A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਚਰਿਤ੍ਰੋ ਪਖਿਯਾਨ ਤੇ ਸਿਧਾਂਤ

March 6, 2008
Author/Source: ਗਿ. ਗੁਰਮੀਤ ਸਿੰਘ

ਸ੍ਰੀ ਦਸਮ ਗ੍ਰੰਥ ਸਾਹਿਬ ਜੀ : ਚਰਿਤ੍ਰੋ ਪਖਿਯਾਨ ਤੇ ਸਿਧਾਂਤ

- ਗਿ. ਗੁਰਮੀਤ ਸਿੰਘ

ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕੋ ਜੋਤ ਹਨ। ਇਕ ਹੀ ਜੁਗਤ ਦੀ ਨਿਰੰਤਰ ਅਭੀ-ਵਿਆਕਤੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਦਾ ਵਰਤਮਾਨ ਸੰਦਰਭ ਪ੍ਰਸਤੁਤ ਕਰਦਿਆਂ ਇਹ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਦਸ ਗੁਰੂ ਸਾਹਿਬਾਨ ਹੀ ਗੁਰਮਤਿ ਦੇ ਆਦਰਸ਼ਕ ਵਿਧਾਨ ਦੇ ਸੰਸਥਾਪਕ ਹਨ ਤੇ ਇਸ ਦਾ ਜ਼ਾਹਰਾ-ਜ਼ਹੂਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਇਥੇ ਕੀਤੀ ਜਾ ਰਹੀ ਵੀਚਾਰ ਦਾ ਵਿਸ਼ਾ ਦਸਮ ਪਾਤਸ਼ਾਹ ਦੀਆਂ ਸਿਖਿਆਵਾਂ ਨੂੰ ਬਾਕੀ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੋਂ ਨਿਖੇੜ ਕੇ ਨਹੀਂ ਵੇਖਣਾ ਹੈ ਸਗੋਂ ‘‘ਜੋਤਿ ਉਹਾ ਜੁਗਤਿ ਸਾਇ’’ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਸਿਖਿਆਵਾਂ ਦੇ ਵਰਤਮਾਨ ਪ੍ਰਸੰਗ ਨੂੰ ਸਥਾਪਤ ਕਰਨਾ ਹੈ। ਸ੍ਰੀ ਦਸਮੇਸ਼ ਜੀ ਮਹਾਨ ਕਵੀ ਤੇ ਜੋਧੇ ਜਰਨੈਲ ਸਨ, ਜਿਨ੍ਹਾਂ ਨੇ ਸਮਾਜਿਕ ਤੇ ਰਾਜਨੀਤਿਕ ਕ੍ਰਾਂਤੀ ਲਈ ਪੂਰੇ ਤਾਣ ਤੇ ਸ਼ਾਨ ਨਾਲ ਕਲਮ ਤੇ ਤੇਗ ਚਲਾਈ। ਉਹ ਪੂਰਨ ਤੌਰ ’ਤੇ ਕਵਿਤਾ ਤੇ ਬੀਰਤਾ ਦੇ ਮੁਜਸਮੇਂ ਸਨ।

ਉਹਨਾਂ ਦੀ ਖੰਡੇ ਨਾਲ ਪੜ੍ਹੀ ਬਾਣੀ ਅੰਮ੍ਰਿਤ ਬਣਾ ਕੇ ਮੁਰਦਾ ਮਿੱਟੀ ਵਿੱਚ ਇਨਕਲਾਬ ਦੀ ਜਵਾਲਾ ਪ੍ਰਗਟ ਕਰਦੀ ਹੈ। ਐਸੀ ਚਰਚਾ ਲਾਲਾ ਦੌਲਤ ਰਾਇ ਤੇ ਡਾ. ਗੋਲਕ ਚੰਦ ਨਾਰੰਗ ਵਰਗਿਆਂ ਨੇ ਬਾਖ਼ੂਬੀ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਕੋਈ ਆਮ ਪੁਸਤਕ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਿੱਖ ਧਰਮ ਦਾ ਦੂਜਾ ਮਹੱਤਵ ਪੂਰਨ ਬੁਨਿਆਦੀ ਗ੍ਰੰਥ ਹੈ। ਜੋ ਦਸਮ ਪਾਤਸ਼ਾਹ ਜੀ ਦੁਆਰਾ ਰਚਿਤ ਹੈ। ਇਸ ਗ੍ਰੰਥ ਦੇ ਮੂਲ ਰੂਪ ਵਿੱਚ ਅਨੇਕਾਂ ਹੱਥ ਲਿਖਤ ਸਰੂਪ ਉਪਲਬਧ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਦਸਮੇਸ਼ ਜੀ ਦੁਆਰਾ ਰਚਿਤ ਨਿੱਕੀਆਂ-ਵੱਡੀਆਂ ਰਚਨਾਵਾਂ ਬ੍ਰਿਜ, ਪੰਜਾਬੀ ਤੇ ਫ਼ਾਰਸੀ ਆਦਿ ਭਾਸ਼ਾਵਾਂ ਵਿੱਚ ਹਨ। ਇਹਨਾਂ ਮੁੱਖ ਰਚਨਾਵਾਂ ਵਿੱਚ ਜਾਪ ਸਾਹਿਬ, ਅਕਾਲ ਉਸਤਤਿ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ ਦੋ ਰੂਪਾਂ ਵਿੱਚ, ਚੰਡੀ ਦੀ ਵਾਰ, ਚੌਬੀਸ ਅਵਤਾਰ, ਉਪ ਅਵਤਾਰ, ਬਚਿਤ੍ਰ ਨਾਟਕ, ਸਸਤ੍ਰ ਨਾਮ ਮਾਲਾ, ਚਰਿਤ੍ਰੋ ਪਖਯਾਨ ਤੇ ਜ਼ਫ਼ਰਨਾਮਾ ਆਦਿ ਸ਼ਾਮਲ ਹਨ।

ਸ੍ਰੀ ਦਸਮ ਗ੍ਰੰਥ ਜੀ ਵਿੱਚ ਸ਼ਾਮਲ ਉਕਤ ਰਚਨਾਵਾਂ ਵਿੱਚੋਂ ਚਰਿਤ੍ਰੋ ਪਖਯਾਨ ਦਾ ਕਾਫ਼ੀ ਵੱਡਾ ਹਿੱਸਾ ਹੈ। ਜਿਸ ਦੇ 405 ਅਧਿਆਇ ਹਨ। ਇਸ ਰਚਨਾ ਵਿੱਚ ਸਤਿਗੁਰਾਂ ਨੇ ਉਸ ਪੱਖ ਨੂੰ ਖ੍ਹੋਲ ਕੇ ਵੀਚਾਰਿਆ ਹੈ ਜਿਹੜਾ ਪੱਖ ਮਨੁੱਖ ਨੂੰ ਦੁਰਾਚਾਰੀ ਤੇ ਕੁਕਰਮੀ ਬਣਾ ਦਿੰਦਾ ਹੈ। ਸੰਸਾਰ ਅੰਦਰ ਵੱਖ-ਵੱਖ ਤਰ੍ਹਾਂ ਦੇ ਇਸਤਰੀ ਪੁਰਸ਼ ਹਨ। ਇਕ ਉਚੇ ਆਚਰਣ ਵਾਲੇ ਤੇ ਦੂਜੇ ਨੀਵੇਂ ਆਚਰਣ ਵਾਲੇ ਹਨ, ਜੋ ਬੀਬੀਆਂ ਉੱਚੇ ਸੁੱਚੇ ਆਚਾਰ ਵਾਲੀਆਂ ਹਨ ਉਹਨਾਂ ਬਾਬਤ ਸਤਿਗੁਰੂ ਜੀ ਗੁਰਬਾਣੀ ਅੰਦਰ ਆਖਦੇ ਹਨ, ‘ਸਹ ਕੀ ਸਾਰ ਸੁਹਾਗਿਨ ਜਾਨੈ॥ ਤਜਿ ਅਭਿਮਾਨੁ ਸੁਖ ਰਲੀਆ ਮਾਨੈ’॥ (ਸੂਹੀ ਰਵਿਦਾਸ ਜੀਉ) ਪਰ ਦੂਜੇ ਪਾਸੇ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੀ ਉਚਾਰਦੇ ਹਨ, ‘ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ॥ (ਸੋਰਠ ਕੀ ਵਾਰ ਮ: 3) ਧਰਮ ਤੋਂ ਹੀਣ ਚੁਸਤੀਆਂ ਚਲਾਕੀਆਂ ਤੇ ਗਿਰਾਵਟਾਂ ਵਾਲੇ ਕਰਮ ਕਰਨ ਵਾਲੀਆਂ ਹਨ। ਆਪਣੇ ਨਵੇਂ ਬਣੇ ‘ਸੰਤ-ਸਿਪਾਹੀ’ ਨੂੰ ਇਹਨਾਂ ਦੇ ਛਲ ਫਰੇਬ ਤੋਂ ਸਾਵਧਾਨ ਕਰਨ ਵਾਸਤੇ ਇਹ ਚਰਿਤ੍ਰ ਲਿਖੇ ਗਏ ਹਨ। ਕਿਉਂਕਿ ਉਸ ਜ਼ਮਾਨੇ ਵਿੱਚ ਵੇਸਵਾ ਪ੍ਰਣਾਲੀ ਆਮ ਪ੍ਰਚੱਲਿਤ ਸੀ। ਇਸ ਵਾਸਤੇ ਸਤਿਗੁਰਾਂ ਨੇ ਗੁਰਸਿਖਾਂ ਨੂੰ ਚੇਤਨ ਕਰਨ ਵਾਸਤੇ ਇਹ ਕਹਾਣੀਆਂ ਲਿਖੀਆਂ ਅਤੇ ਥਾਂ-ਥਾਂ ਤੇ ਬਚਣ ਦੀ ਤਾੜਨਾ ਕੀਤੀ-

ਰੀਤ ਨ ਜਾਨਤ ਪ੍ਰੀਤ ਕੀ ਪੈਸਨ ਕੀ ਪ੍ਰਤੀਤ (ਚਰਿਤ੍ਰ 16)
ਜੇ ਕੋਈ ਪਰ ਨਾਰੀ ਸਿਓ ਪਾਗੈ॥
ਪਨਹੀ ਈਹਾਂ ਨਰਕ ਤਿਹ ਆਗੈ॥ (ਚਰਿਤ੍ਰ 185)

ਚੋਜੀ ਪ੍ਰੀਤਮ ਜੀ ਨੇ ਅਵਤਾਰ-ਵਾਦ ਦੇ ਰੂਪਕ ਦੁਆਰਾ ਬੀਰ-ਰਸੀ ਰੂਪ ਪੇਸ਼ ਕੀਤਾ ਤਾਂ ਕਿ ਲੋਕ ਸਮਝ ਸਕਣ ਕਿ ਜਦ ਤੁਹਾਡੇ ਸੂਰਮੇ ਪੁਰਖੇ ਐਸੇ ਕਾਰਨਾਮੇ ਕਰ ਸਕਦੇ ਸਨ ਤਾਂ ਤੁਸੀਂ ਵੀ ਉਹਨਾਂ ਵਾਂਗ ਬਲਵਾਨ ਹੋ ਸਕਦੇ ਹੋ। ਇਸ ਲਈ ਹੀ ਸਤਿਗੁਰਾਂ ਨੇ ਕ੍ਰਿਸਨ ਆਦਿ ਦੀਆਂ ਯੁਧ-ਰਚਨਾਵਾਂ ਨੂੰ ਬਹੁਤ ਬਿਸਥਾਰ ਪੂਰਵਕ ਲਿਖਿਆ ਕਿ ਇਹ ਲੋਕ ਵੀ ਧਰਮ ਯੁੱਧ ਵਾਸਤੇ ਆਤਮਿਕ ਪੱਖੋਂ ਬਲਵਾਨ ਹੋਣ। ਪਰੰਪਰਾਵਾਂ ਦਾ ਹੋਣਾ ਕੋਈ ਗੁਣ ਨਹੀਂ ਪਰ ਪਰੰਪਰਾਵਾਂ ਨੂੰ ਵਰਤ ਕੇ ਵਰਤਮਾਨ ਦੇ ਵਿਕਾਸ ਲਈ ਵਿਉਂਤਬੰਦ ਕਰਨਾ ਕਲਾਕਾਰੀ ਖ਼ੂਬੀ ਹੈ। ਸਤਿਗੁਰੂ ਜੀ ਨੇ ਅਜਿਹਾ ਕਰਦਿਆਂ ਥਾਂ-ਥਾਂ ’ਤੇ ਆਪਣੀਆਂ ਸਿਧਾਂਤਕ ਵੀਚਾਰਾਂ ਰੱਖੀਆਂ ਤੇ ਦੱਸਿਆ ਕਿ ਅਸੀਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ। ‘ਮੈ ਨ ਗਨੇਸਹਿ ਪ੍ਰਥਮ ਮਨਾਊ’ ਆਦਿ।

ਹੂ-ਬ-ਹੂ ਇਸੇ ਪ੍ਰਕਾਰ ਇਹਨਾਂ ਚਰਿਤ੍ਰਾਂ ਦੁਆਰਾ ਸਤਿਗੁਰੂ ਜੀ ਨੇ ਆਪਣੇ ਖ਼ਾਲਸੇ ਨੂੰ ਸਾਵਧਾਨ ਕੀਤਾ ਕਿ ਵੇਖ ਇੰਨ੍ਹਾ ਦਾ ਐਸਾ ਵਿਹਾਰ ਹੈ। ਪਰ ਨਾਰ ਸੰਗ ਦਾ ਨੁਕਸਾਨ ਕਥਨ ਕਰਦਿਆਂ ਦਸਮੇਸ਼ ਜੀ ਨੇ ਆਖਿਆ ਹੈ-

ਪਰ ਨਾਰੀ ਕੇ ਤਜੇ ਸਹਸ ਬਾਸਵ ਭਗ ਪਾਏ॥ (ਚਰਿਤ੍ਰ 21)
ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਥਨ ਹੈ-
ਸਹੰਸਰ ਦਾਨ ਦੇ ਇੰਦ੍ਰ ਰੋਆਇਆ॥ (ਰਾਮਕਲੀ ਦੀ ਵਾਰ ਮ. 3)
ਗੋਤਮੁ ਤਪਾ ਅਹਲਿਆ ਇਸਤ੍ਰੀ ਤਿਸੁ ਦੇਖ ਇੰਦ੍ਰ ਲੋਭਾਇਆ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨ ਪਛੋਤਾਇਆ॥(ਪ੍ਰਭਾਤੀ ਮ. 1)

ਚਰਿਤ੍ਰੋ ਪਖਿਆਨਾਂ ਸਬੰਧੀ ਟਕਸਾਲ ਅੰਦਰ ਜੋ ਪ੍ਰੰਪਰਾਇਕ ਵੀਚਾਰ ਪੜ੍ਹਾਈ ਜਾਂਦੀ ਹੈ, ਉਸ ਦਾ ਜ਼ਿਕਰ ਭਾਈ ਕ੍ਹਾਨ ਸਿੰਘ ਨਾਭਾ ਨੇ ਵੀ ਆਪਣੇ ਮਹਾਨ ਕੋਸ਼ ਵਿੱਚ ਕੀਤਾ ਹੈ। ਪ੍ਰਚੱਲਿਤ ਕਥਾ ਅਨੁਸਾਰ ਚਿਤ੍ਰਵਤੀ ਨਗਰ ਵਿਖੇ ਰਾਜਾ ਚਿਤ੍ਰ ਸਿੰਘ ਨ੍ਰਿਪ ਏਕ (ਚਰਿਤ੍ਰ ਦੂਜਾ) ਦਾ ਸਰੂਪ ਦੇਖ ਕੇ ਇਕ ਅਪਸਰਾ ਮੋਹਿਤ ਹੋ ਗਈ। ਰਾਜੇ ਦਾ ਉਸ ਨਾਲ ਸਬੰਧ ਹੋਣ ਤੋਂ ਹਨੂਵੰਤ ਸਿੰਘ (ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਜਿਸ ਦਾ ਨਾਮ ਹਨੂੰ ਆਉਂਦਾ ਹੈ) ਸੁੰਦਰ ਸਰੂਪ ਪੁੱਤਰ ਪੈਦਾ ਹੋਇਆ। ਕਾਫ਼ੀ ਸਮੇਂ ਬਾਅਦ ਚਤ੍ਰ ਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰ ਮਤੀ ਹਨੂਵੰਤ ਸਿੰਘ ਦਾ ਰੂਪ ਵੇਖ ਕੇ ਮੋਹਿਤ ਹੋ ਗਈ। ਉਸ ਨੇ ਪੰਡਿਤ ਦੁਆਰਾ ਚਾਲ ਚੱਲੀ ਜੋ ਰਾਜ ਕੁਮਾਰ ਨੂੰ ਪੜ੍ਹਾਉਦਾ ਸੀ। ਉਹ ਰਾਣੀ ਸਮਾਂ ਪਾ ਕੇ ਰਾਜ ਕੁਮਾਰ ਨੂੰ ਆਪਣੇ ਮਹਿਲ ਵਿੱਚ ਲਿਆਈ ਤੇ ਕੁਕਰਮ ਕਰਨ ਵਾਸਤੇ ਪ੍ਰੇਰਨ ਲੱਗੀ ਪਰ ਧਰਮੀ ਹਨੂਵੰਤ ਸਿੰਘ ਨੇ ਰੁਖਾ ਜਵਾਬ ਦਿੱਤਾ। ਇਸ ਪਰ ਰਾਣੀ ਨੇ ਰਾਜੇ ਪਾਸ ਝੂਠੀਆਂ ਗੱਲਾਂ ਆਖ ਕੇ ਪੁੱਤ੍ਰ ਨੂੰ ਮਾਰਨ ਦਾ ਹੁਕਮ ਸੁਣਾ ਦਿੱਤਾ।

ਰਾਜੇ ਦੇ ਸਿਆਣੇ ਵਜ਼ੀਰ ਨੇ ਆਪਣੇ ਰਾਜੇ ਨੂੰ ਚਲਾਕ ਇਸਤ੍ਰੀਆਂ ਦੇ ਛਲ ਕਪਟ ਭਰੇ ਅਨੇਕਾਂ ਚਰਿਤ੍ਰ ਸੁਣਾ ਕੇ ਸ਼ੱਕ ਦੂਰ ਕਰਨ ਦਾ ਯਤਨ ਕੀਤਾ। ਇਹਨਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾ ਨਗ ਕਿਤਾਬ ਤੋਂ, ਮੁਗਲਾਂ ਦੀਆਂ ਖ਼ਾਨਦਾਨੀ ਕਹਾਣੀਆਂ ਤੋਂ, ਰਾਜ ਪੁਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋਂ ਚਰਿਤ੍ਰ ਲਿਖੇ ਗਏ ਹਨ। ਸਿਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਲਾਕ ਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ। ਇਸ ਤੋਂ ਇਹ ਭਾਵ ਹਰਗਿਜ਼ ਨਹੀਂ ਲੈਣਾ ਚਾਹੀਦਾ ਕਿ ਧਰਮ ਪਤਨੀ ਤੇ ਯੋਗ ਇਸਤ੍ਰੀਆਂ ਤੇ ਵਿਸ਼ਵਾਸ਼ ਕਰਨਾ ਅਯੋਗ ਹੈ। ਪਰ ਕਾਮਾਤਰ ਹੋ ਕੇ ਪਰ ਇਸਤ੍ਰੀਆਂ ਦੇ ਪੇਚ ਵਿੱਚ ਫਸ ਕੇ ਲੋਕ ਪ੍ਰਲੋਕ ਖੋ ਲੈਣਾ ਕੁਕਰਮ ਹੈ। (ਕ੍ਹਾਨ ਸਿੰਘ ਨਾਭਾ, ਮਹਾਨ ਕੋਸ਼) ।

ਅਸਾਡੇ ਸਤਿਗੁਰਾਂ ਦੇ ਮਿਸ਼ਨ ਨੇ ਆਰੰਭ ਤੋਂ ਹੀ ਪੂਰਨ ਤੌਰ ’ਤੇ ਪਰ-ਤਨ, ਪਰ-ਧਨ ਆਦਿ ਵਿਕਾਰਾਂ ਤੋਂ ਰੋਕਣ ਲਈ ਬੰਦਿਸ਼ ਲਾਈ ਤੇ ਸੁਚੇਤ ਕੀਤਾ-

ਇੰਦ੍ਰ ਬਿਸਨ-ਬ੍ਰਹਮਾਂ ਸਿਵ ਹੋਈ॥ ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ॥ (ਚਰਿਤ੍ਰ 186)
ਚੰਚਲਾਨ ਕੇ ਚਰਿਤ੍ਰ ਕੌ, ਸਕਤ ਨ ਕੋਊ ਪਾਇ॥
ਵਹ ਚਰਿਤ੍ਰ ਤਾ ਕੀ ਲਖੈ ਜਾ ਕੇ ਸਯਾਮ ਸਹਾਇ॥ (ਚਰਿਤ੍ਰ 193)
ਇਹ ਛਲ ਸੋ ਰਾਜਾ ਛਲਾ ਜੁਧ ਕਰਨ ਕੌ ਘਾਇ॥
ਤ੍ਰਿਯ ਚਰਿਤ੍ਰ ਕੌ ਮੂੜ੍ਹ ਕਛ ਭੇਵ ਸਕਾ ਨਹਿ ਪਾਇ॥ (ਚਰਿਤ੍ਰ 263)
ਇਨ ਇਸਤ੍ਰੀਨ ਕੇ ਚਰਿਤ ਅਪਾਰਾ॥
ਜਿਨੈ ਨ ਬਿਧਨਾ ਸਕਤ ਬਿਚਾਰਾ॥ (ਚਰਿਤ੍ਰ 332)

ਅੱਜ ਡਾਕਟਰੀ ਸਿਧਾਂਤ ਵੀ ਪਰ-ਤਨ ਤੋਂ ਪੈਦਾ ਹੋਣ ਵਾਲੇ ਅਸਾਧ ਰੋਗ ਵਿਖਾ ਕੇ ਇਸ ਕੁਕਰਮ ਤੋਂ ਬਚਣ ਲਈ ਕਹਿੰਦੇ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਚਰਿਤ੍ਰੋ ਪਖਯਾਨ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਥੇ ਸਤਿਗੁਰਾਂ ਨੇ ਆਪ ਹਰੇਕ ਅਧਿਆਇ ਦੇ ਅੰਤ ਵਿੱਚ ਲਿਖਿਆ ਹੈ ਕਿ ਇਹ ਚਰਿਤ੍ਰਾਂ ਦੇ ਪ੍ਰਸੰਗਾਂ ਵਿੱਚ ਰਾਜੇ ਤੇ ਮੰਤਰੀ ਦੇ ਸੰਬਾਦ ਵਾਲਾ ਅਮੁੱਕਾ ਅਧਿਆਇ ਹੈ। ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਓਨਾਂ ਦਾ ਉਲੱਥਾ ਹੈ, ਉਥੇ ਨਾਲ ਹੀ ਚਰਿਤ੍ਰੋ ਪਖਿਆਨ ਆਰੰਭ ਕਰਨ ਤੋਂ ਪਹਿਲਾਂ ਆਰੰਭਕ ਅਧਿਆਇ ਉਸ ਅਕਾਲ ਪੁਰਖ ਦੀ ਸ਼ਕਤੀ ਦੇ ਮੰਗਲ ਰੂਪ ਵਿੱਚ ਲਿਖਿਆ ਹੈ ਤੇ ਨਾਲ ਹੀ ਅਕਾਲ ਪੁਰਖ ਉਪਰ ਸਤਿਗੁਰੂ ਜੀ ਨੇ ਆਪਣੇ ਵਿਸ਼ਵਾਸ਼ ਦਾ ਰੂਪ ਵਿਖਾਇਆ ਹੈ-

ਮੇਰ ਕਿਯੋ ਤ੍ਰਿਣ ਤੇ ਮੁਹਿ ਜਾਹਿ, ਗਰੀਬ ਨਿਵਾਜਨ ਦੂਸਰ ਤੋ ਸੌ॥
ਤੋ ਸਮ ਸੂਰ ਕੋਉ ਕਹੂੰ ਨਾਹੀ॥ (ਚਰਿਤ੍ਰ ਪਹਿਲਾ)

ਚਰਿਤ੍ਰਾਂ ਦੇ ਅੰਤ ਵਿੱਚ ਸਤਿਗੁਰੂ ਜੀ ਨੇ ਫਿਰ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ

ਧੰਨ ਧੰਨ ਲੋਗਨ ਕੇ ਰਾਜਾ॥ ਦੁਸਟਨ ਦਾਹ ਗਰੀਬ ਨਿਵਾਜਾ॥
ਅਖਲ ਭਵਨ ਕੇ ਸਿਰਜਨ ਹਾਰੇ॥ ਦਾਸ ਜਾਨ ਮੁਹਿ ਲੇਹੁ ਉਬਾਰੇ॥

ਆਖਿਆ ਹੈ। ਅਤੇ ਨਾਲ-ਨਾਲ ਆਪਣੇ ਖ਼ਾਲਸੇ ਪਰਿਵਾਰ ਵਾਸਤੇ ਅਕਾਲ ਪੁਰਖ ਪਾਸ ਬੇਨਤੀ ਕੀਤੀ ਹੈ-

ਕਬਿਯੋ ਵਾਚ ਬੇਨਤੀ ਚੌਪਈ॥ ਹਮਰੀ ਕਰੋ ਹਾਥ ਦੈ ਰੱਛਾ॥

ਇਹ ਪਾਵਨ ਰਚਨਾ ਅੰਮ੍ਰਿਤ ਦੀਆਂ ਪਾਵਨ ਬਾਣੀਆਂ ਵਿੱਚ ਸ਼ਾਮਲ ਹੈ ਜਿਸ ਨੂੰ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹਦੇ ਹਨ। ਇਸ ਤੋਂ ਇਲਾਵਾ ਇਹ ਪਾਵਨ ਬਾਣੀ ਨਿਤਨੇਮ ਦੀਆਂ ਬਾਣੀਆਂ ਅੰਦਰ ਵੀ ਸ਼ਾਮਲ ਹੈ। ਇਹ ਵੱਖਰੀ ਗੱਲ ਹੈ ਕਿ ਜਿਵੇਂ ਕਿਸੇ ਸਿਆਣੇ ਪੁਰਖ ਨੇ ਆਖਿਆ ਕਿ ਵੱਡਿਆਂ ਨੇ ਮਿਹਨਤ ਕਰਕੇ ਪੇਟ ਪੂਰਤੀ ਵਧੀਆ ਢੰਗ ਨਾਲ ਕਰਨ ਵਾਸਤੇ ਕਣਕ ਤਿਆਰ ਕੀਤੀ। ਅੱਜ ਜੇਕਰ ਕੋਈ ਦਾਣੇ ਛੱਡ ਕੇ ਆਖੇ ਮੈਂ ਤਾਂ ਕਣਕ ਦੇ ਬੂਟੇ ਨੂੰ ਹੀ ਗ੍ਰਹਿਣ ਕਰਾਂਗਾ ਤਾਂ ਦਾਣਿਆਂ ਤੋਂ ਬਗੈਰ ਪੱਕਿਆ ਕਣਕ ਦਾ ਬੂਟਾ ਤਾਂ ਤੂੜੀ ਹੈ। ਤੂੜੀ ਨਾਲ ਟੱਕਰਾਂ ਮਾਰਨ ਵਾਲੇ ਨੂੰ ਕੀ ਆਖਿਆ ਜਾਵੇ?

ਸੋ ਸਤਿਗੁਰਾਂ ਦੁਆਰਾ ਰਚਿਤ ਜਿੰਨੇ ਵੀ ਅਠਾਰ੍ਹਵੀਂ ਸਦੀ ਦੇ ਸ੍ਰੀ ਦਸਮ ਗ੍ਰੰਥ ਜੀ ਹੱਥ ਲਿਖਤ ਸਰੂਪ ਪ੍ਰਾਪਤ ਹਨ ਉਹਨਾਂ ਸਭਨਾਂ ਵਿੱਚ ਇਹ ਰਚਨਾਵਾਂ ਮਿਲਦੀਆਂ ਹਨ। ਕਈ ਛੰਦਾਂ ਦੇ ਸਿਧਾਂਤ ਹੂ-ਬ-ਹੂ ਆਪਸ ਵਿੱਚ ਮਿਲਦੇ ਹਨ ਜਿਵੇਂ ਕਿ-

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪ ਤਿੰਹੂ ਪੁਰ ਮਾਹੀ॥ (ਚਰਿਤ੍ਰ 266)
ਤਾਹਿ ਪਛਾਨਤ ਹੈ ਨ ਮਹਾ ਜੜ ਜਾ ਕੋ ਪ੍ਰਤਾਪ ਤਿੰਹੂ ਪੁਰਮਾਹੀ॥ (ਬਚਿਤ੍ਰ ਨਾਟਕ)
ਮੇਰ ਕੀਯੋ ਤ੍ਰਿਣ ਤੇ ਮੁਹਿ ਜਾਹਿ, ਗਰੀਬ ਨਿਵਾਜ ਨ ਦੂਸਰ ਤੋ ਸੌ॥ (ਚਰਿਤ੍ਰ ਪਹਿਲਾ)
ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥ (ਬਚਿਤ੍ਰ ਨਾਟਕ ਅਧਿ: ਪਹਿਲਾ)
ਕਾਹੇ ਕਉ ਪੂਜਤ ਪਾਹਨ ਕਉ ਕਛ ਪਾਹਨ ਮੈ ਪਰਮੇਸਰ ਨਾਹੀ॥ (ਸਵੱਈਏ ਸ੍ਰੀ ਮੁਖਵਾਕ ਪਾ. 10)

ਸ੍ਰਾਪ ਰਾਛਸੀ ਕੇ ਦਏ ਜੌ ਭਯੋ ਪਾਹਨ ਜਾਇ॥
ਤਾਹਿ ਕਹਤ ਪਰਮੇਸਰ ਤੈ ਮਨ ਮਹਿ ਨਹੀ ਲਜਾਇ॥ (ਚਰਿਤ੍ਰ 266 ਵਾ)
ਕਾਹੂ ਲੈ ਪਾਹਨ ਪੂਜ ਧਰਿਉ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥ (ਸਵੱਈਏ ਸ੍ਰੀ ਮੁਖਵਾਕ ਪਾ. 10)
ਖਸ ਹਾਰੇ ਚੰਦਨ ਲਗਾਇ ਹਾਰੇ ਚੁਆ ਚਾਰ॥
ਪੂਜ ਹਾਰੇ ਪਾਹਨ ਚਰਾਇ ਹਾਰੇ ਲਾਪਸੀ॥ (ਅਕਾਲ ਉਸਤਤਿ)

ਸ੍ਰੀ ਦਸਮ ਗ੍ਰੰਥ ਜੀ ਦੀ ਅੰਦਰਲੀ ਗਵਾਹੀ ਥਾਂ-ਥਾਂ ਸਿੱਧ ਕਰਦੀ ਹੈ ਕਿ ਇਸ ਦੇ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਕੋਈ ਦਰਬਾਰੀ ਕਵੀ ਨਹੀਂ। ਜੇ ਕੋਈ ਮੰਨਦਾ ਹੈ ਕਿ ਦਰਬਾਰੀ ਕਵੀਆਂ ਨੇ ਰਚਨਾ ਕੀਤੀ ਹੈ ਤਾਂ ਦਰਬਾਰੀ ਕਵੀ ਆਪਣੀਆਂ ਰਚਨਾਵਾਂ ਵਿੱਚ ਪਹਿਲਾਂ ਗੁਰੂ ਸਾਹਿਬਾਨ ਦੇ ਮੰਗਲ ਕਰਦੇ ਹਨ।
ਇਸ ਦੇ ਦੂਸਰੇ ਪਾਸੇ ਜਦ ਅਸੀਂ ਸ੍ਰੀ ਦਸਮ ਗ੍ਰੰਥ ਜੀ ਪੜ੍ਹਦੇ ਹਾਂ ਥਾਂ-ਥਾਂ ਮੰਗਲ ਕੇਵਲ ਅਕਾਲ ਪੁਰਖ ਦੀ ਸ਼ਕਤੀ ਦੇ ਹਨ। ਇਸ ਕਰਕੇ ਸ੍ਰੀ ਦਸਮ ਗ੍ਰੰਥ ਜੀ ਬਾਰੇ ਅਧੂਰਾ ਗਿਆਨ ਰੱਖਣ ਵਾਲੇ ਅਖੌਤੀ ਵਿਦਵਾਨਾਂ ਦੀਆਂ ਦਲੀਲਾਂ ਦਾ ਕੋਈ ਅਧਾਰ ਨਹੀਂ ਕਿ ਇਹ ਰਚਨਾ ਦਰਬਾਰੀ ਕਵੀਆਂ ਦੀ ਹੈ ਪ੍ਰਾਚੀਨ ਕਾਲ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰਸਿਖਾਂ ਵ¤ਲੋਂ ਪੂਰਾ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਦਿੱਤਾ ਜਾਂਦਾ ਰਹੇਗਾ। ਭਾਈ ਦੇਸਾ ਸਿੰਘ ਜੀ ਰਹਿਤਨਾਮੇ ਅੰਦਰ ਆਖਦੇ ਹਨ-

ਦਹੂੰ ਗ੍ਰੰਥ ਮੈ ਬਾਣੀ ਜੋਈ॥ ਚੁਨ ਚੁਨ ਕੰਠ ਕਰਹਿ ਨਿਤ ਸੋਈ॥


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article