'ਖੰਡਾ ਪ੍ਰਿਥਮੈ ਸਾਜ ਕੈ' ਸ੍ਰੀ ਦਸ਼ਮ ਬਾਣੀ ਦੀ ਵੀਡੀਉ ਸੀ.ਡੀ. ਰਲੀਜ਼ - ਕਾਲੇ ਅਫਗਾਨੀਆਂ, ਅਖੌਤੀ ਮਿਸ਼ਨਰੀਆਂ ਅਤੇ ਦਰਸ਼ਨ ਮੱਲੀਆਂ ਦੇ ਮੂੰਹ ਤੇ ਕਰਾਰੀ ਚਪੇੜ ।


“ਖੰਡਾ ਪ੍ਰਿਥਮੈ ਸਾਜ ਕੈ”
ਸ੍ਰੀ ਦਸ਼ਮ ਬਾਣੀ ਦੀ ਵੀਡੀਉ ਸੀ.ਡੀ. ਰਲੀਜ਼


ਦਸ਼ਮ ਪਾਤਿਸ਼ਾਹ ਦੀਆਂ ਪਾਵਨ ਰਚਨਾਵਾਂ ਦੀ VCD ਰਿਲੀਸ

(Read this article in English)

ਪਿਛਲੇ ਲੰਬੇ ਅਰਸੇ ਤੋਂ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਤੇ ਕਾਬਜ਼ ਸਿਆਸੀ ਮਸੰਦਾਂ ਦੀ ਲਾਬੀ ਦੀ ਸ਼ਹਿ ਤੇ ਕੁਝ ਅਖੌਤੀ ਮਿਸ਼ਨਰੀਏ, ਕਾਲੇ ਅਫਗਾਨੀਏ, ਸਪੋਕਸਮੈਨੀਏ ਅਤੇ ਦਰਸ਼ਨ ਮੱਲੀਏ ਗੁਰੂ ਘਰ ਦੇ ਕੀਰਤਨੀਆਂ ਨੂੰ ਦਸ਼ਮ ਪਾਤਿਸ਼ਾਹ ਦੀ ਬਾਣੀ ਪੜ੍ਹਨ ਤੋਂ ਰੋਕਦੇ ਰਹੇ ਹਨ। ਇਹ ਅਖੌਤੀ ਮਿਸ਼ਨਰੀਏ ਇਸ ਗੱਲ ਦਾ ਵੀ ਪ੍ਰਚਾਰ ਕਰ ਰਹੇ ਹਨ ਕਿ ਦਸਮ ਗ੍ਰੰਥ ਸਾਹਿਬ ਦੀ ਬਾਣੀ ਧੀਆਂ ਭੈਣਾਂ ਤੇ ਬੀਬੀਆਂ ਸਾਹਮਣੇ ਨਹੀਂ ਪੜੀ ਜਾ ਸਕਦੀ। ਇਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਦਿਆਂ ਅਖੰਡ ਕੀਰਤਨੀ ਜਥੇ ਦੇ ਉੱਘੇ ਪੁਰਾਤਨ ਬਜ਼ੁਰਗ ਭਾਈ ਜਸਬੀਰ ਸਿੰਘ ਘੋੜੇਵਾਹ ਦੀ ਬੱਚੀ ਬੀਬੀ ਕਮਲਜੀਤ ਕੌਰ ਨੇ ਦਸ਼ਮ ਪਾਤਿਸ਼ਾਹ ਦੀਆਂ ਪਾਵਨ ਰਚਨਾਵਾਂ ਚੰਡੀ ਦੀ ਵਾਰ, ਚਰਿਤਰੋ ਪਾਖਿਆਨ ਅਤੇ ਨਾਲੋ-ਨਾਲ ਭਾਈ ਗੁਰਦਾਸ ਜੀ ਦੀ ੪੧ਵੀਂ ਵਾਰ ਦਾ ਕੀਰਤਨ ਇੰਦੌਰ ਵਿਖੇ ਹੋਏ ਸਾਲਾਨਾ ਅਖੰਡ ਕੀਰਤਨ ਸਮਾਗਮ ਵਿਚ ਕੀਤਾ, ਜਿਸ ਦੀ ਸੀ.ਡੀ. ਪਿਛਲੇ ਦਿਨੀ ਚੜ੍ਹਦੀ ਕਲ੍ਹਾ ਟਾਇਮ ਟੀ.ਵੀ. ਦੇ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ, ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਭਾਈ ਹਰਮਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਹਰਜੀਤ ਸਿੰਘ ਨੇ ਰਲੀਜ਼ ਕੀਤੀ। ਇਸ ਸੀ. ਡੀ. ਦੀਆਂ ਹਜ਼ਾਰੋਂ ਕਾਪੀਆਂ ਅਖੰਡ ਕੀਰਤਨੀ ਜਥਾ, ਮੱਧ ਪ੍ਰਦੇਸ਼ ਵਲੋਂ ਭੇਟਾ ਰਹਿਤ ਵੰਡੀਆਂ ਗਈਆਂ ਸਨ।


ਸ੍ਰੀ ਦਸਮ ਗ੍ਰੰਥ ਸਬੰਧੀ ਸਿੱਖ ਵਿਧਵਾਨਾ ਨਾਲ ਵਿਚਾਰਾਂ ਦੀ ਸ਼ਾਹਬਾਜ਼ ਖਾਲਸਾ/ਗੁਰਸਿਖ ਸੰਸਥਾ ਵਲੋਂ CD ਰਿਲੀਸ

ਇਸ ਦੀ ਸਫਲਤਾ ਨੂੰ ਦੇਖਦਿਆਂ ਸ਼ਮਾਰੂ ਵੀਡੀਉ ਦੇ ਸ. ਬਬਲੀ ਸਿੰਘ ਵਲੋਂ ਬੀਬੀ ਕਮਲਜੀਤ ਕੌਰ ਨੂੰ ਇਸ ਪ੍ਰਸੰਗ ਵਿਚ ਵਾਧਾ ਕਰਕੇ ਉਹਨਾਂ ਦੀ ਸਟੂਡੀਉ ਰਿਕਾਡਿੰਗ ਰਲੀਜ਼ ਕਰਾਉਂਣ ਦੀ ਬੇਨਤੀ ਕੀਤੀ। ਜਿਸਨੂੰ ਮੁੱਖ ਰੱਖਦਿਆ ਬੀਬੀ ਕਮਲਜੀਤ ਕੌਰ ਨੇ “ਖੰਡਾ ਪ੍ਰਿਥਮੈ ਸਾਜ ਕੈ” ਦੇ ਸਿਰਲੇਖ ਹੇਠ ਤਕਰੀਬਨ ਇਕ ਘੰਟੇ ਦੀ ਵੀਡੀਉ ਰਿਕਾਡਿੰਗ ਕਰਵਾਈ। ਸ਼ਮਾਰੂ ਵੀਡੀਉ ਵੱਲੋਂ ਜ਼ਾਰੀ ਕੀਤੀ ਗਈ ਇਸ ਸੀ.ਡੀ. ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵਲੋਂ ਮਿਤੀ ੧ ਮਾਰਚ ੨੦੧੦ ਨੂੰ ਹੋਲਾ ਮੁਹੱਲਾ ਦੇ ਮੁੱਖ ਸਮਾਗਮ ਦੌਰਾਨ ਸੰਗਤਾਂ ਦੀ ਭਾਰੀ ਮਜ਼ੂਦਗੀ ਵਿਚ ਜ਼ਾਰੀ ਕੀਤਾ ਗਿਆ। ਉਹਨਾਂ ਵਲੋਂ ਸੰਸਥਾਂ ਗੁਰਸਿੱਖ ਦੀ ਇਕਾਈ ਦੇ ਉੱਘੇ ਅਹੁੱਦੇਦਾਰ ਵੀਰ ਕਵਨੀਤ ਸਿੰਘ ਨੂੰ ਸੰਗਤਾਂ ਨੂੰ ਸੀ. ਡੀ. ਬਾਰੇ ਜਾਣਕਾਰੀ ਦੇਣ ਲਈ ਹੁਕਮ ਕੀਤਾ ਗਿਆ, ਸੰਖੇਪ ਵਿਚ ਇਸ ਬਾਰੇ ਵੀਰ ਕਵਨੀਤ ਸਿੰਘ ਵੱਲੋਂ ਸੀ. ਡੀ. ਬਾਰੇ ਜਾਣਕਾਰੀ ਦਿੱਤੀ ਜਾਣ ਤੇ ਸੰਗਤਾਂ ਦੇ ਭਰਵੇ ਜੈਕਾਰਿਆਂ ਦੀ ਗੂੰਜ਼ ਵਿਚ ਸੀ. ਡੀ. ਰਲੀਜ਼ ਦਾ ਸਵਾਗਤ ਕੀਤਾ। ਸੀ. ਡੀ. ਦੀਆਂ ਸੈਂਕੜੇ ਕਾਪੀਆਂ ਸਹਿਬਾਜ਼ ਖ਼ਾਲਸਾ ਵਲੋਂ ਬਤੌਰ ਸੇਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਲਗਾਏ ਗਏ ਬੁੱਕ ਸਟਾਲ ਤੋਂ ਹੱਥੋ ਹੱਥ ਸੰਗਤਾਂ ਨੇ ਬੜੇ ਚਾਅ ਨਾਲ ਖਰੀਦੀਆਂ।



“ਖੰਡਾ ਪ੍ਰਿਥਮੈ ਸਾਜ ਕੈ” VCD ਰਿਲੀਸ ਕਰਣ ਉਪਰੰਤ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ
ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਸ਼ਾਹਬਾਜ਼ ਖਾਲਸਾ ਸੰਸਥਾ ਦੇ ਸੇਵਾਦਾਰਾਂ ਨੂੰ ਸਨਮਾਨਤ ਕਰ ਰਹੇ.



ਚੜ੍ਹਦੀ ਕਲ੍ਹਾ ਟਾਇਮ ਟੀ.ਵੀ. ਦੇ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ, ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ
ਸ਼ਾਹਬਾਜ਼ ਖਾਲਸਾ/ਗੁਰਸਿਖ ਸੰਸਥਾ ਦੇ ਸੇਵਾਦਾਰਾਂ ਨਾਲ ਸ੍ਰੀ ਦਸਮ ਗ੍ਰੰਥ ਸਬੰਧੀ VCD/CD ਰਿਲੀਸ


ਹੁਣ ਇਹਨਾਂ ਅਖੌਤੀ ਮਿਸ਼ਨਰੀਆਂ ਨੂੰ ਇਹ ਸੋਚਣਾ ਪਵੇਗਾ ਕਿ ਜਿਸ ਬਾਣੀ ਦੇ ਅਸ਼ਲੀਲ ਹੋਣ ਦਾ ਇਹ ਕੂੜ ਪ੍ਰਚਾਰ ਕਰਦੇ ਹਨ। ਉਸ ਬਾਣੀ ਦਾ ਅਮਰ ਉਪਦੇਸ਼ਮਈ ਸੰਦੇਸ਼ ਕੀਰਤਨ ਗਾਇਨ ਰਾਹੀਂ ਸੰਗਤਾਂ ਵਿਚ ਪਹੁੰਚਣਾ ਆਰੰਭ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਕਈ ਪੰਥ ਦੇ ਉੱਘੇ ਕੀਰਤਨੀਆਂ ਦੀ ਸ੍ਰੀ ਦਸ਼ਮ ਪਾਤਿਸ਼ਾਹ ਦੀ ਬਾਣੀ ਤੇ ਸੀ. ਡੀ. ਰਲੀਜ਼ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤੇ ਸੰਗਤਾਂ ਵਲੋਂ ਇਹਨਾਂ ਤਿਆਰੀਆਂ ਦਾ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਬੀਬੀ ਕਮਲਜੀਤ ਕੌਰ ਦਾ 2010 ਇੰਦੌਰ ਸਮਾਗਮ ਵਿਖੇ ਕੀਰਤਨ (Video 1) (Video 2)

ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਾਹਬਾਜ਼ ਖਾਲਸਾ ਸੰਸਥਾ ਵਲੋਂ ਸ੍ਰੀ ਦਸਮ ਗ੍ਰੰਥ ਅਤੇ ਗੁਰਮਤਿ ਸਬੰਧੀ ਪੁਸਤਕਾਂ, CD, VCD ਦੇ ਭੰਡਾਰ ਦਾ ਦ੍ਰਿਸ਼:






 





 




 

There are (9) comments posted for this article.


POST FEEDBACK (Click to Expand)


 

s s nanda (March 6, 2010, 3:03 am)
nagpur








Our Sponsors


AtmaImages.com



SinghPrinting