A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਸ਼ਾਸਤਰ ਦੀ ਛਾਂ ਹੇਠ ਸ਼ਸਤਰ ਪਰੰਪਰਾ ਦਾ ਵਿਕਾਸ ਪੀਰੀ ਵਿਚ ਪਰਪੱਕ ਮਨੁੱਖ ਦੇ ਹੱਥ ਕ੍ਰਿਪਾਨ ਦਾ ਮੰਤਵ

Author/Source: GURSIKH Features

ਇਕ ਦੰਦ-ਕਥਾ ਪ੍ਰਚੱਲਤ ਹੈ ਕਿ ਇਕ ਸਾਧੂ ਕਿਸੇ ਦਰਿਆ ਦੇ ਕੰਢੇ ਬੈਠਾ ਸੀ ਕਿ ਅਚਾਨਕ ਉਸ ਦੀ ਨਿਗਾਹ ਪਾਣੀ ਵਿਚ ਡੁੱਬਦੇ ਇਕ ਠੂੰਹੇ ਤੇ ਪਈ। ਦਇਆ ਦੇ ਘਰ ਵਿਚ ਆਏ ਸਾਧ ਨੇ ਤੁਰੰਤ ਹੱਥ ਵਧਾ ਕੇ ਉਸ ਨੂੰ ਬਾਹਰ ਕੱਢਣਾ ਚਾਹਿਆ ਪਰ ਆਪਣੇ ਸੁਭਾਅ ਮੁਤਾਬਿਕ ਠੂੰਹੇ ਨੇ ਸਾਧ ਦੇ ਹੱਥ ਤੇ ਡੰਗ ਕੱਢ ਮਾਰਿਆ। ਸਾਧ ਦਾ ਹੱਥ ਤ੍ਰਬਕਿਆ ਤੇ ਠੂੰਹਾ ਫਿਰ ਪਾਣੀ ਵਿਚ ਡਿੱਗ ਪਿਆ। ਸਾਧ ਨੇ ਫਿਰ ਠੂੰਹੇ ਨੂੰ ਹੱਥ ਵਧਾ ਕੇ ਸਹਾਰਾ ਦਿੱਤਾ ਤੇ ਠੂੰਹੇ ਨੇ ਫਿਰ ਡੰਗ ਕੱਢ ਮਾਰਿਆ। ਇਸੇ ਤਰ੍ਹਾਂ ਕਈ ਵਾਰ ਹੋਇਆ। ਇਕ ਰਾਹਗੀਰ ਨੇ ਸਾਧ ਤੋਂ ਪੁੱਛਿਆ, "ਤੁਸੀਂ ਇਸ ਨੂੰ ਮਰਨ ਕਿਉਂ ਨਹੀਂ ਦਿੰਦੇ, ਕਾਹਨੂੰ ਡੰਗ ਖਾਈ ਜਾਂਦੇ ਹੋ?" ਸਾਧ ਨੇ ਜਵਾਬ ਦਿੱਤਾ, "ਡੰਗ ਮਾਰਨਾ ਉਸ ਦਾ ਸੁਭਾਅ ਹੈ ਤੇ ਉਸ ਦੀ ਜਾਨ ਬਚਾਉਣਾ ਮੇਰਾ ਫ਼ਰਜ਼ ਹੈ।"

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਅਨੇਕਾਂ ਅਜਿਹੇ ਦ੍ਰਿਸ਼ਟਾਂਤ ਮਿਲਦੇ ਹਨ, ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਜੀਵ ਆਪਣਾ ਮੂਲ-ਸੁਭਾਅ ਛੇਤੀ ਕੀਤੇ ਨਹੀਂ ਛੱਡਦਾ: |

-ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ॥ (ਨਟ ਮ: ੪, ਪੰਨਾ ੯੮੩)
-ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ॥ (ਵਾਰ ਮਾਝ ੧, ਸਲੋਕ ਮ: ੧, ਪੰਨਾ ੧੪੩)
-ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ॥ (ਗਉੜੀ ਸੁਖਮਨੀ ਮ: ੫, ਪੰਨਾ ੨੬੭)

ਸਦੀਆਂ ਤੋਂ ਤ੍ਰਾਹ ਤ੍ਰਾਹ ਕਰਦੀ ਲੋਕਾਈ ਨੂੰ ਜਦ ਅਕਾਲ ਪੁਰਖ ਨੇ ਮਿਹਰ ਦੇ ਘਰ ਵਿਚ ਆ ਕੇ ਗੁਰੂ ਨਾਨਕ ਰੂਪੀ ਤਾਰਣਹਾਰ ਰਹਿਬਰ ਬਖਸ਼ਿਆ ਤਾਂ ਖਾਸ ਤੌਰ ਤੇ ਹਿੰਦੁਸਤਾਨ ਸਦਾਉਂਦੇ ਇਸ ਖਿੱਤੇ ਵਿਚ ਠੰਡ ਵਰਤ ਗਈ। ਸਤਿਨਾਮ ਮੰਤਰ ਦੇ ਸ਼ੀਤਲ ਝੋਕੇ ਰਾਹੀਂ ਤਪਦੀ ਧਰਤੀ ਨੂੰ ਠੰਡਕ ਮਿਲੀ। ਲੇਕਿਨ ਰੱਬ ਅਤੇ ਇਨਸਾਨ ਵਿਚਕਾਰ ਸੁਆਰਥ ਦੀ ਕੰਧ ਬਣ ਕੇ ਖੜ੍ਹੇ ਬ੍ਰਾਹਮਣਵਾਦ ਨੂੰ ਗੁਰੂ ਨਾਨਕ ਸਾਹਿਬ ਦਾ ਲੋਕਾਈ ਨੂੰ ਤਾਰਨਾ ਸ਼ਾਇਦ ਨਾਗਵਾਰ ਗੁਜ਼ਰਿਆ। ਸਦੀਆਂ ਤੋਂ ਗੰਦ ਵਿਚ ਰਹਿਣ ਦੇ ਆਦੀ ਕਿਰਮਾਂ (ਕੀੜਿਆਂ) ਨੂੰ ਭਲਾ ਚੰਦਨ ਦੇ ਬੂਟਿਆਂ ਦੀਆਂ ਛਾਵਾਂ ਕਿਵੇਂ ਭਾਉਂਦੀਆਂ?

ਗੁਰੂ ਨਾਨਕ ਸਾਹਿਬ ਦੇ ਪਾਵਨ ਮਿਸ਼ਨ ਨੂੰ ਢਾਹ ਲਾਉਣ ਦਾ ਜਤਨ ਤਾਂ ਪੰਡੇ ਪੁਜਾਰੀਆਂ ਦੀ ਜਮਾਤ ਨੇ ਉਸੇ ਦਿਨ ਆਰੰਭ ਕਰ ਦਿੱਤਾ ਸੀ ਜਿਸ ਦਿਨ ਬਾਲ ਗੁਰੂ ਨਾਨਕ ਨੇ ਜਨੇਊ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪੁਜਾਰੀ ਜਮਾਤ ਨੂੰ ਸੱਤੀਂ ਕੱਪੜੀਂ ਅੱਗ ਉਸੇ ਦਿਨ ਲੱਗ ਗਈ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਸੂਰਜ ਵੱਲ ਕੰਡ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਣ ਦਾ ਚੋਜ ਰਚਾਇਆ। ਬ੍ਰਾਹਮਣ ਵਿਚਾਰੇ ਦੀ ਰੋਜ਼ੀ-ਰੋਟੀ ਤਾਂ ਉਸੇ ਦਿਨ ਖੁੱਸ ਗਈ ਜਾਪਦੀ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ਕਹਿ ਕੇ ਸਦੀਆਂ ਤੋਂ ਦਬਾਏ ਗਏ ਲੋਕਾਂ ਨੂੰ ਆਪਣੇ ਗਲ਼ ਲਾਇਆ।

ਅਕਾਲ ਪੁਰਖ ਨੇ ਆਪਣੇ ਦਰੋਂ ਜੋ ਬਖਸ਼ਿਸ਼ਾਂ ਦਾ ਭੰਡਾਰ ਬਖਸ਼ ਕੇ, ਜੋ ਦਿਬ-ਦ੍ਰਿਸ਼ਟੀ ਬਖਸ਼ ਕੇ, ਗੁਰੂ ਨਾਨਕ ਸ਼ਾਹ ਫਕੀਰ ਨੂੰ ਧਰਤ ਲੁਕਾਈ ਦੀ ਸੁਧਾਈ ਹੇਤ ਚੜ੍ਹਾਇਆ ਸੀ ਉਸ ਦਿਬ-ਦ੍ਰਿਸ਼ਟੀ ਨੇ ਗੁਰੂ ਨਾਨਕ ਸਾਹਿਬ ਨੂੰ, ਲਹਿਣੇ ਨੂੰ ਅੰਗਦ ਕਰ ਦੇਣ ਦਾ ਰਾਹ ਦੱਸਿਆ। ਲਹਿਣਿਓਂ ਅੰਗਦ ਹੋਏ ਗੁਰੂ ਸਾਹਿਬ ਨੇ ਜਦ ਦੂਸਰੇ ਜਾਮੇ ਨੂੰ ਧਾਰਿਆ ਤਾਂ ਠੂੰਹੇ ਦੀ ਡੰਗ ਮਾਰਨ ਦੀ ਪਰਵਿਰਤੀ ਨੂੰ ਵਾਚਦਿਆਂ ਹੋਇਆਂ ਹੀ ਆਪਣੇ ਸਿੱਖਾਂ ਨੂੰ ਮੱਲ ਅਖਾੜੇ ਸਜਾਉਣ ਦਾ ਹੁਕਮ ਦਿੱਤਾ।
"ਭਾਈ! ਠੂੰਹੇ ਨੇ ਤਾਂ ਆਪਣੀ ਪਰਵਿਰਤੀ ਛੱਡਣੀ ਨਹੀਂ ਤੇ ਜਗਤ ਉਧਾਰਣਹਾਰ ਗੁਰੂ ਨਾਨਕ ਸਾਹਿਬ ਨੇ ਡੰਗ ਖਾਣ ਹਿਤ ਆਪਣੇ ਹੱਥ ਤਾਂ ਮਜ਼ਬੂਤ ਕਰਨੇ ਹੀ ਹਨ ਨਾ!"

ਫਿਰ ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ ਦੀ ਖੇਡ ਵੀ ਤਾਂ ਦਸਵੇਂ ਜਾਮੇ ਵਿਚ ਆ ਕੇ ਵਰਤਾਉਣੀ ਸੀ। ਸੋ ਆਪਣੇ ਪੰਥ (ਗੁਰਸਿੱਖਾਂ) ਨੂੰ ਬਾਣੀ ਰਾਹੀਂ ਆਤਮਿਕ ਮਜ਼ਬੂਤੀ ਦੇਣ ਦੇ ਨਾਲ ਨਾਲ ਮੱਲ ਅਖਾੜੇ ਸਜਾ ਕੇ, ਡੰਡ ਬੈਠਕਾਂ ਮਾਰਨ, ਕੁਸ਼ਤੀਆਂ ਲੜਨ, ਘੋਲ ਕਰਨ ਦੇ ਹੁਕਮ ਆਪਣੇ ਪੰਥ ਨੂੰ ਸਰਰੀਕ ਪੱਖੋਂ ਮਜ਼ਬੂਤ ਕਰਨ ਦਾ ਵਸੀਲਾ ਬਣਾਏ।

ਪਾਖੰਡ ਕਰਮਾਂ ਵਿਚ ਗ੍ਰਸਤ ਬ੍ਰਾਹਮਣ ਸ਼੍ਰੇਣੀ ਹੀ ਤਾਂ ਸਿਰਫ ਜਗਤ ਤਾਰਨ ਦੇ ਗੁਰੂ ਨਾਨਕ ਸਾਹਿਬ ਦੇ ਮੂਲ ਉਦੇਸ਼ ਦੇ ਦੁਸ਼ਮਣ ਨਹੀਂ ਸੀ ਬਲਕਿ ਸਮੇਂ ਦੇ ਮੁਗ਼ਲ ਹਾਕਮ ਵੀ ਤਾਂ ਲੋਕਾਈ ਦੇ ਡੁੱਬਣ ਵਿਚ ਹੀ ਆਪਣਾ ਹਿਤ ਦੇਖਦੇ ਸਨ। ਸੋ ਲਾਜ਼ਮੀ ਸੀ ਕਿ ਭਵਿੱਖ ਦੇ ਖਾਲਸੇ ਨੂੰ ਹੁਣ ਤੋਂ ਹੀ ਤਨ-ਮਨ ਕਰਕੇ ਡੰਗ ਖਾਣ, ਡੰਗ ਜਰਨ ਲਈ ਤਿਆਰ ਕੀਤਾ ਜਾਂਦਾ। ਆਪਣੇ ਪੰਜ ਜਾਮਿਆਂ ਤਕ ਗੁਰੂ ਨਾਨਕ ਸਾਹਿਬ ਨੇ ਇਹ ਕਾਰਜ ਅਤਿਅੰਤ ਹੀ ਸਮੇਂਬੱਧ ਅਤੇ ਯੋਜਨਾਬੱਧ ਤਰੀਕੇ ਨਾਲ ਸਿਰੇ ਚੜ੍ਹਾਇਆ। ਪੰਜਵੇਂ ਜਾਮੇ ਤਕ ਸਮੇਂ ਦੇ ਹਾਕਮਾਂ ਦੁਆਰਾ ਜਗਤ ਤਾਰਨ ਦੇ ਕਾਰਜ ਵਿਚ ਲੀਨ ਗੁਰੂ ਸਾਹਿਬ ਨੂੰ ਜਦ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤਾਂ ਛੇਵੇਂ ਗੁਰੂ ਸਾਹਿਬ ਨੇ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਪੰਥ ਦੇ ਮਜ਼ਬੂਤ ਹੋਏ ਤਨ ਨੂੰ ਮੀਰੀ ਦੀ ਬਖਸ਼ਿਸ਼ ਵੀ ਕਰ ਦਿੱਤੀ।

ਦੁਨਿਆਵੀ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ, ਬਸ ਇਥੋਂ ਹੀ ਆਰੰਭ ਹੁੰਦੀ ਹੈ, ਸਿੱਖੀ ਵਿਚ ਸ਼ਸਤਰਬੱਧ ਸੰਘਰਸ਼ ਦੀ ਪਰੰਪਰਾ। ਲੇਕਿਨ ਪੰਥ ਦੇ ਹੱਥ ਮੀਰੀ ਦੀ ਕ੍ਰਿਪਾਨ ਫੜਾਉਣ ਤੋਂ ਪਹਿਲਾਂ ਚਾਰ ਜਾਮਿਆਂ ਦੇ ਲੰਮੇ ਸਮੇਂ ਦੇ ਕਾਲ ਦੌਰਾਨ ਪੰਥ (ਗੁਰਸਿੱਖਾਂ) ਨੂੰ ਪੀਰੀ ਦੇ ਵਿਚ ਪਰਪੱਕ ਕਰਨ ਦਾ ਜੋ ਪੱਖ ਹੈ ਅਤੇ ਪੰਜਵੇਂ ਜਾਮੇ ਵਿਚ ਸ਼ੀਤਲਤਾ, ਸ਼ਾਂਤੀ, ਸਹਿਣਸ਼ੀਲਤਾ ਦੇ ਘਰ ਵਿਚ ਰਹਿ ਕੇ ਸ਼ਹਾਦਤ ਦੇਣ ਦਾ ਸਿਖਿਆ ਰੂਪੀ ਪੱਖ ਆਮ ਦੁਨਿਆਵੀ ਲੋਕਾਂ ਦੀ ਸਮਝ ਤੋਂ ਪਰ੍ਹੇ ਹੀ ਰਹਿ ਗਿਆ ਜਾਪਦਾ ਹੈ।

ਪੀਰੀ ਦੇ ਹਰਿਮੰਦਰ ਦੀ ਸਾਜਨਾ ਦਾ ਕਾਰਜ ਪੰਜਵੇਂ ਜਾਮੇ ਵਿਚ ਸੰਪੂਰਨ ਕਰ ਲਿਆ ਗਿਆ ਸੀ। ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਸ਼ਾਸਤਰ ਦਾ ਰੂਪ ਦੇ ਕੇ ਸ਼ਸਤਰ ਫੜਾਉਣ ਤੋਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ (ਪੋਥੀ ਸਾਹਿਬ) ਦੀ ਸਾਜਨਾ ਕਰਕੇ ਸ਼ਸਤਰ ਚਲਾਉਣ, ਸ਼ਸਤਰ ਦੀ ਯੋਗ ਵਰਤੋਂ ਕਰਨ ਦਾ ਸੰਵਿਧਾਨ ਤਿਆਰ ਕੀਤਾ ਗਿਆ। ਉਸ ਤੋਂ ਉਪਰੰਤ ਹੀ ਪੀਰੀ ਦੇ ਹਰਿਮੰਦਰ ਦੇ ਸਨਮੁਖ ਮੀਰੀ ਦੇ ਤਖ਼ਤ ਦੀ ਸਾਜਨਾ ਕੀਤੀ ਗਈ। ਮੀਰੀ ਦੇ ਇਸ ਤਖ਼ਤ ਦੇ ਫੈਸਲੇ ਪੀਰੀ ਦੇ ਹਰਿਮੰਦਰ ਨੂੰ ਪ੍ਰਤੱਖ ਸਾਹਮਣੇ ਰੱਖ ਕੇ, ਉਸ ਤੋਂ ਇਲਾਹੀ ਰੋਸ਼ਨੀ (ਮਾਰਗ ਦਰਸ਼ਨ) ਲੈਂਦਿਆਂ ਕੀਤੇ ਜਾਣ ਦਾ ਧੁਰਾ ਬੰਨ੍ਹਿਆ ਗਿਆ।

ਛੇਵੇਂ ਜਾਮੇ ਵਿਚ ਆਪਣੇ ਸਿੱਖਾਂ ਨੂੰ ਚੰਗੇ ਸ਼ਸਤਰ ਅਤੇ ਚੰਗੇ ਘੋੜੇ ਲਿਆਉਣ ਦੇ ਫ਼ਰਮਾਨ ਕਰਨ ਤੋਂ ਕਿਤੇ ਪਹਿਲਾਂ ਹੀ ਗੁਰੂ ਸਾਹਿਬ ਨੇ ਮਨੁੱਖੀ ਸਰੀਰ ਵਿਚ ਵੜ ਬੈਠੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਠੂੰਹਿਆਂ ਨੂੰ ਨਾਮ-ਬਾਣੀ ਦੇ ਸ਼ਸਤਰ ਨਾਲ ਸੋਧਣ ਦੀ ਸਿਖਲਾਈ ਚੰਗੀ ਤਰ੍ਹਾਂ ਦਿੱਤੀ ਹੋਈ ਸੀ। ਨਹੀਂ ਤਾਂ ਭਲਾ ਇਨ੍ਹਾਂ ਪੰਜ ਠੂੰਹਿਆਂ ਨੂੰ ਕਾਬੂ ਕੀਤੇ ਬਿਨਾਂ ਇਨ੍ਹਾਂ ਵਿਚ ਗ੍ਰਸਤ ਮਨੁੱਖਾਂ ਦੇ ਹੱਥ ਵਿਚ ਸ਼ਸਤਰ ਫੜਾ ਕੇ ਇਨ੍ਹਾਂ ਜ਼ਾਲਮ ਠੂੰਹਿਆਂ ਦੀ ਦੂਜੀ ਜਮਾਤ ਤਿਆਰ ਕਰਨੀ ਸੀ?

ਸਿੱਖੀ ਦੇ ਮੂਲ ਉਦੇਸ਼ ਸਰਬੱਤ ਦੇ ਭਲੇ ਨੂੰ ਸਿਰੇ ਚਾੜ੍ਹਨ ਹਿਤ ਖੇਡ ਤਾਂ ਰਚਾਉਣੀ ਹੀ ਪੈਣੀ ਸੀ। ਗੁਰੂ-ਕਾਲ ਵਿਚ ਹੋਈਆਂ ਸ਼ਸਤਰਬੱਧ ਜੰਗਾਂ ਕਿਸੇ ਰਾਜਸੀ ਹਿਤ ਲਈ ਨਾ ਹੋ ਕੇ ਸਰਬੱਤ ਦੇ ਭਲੇ, ਜਗਤ ਉਧਾਰਣ ਦੇ ਮੂਲ ਉਦੇਸ਼ ਨੂੰ ਸਿਰੇ ਲਾਉਣ ਦੇ ਜਤਨ ਵਜੋਂ ਹੋਈਆਂ। ਜ਼ਾਲਮ ਹੋ ਚੁਕੇ ਠੂੰਹਿਆਂ ਨੂੰ ਤਾਰਨ ਹਿਤ ਮਜਬੂਰੀ ਵਸ ਹੱਥ ਸਖ਼ਤ ਕਰ ਕੇ ਉਸ ਦੇ ਡੰਗਾਂ ਤੋਂ ਬਚਣਾ ਵੀ ਤਾਂ ਲਾਜ਼ਮੀ ਹੈ ਨਹੀਂ ਤਾਂ ਆਖਰਕਾਰ ਡੰਗ ਖਾ-ਖਾ ਕੇ ਥੱਕ ਚੁਕੇ ਹੱਥ ਨੇ ਭਲਾ ਠੂੰਹੇ ਨੂੰ ਕਿਵੇਂ ਬਚਾਉਣਾ ਹੋਇਆ? ਠੂੰਹਾ ਤਾਂ ਫਿਰ ਵੀ ਡੁੱਬਿਆ ਹੀ ਡੁੱਬਿਆ!

ਦਸਮ ਪਾਤਸ਼ਾਹ ਨੇ ਜਦ ਖੰਡੇ ਦੀ ਪਾਹੁਲ ਬਖਸ਼ ਕੇ ਸ਼ਸਤਰ ਧਾਰਨ ਕਰਨ ਦੇ ਸਿਧਾਂਤ ਨੂੰ ਲਾਜ਼ਮੀ ਬਣਾਇਆ ਤਾਂ ਜਿਹੜੇ ਪੰਥ ਦੇ ਹੱਥਾਂ ਵਿਚ ਸ਼ਸਤਰ ਫੜਾਏ ਗਏ, ਉਹ ਸ਼ਸਤਰ ਵਿੱਦਿਆ ਤੋਂ ਪਹਿਲਾਂ ਸ਼ਾਸਤਰ ਵਿੱਦਿਆ ਰਾਹੀਂ ਜਗਤ ਤਾਰਨ ਦੀ ਕਲਾ ਸਿੱਖ ਚੁਕਾ ਸੀ। ਉਸ ਦੇ ਹੱਥ ਵਿਚ ਫੜੇ ਸ਼ਸਤਰ ਦੁਆਰਾ ਕਿਸੇ ਦਾ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ। ਸ਼ਾਸਤਰ ਦੇ ਨਾਲ ਸ਼ਸਤਰ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਹੀ ਜੈ ਤੇਗੰ ਦਾ ਅਵਾਜ਼ਾ ਬੁਲੰਦ ਕੀਤਾ ਗਿਆ:

ਅਸ, ਕ੍ਰਿਪਾਨ, ਖੰਡੋ, ਖੜਗ, ਤੁਪਕ, ਤਬਰ ਅਰ ਤੀਰ॥
ਸੈਫ਼, ਸਿਰੋਹੀ, ਸੈਹਥੀ, ਯਹੈ ਹਮਾਰੈ ਪੀਰ॥ (ਪਾ: ੧੦)

ਦੇ ਬਚਨਾਂ ਨੇ ਸ਼ਸਤਰਾਂ ਦੇ ਮਹੱਤਵ ਨੂੰ ਸਮਝਾਇਆ। ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ, ਦੇ ਸੁਪਨੇ ਨੇ ਜਦ ਪ੍ਰਤੱਖ ਰੂਪ ਧਾਰਨ ਕੀਤਾ ਤਾਂ ਜਗਤ ਉਧਾਰ ਦਾ ਸੱਚਾ ਮੂਲ ਉਦੇਸ਼ ਸਾਕਾਰ ਹੋਣ ਵੱਲ ਵਧਦਾ ਸਪਸ਼ਟ ਦਿੱਸ ਪਿਆ:

ਖ਼ਾਲਸਾ ਸੋਇ ਨਿਰਧਨ ਕਉ ਪਾਲੇ।
ਖ਼ਾਲਸਾ ਸੋਇ ਦੁਸ਼ਟ ਕਉ ਗਾਲੈ।

ਵਾਲਾ ਕਾਰਜ ਆਰੰਭ ਹੋਇਆ। ਦਸਮ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ ਉਪਰੰਤ ਹੋਏ ਸ਼ਸਤਰਬੱਧ ਸੰਘਰਸ਼ਾਂ ਵਿਚ ਕਦੇ ਵੀ ਖਾਲਸੇ ਨੇ ਸ਼ਾਸਤਰ ਦੇ ਸੰਦੇਸ਼ ਨੂੰ ਨਹੀਂ ਛੱਡਿਆ। ਸ਼ਾਸਤਰ ਦਾ ਸੰਦੇਸ਼ ਮੂਲ ਉਦੇਸ਼ ਰਿਹਾ ਤੇ ਸ਼ਸਤਰ ਸਦਾ ਉਦੇਸ਼ ਹਾਸਲ ਕਰਨ ਦਾ ਵਸੀਲਾ। ਵਸੀਲਿਆਂ ਤੋਂ ਬਿਨਾਂ ਉਦੇਸ਼ ਹਾਸਲ ਨਹੀਂ ਕੀਤੇ ਜਾ ਸਕਦੇ। ਕਮਜ਼ੋਰ ਹੱਥਾਂ ਨੇ ਭਲਾ ਕਿਸੇ ਨੂੰ ਕੀ ਤਾਰਨਾ ਹੋਇਆ? ਇਹੀ ਮੂਲ ਸਿਧਾਂਤ ਸਿੱਖੀ ਦਾ ਅਹਿਮ ਪੱਖ ਹੈ। ਇਸੇ ਸਿਧਾਂਤ ਨੇ ਸੰਤ-ਸਿਪਾਹੀ ਰੂਪੀ ਸੰਪੂਰਨ ਮਨੁੱਖ ਦੀ ਸਾਜਨਾ ਕੀਤੀ।

ਇਸ ਸੰਪੂਰਨ ਖ਼ਾਲਸੇ ਨੂੰ ਦਸ ਜਾਮਿਆ ਤਕ, ਨਿਰਭਉ, ਨਿਰਵੈਰੁ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਗਿਆ ਸੀ ਅਤੇ ਆਪਣੇ ਨਿਰਭਉ, ਨਿਰਵੈਰੁ ਇਸ਼ਟ ਦੇ ਇਨ੍ਹਾਂ ਗੁਣਾਂ ਦੇ ਧਾਰਨੀ, ਨਿਰਭਉ ਹੋ ਚੁਕੇ ਖਾਲਸੇ ਨੇ ਕਦੀ ਰਣਤੱਤੇ ਵਿਚ ਕੰਡ ਨਹੀਂ ਵਿਖਾਈ; ਨਿਰਵੈਰੁ ਹੋਣ ਦੇ ਗੁਣ ਨੇ ਉਸ ਨੂੰ ਕਿਸੇ ਦੋਸ਼ੀ ਤੇ ਵੀ ਜ਼ੁਲਮ ਨਹੀਂ ਕਰਨ ਦਿੱਤਾ। ਹੰਕਾਰੇ ਹੋਏ ਠੂੰਹਿਆਂ ਨੂੰ ਮਾਰਨਾ ਨਹੀਂ, ਉਨ੍ਹਾਂ ਦੇ ਮਨੋਂ ਹੰਕਾਰ ਦੇ ਰੋਗ ਨੂੰ ਸ਼ਾਸਤਰ ਨਾਲ ਅਤੇ ਸਰੀਰਕ ਬਲ ਦੇ ਹੰਕਾਰ ਨੂੰ ਸ਼ਸਤਰ ਨਾਲ ਸੋਧ ਕੇ ਉਨ੍ਹਾਂ ਨੂੰ ਤਾਰਨਾ ਹੀ ਖਾਲਸੇ ਦਾ ਮੂਲ ਸਿਧਾਂਤ ਰਿਹਾ।

ਸ਼ਸਤਰਹੀਨ ਹੋਏ ਸ਼ਾਸਤਰੀਆਂ ਤੋਂ ਜਗਤ-ਉਧਾਰ ਨਹੀਂ ਹੋ ਸਕਦਾ। ਜੀਵਨ ਹਮੇਸ਼ਾ ਸੰਤੁਲਨ ਮੰਗਦਾ ਹੈ। ਅਸੁੰਤਲਨ ਜੀਵਨ, ਇਕ ਪਾਸੜ ਝੁਕਾਅ, ਡੋਬਦਾ ਹੀ ਹੈ। ਖੰਡੇ ਦੀ ਦੋਹਰੀ ਧਾਰ ਇਹੀ ਸੰਦੇਸ਼ ਦਿੰਦੀ ਹੈ ਕਿ ਸ਼ਾਸਤਰ ਦੇ ਗਿਆਨ ਤੋਂ ਵਿਹੂਣਾ ਸ਼ਸਤਰਧਾਰੀ ਕਿਸੇ ਨੂੰ ਤਾਰਨ ਦਾ ਖਿਆਲ ਵੀ ਮਨ ਵਿਚ ਨਹੀਂ ਲਿਆ ਸਕਦਾ। ਤਾਕਤ ਦੇ ਜ਼ੋਰ ਨਾਲ ਜ਼ਾਲਮ ਹਾਕਮ ਤਾਂ ਪੈਦਾ ਹੋ ਸਕਦੇ ਹਨ ਪਰ ਸੰਪੂਰਨ ਮਨੁੱਖ ਰੂਪੀ ਸ਼ਖ਼ਸੀਅਤਾਂ ਨਹੀਂ।

- ਗੁਰਸਿਖ ਫੀਚਰਜ਼


1 Comments

  1. paramjeet singh new delhi August 19, 2010, 10:08 am

    raaj bina neh dharam chale hai
    dharam bina sab dale male hai

    Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article