਦੇਰ ਤੱਕ ਅਸੀਂ ਸੰਤ ਤੇ ਅਸੰਤ ਦੀ ਠੀਕ ਪਹਿਚਾਣ ਨਹੀਂ ਕਰ ਸਕਦੇ। ਅਸੰਤ/ ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੀ ਵੀ ਆਤਮਿਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ। ਉਹ ਗਿਆਨ ਦੀਆਂ ਗੱਲਾਂ ਵੀ ਕਰਦਾ ਰਹਿੰਦਾ ਹੈ ਤੇ ਮਾਇਆ ਵਿੱਚ ਵੀ ਖ਼ਚਤ ਰਹਿੰਦਾ ਹੈ।

(ਇਹੋ ਜਿਹਾ ਮਾਇਆ ਦੇ ਮੋਹ ਵਿੱਚ) ਅੰਨ੍ਹਾ ਤੇ ਗਿਆਨਹੀਣ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿੱਚ) ਕਦੇ ਕਾਮਯਾਬ ਨਹੀਂ ਹੁੰਦਾ-

ਅਸੰਤੁ ਅਨਾੜੀ ਕਦੇ ਨ ਬੂਝੈ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ॥
ਅੰਧੁ ਅਗਿਆਨੀ ਕਦੇ ਨ ਸੀਝੈ॥ (ਪੰਨਾ 160)

ਗੁਰੂ ਅਰਜਨ ਦੇਵ ਸਾਹਿਬ ਜੀ ਪੂਰਨ ਸੰਤ ਦੀ ਪਰਿਭਾਸ਼ਾ ਦੱਸਦੇ

ਹੋਏ ਬਖ਼ਸ਼ਿਸ਼ ਕਰਦੇ ਹਨ-

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ॥
ਧੰਨੁ ਸਿ ਸੇਈ ਨਾਨਕਾ ਪੂਰਨ ਸੋਈ ਸੰਤੁ॥ (ਪੰਨਾ 319)

ਪੇਸੇ ਸਾ ਜੁਜੁ ਯਾਦਿ ਹੱਕ ਮਨਜ਼ੂਰ ਨੇਸ੍ਹਤ॥ (ਜਿੰਦਗੀ ਨਾਮਹ)

ਭਾਵ ਉਨ੍ਹਾਂ ਦੇ ਅੱਗੇ ਨਿਰੰਕਾਰ ਦੇ ਸਿਮਰਨ ਤੋਂ ਛੁਟ ਹੋਰ ਕੁਝ ਮੰਨਜ਼ੂਰ ਨਹੀਂ, ਉਨ੍ਹਾਂ ਨੂੰ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਹੋਰ ਕਿਸੇ ਵਸਤੂ ਦੀ ਪ੍ਰਵਾਹ ਨਹੀਂ। ਭਗਤੀ ਦੀ ਚਰਚਾ ਤੋਂ ਛੁਟ (ਹੋਰ ਗੱਲਾਂ ਕਰਨ ਦਾ) ਉਨ੍ਹਾਂ ਦਾ ਵਤੀਰਾ ਨਹੀਂ।

ਸਾਧੁ ਕੀ ਸੁਜਨਤਾਈ ਪਾਹਨ ਕੀ ਰੇਖ ਪ੍ਰੀਤਿ, ਬੈਰ ਜਲ ਰੇਖ ਹ੍ਵੈ ਬਿਸੇਖ ਸਾਧੁ ਸੰਗ ਮੈਂ॥
ਦੁਰਜਨਤਾ ਅਸਾਧੁ, ਪ੍ਰੀਤਿ ਜਲ ਰੇਖ ਅਰੁ, ਵੈਰ ਤੋ ਪਾਖਾਨ ਰੇਖ ਸੇਖ ਅੰਗ ਅੰਗ ਮੈਂ॥

ਸਾਧ ਦੀ ਪ੍ਰੀਤੀ ਪੱਥਰ ਦੀ ਲੀਕ ਵਾਂਗੂ ਸਦਾ ਸਥਿਰ ਰਹਿੰਦੀ ਹੈ ਤੇ ਵੈਰ ਉਸਦਾ ਪਾਣੀ ਦੀ ਲੀਕ ਵਾਂਗੂ ਇਕ ਛਿਨ ਵਿੱਚ ਨਾਸ਼ ਹੋ ਜਾਂਦਾ ਹੈ, ਪਰ ਅਸਾਧ ਭਾਵ ਬੁਰੇ ਪੁਰਸ਼ ਦਾ ਵੈਰ ਪੱਥਰ ਦੀ ਲੀਕ ਵਾਂਗੂ ਤੇ ਪ੍ਰੇਮ/ਪ੍ਰੀਤੀ ਪਾਣੀ ਦੀ ਲੀਕ ਵਾਂਗੂ ਇਕ ਛਿਨ ਵਿੱਚ ਨਾਸ਼ ਹੋ ਜਾਂਦੀ ਹੈ।

ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ॥
ਜਮਕੰਕਰ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ॥
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ॥
(ਪੰਨਾ 320)

ਦੇਖਣ-ਸੁਣਨ ਨੂੰ ਮਿਲਦਾ ਹੈ ਕਿ ਅਖੌਤੀ ਸੰਤ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨੂੰ ਤੋੜ-ਮਰੋੜ ਕੇ ਧਾਰਨਾ ਲਾ-ਲਾ ਸ਼ਬਦ ਪੜ੍ਹ ਰਹੇ ਹਨ ਤੇ ਗੁਰਬਾਣੀ ਦੇ ਆਪਣੀ ਮਤ ਮੁਤਾਬਿਕ ਅਰਥ ਕਰ-ਕਰ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਹਾਰ ਕਰਕੇ ਆਪਣੇ ਨਾਲ ਜੋੜ ਕੇ ਤੇ ਗੁਰਬਾਣੀ/ਪ੍ਰਮਾਤਮਾ ਨਾਲੋਂ ਤੋੜ ਕੇ ਆਪਣੇ-ਆਪਣੇ ਨਾਮ ਤੇ ਸੰਪ੍ਰਦਾਵਾਂ ਬਣਾਉਣ ਵਿੱਚ ਲੱਗੇ ਹੋਏ ਹਨ। ਭੋਲੇ ਭਾਲੇ ਲੋਕਾਂ ਤੋਂ ਪਿਆਰ-ਪਿਆਰ ਨਾਲ ਹੀ ਨਹੀਂ ਬਲਕਿ ਧੱਕੇ ਨਾਲ ਵੀ ਪੈਸੇ ਬਟੋਰ ਕੇ
ਨਿੱਜੀ ਜਾਇਦਾਦ ਬਣਾ ਰਹੇ ਹਨ। ਸਰਕਾਰੇ-ਦਰਬਾਰੇ ਵੀ ਇਨ੍ਹਾਂ ਦੀ ਪੂਰੀ ਚੱਲਦੀ ਹੈ। ਕਈ ਵਾਰ ਤਾਂ ਇਹ ਸੰਤ ਸਮਾਜ ‘ਅਕਾਲ ਤਖ਼ਤ ਸਾਹਿਬ’ ’ਤੇ ਵੀ ਹਾਵੀ ਹੋ ਜਾਂਦਾ ਹੈ। ਸੰਗਤਾਂ ਤੋਂ ਲੁੱਟਿਆ ਤੇ ਠੱਗਿਆ ਪੈਸਾ ਇਹ ਇਲੈਕਸ਼ਨਾਂ ਦੇ ਦੌਰ ਵਿੱਚ ਸਿਆਸੀ ਅਤੇ ਅਖੌਤੀ ਪੰਥਕ ਆਗੂਆਂ ਨੂੰ ਖੂਬ ਵੰਡਦੇ ਹਨ। ਦੂਸਰਾ ਇਨ੍ਹਾਂ ਦੀ ਇਹ ਵੀ ਸਿਫ਼ਤ ਹੈ ਕਿ ਇਹ ਇਲੈਕਸ਼ਨ ’ਚ ਵੀ ਭ੍ਰਿਸ਼ਟਾਚਾਰੀ, ਨਸ਼ਈ, ਵਿਭਚਾਰੀ ਨੂੰ ਹੀ ਆਪਣੇ ਚੇਲੇ-ਚਾਟੜਿਆਂ ਤੋਂ ਵੋਟਾਂ ਪੁਆ ਕੇ ਜਿਤਾਉਂਦੇ ਹਨ, ਕਿਉਂਕਿ ਇਹ ਸੋਚਦੇ ਹਨ ਕਿ ਜੇਕਰ ਕੱਲ੍ਹ ਨੂੰ ਆਪਣੀ ਕੋਈ ਅਜਿਹੀ ਬੁਰਿਆਈ ਸੰਗਤ ਦੇ ਸਾਹਮਣੇ ਆ ਜਾਵੇ ਤਾਂ ਆਪਣਾ ਬਣਾਇਆ/ਖਰੀਦਿਆ ਆਗੂ ਕੰਮ ਆ ਜਾਏ!

ਅਸੀਂ ਓਨੀਂ ਦੇਰ ਪਾਖੰਡੀ ਸਾਧਾਂ-ਸੰਤਾਂ ਤੇ ਅਖੌਤੀ ਗੁਰੂਆਂ ਦੇ ਸ਼ਿਕਾਰ ਹੋਣ ਤੋਂ ਨਹੀਂ ਬਚ ਸਕਦੇ, ਜਿੰਨੀ ਦੇਰ ਤੱਕ ਅਸੀਂ ਗੁਰਮਤਿ/ਗੁਰਬਾਣੀ ਦੀ ਸਹੀ ਸੋਝੀ ਪ੍ਰਾਪਤ ਕਰਕੇ ਆਪਣੇ ਅਮਲੀ ਜੀਵਨ ਵਿੱਚ ਨਹੀਂ ਲਿਆਉਂਦੇ।

(ਨਿਸ਼ਾਨ ਸਿੰਘ ਗੰਡੀਵਿੰਡ, ਅੰਮ੍ਰਿਤਸਰ)


1 Comments

  1. ujagar singh IAS India - Chennai January 12, 2007, 5:02 am

    Dear Sardar Sahib jeeo,

    Sat Sri Akal.

    Your article is timely at this election time and to-the-point. Please accept my congratulations. It is common practice in Punjab for the 'nakli' saadus and sants to receive the politicians and bless them with victory at the elections. It is too much to know that some of them provide money to these politicians, which of course they compel their 'chelas' or devotees only to part with. They also get them votes from their chelas and all other people whom they hold under their mesmerism. No true 'sadh' or Sant can indulge in such things.

    There seems to be no way to put an end to such silly practices. The politicians will not stop going to them as it subserves their selfish ends. People are ignorant and gullible and not knowing the truth. They are afraid of these Sants as they fear curse from them. Administration like the D.C's and S.S.P's have no powers to stop such an unethical practice.

    Then what the way out?

    The way out to my mind is that the media i.e. press should take it up and unmask and expose such pseudo sants. In addition, the learned people, educated elite should take it up as a challenge and do 'parda-fash' of such 'akhauti' & self-styled sants.

    - Ujagar Singh in Chennai

    Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article