Friday, July 24, 2026

Established 2005 • ISSN Registration : 1930-0107

ਅੰਤਰਯਾਮੀ ਸਤਿਗੁਰੂ ਦਸਮੇਸ਼ ਜੀ ਦਾ ਵੇਸਾਖੀ ਤੇ ਅੰਮ੍ਰਿਤ...

Panthic Archives Article (Category: Inspirational)

Originally published on: September 12, 2008
Author/Source: Bhai Randhir Singh Ji

ਅੰਤਰਯਾਮੀ ਸਤਿਗੁਰੂ ਦਸਮੇਸ਼ ਜੀ ਦਾ ਵੇਸਾਖੀ ਤੇ ਅੰਮ੍ਰਿਤ ਸਮਾਗਮ ਰਚਣ ਦਾ ਚੋਜ
(ਵਲੋਂ-ਗੁਰਪੁਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ)

ਇਸ ਚੋਜ ਦੇ ਰਚਣ ਖ਼ਾਤਰ ਹੀ ਸਤਿਗੁਰੂ ਦਮਸੇਸ਼ ਜੀ ਨੇ, ਨੈਨਾਂ ਦੇਵੀ ਦਾ ਦੰਭ-ਨਿਵਾਰਨੀ-ਪਖੰਡ ਹਿੰਦਵੈਣੀ ਅਚਾਰਜਾਂ ਦਾ ਨਵਿਰਤ ਕਰਨ ਖ਼ਾਤਰ ਹੀ, ਇਹ ਸਾਰਾ ਅਡੰਬਰ ਨੈਣਾਂ ਦੇਵੀ ਦੇ ਪ੍ਰਸਿਧ ਟਿੱਲੇ ਉਤੇ ਰਚਣ ਕੀਤਾ, ਦੇਵੀ ਪ੍ਰਸਿਧ ਕਰਨ ਖ਼ਾਤਰ ਨਹੀਂ ਕੀਤਾ। ਪ੍ਰਿਥਮ ਤਾਂ ਹਿੰਦੂ ਪਖੰਡੀ ਮੱਤ ਦੇ ਅਚਾਰਜਾਂ ਦਾ ਇਹ ਹਮਾਕਤ ਭਰਿਆ ਪਖੰਡ ਦੂਰ ਕੀਤਾ ਅਤੇ ਉਨ੍ਹਾਂ ਪਖੰਡੀਆਂ ਦਾ ਜੋ ਇਹ ਦਾਅਵਾ ਸੀ ਕਿ ਅਸੀਂ ਆਪਣੀ ਜਾਨ ਦੀ ਅਹੂਤੀ ਦੇ ਕੇ ਦੇਵੀ ਪ੍ਰਸਿਧ ਕਰਾਂਗੇ, ਬਹੁਤ ਸਾਰੀ ਸਾਮਿਗ੍ਰੀ ਉਨ੍ਹਾਂ ਨੇ ਇਕੱਤਰ ਕਰਵਾਈ। ਓੜਕ ਜਦ ਉਨ੍ਹਾਂ ਤੋਂ ਕੁਛ ਨਾ ਸਰਿਆ ਤਾਂ ਪਿੱਠ ਦੇ ਕੇ ਭੱਜ ਨਸੇ। ਉਨ੍ਹਾਂ ਦੇ ਭਜ ਨੱਸਣ ਪਸਚਾਤ ਰਹਿੰਦੇ ਖੂੰਹਦ ਸਾਰੀ ਸਾਮਿਗ੍ਰੀ, ਜੋ ਭੱਜ ਨਿਕਲਣ ਵਾਲੇ ਪਾਖੰਡੀ ਬ੍ਰਾਹਮਣਾਂ ਨੇ ਇੱਕਤਰ ਕਰਵਾਈ ਸੀ, ਸਾਰੀ ਦੀ ਸਾਰੀ ਇਕ-ਦਮ ਹੀ ਪ੍ਰਚੰਡਕਾ ਦੇ ਭੇਟ ਕਰ ਦਿਤੀ, ਜਿਸ ਕਰਕੇ ਬੜਾ ਹੀ ਚਾਨਣਾ ਪ੍ਰਚੰਡ ਹੋ ਗਿਆ, ਜਿਸ ਨੂੰ ਆਮ ਕੁਬੁਧੀ ਵਾਲੇ ਲੋਕ ਦੇਵੀ ਪ੍ਰਗਟ ਹੋਈ ਸਮਝਣ ਲੱਗ ਪਏ। ਸੱਚੇ ਪਾਤਸ਼ਾਹ ਸ੍ਰੀ ਦਸਮੇਸ਼ ਨੇ ਉਸ ਟਿੱਬੇ ਉਤੋਂ ਉਤਰ ਕੇ ਅਤੇ ਵੰਗਾਰ ਕੇ ਆਮ ਲੋਕਾਂ ਨੂੰ ਦਸਿਆ ਕਿ ਖ਼ਾਲਸਾ ਜੀ ਦੀ (ਗੁਰੂ ਘਰ ਦੀ) ਇਹੋ ਦੇਵੀ ਸ੍ਰੀ ਸਾਹਿਬ, ਅਥਵਾ ਭਗਉਤੀ ਹੈ, ਹੋਰ ਕੋਈ ਦੇਵੀ ਨਹੀਂ।

ਓਦੂੰ ਪਿਛੋਂ ਸ੍ਰੀ ਦਸਮੇਸ਼ ਜੀ ਨੇ ਦੂਜਾ ਚੋਜ ਇਹ ਰਚਿਆ ਕਿ ਤੰਬੂ ਤਾਣ ਕੇ ਉਸ ਦੇ ਅੰਦਰੋ ਅੰਦਰ ਪੰਜਾਂ ਪਿਆਰਿਆਂ ਦਾ ਸੀਸ ਲੈ ਕੇ ਅਤੇ ਉਸ ਤੰਬੂ ਦੇ ਅੰਦਰ ਪੰਜਾਂ ਸਿੰਘਾਂ ਤੋਂ ਖ਼ੁਦ ਅੰਮ੍ਰਿਤ ਛਕ ਕੇ ਸਾਵਧਾਨ ਹੋ ਨਿਕਲੇ। ਇਹ ਇਤਿਹਾਸਕਾਰਾਂ ਦੀ ਬਿਲਕੁਲ ਗ਼ਲਤ ਸਟੋਰੀ (ਕਹਾਣੀ) ਪਾਈ ਹੋਈ ਹੈ ਕਿ ਤੰਬੂ ਦੇ ਅੰਦਰ ਪੰਜ ਬੱਕਰੇ ਬੱਧੇ ਗਏ:

ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥੧੪॥ ਬਚਿਤ੍ਰ ਨਾਟਕ

ਦੇ ਮਹਾਵਾਕ ਅਨੁਸਾਰ ਗੁਰਮਤਿ ਅਨੁਸਾਰ ਇਹ ਮਹਾਂ ਕੁਕਾਜ ਗਰਦਾਨਿਆ ਜਾ ਸਕਦਾ ਹੈ ਕਿ ਸਤਿਗੁਰੂ ਸ੍ਰੀ ਦਸਮੇਸ਼ ਜੀ ਕਰਨ ਕੁਛ ਤੇ ਦਿਖਾਉਣ ਕੁਛ। ਆਮ ਲੋਕੀ ਇਸ ਕੌਤਕ ਨੂੰ ਦੇਖ ਕੇ ਦੰਗ ਰਹਿ ਗਏ। ਵਰਨ ਆਸ਼ਰਮ ਸਾਰੇ ਮਿੱਟਾ ਕੇ, ਸਤਿਗੁਰੂ ਜੀ ਨੇ ਸਾਰੇ ਵਰਨਾਂ ਦੇ ਸਾਂਝੇ ਪੰਜ ਪਿਆਰੇ ਸੀਸ ਭੇਟਾ ਲੈ ਕੇ ਰਚੇ ਤੇ ਉਨ੍ਹਾਂ ਪੰਜਾਂ ਪਿਆਰਿਆਂ ਪਾਸੋਂ ਉਸੇ ਤੰਬੂ ਅੰਦਰ ਹੀ ਅੰਮ੍ਰਿਤ ਪਾਨ ਕੀਤਾ ਅਤੇ “ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ” ਦੀ ਰੀਤ ਚਲਾਈ।

ਇਹ ਇਤਫ਼ਾਕ ਦੀ ਗੱਲ ਸੀ ਕਿ ਉਸ ਸਮੇਂ ਪੰਜ ਪਿਆਰੇ ਜੋ ਨਿਤਰੇ, ਉਹ ਗਿਣਵੇਂ ਪੰਜ ਵਰਨਾਂ ਵਿਚੋਂ ਹੀ ਸਨ। ਇਸ ਦਾ ਇਹ ਭਾਵ ਨਹੀਂ ਕਿ ਇਸਤ੍ਰੀ ਜਾਤੀ ਆਦਿਕ ਹੋਰ ਸਾਰੇ ਵਰਨ ਵਾਂਝੇ ਰਖੇ ਗਏ, ਜੈਸਾ ਕਿ ਝੀਵਰ, ਨਾਈ ਆਦਿਕ ਵਰਨਾਂ ਵਿਚੋਂ ਲਏ ਗਏ। ਪੰਜਾਂ ਪਿਆਰਿਆਂ ਦੀ ਮਿਸਾਲ ਲੈ ਕੇ ਅੱਜ ਕੱਲ੍ਹ ਦੇ ਥੋੜ-ਦਿਲੇ ਵਰਨ-ਆਸ਼ਰਮੀ ਹਮਾਕਤ-ਬਾਜ਼ ਇਹ ਪ੍ਰਗਟ ਕਰਦੇ ਹਨ ਕਿ ਉਨ੍ਹਾਂ ਗੇਣਵੇਂ ਵਰਨ-ਆਸ਼ਰਮ ਹੀ ਪੰਜ ਪ੍ਰਕਾਰੀ ਬੰਦਿਆਂ ਤੋਂ ਬਾਹਰ ਹੋਰ ਕੋਈ ਵਰਣ-ਆਸ਼ਰਮੀ ਬੰਦਾ ਪੰਜਾਂ ਪਿਆਰਿਆਂ ਵਿਚ ਲਿਆ ਹੀ ਨਹੀਂ ਜਾ ਸਕਦਾ।

ਇਸਤ੍ਰੀ ਜਾਤੀ ਨੂੰ ਆਮ ਹਿੰਦਵੈਣੀ ਅਕੀਦੇ ਅਨੁਸਾਰ ਸ਼ੂਦਰ ਜਾਤੀ ਵਿਚ ਸ਼ੁਮਾਰ ਕੀਤਾ ਜਾਂਦਾ ਸੀ, ਜੋ ਅੱਜ ਕੱਲ੍ਹ ਓਸੇ ਘਟੀਅਲ ਅਕੀਦੇ ਵਾਲੇ ਨਾਈ ਝੀਵਰ ਆਦਿਕ ਪੰਜਾਂ ਪਿਆਰਿਆਂ ਦੀ ਮਿਸਾਲ ਵਾਲੇ ਕੁਸਮਝ ਲੋਗ ਕੁਸਮਝੀ ਬੈਠੇ ਹਨ। ਅਨੇਕਾਂ ਹੀ ਇਸਤ੍ਰੀ ਪੁਰਸ਼ ਆਨ ਵਰਨ-ਆਸ਼ਰਮਾਂ ਵਿਚੋਂ ਸ੍ਰੀ ਦਸਮੇਸ਼ ਜੀ ਨੇ ਸਿੰਘ ਸਜਾਏ। ਏਥੋਂ ਤਕ ਕਿ ਮੁਹੰਮਦੀਆਂ ਚੌਥੇ ਪੌੜੇ ਵਾਲੇ (ਅਖਾਉਤੀ ਰੰਘਰੇਟੇ) ਨੂੰ ਵੀ ਖੰਡੇ ਦੇ ਅੰਮ੍ਰਿਤ ਦਾ ਬਾਟਾ ਪ੍ਰਦਾਨ ਕਰ ਕੇ ਉਚ ਦੁਮਾਲੜੇ ਵਾਲਾ ਸਿੰਘ ਸਜਾਇਆ।

ਸ੍ਰੀ ਦਸਮੇਸ਼ ਜੀ ਦਾ ਇਹ ਚੋਜ ਨਿਰਾਲਾ ਹੈ। ਕੇਵਲ ਵਿਸਾਖੀ ਵਾਲੇ ਦਿਨ ਹੀ ਇਹ ਚੋਜ ਰਚਿਆ ਗਿਆ ਅਤੇਅੰਮ੍ਰਿਤ ਦਾ ਖੁੱਲ੍ਹਾ ਬਾਟਾ ਓਸੇ ਤੰਬੂ ਅੰਦਰ ਹੀ ਤਿਆਰ ਕੀਤਾ ਗਿਆ। ਇਹ ਕੈਸੀ ਹਾਸੋਹੀਣੀ ਗੱਲ ਹੈ ਕਿ ਐਡਾ ਵੱਡਾਤੰਬੂ ਪੰਜਾਂ ਬਕਰਿਆਂ ਦੀ ਖ਼ਾਤਰ ਹੀ ਤਿਆਰ ਕੀਤਾ ਸੀ ? ਉਸੇ ਤੰਬੂ ਦੇ ਅਸਥਾਨ ਤੇ ਹੀ ਸੀਸ ਭੇਟ ਗੁਰਦਵਾਰਾ ਤਿਆਰ ਹੋਇਆ ਅਤੇ ਉਸੇ ਅਸਥਾਨ ਤੇ ਹੀ ਸ੍ਰੀ ਕੇਸਗੜ੍ਹ ਗੁਰਦਵਾਰਾ ਸਸ਼ੋਭਤ ਹੈ ਅਤੇ ਅੱਜ ਤਾਈਂ ਪ੍ਰਸਿਧਹੈ। ਖ਼ਾਲਸਾ ਜੀ ਨੂੰ ਮ੍ਰਿਤੂ ਦੇ ਘਾਟ ਤੋਂ ਪਾਰ ਉਤਾਰਨ ਵਾਲੀ ਸ੍ਰੀ ਸਾਹਿਬ (ਭਗਉਤੀ) ਹੀ ਅੰਮ੍ਰਿਤ ਸਰੂਪਾ ਜੀਅ-ਦਾਨ ਬਖ਼ਸ਼ਣ ਲਈ ਸਮਰੱਥ ਹੈ। ਹੋਰ ਕੋਈ ਦੇਵੀ ਖ਼ਾਲਸਾ ਪੰਥ ਅੰਦਰ ਗੁਰਮਤਿ ਅਨੁਸਾਰ ਪ੍ਰਮਾਣਿਕ ਹੀ ਨਹੀਂ। ਏਸੇ ਸ੍ਰੀ ਸਾਹਿਬ (ਭਗਉਤੀ) ਨੂੰ ਲੈ ਕੇ ਹੀ ਸ੍ਰੀ ਦਸਮੇਸ਼ ਜੀ ਨੇ ਇਉਂ ਵੰਗਾਰਿਆ:-

ਦੁਹੂੰ ਪੰਥ ਮੈ ਕਪਟ ਵਿਦਯਾ ਚਲਾਨੀ॥
ਬਹੁਰ ਤੀਸਰੋ ਪੰਥ ਕੀਨੋ ਪ੍ਰਧਾਨੀ॥ ਦਸਮ ਗ੍ਰੰਥ, ਉਗ੍ਰਦੰਤੀ ਛੱਕਾ ੫

‘ਦੁਹੂੰ ਪੰਥ’ ਦਾ ਭਾਵ ਇਥੇ ਹਿੰਦੂ ਮਤ ਅਤੇ ਤੁਰਕ ਮਤ (ਬੇਦ ਕਤੇਬੀ ਮਤ) ਦਾ ਹੈ, ‘ਤੀਸਰੋ ਪੰਥ’ ਖਾਲਸੇ ਦਾ ਮਤਲਬ ਹੈ। ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ:-

ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥…੪॥੩॥੭॥ ਪੰਨਾ ੮੭੫

ਇਥੇ ਗਿਆਨੀ ਦਾ ਭਾਵ ਖਾਲਸਾ ਹੈ। ਸ੍ਰੀ ਦਸਮੇਸ਼ ਜੀ ਨੇ ਇਹ ਖਾਲਸਾ ਪੰਥ ਕੇਵਲ ਹਿੰਦੂਆਂ ਨੂੰ ਹੀ ਤਾਰਨ ਲਈ ਨਹੀਂ ਰਚਿਆ, ਬਲਕਿ ਤੁਰਕਾਂ ਮੁਹੰਮਦੀਆਂ ਦਾ ਇੱਕ-ਸਾਰ ਹੀ ਹੱਕ ਰਖਿਆ ਗਿਆ ਹੈ। ਤਾਂ ਤੇ ਇਹ ਗੱਲ ਕਹਿਣੀ ਸ੍ਰੀ ਦਸਮੇਸ਼ ਜੀ ਦੇ ਪੰਥ ਨੂੰ ਛੁਟਿਆਉਣ ਵਾਲੀ ਗੱਲ ਹੈ ਕਿ ਖਾਲਸਾ ਪੰਥ ਕੇਵਲ ਹਿੰਦੂਆਂ ਨੂੰ ਤਾਰਨ ਖ਼ਾਤਰ ਹੀ ਰਚਿਆ ਗਿਆ ਹੈ। ਹਿੰਦੂਆਂ ਤੁਰਕਾਂ ਅਤੇ ਮਲੇਛਾਂ ਲਈ ਇਹ ਸਾਂਝਾ ਉਪਦੇਸ਼ ਹੀ ਗੁਰੂ ਦਸਮੇਸ਼ ਜੀ ਨੇ ਪਹਿਲੇ ਸਮੱਗਰ ਗੁਰੂ ਸਾਹਿਬਾਨ ਦੀ ਤਾਈਦੀ ਪੇਸ਼ਕਸ਼ ਅਨੁਸਾਰ ਹੀ ਰਚਿਆ ਅਤੇ ਖ਼ੂਬ ਨਿਆਰਾ ਰਖਣ ਦੀ ਸਾਜਨਾ ਵਿਚ ਸਾਜਿਆ। ਪਹਿਲੀਆਂ ਸਮੱਗਰ ਗੁਰੂ ਪਾਤਸ਼ਾਹੀਆਂ ਨੂੰ ਵੀ ਇਹੋ ਹੀ ਮਨਜ਼ੂਰ ਸੀ। ਸ੍ਰੀ ਦਮਮੇਸ਼ ਜੀ ਨੇ ਕੋਈ ਨਵੀਨ ਘਾੜਤ ਨਹੀਂ ਘੜੀ। ਹਾਂ, ਇਸ ਵਿਸਾਖੇ ਦਾ ਪਵਿਤਰ ਦਿਹਾੜਾ, ਸਰਬੱਤ੍ਰ ਮੱਤ-ਮਤਾਂਤਰੀ ਭੇਖਾਂ ਅੰਦਰ ਅੰਮ੍ਰਿਤ ਦਾ ਸਾਂਝਾ ਖੰਡਾ ਖੜਕਾਉਣ ਵਾਸਤੇ ਖ਼ਾਸ ਮਖ਼ਸੂਸ ਤੌਰ ਤੇ ਇਸ ਵਿਸਾਖੇ ਦੇ ਗੁਰਪੁਰਬ ਨੂੰ ਹੀ ਨਿਆਰਾ ਕਰਕੇ ਪ੍ਰਗਟ-ਪਹਾਰਾ ਦਿਤਾ ਤਾਂ ਸ੍ਰੀ ਦਸਮੇਸ਼ ਜੀ ਨੇ ਹੀ ਦਿਤਾ।

ਤਾਂ ਤੇ ਇਸ ਵਿਸਾਖੇ ਦੇ ਦਿਹਾੜੇ ਦੀ ਬਜ਼ੁਰਗੀ ਅਤੇ ਮਹੱਤਤਾ ਇਸੇ ਗੱਲ ਕਰਕੇ ਹੈ ਕਿ ਇਸ ਦਿਨ ਖੰਡੇ ਦੇ ਅੰਮ੍ਰਿਤ ਦਾ ਖੁੱਲ੍ਹਾ ਇਹ ਬਾਟਾ ਤਿਆਰ ਕੀਤਾ ਜਾਵੇ। ਪਰ ਇਹ ਗੱਲ ਬਿਲਕੁਲ ਗੁਰਮਤਿ ਤੋਂ ਹੀਣੀ ਹੈ ਕਿ ਆਮ ਅਨਮਤਿ ਸ਼ਰੇਣੀ ਦੀ ਮਜਲਸ ਵਿਖੇ ਹੀ ਬਾਟਾ ਤਿਆਰ ਕੀਤਾ ਜਾਵੇ। ਤਾਂ ਤੇ ਇਹ ਅੰਮ੍ਰਿਤ ਦਾ ਬਾਟਾ ਪਰੰਪਰਾ ਤੋਂ ਹੀ, ਅਰਥਾਤ ਸ੍ਰੀ ਦਸਮੇਸ਼ ਜੀ ਦੇ ਸਮੇਂ ਤੋਂ ਹੀ ਗੁਰਮਤਿ ਲੁਪਤ ਮੰਡਲਾਂ ਵਿਚ ਹੀ ਤਿਆਰ ਕੀਤਾ ਜਾਂਦਾ ਹੈ। ਅਨਮਤਿ ਦ੍ਰਿਸ਼ਟੀ ਦੀ ਲੇਪ ਛੇਪ ਤੋਂ ਨਿਆਰਾ ਅਤੇ ਅਛੋਪ ਰਖਣ ਲਈ ਹੀ ਅੰਮ੍ਰਿਤ ਮਰਯਾਦਾ ਗੋਝ ਰਤਨਾਗਰੀ ਰੱਖੀ ਹੈ।

“ਬਧੇ ਪੰਥ ਪਰ ਪਰਮ ਨ ਹੋਇ” ਵਾਲੀ ਗੱਲ ਹੀ ਨਹੀਂ ਕੀਤੀ ਗਈ; ਨਾ ਹੀ ਇਹ ਹਰੀ ਅੰਗੂਰੀ ਕੇਵਲ ਹਿੰਦਵੇਣ ਨਮਿਤ ਹੀ ਸ੍ਰੀ ਦਸਮੇਸ਼ ਜੀ ਨੇ ਤਿਆਰ ਕੀਤੀ ਹੈ। ਇਹ ਖ਼ਿਆਲ ਕੇਵਲ ਢਿੱਲੜ ਹਿੰਦਵੈਣ ਮਤੀ ਕੁਬੁਧਿ ਮਤੀਸਰਾਂ ਦਾ ਹੀ ਹੈ। ਖਾਲਸਾ ਪੰਥ ਵਿਚ ਇੱਰਤ ਜ਼ਾਤ ਪਾਤ ਸਮੱਗਰ ਪੁਰਸ਼ ਹੀ ਸ਼ਾਮਲ ਹੋ ਸਕਦੇ ਹਨ।

ਸ੍ਰੀ ਦਸਮੇਸ਼ ਜੀ ਦੀ ਹਰ ਪ੍ਰਕਾਰ ਦੀ ਪ੍ਰਚਲਤ ਕੀਤੀ ਗੁਰਮਰਯਾਦਾ ਹੀ ਲੇਖੇ ਪੈਂਦੀ ਹੈ। ਇਹ ਗੱਲ ਬਿਲਕੁਲ ਬੇਬੁਨਿਆਦ ਹੈ ਕਿ ਸ੍ਰੀ ਦਸਮੇਸ਼ ਜੀ ਦੇ ਸਮੇਂ ਦਾ ਅੰਮ੍ਰਿਤ ਤਿਆਰ ਕਰਵਾਉਣ ਵਾਲਾ ਖੰਡਾ ਹੀ ਸਾਰੀਆਂ ਸਿੱਧਾਂ ਨੂੰ ਪੂਰਿਆਂ ਸਿੱਧ ਕਰ ਸਕਦਾ ਹੈ। ਇਹ ਸ੍ਰੀ ਦਮਸੇਸ਼ ਜੀ ਦੇ ਪਵਿਤਰ ਹੱਥਾਂ ਦਾ ਖੰਡਾ ਅਪਵਿਤਰ ਹੱਥਾਂ ਵਿਚ ਆ ਕੇ ਹੋਰ ਵੀ ਹੀਣਤਾ ਵਾਲੀ ਗੱਲ ਹੋ ਜਾਂਦੀ ਹੈ, ਜੈਸਾ ਕਿ ਅਨੇਕਾਂ ਅਸਥਾਨਾਂ ਤੇ ਹੋਈ ਹੈ। ਬੇਸ਼ਕ ਭਾਵੇਂ ਲੱਖਾਂ ਨਰਾਂ ਪ੍ਰਾਣੀਆਂ ਨੂੰ ਕੇਵਲ ਇਸ ਖੰਡੇ ਦੁਆਰਾ ਅੰਮ੍ਰਿਤ ਛਕਾਇਆ ਜਾਵੇ, ਪਰੰਤੂ ਜਦ ਤਕ ਸ੍ਰੀ ਦਸਮੇਸ਼ ਜੀ ਦੀ ਦਰਸਾਈ ਅਤੇ ਦ੍ਰਿੜ੍ਹਾਈ ਰਹਿਤ ਬਹਿਤ ਧਾਰਨ ਨਾ ਕਰਵਾਈ ਜਾਵੇ, ਉਸ ਵੱਕਤ ਤਕ ਲੱਖਾਂ ਦੀਆਂ ਲੱਖਾਂ ਭੇਡਾਂ ਹੀ ਰਹਿ ਜਾਂਦੀਆਂ ਹਨ, ਜੈਸੇ ਕਿ ਲੰਗੋਟੀਆਂ ਵਾਲੇ ਮਾਹਣੂੰ ਹੀ ਰਹਿ ਗਏ ਹੋਏ ਹਨ।

ਤਾਂ ਤੇ ਸ੍ਰੀ ਦਸਮੇਸ਼ ਜੀ ਦਾ ਕੇਵਲ ਵਿਸਾਖੇ ਦੇ ਸਮਾਗਮ ਸਮੇਂ ਖੰਡੇ-ਧਾਰ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਇਸ ਗੱਲ ਦੀ ਪ੍ਰਸਿਧ ਦਲੀਲ ਸਬਤ ਹੋ ਗਈ ਕਿ ਖ਼ਾਲਸਾ ਸੋ ਹੈ ਜੋ ਸਰਬੱਤ੍ਰ ਗੁਰਮਤਿ ਗੁਣਾਂ ਸਹਿਤ ਪ੍ਰਬੀਨ ਹੋਵੇ।

(‘ਗੁਰਮਤਿ ਵਿਚਾਰ’ ਪੁਸਤਕ ਵਿਚੋਂ) ‘ਸੂਰਾ’, ਅਪ੍ਰੈਲ ੧੯੮੨ ਵਿਚੋਂ

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ