A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਸ਼ਹੀਦ ਭਾਈ ਗੁਰਮੇਲ ਸਿੰਘ ਬੱਬਰ ਉਰਫ ਸੈਕਟਰੀ

Source: Bhai Karamjit Singh Sikhanwala

ਭਾਈ ਗੁਰਮੇਲ ਸਿੰਘ ਬੱਬਰ ਦਾ ਜਨਮ ਸਤੰਬਰ 1957 ਵਿਚ ਮਾਤਾ ਜੀ ਅਜ਼ਮੇਰ ਕੌਰ ਜੀ ਦੀ ਪਵਿੱਤਰ ਕੁੱਖੋਂ ਹੋਇਆ। ਆਪ ਜੀ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਮੁਢਲੀ ਪੜ੍ਹਾਈ ਪਿੰਡੋਂ ਹੀ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਵਿਚੋਂ ਚੰਗੇ ਨੰਬਰ ਹੋਣ ਕਾਰਨ ਆਪ ਜੀ ਨੂੰ ਪਿੰਡ ਦੀ ਸੁਸਾਇਟੀ ਵਿਚ ਬਤੌਰ ਸੈਕਟਰੀ ਨੌਕਰੀ ਮਿਲ ਗਈ ਸੀ।

ਬਚਪਨ ਤੋਂ ਹੀ ਧਾਰਮਿਕ ਵਿਚਾਰ ਹੋਣ ਕਾਰਨ ਹਮੇਸ਼ਾਂ ਹੀ ਗੁਰੂ ਘਰਾਂ ਅੰਦਰ ਸੇਵਾ ਨੂੰ ਪਹਿਲ ਦਿੰਦੇ ਸਨ। ਖਾਸ ਕਰਕੇ ਕੀਰਤਨ ਸਮਾਗਮਾਂ ਵਿਚ ਬੜੇ ਚਾਅ ਨਾਲ ਆਪ ਨੇ ਜਾਣਾ ਅਤੇ ਸੰਗਤਾਂ ਨੂੰ ਵੀ ਪ੍ਰੇਰ ਕੇ ਲੈ ਜਾਂਦੇ ਸਨ। ਸੰਨ 1978 ਦੀ ਵਿਸਾਖੀ ਤੇ ਨਕਲੀ ਨਿਰੰਕਾਰੀਆਂ ਹੱਥੋਂ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਨੇ ਆਪ ਜੀ ਨੂੰ ਇਤਨਾ ਕੁ ਗਭੀਰ ਕਰ ਦਿੱਤਾ ਸੀ ਕਿ ਆਪ ਜੀ ਦਾ ਮੰਨ ਘਰੋਂ ਉਚਾਟ ਰਹਿਣ ਲੱਗ ਪਿਆ। ਆਪ ਜੀ ਸੰਨ 1982 ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਖਾੜਕੂ ਸਿੰਘਾਂ ਨਾਲ ਮੇਲ ਮਿਲਾਪ ਬਣਾ ਕੇ ਜ਼ਿਆਦਾ ਸਮਾਂ ਉੱਥੇ ਹੀ ਰਹਿਣ ਲੱਗ ਪਏ ਸਨ। ਜਦੋਂ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਜੀ ਉਪਰ ਹਮਲਾ ਹੋਇਆ ਤਾਂ ਆਪ ਜੀ ਪੂਰਨ ਰੂਪ ਵਿਚ ਬੀ.ਕੇ.ਆਈ. ਵਿਚ ਸ਼ਾਮਿਲ ਹੋ ਗਏ ਅਤੇ ਜ਼ੁਝਾਰੂਆਂ ਦੇ ਦੁਸ਼ਟ ਸੋਧ ਜਥੇ ਵਿਚ ਸੇਵਾ ਕਰਨ ਲੱਗ ਪਏ ਸਨ।

ਜਦੋਂ ਗੁਰਸਿੱਖ ਸੰਸਥਾ ਦੀ ਟੀਮ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਕੜੀ ਤਹਿਤ ਸ਼ਹੀਦ ਭਾਈ ਗੁਰਮੇਲ ਸਿੰਘ ਬੱਬਰ ਦੇ ਪਿੰਡ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਤਾਂ ਪਿੰਡ ਦੀ ਜੂਹ ਤੋਂ ਹੀ ਉਸ ਯੋਧੇ ਦੀਆਂ ਕਹਾਣੀਆਂ ਸੁਣਨ ਨੂੰ ਮਿਲ ਗਈਆਂ। ਮੋੜ ਤੇ ਖੜੀ ਇਕ ਬੀਬੀ ਤੋਂ ਭਾਈ ਸਾਹਿਬ ਜੀ ਦੀ ਜ਼ਿੰਦਗੀ ਬਾਰੇ ਪੁੱਛਿਆ ਤਾਂ ਉਸ ਭੈਣ ਨੇ ਅੱਖਾਂ ਭਰਦਿਆਂ ਕਿਹਾ, “ਵੀਰ, ਸੈਕਟਰੀ ਇਕੱਲੇ ਰਾਏਪੁਰ ਦੀਆਂ ਭੈਣਾਂ ਦਾ ਹੀ ਭਰਾ ਨਹੀਂ ਸੀ, ਇਲਾਕੇ ਦੇ ਪੰਜਾਹ ਪਿੰਡਾਂ ਦੀਆਂ ਭੈਣਾਂ ਦੇ ਸਿਰੋਂ ਭਰਾ ਉੱਠ ਗਿਆ”। ਭਾਈ ਸਾਹਿਬ ਜੀ ਨੂੰ ਸ਼ਹੀਦ ਹੋਏ ਭਾਵੇ 14 ਸਾਲ ਹੋ ਗਏ ਹਨ ਪਰ ਉਸ ਯੋਧੇ ਦੀ ਕੁਰਬਾਨੀ ਨੂੰ ਇਲਾਕਾ ਬੜੇ ਫਕਰ ਨਾਲ ਯਾਦ ਕਰਦਾ ਹੋਇਆ ਅਖੌਤੀ ਪੰਥਕ ਲੀਡਰਾਂ ਨੂੰ ਲਾਹਨਤ ਵੀ ਪਾਉਦਾ ਹੈ। ਕੋਈ ਸਮਾਂ ਸੀ ਭੁੰਦਕ ਵਰਗੇ ਕਹਿੰਦੇ-ਕਹਾਉਦੇ ਬਾਦਲੀਏ ਲੀਡਰ ਭਾਈ ਗੁਰਮੇਲ ਸਿੰਘ ਬੱਬਰ ਨੂੰ ਮਿਲਣ ਲਈ ਲੇਲੜੀਆਂ ਕੱਢਦੇ ਫਿਰਦੇ ਸਨ। ਅੱਜ ਉਸ ਘਰ ਦੀ ਤ੍ਰਾਸਦੀ ਹਾਲਤ ਉਪਰ ਕਿਸੇ ਨੇ ਹਾਅ ਨਹੀਂ ਮਾਰੀ।

ਪਿੰਡ ਰਾਏਪੁਰ ਦੀਆਂ ਸੱਥਾਂ ਵਿਚ ਆਮ ਹੀ ਗੱਲ ਚੱਲਦੀ ਹੈ , ਜੇ ਇਹ ਲੀਡਰ ਕੁਝ ਵੀ ਨਹੀਂ ਕਰ ਸਕਦੇ ਤਾਂ ਔਖੇ-ਸੌਖੇ ਜੋ ਲਹੂ ਇਹਨਾਂ ਸ਼ਹੀਦਾਂ ਦਾ ਡੁੱਲ ਚੁੱਕਾ ਹੈ ਇਸ ਨੂੰ ਹੀ ਸਭਾਲ ਲੈਂਦੇ, ਫਿਰ ਇਹ ਪੰਥਕ ਕਹਾਉਣ ਜੋਗੇ ਤਾਂ ਰਹਿੰਦੇ। ਪਰ ਇਹ ਲੀਡਰ ਤਾਂ ਹੁਣ ਤੱਕ ਇਹ ਹੀ ਸਿੱਧ ਕਰਨ ਦੀ ਚਾਲ ਚੱਲਦੇ ਆ ਰਿਹੇ ਹਨ ਕਿ ਇਹ ਸੱਭ ਲੁਟੇਰੇ ਸਨ ਕੋਈ ਧਰਮੀ ਬੰਦੇ ਨਹੀਂ ਸਨ। “ਪਰ ਸਾਡੇ ਪਿੰਡ ਦੇ ਭਾਈ ਗੁਰਮੇਲ ਸਿੰਘ ਦਾ ਘਰ ਹੀ ਦੇਖ ਲਵੋ, ਪਰਿਵਾਰ ਹੀ ਦੇਖ ਲਵੋ। ਇਲਾਕੇ ਵਿਚੋਂ ਕੋਈ ਬਾਂਹ ਕੱਢ ਕੇ ਕਹਿ ਦੇਵੇ, ਕੋਈ ਧੀ ਕਹਿ ਦੇਵੇ, ਕੋਈ ਦੁਕਾਨ ਵਾਲਾ ਕਹਿ ਦੇਵੇ ਭਾਈ ਗੁਰਮੇਲ ਸਿੰਘ ਚੰਗਾ ਨਹੀਂ ਸੀ- ਮੈਂ ਹੁਣੇ ਸਿਰ ਵਢਾਉਣ ਨੂੰ ਤਿਆਰ ਹਾਂ”। ਛੱਪੜ ਦੇ ਕੰਢੇ ਉਪਰ ਇਕ ਬਿਰਧ ਤਾਰਾ ਸਿੰਘ ਨੇ ਛੱਪੜ ਵਿਚੋਂ ਮੱਝਾਂ ਨੂੰ ਪਾਣੀ ਪਿਆਉਦੇ ਨੇ ਧਾਂਹੀ ਰੋਂਦੇ ਨੇ ਸਾਡੀ ਟੀਮ ਨੂੰ ਕਿਹਾ।

ਭਾਈ ਗੁਰਮੇਲ ਸਿੰਘ ਬੱਬਰ ਨੇ ਕੌਮ ਦੀ ਅਜ਼ਾਦੀ ਲਈ ਘਰ ਪਰਿਵਾਰ ਛੱਡ ਦਿੱਤਾ। ਜ਼ਬਰੋਂ ਜ਼ੁਲਮ ਦੀ ਹਨੇਰੀ ਇਸ ਪਰਿਵਾਰ ਉਪਰ ਝੁਲਣ ਲੱਗ ਪਈ ਸਾਰੇ ਰਿਸ਼ਤੇਦਾਰ, ਪਰਿਵਾਰ, ਪੁਲਿਸ ਨੇ ਸਟਾਫ਼ਾਂ ਵਿਚ ਬੰਦ ਕਰ ਦਿੱਤੇ। ਭਾਈ ਸਾਹਿਬ ਜੀ ਦੇ ਭਰਾ ਸ. ਗੁਰਜੰਟ ਸਿੰਘ ਨੂੰ ਲੱਧਾ ਕੋਠੀ ਵਿਚ ਪੁਠਾ ਟੰਗੀ ਰੱਖਿਆ। ਤਸ਼ੱਦਦ ਨਾਲ ਸਰੀਰ ਬੇਕਾਰ ਹੋਇਆ ਪਿਆ ਹੈ। ਉਹ ਕੰਮ ਨਹੀਂ ਕਰ ਸਕਦਾ। ਉਸ ਦੇ ਟੁੱਟੇ ਭੱਜੇ ਸਰੀਰ ਵਿਚੋਂ ਅੱਜ ਵੀ ਮਾਣ ਸਵੈਮਾਣ ਦੀ ਝਲਕ ਮਿਲਦੀ ਹੈ ਉਹ ਬੜੇ ਮਾਣ ਨਾਲ ਕਹਿੰਦੇ ਹਨ “ਭਰਾ ਦੀ ਸ਼ਹੀਦੀ ਤੇ ਜਿੰਨਾਂ ਮਾਣ ਕਰ ਲਵਾਂ ਥੋੜਾ ਹੈ, ਉਸ ਪਿਛੇ ਜੋ ਜ਼ੁਲਮ ਅਸੀ ਝੱਲ ਲਏ ਕੋਈ ਦੁੱਖ ਨਹੀਂ। ਸਰਕਾਰ ਨੇ ਤਾਂ ਜ਼ੁਲਮ ਕਰਨਾ ਹੀ ਸੀ ਪਰ ਪਿੰਡ ਵਿਚ ਬੈਠੀਆਂ ਕਾਲੀਆਂ ਭੈਡਾਂ ਨੇ ਵੀ ਪਰਿਵਾਰ ਨਾਲ ਘੱਟ ਨਹੀਂ ਗੁਜਾਰੀ”। ਸਾਡੇ ਘਰ ਪੁਲਿਸ ਚੌਕੀ ਬਣੀ ਰਹੀ, ਫਿਰ ਵੀ ਇਲਾਕੇ ਨੇ ਰੱਜਵਾਂ ਸਤਿਕਾਰ ਦਿੱਤਾ। ਹਰ ਖੇਤ ਵਿਚ ਥੋੜੀ ਘਣੀ ਕਾਂ ਗਿਆਰੀ ਤਾਂ ਹੁੰਦੀ ਹੈ ਜੋ ਆਪਣੀਆਂ ਕਮੀਨਗੀਆਂ ਕਰ ਜਾਂਦੀਆਂ ਹਨ। ਸਾਡੀ ਤਾਂ ਗੁਰੁ ਉਪਰ ਟੇਕ ਹੈ ਜਾਂ ਗੁਰੁ ਵਾਲਿਆ ਉਪਰ। ਬਾਈ ਗੁਰਮੇਲ ਲੋਕਾਂ ਦੇ ਹੱਕਾਂ ਖਾਤਰ ਲੜਿਆ ਸੀ, ਉਸ ਕੋਈ ਮਾੜਾ ਕੰਮ ਨਹੀਂ ਕੀਤਾ”।
ਭਾਈ ਸਾਹਿਬ ਜੀ ਦੇ ਭਰਾ ਸ. ਗੁਰਜੰਟ ਸਿੰਘ ਦੇ ਬੋਲਾਂ ਵਿਚ ਇਕ ਦਰਦ ਸੀ, ਇਕ ਵੰਗਾਰ ਸੀ, ਘਰ ਦੀ ਮੰਦੀ ਹਾਲਤ, ਗੁਰਬੱਤ ਘਰ ਦੇ ਬੂਹੇ ਨਾਲ ਖੜੀ ਹੈ। ਭਰਾ ਗੁਰਜੰਟ ਸਿੰਘ ਹੁਣ ਪਾਣੀ ਦੀ ਵਾਰੀ ਤੇ ਹੁਣ ਗੇੜਾ ਮਾਰਨ ਤੋਂ ਵੀ ਅਸਮਰੱਥ ਹੈ।

ਭਾਈ ਸਾਹਿਬ ਜੀ ਦੇ ਮਾਤਾ ਜੀ ਦਾ ਪਿਆਰ ਗੁਰਮੇਲ ਪ੍ਰਤੀ ਇਸ ਕਦਰ ਉਮੜਦਾ ਹੈ ਕਿ ਉਹਨਾਂ ਦੀ ਬੇਟੀ ਵੀਰਪਾਲ ਅਤੇ ਬੇਟਾ ਸੁੱਖਮਿਲਾਪ ਨੂੰ ਆਪਣੀ ਹਿੱਕ ਨਾਲ ਹੀ ਲਗਾਈ ਰੱਖਦੇ ਹਨ। ਹੁਣ ਤਾਂ ਇਹ ਹੀ ਮੇਰੇ ਲਈ ਗੁਰਮੇਲ ਹਨ। ਮਾਤਾ ਜੀ ਨੇ ਦੱਸਿਆ ਕੇ ਇਕ ਰਾਤ ਗੁਰਮੇਲ ਸਿੰਘ ਘਰੇ ਮਿਲਣ ਆਏ ਤਾਂ ਬੇਟੀ ਵੀਰਪਾਲ ਜੋ ਉਸ ਸਮੇਂ ਸਿਰਫ ਚਾਰ ਸਾਲ ਦੀ ਸੀ ਜਦੋਂ ਗੁਰਮੇਲ ਸਿੰਘ ਨੇ ਗੋਦੀ ਚੁੱਕਿਆ ਤਾਂ ਬੇਟੀ ਨੇ ਬੱਚਿਆ ਦੀ ਆਦਤ ਮੁਤਾਬਕ ਭਾਈ ਸਾਹਿਬ ਜੀ ਦੀ ਜੇਬ ਨੂੰ ਹੱਥ ਪਾਇਆ ਤਾਂ ਭਾਈ ਗੁਰਮੇਲ ਸਿੰਘ ਨੇ ਹੱਸਦਿਆ ਕਿਹਾ, “ਪੁੱਤ ਹੁਣ ਇਹ ਜ਼ੇਬ ਖਾਲਸਾ ਪੰਥ ਕੀ ਅਮਾਨਤ ਹੈ ਇਸ ਵਿਚ ਤੇਰੇ ਲਈ ਕੁਝ ਵੀ ਨਹੀਂ ਹੈ”। ਅੱਜ ਬੇਟੀ 17 ਸਾਲ ਦੀ ਹੈ ਜੋ ਆਪਣੀਆਂ ਸਹੇਲੀਆਂ ਨੂੰ ਪੜਨ ਜਾਂਦੀਆਂ ਵੇਖ ਕੇ ਘਰੇ ਵੜ ਕੇ ਆਪਣੀ ਦਾਦੀ ਦੀ ਬੁੱਕਲ ਵਿਚ ਹਟਕੋਰੀ ਰੋਣ ਲੱਗ ਪੈਂਦੀ ਹੈ, ਜੇਕਰ ਕਿਵੇ ਨਾ ਕਿਵੇ ਦਾਖਲਾ ਭਰਿਆ ਜਾਵੇ ਮੈਂ ਘਰੇ ਹੀ ਪੜ ਲਵਾਂ। ਇਕ ਵਾਰ ਜਦੋਂ ਮਾਤਾ ਜੀ ਨੇ ਭਾਈ ਸਾਹਿਬ ਜੀ ਨੂੰ ਕਿਹਾ, “ਵੇ ਗੁਰਮੇਲ, ਤੇਰੇ ਬੱਚੇ ਕਿਵੇਂ ਕਰਦੇ ਹਨ ਤੂ ਘਰੀਂ ਆ ਜਾ”। ਅੱਗੋ ਭਾਈ ਸਾਹਿਬ ਜੀ ਨੇ ਉੱਤਰ ਦਿੱਤਾ, “ਬੇਬੇ ਮੈਂ 27 ਸਾਲ ਤੇਰੇ ਕੋਲ ਹੀ ਰਿਹਾ ਹਾਂ ਹੁਣ ਤੂੰ ਇਹਨਾਂ ਨੂੰ ਹੀ ਪਾਲ- ਮੈਨੂੰ ਕੌਂਮ ਦੀ ਸੇਵਾ ਕਰਨ ਦੇ”। ਭਾਈ ਗੁਰਮੇਲ ਸਿੰਘ ਬੱਬਰ ਦੀ ਸ਼ਾਦੀ ਪਿੰਡ ‘ਬਾਲਿਆਂ ਵਾਲੀ’ ਦੇ ਸ. ਰਾਮ ਸਿੰਘ ਜੀ ਦੀ ਹੋਣਹਾਰ ਪੁੱਤਰੀ ਬੀਬੀ ਮਨਜੀਤ ਕੌਰ ਨਾਲ ਹੋਈ ਸੀ। ਗ੍ਰਹਿਸਥੀ ਜੀਵਨ ਦੀ ਸਾਂਝ ਨੂੰ ਉਹ ਬੜੇ ਭਾਵੁਕ ਬੋਲਾਂ ਵਿਚ ਨਖੇੜ ਕੇ ਆਪਣੀ ਸਿੰਘਣੀ ਨੂੰ ਕਹਿੰਦੇ, “ਭਾਗਾਂ ਵਾਲੀਏ, ਇਹ ਗੁਰੁ ਦੀ ਖੇਡ ਹੈ, ਹੁਣ ਤੂੰ ਆਪਣੀ ਨਬੇੜ, ਮੈਂ ਆਪਣੀ ਨਿਬੇੜਾਂਗਾ, ਮੇਰੀ ਖਾਤਰ ਤੂੰ ਕਸ਼ਟ ਝੱਲ ਰਹੀ ਹੈ ਇਹਨਾਂ ਲਈ ਮੈਂ ਤੇਰੇ ਤੋਂ ਖਿਮਾਂ ਦੀ ਜਾਚਨਾਂ ਕਰਦਾ ਹਾਂ ਪਰ ਤੂੰ ਕਦੇ ਡੋਲੀ ਨਾ, ਤੁਹਾਡਾ ਸਾਰਿਆ ਦਾ ਫਿਕਰ ਉਸ (ਵਾਹਿਗੁਰੂ) ਨੂੰ ਹੀ ਹੈ”।

ਸ਼ਹੀਦ ਭਾਈ ਗਰਮੇਲ ਸਿੰਘ ਬੱਬਰ ਦਾ ਪਰਿਵਾਰ 17 ਲੱਖ ਦਾ ਕਰਜਾਈ ਹੈ। ਸਧਾਰਨ ਰੋਟੀ ਲਈ ਚਾਰ ਸਿਆੜ ਜੋ ਪੈਲੀ ਹੈ ਉਸ ਨੂੰ ਹੀ ਵੇਚ ਕੇ ਗੁਜ਼ਾਰਾ ਹੈ।

ਸ਼ਹੀਦ ਭਾਈ ਗੁਰਮੇਲ ਸਿੰਘ ਬੱਬਰ ਮਾਲਵਾ ਜੋਨ ਦੇ ਜ਼ੁਝਾਰੂਆਂ ਦਾ ਥੰਮ ਸੀ ਜਿਨਾਂ ਨੇ ਹਥਿਆਰਾਂ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਵਿਚਾਰਾਂ ਅਤੇ ਗੁਰਮਤਿ ਸਿਧਾਤਾਂ ਨੂੰ ਅਪਨਾਉਣ ਤੇ ਜੋਰ ਦਿੱਤਾ। ਜਦੋਂ ਵੀ ਮਾਲਵੇ ਅੰਦਰ ਜਥੇਬੰਦੀ ਦਾ ਕੋਈ ਵੀ ਕੰਮ ਅੜ ਜਾਂਦਾ ਤਾਂ ਜਥੇਬੰਦੀ ਭਾਈ ਗੁਰਮੇਲ ਸਿੰਘ ਬੱਬਰ ਹੋਰਾਂ ਦੇ ਜਥੇ ਤੋਂ ਸਹਿਯੋਗ ਮੰਗਦੀ ਸੀ। ਬੜੇ ਹੀ ਖੂਨ ਡੋਹਲਵਿਆ ਮੁਕਾਬਲਿਆਂ ਵਿਚ ਉਹ ਮੋਹਰੀ ਰਹੇ। ਆਪ ਜੀ ਨੂੰ ਆਪਣੇ ਪੁਰਾਣੇ ਸਾਥੀਆਂ ਸ਼ਹੀਦ ਭਾਈ ਮੇਜ਼ਰ ਸਿੰਘ ਨਰੂਆਣਾ ਅਤੇ ਸ਼ਹੀਦ ਭਾਈ ਬਲਦੇਵ ਸਿੰਘ ਨਰੂਆਣਾ ਦੀ ਯਾਦ ਹਮੇਸ਼ਾ ਖਟਕਦੀ ਰਹਿੰਦੀ ਸੀ। ਇਹ ਦੋਵੇ ਸਿੰਘ ਰਾਜਸਥਾਨ ਵਿਚ ਇਕ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਆਪ ਜੀ ਦੇ ਨਜ਼ਦੀਕੀ ਸਾਥੀ ਸ਼ਹੀਦ ਭਾਈ ਗਰਬੋਘ ਸਿੰਘ ਬੱਬਰ ਭੰਮੇਕਲਾਂ, ਸ਼ਹੀਦ ਭਾਈ ਮਾਧਾ ਸਿੰਘ ਬੱਬਰ, ਸ਼ਹੀਦ ਭਾਈ ਹਰਭਜਨ ਸਿੰਘ ਮੰਡ ਫਲੌਰੀ ਸਨ। ਆਪ ਜੀ ਹਰ ਜਥੇਬੰਦੀ ਦਾ ਸਤਿਕਾਰ ਕਰਦੇ ਸਨ।

ਆਪ ਜੀ ਆਪਣੇ ਕਮਾਂਡੋਂ ਸਾਥੀਆਂ ਸ਼ਹੀਦ ਭਾਈ ਖੇਮ ਸਿੰਘ ਫੌਜੀ ਬਾਦਲ ਕਲਾਂ, ਸ਼ਹੀਦ ਭਾਈ ਪਰਮਜੀਤ ਸਿੰਘ ਫੂਲੇਵਾਲ, ਸ਼ਹੀਦ ਭਾਈ ਜੁਗਰਾਜ ਸਿੰਘ ਰਛੀਨ, ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਨਾਲ ਮਾਨਸਾ ਜ਼ਿੱਲ੍ਹੇ ਦੇ ਪਿੰਡ ਮੌਜ਼ੀਆਂ ਵਿਖੇ ਠਹਿਰੇ ਸਨ। 7 ਸਤੰਬਰ 1991 ਨੂੰ ਦਿਨ ਢੱਲਦੇ ਸਾਰ ਹੀ ਪਿੰਡ ਮੌਜ਼ੀਆਂ ਨੂੰ ਪੰਜਾਬ ਪੁਲਿਸ ਨੇ ਘੇਰ ਕੇ ਹੋਰ ਫੋਰਸ ਸੱਦ ਲਈ। ਇਕ ਘੰਟੇ ਅੰਦਰ ਹੀ ਬੀ.ਐਸ.ਐਫ. ਅਤੇ ਸੀ.ਆਰ.ਪੀ. ਨੇ ਪਿੰਡ ਨੂੰ ਘੇਰਾ ਪਾ ਲਿਆ। ਪਿੰਡ ਅੰਦਰ ਚਿੜੀ ਵੀ ਫੜਕਣ ਨਹੀਂ ਦਿੱਤੀ ਜਾ ਰਹੀ ਸੀ। ਪੁਲਿਸ ਨੇ ਬਾਹਰੋਂ ਲਾਉਡ ਸਪੀਕਰ ਤੇ ਸਿੰਘਾਂ ਨੂੰ ਚੇਤਾਵਨੀ ਦੇ ਕੇ ਆਤਮ-ਸਮਰਪਣ ਕਰਨ ਲਈ ਕਿਹਾ। ਅੱਗੋ ਯੋਧਿਆਂ ਨੇ ਵੀ ਲਲਕਾਰ ਦਿੱਤਾ ਕੇ ਅਸੀ ਘਰਾਂ ਵਿਚ ਨਹੀਂ ਲੜਾਂਗੇ ਸਗੋਂ ਰਣ-ਖੇਤ ਵਿਚ ਖੁੱਲ੍ਹੇ ਮੈਦਾਨ ਤੁਹਾਡੇ ਨਾਲ ਦੋ ਹੱਥ ਕਰਾਂਗੇ। ਸਿੰਘਾਂ ਨੂੰ ਘੇਰੇ ਜਾਣ ਦੀ ਖਬਰ ਬਾਹਰਲੇ ਪਿੰਡਾਂ ਵਿਚ ਜਿਵੇਂ ਫੈਲੀ ਲੋਕ ਪਿੰਡ ਮੌਜ਼ੀਆਂ ਨੂੰ ਵਹੀਰਾਂ ਘੱਤ ਤੁਰੇ ਟਰੱਕਾਂ, ਟਰਾਲੀਆਂ ਜਿਸ ਤਰਾਂ ਵੀ ਕਿਸੇ ਦੇ ਹੱਥ ਜੋ ਕੁਝ ਆਇਆ ਲੈ ਕੇ ਤੁਰ ਪਏ। ਲੋਕਾਂ ਨੇ ਰਸਤੇ ਬੰਦ ਕਰ ਦਿੱਤੇ। ਬਾਹਰਲੇ ਪਿੰਡਾਂ ਵਿਚ ਗੁਰਦੁਆਰਾ ਸਾਹਿਬ ਜੀ ਦੇ ਸਪੀਕਰਾਂ ਤੇ ਸ਼ਰੇਆਮ ਸਰਕਾਰ ਨੂੰ ਲੱਲਕਾਰਿਆ ਜਾਣ ਲੱਗਾ, ਲੋਕਾਂ ਨੇ ਪਾਣੀ ਵਾਲੀ ਕੱਸੀ ਵੱਢ ਕੇ ਪੁਲਿਸ ਦੀਆਂ ਗੱਡੀਆਂ ਰੋਕ ਦਿੱਤੀਆਂ, ਦੋਹਾਂ ਕੰਧਾਰਾਂ ਮਾਰੂ ਧੋਂਸਾ ਖੜਕ ਪਿਆ ਸੀ। ਪੁਲਿਸ ਦੇ ਬੁਲੇਟਪਰੂਫ ਟਰੈਕਟਰ ਸਿੰਘਾਂ ਦੀਆਂ ਮਸੀਨਗੰਨਾਂ ਅਤੇ ਲਾਂਚਰਾ ਮੂਹਰੇ ਢਹਿ ਢੇਰੀ ਹੋ ਗਏ ਸਨ। ਸੀ.ਆਰ.ਪੀ. ਵਾਲੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਤੁਰੇ ਸਨ। ਪੰਜਾਬ ਪੁਲਿਸ ਵੀ ਪੱਤਰਾਂ ਵਾਚ ਗਈ ਸੀ। ਅਖੀਰ ਫੌਜੀ ਪੈਰਾ ਕਮਾਡੋਂ ਸੱਦੇ ਗਏ। ਯੋਧਿਆਂ ਮੂਹਰੇ ਸਰਕਾਰੀ ਧਾੜ ਮੂੰਹ ਦੀ ਖਾਈ ਬੈਠੀ ਸੀ। ਭਾਈ ਗੁਰਮੇਲ ਸਿੰਘ ਬੱਬਰ ਹੋਰਾਂ ਨੇ ਆਪਣੇ ਸਾਥੀਆਂ ਨੂੰ ਘੇਰਾ ਤੋੜ ਕੇ ਨਿਕਲ ਜਾਣ ਦਾ ਹੁਕਮ ਦਿੱਤਾ। ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ ਦੀਆਂ ਗੁਰੀਲਾ ਕਾਰਵਾਈਆਂ ਨੇ ਦੁਸ਼ਮਣ ਦੇ ਸਿਪਾਹੀਆਂ ਦੇ ਢੇਰ ਲਾ ਦਿੱਤੇ ਸਨ। ਅਖੀਰ ਘੇਰਾ ਤੋੜ ਕੇ ਭਾਈ ਬਲਵਿੰਦਰ ਸਿੰਘ ਗੰਗਾ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਨਿਕਲ ਗਏ। ਘੇਰੇ ਨੂੰ ਅਗਾਹ ਵੱਧਣ ਤੋਂ ਰੋਕਦੇ ਹੋਏ ਭਾਈ ਪਰਮਜੀਤ ਸਿੰਘ ਫੂਲੇਵਾਲ, ਭਾਈ ਗੁਰਮੇਲ ਸਿੰਘ ਬੱਬਰ ਸੈਕਟਰੀ ਰਾਏਪੁਰ ਅਤੇ ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ 28 ਘੰਟੇ ਮੁਕਾਬਲਾ ਕਰਨ ਤੋਂ ਬਾਅਦ 8/9/1991 ਨੂੰ 10 ਵਜੇ ਘੇਰੇ ਵਿਚ ਸ਼ਹੀਦ ਹੋ ਗਏ। ਸਾਰਾ ਹੀ ਇਲਾਕਾ ਫ਼ੌਜੀ ਛਾਉਣੀ ਵਿਚ ਤਬਦੀਲ ਹੋ ਗਿਆ। ਪਿੰਡਾਂ ਦੇ ਲੋਕਾਂ ਉਪਰ ਸਰਕਾਰੀ ਕਹਿਰ ਸ਼ੁਰੂ ਹੋ ਗਿਆ ਸੀ। ਇਸ ਗਹਿਗੱਚ ਮੁਕਾਬਲੇ ਵਿਚ ਲੋਕਾਂ ਵੱਲੋਂ ਦਿੱਤੇ ਸਹਿਯੋਗ ਕਾਰਨ ਫ਼ੌਜ ਵਲੋਂ ਪੁਲਿਸ ਦੇ ਹੁਕਮਾਂ ਨਾਲ ਇਸ ਹਲਕੇ ਦੇ ਕੋਈ 10,000 ਪਰਿਵਾਰਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ।

ਪੁਲਿਸ ਵੱਲੋਂ ਯੋਧਿਆਂ ਦੀਆਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਨਾ ਕਰਨ ਤੇ ਇਲਾਕੇ ਦੀ ਸੰਗਤ ਵਿਚ ਰੋਹ ਭਰ ਗਿਆ ਅਤੇ ਉਹਨਾਂ ਨੇ ਟਰੈਕਟਰਾਂ ਟਰਾਲੀਆਂ ਰਾਹੀਂ ਵੱਡੀ ਮਾਤਰਾ ਵਿਚ ਥਾਣੇ ਮੂਹਰੇ ਇਕੱਠ ਕਰਕੇ ਪੁਲਿਸ ਨੂੰ ਮਜ਼ਬੂਰ ਕਰ ਦਿੱਤਾ ਅਤੇ ਆਪਣੇ ਸੂਰਬੀਰ ਯੋਧਿਆਂ ਦੀਆਂ ਲਾਸ਼ਾਂ ਪੁਲਿਸ ਤੋਂ ਲੋਕ ਸ਼ਕਤੀ ਦੇ ਰੂਪ ਵਿਚ ਖੋਹ ਲਈਆਂ ਅਤੇ ਪਿੰਡ ਲਿਆ ਕੇ ਸਸਕਾਰ ਕਰ ਦਿੱਤਾ। ਇਲਾਕੇ ਦੀ ਸੰਗਤ ਨੂੰ ਆਪਣੇ ਸ਼ਹੀਦ ਸਿੰਘਾਂ ਪਿੱਛੇ ਝੱਲੇ ਤਸ਼ੱਦਦ ਪ੍ਰਤੀ ਕੋਈ ਗਿਲਾ ਨਹੀਂ। ਸਾਰੇ ਹੀ ਲੀਡਰਾਂ ਉਪਰ ਕਿੰਤੂ ਕਰਦੇ ਹਾਂ। ਅੱਜ ਸ਼ਹੀਦ ਭਾਈ ਪਰਮਜੀਤ ਸਿੰਘ ਫੂਲੇਵਾਲਾ, ਸ਼ਹੀਦ ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ ਅਤੇ ਸ਼ਹੀਦ ਭਾਈ ਗੁਰਮੇਲ ਸਿੰਘ ਰਾਏਪੁਰ ਦੇ ਘਰਾਂ ਦੀ ਗੁਰਬੱਤ ਸ਼ਹਾਦਤਾਂ ਦੇ ਖੂਨ ਵਿਚ ਸ਼ਿੰਗਾਰੀ ਉਚੀ ਅਤੇ ਸੁੱਚੀ ਤਾਂ ਬਹੁਤ ਹੈ ਪਰ ਖ਼ਾਲਸਾ ਪੰਥ ਨੂੰ ਇਕ ਵੰਗਾਰ ਵੀ ਹੈ। ਕੌਂਮ ਇਹਨਾਂ ਸ਼ਹੀਦ ਬੱਬਰ ਯੋਧਿਆਂ ਦੀਆਂ ਸ਼ਹਾਦਤਾਂ ਅੱਗੇ ਸਿਰ ਝੁਕਾਉਂਦੀ ਸ਼ਰਧਾਂਜਲੀ ਭੇਂਟ ਕਰਦੀ ਹੈ।

ਕਰਮਜੀਤ ਸਿੰਘ ਸਿੱਖਾਂਵਾਲਾ (ਗੁਰਸਿੱਖ ਫੀਚਰਸ)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Another Incident of Beadbi at American Gurdwara : Disregards for Basic Gurmat at Westernized Weddings

Another western couple has create controversy at an American Gurdwara Sahib, as photos surfaced of a women irreverently sitting on at the sacred dais with her back purposely turned against Sri Guru Granth Sahib Ji’s sacred Saroop.
Read Full Article


RECENT ARTICLE & FEATURES

Khalsa Aid Founder Recognized for Selfless Service by UK National Media

 

The founder of Khalsa Aid, Ravi Singh, was recognized and honored by the national British media for his selfless service across the globe for the last 15 years. Khalsa Aid, an international relief organization that established by Ravi Singh in 1999 has provided relief assistance to victims of earthquakes, floods, wars, and other disasters around the world....

Read Full Article

World Sikh Organization Rejects False & Malicious Allegations by CBS

 

The World Sikh Organization (WSO) of Canada issued a stated correcting the recent reports that it has endorsed candidates or is involved in nomination battles in the Liberal Party of Canada....

Read Full Article

Miscreants Commit Arson, Desecrate Saroops at Jodhpur Gurdwara Sahib

 

A tragic, saddening and outrageous incident was reported from Jodhpur village near Tarn Taran where a Saroop of Sri Guru Granth Sahib Ji burnt by some miscreants connected to the Noormhealia cult....

Read Full Article

Declare 1984 Anti-Sikh Violence As 'Genocide' - Sikh Group to California Governor

 

After the issue of 1984 violence against Sikhs in India haunted the Congressional election of Ami Bera, Rights group “Sikhs For Justice” (SFJ) have now approached Hon. Jerry Brown, Governor, State of California asking him to declare 1984 anti-sikh violence as “Genocide”. ...

Read Full Article

North American City Recognizes 1984 Anti-Sikh Violence as 'Genocide'

 

During an open public meeting, the City of Harvey, Illinois, situated in Cook County, officially recognized the 1984 November anti-Sikh pogroms in India as “genocide” and codemned the violence against the Sikh Nation....

Read Full Article

First Turbaned Sikh Woman in Canadian Navy a Milestone: WSO

 

The World Sikh Organization of Canada has helped Master Seaman Wanda McDonald, a Sonar operator, become the first Sikh woman to wear the turban while serving in the Royal Canadian Navy (RCN). ...

Read Full Article

Punjab Police Opens Fire on Sikhs Protesting Noormehl Cult

 

The Punjab police reportedly opened fire on a crowd of Sikhs who had gathered in the village of Jodhpur to protest the activities of a Noormehal based controversial sect. The police firing injured several of the Sikh protesters on the scene. ...

Read Full Article

Bachchan Summoned By Los Angeles Court - 1984 Call of 'Violence Against Sikhs' in Question

 

Bollywood mega star Amitabh Bachchan has been summoned by Los Angeles Federal Court for instigating the 1984 call for violence against the Sikh community. Bachchan is accused of raising “blood for blood” slogan on 31st October 1984 after Indian Prime Minister Indira Gandhi was shot dead by her two bodyguards who happened to be Sikhs....

Read Full Article

Canadian Sikh Organizations Issue Statements on Ottowa Terrorist Attack, Commend Action of Sgt. Kevin Vickers.

 

BC Sikh Gurdwara Council and the World Sikh Organization of Canada reacted to the terrorist attacks in Ottawa in which Cpl. Nathan Cirillo, a 24 year old reservist with the Argyll and Sutherland Highlanders regiment lost his life in the shooting at the Ottawa War Memorial....

Read Full Article