A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਭਾਰੇ ਭੁਈਂ ਅਕਿਰਤਘਣ...

Author/Source: Dr. Malkinder Kaur, Lecturer, Sri Guru Granth Sahib Studies Dept, Panjabi University, Patiala

An Ungrateful Person is a Burden...

ਨੇਕੀ ਅਤੇ ਬਦੀ ਦੀ ਧਾਰਨਾ ਨੂੰ ਹਰੇਕ ਧਰਮ ਨੇ ਸਵੀਕਾਰ ਕੀਤਾ ਹੈ। ਦਰਅਸਲ ਨੇਕੀ ਅਤੇ ਬਦੀ ਮਨੁੱਖੀ ਜ਼ਿੰਦਗੀ ਦੇ ਦੋ ਪਹਿਲੂ ਹਨ। ਜਿਸ ਤਰ੍ਹਾਂ ਫੁੱਲ ਦੇ ਨਾਲ ਕੰਡੇ ਹੁੰਦੇ ਹਨ ਉਸੇ ਤਰ੍ਹਾਂ ਮਨੁੱਖ ਵਿਚ ਨੇਕੀ ਤੇ ਬਦੀ ਦੇ ਦੋਨੋਂ ਤੱਤ ਮੌਜੂਦ ਹਨ। ਜਿਹੜਾ ਪਾਸਾ ਭਾਰੂ ਹੋ ਜਾਵੇ ਮਨੁੱਖ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਪਾਰਸੀ ਧਰਮ ਵਿਚ ਇਸ ਨੂੰ ਆਸ਼ਾ ਤੇ ਦਰੁਜ਼ ਦੀ ਸੰਗਿਆ ਦਿੱਤੀ ਗਈ ਹੈ। ਨੇਕੀ ਦੇ ਮਾਰਗ ਨੂੰ ਅਪਣਾਉਣ ਨਾਲ ਮਨੁੱਖ ਗੁਰਮੁਖ, ਪਰਉਪਕਾਰੀ ਅਤੇ ਕ੍ਰਿਤਗਯ ਬਣਦਾ ਹੈ ਅਤੇ ਬਦੀ ਦੇ ਰਸਤੇ ਉੱਤੇ ਤੁਰਨ ਨਾਲ ਮਨਮੁਖ, ਚੋਰ, ਠੱਗ, ਪਾਪੀ, ਅਕ੍ਰਿਤਘਣ ਅਖਵਾਉਂਦਾ ਹੈ। ਗੁਰਬਾਣੀ ਵਿਚ ਜਿੱਥੇ ਗੁਰਮੁਖ, ਸੰਤ, ਭਗਤ ਤੇ ਸੇਵਕ ਨੂੰ ਸਤਿਕਾਰਯੋਗ ਰੁਤਬਾ ਪ੍ਰਾਪਤ ਹੈ, ਉਥੇ ਮਨਮੁਖ, ਚੋਰ, ਨਿਗੁਰੇ ਤੇ ਅਕ੍ਰਿਤਘਣ ਨੂੰ ਫਿਟਕਾਰਿਆ ਗਿਆ ਹੈ।

ਗੁਰਮਤਿ ਅਨੁਸਾਰ ਅਕ੍ਰਿਤਘਣ ਦੇ ਸੰਕਲਪ ਨੂੰ ਬਿਆਨ ਕਰਨ ਤੋਂ ਪਹਿਲਾਂ ਇਸ ਦੇ ਸ਼ਾਬਦਿਕ ਅਰਥਾਂ ਨੂੰ ਸਮਝ ਲੈਣਾ ਲਾਹੇਵੰਦ ਰਹੇਗਾ। ‘ਅਕ੍ਰਿਤਘਣ’ ਸੰਸਕ੍ਰਿਤ ਦੇ ਸ਼ਬਦ ‘ਕ੍ਰਿਤਘਣ’ ਦਾ ਪੰਜਾਬੀ ਰੂਪਾਂਤਰਨ ਹੈ। ਭਾਈ ਵੀਰ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿਚ ਇਸ ਦੇ ਅਰਥ ‘ਜੋ ਕਿਸੇ ਦੇ ਕੀਤੇ ਹੋਏ ਨੂੰ ਨਾ ਜਾਣੇ’ ਕੀਤੇ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ‘ਅਕ੍ਰਿਤਘਣ’ ਦੇ ਅਰਥ ਉਪਕਾਰ ਵਿਸਾਰਨ ਵਾਲਾ ਅਤੇ ਅਹਿਸਾਨ ਫਰਾਮੋਸ਼ ਹਨ।

ਉਪਰੋਕਤ ਅਰਥਾਂ ਤੋਂ ਇਹ ਧਾਰਨਾ ਬਣਦੀ ਹੈ ਕਿ ਅਕ੍ਰਿਤਘਣ ਉਹ ਵਿਅਕਤੀ ਹੈ ਜੋ ਦੂਸਰੇ ਦੀ ਕੀਤੀ ਹੋਈ ਨੇਕੀ ਨੂੰ ਭੁਲਾ ਦਿੰਦਾ ਹੈ ਅਤੇ ਆਪਣੀ ਚਲਾਕੀ ਅਤੇ ਚਤੁਰਤਾ ਨਾਲ ਦੂਸਰਿਆਂ ਤੋਂ ਵੱਧ ਸਿਆਣਾ ਹੋਣ ਦਾ ਦਾਅਵਾ ਕਰਦਾ ਹੈ। ਸੱਚਮੁਚ ਹੀ ਅਕ੍ਰਿਤਘਣ ਅਜਿਹਾ ਵਿਅਕਤੀ ਹੈ ਜੋ ਆਪਣਾ ਕੰਮ ਪੂਰਾ ਹੋਣ ’ਤੇ ਦੂਸਰੇ ਨੂੰ ਵਿਸਾਰ ਦਿੰਦਾ ਹੈ ਭਾਵੇਂ ਉਸ ਦਾ ਕੋਈ ਸਕਾ ਸੰਬੰਧੀ ਜਾਂ ਦੋਸਤ ਹੀ ਹੋਵੇ। ਉਹ ਅਜਿਹਾ ਤਾਂ ਹੀ ਕਰਦਾ ਹੈ ਕਿਉਂਕਿ ਉਸ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ। ਸਿੱਖ ਧਰਮ ਦੇ ਮਹਾਨ ਚਿੰਤਕ ਅਤੇ ਮੁੱਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਅਕ੍ਰਿਤਘਣ ਦੇ ਚਿੱਤਰ ਨੂੰ ਬਾਖੂਬੀ ਪੇਸ਼ ਕੀਤਾ ਹੈ:

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ।
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ।
ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ।

ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ।
ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ।
ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ। (ਵਾਰ ੩੫:੮)

ਧਰਤੀ ਹਰ ਕਿਸੇ ਚੀਜ਼ ਦਾ ਬੋਝ ਉਠਾ ਸਕਦੀ ਹੈ ਪਰ ਅਕ੍ਰਿਤਘਣ ਦਾ ਨਹੀਂ। ਅਕ੍ਰਿਤਘਣ ਵਿਅਕਤੀ ਕੇਵਲ ਆਪਣੇ ਦੋਸਤਾਂ-ਮਿੱਤਰਾਂ ਨੂੰ ਹੀ ਧੋਖਾ ਨਹੀਂ ਦਿੰਦਾ ਸਗੋਂ ਉਹ ਤਾਂ ਆਪਣੇ ਆਪ ਨੂੰ ਵੀ ਧੋਖਾ ਦਿੰਦਾ ਹੈ। ਉਹ ਆਪਣੇ ਮੂਲ ਸੋਮੇ ਦਾਤਾਰ ਪ੍ਰਭੂ ਦੁਆਰਾ ਦਿੱਤੀਆਂ ਹੋਈਆਂ ਦਾਤਾਂ ਬਦਲੇ ਦਾਤੇ ਦਾ ਸ਼ੁਕਰਾਨਾ ਕਰਨ ਨੂੰ ਵਿਸਾਰ ਦਿੰਦਾ ਹੈ। ਸੱਚਮੁੱਚ ਵਾਹਿਗੁਰੂ ਨੂੰ ਵਿਸਾਰਨ ਵਾਲੇ ਜੀਵ ਅਕ੍ਰਿਤਘਣ ਹੀ ਹਨ। ਇਸ ਪ੍ਰਥਾਇ ਗੁਰਵਾਕ ਹੈ:

ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ॥
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ॥
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ॥
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ॥
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ॥
ਲμਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ॥
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ॥
ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ॥ (ਪੰਨਾ ੨੬੧)

ਮਨੁੱਖ ਸੰਸਾਰਿਕ ਚੀਜ਼ਾਂ ਨੂੰ ਇਕੱਠਿਆਂ ਕਰਨ ਦੀ ਲਾਲਸਾ ਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਿਚ ਗ੍ਰਸਿਆ ਹੋਣ ਕਰਕੇ ਵਾਹਿਗੁਰੂ ਦੀ ਉਸਤਤਿ ਕਰਨ ਵਾਲਿਆਂ ਦੀ ਥਾਂ ਨਿੰਦਕਾਂ ਨਾਲ ਸਾਂਝ ਪਾਉਂਦਾ ਹੈ। ਉਸ ਨੇ ਵਿਅਰਥ ਦੇ ਕੰਮਾਂ ਨੂੰ ਆਪਣਾ ਆਹਾਰ ਬਣਾ ਲਿਆ ਹੈ ਜੋ ਉਸ ਦੇ ਕਿਸੇ ਕੰਮ ਨਹੀਂ ਆਉਂਦੇ ਅਤੇ ਉਸ ਦੀ ਸਾਂਝ ਵੀ ਬਦੀ ਕਰਨ ਵਾਲੇ ਦੋਸਤਾਂ-ਮਿੱਤਰਾਂ ਨਾਲ ਹੁੰਦੀ ਹੈ। ਇਹ ਹਾਲਤ ਅਕ੍ਰਿਤਘਣ ਦੀ ਹੈ। ਉਸ ਦੀ ਮਨੋਦਸ਼ਾ ਇਤਨੀ ਮਲੀਨ ਹੋ ਚੁੱਕੀ ਹੁੰਦੀ ਹੈ ਜਿਸ ਦਾ ਜ਼ਿਕਰ ਸ਼ਬਦਾਂ ਵਿਚ ਕਰਨਾ ਅਸੰਭਵ ਹੈ। ਭਾਈ ਗੁਰਦਾਸ ਜੀ ਅਕ੍ਰਿਤਘਣ ਦੀ ਮਨੋਦਸ਼ਾ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਜੇਕਰ ਕੋਈ ਵਿਅਕਤੀ ਕੁੱਤੇ ਦਾ ਮਾਸ ਸ਼ਰਾਬ ਵਿਚ ਪਾ ਕੇ ਰਿੰਨ੍ਹ ਲਵੇ ਅਤੇ ਫਿਰ ਉਸ ਨੂੰ ਮਨੁੱਖੀ ਖੋਪਰੀ ਵਿਚ ਪਾ ਲਵੇ, ਉੱਪਰ ਖੂਨ ਨਾਲ ਲਿਬੜਿਆ ਕੱਪੜਾ ਦਿੱਤਾ ਹੋਵੇ ਅਤੇ ਉਸ ਨੂੰ ਵਿਭਚਾਰਨ ਲੈ ਕੇ ਜਾ ਰਹੀ ਹੋਵੇ ਤਾਂ ਉਹ ਵੀ ਇਹ ਸੋਚਦੀ ਹੈ ਕਿ ਕਿਤੇ ਅਕ੍ਰਿਤਘਣ ਦੀ ਨਜ਼ਰ ਪੈ ਕੇ ਅਪਵਿੱਤਰ ਨਾ ਹੋ ਜਾਵੇ।

ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ।
ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ।
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ।

ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ।
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ।
ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ।
(ਭਾਈ ਗੁਰਦਾਸ, ਵਾਰ ੩੫, ਪਉੜੀ ੯)

ਗੁਰਬਾਣੀ ਅਤੇ ਸਿੱਖ ਇਤਿਹਾਸ ਵਿਚ ਅਕ੍ਰਿਤਘਣਤਾ ਦੇ ਅਨੇਕਾਂ ਹਵਾਲੇ ਉਪਲਬਧ ਹਨ। ‘ਗੁਰਬਿਲਾਸ ਪਾਤਸ਼ਾਹੀ ੧੦’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਮਕ ਹਰਾਮ ਭੀਖਨ ਖਾਨ’ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਜੋ ਵਿਅਕਤੀ ਆਪਣੇ ਸਵਾਮੀ ਦੀ ਕੀਤੀ ਹੋਈ ਨੇਕੀ ਨੂੰ ਨਹੀਂ ਭੁਲਾਉਂਦਾ ਉਹ ਮਰਨ ਤੋਂ ਬਾਅਦ ਵੀ ਉਸ ਦੇ ਸਨਮੁਖ ਰਹਿੰਦਾ ਹੈ ਲੇਕਿਨ ਜੋ ਆਪਣੇ ਸਵਾਮੀ ਨੂੰ ਜੰਗ ਦੇ ਮੈਦਾਨ ਵਿਚ ਧੋਖਾ ਦਿੰਦਾ ਹੈ, ਉਸ ਦੀ ਇਸ ਸੰਸਾਰ ਵਿਚ ਤਾਂ ਨਿੰਦਾ ਹੁੰਦੀ ਹੀ ਹੈ ਸਗੋਂ ਉਸ ਨੂੰ ਪਰਲੋਕ ਵਿਚ ਵੀ ਧੱਕੇ ਪੈਂਦੇ ਹਨ। ਨਰਕ ਦੀ ਸਜ਼ਾ ਮਿਲਦੀ ਹੈ ਅਤੇ ਉਸ ਦਾ ਮਾਸ ਜਾਨਵਰ ਵੀ ਨਹੀਂ ਖਾਂਦੇ। ਉਸ ਦੇ ਸਿਰ ਸੁਆਹ ਹੀ ਪੈਂਦੀ ਹੈ ਭਾਵ ਹਰ ਥਾਂ ਬੇਇਜ਼ਤੀ ਹੀ ਹੁੰਦੀ ਹੈ:

ਨਮਕ ਹਲਾਲ ਨਾਥ ਕਾ ਕਰੀਐ। ਮਰਨ ਜੀਵਨ ਅਸਧੁਜ ਪਰ ਧਰੀਐ।
ਸਵਾਮੀ ਕਹ ਜੋ ਰਨ ਮਧ ਤਯਾਗੈ। ਈਹਾਂ ਨਿੰਦ ਨਰਕ ਤਿਹ ਆਗੈ।
ਤਾਂ ਕੋ ਮਾਸ ਗੀਧ ਨਹੀ ਲੇਹੀ। ਨਮਕ ਹਰਾਮ ਜਾਨ ਤਜ ਦੇਹੀ।
ਆਗੈ ਸ੍ਵਰਗੁ ਨ ਈਹਾਂ ਜਸੁ। ਸਾਤ ਮੂਠੀ ਤਾਂ ਕੇ ਸਿਰ ਭਸ।
ਜੋ ਸਨਮੁਖ ਹ੍ਵੈ ਤਯਾਗਤ ਪ੍ਰਾਨ। ਸਫਲ ਜਨਮ ਤਾਂ ਕੌ ਤੂੰ ਜਾਨ।
ਜਿਤਕ ਰਕਤ ਧਰ ਗਿਰਤ ਸੁਬੁੰਦ। ਤਿਤਕ ਬਰਖ ਭਰ ਭੁਗਤ ਮੁਕੰਦ।
(ਭਾਈ ਸੁੱਖਾ ਸਿੰਘ, ਗੁਰਬਿਲਾਸ ਪਾਤਸ਼ਾਹੀ ੧੦, ਪੰਨਾ ੧੦੭)

ਸੱਚਮੁੱਚ ਅਕ੍ਰਿਤਘਣ ਹੋਣਾ ਇਕ ਨੈਤਿਕ ਬੁਰਾਈ ਹੈ। ਆਪਣੀ ਮਤ ਅਨੁਸਾਰ ਜੀਵਨ ਜੀਊਣ ਵਾਲਾ ਵਿਅਕਤੀ ਅਗਿਆਨੀ ਹੁੰਦਾ ਹੈ। ਉਹ ਆਪਣਾ ਜੀਵਨ ਤਾਂ ਕੌਡੀਆਂ ਬਦਲੇ ਗੁਆਉਂਦਾ ਅਤੇ ਆਪਣੇ ਪਰਵਾਰ ਲਈ ਵੀ ਕੰਡੇ ਬੀਜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਨੂੰ ਥਾਂ-ਪਰ-ਥਾਂ ਸੁਚੇਤ ਕਰਦਿਆਂ ਹੋਇਆਂ ਆਪਣਾ ਮੂਲ ਪਛਾਣਨ ਦੀ ਗੱਲ ਦੁਹਰਾਈ ਹੈ:

- ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥
ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥ (ਪੰਨਾ ੬੩)
- ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ (ਪੰਨਾ ੭੫੧)


ਮਨੁੱਖ ਵਿਚ ਵਿਕਾਰਾਂ ਦਾ ਤਿਆਗ ਕਰ ਕੇ ਉੱਪਰ ਉੱਠਣ ਦੀਆਂ ਉਚ
ਸੰਭਾਵਨਾਵਾਂ ਮੌਜੂਦ ਹਨ। ਉਹ ਇਸ ਸੰਸਾਰ ਵਿਚ ਵਿਚਰਦਿਆਂ ਹੋਇਆਂ ਕਮਲ ਦੇ ਫੁੱਲ ਦੀ ਨਿਆਈਂ ਉੱਚਾ ਉੱਠ ਸਕਦਾ ਹੈ। ਕੇਵਲ ਤੇ ਕੇਵਲ ਇਸੇ ਜੀਵਨ ਵਿਚ ਹੀ ਉਹ ਆਪਣੇ ਮੂਲ (ਅਸਲੇ) ਨਾਲ ਅਭੇਦ ਹੋ ਸਕਦਾ ਹੈ। ਗੁਰਮਤਿ ਅਨੁਸਾਰ ਮਨੁੱਖ ਨੂੰ ਸਹੀ ਮਾਰਗ ਉੱਤੇ ਤੁਰਨ ਦੀ ਪ੍ਰੇਰਨਾ ਦਿੱਤੀ ਗਈ ਹੈ:

ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥ (ਪੰਨਾ ੧੦੨੨)

ਸਾਰ ਰੂਪ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਮਨੁੱਖ ‘ਗੁਰਸਿਖ ਮੀਤ ਚਲਹੁ ਗੁਰ ਚਾਲੀ’ ਦੇ ਵਿਚਾਰਾਂ ਦਾ ਧਾਰਨੀ ਹੋ ਜਾਵੇ ਤਾਂ ਉਹ ਅਕ੍ਰਿਤਘਣ ਤੋਂ ਕ੍ਰਿਤਗਯ ਬਣ ਸਕਦਾ ਹੈ। ਜੇਕਰ ਮਨੁੱਖ ਗੁਰਸਿੱਖ ਅਥਵਾ ਕ੍ਰਿਤਗਯ ਬਣ ਜਾਵੇ ਤਾਂ ਆਦਰਸ਼ ਸਮਾਜ ਦੀ ਸਿਰਜਣਾ ਆਪਣੇ ਆਪ ਹੀ ਹੋ ਜਾਵੇਗੀ। ਇਸ ਲਈ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣ ਦੀ ਤਾਂ ਕਿ ਇਕ ਆਦਰਸ਼ ਸਮਾਜ ਦੀ ਘਾੜਤ ਅਤੇ ਸਥਾਪਤੀ ਹੋ ਸਕੇ। ਅਜਿਹਾ ਕਰਨਾ ਸਮੁੱਚੀ ਲੋਕਾਈ ਦੇ ਹਿਤ ਦੀ ਗੱਲ ਹੋਵੇਗੀ।

ਹਵਾਲੇ :
੧. ਭਾਈ ਵੀਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਸਫਾ ੧੦.
੨. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਸਫਾ ੩੬.


ਲੇਖਕ: ਡਾ. ਮਲਕਿੰਦਰ ਕੌਰ, ਲੈਕਚਰਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article