A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਧਿਆਨ ਅਕਾਲ ਪੁਰਖ ਦਾ

Author/Source: Princpl. Sajjan Singh

ਧਿਆਨ ਅਕਾਲ ਪੁਰਖ ਦਾ
(ਪ੍ਰਿੰ: ਸੱਜਣ ਸਿੰਘ ਜੀ, ੬੧੮-ਗੋਬਿੰਦਪੁਰੀ, ਨਵੀਂ ਦਿੱਲੀ-੧੯)

ਗੁਰਮਤਿ ਅਨੁਸਾਰ ਦੇਵੀ ਦੇਵਤਿਆਂ, ਪੀਰਾਂ, ਫ਼ਕੀਰਾਂ, ਮੜ੍ਹੀਆਂ, ਮਸਾਣਾਂ, ਮੂਰਤਾਂ ਮੂਰਤੀਆਂ ਅਤੇ ਕੱਚੇ ਅਖੌਤੀ ਸਾਧਾਂ ਦਾ ਪੂਜਣਾ ਤੇ ਧਿਆਨ ਧਰਨਾ ਬਿਲਕੁਲ ਵਰਜਿਤ ਹੈ। ਮਨੋਵਿਗਿਆਨੀ ਇਸ ਤੱਥ ਨਾਲ ਸਹਿਮਤ ਹਨ ਕਿ ਜਿਸ ਵਸਤੂ ਦਾ ਅਸੀਂ ਧਿਆਨ ਧਰਦੇ ਹਾਂ, ਉਸ ਦੇ ਗੁਣਾਂ ਅਵਗੁਣਾਂ ਦਾ ਪ੍ਰਤੀਬਿੰਬ ਸਾਡੇ ਅਚੇਤ ਮਨ ਵਿਚ ਜਾ ਵਸਦਾ ਹੈ ਤੇ ਸਾਨੂੰ ਉਸ ਵਰਗਾ ਬਣਾ ਦੇਂਦਾ ਹੈ। ਭਗਤ ਨਾਮਦੇਵ ਜੀ ਹਾਸ ਰਸ ਦੁਆਰਾ ਞ"ਜੈਸਾ ਸੇਵੇ ਤੈਸੋ ਹੋਇਞ" ਦੀ ਪ੍ਰੋੜ੍ਹਤਾ ਆਪਣੇ ਇਸ ਸ਼ਬਦ ਵਿਚ ਕਰਦੇ ਹਨ:

ਭੈਰਤੁ ਭੂਤ ਸੀਤਲਾ ਧ੍ਹਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥੧॥
ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ॥੧॥ਰਹਾਉ॥
ਸਿਵ ਸਿਵ ਕਰੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥੨॥
ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥੩॥
ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥੫॥੨॥੬॥ (ਗੋਡ, ਪੰ: ੮੭੪)

ਇਉਂ ਭਗਤ ਜੀ ਨੇ ਸਾਨੂੰ ਧਿਆਨ ਲਾਉਣ ਦੀ ਕੁਢੰਗੀ ਜੁਗਤੀ ਤੋਂ ਸੁਚੇਤ ਕੀਤਾ ਹੈ। ਭਾਰਤ ਦੀ ਇਹ ਬਦਨਸੀਬੀ ਸੀ ਕਿ ਅਧਿਆਤਮ ਪੰਧ ਵਿਚ ਵੀ ਤਪੱਸਵੀ ਤੇ ਧਿਆਨੀ ਸਹੀ ਗਾਡੀ ਰਾਹ ਨਹੀਂ ਅਪਣਾ ਸਕੇ। ਕਿਸੇ ਨੇ ਨੱਕ ਤੇ ਭਰਵੱਟਿਆਂ ਨੂੰ ਧਿਆਨ ਦਾ ਕੇਂਦਰ ਬਣਾਇਆ। ਕਿਸੇ ਨੇ ਅਲੱਗ ਅਲੱਗ ਮੂਰਤੀ ਧਿਆਨ ਵਿਚ ਰਖੀ, ਕਿਸੇ ਨੇ ਆਪਣੇ ਇਸ਼ਟ ਦੀ ਤਸਵੀਰ ਸਾਹਮਣੇ ਰਖੀ। ਇਕ ਇਸ਼ਟ ਨਹੀਂ ਰਹਿਆ, ਇਕ ਜਾਪ ਨਹੀਂ ਰਹਿਆ, ਇਕ ਸਾਧਨ ਨਹੀਂ ਰਹਿਆ, ਇਕ ਧਿਆਨ ਨਹੀਂ ਰਹਿਆ। ਨਤੀਜਾ ਇਹ ਹੋਇਆ ਕਿ ਨਾ-ਕੇਵਲ ਰੂਹਾਨੀਅਤ ਦੇ ਖੇਤਰ ਵਿਚ ਅਲੱਗ-ਵਾਦ ਤੇ ਈਰਖਾ ਨੇ ਆਪਣੇ ਡੇਰੇ ਜਮ ਲਏ,ਬਲਕਿ ਰਾਜਨੀਤਕ ਤੌਰ ਤੇ ਵੀ ਵਿਚਾਰਾਂ ਦੀ ਭਿੰਨਤਾ ਤੇ ਵਿਰੋਧਤਾ ਏਨੀ ਵਧ ਗਈ ਕਿ ਸੋਨੇ ਦੀ ਚਿੜੀ ਅਖਵਾਉਣ ਵਾਲੀ ਧਰਤੀ ਆਪਣੀਆਂ ਖਿੰਡਰੀਆਂ ਹੋਈਆਂ ਸਰੀਰਕ, ਮਾਨਸਕ ਤੇ ਧਾਰਮਕ ਸ਼ਕਤੀਆਂ ਨਾਲ ਬਾਹਰਲੇ ਹਮਲਾਵਾਰਾਂ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕੀ।
ਭਗਤੀ ਕਬੀਰ ਜੀ ਨੇ ਸੱਚੇ ਗੁਰੂ, ਸਿੱਧੇ ਮਾਰਗ ਤੇ ਆਦਰਸ਼ ਧਿਆਨ ਦੀ ਮਹੱਤਤਾ ਅਨੁਭਵ ਕਰਦਿਆਂ ਹੇਠ ਲਿਖਿਆ ਸ਼ਬਦ ਉਚਾਰਨ ਕੀਤਾ ਹੈ:

ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ॥
ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ॥ ਐਸੇ ਮਰਹੁ ਜਿ ਬਹੁਰਿ ਨ ਮਰਨਾ॥੨॥
ਕਹੈ ਕਬੀਰ ਨਿਰੰਜਨ ਧਿਆਵਉ॥ ਤਿਤੁ ਘਰਿ ਜਾਉ ਜਿ ਬਹੁਰਿ ਨਾ ਆਵਉ॥੪॥੧੮॥
(ਗਉੜੀ ਕਬੀਰ ਜੀ, ਪੰਨਾ ੩੨੭

ਕੀ ਦੇਸ਼ ਦੇ ਨਾਮ ਧਾਰੀਕ ਹਿਤੈਸ਼ੀਆਂ ਨੇ ਕਦੇ ਇਹ ਸੋਚਿਆ ਹੈ ਜਾਂ ਪਰਵਾਨ ਕੀਤਾ ਹੈ? ਕਿ ਜੋ ਸਾਰੇ ਭਾਰਤ-ਵਾਸੀ ਇਕ ਅਕਾਲ ਪੁਰਖ ਦਾ ਜਾਪ ਸ਼ੁਰੂ ਕਰ ਦੇਣ, ਧਿਆਨ ਵਾਹਿਗੁਰੂ ਦੇ ਸਰੂਪ ਵਲ, ਉਸ ਦੇ ਪਾਵਨ ਗੁਣਾ ਵਲ ਜਾਂ ਪਵਿੱਤਰ ਅਨਹਦ ਧੁਨੀ ਵਲ ਹੋਵੇ ਤਾਂ ਨਸਲੀ ਵਿਤਕਰੇ ਤੇ ਧਾਰਮਕ ਵਿਚਾਰਾਂ ਦੀ ਭਿੰਨਤਾ ਜੜ੍ਹ ਤੋਂ ਖਤਮ ਹੋ ਜਾਵੇ ਅਤੇ ਭਾਰਤ ਕੀ, ਸਾਰਾ ਵਿਸ਼ਵ ਇਕ ਪਰਿਵਾਰ ਬਣ ਜਾਵੇ।

ਸਾਡੀਆਂ ਸਰੀਰਕ ਅੱਖਾਂ ਸੰਸਾਰ ਦੇ ਸਥੂਲ ਪਦਾਰਥਾਂ ਨੂੰ ਹੀ ਤੱਕ ਸਕਦੀਆਂ ਹੈ, ਸੂਖਮ ਪਦਾਰਥਾਂ ਨੂੰ ਨਹੀਂ। ਇਸੇ ਕਰਕੇ ਨਿਰਗੁਣ ਸਰੂਪ, ਜਿਸਦਾ ਚਕ੍ਰ ਚਿਹਨ ਨਹੀਂ, ਰੂਪ ਰੰਗ ਨਹੀਂ, ਰੇਖ ਭੇਖ ਨਹੀਂ, ਨੂੰ ਧਿਆਨ ਵਿਚ ਲਿਆਉਣ ਅਤਿਅੰਤ ਕਠਨ ਹੈ। ਞ"ਬਿਨੁ ਗੁਰ ਦੀਖਿਆ ਕੈਸੇ ਗਿਆਨੁ॥ ਕਿਨੁ ਪੇਖੈ ਕਹੁ ਕੈਸੋ ਧਿਆਨੁ॥ਞ" ਨੂੰ ਮੁਖ ਰਖਦਿਆਂ ਵੀ ਇਉਂ ਪ੍ਰਤੀਤ ਹੁੰਦਾ ਹੈ ਕਿ ਕੇਵਲ ਸੂਖਮ ਗਿਆਨ-ਇੰਦ੍ਰੇ ਹੀ ਸੂਖਮ ਵਿਚਾਰ, ਸੂਖਮ ਗਿਆਨ ਤੇ ਸੂਖਮ ਜੋਤਿ ਨੂੰ ਅਨੁਭਵ ਕਰ ਸਕਦੇ ਹਨ। ਉਹ ਅੱਖਾਂ ਹੋਰ ਹਨ ਜਿਨ੍ਹਾਂ ਦੁਆਰਾ ਪਿਤਾ ਕ੍ਰਿਪਾਲੂ ਨਦਰਿ ਆਉਂਦਾ ਹੈ। ਸੱਚੇ ਗੁਰਦੇਵ ਨੇ ਖ਼ੁਦ ਦਿੱਕ-ਦ੍ਰਿਸ਼ਟੀ ਦੁਆਰਾ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਵਾਹਿਗੁਰੂ ਨੂੰ ਤੱਕਿਆ ਹੈ, ਉਸ ਵਾਹਿਗੁਰੂ ਨੂੰ ਜਿਹੜਾ ਧਾਰਮਕ ਪੁਸਤਕਾਂ ਦੇ ਗਿਆਨ ਤੋਂ ਨਿਆਰਾ ਹੈ:

ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ॥ ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ॥੩॥
ਬੇਦ ਕਤੇਬ ਸੰਸਾਰ ਹਭਾਹੂੰ ਬਹਾਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥੪॥੩॥੧੦੫॥
(ਆਸਾ ਮਹਲਾ ੫, ਪੰਨਾ ੩੯੭)

ਇਹ ਮਹਾਨ ਮੁਖਵਾਕ ਇਹ ਵੀ ਦ੍ਰਿੜ੍ਹ ਕਰਾਉਂਦਾ ਹੈ ਕਿ ਜਿਨ੍ਹਾਂ ਦੇ ਨੇਤਰ ਕਣ ਕਣ ਵਿਚ ਪਸਰ ਰਹੀ ਜੋਤਿ, ਊਚ ਨੀਚ ਤੇ ਘੱਟ ਘੱਟ ਵਿਚ ਮਾਧੋ ਦਾ ਸਰਬ ਵਿਆਪਕ ਰੂਪ ਤੱਕਦੇ ਹਨ, ਉਨ੍ਹਾਂ ਵਾਸਤੇ ਅਕਾਲ ਪੁਰਖ ਦਾ ਧਿਆਨ ਧਰਨਾ ਸੰਭਵ ਤੇ ਸੂਖੇਨ ਹੋ ਜਾਦਾ ਹੈ। ਐਸੇ ਪੁੱਜ ਖਲੋਏ ਮਹਾਂ ਪੁਰਸ਼ਾਂ ਵਿਚੋਂ ਪੰਚ ਪਰਵਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਜੀਵਨ-ਕਾਲ ਵਿਚ ਹੀ ਅਜਰ ਅਮਰ ਅਕਾਲੀ ਜੋਤਿ ਦਾ ਪ੍ਰਕਾਸ਼ ਤੱਕਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਞ"ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾਞ" ਵਾਲੀ ਅਵਸਥਾ ਨੂੰ ਅੰਤਮ ਸਮੇਂ ਤਕ ਕਾਇਮ ਰਖਿਆ ਹੈ। ਐਸੇ ਸੰਤ ਜਨ ਦੇਖਣ ਨੂੰ ਤਾਂ ਸੰਸਾਰ ਵਿਚ ਵਿਚਰਦੇ ਹਨ ਪਰ ਸੁਰਤੀ ਕਰ ਕੇ ਅੱਠੋ ਪਹਿਰ ਅਕਾਲ ਪੁਰਖ ਦੇ ਧਿਆਨ ਵਿਚ ਲੀਨ ਰਹਿੰਦੇ ਹਨ। ਹੇਠ ਲਿਖਿਆ ਹਜ਼ੂਰ ਦਾ ਫੁਰਮਾਨ ਸੰਤਨ ਦੀ ਮਹਿਮਾ ਨੂੰ ਦਰਸਾਉਂਦਾ ਹੈ:

ਰੈਣਿ ਦਿਨਸੁ ਰਹੈ ਇਕ ਰੰਗਾ॥ ਪ੍ਰਭ ਕਉ ਜਾਣੈ ਸਦ ਹੀ ਸੰਗਾ॥
ਠਾਕੁਰ ਨਾਮੁ ਕੀਉ ਉਨਿ ਵਰਤਨਿ॥ ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ॥੧॥
ਹਰਿ ਸੰਗਿ ਰਾਤੇ ਮਨ ਤਨ ਹਰੇ॥ ਗੁਰ ਪੂਰੇ ਕੀ ਸਰਨੀ ਪਰੇ॥੧॥ਰਹਾਉ॥
ਚਰਣ ਕਮਲ ਆਤਮ ਆਧਾਰ॥ ਏਕੁ ਨਿਹਾਰਹਿ ਆਗਿਆਕਾਰ॥
ਏਕੋ ਬਨਜੁ ਏਕੋ ਬਿਉਹਾਰੀ॥ ਅਵਰੁ ਨ ਜਾਨਹਿ ਬਿਨੁ ਨਿਰੰਕਾਰੀ॥੨॥
ਹਰਖ ਸੋਗ ਦੁਹਹੂੰ ਤੇ ਮੁਕਤੇ॥ ਸਦਾ ਅਲਿਪਤੁ ਜੋਗ ਅਰੁ ਜੁਗਤੇ॥
ਦੀਸਹਿ ਸਭ ਮਹਿ ਸਭ ਤੇ ਰਹਤੇ॥ ਪਾਰਬ੍ਰਹਮ ਕਾ ਓਇ ਧਿਆਨ ਧਰਤੇ॥੩॥
ਸੰਤਨ ਕੀ ਮਹਿਮਾ ਕਵਨ ਵਖਾਨਉ॥ ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ॥
ਪਾਰਬ੍ਰਹਮ ਮੋਹਿ ਕਿਰਪਾ ਕੀਜੈ॥ ਧੂਰਿ ਸੰਤਨ ਕੀ ਨਾਨਕ ਦੀਜੈ॥੪॥੧੭॥੮੬॥
(ਗਉਵੀ ਗੁਆਰੇਰੀ ਮ: ੫, ਪੰਨਾ ੧੮੧)

ਜਿਨ੍ਹਾਂ ਇਤਿਹਾਸਕਾਰਾਂ ਨੇ ਇਤਿਹਾਸ ਨੂੰ ਤੋੜ ਮੋੜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਧਿਆਨ ਧਰਨ ਜਾਂ ਦੇਵੀ ਉਪਾਸ਼ਕ ਸਿੱਧ ਕਰਨ ਦੀ ਕੋਝੀ ਹਮਾਕਤ ਕੀਤੀ ਹੈ, ਉਨ੍ਹਾਂ ਦਾ ਮੂੰਹ-ਤੋੜ ਜਵਾਬ ਦੇਣ ਲਈ ਹਜ਼ੂਰ ਦੇ ਆਪਣੇ ਹੀ ਅਨੇਕ ਫੁਰਮਾਨ ਹਨ:

ਨ ਧਿਆਨ ਆਨ ਕੋ ਧਰੋਂ॥ ਨ ਨਾਮ ਆਨ ਉਚਰੋਂ॥੩੮॥
ਪਰਮ ਧਿਆਨ ਧਾਰੀਅੰ॥ ਅਨੰਤ ਪਾਪ ਟਾਰੀਅੰ...॥੩੯॥
(ਬਚਿਤ੍ਰ ਨਾਟਕ, ਧਿਆ:੬)

ਹੋਰ- ਤਾਹੀ ਕੋ ਧਿਆਨ ਪ੍ਰਮਾਨ ਹੀਏ, ਜੋਊ ਥਾ ਅਬ ਹੈ ਅਰ ਆਗੈ ਹੈਵ ਹੈ॥੧੬॥
(੩੩ ਸਵੱਯੇ )

ਹੋਰ- ਕਿਸ਼ਨ ਬਿਸ਼ਨ ਕਬਹੂੰ ਨ ਧਿਆਊ॥੪੩੪॥
(ਕ੍ਰਿਸ਼ਨਾ ਅਵਤਾਰ )

ਫਿਰ ਹਜ਼ੂਰ ਨੇ ਅਕਾਲ ਪੁਰਖ ਨੂੰ ਗਿਆਨ ਅਤੇ ਧਿਆਨ ਕਹਿ ਕੇ ਸਨਮਾਨਿਆ ਹੈ:
ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ॥
ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ॥੧੮੬॥
(ਜਾਪੁ ਸਾਹਿਬ )

ਹੇਮਕੁੰਟ ਪਰਬਤ ਵਿਚ ਚੁਭੀ ਹੋਈ ਸੁਰਤੀ ਦੁਆਰਾ ਅਭੇਦ ਹੋਣ ਦੀ ਘਟਨਾ ਬਾਰੇ ਫ਼ੁਰਮਾਉਂਦੇ ਹਨ:

ਚਿਤ ਨ ਭਯੋ ਹਮਰੋ ਆਵਨ ਕਹ॥ ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹਿ...॥੫॥
(ਬਚਿਤ੍ਰ ਨਾਟਕ, ਅਧਿ:੬ )

ਪ੍ਰੇਮ ਦੀਆਂ ਲਹਿਰਾਂ ਦਾ ਵੇਗ ਤੇ ਇਕਾਗਰਤਾ ਅਥਾਹ ਪ੍ਰਬੋਲ ਸੀ। ਪ੍ਰੀਤ ਦੀ ਤਾਰ ਏਨੀ ਪੱਕੀ ਸੀ ਕਿ:

ਤੋਰੀ ਨ ਤੂਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਚ ਤਨੀ॥੧॥੧੧੪॥ (ਬਿਲਾਵਲੁ ਮ: ੫, ਪੰਨਾ ੮੨੭ )

ਨਾਰਦ ਤੇ ਰੁਮਨਾਰਿਖ ਵਰਗੇ, ਸਿੱਧ ਸਨਾਥ ਸਨੰਤਨ ਵਰਗੇ ਉੱਚ ਕੋਟੀ ਦੀ ਅਵਸਥਾ ਕਿਉਂ ਨਹੀਂ ਪ੍ਰਾਪਤ ਕਰ ਸਕੇ? ਉਨ੍ਹਾਂ ਦੇ ਜਾਪ ਤਾਪ ਗਿਆਨ ਧਿਆਨ ਵਿਚ ਅਵੱਸ਼ ਕੋਈ ਉਣਤਾਈ ਹੋਵੇਗੀ। ਹਜ਼ੂਰ ਫੁਰਮਾਉਂਦੇ ਹਨ:

ਨਾਰਦ ਸੇ, ਚਤੁਰਾਨਨ ਸੇ.....
ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਿਤੋਜਿ ਸਬੈ ਜਗੁ ਛਾਇਓ॥੮॥
(ਪਾ: ੧੦, ਤਵ ਪ੍ਰਸਾਦਿ ਸਵੱਯੇ ੮ )

ਗੁਰਮਤਿ ਵਿਚ ਭਗਤ ਪ੍ਰਹਿਲਾਦ ਦੇ ਧਿਆਨ ਤੇ ਕੇਵਲ ਦੇ ਧਿਆਨ ਨੂੰ ਬਹੁਤ ਵਡਿਆਈ ਮਿਲੀ ਹੈ। ਦੋਵੇਂ ਦੁੱਖਾਂ ਮੁਸੀਬਤਾਂ ਤੇ ਭੈੜੀ ਸੰਗਤ ਤੋਂ ਅਲਿਪਤ ਹਨ। ਦੋਹਾਂ ਦਾ ਧਿਆਨ ਉਮਾਹ ਭਰਿਆ ਚੜ੍ਹਦੀਆਂ ਕਲਾਂ ਤੇ ਆਤਮ-ਵਿਸ਼ਵਾਸ ਦਾ ਪੁਤਲਾ ਹੈ। ਏਨੇ ਛੋਟੇ ਬਾਲਕ ਨੂੰ ਕਮਾਲ ਦੀ ਨਿਰਭੈਤਾ ਤੇ ਸਹਿਣਸ਼ੀਲਤਾ ਕਿਵੇਂ ਪ੍ਰਾਪਤ ਹੋਈ? ਇਸ ਦਾ ਉੱਤਰ ਦਾਤਾਰ ਪਿਤਾ ਗੁਰੂ ਅਮਰਦਾਸ ਮਹਾਰਾਜ ਨੇ ਦਿਤਾ ਹੈ:

ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ॥
ਹਉ ਕਬਹੂ ਨ ਛੋਡਉ ਹਰਿ ਕਾ ਨਾਮੁ॥ (ਭੇਰਉ ਰਾਗ, ਪੰਨਾ ੧੧੫੪ )

ਨਿਰਭਉ ਬਾਲਕ ਮੂਲ ਨਹੀਂ ਡਰਿਆ, ਕਿਉਂਕਿ ਉਸ ਦੇ ਰਿਦੇ ਵਿਚ ਨਿਰਭਉ ਦਾ ਵਾਸਾ ਸੀ।

ਭਾਰਤ ਵਿਚ ਸਰਗੁਣ ਸਰੂਪ ਦੇ ਧਿਆਨ ਦੀ ਵਿਧੀ ਪ੍ਰਾਚੀਨ ਸਮੇਂ ਤੋਂ ਹੀ ਪ੍ਰਚਲਤ ਹੋਈ ਦਿਸ ਆਉਂਦੀ ਹੈ। ਦੇਵੀ ਦੇਵਤਿਆਂ ਦੀ ਆਰਾਧਨਾ ਤੇ ਮੂਰਤੀਆਂ ਦੀ ਪੂਜਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਭਗਤੀ ਦਾ ਇਹ ਉਪਰਾਲਾ ਏਕਤਾ ਤੋਂ ਅਨੇਕਤਾ ਵਲ ਲਿਜਾਣ ਵਾਲ ਹੋਣ ਕਰਕੇ ਮੁਗਲ ਹਕੂਮਤ ਦੇ ਵੇਗ ਅਤੇ ਬੁਰੀ ਤਰ੍ਹਾਂ ਫੇਲ੍ਹ ਹੋਇਆ, ਜਿਸ ਦੇ ਫਲ ਸਰੂਪ ਹਿੰਦੂ ਜਾਤੀ ਦੀ ਸੰਖਿਆ ਦੀ ਘਟੀ ਤੇ ਗੁਲਾਮੀ ਦਾ ਜੂਲਾ ਵੀ ਗਲ ਪਿਆ। ਗੁਰੂ ਨਾਨਕ ਘਰ ਦੀ ਰਹਿਣੀ ਸਹਿਣੀ, ਕਥਨੀ ਕਰਨੀ ਦਾ ਸਾਰ ਇਸ ਅਸਫਲ ਹੋਏ ਸਿਧਾਂਤ ਦੇ ਵਿਰੁੱਧ ਸੀ।ਹਜ਼ੂਰ ਨੇ ਓਂਕਾਰ ਤੋਂ ਪਹਿਲਾਂ ਞ'੧ਞ' ਲਾ ਕੇ ਵਾਹਦੀਅਤ ਦੀ ਆਵਾਜ਼ ਬੁਲੰਦ ਕੀਤੀ, ਜਿਸ ਤੋਂ ਪ੍ਰੇਰਨਾ ਲੈ ਕੇ, ਨਿਡਰ, ਨਰੋਈ ਤੇ ਸੁੰਦਰ ਸਰੂਪ ਗੁਰਸਿਖੀ ਦਾ ਬੂਟਾ, ਭਿਆਨਕ ਤੂਫ਼ਾਨਾਂ ਤੇ ਆਸਮਾਨੀ ਗੜ੍ਹਿਆ ਦਾ ਟਾਕਰਾ ਕਰਦਾ ਹੋਇਆ ਵੀ ਮੌਲਦਾ ਰਿਹਾ ਹੈ।
ਗੁਰਸਿੱਖੀ ਦਾ ਬੁਨਿਆਦੀ ਅਧਾਰ ਇਕ ਦਾ ਜਪਣਾ, ਇਕ ਦਾ ਸੁਣਨਾ, ਇਕ ਦਾ ਤੱਕਣਾ, ਇਕ ਦਾ ਅਨਭਵ ਕਰਨਾ ਤੇ ਇਕ ਦਾ ਹਿਰਦੇ ਵਿਚ ਵਾਸਉਂਣਾ ਹੈ। ਇਹ ਬਾਤ ਸੌਖੀ ਨਹੀਂ, ਬਹੁਤ ਕਠੈਨੀ ਹੈ ਤੇ ਵਾਸਤਵ ਵਿਚ ਇਕ ਦੇ ਧਿਆਉਣ ਵਾਲੇ ਬੰਦੇ ਘਣੇ ਨਹੀਂ, ਵਿਰਲੇ ਹਨ। ਪਰ ਸੱਚੇ ਸਤਿਗੁਰੂ ਨੂੰ ਅਜਿਹੇ ਸੁਭਾਗੇ ਜੀਵ ਬਹੁਤ ਪਿਆਰੇ ਲਗਦੇ ਹਨ ਤੇ ਇਨ੍ਹਾਂ ਤੋਂ ਸੌ ਸੌ ਵਾਰ ਕੁਰਬਾਨ ਜਾਂਦੇ ਹਨ। ਗੁਰਦੇਵ ਪਿਤਾ ਜੀ ਦਾ ਫੁਰਮਾਨ ਹੈ:

ਰਸਨਾ ਉਚਰੰਤਿ ਨਾਮੰ, ਸ੍ਰਵਣੰ ਸੁਨੰਤਿ ਸ਼ਬਦ ਅੰਮ੍ਰਿਤਹ॥
ਨਾਨਕ ਤਿਨ ਸਦ ਬਲਿਹਾਰੇ ਜਿਨਾ ਧਿਆਨੁ ਪਾਰਬ੍ਰਹਮਣਹ॥੧॥੧੪॥
(ਸਲੋਕ, ਵਾਰ ਜੈਤਸਰੀ ਮ: ੫, ਪੰਨਾ ੭੦੯ )

'ਸੂਰਾ' ਅੰਮ੍ਰਿਤਸਰ, ਜੂਨ ੧੯੯੦


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article