A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਗੁਰੁ-ਡੰਮ੍ਹ ਦਾ ਸਹੀ ਹੱਲ

November 14, 2007
Author/Source: Giani Dharm Singh Nihang Singh

ਗੁਰੁ-ਡੰਮ੍ਹ ਦਾ ਸਹੀ ਹੱਲ - ਗੁਰੁਬਾਣੀ ਦੀ ਸਹੀ ਵਿਆਖਿਆ
ਗਿਆਨੀ ਧਰਮ ਸਿੰਘ (ਨਿਹੰਗ ਸਿੰਘ)

ਧਰਮਾਂ ਦੇ ਖੇਤਰ ਵਿਚ ਵੱਡੀ ਸਮੱਸਿਆ ਇਹ ਹੈ ਕਿ ਅਧੂਰੇ ਗੁਰੂ ਵੀ ਆਪਣੇ ਆਪ ਨੂੰ ਅਧੂਰਾ ਮੰਨਣ ਲਈ ਤਿਆਰ ਨਹੀਂ ਹੁੰਦੇ। ਆਪਣੇ ਆਪ ਨੂੰ ਅਧੂਰਾ ਮੰਨ ਲੈਣਾ ਜਾਂ ਆਪਣੀ ਕਮੀ ਨੂੰ ਮੰਨ ਲੈਣਾ ਉਨ੍ਹਾਂ ਨੂੰ ਮੌਤ ਤੁਲ ਜਾਪਦਾ ਹੈ। ਇਸ ਲਈ ਇਹ ਸ਼ਾਤਰ ਲੋਕ ਜਾਂ ਤਾਂ ਇਸ ਸੱਚੀ ਮੱਤ ਦਾ ਵਿਰੋਧ ਕਰਨਾ ਅਰੰਭ ਕਰ ਦਿੰਦੇ ਹਨ ਜਾਂ ਇਹ ਇਸ ਸੱਚੀ ਬਾਣੀ ਨੂੰ ਇਸ ਢੰਗ ਨਾਲ ਅਰਥਾਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਗੁਰੂ-ਡੰਮ੍ਹ, ਇਸ ਗਿਆਨ-ਖੜਗ ਦੀ ਤਿੱਖੀ ਮਾਰ ਤੋਂ ਬਚ ਸਕੇ। ਗੁਰਬਾਣੀ ਦੇ ਅਰਥ ਤੋੜ-ਮਰੋੜ ਕੇ ਪ੍ਰਚਾਰੇ ਜਾਣੇ ਗੁਰਬਾਣੀ ਨੂੰ ਮੰਨਣ ਵਾਲਿਆਂ ਲਈ ਦੁਖਦਾਈ ਹਾਲਾਤ ਪੈਦਾ ਕਰ ਦਿੰਦੇ ਹਨ ਜਿਸ ਤੋਂ ਗੁਰਬਾਣੀ ਨੂੰ ਮੰਨਣ ਵਾਲਿਆਂ ਵਿਚ ਘਬਰਾਹਟ ਅਤੇ ਭੜਕਾਹਟ ਦਾ ਪੈਦਾ ਹੋ ਜਾਣਾ ਕੁਦਰਤੀ ਗੱਲ ਹੈ। ਅਜਿਹੀ ਹਾਲਤ ਹੀ ਅੱਜ ਸਿਰਸੇ ਵਾਲੇ ਰਾਮ ਰਹੀਮ ਗੁਰਮੀਤ ਸਿੰਘ ਦੀ ਬਣ ਗਈ ਹੈ।

ਅਜਿਹੀ ਹਾਲਤ ਭਾਵੇਂ ਕੋਈ ਪਹਿਲੀ ਵਾਰ ਨਹੀਂ ਬਣੀ, ਗੁਰੂ ਸਾਹਿਬਾਨ ਤੋਂ ਲੈ ਕੇ ਅਜਿਹਾ ਕੁਝ ਮਨਮੱਤੀਆਂ ਦੁਆਰਾ ਹੁੰਦਾ ਰਿਹਾ ਹੈ। ਬਲਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਤੋਂ ਵੀ ਜੇ ਵੇਖਿਆ-ਵਿਚਾਰਿਆ ਜਾਵੇ ਤਾਂ ਭਗਤਾਂ ਦੇ ਸਮੇਂ ਵੀ ਮਨਮੱਤੀਆਂ ਵੱਲੋਂ ਪਰਮੇਸ਼ਰ ਦੀ ਇਸ ਸੱਚੀ-ਸੁੱਚੀ ਬਾਣੀ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਪ੍ਰਮਾਣ ਭਗਤਾਂ ਦੀ ਆਪਣੀ ਬਾਣੀ ਅਤੇ ਇਤਿਹਾਸ ਵਿੱਚੋਂ ਮਿਲਦੇ ਹਨ। ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਸੁਟਵਾਉਣ ਜਿਹੇ ਕਾਰਿਆਂ ਪਿੱਛੇ ਦਰਅਸਲ ਅਜਿਹੇ ਦੰਭੀਆਂ ਦਾ ਹੀ ਹੱਥ ਸੀ। ਭਗਤ ਰਵਿਦਾਸ ਜੀ ਤਾਂ ਬਾਣੀ ਅੰਦਰ ਹੀ ਆਖ ਰਹੇ ਹਨ ਕਿ ਪਾਂਡੇ ਲੋਕ ਮੈਨੂੰ ਢੇਡ (ਅਤਿ ਨੀਚ) ਆਖ ਰਹੇ ਹਨ ਕਿਉਂਕਿ ਮੈਂ ਪਰਮੇਸ਼ਰ ਦੀ ਗੱਲ ਕਰ ਰਿਹਾ ਹਾਂ। ਭਗਤ ਜੀ ਨੇ ਪਰਮੇਸ਼ਰ ਦੀ ਗੱਲ ਕਰਨੀ ਬੰਦ ਨਹੀਂ ਕੀਤੀ। ਆਖ਼ਰਕਾਰ ਇਨ੍ਹਾਂ ਝੂਠੀ ਮੱਤ ਦੇ ਧਾਰਨੀ ਗੁਰੂਡੰਮ੍ਹ ਦੇ ਪੁਜਾਰੀਆਂ ਨੂੰ ਹੀ ਹਾਰ ਮੰਨਣੀ ਪਈ ਜਿਸ ਦਾ ਜ਼ਿਕਰ ਭਗਤ ਜੀ ਕਰਦੇ ਹੋਏ ਆਖ ਰਹੇ ਹਨ ਕਿ ਬਿਪਰਾਂ ਦੇ ਪ੍ਰਧਾਨ ਹੁਣ ਮੇਰੇ ਅੱਗੇ ਡੰਡਉਤ ਤਾਂ ਕਰਦੇ ਹਨ ਪਰ ਹੇ ਪਰਮੇਸ਼ਰ! ਇਹ ਮੇਰੀ ਜਿੱਤ ਨਹੀਂ, ਇਹ ਤੇਰੇ ਨਾਮ ਅੱਗੇ ਝੁਕ ਗਏ ਹਨ।

ਗੁਰੂ-ਕਾਲ ਸਮੇਂ ਵੀ ਇਨ੍ਹਾਂ ਮਨਮੱਤੀਆਂ, ਇਨ੍ਹਾਂ ਸ਼ਾਤਰ ਲੋਕਾਂ ਨੇ ਗੁਰੂ-ਘਰ ਦੇ ਜੰਮਪਲਾਂ ਨੂੰ ਆਪਣੇ ਮਾਇਆ ਜਾਲ ਵਿਚ ਫਸਾ ਕੇ ਗੁਰਮਤਿ ਦੇ ਪ੍ਰਚਾਰ ਨੂੰ ਢਾਹ ਲਾਉਣ ਲਈ ਗੁਰੂ-ਘਰ ਦੇ ਸਮਾਨੰਤਰ ਇਕ ਅਜਿਹੀ ਮੱਤ ਚਲਾਉਣ ਦੀਆਂ ਚਾਲਾਂ ਚੱਲੀਆਂ ਜਿਸ ਨਾਲ ਇਨ੍ਹਾਂ ਦੀਆਂ ਆਪਣੀਆਂ ਮੱਤਾਂ ਅਤੇ ਗੁਰਮਤਿ ਵਿਚਲਾ ਅੰਤਰ ਸਮਾਪਤ ਕਰ ਕੇ ਇਨ੍ਹਾਂ ਦੇ ਦੰਭ ਦਾ ਬਚਾਅ ਹੋ ਜਾਂਦਾ। ਪਰ ਗੁਰੂ ਸਾਹਿਬਾਨ ਨਾਮਰੰਗ ਵਿਚ ਰੰਗੇ ਅਡੋਲ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਅੰਤ ਨੂੰ ਕੂੜ-ਕਪਟ ਦੀਆਂ ਮੱਤਾਂ ਆਪ ਹੀ ਸਮੇਂ ਦੀ ਮਾਰ ਨਾਲ ਦਮ ਤੋੜ ਗਈਆਂ। ਉਨ੍ਹਾਂ ਮੱਤਾਂ ਵਿਚ ਕੋਈ ਵੀ ਮੱਤ ਗੁਰੂ-ਘਰ ਦਾ ਵਿਰੋਧ ਕਰਨ ਵਾਲੀ ਅੱਜ ਦਿਖਾਈ ਨਹੀਂ ਦੇ ਰਹੀ।

ਜਿਵੇਂ ਪਹਿਲਾਂ ਵੀ ਸੰਕੇਤ ਕੀਤਾ ਜਾ ਚੁਕਾ ਹੈ ਕਿ ਗੁਰਮਤਿ ਦੀ ਹੋਂਦ ਉਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ ਬਣੀ ਰਹਿੰਦੀ ਹੈ ਜਿਹੜੇ ਧਰਮ ਦੇ ਨਾਂ ’ਤੇ ਪਾਖੰਡਵਾਦ ਨੂੰ ਚਲਾਉਣ ਵਾਲੇ ਹੁੰਦੇ ਹਨ। ਵਰਨਾ ਗੁਰਮਤਿ ਤਾਂ ਸਾਰੀਆਂ ਮੱਤਾਂ ਨੂੰ ਉਸ ਤੋਂ ਅਗਲਾ ਰਸਤਾ ਦੱਸਦੀ ਹੈ ਜਿੱਥੇ ਜਾ ਕੇ ਉਨ੍ਹਾਂ ਮੱਤਾਂ ਵਿਚ ਖੜੋਤ ਆ ਜਾਂਦੀ ਹੈ। ਕਿਸੇ ਵੀ ਵਿਅਕਤੀ ਜਾਂ ਮੱਤ ਦੇ ਗਿਆਨ ਵਿਚ ਵਾਧਾ ਕਰਨ ਨੂੰ ਦੁਨੀਆਂ ਦਾ ਕੋਈ ਵੀ ਸੂਝਵਾਨ ਵਿਅਕਤੀ ਬੁਰਾ ਨਹੀਂ ਮੰਨ ਸਕਦਾ। ਬੁਰਾ ਕੇਵਲ ਉਹੀ ਲੋਕ ਮੰਨਦੇ ਹਨ ਜਿਨ੍ਹਾਂ ਨੇ ਝੂਠ ਦੀਆਂ ਦੁਕਾਨਾਂ ਖੋਲ੍ਹ ਰੱਖੀਆਂ ਹਨ।

ਗੁਰਬਾਣੀ ਦਾ ਸੱਚ ਸੰਸਾਰ ਦੇ ਲੋਕਾਂ ਦੇ ਮਨਾਂ ਵਿਚ ਗਿਆਨ ਦਾ ਸੂਰਜ ਪ੍ਰਗਟ ਕਰਨ ਵਾਲਾ ਹੈ। ਮਨਮੁਖ ਉਂਲੂ ਤਾਂ ਸੂਰਜ ਦਾ ਵਿਰੋਧ ਕਰੇਗਾ ਹੀ ਕਿਉਂਕਿ ਉਸ ਦਾ ਗੁਰੂ-ਡੰਮ੍ਹ ਤਾਂ ਹਨੇਰੇ ਵਿਚ ਹੀ ਪ੍ਰਫੁੱਲਤ ਹੁੰਦਾ ਜਾਂ ਫਲਦਾ-ਫੁਲਦਾ ਹੈ। ਗੁਰਬਾਣੀ ਮਨੁੱਖ-ਮਾਤਰ ਨੂੰ ਸੋਝੀ ਪ੍ਰਦਾਨ ਕਰਦੀ ਹੈ ਜਿਸ ਕਰਕੇ ਸਾਧਾਰਨ ਆਦਮੀ ਇਨ੍ਹਾਂ ਪਾਖੰਡਵਾਦੀਆਂ ਦੇ ਭਰਮ-ਜਾਲ ’ਚ ਫਸਣ ਤੋਂ ਸੁਚੇਤ ਹੋ ਜਾਂਦਾ ਹੈ। ਇਹੀ ਕਾਰਨ ਹੈ ਇਨ੍ਹਾਂ ਦੰਭੀ ਅਖੌਤੀ ਆਪੂੰ ਬਣੇ ਗੁਰੂਆਂ ਵੱਲੋਂ ਗੁਰਮਤਿ ਦੇ ਵਿਰੋਧ ਦਾ। ਸੰਸਾਰ ਵਿਚ ਦੋ ਪ੍ਰਕਾਰ ਦੇ ਗੁਰੂ ਹੁੰਦੇ ਹਨ- ਅਸਲੀ ਗੁਰੂ ਅਤੇ ਨਕਲੀ ਗੁਰੂ। ਅਸਲੀ ਗੁਰੂ ਦੀ ਪਛਾਣ ਇਹ ਹੈ ਕਿ ਉਹ ਮਨੁੱਖਤਾ ਦਾ ਭਰਮ ਨਾਸ ਕਰ ਕੇ ਦੁਨੀਆਂ ਦੇ ਹਰ ਬਸ਼ਰ ਨੂੰ ਆਪਣੇ ਵਰਗਾ ਸੂਝਵਾਨ ਬਣਾਉਂਦਾ ਹੈ ਕਿਉਂਕਿ ਅਸਲੀ ਗੁਰੂ ਕੋਲ ਇਤਨਾ ਗਿਆਨ ਦਾ ਭੰਡਾਰ ਹੁੰਦਾ ਹੈ ਜਿਸ ਨੂੰ ਅਥਾਹ ਹੀ ਕਿਹਾ ਜਾ ਸਕਦਾ ਹੈ। ਇਸ ਲਈ ਸੱਚੇ ਗੁਰੂ ਨੂੰ ਕਿਸੇ ਸਮੇਂ ਵੀ ਅਜਿਹਾ ਖ਼ਤਰਾ ਨਹੀਂ ਰਹਿੰਦਾ ਕਿ ਮੈਥੋਂ ਗਿਆਨ ਪ੍ਰਾਪਤ ਕਰ ਕੇ ਕੋਈ ਦੂਸਰਾ ਮੈਥੋਂ ਅੱਗੇ ਲੰਘ ਜਾਵੇ। ਉਹ ਤਾਂ ਸਗੋਂ ਸਾਰੀ ਲੋਕਾਈ ਨੂੰ ਹੀ ਆਪਣੇ ਵਰਗਾ ਬਣਾ ਲੈਣਾ ਲੋਚਦਾ ਰਹਿੰਦਾ ਹੈ। ਜਦੋਂ ਕਿ ਨਕਲੀ ਗੁਰੂ ਅਲਪ ਬੁੱਧੀ ਦਾ ਮਾਲਕ ਹੁੰਦਾ ਹੈ, ਉਸ ਨੂੰ ਹਮੇਸ਼ਾਂ ਹੀ ਖ਼ਤਰਾ ਬਣਿਆ ਰਹਿੰਦਾ ਹੈ ਕਿ ਮੈਥੋਂ ਕੋਈ ਅੱਗੇ ਨਾ ਲੰਘ ਜਾਵੇ ਜਾਂ ਮੇਰੇ ਅਲਪ ਗਿਆਨ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ। ਇਸੇ ਲਈ ਉਹ ਲੋਕਾਂ ਨੂੰ ਸੂਝਵਾਨ ਬਣਾਉਣ ਦੀ ਥਾਂ ਭਰਮ-ਭੁਲੇਖਿਆਂ ਵਿਚ ਉਲਝਾਈ ਰੱਖਣ ਵਾਲਾ ਹੀ ਹੁੰਦਾ ਹੈ। ਇਸੇ ਵਿਚ ਉਸ ਦੇ ਗੁਰੂ-ਡੰਮ੍ਹ ਦਾ ਬਚਾਅ ਸੰਭਵ ਹੁੰਦਾ ਹੈ। ਇਹ ਸਾਰੇ ਕਾਰਨ ਹਨ ਅਨਮੱਤੀਆਂ ਦੇ ਇਸ ਸੱਚੀ-ਸੁੱਚੀ ਮੱਤ ਦੇ ਵਿਰੋਧੀ ਹੋਣ ਲਈ।

ਅੱਜ ਇਹ ਗੰਭੀਰਤਾ ਨਾਲ ਵਿਚਾਰਨ ਦਾ ਸਮਾਂ ਆ ਗਿਆ ਹੈ ਕਿ ਅਸੀਂ ਗੁਰੂ ਕੀ ਮੱਤ ਅਨੁਸਾਰ ਸਰਬੱਤ ਦੇ ਭਲੇ ਦੇ ਝੰਡਾ ਬਰਦਾਰ ਬਣੀਏ ਅਤੇ ਸਿੱਖਾਂ ਅਤੇ ਕੇਵਲ ਸਿੱਖਾਂ ਦੀ ਚਿੰਤਾ ਛੱਡ ਕੇ ਸਿੱਖੀ ਦੀ ਚਿੰਤਾ ਵੱਲ ਧਿਆਨ ਦੇਈਏ, ਨਹੀਂ ਤਾਂ ਪਿਛਲੇ ਦੋ-ਢਾਈ ਸੌ ਸਾਲ ਵਿਚ ਸਿੱਖਾਂ ਦੀ ਚਿੰਤਾ ਕਰਨ ਕਰਕੇ ਜੋ ਅਸੀਂ ਖੱਟਿਆ ਅਤੇ ਗਵਾਇਆ ਹੈ ਅੱਜ ਉਹ ਸਾਡੇ ਸਾਹਮਣੇ ਹੀ ਹੈ।

ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਸਾਹਿਬਾਨ ਅਤੇ ਖਾਲਸੇ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਸੰਸਾਰੀ ਹਥਿਆਰਾਂ ਜਿਵੇਂ ਤਲਵਾਰ, ਤੁਪਕ, ਤੀਰ ਆਦਿ ਦੀ ਵਰਤੋਂ ਵੀ ਕੀਤੀ ਹੈ ਪਰ ਉਹ ਸਮਾਂ ਹਰ ਵੇਲੇ ਨਹੀਂ ਹੋਇਆ ਕਰਦਾ। ਤਲਵਾਰ ਦੇ ਮੁੱਠੇ ’ਤੇ ਤਾਂ ਹੱਥ ਉਦੋਂ ਹੀ ਜਾਣਾ ਚਾਹੀਦਾ ਹੈ ਜਦੋਂ
ਗੱਲਬਾਤ ਦੇ ਸਾਰੇ ਹੀਲੇ-ਵਸੀਲੇ ਖ਼ਤਮ ਹੋ ਜਾਣ। ਗੁਰਮਤਿ ਰੂਪੀ ਗਿਆਨ-ਖੜਗ ਦੀ ਧਾਰ ਇਸ ਕਦਰ ਤਿੱਖੀ ਅਤੇ ਬਾਰੀਕ ਹੈ ਕਿ ਝੂਠ ’ਤੇ ਟਿਕੀ ਦੁਨੀਆਂ ਦੀ ਕੋਈ ਵੀ ਮੱਤ ਇਸ ਦੇ ਅੱਗੇ ਟਿਕ ਨਹੀਂ ਸਕਦੀ। ਪਰ ਅੱਜ ਸਮੱਸਿਆ ਇਹ ਹੈ ਕਿ ਗੁਰਮਤਿ ਦੀ ਉਹ ਸੋਝੀ ਜਿਹੜੀ ਗੁਰੂ ਸਾਹਿਬਾਨ ਵੇਲੇ ਜਾਂ ਉਨ੍ਹਾਂ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਦੇ ਪੜ੍ਹਾਏ ਹੋਏ ਸਿੰਘਾਂ ਕੋਲ ਸੀ, ਅੱਜ ਸਾਡੇ ਬਹੁਤਿਆਂ ਕੋਲ ਨਹੀਂ ਹੈ ਕਿਉਂਕਿ ਦਸਮ ਪਾਤਸ਼ਾਹ ਤੋਂ ਬਾਅਦ ਗੁਰਮਤਿ ਦੇ ਪ੍ਰਚਾਰ ’ਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਗੁਰਮਤਿ ਦੀ ਸੋਝੀ ਰੱਖਣ ਵਾਲਿਆਂ ਨੂੰ ਇਕ-ਇਕ ਕਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਨ੍ਹਾਂ ਵਿਦਵਾਨਾਂ ਨੇ ਗੁਰਬਾਣੀ ਦੇ ਟੀਕੇ ਲਿਖੇ, ਉਹ ਦੂਜੀਆਂ ਮੱਤਾਂ ਤੋਂ ਪ੍ਰਭਾਵਿਤ ਵਿਦਵਾਨ ਸਨ। ਗੁਰਬਾਣੀ ਵਿਚ ਬਹੁਤ ਕੁਝ ਅਜਿਹਾ ਹੈ ਜਾਂ ਇਉਂ ਕਹਿ ਲਓ ਕਿ ਗੁਰਬਾਣੀ ਦੀ ਗੁਹਜ ਕਥਾ ਸਮਝਣ ਵਾਲੀ ਘੱਟ ਅਤੇ ਬੁੱਝਣ ਵਾਲੀ ਜ਼ਿਆਦਾ ਹੈ। ਸਮਝਣ ਵਾਲੀ ਤਾਂ ਗੱਲ ਵਿਦਵਾਨਾਂ ਦੇ ਪੱਲੇ ਪੈ ਗਈ ਅਤੇ ਬੁੱਝਣ ਵਾਲੀ ਗੱਲ ਪੱਲੇ ਪੈਣੀ ਅਜੇ ਬਾਕੀ ਹੈ। ਅਸਲੀ ਲੜਾਈ ਬੁੱਝਣ ਵਾਲੀ ਗੱਲ ਪੱਲੇ ਪੈਣ ਨਾਲ ਹੀ ਜਿੱਤੀ ਜਾਣੀ ਹੈ। ਬੁੱਝਣ ਵਾਲੀ ਗੱਲ, ਬੁੱਝਣ ਉਪਰੰਤ ਹੀ ਸਿੱਖ ਦੀ ਬੁੱਧੀ, ਵਿਵੇਕ ਬੁੱਧੀ ਵਿਚ ਬਦਲ ਜਾਂਦੀ ਹੈ। ਵਿਵੇਕ ਬੁੱਧੀ ਹੀ ਹਰ ਕਿਸਮ ਦੇ ਭਰਮ-ਜਾਲ ਨੂੰ ਕੱਟਣ ਵਿਚ ਸਮਰੱਥ ਹੈ। ਇਨ੍ਹਾਂ ਭਰਮ ਫੈਲਾਉਣ ਵਾਲੇ ਦੰਭੀ-ਪਾਖੰਡੀ ਗੁਰੂਆਂ ਨਾਲ ਵਿਵੇਕ ਬੁੱਧੀ ਵਾਲੇ ਗੁਰਮੁਖ ਹੀ ਸਿੱਝ ਸਕਦੇ ਹਨ। ਸੋ ਪਹਿਲੇ ਪੜਾਅ ਉਂਤੇ ਉਨ੍ਹਾਂ ਗੁਰਮੁਖਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਇਸ ਪਾਖੰਡਵਾਦ ਦੇ ਮੋਰਚੇ ਦੇ ਖ਼ਿਲਾਫ਼ ਅਗਲੀਆਂ ਸਫ਼ਾਂ ’ਚ ਹੋ ਕੇ ਗਿਆਨ-ਖੜਗ ਦੀ ਲੜਾਈ ਲੜਨ ਲਈ ਕਮਰਕੱਸਾ ਕਰਨਾ ਚਾਹੀਦਾ ਹੈ।

ਪਰੰਤੂ ਜਿਵੇਂ ਕਿ ਅਸੀਂ ਉਂਪਰ ਵੀ ਲਿਖਿਆ ਹੈ ਕਿ ਗੁਰਬਾਣੀ ਅੰਦਰਲੀ ਬੁੱਝਣ ਵਾਲੀ ਗੱਲ ਅਜੇ ਤਕ ਸਾਡੀ ਪਕੜ ਤੋਂ ਹੀ ਪਰ੍ਹੇ ਹੈ। ਇਸੇ ਲਈ ਉਸ ਦਾ ਪ੍ਰਚਾਰ ਵੀ ਸਿੱਖ ਸੰਗਤ ਵਿਚ ਨਹੀਂ ਹੋ ਰਿਹਾ। ਅੱਜ ਦੇ ਸਾਡੇ ਪ੍ਰਚਾਰਕਾਂ ਜਾਂ ਰਾਗੀਆਂ ਨੂੰ ਗੂੜ੍ਹ ਗਿਆਨ ਜਾਂ ਤੱਤ ਗਿਆਨ ਦੀਆਂ ਗੱਲਾਂ ਬੁੱਝਣ ਦੀ ਸਮਰੱਥਾ ਵੀ ਵਿਕਸਿਤ ਕਰਨੀ ਪਵੇਗੀ ਤਾਂ ਕਿ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਵੀ ਸਮਰੱਥ ਹੋ ਸਕਣ।

ਕਹਿਣ ਤੋਂ ਭਾਵ ਇਹ ਹੈ ਕਿ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਇਨ੍ਹਾਂ ਰੋਜ਼ ਪੈਦਾ ਹੋਣ ਵਾਲੇ ਡੰਮ੍ਹੀਆਂ ਦਾ ਪੈਦਾ ਹੋਣਾ ਹਮੇਸ਼ਾਂ ਲਈ ਰੋਕ ਦਿੱਤਾ ਜਾਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਗੁਰਮਤਿ/ਗੁਰਬਾਣੀ ਦੀ ਸੋਝੀ ਤੇ ਅਰਥ-ਬੋਧ ਰੱਖਣ ਵਾਲੇ ਗੁਰਮੁਖ ਵਿਦਵਾਨਾਂ ਨੂੰ ਇਕ ਪਲੇਟਫ਼ਾਰਮ ’ਤੇ ਇਕੱਠੇ ਕਰ ਕੇ ਗੁਰਮਤਿ ਦੇ ਉਪਲਬਧ ਟੀਕਿਆਂ ਨੂੰ ਡੂੰਘੀ ਤਰ੍ਹਾਂ ਵਿਚਾਰਨਾ ਚਾਹੀਦਾ ਹੈ ਅਤੇ ਇਸ ਮਗਰੋਂ ਗੁਰਬਾਣੀ ਦੇ ਸਹੀ-ਸਹੀ ਅਰਥਾਂ ਵਾਲੇ ਟੀਕੇ ਨਵੇਂ ਸਿਰਿਓਂ ਵੀ ਤਿਆਰ ਕਰਵਾਉਣੇ ਚਾਹੀਦੇ ਹਨ। ਨਾਲ ਦੀ ਨਾਲ ਕਿਸੇ ਚੈਨਲ ਤੋਂ ਗੁਰਮਤਿ ਵਿਚਾਰਧਾਰਾ ਦੀ ਸੋਝੀ ਪ੍ਰਸਾਰਿਤ ਕਰਨ ਦੇ ਉਪਰਾਲੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਆਪਣੇ ਇਤਿਹਾਸ ਨੂੰ ਗੁਰਮਤਿ ਅਨੁਸਾਰ ਸੋਧ ਕੇ ਪ੍ਰਚਾਰਨਾ-ਪ੍ਰਸਾਰਨਾ ਚਾਹੀਦਾ ਹੈ। ਗੁਰਮਤਿ ਦੇ ਸਹੀ ਅਰਥ ਸਮਝੇ ਬਿਨਾਂ ਸਾਡੇ ਅੰਦਰ ਮਤਭੇਦ ਰਹਿਣਗੇ ਹੀ। ਗੁਰਮਤਿ ਨੂੰ ਗ੍ਰਹਿਣ ਕਰਨਾ ਹੀ ਗੁਰਸਿੱਖਾਂ ਲਈ ਭਗਤੀ ਕਰਨ ਦੇ ਤੁੱਲ ਹੈ। ਅੱਜ ਸਾਡੇ ਵੱਖਰੇ-ਵੱਖਰੇ ਰਾਹਾਂ ਦਾ ਕਾਰਨ ਹੀ ਇਹ ਹੈ ਕਿ ਅਸੀਂ ਗੁਰਮਤਿ ਦੀ ਸਹੀ ਵਿਆਖਿਆ ਹੁਣ ਤਕ ਦੇਣ ਤੋਂ ਕਾਫ਼ੀ ਹੱਦ ਤਕ ਅਸਮਰੱਥ ਰਹੇ ਹਾਂ। ਗੁਰਮਤਿ ਦੀ ਸਹੀ ਵਿਆਖਿਆ ਹੀ ਅੱਜ ਸਾਡੀਆਂ ਸਮੱਸਿਆਵਾਂ ਦਾ ਵਾਹਦ ਹੱਲ ਹੈ। ਇਸ ਲਈ ਸਾਡੀ ਇਹ ਗੁਰੂ ਰੂਪ ਪੰਥ ਖਾਲਸੇ ਨੂੰ ਸਨਿਮਰ ਬੇਨਤੀ ਹੈ ਕਿ ਗੁਰੂ ਲਈ ਸਭ ਕੁਝ ਭੁੱਲ ਕੇ ਇਕ ਥਾਂ ਗੁਰਮੁਖਾਂ ਵਾਂਗ ਬੈਠੀਏ ਅਤੇ ਆਸ਼ੂਤੋਸ਼, ਭਨਿਆਰੇ ਵਾਲੇ ਅਤੇ ਸਿਰਸੇ ਵਾਲੇ ਮਨਮੱਤੀਆਂ ਨੂੰ ਖ਼ਤਮ ਕਰਨ ਲਈ ਗੁਰਮਤਿ ਦਾ ਸੱਚ ਗੁਰਬਾਣੀ ’ਚੋਂ ਲੱਭੀਏ ਜਿਸ ਦਾ ਇਕ ਕਿਣਕਾ ਹੀ ਅਜਿਹੇ ਦੰਭੀਆਂ ਦਾ ਖੁਰਾ-ਖੋਜ ਮਿਟਾਉਣ ਦੀ ਸ਼ਕਤੀ ਰੱਖਦਾ ਹੈ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article