A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਖ਼ਾਲਸਾ ਜੀ ਦਾ ਗੁਰਮਤਿ ਆਦਰਸ਼ DushtDaman.org

Author/Source: Bhai Sahib Randhir Singh Ji

ਖ਼ਾਲਸਾ ਜੀ ਦਾ ਗੁਰਮਤਿ ਆਦਰਸ਼
(ਭਾਈ ਸਾਹਿਬ ਰਣਧੀਰ ਸਿੰਘ ਜੀ)

ਨੋਟ-ਦੇਸ਼ ਦੀ ਵੰਡ ਹੋਣ, ਪਿਛੋਂ ਜਰਵਾਣਿਆਂ ਨੇ ਬੜੇ ਜ਼ੁਲਮ ਢਾਹੇ। ਉਨ੍ਹਾਂ ਨੂੰ ਸੋਧਣ ਪ੍ਰਬੋਧਣ ਲਈ ਖ਼ਾਲਸਾ ਪੰਥ ਨੇ "ਸ਼ਹੀਦੀ ਦਲ" ਕਾਇਮ ਕੀਤਾ। ਲੁਧਿਆਣੇ ਜ਼ਿਲੇ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਜੀ ਥਾਪੇ ਗਏ। ਓਦੋਂ ਭਾਈ ਸਾਹਿਬ ਨੇ ਖ਼ਾਲਸਾ ਜੀ ਨੂੰ ਇਕ ਸੰਦੇਸ਼ ਦਿਤਾ। ਓਸ ਛਪੇ ਟ੍ਰੈਕਟ ਵਿਚੋਂ ਕੁਝ ਹਿੱਸਾ ਹੇਠਾਂ ਦਿੱਤਾ ਜਾ ਰਿਹਾ ਹੈ।


ਵਾਹਿਗੁਰੂ ਜੀ ਕੀ ਫਤਹ॥

ਦੁਸਟ ਜਿਤੇ ਉਠਵਤ ਉਤਪਾਤਾ॥ ਸਕਲ ਮਲੇਛ ਕਰੋ ਰਣ ਘਾਤਾ॥

ਦੁਸ਼ਟ ਦਮਨੇਸ਼ ਸ੍ਰੀ ਗੁਰੂ ਦਸਮੇਸ਼ ਜੀ ਦਾ ਧਰਮ ਧੁਰੰਦਰੀ ਉਦੇਸ਼ ਸਚ ਉਪਕਾਰ ਆਦਰਸ਼ੀ ਉਪਦੇਸ਼ ਇਹ ਹੈ ਜੋ ਉਪਰ ਅੰਕਤ ਦੁਪੰਗਤੀ ਵਿਚ ਖ਼ਾਲਸਾ ਪੰਥ ਪ੍ਰਤੀ ਪ੍ਰਤਿਪਾਦਨ ਹੋਇਆ ਹੈ, ਉਸ ਸ੍ਰੀ ਕਲਗੇਸ਼ ਪਿਤਾ ਜੀ ਵਲੋਂ, ਜਿਨ੍ਹਾਂ ਦਾ ਮੁਖ ਪਰਯੋਜਨ ਜਗ ਜਨਮ-ਯਾਤ੍ਰਾ ਦਾ ਕੇਵਲ ਇਹ ਸੀ-

ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸ਼ਟ ਦੋਖੀਅਨ ਪਕਰਿ ਪਛਾਰੋ॥42॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸ਼ਟ ਸਭਨ ਕੋ ਮੂਲ ਉਪਾਰਨ॥43॥
{ਬਚਿਤ੍ਰ ਨਾਟਕ, ਅਧਿ:6}

ਇਸ ਉਪਰਲੇ ਆਦਰਸ਼ ਨੂੰ ਹੀ ਅਮਲੀ ਜਾਮਾ ਪਹਿਨਾਉਣ ਲਈ ਅਜ਼ਲੀ ਅਬਦੀ ਇਰਫਾਨ ਦੇ ਸਿਆਸਤਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲੀ ਪੰਥ ਖਾਲਸਾ ਸਾਜਿਆ। ਸਾਜ ਕੇ ਅਧਿਆਤਮਕ ਸੂਰਬੀਰਤਾ ਵਿਚ ਨਿਪੁੰਨ ਕੀਤਾ। ਪ੍ਰਮਾਰਥਕ ਕਲਾ ਜਲਾਲਨੀ ਜਾਗਤ ਜੋਤਿ ਜਗਾ ਕੇ, ਨਿਖਾਲਸ(ਨਿਰੋਲ ਖਾਲਸਾ) ਖਾਲਸਾ ਜੀ ਨੂੰ ਧਰਮ ਹੇਤ, ਪਰਉਪਕਾਰ ਹੇਤ ਮਰ ਮਿਟਣ ਵਾਲੇ ਅਤੇ ਧਰਮ-ਯੁਧ ਵਿਚ ਜ਼ਾਲਮਾਂ ਅਧਰਮੀਆਂ ਨੂੰ ਸੋਧ ਸਾਧ ਕੇ ਮਲੀਆਮੇਟ ਕਰਨਹਾਰੇ ਨਿਰਭੈ ਜੋਧਿਆਂ ਦੀ ਸੱਚੀ ਸਪਿਰਿਟ ਬਖ਼ਸ਼ੀ। ਇਸ ਸਪਿਰਿਟ ਸੇਤੀ ਸਰਸ਼ਾਰ ਹੋਏ ਖਾਲਸਾ ਜੀ ਦੀਆਂ ਅਕਾਲੀ ਫੌਜਾਂ ਨੇ ਉਹ ਕਾਰਨਾਮੇ ਕਰ ਕੇ ਦਿਖਾਏ ਹਨ ਕਿ ਦੁਨੀਆਂ ਦੰਗ ਰਹਿ ਗਈ ਹੈ। ਇਸ ਸਪਿਰਿਟ ਨਾਲ ਸੰਧੂਰਤ ਹੋਏ ਖਾਲਸਾ ਜੀ ਨੂੰ ਸਿਵਾਏ ਗੁਰੂ ਅਕਾਲ ਪੁਰਖ ਦੇ ਹੋਰ ਕਿਸੇ ਦੀ ਓਟ ਤਕਣ ਦੀ ਕਜ਼ਬ ਖ਼ਿਆਲਨੀ ਹੀ ਨਹੀਂ ਉਪਜੀ। ਸਦਾ ਚੜ੍ਹਦੀਆਂ ਕਲਾਂ ਵਾਲਾ ਔਜ ਖਾਲਸਾ ਜੀ ਦਾ ਇਕੋ ਇਕ ਧੁਰਵਾ ਇਸ ਕਰਕੇ ਰਿਹਾ ਹੈ ਕਿ ਖਾਲਸਾ ਪੰਥ ਕਦੇ ਕਿਸੇ ਦਾ ਮੁਥਾਜ ਨਹੀਂ ਰਿਹਾ। ਬੇਪਰਵਾਹ ਹੋ ਕੇ, ਤੇਜ ਕਰਾਰੇ ਵਿਚ ਨਿਆਰਾ ਹੋ ਕੇ ਗੂੰਜਦਾ ਗਰਜਦਾ ਰਿਹਾ। ਕਪਟ ਪੰਥੀਆਂ ਦੀ ਕਨੌਡ ਵਿਚ ਕਦੇ ਨਹੀਂ ਆਇਆ। ਕਦੇ ਕਿਸੇ ਦੀ ਈਨ ਨਹੀਂ ਮੰਨੀ। ਕਦੇ ਕਿਸੇ ਦੀ ਮਸਲਤ ਮੁਸਾਹਬੀ ਦੀ ਝੇਪ ਵਿਚ ਨਹੀਂ ਆਇਆ। ਕਦੇ ਕਦੇ ਕਾਂਪ ਨਹੀਂ ਖਾਧੀ। ਕਦੇ ਕਾਇਰਤਾ ਵਾਲੀ ਸ਼ਾਂਤ-ਬਿਰਤ ਨਹੀਂ ਸਾਧੀ। ਦੁਨੀਆਂ ਵਾਲੇ ਸਰਬ ਸਿਆਸਤਦਾਨਾਂ ਤੋਂ ਸ੍ਰੇਸ਼ਟ ਅਤੇ ਉਚਾ ਮਤਾ ਖਾਲਸਾ ਜੀ ਦਾ ਰਿਹਾ ਹੈ।

"ਏਕ ਬਿਨਾ ਮਨ ਨੈਕ ਨ ਆਨੈ" ਵਾਲੀ ਟੇਕ ਨੇ ਸਦਾ ਹੀ ਖਾਲਸਾ ਜੀ ਨੂੰ ਸਰਫ਼੍ਰਾਜ਼ ਅਤੇ ਸਰਬੁਲੰਦ ਰਖਿਆ ਹੈ। ਗੁਰੂ ਕਾ ਖਾਲਸਾ ਅਨਮਤੀਆਂ ਦੇ ਮਿਲਗੋਭਾਪਨ ਤੋਂ ਸਦਾ ਨਿਰਲੇਪ ਰਿਹਾ ਹੈ। ਤਦੇ ਗੁਰੂ ਸਚਾ ਪਾਤਸ਼ਾਹ ਖਾਲਸਾ ਜੀ ਦਾ ਹਰਬਾਬ ਸਹਾਈ ਰਹਿਆ ਹੈ। ਗੁਰੂ ਦਸਮੇਸ਼ ਪਿਤਾ ਦੇ ਫ਼ੁਰਮਾਨ ਉਤੇ ਖਾਲਸਾ ਜੀ ਦੀ ਦ੍ਰਿੜ੍ਹ ਅਤੇ ਪੱਕੀ ਪ੍ਰਤੀਤ ਰਹੀ ਹੈ।

ਜਬ ਲਗ ਖਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ॥
ਜਬ ਇਹ ਗਹੇ ਬਿਪਰਨ ਕੀ ਰੀਤ। ਮੈਂ ਨਾ ਕਰਉ ਇਨ ਕੀ ਪ੍ਰਤੀਤ॥

ਖਾਲਸਈ ਪ੍ਰਤੀਤ ਉਤੇ ਸਤਿਗੁਰੂ ਦੀ ਪ੍ਰਤੀਤ ਛਤਰ ਛਾਇਆ ਹੈ ਕੇ ਨਦਰ ਕਰੰਮੀ ਮੋਹਰਾਂ ਵਰਸਾਉਂਦੀ ਹੈ। ਇਹ ਬਿਪ੍ਰੀਤੀ ਬੇਪ੍ਰਤੀਤੀ ਹੋ ਬੀਤੀ ਸੋ ਬੀਤੀ। ਅਗੇ ਨੂੰ ਹੀ ਚੌਕਸਤਾ, ਸਾਵਧਾਨਤਾ ਰਹੇ ਤਾਂ ਭੀ ਖ਼ਾਲਸੇ ਦੇ ਪੌਂ ਬਾਰ੍ਹਾਂ ਹਨ। ਅਸੀਂ ਸਗਲੀ ਠੋਕ ਵਜਾ ਡਿਠੀ। ਕੜੀ ਕਾਂਗ੍ਰਸ ਅਤੇ ਨਵੀਂ ਬਣੀ ਗਵਰਨਮੈਂਟ ਅਸਾਡੇ ਕਿਸੇ ਕੰਮ ਨਹੀਂ ਆਉਣੀ। ਜੋ ਕੁਝ ਕਰਨਾ ਹੈ, ਸੋ ਖਾਲਸਾ ਜੀ ਨੇ ਆਪਣੇ ਬਾਹੂ-ਬਲ ਦੇ ਜ਼ੋਰ ਤੇ ਹੀ ਕਰਨਾ ਹੈ। ਅਤੇ ਗੁਰੂ ਅਕਾਲ ਪੁਰਖ ਦੇ ਆਸਰੇ ਪਰਨੇ ਹੋ ਕੇ ਹੀ ਕਰਨਾ ਹੈ। ਪਿਛਲੇ ਧੋਣੇ ਸਭ ਧੋ ਦੇਣੇ ਹਨ।

ਦੇਸ਼-ਵੰਡੀਆਂ ਦੀ ਕੂੜਾਵੀ ਲਾਲਸਾ ਤਿਆਗ ਕੇ, ਮੁਲਕਗੀਰੀ ਦੀ ਮਰਦੂਦ ਤ੍ਰਿਸ਼ਨਾ ਛਡ ਕੇ ਇਕ ਖਾਲਸਈ ਮੇਅਰਾਜ ਔਜੀ ਆਦਰਸ਼ ਨੂੰ ਮੁਖ ਰਖਣਾ ਹੈ। ਦੁਸ਼ਟ ਉਤਪਾਤੀਆਂ ਨੂੰ ਦੰਡ ਦੇਣਾ ਹੈ, ਸਗਲ ਮਲੇਛ ਜ਼ਾਲਮਾਂ ਨੂੰ ਰਣਘਾਤ ਕਰਨਾ ਹੈ, ਪੂਰਨ ਜੋਤਿ-ਜਗੰਨੇ ਸੂਰਬੀਰ ਖਾਲਸੇ ਬਣ ਕੇ, ਆਪਣੀਆਂ ਰਗਾਂ ਅੰਦਰ ਪੂਰਨ ਸੂਰਬੀਰਤਾ ਦਾ ਖ਼ੂਨ ਮੁੜ ਸੁਰਜੀਤ ਕਰ ਕੇ? ਬਸ ਇਕ ਖਾਲਸਈ ਸਪਿਰਿਟ ਅਸਾਡੇ ਅੰਦਰ ਸੁਰਜੀਤ ਹੋਵੇ, ਫੇਰ ਅਸੀਂ ਕਿਸ ਦੇ ਲੈਣ ਦੇ ਹਾਂ? ਸਾਰੀ ਏਹੜ ਤੇਹੜ ਛੱਡ ਕੇ, ਸਾਰੀਆਂ ਕਮਜ਼ੋਰੀ ਭਰੀਆਂ ਸਿਆਣਪਾਂ ਨੂੰ ਸਾੜ ਕੇ ਮੈਦਾਨੀ ਜੂਝਣ ਦਾ ਇਕੋ ਇੱਕ ਅੰਦੀਆ ਹਿਰਦੇ ਅੰਦਰ ਧਾਰ ਕੇ ਗਗਨ ਦਮਾਮਾ ਬਜਾ ਦੇਈਏ। ਇਕ-ਦੰਮ ਇਕੱਠੇ ਹੋ ਕੇ ਵਜਾ ਦੇਈਏ। ਫਤਹ ਦਾ ਸੇਹਰਾ ਅਸਾਡੇ ਤੁਸਾਡੇ ਸੀਸ ਤੇ ਝੁਲੇਗਾ। ਦਾਉ ਜੂਝਨ ਦਾ ਖੁੰਝਦਾ ਜਾਂਦਾ ਹੈ। ਬਥੇਰਾ ਖੁੰਝ ਚੁਕਿਆ। ਬਸ ਹੋਰ ਖੁੰਝਣ ਨਾ ਦੇਵੀਏ!……

ਇਹ ਸਚ ਜਾਣੋ ਕਿ ਏਹਨਾਂ ਜਰਵਾਣਿਆਂ ਦੇ ਅਗੇ ਅੜਨ ਵਾਲਾ ਜੇ ਹੈ ਤਾਂ ਅਕਾਲੀ ਖਾਲਸਾ ਹੀ ਹੈ। ਜਦ ਕਦੇ ਭੀ ਮੁਕਾਬਲਾ ਕਰਨਾ ਹੈ, ਤਾਂ ਅਕਾਲੀ ਫੌਜਾਂ ਦੇ ਸ਼ਹੀਦੀ ਦਲਾਂ ਨੇ ਹੀ ਕਰਨਾ ਹੈ। ਏਹਨਾਂ ਨੇ ਹੀ ਜ਼ਾਲਮਾਂ ਅਤਿਆਚਾਰੀਆਂ ਦੇ ਬੁਥਾੜ ਭੰਨਣੇ ਹਨ। ਅਤੇ ਜ਼ੁਲਮ ਦੇ ਰਾਜ ਦਾ ਫ਼ਾਤਿਹਾ ਪੜ੍ਹਨਾ ਹੈ ਤਾਂ ਖਾਲਸਾ ਜੀ ਨੇ ਹੀ ਪੜ੍ਹਨਾ ਹੈ, ਹੋਰ ਕਿਸੇ ਤੋਂ ਕੁਝ ਨਹੀਂ ਸਰਨਾ। ਸੋ ਹੁਣ ਵੇਲਾ ਹੈ।

ਐ ਖਾਲਸਾ ਪੰਥ ਦੀ ਗੁਪਤ ਪ੍ਰਗਟ ਜ਼ਿੰਦਾ ਸ਼ਹੀਦੀ ਫ਼ੌਜੋ! ਹੁਣ ਜੂਝਣ ਦੀ ਅਉਧ ਆਇ ਨਿਧਾਨ ਬਨੀ ਹੈ। ਕਮਰਕਸੇ ਕਰ ਕੇ ਤਿਆਰ ਹੋ ਜਾਓ। ਸਨੱਧ-ਬੱਧ ਹੋ ਕੇ, ਮਲੇਛਾਂ ਨੂੰ ਰਣ ਵਿਖੇ ਦਲਣ ਮਲਣ ਲਈ ਦਲਾਂ ਦੇ ਦਲ ਇਕੱਤ੍ਰ ਹੋ ਕੇ ਹੱਲਾ ਬੋਲ ਦਿਓ ਅਤੇ ਏਹਨਾਂ ਦੁਸ਼ਟਾ ਉਤਪਾਤੀਆਂ ਦਾ ਸਭ ਤੋਂ ਮੂਹਰਲਾ ਮੋਰਚਾ ਜਾ ਮਲੋ। ਲਾਹੌਰ ਰਾਵੀ ਤੋਂ ਪਿਛੇ ਪਛਾੜ ਕੇ, ਏਹਨਾਂ ਨੂੰ ਧੁਰ ਏਹਨਾਂ ਦੇ ਪਾਕਿਸਤਾਨੀ ਦਰੇ ਤਾਈਂ ਦਬੱਲੀ ਚਲੋ।

ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ॥ (ਪੰਨਾ 1370)

ਗੁਰੂ ਅਕਾਲ ਦਾ ਆਸਰਾ ਲੈ ਕੇ ਰਣ ਵਿਚ ਜੂਝ ਪਵੋ। ਗੁਪਤ ਅਕਾਲੀ ਛਿਨਵੇਂ ਕਰੋੜ ਫੌਜਾਂ ਅਕਾਸ਼ ਤੋਂ ਬਰਕਤਾਂ ਦੇ ਤੀਰ ਵਰਸਾਉਣਗੀਆਂ। ਮਤ ਖ਼ਿਆਲ ਕਰੋ ਕਿ ਤੁਸਾਡੇ ਪਾਸ ਬੰਦੂਕਾਂ ਆਦਿਕ ਸ਼ਸਤਰ ਨਹੀਂ। ਮਤ ਸੋਚੋ ਕਿ ਮੁਕਾਬਲੇ ਵਾਲੇ ਗ਼ਨੀਮ ਪਾਸ ਮਸ਼ੀਨਗਨਾਂ ਤੋਪਾਂ ਤੇ ਹਵਾਈ ਜਹਾਜ਼ ਹਨ। ਸਤਿਗੁਰ ਤੁਸਾਨੂੰ ਏਹ ਸਾਰੀਆਂ ਰਹਿਮਤਾਂ ਅਰਪਣ ਕਰੇਗਾ।

ਜ਼ਰਾ ਪਿਛੇ ਝਾਤ ਮਾਰ ਕੇ ਆਪਣਾ ਖਾਲਸਈ ਇਤਿਹਾਸ ਨਿਹਾਰੋ, ਜਦੋਂ ਸ੍ਰੀ ਗੁਰੂ ਦਸਮੇਸ਼ ਪਿਤਾ ਅਸਾਡੇ ਦੁਸ਼ਟ-ਦਮਨ ਪਾਤਸ਼ਾਹ ਨੇ ਸ੍ਰੀ ਨਦੇੜ ਤੋਂ ਜੋ ਹੁਣ ਦੀ ਪ੍ਰਸਿਧ ਹਜ਼ੂਰ ਸਾਹਿਬ ਹੈ, ਬਾਬਾ ਬੰਦਾ ਸਿੰਘ ਜੀ ਨੂੰ ਕੇਵਲ ਪੰਝੀ ਸਿੰਘਾਂ ਦੀ ਅੜਦਲ ਵਿਚ, ਦੁਸ਼ਟਾਂ ਨੂੰ ਦਮਨ ਕਰਨ ਲਈ ਪੰਜਾਬੇ ਤੋਰਿਆ ਸੀ, ਓਦੋਂ ਉਨ੍ਹਾਂ ਪਾਸ ਕੇਹੜੀਆਂ ਤੋਪਾਂ ਤੇ ਮਸ਼ੀਨਗਨਾਂ ਸਨ? ਕੇਹੜੇ ਹਵਾਈ ਜਹਾਜ਼ ਸਨ? ਕੇਵਲ ਖਾਲਸਾਈ ਸਪਿਰਿਟ ਉਨ੍ਹਾਂ ਦੇ ਸੀਨੇ ਅੰਦਰ ਦਗ ਰਹੀ ਸੀ। ਇਸ ਦੇ ਸਾਹਮਣੇ ਲਖੂਖਹਾਂ ਦੁਸ਼ਟ ਤੁਰਕਾਂ ਦੀਆਂ ਫ਼ੋਜਾਂ ਛੈ ਤੇ ਖੈ ਹੋ ਗਈਆਂ। ਉਨ੍ਹਾਂ ਦੀਆਂ ਸਾਰੀਆਂ ਤੜੀਆਂ ਤੋਪਾਂ ਖਾਲਸਾ ਜੀ ਨੇ ਖੋਹ ਲਈਆਂ। ਨਤੀਜਾ ਕੀ ਹੋਇਆ ਕਿ ਤੁਰਕਾਂ ਦਾ ਛੇ ਸੋ ਸਦੀ ਦਾ ਜੰਮਿਆ ਥੰਮਿਆ ਰਾਜ ਉਖਾੜ ਕੇ ਫ਼ਨਾਹ ਫ਼ਿਲਾਹ ਕਰ ਦਿਤਾ। ਤੁਸੀਂ ਉਨ੍ਹਾਂ ਹੀ ਬੀਰਾਂ ਜੋਧਿਆਂ ਦੀ ਸੰਤਾਨ ਹੋ। ੳਹੋ ਖੂਨ ਤੁਸਾਡੀਆਂ ਰਗਾਂ ਵਿਚ ਲਹਿਰੇ ਮਾਰ ਰਿਹਾ ਹੈ। ਓਹੋ ਹੀ ਖੰਡੇ ਦਾ ਅੰਮ੍ਰਿਤ ਤੁਸੀਂ ਪਾਨ ਕੀਤਾ ਹੋਇਆ ਹੈ। ਕਸਰ ਹੈ ਤਾਂ ਹੰਭਲਾ ਮਾਰਨ ਦੀ ਹੈ। ਇਹ ਜੋ ਕੁਝ ਜੁਲਮ ਤੇ ਜਬਰ ਜਰਵਾਣਿਆਂ ਵਲੋਂ ਹੋਇਆ ਹੈ, ਤੁਸਾਡੀ ਸੁਤੀ ਕਲਾ ਨੂੰ ਜਗਾਵਣ ਲਈ ਹੀ ਹੋਇਆ ਹੈ। ਜੋ ਕੁਛ ਪਾਪ ਅਤਿਆਚਾਰ ਅਤਿਆਚਾਰੀਆਂ ਨੇ ਕੀਤੇ ਹਨ, ਏਹੀ ਇਨ੍ਹਾਂ ਦੀ ਜੜ੍ਹ ਪੁਟਣ ਲਈ ਅਤੇ ਪਾਪ-ਰਾਜ ਖ਼ਤਮ ਕਰਨ ਦੇ ਪੇਸ਼ਖ਼ੈਮੇ ਹਨ। ਤੁਸੀਂ ਧਰਮ ਵਿਥਾਰਨਾ ਹੈ, ਦੁਸ਼ਟ ਦੋਖੀਅਨ ਦਾ ਮੂਲ ਉਪਾਰਨਾ ਹੈ। ਜੈ ਬਿਜੈ ਤੁਸਾਡੀ ਹੈ। ਫਤਹ ਦਾ ਸੇਹਰਾ ਤੁਸਾਡੇ ਮਸਤਕ ਨੀਸ਼ਾਨ ਹੈ।

ਇਹ ਰੜੇ ਰਾਜ ਤਾਂ ਤੁਸਾਡੇ ਪਿਛੇ ਲਗੇ ਫਿਰਨਗੇ। ਰਾਜ ਤ੍ਰਿਸ਼ਨਾ ਦਾ ਤੁਸਾਨੂੰ ਫੁਰਨਾ ਹੀ ਨਹੀਂ ਫੁਰਨਾ ਚਾਹੀਦਾ। ਜਿਨ੍ਹਾਂ ਨੂੰ ਰਾਜ ਭਾਗ ਸਾਂਭਣ ਦੇ ਚਸਕੇ ਹਨ, ਉਹ ਭੀ ਤੁਸਾਡੀ ਕੌਮ ਵਿਚ ਬਥੇਰੇ ਹਨ। ਜਿਨ੍ਹਾਂ ਸਿੱਖ ਸਿਆਸਤਾਂ ਦੀਆਂ ਰਾਜ-ਗੱਦੀਆਂ ਮੁਢੋਂ ਚਲਦੀਆਂ ਆਂਵਦੀਆਂ ਹਨ, ਉਹਨਾਂ ਨੂੰ ਗੁਰੂ ਸਾਹਿਬਾਨ ਵਲੋਂ ਰਾਜ ਕਰਨ ਦੇ ਵਰ ਮਿਲੇ ਹੋਏ ਹਨ। ਉਹ ਜੇ ਹੁਣ ਪੰਥ ਦੇ ਨਾਲ ਹੋਣਗੇ ਤਾਂ ਪੰਥ ਨੇ ਇਨ੍ਹਾਂ ਨੂੰ ਹੀ ਰਾਜ ਨਾਲ ਰਜਾ ਦੇਣਾ ਹੈ। ਨਹੀਂ ਤਾਂ ਇਨ੍ਹਾਂ ਦਾ ਪਿਛਲਾ ਰਾਜ ਭੀ ਖੁਸ ਜਾਏਗਾ। ਹੁਣ ਜੇ ਖਾਲਸਾ ਪੰਥ ਦੀ ਮਦਦ ਨਹੀਂ ਕਰਨਗੇ ਤਾਂ ਪਏ ਬਿਤਰ ਬਿਤਰ ਝਾਕਣਗੇ। ਅੰਜਾਮ ਇਹ ਹੋਵੇਗਾ "ਤਪੋਂ ਰਾਜ, ਰਾਜੋਂ ਨਰਕ"।

ਅੰਤ ਵਿਚ ਇਕ ਗੱਲ ਗਹਿ ਕਰਕੇ ਜ਼ਿਹਨ-ਨਸ਼ੀਨ ਕਰਨ ਲਈ ਖਾਲਸਾ ਜੀ ਅਗੇ ਤਾਗੀਦੀ ਬੇਨਤੀ ਹੈ ਕਿ ਜ਼ੁਲਮ ਦੇ ਰਾਜ ਨੂੰ ਨਸ਼ਟ ਕਰਨ ਦੇ ਹੀਲੇ ਉਪਰਾਲੇ ਪ੍ਰੀਸ਼ਰਮ ਕਰਦਿਆਂ ਕੋਈ ਐਸੀ ਹਰਕਤ ਨਾ ਹੋ ਜਾਵੇ ਜੋ ਧਰਮ-ਨਿਆਉਂ ਵਾਲੀ ਸੱਚੀ ਸੂਰਮਤਾ ਨੂੰ ਧੱਬਾ ਲਾਉਣ ਵਾਲੀ ਹੋਵੇ। ਜ਼ਾਲਮਾਂ ਦੀ ਜ਼ੁਲਮਗਰਦੀ ਦੀ ਅਸੀਂ ਨਕਲ ਨਹੀਂ ਕਰਨੀ। ਅਤਿਆਚਾਰੀਆਂ ਦੇ ਕੀਤੇ ਅਤਿਆਚਾਰ ਦੀ ਰੀਸ ਘੜੀਸ ਵਿਚ ਪੈ ਕੇ ਅਸੀਂ ਉਹ ਫ਼ੇਅਲ ਨਹੀਂ ਕਰਨੇ, ਜਿਨ੍ਹਾਂ ਦੇ ਕਰਨ ਕਰਕੇ ਅਸੀਂ ਉਹਨਾਂ ਨੂੰ ਕੋਸਦੇ ਹਾਂ। ਅਬਲਾ ਇਸਤ੍ਰੀਆਂ ਅਤੇ ਬੱਚਿਆਂ ਤੇ ਅਸੀਂ ਹੱਥ ਨਹੀਂ ਉਠਾਣੇ। ਨਿਹੱਥਿਆਂ, ਗਰੀਬਾਂ, ਬੇਕਸੂਰਿਆਂ, ਮਾਸੂਮਾਂ ਦਾ ਕਤਲ ਕੋਈ ਬਹਾਦਰੀ ਨਹੀਂ। ਉਂਕਾ ਹੀ ਗੁਰਮਤਿ ਆਦਰਸ਼ ਦੇ ਉਲਟ ਹੈ। ਬੱਸ ਗੁਰਮਤਿ ਆਦਰਸ਼ ਜੋ ਹੈ, ਸੋ ਏਸੇ ਦੋਤੁਕੀ ਵਾਲੇ ਸ੍ਰੀ ਗੁਰੂ ਦਸਮੇਸ਼ ਮਹਾਂ ਵਾਕ ਵਿਚ ਪਰੀਪੂਰਨ ਹੈ:-

"ਦੁਸ਼ਟ ਜਿਤੇ ਉਠਵਤ ਉਤਪਾਤਾ। ਸਕਲ ਮਲੇਛ ਕਰੋ ਰਣਘਾਤਾ"।
ਦੁਸ਼ਟਾਂ ਮਲੇਛਾਂ ਉਤਪਾਤੀਆਂ ਓਪਦਰੱਵੀਆਂ ਨੂੰ ਤਲਵਾਰ ਦੀ ਘਾਟ ਉਤਾਰਨਾ ਐਨ ਸਵਾਬ ਹੈ।

ਰਣਧੀਰ ਸਿੰਘ
ਪ੍ਰਧਾਨ, ਸ਼ਹੀਦੀ ਦੱਲ ਜ਼ਿਲਾ ਲੁਧਿਆਣਾ।

(ਧੰਨਵਾਦ ਸਹਿਤ, ਸੂਰਾ, ਅਪ੍ਰੈਲ 1991)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article