ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੁਆਰਾ ਦਸਮ ਗ੍ਰੰਥ ਤੇ ਕੀਤੀ ਗਈ ਕਥਾ ਦੀ ਸੀ.ਡੀ. ਰਲੀਜ਼

(ਤਖ਼ਤ ਸ੍ਰੀ ਹਜ਼ੂਰ ਸਾਹਿਬ) - ਪੰਥ ਦੇ ਮਹਾਨ ਕਥਾ ਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ ਵਲੋਂ ਦਸਮ ਗ੍ਰੰਥ ਸਾਹਿਬ ਦੀਆਂ ਪਾਵਨ ਬਾਣੀਆਂ ਦੀ ਦਾ ਸੰਕਲਨ, ਖੋਜ ਅਤੇ ਗਿਆਨ ਦੀ ਬ੍ਰਹਮੰਡੀ ਸੰਸਥਾ “ਗੁਰਸਿੱਖ” ਦੁਆਰਾ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਇਸ ਸੰਕਲਨ ਦਾ ਪਹਿਲਾ ਹਿੱਸਾ ਅੱਜ ਇਕ ਐਮ.ਪੀ.੩ ਸੀ.ਡੀ. ਦੇ ਰੂਪ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਉੱਤੇ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ, ਸਿੰਘ ਸਾਹਿਬ ਗਿਆਨੀ ਜੋਤਿੰਦਰ ਸਿੰਘ ਜੀ, ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ, ਸਿੰਘ ਸਾਹਿਬ ਭਾਈ ਜੋਗਿੰਦਰ ਸਿੰਘ ਜੀ, ਗਿਆਨੀ ਅਵਤਾਰ ਸਿੰਘ ਜੀ ਸ਼ੀਤਲ, ਗਿਆਨੀ ਬਿਜੈ ਸਿੰਘ ਜੀ ਵਲੋਂ ਜ਼ਾਰੀ ਕੀਤਾ ਗਿਆ। 


 ਉਪਰੋਕਤ ਸੀ.ਡੀ. ਵਿਚ ਬਿਖ ਮਹਿ ਅੰਮ੍ਰਿਤ, ਲਾਸਾਨੀ ਗ੍ਰੰਥ, ਅਣਖ, ਗੁਰੂ ਨਾਨਕ ਗੋਬਿੰਦ ਰੂਪ, ਸਭ ਤੇ ਦੂਰ ਸਭਨ ਤੇ ਨੇਰਾ, ਅਨਛੂਤੇ ਵਿਸ਼ੇ, ਪੂਰਨ ਜੋਤ ਜਗੈ ਘਟ ਮਹਿ, ਆਦਿ ਸਿਰਲੇਖ ਹੇਠ ਮਸਕੀਨ ਜੀ ਦੁਆਰਾ ਦਸਮ ਗ੍ਰੰਥ ਦੇ ਵੱਖ -੨ ਪਹਿਲੂਆਂ ਤੇ ਚਾਨਣਾ ਪਾਇਆ ਗਿਆ ਹੈ।






 ਸੰਸਥਾਂ ਗੁਰਸਿੱਖ ਦੇ ਮਹਾਰਾਸ਼ਟਰਾ ਇਕਾਈ ਦੇ ਮੁੱਖ ਸੇਵਾਦਾਰ ਕਵਨੀਤ ਸਿੰਘ ਨੇ ਦੱਸਿਆ ਕਿ “ਸੰਸਥਾਂ ਵਲੋਂ ਦਿੱਲੀ ਅਤੇ ਪੰਜਾਬ ਦੀਆਂ ਯੂਨੀਵਰਸਟੀ ਦੇ ਚੌਣਵੇ ਵਿਦਵਾਨਾਂ ਦੇ Panthic.org ਵੈਬ ਸਾਇਟ ਤੇ ਪ੍ਰਸਾਰਿਤ ਕੀਤੇ ਗਏ ਇੰਟਰਵਿਓਸ ਨੂੰ ਸੀ.ਡੀ. ਦੀ ਦੂਸਰੀ ਐਡੀਸਨ ਵਿਚ ਮਸਕੀਨ ਜੀ ਵਲੋਂ ਕੀਤੀ ਗਈ ਕਥਾ “ਕਾਮ ਰਸ ਤੇ ਨਾਮ ਰਸ” ਸਿਰਲੇਖ ਹੇਠ ਸ਼ਾਮਿਲ ਕੀਤਾ ਗਿਆ ਸੀ। ਪੰਥਕ ਵਿਦਵਾਨਾਂ ਦੇ ਵਿਚਾਰਾਂ ਦੇ ਨਾਲ-੨ ਮਸਕੀਨ ਜੀ ਦੀ ਕਥਾ ਦੇ ਟਰੈਕ ਨੂੰ ਸੰਗਤਾਂ ਨੇ ਬਹੁਤ ਸਲਾਹਿਆ ਅਤੇ ਸੰਗਤਾਂ ਵਲੋਂ ਸਾਡੇ ਪਾਸ ਇਹ ਮੰਗ ਪੁਰਜੋਰ ਰੂਪ ਵਿਚ ਪੁੱਜਦੀ ਰਹੀ ਕੀ ਮਸਕੀਨ ਸਾਹਿਬ ਜੀ ਦੁਆਰਾ ਕੀਤੀ ਕਥਾ ਦੇ ਅਜਿਹੇ ਹੋਰ ਪ੍ਰਸੰਗ ਸੰਗਤਾ ਦੇ ਸਾਹਮਣੇ ਪੇਸ ਕੀਤੇ ਜਾਣ, ਸੰਗਤਾਂ ਦੇ ਇਸ ਅਦੇਸ਼ ਨੂੰ ਮੁੱਖ ਰੱਖਦਿਆਂ ਮਸਕੀਨ ਜੀ ਦੀ ਇਹ ਸੀ.ਡੀ. ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਅਤੇ ਸੰਗਤਾਂ ਦੀ ਹਜ਼ੂਰੀ ਵਿਚ ਜਾਰੀ ਕੀਤੀ ਗਈ ਹੈ”।

ਉਪਰੋਕਤ ਸੀ.ਡੀ. ਦਾ ਕੋਈ ਮੁੱਲ ਨਹੀਂ ਰੱਖਿਆ ਗਿਆ ਅਤੇ ਇਹ ਸੀ.ਡੀ. ਸੰਸਥਾ ਵਲੋਂ ਭੇਟਾ ਰਹਿਤ ਸੰਗਤਾਂ ਤੱਕ ਪਹੁੰਚਾਈ ਜਾਏਗੀ।


       

 

There are (11) comments posted for this article.


POST FEEDBACK (Click to Enter Feedback)


 

Fateh Singh (July 12, 2010, 11:07 pm)
H.no.1650,Gali No.1,Islam










Our Sponsors


SikhDVD.com



AtmaImages.com