A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

May 3, 2018
Author/Source: ਗੁਰਦਰਸ਼ਨ ਸਿੰਘ

ਕਾਂਗਰਸ ਵਲੋਂ ਸ਼ੁਰੂ ਕੀਤੀ ਯੋਜਨਾ ਦੀ ਕਮਾਂਡ ਭਾਜਪਾ ਅਤੇ ਰਾਸ਼ਟਰੀ ਸਿੱਖ ਸੰਗਤ ਨੇ ਸੰਭਾਲੀ

The right-wing Hindu nationalist outfit Rashtriya Swayamsevak Sangh (RSS) along with its offshoot the Rashtryia Sikh Sangat has been organizing so-called cultural entertainment events in various states in order to entice and lure the Sikh youth into the vulgar world of the Punjabi pop-music scene under the guise of cultural entertainment.

Panthic guest writer Bhai Gurdarshan Singh details how government agencies and other unscrupulous elements have been brazenly working towards their goals of watering down the Sikh culture for the last several decades using the lecherous music and entertainment.੧ . ਨੱਚਣ ਗਾਉਣ ਪ੍ਰਤੀ ਗੁਰੂ ਸਾਹਿਬਾਨ ਦਾ ਉਪਦੇਸ਼ -

ਇੱਕ ਵਿਦਵਾਨ ਦਾ ਕਥਨ ਹੈ ਕਿ ''ਕੌਮਾਂ ਦੀ ਕਿਸਮਤ ਤਲਵਾਰ ਦੀ ਨੋਕ ਨਾਲ ਘੜ੍ਹੀ ਜਾਂਦੀ ਹੈ ਅਤੇ ਇਹ ਨਾਚ ਗਾਣਿਆਂ 'ਤੇ ਆ ਕੇ ਖ਼ਤਮ ਹੋ ਜਾਂਦੀ ਹੈ'' ਰੱਬੀ ਜੋਤ ਗੁਰੂ ਸਾਹਿਬਾਨ ਜੀ ਨੇ ਇਸ ਕਥਣ ਵਿਚਲੀ ਸੱਚਾਈ ਨੂੰ ਅਗਾਉਂ ਭਾਂਪ ਲਿਆ ਸੀ ਅਤੇ ਖ਼ਾਲਸੇ ਦੇ ਰੂਪ ਵਿੱਚ ਸੰਪੂਰਨ ਮਨੁੱਖ ਦੀ ਘਾੜ੍ਹਤ ਘੜ੍ਹਦਿਆਂ ਹੋਇਆਂ ਗੁਰਬਾਣੀ ਰਹਿਤਨਾਮਿਆਂ ਰਾਂਹੀ ਸਿੱਖਾਂ ਲਈ ਇਹ ਹੁਕਮ ਸਦਾ ਲਈ ਲਾਗੂ ਕਰ ਦਿੱਤਾ ਸੀ ਕਿ '' ਸੱਖ ਕਦੇ ਵੀ ਨੱਚਣ ਟੱਪਣ , ਗਾਉਣ ਵਾਲੇ ਕੰਮਾਂ 'ਚ ਹਿੱਸਾ ਨਹੀਂ ਲਵੇਗਾ'' ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਗੁਰੂ ਕੇ ਸਿੱਖੋ ਰੌਜ਼ਾਨਾ ਪ੍ਰਭੂ ਭਗਤੀ ਕਰਦਿਆਂ ਉਸ ਪ੍ਰਮਾਤਮਾ ਅੱਗੇ ਇਹ ਅਰਦਾਸ ਵੀ ਕਰਿਆ ਕਰੋ ਕਿ '' ਹੇ ਮੇਰੇ ਪ੍ਰਮਾਤਮਾ ਮੇਰੇ ਕੰਨ੍ਹਾਂ ਨੂੰ ਅਧਰਮੀ ਬੰਦਿਆਂ ਰਾਂਹੀ ਧਰਮ ਤੋਂ ਦੂਰ ਲੈ ਜਾਣ ਵਾਲੇ ਗਾਏ ਗੰਦੇ ਗੀਤ ਅਤੇ ਸੁਰੀਲੇ ਰਾਗਾਂ ਨੂੰ ਨਾਂ ਸੁਨਣ ਦੇਈਂ '' ਇਸ ਸਬੰਧੀ ਗੁਰੂ ਵਾਕ ਹੈ '' ਮੇਰੇ ਮੋਹਨ ਸ੍ਰਵਨੀ ਇਹ ਨਾ ਸੁਨਾਏ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ '' (ਅੰਗ-੮੨੦) ।


ਗੁਰੂ ਸਾਹਿਬ ਜੀ ਨੇ ਗੰਦੇ ਗੀਤ ਦੇਖਣ , ਸੁਨਣ ਤੇ ਨੱਚਣ ਗਾਉਣ ਇਸ ਲਈ ਵੀ ਵਰਜਿਆ ਹੈ ਕਿ ਇਸ ਨਾਲ ਪ੍ਰਭੂ ਭਗਤੀ 'ਚ ਏਕਾਗਰਤਾ ਨਹੀਂ ਬਣਦੀ ਅਤੇ ਪਭੂ ਮਿਲਾਪ ਲਈ ਜਰੂਰੀ ਸੰਤੋਖ ਅਤੇ ਪ੍ਰੇਮ ਤੋਂ ਮਨ ਸੱਖਣਾ ਹੋ ਜਾਂਦਾ ਹੈ। ਇਸ ਸਬੰਧੀ ਗੁਰੂ ਵਾਕ ਹੈ '' ਨਟ ਨਾਟਿਕ ਆਖਾਰੇ ਗਾਇਆ ਤਾਂ ਮਹਿ ਮਨਿ ਸੰਤੋਖ ਨਾ ਪਾਇਆ'' ਤੇ ''ਨਚਣੁ ਕੁਦਣੁ ਮਨ ਕਾ ਚਾਓ ਨਾਨਕ ਜਿਨ ਮਨ ਭਉ ਤਿਨਾ ਮਨਿ ਭਾਉ '' ਗੁਰੂ ਸਾਹਿਬ ਜੀ ਤਾਂ ਇਥੋਂ ਤੱਕ ਉਪਦੇਸ਼ ਕਰਦੇ ਹਨ ਕਿ ਜੋ ਲੋਕ ਨੱਚ ਨੱਚ ਕੇ ਖੁਸ਼ ਹੁੰਦੇ ਹਨ ਅੰਤ ਸਮੇਂ ਇਸ ਸੰਸਾਰ ਤੋਂ ਰੌਂਦੇ ਹੀ ਜਾਂਦੇ ਹਨ । ਗੁਰੂ ਵਾਕ ਹੈ ''ਨਚ ਨਚ ਹਸਹਿ ਚਲਹਿ ਸੇ ਰੋਇ '' ਇਸੇ ਲਈ ਗੁਰੂ ਸਾਹਿਬ ਜੀ ਨੇ ਨੱਚਣ ਗਾਉਣ ਤੇ ਇਨ੍ਹਾਂ ਨੂੰ ਵੇਖਣ ਸੁਨਣ ਵਾਲੇ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਹੈ । ਭਾਈ ਚੌਪਾ ਸਿੰਘ ਜੀ ਦੇ ਰਹਿਤਨਾਮੇ ਅਨੁਸਾਰ '' ਸਿੱਖ ਹੋਇ ਕੇ ਨੱਚੇ ਗਾਵੇ ਸੋ ਤਨਖਾਹੀਆ '' ਇਤਿਹਾਸਕ ਸੱਚਾਈ ਹੈ ਕਿ ਗੁਰੂ ਕੇ ਹੁਕਮ 'ਤੇ ਚੱਲਣ ਵਾਲੇ ਸਿੱਖਾਂ ਨੇ ਕਦੇ ਵੀ ਲੱਚਰਤਾ ਭਰਭੂਰ ਨਾਚ ਗਾਣਿਆਂ ਨੂੰ ਨਾ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਨਾ ਹੀ ਕੰਨ੍ਹਾਂ ਨਾਲ ਸੁਣਿਆ । ਸ੍ਰੀ ਲੰਕਾ ਦੇ ਰਾਜੇ ਸ਼ਿਵਨਾਭ ਦੇ ਸ਼ਾਹੀ ਭੋਜ ਵਿੱਚ ਸ਼ਾਮਲ ਹੋਏ ਸਿੱਖ ਭਾਈ ਮਨਸੁੱਖ ਸਾਹਮਣੇ ਜਦੋਂ ਰਾਜ ਨ੍ਰਤਕੀ ਨੱਚ ਕੇ ਗਾਣੇ ਗਾਉਣ ਲੱਗੀ ਤਾਂ ਭਾਈ ਮਨਸੁੱਖ ਜੀ ਨੇ ਅਡੋਲ ਸਮਾਧੀ ਲਗਾ ਲਈ ਤੇ ਨਾਮ ਸਿਮਰਨ ਕਰਨ ਲੱਗੇ ਸਾਹਮਣੇ ਪਰੋਸੀ ਹੋਈ ਸ਼ਰਾਬ ਵੀ ਆਪ ਜੀ ਨੇ ਪੀਣ ਤੋਂ ਨਾਂਹ ਕਰ ਦਿੱਤੀ । ਰਾਜੇ ਸ਼ਿਵਨਾਭ ਵਲੋਂ ਪੁੱਛਣ 'ਤੇ ਆਪ ਜੀ ਨੇ ਜਵਾਬ ਦਿੱਤਾ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਨਾਚ ਗਾਣੇ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਹੈ । ਜਿਸ ਤੋਂ ਪ੍ਰਭਾਵਿਤ ਹੋ ਕੇ ਰਾਜੇ ਸ਼ਿਵਨਾਭ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਪਰ ਇਸ ਸੰਸਾਰ ਵਿੱਚ ਰਾਜੇ ਸ਼ਿਵਨਾਭ ਵਰਗੇ ਕੋਈ ਵਿਰਲੇ ਟਾਂਵੇ ਹੀ ਹੋਏ ਹਨ ਬਾਕੀ ਸਾਰੇ ਰਾਜੇ ਤਾਂ ਪ੍ਰਜਾ ਨੂੰ ਨਾਚ ਗਾਣੇ ਅਤੇ ਨਸ਼ਿਆਂ ਵਿੱਚ ਧੱਕ ਕੇ ਆਪਣੇ ਰਾਜ ਕਾਇਮ ਰੱਖਣ ਦੇ ਯਤਨਾਂ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ । ਇਹ ਵੀ ਇਤਿਹਾਸਕ ਸੱਚਾਈ ਹੈ ਕਿ ਚੰਦਰਗੁਪਤ ਮੋਰੀਆ ਰਾਜ ਸਮੇਂ ਰਾਜਾ ਧੰਨਾਅਨੰਦ ਆਪਣੇ ਵਜ਼ੀਰਾਂ ਨੂੰ ਹੁਕਮ ਦਿੰਦਾ ਹੈ ਕਿ ਸਾਰੇ ਸਕੂਲ ਬੰਦ ਕਰਕੇ ਰਾਜ ਵਿੱਚ ਵੇਸਵਾਵਿਰਤੀ , ਜੂਏ ਖਾਨੇ , ਸ਼ਰਾਬ ਆਦਿ ਨਸ਼ੇ ਅਤੇ ਨਾਚ ਗਾਣਿਆਂ ਦੇ ਅੱਡੇ ਵੱਧ ਤੋਂ ਵੱਧ ਖੁਲਵਾਓ ਤਾਂ ਜੋ ਲੋਕ ਐਸ਼ ਪ੍ਰਸਤੀ ਵਿੱਚ ਫਸ ਕੇ ਉਸਦੇ ਨਜਾਇਜ਼ ਕੰਮਾਂ ਵੱਲ ਧਿਆਨ ਨਾ ਦੇਣ ਇਹ ਸਿਲਸਿਲਾ ਭਾਰਤ ਵਿੱਚ ਅੱਜ ਤੱਕ ਰਾਜਨੇਤਾਵਾਂ ਵਲੋਂ ਲਗਾਤਾਰ ਜਾਰੀ ਹੈ ।

੨. ਅਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਲੱਚਰਤਾ ਦੀ ਸ਼ੁਰੂਆਤ -

ਮੇਰੇ ਮਨ ਦੇ ਚਿੱਤਰਪੱਟ 'ਤੇ ਇਹ ਤਸਵੀਰ ਅੱਜ ਵੀ ਪੂਰੀ ਤਰ੍ਹਾਂ ਉਕੱਰੀ ਪਈ ਹੈ ਕਿ ਪੰਜਾਬ ਵਿੱਚ ਨਕਸਲ ਲਹਿਰ ਖ਼ਤਮ ਹੋਣ ਤੋਂ ਬਾਅਦ ਨੌਜਵਾਨਾਂ ਨੂੰ ਲੱਚਰਤਾ ਤੇ ਨਸ਼ਿਆਂ ਦੇ ਰਸਤੇ 'ਤੇ ਧੱਕਣ ਲਈ ਗੁਪਤ ਤੌਰ 'ਤੇ ਸਰਕਾਰ ਦੇ ਹੱਥਠੋਕਿਆਂ ਨੂੰ ਕਾਲਜ਼ਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੌਜਵਾਨਾਂ ਨੂੰ ਨਾਚ ਗਾਣਿਆਂ ਵਾਲਿਆਂ ਵਾਲੇ ਪਾਸੇ ਧੱਕਿਆ , ਕਾਮੁਕ ਗੀਤ ਲਿਖਣ ਅਤੇ ਗਾਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਗਿਆ । ਸੱਤਰਵਿਆਂ 'ਚ ਇਹ ਵਰਤਾਰਾ ਸਿਖਰ 'ਤੇ ਸੀ ਕਾਲਜ਼ਾਂ ਦੇ ਨੌਜਵਾਨ ਵੱਡੀ ਗਿਣਤੀ 'ਚ ਸ਼ਾਮ ਸਮੇਂ ਕਿਸੇ ਮਿੱਤਰ ਦੀ ਬੰਬ੍ਹੀ 'ਤੇ ਇਕੱਠੇ ਹੁੰਦੇ ਜਿੱਥੇ ਮੀਟ ਰਿੱਜਦੇ , ਨਸ਼ੇ ਕੀਤੇ ਜਾਂਦੇ ਅਤੇ ਸਾਰੀ ਰਾਤ ਤੁੰਬੀਆਂ ਢੋਲਕੀ ਨਾਲ ਗੰਦੇ ਗੀਤ ਗਾਏ ਜਾਂਦੇ ਤੇ ਭੰਗੜੇ ਪਾਏ ਜਾਂਦੇ । ਇੱਕ ਪਾਸੇ ਸਰਕਾਰੀ ਬਾਬੇ ਲੋਕਾਂ ਨੂੰ ਗੁੰਮਰਾਹ ਕਰਕੇ ਉਨਾਂ ਦੀ ਲੁੱਟ ਘਸੁੱਟ ਕਰ ਰਹੇ ਸਨ ਤੇ ਦੂਜੇ ਪਾਸੇ ਜਵਾਨੀ ਤਬਾਹ ਕੀਤੀ ਜਾ ਰਹੀ ਸੀ । ੧੯੭੮ ਦੇ ਨਰਕਧਾਰੀ ਕਾਂਡ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸਿੰਘ ਗਰਜ ਅਤੇ ਅਖੰਡ ਕੀਰਤਨੀ ਜਥੇ ਦੇ ਗੁਰਬਾਣੀ ਕੀਰਤਨ ਦੀਆਂ ਗੁੰਜਾਰਾਂ ਨੇ ਸਿੱਖ ਨੌਜਾਵਾਨਾਂ ਨੂੰ ਸੇਧ ਦਿੱਤੀ ਅਤੇ ਉਨਾਂ ਨੂੰ ਸੋਝੀ ਪਈ ਕਿ ਕੇਂਦਰ ਦੀ ਕਾਂਗਰਸ ਸਰਕਾਰ ਅਤੇ ਉਸਦੀ ਹੱਥਠੋਕੀ ਪੰਜਾਬ ਸਰਕਾਰ ਉਨਾਂ ਦੇ ਹੱਕਾਂ 'ਤੇ ਡਾਕਾ ਮਾਰਨ ਲਈ ਉਨਾਂ ਨੂੰ ਗਲਤ ਰਾਹੇ ਤੋਰ ਰਹੀ ਹੈ ਜਾਗੀ ਹੋਈ ਪੰਜਾਬ ਦੀ ਜਵਾਨੀ ਨੇ ਲੱਚਰਤਾ ਦੇ ਰਾਹ ਤੋਂ ਹਟ ਕੇ ਅਤੇ ਗੁਰਬਾਣੀ ਨੂੰ ਆਪਣਾ ਜੀਵਣ ਅਧਾਰ ਬਣਾ ਕੇ ਆਪਣੇ ਹੱਕ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਅਤੇ ਉਸਦੇ ਹੱਕ ਠੋਕਿਆਂ ਨਾਲ ਸੰਘਰਸ਼ ਦੇ ਰਾਹ ਪੈ ਗਈ । ਨੱਚਾਰਪੁਣੇ ਤੋਂ ਸਰਦਾਰੀ ਵੱਲ ਮੁੜੀ ਜਵਾਨੀ ਨੇ ਐਸੇ ਕਾਰਨਾਮੇ ਕਰ ਦਿੱਤੇ ਕਿ ਜ਼ੁਲਮੀ ਰਾਜ ਦੀਆਂ ਚੂਲ੍ਹਾਂ ਹਿਲਾ ਕੇ ਰੱਖ ਦਿੱਤੀਆਂ ਪਰ ਅਫ਼ਸੋਸ ਆਪਣੇ ਤੇ ਬੇਗਾਨੇ ਲੀਡਰਾਂ ਦੇ ਦੋਗਲੇਪਣ ਅਤੇ ਗਦਾਰੀਆਂ ਕਾਰਨ ਉਨਾਂ ਦਾ ਸੰਘਰਸ਼ ਬਿਖਰਣ ਲੱਗਾ ।


ਗੁਰਬਾਣੀ ਆਸਰੇ ਨੌਜਵਾਨਾਂ ਦੁਆਰਾ ਲੜ੍ਹੇ ਸੰਘਰਸ਼ ਤੋਂ ਕੇਂਦਰ ਦੀ ਕਾਂਗਰਸ ਸਰਕਾਰ ਤੇ ਉਸਦੇ ਹੱਥਠੋਕੇ ਐਸੇ ਡਰੇ ਕਿ ਉਨ੍ਹਾਂ ਨੇ ਸਿੱਖ ਕੌਮ ਦੇ ਗੱਭਰੂਆਂ ਅੰਦਰੋਂ ਅਣਖ ਨੂੰ ਸਦਾ ਸਦਾ ਲਈ ਖ਼ਤਮ ਕਰਨ ਲਈ ਯੋਜਨਾਵਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਨਾਂ ਨੌਜਵਾਨਾਂ ਨੂੰ ਲੱਚਰਤਾ ਅਤੇ ਨਸ਼ਿਆਂ ਵਾਲੇ ਪਾਸੇ ਧੱਕਣ ਲਈ ਅਖੌਤੀ ਸੱਭਿਆਚਾਰਕ ਮੇਲਿਆਂ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਤੇ ਇਹ ਕੰਮ ਪਿੰਡਾਂ ਵਿੱਚ ਅਫ਼ੀਮ ਭੁੱਕੀ ਦੇ ਬਲੈਕਿਆਂ ਨੂੰ ਸੌਂਪਿਆ ਗਿਆ । ੧੯੯੩ ਤੋਂ ਬਾਅਦ ਇਹ ਅਖੌਤੀ ਸੱਭਿਆਚਾਰਕ ਮੇਲੇ ਪਿੰਡ ਪਿੰਡ ਕਰਵਾਏ ਜਾਣ ਲੱਗੇ ਜਿਸ ਵਿੱਚ ਸਰਕਾਰ ਦੇ ਨੁਮਾਇੰਦੇ ਅਤੇ ਵੱਡੇ ਅਫ਼ਸਰ ਹਾਜ਼ਰੀਆਂ ਭਰਦੇ ਸਨ । ਪਿੰਡਾਂ ਦੀਆਂ ਧੀਆਂ ਭੈਣਾਂ , ਬੱਚਿਆਂ , ਨੌਜਵਾਨਾਂ ਅਤੇ ਬਜ਼ੁਰਗ ਲੋਕਾਂ ਦੇ ਇਕੱਠ ਵਿੱਚ ਸਟੇਜਾਂ 'ਤੇ ਗੰਦੇ ਗੀਤ ਗਾਏ ਜਾਂਦੇ , ਕਾਮੁਕ ਨਾਚ ਨਚਾਏ ਜਾਂਦੇ ਅਤੇ ਸ਼ਰਾਬ ਆਦਿ ਵੀ ਵੰਡੀ ਜਾਂਦੀ।

ਪੰਜਾਬ ਵਿੱਚ ਸ਼ਰਾਬ , ਅਫ਼ੀਮ ਤੇ ਭੁੱਕੀ ਤੋਂ ਇਲਾਵਾ ਨਸ਼ੇ ਵਾਲੀਆਂ ਗੋਲੀਆਂ , ਕੈਪਸੂਲ , ਟੀਕੇ ਸਮੈਕ ਹੈਰੋਇਨ ਆਦਿ ਨਸ਼ਿਆਂ ਦਾ ਹੜ੍ਹ ਲਿਆ ਦਿੱਤਾ ਗਿਆ । ਅਖੌਤੀ ਨਸ਼ਾ ਛੁਡਾਊ ਹੱਟੀਆਂ ਦੀ ਪੰਜਾਬ ਵਿੱਚ ਭਰਮਾਰ ਕੀਤੀ ਗਈ ਜਿੱਥੋਂ ਨਸ਼ੇ ਆਮ ਹੀ ਮਿਲ ਸਕਦੇ ਸਨ । ਸਰਕਾਰੀ ਸ਼ਹਿ 'ਤੇ ਵੀਡੀਓ ਸਿਨੇਮਾ ਹਾਲ ਖੋਲ੍ਹੇ ਗਏ ਜਿੱਥੇ ਸਕੂਲੀ ਨੌਜਵਾਨਾਂ ਨੂੰ ਕਾਮੁਕ ਫਿਲਮਾਂ ਦਿਖਾਈਆਂ ਜਾਂਦੀਆਂ ਸਨ ਅਤੇ ਇਥੋਂ ਤੱਕ ਕਿ ਰੌਜਾਨਾ ਚੱਲਣ ਵਾਲੇ ਤਿੰਨ ਸ਼ੋਅ ਵਿਚੋਂ ਇਕ ਸ਼ੋਅ ਬਲਿਊ ਫਿਲਮ ਦਾ ਵੀ ਸ਼ੋਅ ਹੁੰਦਾ ਸੀ । ਛੇਤੀ ਹੀ ਇਹ ਅਖੌਤੀ ਸੱਭਿਆਚਾਰਕ ਮੇਲੇ ਪਿੰਡਾਂ ਵਿੱਚ ਅਖੌਤੀ ਪੀਰਾਂ ਦੇ ਨਾਂਅ 'ਤੇ ਬਣੀਆਂ ਕਬਰਾਂ 'ਤੇ ਵੀ ਲੱਗਣੇ ਸ਼ੁਰੂ ਹੋ ਗਏ । ਸਰਕਾਰੀ ਤਸ਼ਦੱਦ ਦੀ ਭੰਨ੍ਹੀ ਲੋਕਾਈ ਅਤੇ ਜਵਾਨੀ ਨੂੰ ਇਨ੍ਹਾਂ ਅਖੌਤੀ ਸੱਭਿਆਚਾਰਕ ਮੇਲਿਆਂ ਰਾਂਹੀ ਲੱਚਰਤਾ ਅਤੇ ਨਸ਼ਿਆਂ ਵਾਲੇ ਪਾਸੇ ਤੋਰ ਦਿੱਤਾ ਗਿਆ । ਇਸ ਵਰਤਾਰੇ ਦਾ ਵੇਗ ਇਨਾਂ ਤੇਜ਼ ਸੀ ਕਿ ਬਾਅਦ ਵਿੱਚ ਸੱਤਾ 'ਚ ਆਈ ਅਕਾਲੀ ਭਾਜਪਾ ਸਰਕਾਰ ਵੀ ਆਪਣੀਆਂ ਰੈਲੀਆਂ ਲਈ ਭੀੜਾਂ ਜੁਟਾਉਣ ਲਈ ਸਟੇਜ਼ਾਂ 'ਤੇ ਗੰਦੇ ਗੀਤ ਅਤੇ ਕਾਮੁਕ ਨਾਚ ਦਾ ਸਹਾਰਾ ਲੈਣ ਲੱਗ ਪਈ । ਸਰਕਾਰਾਂ ਵਲੋਂ ਪਿੰਡਾਂ-ਸ਼ਹਿਰਾਂ ਵਿੱਚੋਂ ਸ਼ੁਰੂ ਕੀਤਾ ਇਹ ਗੰਦਾ ਵਰਤਾਰਾ ਹੁਣ ਸਕੂਲਾਂ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿੱਚ ਪਹੁੰਚ ਚੁੱਕਾ ਹੈ ਅਤੇ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ।

ਕੰਟੀਨੀ ਮੰਡੀਰ ਵਰਗੇ ਲੱਚਰਤਾ ਭਰਪੂਰ ਸ਼ਬਦਾਵਲੀ ਵਾਲੇ ਟੀ.ਵੀ ਪ੍ਰੋਗਰਾਮ ਇਸਨੂੰ ਹਵਾ ਦੇ ਰਹੇ ਹਨ ਅਤੇ ਨੌਜਵਾਨ ਮੁੰਡੇ ਕੁੜੀਆਂ ਗਲਤ ਰਾਹੇ ਪੈ ਰਹੇ ਹਨ । ਪੰਜਾਬੀ ਮਾਂ-ਬੋਲੀ ਦੀ ਸੇਵਾ ਦਾ ਢੌਂਗ ਰਚਾਉਣ ਵਾਲੇ ਅਖੌਤੀ ਗਾਇਕਾਂ ਨੇ ਸ਼ਰਮ ਦੇ ਪਰਦੇ ਲਾਹ ਕੇ ਸੁੱਟ ਦਿੱਤੇ ਹਨ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵਰਗੀ ਉੱਚ ਧਾਰਮਿਕ ਸੰਸਥਾ ਅਧੀਨ ਚਲ ਰਹੇ ਗੁਰੂ ਰਾਮਦਾਸ ਮੈਡੀਕਲ ਕਾਲਜ਼ ਵਿੱਚ ਵੀ ਪਿਛਲੇ ਦਿਨੀਂ ਲੱਚਰਤਾ ਭਰੇ ਗੰਦੇ ਗੀਤ ਤੇ ਨਾਚ ਦੇ ਪ੍ਰੋਗਰਾਮ ਕਰਵਾਏ ਗਏ । ਅੱਜ ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਘਰ ਵਿੱਚ ਹਰੇਕ ਖੁਸ਼ੀ ਦੇ ਪ੍ਰੋਗਰਾਮ ਨੂੰ ਡੀ.ਜੇ 'ਤੇ ਵੱਜਦੇ ਗੰਦੇ ਗੀਤਾਂ ਅਤੇ ਨਾਚ ਤੋਂ ਬਿਨਾਂ ਬੇ-ਸੁਆਦਾ ਸਮਝਿਆ ਜਾਂਦਾ ਹੈ ।

ਰਵਿੰਦਰ ਸਿੰਘ ਕਲਸੀ, ਹਰਪ੍ਰੀਤ ਬਖਸ਼ੀ, ਅਜੀਤ ਸਿੰਘ ਨਾਰੰਗ, ਰਣਵੀਰ ਸਿੰਘ ਛਾਬੜਾ ਉਰਫ ਬੌਬੀ ਛਾਬੜਾ, ਜਸਵੰਤ ਸਿੰਘ ਜੱਸਾ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੂੰ ਕਿਰਪਾਨ ਭੇਟ ਕਰਦੇ ਹੋਏ
ਰਵਿੰਦਰ ਸਿੰਘ ਕਲਸੀ, ਹਰਪ੍ਰੀਤ ਬਖਸ਼ੀ, ਅਜੀਤ ਸਿੰਘ ਨਾਰੰਗ, ਰਣਵੀਰ ਸਿੰਘ ਛਾਬੜਾ ਉਰਫ ਬੌਬੀ ਛਾਬੜਾ, ਜਸਵੰਤ ਸਿੰਘ ਜੱਸਾ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੂੰ ਕਿਰਪਾਨ ਭੇਟ ਕਰਦੇ ਹੋਏ

੩. ਪੰਜਾਬੋਂ ਬਾਹਰ ਵੀ ਹੋਈ ਲੱਚਰਤਾ ਦੀ ਸ਼ੁਰੂਆਤ -

ਲੋਕ ਮਾਰੂ ਅਤੇ ਲੋਟੂ ਸਰਕਾਰਾਂ ਦੇ ਹੱਥਠੋਕੇ ਅਖੌਤੀ ਬਾਬਿਆਂ , ਸੰਤਾਂ , ਦੇਹਧਾਰੀ ਗੁਰੂਆਂ ਅਤੇ ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਪੰਜਾਬ ਦੇ ਲੋਕਾਂ ਅਤੇ ਪਤਿਤ ਨੌਜਵਾਨਾਂ ਵੱਲ ਦੇਖ ਕੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਨਾਲੋਂ ਤਾਂ ਅਸੀਂ ਚੰਗੇ ਹਾਂ ਜਿੰਨ੍ਹਾਂ ਨੇ ਸਿੱਖੀ ਸਾਂਭੀ ਹੋਈ ਹੈ ਪਰ ਉਨਾਂ ਦਾ ਇਹ ਭਰਮ ਤੋੜਣ ਲਈ ਵੀ ਇਹ ਯਤਨ ਆਰੰਭ ਹੋ ਗਏ ਹਨ ਪਿਛਲੇ ਕੁੱਝ ਸਾਲਾਂ ਵਿੱਚ ਇਹ ਵਰਤਾਰਾ ਵੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਬਹੁ-ਗਿਣਤੀ ਇਲਾਕਿਆਂ ਵਿੱਚ ਰੇਵ ਪਾਰਟੀ ਸੈਂਟਰ ਵੱਡੀ ਗਿਣਤੀ 'ਚ ਖੋਲੇ ਜਾ ਰਹੇ ਹਨ । ਜਿੱਥੇ ਸਿੱਖ ਨੌਜਵਾਨਾਂ ਨੂੰ ਇੱਕ ਫਿਰਕੇ ਦੇ ਨੌਜਵਾਨ ਸਾਜਿਸ਼ ਤਹਿਤ ਵਰਗਲਾ ਕੇ ਲੈ ਕੇ ਜਾ ਰਹੇ ਹਨ । ਸਿੱਖ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਨੇ ਵੀ ਇਨ੍ਹਾਂ ਰੇਵ ਪਾਰਟੀ ਸੈਂਟਰਾਂ ਵਿੱਚ ਵੱਡੀ ਗਿਣਤੀ 'ਚ ਜਾਣਾ ਸ਼ੁਰੂ ਕਰ ਦਿੱਤਾ ਹੈ ਹੋਰ ਤਾਂ ਹੋਰ ਸਿੱਖ ਪੰਥ ਦੇ ਮਹਾਨ ਦਿਹਾੜੇ ਵਿਸਾਖੀ ਵਾਲੇ ਦਿਨ ਪੰਜਾਬੀ ਸੱਭਿਆਚਾਰ ਦੇ ਨਾਂਅ 'ਤੇ ਵਿਸਾਖੀ ਨੂੰ ਸਮਰਪਿਤ ਲੱਚਰਤਾ ਭਰਪੂਰ ਪ੍ਰੋਗਰਾਮਾਂ ਦੀ ਸ਼ੁਰੂਆਤ ਸਿੱਖ ਬਹੁ-ਗਿਣਤੀ ਇਲਾਕਿਆਂ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਕਰ ਦਿੱਤੀ ਗਈ ਹੈ ।

ਸਿੱਖ ਨੌਜਵਾਨੀ ਨੂੰ ਕੁਰਾਹੇ ਪਾਉਣ ਲਈ ਵਿਸਾਖੀ ਨੂੰ ਸਮਰਪਿਤ ਇਹ ਲੱਚਰਤਾ ਭਰਪੂਰ ਪ੍ਰੋਗਰਾਮਾਂ ਦੀ ਸ਼ੁਰੂਆਤ ਆਰ.ਐਸ.ਐਸ ਦੀ ਸ਼ਾਖਾ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ , ਭਾਜਪਾ ਤੇ ਉਸਦੇ ਹੱਥ ਠੋਕੇ ਸਿੱਖਾਂ ਵਲੋਂ ਕੀਤੀ ਗਈ ਹੈ । ਪ੍ਰਾਪਤ ਸਬੂਤਾਂ ਅਤੇ ਠੋਸ ਸੂਚਨਾਵਾਂ ਅਨੁਸਾਰ ਇਹ ਪ੍ਰੋਗਰਾਮ ਦਿੱਲੀ , ਬੰਬਈ , ਰਾਜਸਥਾਨ , ਯੂ.ਪੀ , ਬਿਹਾਰ , ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਵੱਡੀ ਪੱਧਰ 'ਤੇ ਕੀਤੇ ਗਏ ਹਨ । ਅਖਬਾਰੀ ਮੀਡੀਆ ਰਾਂਹੀ ਪ੍ਰਾਪਤ ਸੂਚਨਾਵਾਂ ਅਨੁਸਾਰ ਇਨ੍ਹਾਂ ਪ੍ਰੋਗਰਾਮਾਂ ਵਿਚੋਂ ੨ ਪ੍ਰੋਗਰਾਮ ਵਿਸ਼ੇਸ਼ ਧਿਆਨ ਮੰਗਦੇ ਹਨ । ਇੱਕ ਹਿੰਦੀ ਅਖਬਾਰ ਦੇ ਸਹਿਯੋਗ ਨਾਲ ਕਾਸ਼ੀ ਬਨਾਰਸ ਵਿਖੇ ਸਿੱਖ ਸਕੂਲ ਗੁਰੂ ਨਾਨਕ ਖ਼ਾਲਸਾ ਬਾਲਿਕਾ ਇੰਟਰ ਕਾਲਜ਼ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਸਭਰਵਾਲ ਤੇ ਸਕੂਲ ਪ੍ਰਬੰਧਕ ਪਰਮਜੀਤ ਸਿੰਘ ਆਹਲੂਵਾਲੀਆ ਤੇ ਹੋਰਨਾਂ ਦੀ ਮੌਜ਼ੂਦਗੀ ਵਿੱਚ ਜਿੱਥੇ ਗਿੱਧੇ ਭੰਗੜੇ ਅਤੇ ਲੱਚਰ ਨਾਚ ਗਾਣਿਆਂ ਦਾ ਪ੍ਰੋਗਰਾਮ ਕੀਤਾ ਗਿਆ ਉਥੇ ਹਿੰਦੂ ਲੜਕੀਆਂ ਪ੍ਰੀਆ ਚੌਰਸੀਆ , ਸਵਾਤੀ ਕੁਮਾਰੀ , ਮੁਸਕਾਨ ਵਰਮਾ ਤੇ ਅਕਿਸ਼ਤਾ ਵਰਮਾ ਆਦਿ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੇ ਕਮਰਕੱਸੇ ਦੀ ਥਾਂ ਸਕੂਲ ਬੈਲਟ ਅਤੇ ਲੋਗੋ ਦੀ ਵਰਤੋਂ ਕੀਤੀ ਗਈ ਜੋ ਕਿ ਸਿੱਖਾਂ ਦੀ ਪੰਜ ਪਿਆਰਿਆਂ ਦੇ ਰੂਪ ਵਿੱਚ ਸਰਵਊਚ ਮਰਿਆਦਾ ਨੂੰ ਅਪਮਾਨਤ ਕਰਨ ਦਾ ਗੰਭੀਰ ਮਾਮਲਾ ਹੈ । ਦੂਜਾ ਪ੍ਰੋਗਰਾਮ ਇੰਦੌਰ ਮੱਧ ਪ੍ਰਦੇਸ਼ ਵਿੱਚ ਚੜ੍ਹਦੀ-ਕਲਾ ਪਰਿਵਾਰ ਅਤੇ ਪੰਜਾਬੀ ਸਾਹਿਤ ਅਕਾਦਮੀ ਵਲੋਂ ਕਰਵਾਇਆ ਗਿਆ । ਜਿਸ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ , ਅਜੀਤ ਸਿੰਘ ਨਾਰੰਗ , ਇੰਦਰਜੀਤ ਖਾਨੂਜਾ , ਰਣਵੀਰ ਸਿੰਘ ਛਾਬੜਾ ਉਰਫ ਬੌਬੀ ਛਾਬੜਾ , ਚਰਨਜੀਤ ਸੈਣੀ , ਰਨਵੀਰ ਬੱਗਾ ਉਰਫ ਮੋਨੂੰ ਬੱਗਾ , ਜਸਵੰਤ ਸਿੰਘ ਜੱਸਾ , ਰਵਿੰਦਰ ਸਿੰਘ ਕਲਸੀ , ਪਰਮਿੰਦਰ ਸਿੰਘ ਸਭਰਵਾਲ , ਭਾਜਪਾ ਮੀਤ ਪ੍ਰਧਾਨ ਹਰਪ੍ਰੀਤ ਬਖਸ਼ੀ , ਮੱਧ ਪ੍ਰਦੇਸ਼ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਗੁਰਦੀਪ ਸਿੰਘ ਭਾਟੀਆ , ਸਕੱਤਰ ਜਸਬੀਰ ਸਿੰਘ ਗਾਂਧੀ ਤੋਂ ਇਲਾਵਾ ਭਾਜਪਾ ਲੋਕ ਨਿਰਮਾਨ ਮੰਤਰੀ ਕੈਲਾਸ਼ ਵਿਜਯ ਵਰਗੀ , ਵਿਧਾਇਕ ਰਮੇਸ਼ ਮਹਿਦੌਲਾ , ਹਿੰਦੂ ਰਖਸ਼ਕ ਦਲ ਕੈਲਾਸ਼ ਸ਼ਰਮਾ ਤੋਂ ਇਲਾਵਾ ਭਾਜਪਾ , ਆਰ.ਐਸ.ਐਸ ਵਰਕਰ ਅਤੇ ਸਿੱਖ ਪਰਿਵਾਰ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ। ਇਸ ਲੱਚਰਤਾ ਭਰਪੂਰ ਪ੍ਰੋਗਰਾਮ ਦੀ ਆਰੰਭਤਾ ਜਸਪਾਲ ਸਿੰਘ ਸੂਦਨ ਨੇ ਹਾਜ਼ਰ ਲੋਕਾਂ ਸਮੇਤ ਜੁੱਤੀਆਂ ਪਾ ਕੇ ਸਿੱਖ ਅਰਦਾਸ ਨਾਲ ਕੀਤੀ ਅਤੇ ਹਰੇਕ ਗਾਇਕ, ਮਾਡਲ ਅਤੇ ਬੁਲਾਰੇ ਨੂੰ ਸਨਮਾਨਿਤ ਕਰਨ ਸਮੇਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ ।


ਇਸ ਪ੍ਰੋਗਰਾਮ ਵਿੱਚ ਇੰਦੌਰ ਦੇ ਸਾਰੇ ਗ੍ਰੰਥੀ ਸਿੰਘਾਂ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜੇ ਗਏ ਸਨ । ਪੰਜਾਬੀ ਗਾਇਕ ਪੰਮੀ ਬਾਈ ਨੇ ਸਟੇਜ 'ਤੇ ਗਾਉਂਦਿਆਂ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਰਾਸ਼ਟਰੀ ਸਿੱਖ ਸੰਗਤ , ਭਾਜਪਾ ਅਤੇ ਸਮੁੱਚਾ ਸਿੱਖ ਸਮਾਜ ਇਥੇ ਇਕੱਤਰ ਹੈ । ਹਾਸਰਸ ਕਲਾਕਾਰ ਫੋਜਦਾਰ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਤਾਂ ਨਸ਼ਿਆਂ ਕਾਰਨ ਪੰਜਾਬੀ ਵਿਰਸਾ ਸੰਭਾਲ ਨਹੀਂ ਸਕਿਆ ਪਰ ਪੰਜਾਬੋਂ ਬਾਹਰ ਐਸੀਆਂ ਜਥੈਬੰਦੀਆਂ ਦਾ ਉਪਰਾਲਾ ਸ਼ਲਾਘਾਯੋਗ ਹੈ । ਮਸ਼ਹੂਰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਤੇ ਸਰਾਜ ਖਾਂਨ ਦੇ ਲੱਚਰਤਾ ਭਰੇ ਗੀਤ ਅਤੇ ਮਾਡਲਾਂ ਦੀਆਂ ਕਾਮੁਕ ਅਦਾਵਾਂ 'ਤੇ ਸਿੱਖ ਨੌਜਵਾਨ ਮੁੰਡੇ ਕੁੜੀਆਂ ਨੇ ਰੱਜ ਰੱਜ ਕੇ ਭੰਗੜੇ ਪਾਏ । ਇਸ ਪ੍ਰੋਗਰਾਮ ਦੇ ਪ੍ਰਬੰਧਕ ਭਾਜਪਾ ਮੀਤ ਪ੍ਰਧਾਨ ਅਤੇ ਅਖੌਤੀ ਚੜ੍ਹਦੀ-ਕਲਾ ਪਰਿਵਾਰ ਗਰੁੱਪ ਦੇ ਸੰਯੋਜਕ ਹਰਪ੍ਰੀਤ ਬਖਸ਼ੀ , ਬੌਬੀ ਛਾਬੜਾ ਅਤੇ ਹੋਰ ਸਿੱਖ ਚੇਹਰੇ ਵਾਲਿਆਂ ਆਰ.ਐਸ.ਐਸ ਦੇ ਪ੍ਰੋਗਰਾਮਾਂ ਵਿੱਚ ਖਾਕੀ ਨਿੱਕਰ ਪਾਈ , ਹੱਥ ਵਿੱਚ ਡੰਡੇ ਅਤੇ ਭਗਵੇਂ ਝੰਡੇ ਫੜੀ ਅਸੀਂ ਅਕਸਰ ਵੇਖ ਸਕਦੇ ਹਾਂ ।

ਸੱਜੀ ਫੋਟੋ ਵਿੱਚ ੫ ਹਿੰਦੂ ਲੜਕੀਆਂ ਪੰਜਾਂ ਪਿਆਰਿਆਂ ਦੀ ਨਕਲ ਕਰਦੀਆਂ ਦਾ ਦ੍ਰਿਸ਼
ਸੱਜੀ ਫੋਟੋ ਵਿੱਚ ੫ ਹਿੰਦੂ ਲੜਕੀਆਂ ਪੰਜਾਂ ਪਿਆਰਿਆਂ ਦੀ ਨਕਲ ਕਰਦੀਆਂ ਦਾ ਦ੍ਰਿਸ਼

੪. ਐਸੇ ਲੱਚਰ ਪ੍ਰੋਗਰਾਮਾਂ ਦਾ ਸਿੱਖ ਨੌਜਵਾਨ ਪੀੜ੍ਹੀ 'ਤੇ ਕੀ ਅਸਰ ਹੋਵੇਗਾ -

ਅਖੌਤੀ ਪੰਜਾਬੀ ਸੱਭਿਆਚਾਰ ਦੇ ਨਾਮ ਹੇਠਾਂ ਕਰਵਾਏ ਜਾ ਰਹੇ ਇਨ੍ਹਾਂ ਲੱਚਰਤਾ ਭਰਪੂਰ ਪ੍ਰੋਗਰਾਮਾਂ ਦਾ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ 'ਤੇ ਬਹੁਤ ਹੀ ਗਹਿਰਾ ਉਲਟ ਅਸਰ ਹੋਵੇਗਾ । ਮੁਫਤ ਦੇ ਝੂਲੇ ਝੂਲ ਰਹੇ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਰਹੇ ਸਿੱਖ ਬੱਚੇ ਅਤੇ ਨੌਜਵਾਨ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਨਾ ਦੀ ਮਹਾਨਤਾ ਨੂੰ ਭੁੱਲ ਜਾਣਗੇ ਤੇ ਉਨ੍ਹਾਂ ਦੇ ਮਨਾਂ 'ਤੇ ਲੱਚਰ ਨਾਚਾਂ ਅਤੇ ਗੀਤਾਂ ਨੂੰ ਵਿਸਾਖੀ ਰੂਪ ਵਿੱਚ ਮਨਾਉਣਾ ਸਦਾ ਲਈ ਉਕੱਰ ਜਾਵੇਗਾ । ਇਤਿਹਾਸ ਗਵਾਹ ਹੈ ਕਿ ਕਈ ਲਾਲਚੀ ਰਾਜਪੂਤ ਮੁਗਲ ਰਾਜਿਆਂ ਨੂੰ ਆਪਣੇ ਕੋਲ ਨਾਚ ਗਾਣਿਆਂ ਦੀ ਮਹਿਫਲਾਂ 'ਚ ਬਲਾਉਂਦੇ ਸਨ ਅਤੇ ਲਾਲਚ ਅਧੀਨ ਜਾਂ ਆਪਣੇ ਰਾਜ ਪ੍ਰਬੰਧ ਨੂੰ ਕਾਇਮ ਰੱਖਣ ਲਈ ਉਨਾਂ ਨੂੰ ਆਪਣੀਆਂ ਹੀ ਧੀਆਂ ਦੇ ਡੋਲੇ ਮੁਗਲ ਰਾਜਿਆਂ ਨੂੰ ਪੇਸ਼ ਕਰਨੇ ਪਏ । ਇਸੇ ਤਰ੍ਹਾਂ ਇਨ੍ਹਾਂ ਰਾਜਨੀਤਕਾਂ ਅਤੇ ਉਨ੍ਹਾਂ ਦੇ ਹੱਥਠੋਕੇ ਅਖੌਤੀ ਸੱਭਿਆਚਾਰਕ ਸੇਵਕਾਂ ਦਾ ਸੱਭਿਆਚਾਰ ਸੇਵਾ ਨਾਲ ਦੂਰ ਦਾ ਵੀ ਕੋਈ ਵਾ-ਵਾਸਤਾ ਨਹੀਂ ਸਗੋਂ ਇਨ੍ਹਾਂ ਵਲੋਂ ਅਜਿਹੇ ਪ੍ਰੋਗਰਾਮ ਨਿੱਜੀ ਲਾਲਸਾਵਾਂ ਜਾਂ ਚੌਧਰਾਂ ਨੂੰ ਪੂਰੀਆਂ ਕਰਨ ਲਈ ਹੀ ਕਰਵਾਏ ਜਾ ਰਹੇ ਹਨ । ਇਨ੍ਹਾਂ ਵਲੋਂ ਕਰਵਾਏ ਇਹ ਲੱਚਰਤਾ ਭਰਪੂਰ ਪ੍ਰੋਗਰਾਮ ਸਿੱਖ ਕੌਮ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਗਲਤ ਰਾਹਾਂ ਵੱਲ ਤੋਰ ਰਹੇ ਹਨ ।


ਇਹੋ ਜਿਹੇ ਪ੍ਰੋਗਰਾਮਾਂ ਦੀ ਬਦੌਲਤ ਹੀ ਸਿੱਖ ਕੁੜੀਆਂ ਹੁਣ ਸਾਬਤ ਸੂਰਤ ਸਿੱਖਾਂ ਨੌਜਵਾਨਾਂ ਨੂੰ ਆਪਣੇ ਜੀਵਣ ਸਾਥੀ ਵਜੋਂ ਪ੍ਰਵਾਨ ਨਹੀਂ ਕਰ ਰਹੀਆਂ ਅਤੇ ਗੈਰ ਸਿੱਖਾਂ ਨਾਲ ਸਬੰਧਾਂ ਦੇ ਮਾਮਲੇ ਜਿਆਦਾ ਨਜ਼ਰ ਆ ਰਹੇ ਹਨ ਅਤੇ ਸਿੱਖ ਨੌਜਵਾਨਾਂ ਵਿੱਚ ਵੀ ਕੇਸ ਕਟਵਾ ਕੇ ਪਤਿਤ ਹੋਣ ਦਾ ਰਿਵਾਜ਼ ਵਧਦਾ ਜਾ ਰਿਹਾ ਹੈ । ੧੯੮੪ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਰਹਿੰਦੇ ਜੇਹੜੇ ਸਿੱਖਾਂ ਨੇ ਧਨ ਦੌਲਤ ਦੇ ਪ੍ਰਭਾਵ ਹੇਠ ਸਿੱਖ ਸਿਧਾਤਾਂ ਨੂੰ ਵਿਸਾਰ ਦਿੱਤਾ ਸੀ ਅਤੇ ਰੰਗ ਤਮਾਸ਼ਿਆਂ ਵਿੱਚ ਪੈ ਗਏ ਸਨ ਨਵੰਬਰ ੧੯੮੪ ਵਿੱਚ ਉਨ੍ਹਾਂ ਨੂੰ ਇਸਦਾ ਖਮਿਆਜ਼ਾ ਸਿੱਖ ਨਸਲਕੁਸ਼ੀ ਦੇ ਰੂਪ ਵਿੱਚ ਭੁਗਤਨਾ ਪਿਆ ਸੀ । ਹਜ਼ਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ਸੀ , ਸੈਕੜੇ ਸਿੱਖ ਅੌਰਤਾਂ ਨਾਲ ਬਲਾਤਕਾਰ ਹੋਏ ਸਨ ਅਤੇ ਅਨੇਕਾਂ ਹੀ ਅੱਜ ਤੱਕ ਆਪਣੇ ਘਰਾਂ ਤੱਕ ਵਾਪਸ ਨਹੀਂ ਪਰਤੀਆਂ । ਨਵੰਬਰ ੧੯੮੪ ਦੇ ਸਿੱਖ ਨਸਲਕੁਸ਼ੀ ਦੇ ਕਾਰਨਾਂ ਵਿਚੋਂ ਕੁੱਝ ਕਾਰਨਾਂ ਸਬੰਧੀ ਉਸ ਸਮੇਂ ਦੇ ਮੈਗਜਿਨ '' ਸੰਤ ਸਿਪਾਹੀ '' ਵਿੱਚ ਇੱਕ ਲੰਬਾ ਲੇਖ '' ਐਸਾ ਤੋ ਹੋਣਾ ਹੀ ਥਾ '' ਛਪਿਆ ਸੀ । ਉਸ ਵਿਚੋਂ ਇਕ ਪੈਰਾ ਇਸ ਸਬੰਧੀ ਸਾਰੀ ਸਥਿਤੀ ਪ੍ਰਗਟ ਕਰਦਾ ਹੈ ਕਿ '' ਦਿੱਲੀ ਸਿੱਖ ਕਤਲੇਆਮ ਪੀੜ੍ਹਤਾਂ ਦੇ ਇੱਕ ਕੈਂਪ ਵਿੱਚ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਿੱਖਾਂ ਨਾਲ ਹਮਦਰਦੀ ਪ੍ਰਗਟ ਕਰਨ ਆਏ , ਉਨਾਂ ਨੂੰ ਇੱਕ ਸਿੱਖ ਕਹਿਣ ਲੱਗਾ ਦੇਖੀਏ ਨਾ ਇਮਾਮ ਸਾਬ ਆਪਕੀ ਦਿੱਲੀ ਮੇਂ ਹਮਾਰੇ ਸਾਥ ਕਿਆ ਹੂਆ , ਇਹ ਸੁਣ ਕੇ ਇਮਾਮ ਜੀ ਨੇ ਜਵਾਬ ਦਿੱਤਾ ਐਸਾ ਤੋ ਹੋਣਾ ਹੀ ਥਾ , ਸਿੱਖ ਨੇ ਪੁੱਛਿਆ ਇਮਾਮ ਸਾਬ ਆਪ ਹਮਾਰੇ ਸਾਥ ਹਮਦਰਦੀ ਕਰਨੇ ਆਏ ਹੈਂ ਜਾਂ ਹਮਾਰੇ ਜਖ਼ਮੋਂ ਪਰ ਨਮਕ ਛਿੜਕਣੇਂ , ਤਾਂ ਇਮਾਮ ਜੀ ਕਹਿਣ ਲੱਗੇ ਬੁਰਾ ਮਤ ਮਾਨਣਾ ਸਰਦਾਰ ਜੀ ਹਮ ਪਾਂਚ ਵਕਤ ਦੇ ਨਮਾਜੀ ਅੌਰ ਆਪ ਨਾ ਤੋ ਆਪਣੇ ਗੁਰੂ ਕੀ ਬਾਣੀ ਪੜ੍ਹਤੇ ਹੋ ਅੌਰ ਨਾ ਹੀ ਰੋਜ਼ ਗੁਰਦੁਆਰੇ ਜਾਤੇ ਹੋ , ਹਾਂ ਸ਼ਾਮ ਕੋ ਠੇਕੇ ਪਰ ਸ਼ਰਾਬ ਲੈਣੇ ਜਾਣਾ ਕਭੀ ਨੀਂ ਭੂਲਤੇ , ਅੌਰ ਰਾਤ ਕੋ ਕਲੱਬੋਂ ਮੇਂ ਜਾ ਕਰ ਅੌਰਤੋਂ ਕੇ ਸਾਥ ਨਾਚ ਗਾਣਾ ਭੀ ਕਰਤੇ ਹੋ , ਹਮ ਜਹਾਂ ਘਰ ਬਣਾਤੇ ਹੈਂ ਵਹਾਂ ਮਸਜਿਦ ਜਰੂਰ ਬਣਾਤੇ ਹੈਂ ਪਰ ਆਪਕੇ ਘਰ ਕੇ ਪਾਸ ਗੁਰਦੁਆਰਾ ਹੋ ਤੋ ਆਪ ਕਹਿਤੇ ਹੋ ਸਪੀਕਰ ਕੀ ਅਵਾਜ਼ ਆਪਕੀ ਨੀਂਦ ਖ਼ਰਾਬ ਕਰਤੀ ਹੈ , ਹਮਾਰੀ ਬਹੂ ਬੇਟੀਆਂ ਬੁਰਕੇ ਮੇਂ ਆਪਣੇ ਸਰੀਰ ਕੋ ਢਕ ਕਰ ਰੱਖਤੀ ਹੈਂ ਪਰ ਆਪਕੀ ਬਹੂ ਬੇਟੀਆਂ ਤੋ ਸ਼ਾਦੀਓ ਅੌਰ ਖੁਸ਼ੀ ਕੇ ਪ੍ਰੋਗਰਾਮੋਂ ਮੇਂ ਆਪਣੇ ਅਧਨੰਗੇ ਸਰੀਰ ਲੇਕਰ ਹਾਥ ਮੇਂ ਸ਼ਰਾਬ ਕੀ ਬੋਤਲ ਪਕੜ ਕਰ ਆਪਕੇ ਸਾਥ ਗੰਦੇ ਗਾਣੋਂ ਪਰ ਨਾਚਤੀ ਥੀ ਅੌਰ ਜਿਨ ਲੋਗੋਂ ਕੀ ਨਜ਼ਰ ਉਨਕੇ ਨਗਨ ਸਰੀਰੋਂ ਪਰ ਪੜਤੀ ਥੀ ਵੋਹ ਸੋਚਤੇ ਥੇ ਕਿ ਕਭ ਮੌਕਾ ਮਿਲੇ ਅੌਰ ਕਭ ਵੋ ਇਨ ਜਿਸਮੋਂ ਕਾ ਲੁਤਫ ਲੈਂ , ਅੌਰ ਅਭ ਜਬ ਮੌਕਾ ਬਣਾ ਉਨ ਲੋਗੋਂ ਨੇ ਜੇਹ ਸਭ ਕਰ ਦੀਆ , ਬੁਰਾ ਮਤ ਮਾਨਣਾ ਸਰਦਾਰ ਜੀ ਐਸਾ ਤੋ ਹੋਣਾ ਹੀ ਥਾ '' । ਇਹ ਬਿਲਕੁਲ ਸੱਚ ਹੈ ਇਸਲਾਮ ਵਿੱਚ ਸਾਜ ਵਜਾ ਕੇ ਗਾਉਣਾ ਜਾਂ ਨੱਚਣ ਨੂੰ ਕੰਜਰਖਾਣਾ ਸਮਝਿਆ ਜਾਂਦਾ ਹੈ ।

ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕੇ ਵਿਖੇ ਉਨ੍ਹਾਂ ਨੂੰ ਇਹੀ ਸਮਝਾਇਆ ਸੀ ਕਿ ਸਾਜਾਂ ਰਾਂਹੀ ਕੀਰਤਨ ਕਰਕੇ ਜੇ ਰੱਬ ਦੇ ਗੀਤ ਗਾਏ ਜਾਣ ਤਾਂ ਇਹ ਕੰਜਰਖਾਨਾ ਨਹੀਂ ਸਗੋਂ ਪ੍ਰਭੂ ਭਗਤੀ ਦਾ ਸਭ ਤੋਂ ਉਤੱਮ ਸਾਧਨ ਹੈ । ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਢਾਡੀ ਨੱਥੇ ਤੇ ਅਬਦੁਲ ਨੂੰ ਬੁਲਾ ਕੇ ਕਿਹਾ ਸੀ ਕਿ ਹੁਣ ਤੁਹਾਡੀ ਸਾਰੰਗੀ ਤੇ ਗਜ ਫੇਰਕੇ ਐਸੀਆਂ ਤਰੰਗਾਂ ਪੈਦਾ ਹੋਣ ਜੋ ਮੁਰਦਾ ਸਰੀਰਾਂ ਵਿੱਚ ਜਾਨ ਭਰ ਦੇਣ , ਤੁਹਾਡੀਆਂ ਢੱਡਾਂ ਵਿਚੋਂ ਐਸੀ ਅਕਾਸ਼ ਗੁੰਜਾਊ ਪੈਦਾ ਹੋਵੇ ਕਿ ਨੌਜਵਾਨਾਂ ਦੇ ਡੌਲੇ ਫੜਕ ਉਠੱਣ ਅਤੇ ਇੰਨ੍ਹਾਂ ਵਿਚੋਂ ਐਸਾ ਬੀਰ ਰਸ ਪੈਦਾ ਹੋਵੇ ਕਿ ਜ਼ੁਲਮੀਂ ਹਕੂਮਤ ਨੂੰ ਜੜ੍ਹੌਂ ਪੁੱਟ ਸੁੱਟੇ ਤੇ ਢਾਡੀ ਨੱਥੇ ਅਬਦੁੱਲੇ ਦੀ ਢਡ ਸਾਰੰਗੀ ਵਿਚੋਂ ਨਿਕਲੀ ਅਵਾਜ਼ ਨੇ ਜ਼ਾਲਮ ਮੁਗਲ ਹਕੂਮਤ ਨੂੰ ਇਹ ਕਹਿ ਕੇ ਚੈਲੰਜ ਕੀਤਾ '' ਪੱਗ ਤੇਰੀ , ਕੀ ਜਹਾਂਗੀਰ ਦੀ '' ਇਹ ਗੁਰੂ ਨਾਨਕ ਦੇਵ ਜੀ ਦੀ ਰਬਾਬ ਦਾ ਗੁਰਬਾਣੀ ਕੀਰਤਨ ਅਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਦਾ ਨਤੀਜਾ ਸੀ ਜਿਸਨੇ ਸਦੀਆਂ ਦੀ ਗੁਲਾਮੀ ਨੂੰ ਲਾਹ ਕੇ ਪਰ੍ਹੇ ਸੁਟਿਆ । ਇਨ੍ਹਾਂ ਸਾਜਾਂ ਦੇ ਸੰਗੀਤ ਵਿਚੋਂ ਨਚਾਰਾਂ ਤੋਂ ਐਸੇ ਸਰਦਾਰ ਪੈਦਾ ਹੋਏ ਜਿੰਨ੍ਹਾਂ ਨੇ ਗਜਨੀ ਦੇ ਬਜ਼ਾਰਾਂ ਵਿੱਚ ਹਿੰਦੁਸਤਾਨ ਦੀਆਂ ਬਹੂ-ਬੇਟੀਆਂ ਦੀ ਟਕੇ ਟਕੇ 'ਤੇ ਵਿਕਦੀ ਇੱਜਤ ਨੂੰ ਆਪਣਾ ਖੂਨ ਦੇ ਕੇ ਬਚਾਇਆ ਪਰ ਅਫਸੋਸ ਅੱਜ ਅਸੀਂ ਇਨ੍ਹਾਂ ਕਾਮੀ ਅਤੇ ਲੁਟੇਰੇ ਰਾਜਨੀਤਕਾਂ ਸਾਹਮਣੇ ਆਪਣੀਆਂ ਧੀਆਂ ਭੈਣਾਂ ਨੱਚਦੀਆਂ ਵੇਖ ਕੇ ਖੁਸ਼ ਹੋ ਰਹੇ ਹਾਂ । ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।

A
 Vaisakhi invitation noting RSS personalities as their chief guests
A Vaisakhi invitation noting RSS personalities as their chief guests


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article

ਬਚਿਤ੍ਰ ਨਾਟਕ

 

ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ-ਨਾਟਕ' ਦਾ ਨਾਮ ਦਿੱਤਾ।...

Read Full Article

Amrit-Sanchar Maryada Violation: Worldwide Condemnation and Boycott of the Ragi Darshan Lobby

 

Representatives of Sikh organizations across North America and Europe strongly condemned the blasphemous acts committed by the followers of excommunicated heretic Ragi Darshan Sinh at the Gurdwara Sikh Sangat of Virginia who altered the sacred 'Khanday-ki-Pahul' ceremony and Ardaas. ...

Read Full Article

Two Sikhs Killed by Punjab Police - Scores of Protesters Brutally Attacked and Detained

 

At least two Sikhs were were killed and scores injured on Wednesday in bloody clashes between Sikhs protesting against the desecration of the Guru Granth Sahib Ji and police near Kotkapura town in Punjab’s Faridkot district....

Read Full Article