ਸੰਗਤ ਦੇ ਜੋਸ਼ ਅੱਗੇ ਸਿਆਸੀ ਮਸੰਦਾਂ ਅਤੇ ਦਰਸ਼ਨ ਮੱਲੀਆਂ ਦੀ ਇਕ ਨਾ ਚੱਲੀ





(To view a Higher-Quality Video Click *HERE*)
 

(Read this article in English)

ਮੁਖਰਜੀ ਨਗਰ, ਨਵੀਂ ਦਿੱਲੀ (KP) - ਸਾਬਕਾ ਸਿੱਖ ਅਤੇ ਅਖੌਤੀ ਪ੍ਰੋ ਦਰਸਨ ਤੇ ਉਸਦੇ ਸਰਪਰਸੱਤ ਸਿਆਸੀ ਮਸੰਦ ਪਰਮਜੀਤ ਸਿੰਘ ਸਰਨਾ, ਪ੍ਰੋ ਹਰਮਿੰਦਰ ਸਿੰਘ ਤੇ ਸਾਥੀਆਂ ਨੂੰ ਦਿੱਲੀ ਦੀ ਸੰਗਤ ਸਾਹਮਣੇ ਝੁਕਣਾਂ ਪਿਆ ਅਤੇ ਦਿੱਲੀ ਕਮੇਟੀ ਦੀ ਟਾਸਕ ਫੋਰਸ, ਦਿੱਲੀ ਪੁਲਿਸ ਦੀ ਸ਼ਤਰ-ਛਾਇਆ ਅਤੇ ਆਪਣੇ ਅਖੌਤੀ ਮਿਸ਼ਨਰੀਆਂ ਦੀ ਬਹੁਤਾਤ ਹੁੰਦਿਆਂ ਵੀ ੧ ਮਾਰਚ ੨੦੧੦ ਦੀ ਸ਼ਾਮ ਨੂੰ ਸਾਬਕਾ ਸਿੱਖ ਤੇ ਅਖੌਤੀ ਪ੍ਰੋ ਰਾਗੀ ਦਰਸ਼ਨ ਕੀਰਤਨ ਨਾ ਕਰ ਸਕਿਆ।

 ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿਚੋਂ ਛੇਕੇ ਗਏ ਅਖੌਤੀ ਪ੍ਰੋ  ਦਰਸ਼ਨ ਬਾਰੇ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਚਨੌਤੀ ਦੇਣ ਲਈ ਦਿੱਲੀ ਦੇ ਇਤਿਹਾਸਿਕ ਗੁਰਧਾਮਾਂ ਤੇ ਕਾਬਜ ਮਸੰਦਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਇਹ ਪੰਥ ਵਿਰੋਧੀ ਮਸੰਦ ਲਾਬੀ ਇਕ ਅਖੌਤੀ ਵਿਸ਼ਵ ਸਮੇਲਨ ਸੱਦ ਕੇ ਸਾਬਕਾ ਸਿੱਖ ਦਰਸ਼ਨ ਵਿਰੁਧ ਹੋਏ ਹੁਕਮਨਾਮੇ ਨੂੰ ਰੱਦ ਕਰਵਾਉਣ ਦੀ ਸਾਜ਼ਿਸ ਰੱਚ ਰਹੀ ਹੈ। ਇਸ ਸਾਜਿਸ਼ ਦੇ ਚੱਲਦਿਆਂ ਸਰਨਾਂ ਭਰਾਵਾਂ ਦੀਆਂ ਸਿਫਾਰਸ਼ਾਂ ਤੇ ਖਰਚੇ ਤੇ ਸਾਬਕਾ ਸਿੱਖ ਅਖੋਤੀ ਰਾਗੀ ਦਰਸ਼ਨ ਨੇ ਦੇਸ਼ ਦੇ ਵੱਖ-੨ ਭਾਗਾਂ ਵਿਚ ਕੁਝ ਪ੍ਰੋਗਰਾਮ ਕੀਤੇ ਹਨ। ਇਹਨਾਂ ਵਿਚੋਂ ਬਹੁਤੇ ਕੀਰਤਨ ਪ੍ਰੋਗਰਾਮ ਚੋਰੀ ਛਿਪੇ ਘਰਾਂ ਵਿਚ ਹੀ ਕੀਤੇ ਗਏ ਤੇ ਕੁਝ ਸੰਗਤਾਂ ਦੁਆਰਾ ਰੋਕੇ ਗਏ। ਜੇ ਸਥਾਨਕ ਇਲਾਕਾਈ ਜਾਂ ਮੁਹੱਲਾਈ ਪੱਧਰ ਦੇ ਗੁਰਦੁਆਰਿਆਂ ਤੇ ਕੁਝ ਪ੍ਰੋਗਰਾਮ ਕੀਤੇ ਵੀ ਗਏ ਸਨ ਤਾਂ ਉਹਨਾਂ ਦੀ ਪੂਰਨ ਸੂਚਨਾ ਸੰਗਤ ਨੂੰ ਨਹੀਂ ਦਿੱਤੀ ਗਈ ਤਾਂ ਕਿ ਕੋਈ ਵਿਰੋਧ ਨਾ ਉਪਜ ਸਕੇ। 

 ਲੇਕਿਨ ਥੋੜਾ ਜਿਹਾ ਤੇਜ ਰਫਤਾਰ ਚੱਲਣ ਦੀ ਤਾਂਗ ਵਿਚ ਇਹ ਧੜਾ ਉਸ ਸਮੇਂ ਮੂੰਹ ਦੇ ਭਾਰ ਡਿੱਗਾ ਜਦੋਂ ੧ ਮਾਰਚ ੨੦੧੦ ਨੂੰ ਗੁਰੁਦਆਰਾ ਸ੍ਰੀ ਗੁਰੁ ਸਿੰਘ ਸਭਾ, ਮੁਖਰਜੀ ਨਗਰ ਵਿਖੇ ਦਰਸ਼ਨ ਰਾਗੀ ਦੇ ਪ੍ਰੋਗਰਾਮ ਦੇ ਪੈਮਫਲੇਟ ਤੇ ਵੱਡੇ-੨ ਇਸ਼ਤਿਹਾਰੀ ਬੋਰਡ ਇਹਨਾਂ ਨੇ ਦਿੱਲੀ ਦੇ ਕੁਝ ਇਲਾਕਿਆਂ ਵਿਚ ਲਗਾ ਦਿੱਤੇ। ਜਿਸ ਤੋਂ ਜਾਗਰੁਕ ਸਿੱਖ ਜਥੇਬੰਦੀਆਂ, ਨੌਜਵਾਨ ਵਰਗ ਅਤੇ ਸਿੱਖ ਸੰਗਤਾਂ ਨੇ ਆਪਸ ਵਿਚ ਬੜੀ ਸੂਝ-ਬੂਝ ਅਤੇ ਤਾਲਮੇਲ ਵਾਲੀ ਸਾਂਝ ਨਾਲ ਇਹਨਾਂ ਨੂੰ ਸਬਕ ਸਿਖਾਉਣ ਦੀ ਕਾਰਵਾਈ ਆਰੰਭ ਕਰ ਦਿੱਤੀ। ਜਿਸ ਦੇ ਤਹਿਤ ਦਿੱਲੀ ਦੇ ਕੁਝ ਸਿੱਖ ਨੌਜਵਾਨਾਂ ਵਲੋਂ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਇਕ ਪੱਤਰ ਭੇਜਿਆ ਗਿਆ ਜਿਸ ਵਿਚ ਉਹਨਾਂ ਨੇ ਹੋ ਰਹੀਂ ਹੁਕਮਨਾਮੇਂ ਦੀ ਉਲੰਘਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੋਸੀ ਵਿਅਕਤੀਆਂ ਦੇ ਨਾਮ ਵੀ ਦਿੱਤੇ। ਜਿਸ ਪੱਤਰ ਦੀ ਖਬਰ ਅਗਲੇ ਦਿਨ ਪੰਜਾਬ ਦੀਆਂ ਕਈ ਅਖਬਾਰਾਂ ਦੀ ਸੁਰਖੀਆਂ ਵਿਚ ਰਹੀ, ਲੇਕਿਨ ਸੂਝਵਾਨ ਸਿੱਖ ਸੰਗਤ ਭਲੀ ਪ੍ਰਕਾਰ ਜਾਣੂ ਸਨ ਕਿ ਇਹ ਲਾਬੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੈ ਅਤੇ ਸਿੰਘ ਸਾਹਿਬਨਾਂ ਨੂੰ ਪੱਤਰ ਲਿਖਣ ਦਾ ਇਹਨਾਂ ਦੀ ਠੀਢ ਮਾਨਸਿਕਤਾ ਉੱਤੇ ਕੋਈ ਅਸਰ ਨਹੀਂ ਹੋਣਾ। ਜਿਸ ਨੂੰ ਮੁੱਖ ਰੱਖਦਿਆਂ ਉੱਤਰੀ ਦਿੱਲੀ ਦੇ ਡਿਪਟੀ ਕਮਿਸ਼ਨਰ ਜੈਡ. ਯੂ. ਸਦੀਕੀ ਨੂੰ ਇਸ ਮਾਮਲੇ ਦੀ ਗਭੀਰਤਾ ਬਾਰੇ ਇਕ ਪੱਤਰ ਲਿਖਿਆ ਗਿਆ ਅਤੇ ਇਸ ਦੀਆਂ ਕਾਪੀਆਂ ਦਿੱਲੀ ਪੁਲਿਸ ਕਮਿਸ਼ਨਰ ਵਾਏ.ਐਸ. ਡਡਵਾਲ ਅਤੇ ਲੈਫਟੀਨੇਟ ਗਵਰਨਰ ਤਜੇਂਦਰ ਖੰਨਾਂ ਨੂੰ ਵੀ ਭੇਜੀਆਂ ਗਈਆਂ।

(View complaint to Deputy Commissioner)
(View complaint to Delhi Police)

ਦੂਸਰੇ ਪਾਸੇ ਸਰਨਾਂ ਭਰਾਵਾਂ ਅਤੇ ਪ੍ਰੋ. ਹਰਮਿੰਦਰ ਸਿੰਘ ਨੇ ਆਪਣਾ ਸਿਆਸੀ ਜ਼ੋਰ ਲਾਉਂਦਿਆਂ ਆਪਣੇ ਕਾਂਗਰਸੀ ਸਿਆਸੀ ਆਕਾਂਵਾਂ ਕੋਲੋ ਪੁਲਿਸ ਮਹਿਕਮੇ ਨੂੰ ਫੂਨ ਆਦਿ ਕਰਵਾ ਕੇ ਸੈਂਕੜੈ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਪ੍ਰੋਗਰਾਮ ਕਰਵਾਉਣ ਦਾ ਪ੍ਰਬੰਧ ਕਰ ਲਿਆ। ਜਿਸ ਦੇ ਤਹਿਤ ਦਿੱਲੀ ਦੇ ਕੁਝ ਸਿੱਖ ਨੌਜਵਾਨਾਂ ਦੇ ਖਿਲਾਫ ਇਕ ਝੂਠੀ ਸਿਕਾਇਤ ਮੁਖਰਜੀ ਨਗਰ ਦੇ ਥਾਣੇ ਵਿਚ ਪ੍ਰੋ. ਹਰਮਿੰਦਰ ਸਿੰਘ, ਗੁਰਦੁਆਰੇ ਦੇ ਪ੍ਰਧਾਨ ਤ੍ਰਲੋਚਨ ਸਿੰਘ, ਸਤਨਾਮ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਕਰਵਾਈ ਗਈ। ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਦਿੱਲੀ ਪੁਲਿਸ ਵਲੋਂ ਭਾਈ ਹਰਮਿੰਦਰ ਸਿੰਘ, ਭਾਈ ਕੁਲਬੀਰ ਸਿੰਘ, ਭਾਈ ਹਰਬਿੰਦਰ ਸਿੰਘ, ਭਾਈ ਹਰਜੀਤ ਸਿੰਘ ਅਤੇ ਕੁਝ ਹੋਰ ਸਿੱਖ ਨੌਜਵਾਨਾਂ ਨੂੰ ਦੁਪਹਿਰ ੨ ਵਜੇ ਤੋਂ ਥਾਣੇ ਵਿਚ ਬਠਾ ਲਿਆ।  

ਇਹਨਾਂ ਨੌਜਵਾਨਾਂ ਵਲੋਂ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਮੁਖਰਜੀ ਨਗਰ ਥਾਣੇ ਵਿਚ ਹੀ ਇਕ ਅਰਜੀ ਹੋਰ ਦਿੱਤੀ ਗਈ ਜਿਸ ਵਿਚ ਇਹ ਸ਼ੰਕਾ ਪ੍ਰਗਟ ਕੀਤੀ ਗਈ ਕਿ ਪ੍ਰੋ  ਦਰਸ਼ਨ ਭਾਰਤੀ ਕਾਨੂੰਨ ਦੀ ਧਾਰਾ ੨੯੫ਅ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕਾਰਵਾਈ ਅੱਜ ਰਾਤ ਕਰੇਗਾ ਤੇ ਪੁਲਿਸ ਨੂੰ ਅਜਿਹਾ ਕਰਨ ਤੋਂ ਉਸ ਨੂੰ ਰੋਕਣਾ ਚਾਹੀਦਾ ਹੈ। ਇਹਨਾਂ ਨੌਜਵਾਨਾਂ ਨੂੰ ਪੁਲਿਸ ਨੇ ਦੇਰ ਰਾਤ ਤੱਕ ਥਾਣੇ ਵਿਚ ਹੀ ਰੋਕ ਰੱਖਿਆ ਤਾਂਕਿ ਉਹ ਵਿਰੋਧ ਕਰਨ ਲਈ ਪ੍ਰੋਗਰਾਮ ਵਿਚ ਨਾ ਪਹੁੰਚ ਸਕਣ। ਲੇਕਿਨ ਦਿੱਲੀ ਦੇ ਵੱਖ-੨ ਇਲਾਕਿਆਂ ਵਿਚੋਂ ਬਹੁਤ ਸਾਰੇ ਜਾਗਰੂਕ ਨੌਜਵਾਨਾਂ ਦੇ ਜਥੇ ਅਤੇ ਸੰਗਤਾਂ ਦੇ ਪ੍ਰਭਾਵ ਅਤੇ ਦਬਾਅ ਹੇਠ ਅਕਾਲੀ ਦਲ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਗਰੇਟਰ ਕੈਲਾਸ ਵੀ ਗੁਰਦੁਆਰਾ ਸਾਹਿਬ ਪਹੁੰਚੇ। ਗੁਰਦੁਆਰਾ ਸਾਹਿਬ ਨੂੰ ਸਰਨਾਂ ਭਰਾਵਾਂ ਦੀ ਛਹਿ ਤੇ ਦਿੱਲੀ ਪੁਲਿਸ ਨੇ ਭਾਰੀ ਛਾਉਣੀ ਵਿਚ ਤਬਦੀਲ ਕਰ ਦਿੱਤਾ, ਮੁੱਖ ਦੁਵਾਰ ਨੂੰ ਬੰਦ ਕਰਕੇ ਵਜ਼ੀਰ ਖਾਂ ਦੀ ਕਚਹਿਰੀ ਵਾਂਗ ਛੋਟੇ ਗੇਟ ਰਾਹੀਂ ਇਕ-੨ ਵਿਅਕਤੀ ਦੀ ਤਲਾਸ਼ੀ ਲੈ ਕੇ ਗੁਰਦੁਆਰੇ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਖਾਸ ਤੌਰ ਤੇ ਦੁਮਾਲੇ ਅਤੇ ਵੱਡੀ ਕਿਪਾਨ ਪਾਈ ਨੌਜਵਾਨਾਂ ਨਾਲ ਬਤਮੀਜ਼ੀ ਕਰਕੇ ਉਹਨਾਂ ਨੂੰ ਗੁਰਦੁਆਰੇ ਦੇ ਬਾਹਰ ਸੜਕ ਤੇ ਵਿਛੀ ਹੋਈ ਦਰੀ ਤੇ ਬੈਠਣ ਲਈ ਕਿਹਾ ਗਿਆ, ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।



(Click Here to view full text of anti-Ragi Poster) 


ਨਿਯਤ ਯੋਜਨਾ ਮੁਤਾਬਿਕ ਪ੍ਰਬੰਧਕਾਂ ਨੇ ਆਪਣਾ ਪ੍ਰੋਗਰਾਮ ੬:੩੦ ਤੇ ਆਰੰਭ ਕਰ ਲਿਆ ਸੀ, ਲੇਕਿਨ ਪ੍ਰਬੰਧਕਾਂ ਦੀ ਸਰਮਨਾਕ ਹਾਰ ਉਦੋਂ ਹੋਈ ਜਦੋਂ ੮:੩੦ ਤੱਕ ਸਥਾਨਕ ਸੰਗਤ ਵਿਚੋਂ ਇਕ ਵੀ ਵਿਅਕਤੀ ਪ੍ਰੋਗਰਾਮ ਵਿਚ ਹਾਜ਼ਰ ਹੋਣ ਲਈ ਉੱਥੇ ਨਹੀਂ ਪਹੁੰਚਿਆ।



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਰਸੀ ਡਾਹ ਕੇ ਸ਼ਰਮਨਾਕ ਤਰੀਕੇ ਨਾਲ ਬੈਠਾ ਰਾਗੀ ਦਰਸ਼ਨ ਦਿਸ ਰਿਹਾ ਹੈ


ਲਗਭਗ ੮:੨੫ ਦੇ ਕਰੀਬ ਸਾਬਕਾ ਸਿੱਖ ਰਾਗੀ ਦਰਸ਼ਨ ਆਪਣੇ ਨਾਲ ਚਾਰ ਬੱਸਾਂ ਆਪਣੇ ਸਮਰਥਕਾਂ ਅਤੇ ਸਰਨਾਂ ਭਰਾਵਾਂ ਦੇ ਡੇਢ ਸੌ ਦੇ ਕਰੀਬ ਹਥਿਆਰਬੰਦ ਗੁੰਡਿਆਂ ਦੀ ਫੌਜ਼ ਨਾਲ ਗੁਰਦੁਆਰਾ ਸਾਹਿਬ ਪਹੁੰਚਿਆ, ਇਥੇ ਆ ਕੇ ਉਹ ਗੁਰੂ ਸਾਹਿਬ ਦੀ ਤਾਬਿਆਂ ਅਤੇ ਕੀਰਤਨੀ ਸਿੰਘਾਂ ਦੇ ਵਿਚਕਾਰ ਕੁਰਸੀ ਡਾਹ ਕੇ ਸ਼ਰਮਨਾਕ ਤਰੀਕੇ ਨਾਲ ਬੈਠ ਗਿਆ। ਜਦ ਪ੍ਰੋਗਰਾਮ ਦੇ ਆਯੋਜਕਾਂ ਨੇ ਰਾਗੀ ਦਰਸ਼ਨ ਨੂੰ ਸਟੇਜ ਤੇ ਬਲਾਉਣ ਬਾਰੇ ਅਨਾਉਂਸਮੈਂਟ ਕੀਤੀ ਤਾਂ ਸੰਗਤ ਵਿਚ ਮੌਜੂਦ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਨੇ ਆਪਣੇ-੨ ਤਰੀਕੇ ਵਿਰੋਧ ਆਰੰਭ ਕਰ ਦਿੱਤਾ। ਕਿਸੇ ਕੋਨੇ ਤੋਂ ਦੇਗ ਤੇਗ ਫਤਿਹ, ਅਕਾਲ ਤਖ਼ਤ ਮਹਾਨ ਹੈ, ਸਤਿਨਾਮ ਵਾਹਿਗੁਰੂ ਅਤੇ ਕਬਿਉ ਬਾਚ ਬੇਨਤੀ ਚੌਪਈ ਸਾਹਿਬ ਦੇ ਜਾਪ ਉੱਚੀ-੨ ਆਰੰਭ ਹੋ ਗਏ, ਜਿਸ ਨੂੰ ਦੇਖਦਿਆਂ ਸਰਨਾਂ ਭਰਾਵਾਂ ਦੇ ਪਾਲਤੂ ਗੁੰਡਿਆਂ ਨੇ ਜਾਪ ਕਰਨ ਵਾਲਿਆਂ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਜਿਸ ਨੂੰ ਵੇਖ ਕੇ ਇਉਂ ਜਾਪਦਾ ਸੀ ਕਿ ਨਰੈਣੂ ਮਹੰਤ ਦੀ ਰੂਹ ਪ੍ਰੋ ਹਰਮਿੰਦਰ ਅਤੇ ਸਰਨੇ ਵਿਚ ਵਿਆਪ ਗਈ ਹੋਵੇ ਅਤੇ ਉਹ ੨੧ ਫਰਵਰੀ ਵਾਲਾ ਨਨਕਾਣਾ ਸਾਹਿਬ ਦਾ ਸਾਕਾ ਦੋਹਰਾਉਣਾ ਚਾਹੁੰਦੇ ਹੋਣ। ਲੇਕਿਨ ਸੰਗਤ ਨੇ ਹਲੀਮੀ ਅਤੇ ਸਾਂਤੀਪੂਰਵਕ ਢੰਗ ਨਾਲ ਆਪਣਾ ਵਿਰੋਧ ਜਾਰੀ ਰੱਖਿਆ। ਇਸ ਦੌਰਾਨ ਕਾਫੀ ਕਿਸ਼ਮ ਦੇ ਬੋਲ-ਕਬੋਲ ਵੀ ਹੋਏ। ਅਖੀਰ ਵਿਚ ਹਾਰ ਕੇ ਸਾਬਕਾ ਸਿੱਖ ਰਾਗੀ ਦਰਸ਼ਨ ਆਪਣੀ ਹਾਰ ਨੂੰ ਛਪਾਉਣ ਲਈ ਆਪਣੀ ਕੁਰਸੀ ਤੋਂ ਉੱਠ ਕੇ ਮਾਇਕ ਲੈ ਕੇ ਖੜਾ ਹੋ ਗਿਆ, ਮੋਮੋ-ਠੱਗਣੀਆਂ ਗੱਲਾਂ ਕਰਨ ਤੋਂ ਬਾਅਦ ਅਖੀਰ ਵਿਚ ਕਿਹਾ ਕਿ ਮੈਂ ਕੀਰਤਨ ਆਪ ਹੀ ਨਹੀ ਕਰਨਾ ਚਾਹੁੰਦਾ ਸੀ। ਇਸ ਤੋਂ ਉਪਰੰਤ ਪ੍ਰਬੰਧਕਾਂ ਨੇ ਸਥਾਨਕ ਰਾਗੀ ਜਥੇ ਨੂੰ ਕਹਿ ਕੇ ਆਨੰਦ ਸਾਹਿਬ ਦਾ ਪਾਠ ਕਰਵਾ ਕੇ ਪ੍ਰੋਗਰਾਮ ਦੀ ਸਮਾਪਤੀ ਕਰਵਾ ਦਿੱਤੀ। ਰਾਤ ੧੦:੧੫ ਦੇ ਕਰੀਬ ਸਾਰੀਆਂ ਸੰਗਤਾਂ ਜੈਕਾਰਿਆਂ ਦੀ ਗੂੰਜ ਨਾਲ ਬਾਹਰ ਆ ਗਈ। ਦੂਜੇ ਪਾਸੇ ਮੁਖਰਜੀ ਨਗਰ ਥਾਣੇ ਦੇ ਐਸ.ਐਚ.ਉ. ਨੇ ਵੀ ਇਹ ਮਹਿਸੂਸ ਕੀਤਾ ਕਿ ਸੰਗਤਾਂ ਦੇ ਦਬਾਅ ਕਾਰਨ ਪੁਲਿਸ ਮੌਜੂਦਗੀ ਵਿਚ ਪ੍ਰੋਗਰਾਮ ਨਹੀਂ ਹੋ ਸਕਿਆਂ ਤਾਂ ਇਸ ਵਿਚ ਪੁਲਿਸ ਦਾ ਕੋਈ ਕਸੂਰ ਨਹੀਂ ਅਤੇ ਜੋ ਨੌਜਵਾਨ ਨਜਰਬੰਦ ਕੀਤੇ ਹੋਏ ਸਨ ਉਹਨਾਂ ਨੂੰ ਰਾਤ ੧੦:੩੦ ਕਰੀਬ ਦੇ ਘਰ ਜਾਣ ਲਈ ਕਹਿ ਦਿੱਤਾ।

 ਇਸ ਆਪੋ-ਧਾਪੀ ਵਿਚ ਪੰਥਕ ਡਾਟ ਆਰਗ (Panthic.org) ਦੇ ਕੁਝ ਵੀਰ ਆਪਣੇ ਮੋਬਾਇਲ ਕੈਮਰਿਆ ਨਾਲ ਇਸ ਘਟਨਾਂ ਦੀ ਰਿਕਾਡਿੰਗ ਕਰ ਰਹੇ ਸਨ ਤਾਂ ਉਹਨਾਂ ਲੋਕਾਂ ਵਲੋਂ ਇਹਨਾਂ ਵੀਰਾਂ ਨੂੰ ਰੋਕ ਦਿੱਤਾ ਗਿਆ ਅਤੇ ਬਾਹਰ ਆਣ ਸਮੇਂ ਉਹਨਾਂ ਦੀ ਤਲਾਸ਼ੀ ਲਈ ਗਈ ਅਤੇ ਉਹਨਾਂ ਦਾ ਮੋਬਾਇਲ ਕੈਮਰਾ ਚੈਕ ਕੀਤਾ ਗਿਆਂ, ਲੇਕਿਨ ਪੰਥਕ ਸਟਾਫਰ ਦੀ ਸੂਝ-ਬੂਝ ਨਾਲ ਇਹ ਰਿਕਾਡਿੰਗਾਂ ਸਾਡੇ ਤੱਕ ਪਹੁੰਚ ਸਕੀਆਂ । ਇਸ ਤੋਂ ਇਲਾਵਾ ਹੋਰ ਵੀਰ ਜਿਨਾਂ ਨੇ ਆਪਣੇ ਮੋਬਾਇਲਾਂ ਵਿਚ ਰਿਕਾਡਿੰਗਾਂ ਕੀਤੀਆਂ ਹੋਈਆਂ ਸਨ, ਉਹਨਾਂ ਦੇ ਵੀ ਇਹ ਰਿਕਾਰਡਿੰਗਾਂ ਪੰਥਕ ਡਾਟ ਕਾਮ (Panthic.org) ਨੂੰ ਮੁਹਈਆਂ ਕਰਵਾਈਆਂ, ਜਿਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ।

 ਮੀਣੇ ਮਸੰਦ, ਧੀਰ ਮੱਲੀਆਂ, ਰਾਮਰਾਈਆਂ, ਨਕਲੀ ਨਿਰੰਕਾਰੀਆਂ, ਰਾਧਾ ਸੁਆਮੀਆਂ, ਆਸ਼ੂਤੋਸ਼ੀਆਂ, ਸੱਚਾ ਸੌਦੀਏ, ਕਾਲੇ ਅਫਗਾਨੀਆਂ, ਸਪੋਕਸਮੈਨੀਆਂ, ਅਖੋਤੀ ਮਿਸ਼ਨਰੀਆਂ ਦੀ ਤਰ੍ਹਾਂ ਹੀ ਇਹ ਦਰਸ਼ਨ ਮਲੀਆਂ ਦੀ ਇਕ ਨਵੀਂ ਜਮਾਤ ਪੰਥ ਵਿਚ ਪੈਦਾ ਹੋ ਗਈ ਹੈ, ਹੁਣ ਇਸ ਘਟਨਾਂ ਤੋਂ ਬਾਅਦ ਉਹ ਆਪਣੇ ਬਚਾਅ ਦੇ ਰਸਤੇ ਲੱਭ ਰਹੀ ਹੈ।

 

There are (11) comments posted for this article.


POST FEEDBACK (Click to Expand)


 

Gurpreet Singh (March 3, 2010, 8:03 am)
Montreal,Canada





** Related Articles **


 ♦ Sikh Protest: Ragi and Cronies Routed and Humiliated in Toronto ... (Apr 2nd, 2010)

 ♦ UK Sikh Sangat Squashes Ragi Function in Southall (Mar 20th, 2010)

 ♦ Faux Ragi Stamp : The Deception Continues (Mar 16th, 2010)

 ♦ Delhi Sikh Sangat Confronts Ragi, Stops Misuse of Gurdwara Platfo... (Mar 3rd, 2010)

 ♦ Ragi Excommunicated from Khalsa Panth (Jan 29th, 2010)

 ♦ West Bengal Sikh Sangat Enforces Panthic Directive Against Hereti... (Jan 23rd, 2010)

 ♦ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ Press Statement on Asansol Incident (Jan 21st, 2010)

 ♦ Sri Akal Takht Sahib gives Ragi Final Ultimatum, before Excommuni... (Jan 7th, 2010)

 ♦ Nearly Ninety Sikh Organizations Request Strict Action Against He... (Jan 5th, 2010)

 ♦ Ragi Darshan Singh - A Traitor Amidst the Sikhs (Dec 25th, 2009)

 ♦ Baba Manochahal's Warning to Ragi Darshan Singh (Dec 25th, 2009)

 ♦ Akal Takht Sahib Declares Ragi a Tankhayia (Dec 5th, 2009)

 ♦ North American Sikh Gurdwaras and Institutions Call for Severe Ac... (Dec 2nd, 2009)

 ♦ Ragi Rejects Nitnem and Amrit Sanchar Banees & Ardaas (Dec 1st, 2009)

 ♦ Panthic Noose tightens around the Heretic Ragi - Summoned to by S... (Nov 17th, 2009)

 ♦ Ragi and Dilgeer - Provoke, Mislead, Confuse and Destroy (Nov 6th, 2009)

 ♦ Ragi Darshan Sinh Lauds Finland Committee's Sacrilege of Ardas ... (Jun 5th, 2009)

 ♦ Guru Gobind Singh Ji's Bani Disrespected at various UK events... (Apr 24th, 2009)

 ♦ Heretic Ragi Attempts to Spoil Gurta-Gaddi Celebrations in Europe... (Oct 17th, 2008)

 ♦ Ragi's About-face and anti-Dasam Bani Propaganda (Editorial)... (Sep 12th, 2008)

 ♦ Ragi Darshan Violates Takht Edicts, again. Spews poison against D... (Sep 5th, 2008)

 ♦ Sri Dasam Granth Sahib is an inseparable Scripture of the Sikh Pa... (Jun 6th, 2008)

 ♦ Sikh Organizations Call for Action Against Spokesman Supporters &... (May 30th, 2008)

 ♦ Darshan Singh's Anti-Dasam Granth Phobia  (May 23rd, 2008)

 ♦ Ragi Darshan Singh: A Jathedar from Bollywood ? (Editorial) (May 16th, 2008)

 ♦ Gurmat Samvaad Videos (Mar 6th, 2008)

 ♦ Gurmat Samvaad Videos - Takht Sri Damdama Sahib (Feb 14th, 2008)

 ♦ The Real 'Darshan' of Swami Daya Nand (Panthic Toons) (Feb 7th, 2008)

 ♦ Ragi Fails to Show Up for Challenge at Takht Sahib; Banned from ... (Jan 31st, 2008)

 ♦ Resolutions Passed at Takht Sri Damdama Sahib (Jan 31st, 2008)

 ♦ Toronto Sangat: Ragi Darshan Singh should refrain from indulging ... (Jan 24th, 2008)

 ♦ Missal Shahidan Demands Apology from Ragi  (Jan 24th, 2008)

 ♦ Why is Darshan Singh facing the wrath of the Panth? (Editorial)... (Jan 24th, 2008)

 ♦ View 2007 Caution to Sangat from Sri Akal Takht Sahib regarding t... (Jan 24th, 2008)

 ♦ Canadian Panthic Gurdwaras and Orgs Warn Ragi Darshan Singh (Jan 21st, 2008)

 ♦ Ragi Darshan Singh Kirtan Ban at Jalandhar's Main Gurdwara (Jan 17th, 2008)

 ♦ Akhand Kirtani Jatha Challenges Ragi Darshan Singh (Jan 17th, 2008)




Our Sponsors


AtmaImages.com



SinghPrinting