A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

Author/Source: Bhai Sukhjeewan Singh (Stockton)

Gurmat and the Concept of Miri-Piri /Bhagti-Shakhti

ਮੀਰੀ-ਪੀਰੀ ਦਾ ਕੇਂਦਰੀ ਰੱਹਸ ਸਿੱਖ ਲਹਿਰ ਦੇ ਵਿਕਾਸ ਵਿੱਚ ਕਈ ਰੂਪਾਂ ਵਿੱਚ ਕਈ ਸੰਕਲਪਾਂ ਰਾਹੀ ਉਜਾਗਰ ਹੋਇਆ ਹੈ, ਜਿਵੇਂ ਦੀਨ-ਦੁਨੀ, ਹਲਤ-ਪਲਤ, ਸ਼ਸ਼ਤਰ-ਸ਼ਾਸ਼ਤਰ, ਗ੍ਰੰਥ-ਪੰਥ, ਜੋਗ-ਭੋਗ ਅਤੇ ਦੇਗ ਤੇਗ ਆਦਿ।

ਮੀਰੀ ਦਾ ਅਰਥ ਹੈ ਅਮੀਰੀ, ਸਰਦਾਰੀ, ਜਾਂ ਬਾਦਸ਼ਾਹੀ ਇਹ ਸ਼ਬਦ ਫਾਰਸੀ ਭਾਸ਼ਾ ਦੇ “ਮੀਰ” ਸ਼ਬਦ ਤੋਂ ਬਣਿਆ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿਚ ਮੀਰ ਸ਼ਬਦ ਇਹਨਾਂ ਅਰਥਾਂ ਵਿਚ ਹੀ ਵਰਤਿਆ ਹੈ:

“ਤੂੰ ਪ੍ਰਭ ਹਮਰੋ ਮੀਰਾ॥”

ਪੀਰੀ ਤੋਂ ਭਾਵ ਹੋ, ਨਿਰੋਲ ਧਾਰਮਿਕ ਅਤੇ ਅਧਿਆਤਮਿਕ ਜੀਵਨ ਧਾਰਾ ਜਿਸ ਵਿਚ ਤਿਆਗ, ਵਿਰਕਕਤਾ ਅਤੇ ਨਿਵਿਰਤੀ ਦੇ ਅੰਗ ਪ੍ਰਧਾਨ ਹੋਣ ਗੁਰਬਾਣੀ ਵਿਚ ਪੀਰ ਸ਼ਬਦ ਦੀ ਕਈ ਅੱਖਰਾਂ ਵਿੱਚ ਵਿਆਖਿਆ ਹੋਈ ਹੈ:

“ਗੁਰ ਪੀਰ ਸਦਾਏ ਮੰਗਣ ਜਾਇ॥
ਤਾ ਕੈ ਮੂਲ ਨ ਲਗੀਐ ਪਾਇ॥”੧੨੪੫

ਭਾਈ ਗੁਰਦਾਸ ਜੀ ਨੇ ਵੀ ਪਹਿਲੇ ੬ ਪਾਵਨ ਗੁਰੂ ਸਾਹਿਬਾਂਨਾ ਬਾਰੇ ਇਹ ਸੰਗਿਆ ਵਰਤੀ ਹੈ:

“ਪੰਜ ਪਿਆਲੇ ਪੰਜ ਪੀਰ,
ਛਟਮ ਪੀਰ ਬੈਠਾ ਗੁਰ ਭਾਰੀ॥”

ਸ਼੍ਰੀ ਦਸ਼ਮੇਸ਼ ਜੀ ਨੇ ਸਾਸ਼ਤਰ ਨਾਮ ਮਾਲਾ ਵਿਚ ਵੀ ਪੀਰ ਨੂੰ ਪੂਜਨੀਕ ਵਸਤੂ ਜਾਂ ਵਿਅਕਤੀ ਕਰਕੇ ਵਰਤਿਆ ਹੈ:

“ਅਸ ਕ੍ਰਿਪਾਨ ਖੰਡੋ ਖੜਗ
ਤੁਪਕ ਤਬਰ ਅਰੁ ਤੀਰ ॥
ਸੈਫ਼ ਸਰੋਹੀ ਸੈਥੀ ਯਹੈ ਹਮਾਰੈ ਪੀਰ ॥”੨੯੫

ਸਿੱਖ ਧਰਮ ਵਿਚ ਮੀਰੀ-ਪੀਰੀ ਜਾਂ ਭਗਤੀ-ਸ਼ਕਤੀ ਦਾ ਸੁਮੇਲ ਇੱਕ ਸਿਧਾਂਤਿਕ ਅਤੇ ਇਤਿਹਾਸਿਕ ਸੋਚ ਹੈ, ਸਿੱਖ ਧਰਮ ਦੀ ਇਤਿਹਾਸਿਕ ਗਦੀ ਵਿਚ ਮੁੱਢ ਤੋਂ ਹੀ ਭਗਤੀ ਦੇ ਨਾਲ ਨਾਲ-ਸ਼ਕਤੀ ਦਾ ਸੰਕਲਪ ਰਿਹਾ ਹੈ, ਇਹ ਸ਼ਕਤੀ ਜਬਰ ਲਈ ਨਹੀਂ ਸਗੋਂ ਅਨੈਤਿਕ ਅਤੇ ਜਨ ਦੋਖੀਆਂ ਦਾ ਮੁਕਾਬਲਾ ਕਰਨ ਲਈ ਹੈ। ਅਜੇਹੀ ਸ਼ਕਤੀ ਦਾ ਸੋਮਾਂ ਭਗਤੀ ਜਾਂ ਤਪ ਹੈ, ਜਿਸ ਦਾ ਰੂਪ ਸਿੱਖ ਧਰਮ ਵਿਚ ਸਿਮਰਨ, ਸੇਵਾ ਅਤੇ ਸੰਜਮ ਰਿਹਾ ਹੈ। ਇਹਨਾਂ ਦੋਹਾਂ ਦਾ ਸੁਮੇਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਆਰੰਭਕ ਕਾਲ ਵਿਚ ਹੀ ਸਥਾਪਿਤ ਕਰ ਦਿੱਤਾ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਆਦ ਬਾਕੀਂ ਗੁਰੂ ਸਾਹਿਬਾਨ ਨੇ ਵੀ ਇਸ ਸੁਮੇਲ ਨੂੰ ਪੂਰਨ ਨਿਪੁਨੰਤਾ ਨਾਲ ਨਿਬਾਹਿਆ ਹੈ, ਮੀਰੀ-ਪੀਰੀ ਦੇ ਇਨਕਲਾਬੀ ਸੰਘਰਸ਼ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਸ਼ਾਂਤ ਰਿਹਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਤੋਂ ਬਆਦ ਮੀਰੀ-ਪੀਰੀ ਨੇ ਸ਼ਸਤਰ ਬੱਧ ਰੂਪ ਧਾਰਨ ਕੀਤਾ।

ਇਤਿਹਾਸਕ ਤੌਰ ਤੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਣ ਕੇ ਛੇਵੇਂ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਮੀਰੀ-ਪੀਰੀ ਦੇ ਸੰਕਲਪ ਨੂੰ ਜਨਮ ਦਿੱਤਾ, ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚਉਥੀ ਰਾਸ ਵਿਚ ਇਸ ਦ੍ਰਿਸ਼ ਨੂੰ ਇਸ ਪ੍ਰਕਾਰ ਬਿਆਨ ਕਰਦੇ ਹਨ:

“ਮੀਰੀ ਪੀਰੀ ਦੋਨਹੁ ਧਰੈ,
ਬਚਹਿ ਸਰਣ ਨਤੁ ਜੁਗ ਪਰਹਰੈ॥
ਸੁਨ ਸਤਿਗੁਰ ਕੇ ਬਾਕ ਅਡੋਲੇ
ਧਰ ਸਰਧਾ ਰਹੇ ਅਨੰਦ ਇਕੇਲੇ॥ (ਸੂਰਜ ਪ੍ਰਕਾਸ਼)

ਗਿਆਨੀ ਗਿਆਨ ਸਿੰਘ ਨੇ ਵੀ ਇਸ ਘਟਨਾਂ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ:

ਫਿਰ ਕਹਯੋ ਸਿਖਨ ਇਹ ਉਲਟ ਲੀਨ ॥
ਉਨ ਦੁਤੀ ਤੇਗ ਪਹਨਾਏ ਦੀਨ॥
ਗੁਰੂ ਕਹਯੋ ਸੁਤੇ ਸਿਧ ਧਰੀ ਦੋਇ।
ਇਹੁ ਮੀਰੀ-ਪੀਰੀ ਤੇਗ ਹੋਇ॥

ਛੇਵੇਂ ਸਤਿਗੁਰੁ ਤੋਂ ਪਹਿਲਾਂ ਗੁਰੂ ਸਾਹਿਬਾਨ ਦਾ ਅਧਿਕਾਰ ਖੇਤ ਕੇਵਲ ਅਧਿਆਤਮਿਕ ਹੀ ਸਮਝਿਆ ਜਾਂਦਾ ਸੀ, ਛੇਵੇਂ ਗੁਰੂ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਣ ਕੇ ਅਧਿਆਤਮਿਕ ਖੇਤਰ ਦੇ ਨਾਲ ਸੰਸਾਰ ਅਧਿਕਾਰ ਖੇਤਰ ਦਾ ਵੀ ਵਾਧਾ ਕੀਤਾ, ਇਹਨਾਂ ਤੋਂ ਬਆਦ ੭ ਵੇਂ,੮ ਵੇਂ ਅਤੇ ੯ਵੇਂ ਗੁਰੂ ਸਾਹਿਬਾਨ ਨੇ ਸਾਂਤਮਈ ਜੀਵਨ ਬਤੀਤ ਕਰਕੇ ਮੀਰੀ ਦਾ ਪ੍ਰਗਟਾਵਾ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਮਗਰੋਂ ਸਮੇਂ ਦੀ ਲੋੜ ਮੁਤਾਬਕ ਸੰਘਰਸ਼ ਨੂੰ ਦੁਬਾਰਾ ਸਸ਼ਤਰ ਬੱਧ ਰੂਪ ਦਿੱਤਾ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਦੇ ਕੇ ਅੰਦਰਲੇ ਅਤੇ ਬਾਹਰਲੇ ਸੰਘਰਸ਼ ਲਈ ਤਿਆਰ ਰਹਿਣ ਦੀ ਜੁੰਮੇਵਾਰੀ ਸੌਪ ਦਿਤੀ। ਇਸ ਧਰਮ ਜੁੱਧ ਲਈ ਸਾਸ਼ਤਰ (ਗ੍ਰੰਥ) ਅਤੇ ਸ਼ਸ਼ਤਰ ਦੋਹਾਂ ਨੂੰ ਖਾਲਸਾ ਰਹਿਤ ਦਾ ਜਰੂਰੀ ਅੰਗ ਬਣਾ ਦਿੱਤਾ ਗਿਆ।

ਸਿੱਖ ਗੁਰੂ ਸਾਹਿਬਾਨ ਨੇ ਇਸ ਗੱਲ ਨੂੰ ਭਲੀ ਭਾਂਤ ਜਾਣ ਲਿਆ ਸੀ, ਕਿ ਭਗਤੀ ਨਾਲੋਂ ਟੁੱਟ ਕੇ ਸ਼ਕਤੀ ਦਿਸਾ ਹੀਨ ਹੋ ਜਾਂਦੀ ਹੈ। ਇਸ ਤਰਾਂ ਮਨੁੱਖ ਵਿਚ ਰਾਖਸ਼ ਵਿਰਤੀ ਅਤੇ ਸਮਾਜ ਵਿਚ ਤਾਨਾਸਾਹੀ ਜਨਮ ਲੈਂਦੀ ਹੈ, ਇਸੇ ਤਰਾਂ ਸਕਤੀ ਨਾਲੋਂ ਟੁੱਟ ਕੇ ਭਗਤੀ ਸੂਨੰਯਵਾਦੀ ਹੋ ਜਾਂਦੀ ਹੈ।ਇਸ ਤਰਾਂ ਭਗਤੀ ਆਪਣਾ ਬਚਾਉ ਅਪਣਾ ਆਪ ਕਰਨ ਦੇ ਸਮੱਰਥ ਨਹੀਂ ਰਹਿੰਦੀ ਸਿੱਖ ਗੁਰੂ ਸਾਹਿਬਾਨ ਨੇ ਭਗਤੀ ਅਤੇ ਸ਼ਕਤੀ ਦੇ ਸਮਤੋਲ ਵਿਚ ਹੀ ਜਿੰਦਗੀ ਦੀ ਸੰਪੂਰਨਤਾ ਨੂੰ ਦਰਸਾਇਆ ਹੈ। ਦਰਅਸਲ ਮੀਰੀ-ਪੀਰੀ ਦਰਿਆ ਦੇ ਦੋ ਕੰਡਿਆਂ ਵਾਂਗ ਹੈ, ਜਿਨਾਂ ਵਿਚਕਾਰ ਜੀਵਨ ਧਾਰਾ ਬਹਿੰਦੀ ਹੈ। ਇਹ ਜੀਵਨ ਧਾਰਾ ਆਪਣੇ ਜਲਉ ਵਿਚ ਤਾਂ ਹੀ ਧੜਕਦੀ ਰਹ ਸਕਦੀ ਹੈ, ਜੇਕਰ ਦਰਿਆ ਦੇ ਦੋਹਾਂ ਕੰਡਿਆਂ ਵਾਂਗ ਏਕਤਾ ਵੀ ਹੋਵੈ ਅਤੇ ਭਿੰਨਤਾ ਦੂਰੀ ਵੀ ਜੇਕਰ ਸਿੱਖ ਲਹਿਰ ਇਹਨਾਂ ਦੋਹਾਂ ਵਿਚਕਾਰ ਇਸ ਕਿਸਮ ਦਾ ਰਿਸ਼ਤਾ ਸਥਾਪਿਤ ਨਾ ਕਰਦੀ ਤਾਂ ਸਿਖ ਕੌਮ ਆਪਣੇ ਖਾਲਸਾਈ ਰੂਪ ਵਿਚ ਜੀਣ ਦੀ ਥਾਂ ਕਬੀਰ ਪੰਥੀਆਂ ਵਾਂਗ ਨਾਨਕ ਪੰਥੀਆਂ ਦੀ ਸ਼ਕਲ ਵਿਚ ਹਿੰਦੂ ਸਮੂਹ ਵਿਚ ਹੀ ਜਜਬ ਹੋ ਕੇ ਰਹ ਗਈ ਹੁੰਦੀ। ਆਪਣੇ ਇਸ ਨਿਵੇਕਲੇ ਦਾਵੇ ਕਾਰਨ ਹੀ, ਸਿੱਖ ਲਹਿਰ ਦੀ ਸਥਾਪਿਤ ਰਾਜ ਸੱਤਾ ਨਾਲ ਟਕੱਰ ਹੁੰਦੀ ਆਈ ਹੈ। ਮੀਰੀ-ਪੀਰੀ ਦਾ ਦਾਅਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਚ-ਪਰਵਾਣ- ਪੰਚ-ਪਰਧਾਨ ਦੇ ਸੰਕਲਪ ਵਿਚ ਵੀ ਵਿਦਮਾਨ ਹੈ: ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਭ ਤੋਂ ਪਹਿਲਾਂ ਆਪਣੀ ਬਾਣੀ ਵਿਚ ਸਮੇਂ ਦੀ ਹਕੂਮਤ ਦੇ ਜੁਲਮਾਂ ਪ੍ਰਤੀ ਅਵਾਜ ਉਠਾਈ।

“ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ ॥” ੭੨੨


ਸ਼੍ਰੀ ਗੁਰੂ ਨਾਨਕ ਦੇਵ ਜੀ ਗੁਣਵਾਨ ਰਾਜਾ ਉਸੇ ਨੂੰ ਕਹਿੰਦੇ ਹਨ ਜੋ ਜੰਤਾਂ ਦੇ ਭੈ ਵਿਚ ਰਹਿੰਦਾ ਹੈ, ਜਿਸ ਦਾ ਹਰ ਕਾਰਜ ਪਰਜਾ ਦੇ ਭਲੇ ਵਿਚ ਹੁੰਦਾ ਹੈ।

“ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥” ੯੯੨

ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰਧਾਰਾ ਨੂੰ ਅਗਾਂਹ ਜਾ ਗੁਰੁ ਅਰਜਨ ਦੇਵ ਜੀ ਨੇ ਹਲੇਮੀ ਰਾਜ ਦਾ ਨਾਮ ਦਿੱਤਾ ਗਿਆ :

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩ ॥ ੭੪

ਦੁਸਟਾਂ ਦੇ ਰਾਜ ਨੂੰ ਖਤਮ ਕਰਕੇ ਸੱਚ ਦਾ ਰਾਜ ਬਣਾਉਣਾ ਹੀ ਇਕ ਮਹਾਨ ਅਦੱਰਸ ਹੈ। ਜਦੋਂ ਅਜੇਹੇ ਰਾਜ ਨੂੰ ਸੋਧਣ ਲਈ ਬਾਕੀ ਸਭ ਸਾਧਨ ਬੇਕਾਰ ਹੋ ਜਾਂਦੇ ਹਨ, ਤਾਂ ਉਸ ਸਮੇਂ ਹੱਥ ਵਿਚ ਤਲਵਾਰ ਚੁੱਕਣੀ ਜਾਇਜ਼ ਹੈ , ਇਸੇ ਲਈ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹੱਥ ਵਿਚ ਤਲਵਾਰ ਚੁੱਕਣੀ ਪਈ। ਇਸੇ ਕਾਰਨ ਹੀ ਸਿਖਾਂ ਨੂੰ ਸ਼ਸਤਰ ਧਾਰੀ ਬਣਾਇਆ ਅਤੇ ਦੀਵਾਨ ਵਿਚ ਚੰਗੇ ਵਧੀਆ ਘੋੜੇ ਅਤੇ ਵਧੀਆ ਸ਼ਸਤਰ ਭੇਟ ਕਰਨ ਦੀ ਤਗੀਦ ਕੀਤੀ, ਇਸੇ ਲਈ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ਵਿਚ ਇਸ ਪ੍ਰਕਾਰ ਕਿਹਾ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥

ਇਸ ਤਰਾਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਹੋਰ ਸਵਾਰਿਆ ਅਤੇ ਸ਼ਸਤਰ ਦੇ ਨਾਲ ਸ਼ਾਸਤਰ ਵੀ ਗੁਰੂ ਖਾਲਸੇ ਦੇ ਹੱਥ ਵਿਚ ਫੜਾ ਦਿਤੇ ਰਾਜ ਅਤੇ ਯੋਗ ਦੇ ਇਸ ਸੁਮੇਲ ਨੂੰ ਦਸਮ ਪਾਤਸ਼ਾਹ ਜੀ ਨੇ ਇਸ ਤਰਾਂ ਪ੍ਰਗਟ ਦਿਤਾ:-

ਧੰਨ ਜੀਓ ਤਿਹ ਕੋ ਜਗ ਮੈ
ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ ॥ ੨੯੯

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਸ਼ਕਤੀ ਦੇ ਸੁਮੇਲ ਨੂੰ ਪਹਿਲੀ ਵਾਰ ਇਤਿਹਾਸਿਕ ਰੂਪ ਵਿਚ ਸਥਾਪਿਤ ਕੀਤਾ , ਉਹਨਾਂ ਨੇ ਸ਼੍ਰੀ ਹਰਿਮੰਦਿਰ ਸਾਹਿਬ ਸਾਹਮਣੇ ਦੁਨਿਆਵੀ ਬਾਦਸ਼ਾਹ ਦੇ ਤਖਤ ਤੇ ਮੁਕਾਬਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾਂ ਕੀਤੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਜੇਹੇ ਜਮਾਰ ਅਤੇ ਇਲਾਹੀ ਜਲਾਲ ਨੂੰ ਅਬਦੁਲਾਂ ਅਤੇ ਨਥਾ ਨਾਂ ਦੇ ਦੋ ਸਮਕਾਲੀ ਢਾਢੀਆਂ ਨੇ ਵੀ ਇਕ ਬੜੀ ਭਾਵ ਪੂਰਨ ਵਾਰ ਗਾਂਉਦਿਆਂ ਇਸ ਤਰਾਂ ਬਿਆਨ ਕੀਤਾ ਹੈ:-

“ਦੋ ਤਲਵਾਰੀ ਬਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ,
ਇੱਕ ਅਜ਼ਮਤ ਦੀ ਇੱਕ ਰਾਗ ਦੀ ਇੱਕ ਰਾਖੀ ਕਹੈ ਵਜ਼ੀਰ ਦੀ......
……ਪੱਗ ਤੇਰੀ ਕੀ ਜਹਾਂਗੀਰ ਕੀ॥”

ਇਸ ਤਰ੍ਹਾਂ ਸਿੱਖ ਧਰਮ ਵਿਚ ਭਗਤੀ-ਸਕਤੀ ਦੇ ਇਸ ਸੁਮੇਲ ਨੂੰ ਕਈ ਇਤਿਹਾਸਕਾਰਾਂ ਨੇ ਸ਼ੱਕ ਦੀ ਨਿਗਾਹ ਨਾਲ ਵੀ ਵੇਖਿਆ, ਉਹਨਾਂ ਲੋਕਾਂ ਦਾ ਇਹ ਕਹਿਣਾ ਕਿ ਸਾਂਤ ਮਈ ਢੰਗ ਨਾਲ ਚਲੀ ਆਂਉਦੀ ਸਿੱਖ ਲਹਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਵਿਚ ਭਗਤੀ ਮਾਰਗ ਤੋਂ ਸਕਤੀ ਮਾਰਗ ਵੱਲ ਉਲਾਰ ਹੋ ਗਈ। ਇਹੋ ਜਿਹੇ ਵਿਚਾਰ ਸਿੱਖ ਧਰਮ ਦੇ ਅੰਦਰਲੇ ਰਹੱਸ ਬਾਰੇ ਅਗਿਆਨਤਾ ਦਾ ਸਬੂਤ ਹੀ ਦਿੰਦੇ ਹਨ, ਇਸ ਭੁਲੇਖੇ ਦਾ ਸ਼ਿਕਾਰ ਪ੍ਰਸਿੱਧ ਇਤਿਹਾਸਕਾਰ ਜਾਦੂ ਨਾਥ ਸਰਕਾਰ ਨੇ ਇਹ ਵੀ ਲਿਖ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੀ ਫਕੀਰੀ ਦਾ ਸੀਤਲ ਸੋਮਾਂ ਫੌਜੀ ਛਾਉਣੀਆਂ ਦੇ ਮਾਰੂਥੱਲ ਵਿਚ ਜਾ ਕੇ ਸੁੱਕ ਗਿਆ, ਇਹ ਇਤਿਹਾਸਕਾਰ ਇਹ ਨ ਜਾਣ ਸਕਿਆ ਕਿ ਜੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ-ਪੀਰੀ ਦੀਆਂ ਤਲਵਾਰਾਂ ਨ ਧਾਰਨ ਕਰਦੇ ਫੌਜੀ ਛਾਉਣੀਆਂ ਨ ਬਣਾਉਂਦੇ ਅਤੇ ਕਿਲੇ ਨ ਉਸਾਰਦੇ ਤਾਂ ਇਹ ੧੬੦੬ ਈ: ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਉਪਰੰਤ ਰਹਿਣਾ ਹੀ ਨਹੀਂ ਸੀ। ਜੇਕਰ ਇਹ ਰਹਿੰਦਾ ਤਾਂ ਇਤਿਹਾਸ ਵਿਚ ਇਸ ਦੀ ਕੋਈ ਕਦਰ ਨਹੀਂ ਸੀ ਹੋਣੀ, ਇਹ ਤਲਵਾਰਾਂ ਤਾ ਸਗੋਂ ਮਾਰੂਥਲ ਵਿਚ ਉਤਸਾਹ ਦਾ ਜਲ ਬਣ ਗਈਆਂ, ਇਹਨਾਂ ਤਲਵਾਰਾਂ ਰਾਹੀਂ ਲੋਕਾਂ ਨੂੰ ਪਹਿਲੀ ਵਾਰੀ ਉਤਸਾਹ ਦੀ ਝੱਲਕ ਮਿਲੀ, ਇਸ ਤਰ੍ਹਾਂ ਗੁਰੂ ਨਾਨਕ ਦਾ ਘਰ ਸਹੀ ਅਰਥਾਂ ਵਿਚ ਨਿਥਾਵਿਆਂ ਦੀ ਥਾਂ ਅਤੇ ਨਿਉਟਿਆਂ ਦੀ ਓਟ ਬਣ ਗਿਆ ਜਿਵੇਂ ਹਰੇ ਭਰੇ ਖੇਤ ਦੀ ਰੱਖਿਆ ਲਈ ਵਾੜ ਦੀ ਲੋੜ ਹੁੰਦੀ ਹੈ,ਇਸੇ ਤਰਾਂ ਧਰਮ ਦੀ ਰੱਖਿਆ ਲਈ ਰਿਆਸਤ ਰੂਪੀ ਵਾੜ ਹੋਣੀ ਜਰੂਰੀ ਹੈ, ਜੇਕਰ ਇਹ ਸਕਤੀ ਰੂਪੀ ਵਾੜ ਨ ਹੋਵੇ ਤਾਂ ਕਵਲ ਰੂਪੀ ਸਿੱਖੀ ਦੇ ਬੂਟੇ ਨੂੰ ਬਚਾਉਣ ਮੁਸਕਲ ਹੋ ਜਾਵੇ।ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸਿੱਖ ਧਰਮ ਨੇ ਮਜਬੂਤ ਕਰਨ ਲਈ ਕਈ ਨਿਵੇਕਲੇ ਉਪਾ ਕੀਤੇ।ਇਹਨਾਂ ਉਪਾਵਾਂ ਸਕਦਾ ਸਿਖਾਂ ਵਿਚ ਨਵਾਂ ਜੋਸ਼ ਉਠਿਆ ਅਤੇ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਵਿਚ ਮਜਲੂਮ ਜੰਨਤਾ ਨੇ ਸਮੇਂ ਦੀ ਹਕੂਮਤ ਨਾਲ ਟੱਕਰ ਲਈ।

ਗੁਰਬਾਣੀ ਵਿਚ ਸੰਕਲਪਿਤ ਮੀਰੀ-ਪੀਰੀ ਦਾ ਜੋ ਸਿਧਾਂਤ ਹੈ, ਇਸ ਵਿਚ ਮਨੁੱਖ ਦੇ ਅੰਤਰੀਵੀ ਅਤੇ ਬਾਹਰ ਜੁਗਤ ਜੀਵਨ ਵਿਚ ਇਕ ਸਵੈ ਸਾਂਝ ਹੈ। ਵਿਅਕਤੀ ਜੀਵਨ ਵਿਚ ਇਹ ਸਵੈ ਸਾਂਝ ਜਾਂ ਏਕਤਾ ਮਨਮੁਖ ਨੂੰ ਮਨੁੱਖ, ਮਨੁੱਖ ਨੂੰ ਗੁਰਮੁਖ ਅਤੇ ਗੁਰਮੁਖ ਨੂੰ ਸੰਤ ਸਿਪਾਹੀ ਬਣਾਉਦੀ ਹੈ। ਇਸ ਤਰਾਂ ਸਿਖੀ ਆਸੇ ਅਨੁਸਾਰ ਆਦੱਰਸਕ ਮਨੁੱਖ ਸੰਤ ਸਿਪਾਹੀ ਹੈ। ਜਿਸ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਨੂੰ ਤਾਕਤਵਰ ਜਥੇਬੰਦੀ ਦਾ ਰੂਪ ਦਿਤਾ, ਇਸ ਜਥੇਬੰਦੀ ਨੇ ਹਿੰਦੂਸਤਾਨ ਇਤਿਹਾਸ ਵਿਚ ਭਾਰੀ ਇਨਕਲਾਬ ਪੈਦਾ ਕਰ ਦਿਤਾ। ਇਸ ਲਈ ਸਿਖੀ ਜੀਵਨ ਵਿਚ ਇਹਨਾਂ ਦੋਹਾਂ ਪੱਖਾਂ ਦਾ ਹੋਣਾ ਬਹੁਤ ਜਰੂਰੀ ਹੈ।ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਵਿਚ ਹੀ ਸਿਖੀ ਦੇ ਨਿਆਰੇਪਨ ਦੀ ਝਲਕ ਡੁਲ-ਡੁਲ ਪੈਂਦੀ ਹੈ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article