A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਅਜਿੱਤ ਸੂਰਾ DushtDaman.org

Author/Source: Principal Sajjan Singh

ਅਜਿੱਤ ਸੂਰਾ
(ਪ੍ਰਿੰਸੀਪਲ ਸੱਜਣ ਸਿੰਘ ਜੀ, ੬੧੯-ਗੋਬਿੰਦਪੁਰੀ, ਕਾਲਕਾ ਜੀ, ਨਵੀਂ ਦਿੱਲੀ-੧੯)

ਸੱਚੀ ਸੁੱਚੀ ਸੂਰਮਗਤੀ ਕੇਵਲ ਸਰੀਰਕ ਬਹਾਦਰੀ ਦੀ ਲਖਾਇਕ ਨਹੀਂ; ਇਹ ਰੂਹਾਨੀ, ਮਾਨਸਕ ਤੇ ਸਰੀਰਕ ਬੀਰਤਾ ਦਾ ਸੁੰਦਰ ਸੁਮੇਲ ਹੈ। ਪਰਉਪਕਾਰੀ ਆਦਰਸ਼ ਬਿਨਾਂ, ਨਾਮ ਰੰਗ ਤੋਂ ਸੱਖਣਾਂ ਸੂਰਮਾਂ ਗੁਰਮਤਿ ਦੀ ਕਸੌਟੀ ਤੇ ਪੂਰਾ ਨਹੀਂ ਉੱਤਰਦਾ। ਸ਼੍ਰੋਮਣੀ ਅਤੁੱਲ ਸੂਰਾ ਆਪ ਨਿਰੰਕਾਰ ਹੈ, ਜਿਸ ਦੇ ਚਰਨ-ਕਮਲਾਂ ਦੀ ਪਾਵਨ ਧੂੜੀ ਪਾਰਸ ਕਲਾ ਵਰਤਾਉਣ ਲਈ ਸਮਰੱਥ ਹੈ। ਜੋਤਿ ਸਰੂਪੀ ਨਿਰੰਕਾਰ ਦੀ ਨੂਰੀ ਝਲਕ ਜਿਸ ਜੀਵ ਦੇ ਲੋਇਣਾਂ ਨੇ ਤੱਕੀ, ਉਸ ਨੂੰ ਕਠਨ ਆਤਮ ਗੜ੍ਹ ਜਿੱਤਣ ਵਿਚ ਕੋਈ ਔਖਿਆਈ ਨ ਹੋਈ।

ਹਜ਼ੂਰ ਦਾ ਹੁਕਮ ਹੈ-

ਦਰਸਨਿ ਤੇਰੈ ਭਵਨ ਪੁਨੀਤਾ॥ ਆਤਮ ਗੜੁ ਬਿਖਮੁ ਤਿਨਾ ਹੀ ਜੀਤਾ॥
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ॥੩॥੧੮॥ (ਮਾਝ ਮਹਲਾ ੫, ਪੰਨਾ ੯੯)

ਗੁਰਦੇਵ ਜੀ ਨੇ ਅਮਲੀ ਤੌਰ ਤੇ ਪੰਜੇ ਐਬਾਂ, ਵਿਸ਼ੇ ਵਿਕਾਰਾਂ, ਗਿਆਨ ਤੇ ਕਰਮ ਇੰਦ੍ਰੀਆਂ ਨੰੂ ਵਸੀਕਾਰ ਕਰ ਕੇ ਨਿਰੰਕਾਰ ਨਾਲ ਇੱਕਮਿੱਕਤਾ ਦਾ ਪਦ ਪਾਇਆ। ਵਿੱਥ ਰਹੀ ਨਹੀਂ ਤੇ ਅਨੰਤ ਦੀ ਗਤਿ ਮਿਤਿ, ਹਜ਼ੂਰ ਦੇ ਹਿਰਦੇ ਵਿਚ ਪੂਰਨ ਤੌਰ ਤੇ ਪ੍ਰਗਟ ਹੋ ਗਈ। ਇਉਂ ਸੱਚਾ ਸਤਿਗੁਰੂ ਨਿਰੰਕਾਰ ਦਾ ਨਿੱਜ ਰੂਪ ਹੋਣ ਕਰਕੇ, ਸਾਰੇ ਦੈਵੀ ਗੁਣਾਂ ਦਾ ਮਾਲਕ ਪਰ ਵਿਸ਼ੇਸ਼ ਤੌਰ ਤੇ ਸੱਚੀ ਸੂਰਮਗਤੀ ਦਾ ਪੁੰਜ ਹੈ।

ਧਨੁ ਧਰਣੀਧੁਰ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ॥
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥੩॥ (ਦਖਣੀ ਓਅੰਕਾਰ-੯੩੦)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ-ਕੇਵਲ ਰੂਹਾਨੀਅਤ ਦੇ ਖੇਤਰ ਵਿਚ ਬਲਵਾਨ ਸਨ, ਬਲਕਿ ਮਾਨਸਕ ਤੇ ਸਰੀਰਕ ਤੌਰ ਤੇ ਵੀ ਰੱਬੀ ਸਿਫ਼ਤਾਂ ਦੇ ਧਾਰਨੀ, ਭਗਤੀ ਵਿਚ ਭਰਪੂਰ, ਸ਼ਕਤੀ-ਸ਼ਾਲੀ ਨਿਰਭੈ ਜੋਧੇ ਤੇ ਬੇਲਾਗ, ਬੇਦਾਗ ਸੂਰਮੇ ਸਨ। ਇਨ੍ਹਾਂ ਗੁਣਾਂ ਦਾ ਪ੍ਰਗਟਾਵਾ ਤਾਂ ਉਨ੍ਹਾਂ ਨੇ ਬਚਪਨ ਦੀ ਅਵਸਥਾ ਵਿਚ ਕੀਤਾ ਸੀ, ਜਦ ਉਹ ਪਟਨਾ ਵਿਚ ਆਪਣੇ ਬਾਲ-ਸਖਾਈ-ਮਿੱਤਰਾਂ-ਸਾਥੀਆਂ ਨਾਲ ਫ਼ੌਜਾਂ ਬਣਾ ਕੇ ਲੜਾਈ ਲੜਦੇ, ਸੈਨਾਪਤੀ ਦੇ ਰੂਪ ਵਿਚ ਕਮਾਨ ਸੰਭਾਲਦੇ, ਬਤੌਰ ਸਿਪਾਹੀ ਆਪ ਲੜਦੇ ਤੇ ਜੇਤੂ ਬਾਦਸ਼ਾਹ ਵਾਂਗ ਜਿੱਤਾਂ ਪ੍ਰਾਪਤ ਕਰ ਕੇ ਖ਼ੁਸ਼ੀਆਂ ਮਾਨਉਂਦੇ। ਗੁਲੇਲ ਤੇ ਤੀਰ ਨਾਲ ਨਿਸ਼ਾਨਾ ਲਾਉਣ ਦਾ ਅਭਿਆਸ ਕਰਨਾ, ਤੇ ਨਵਾਬ ਨੂੰ ਸਲਾਮ ਨਾ ਕਰਕੇ ਸਵੈਮਾਨਤਾ, ਦਲੇਰੀ ਤੇ ਨਿਡਰਤਾ ਦਾ ਸਬੂਤ ਦੇਣਾ ਬਿਨਾਂ ਪ੍ਰਯੋਜਨ ਨਹੀਂ ਸੀ। ਇਹ ਘਟਨਾ ਕਲਗੀਧਰ ਪਾਤਸ਼ਾਹ ਦੀ ਭਵਿੱਖ ਵਿਚ ਰੂਪ ਧਾਰਨ ਕਰਨ ਵਾਲੀ ਅਝੁੱਕ ਸ਼ਖ਼ਸੀਅਤ ਦੀ ਕ੍ਰਿਸ਼ਮਾਈ ਝਲਕ ਹੈ।

‘ਅਜਿੱਤ’ ਦਾ ਭਾਵ ਹੈ, ਜਿੱਤਿਆ ਨਾ ਜਾਣਾ। ਵੈਰੀ ਦੀ ਕੁਟਿਲ ਨੀਤੀ ਨੂੰ ਸਫਲ ਨਾ ਹੋਣ ਦੇਣਾ, ਮਾਨਸਕ ਤੌਰ ਤੇ ਈਨ ਨਾ ਮੰਨਣਾ, ਸੰਕਟ ਸਮੇਂ ਆਪ ਮਾਰਗ ਤੋਂ ਨਾ ਡਗਮਗਾਉਣਾ, ਪੈਰਾਂ ਨੂੰ ਥਿੜਕਣ ਤੋਂ ਬਚਾਉਣਾ, ਸਰੀਰਕ ਤੌਰ ਤੇ ਝੁੱਕਣਾ ਨਹੀਂ, ਟੋਟੇ ਟੋਟੇ ਕਰਵਾਉਣਾ ਪਰਵਾਨ ਕਰਨਾ, ਦਬਾਉ ਵਿਚ ਨ ਆਉਣਾ ਤੇ ਹਰਦਮ ਚੜ੍ਹਦੀਆਂ ਕਲਾਂ ਵਿਚ ਰਹਿਣਾ, ਆਦਿ ਅਜਿੱਤ ਸੂਰੇ ਦੇ ਲੱਛਣ ਹਨ।

ਦਸਮੇਸ਼ ਪਿਤਾ ਦੇ ਮਾਨਸਕ ਗੁਣ ਤੇ ਸਰੀਰਕ ਕਰਤਬ, ਇਨ੍ਹਾਂ ਗੁਣਾਂ ਤੋਂ ਕਿਤੇ ਜ਼ਿਆਦਾ ਉੱਚੇ ਹਨ, ਅਗਮ ਤੇ ਅਲੱਖ ਹਨ। ਇਨ੍ਹਾਂ ਦਾ ਵਰਨਣ ਚਾਹੇ ਕਿੰਨਾ ਵੱਡਾ ਬੁੱਧੀ-ਜੀਵੀ, ਗਿਆਨਵਾਨ ਜਾਂ ਸੰਤ ਪੁਰਸ਼ੀ ਕਰੇ, ਉਹ ਅੰਸ਼ ਮਾਤਰ ਹੀ ਕਰ ਸਕੇਗਾ। ਹਜ਼ੂਰ ਨੇ ਜਿੰਨੇ ਵੀ ਜੁੱਧ ਕੀਤੇ, ਉਹ ਕਰਨੇ ਪਏ। ਆਪ ਜੀ ਨੇ, ਕਦੇ ਪਹਿਲ ਨਹੀਂ ਕੀਤੀ, ਆਕ੍ਰਮਕ ਲੜਾਈ ਨਹੀਂ ਛੇੜੀ ਤੇ ਹਮਲਾ ਨਹੀਂ ਕੀਤਾ। ਜਿੰਨੀਆਂ ਵਪ ਲੜਾਈਆਂ ਲੜੀਆਂ, ਰੱਖਿਆਤਮਕ ਲੜੀਆਂ। ਜੁੱਧ ਦਾ ਉਦੇਸ਼ ਕੋਈ ਇਲਾਕਾ ਸਾਂਭਣਾ ਨਹੀਂ ਸੀ, ਨਾ ਹੀ ਭੈ ਦਾ ਵਾਤਾਵਰਣ ਪੈਦਾ ਕਰਨਾ, ਨਿਰਦੋਸ਼ ਹੱਤਿਆ ਕਰਨਾ, ਧਨ ਦੌਲਤ ਦੀ ਉਗਰਾਹੀ ਕਰਨੀ ਤੇ ਆਪਣੀ ਸ਼ਕਤੀ ਦੁਆਰਾ ਧੌਂਸ ਜਾਮਾਉਣਾ ਸੀ। ਇਸ ਦਾ ਮੰਤਵ ਦੀਨ-ਦੁਖੀਆਂ ਦੀ ਰੱਖਿਆ ਕਰਨੀ, ਅੱਤਿਆਚਾਰੀ ਨੂੰ ਅਤਿਆਚਾਰ ਤੋਂ ਤੇ ਕੁਕਰਮੀ ਨੂੰ ਕੁਕਰਮ ਤੋਂ ਹਟਾਉਣਾ ਸੀ। ਇਸ ਪਰਉਪਕਾਰੀ ਕਾਰਜ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਜੂਝਣਾਂ ਅਤੇ ਤਨ, ਮਨ, ਧਨ ਕੁਰਬਾਨ ਕਰਨ ਤੋਂ ਪਿੱਛੇ ਨ ਹਟਣਾ ਅਸਲੀ ਸੂਰਮੇ ਦਾ ਧਰਮ ਹੈ।

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥੨॥੨॥ (ਸਲੋਕ ਕਬੀਰ-੧੧੦੫)

ਕਾਇਰ ਪੁਰਸ਼ ਲੜਾਈ ਦੇ ਮੈਦਾਨ ਵਿਚ ਜੰਮ ਕੇ ਨਹੀਂ ਲੜ ਸਕਦਾ, ਮੌਤ ਤੋਂ ਭੈ ਖਾਣ ਵਾਲਾ ਡਰਪੋਕ ਪੁਰਸ਼ ਆਪਣੀ ਜਾਨ ਬਚਾਉਣ ਖ਼ਾਤਰ ਕੋਈ ਨ ਕੋਈ ਬਹਾਨਾ ਬਣਾ ਕੇ ਖਿਸਕਣ ਦੀ ਕੋਸ਼ਸ਼ ਕਰਦਾ ਹੈ। ਸੂਰਮਾ ਜਦ ਮੈਦਾਨ ਮੱਲਦਾ ਹੈ ਤਾਂ ਉਹ ‘ਨਿਸਚੇ ਕਰ ਆਪਨੀ ਜੀਤ ਕਰੋਂ’ ਜਾਂ ‘ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ’ ਦੇ ਕਰਤਬ ਨੂੰ ਨਿਭਾਏਗਾ। ਪਿੱਠ ਦਿਖ ਕੇ ਸੂਰਮਗਤੀ ਨੂੰ ਲਾਜ ਦਿਵਾਉਣਾ, ਉਸ ਨੇ ਸਿਖਿਆ ਹੀ ਨਹੀਂ। ਜਿਵੇਂ ਇਕ ਲਾਇਕ ਵਿਦਿਆਰਥੀ ਨੂੰ ਪ੍ਰੀਖਿਆ ਜਾਂ ਮੁਕਾਬਲੇ ਦਾ ਨਾਮ ਸੁਣ ਕੇ ਚਾਅ ਚੜ੍ਹਦਾ ਹੈ ਤਿਵੇਂ ਹੀ ਸੰਗਰਾਮ ਦਾ ਨਾਮ ਸੁਣ ਕੇ ਸੂਰਮੇ ਦੇ ਅੰਦਰ ਅੱਤੀ ਹੁੱਲਾਸ ਉਤਪੰਨ ਹੁੰਦਾ ਹੈ। ਸਾਰਾਂਸ਼, ਨਿਡਰਤਾ ਸਹਿਤ ਸੰਘਰਸ਼ ਉਸ ਦੇ ਜੀਵਨ ਦਾ ਵਿਸ਼ੇਸ਼ ਅੰਗ ਹੈ।

ਪਾਵਨ ਹੁਕਮ ਹੈ- ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ॥
ਰਣਿ ਰੂਤੳ ਭਾਜੈ ਨਹੀ ਸੂਰਉ ਥਾਰਉ ਨਾਉ॥੩੪॥ (ਬਾਵਨ ਅਖਰੀ ਕਬੀਰ ਜੀਉ-੩੪੨)

ਇਹ ਸੂਰਮੇ ਦੀ ਢੁੱਕਵੀਂ ਪ੍ਰੀਭਾਸ਼ਾ ਹੈ। ਭਗਤ ਕਬੀਰ ਜੀ ਦੇ ਬਚਨ ਅਨੁਸਾਰ, ਉਹ ਸੂਰਮਾ ਕਾਹਦਾ ਜੋ ਸਾਹਮਣੇ ਹੋ ਰਹੇ ਜੰਗ ਤੋਂ ਭੈ ਖਾਵੇ, ਤੇ ਉਹ ਸਤੀ ਕਾਹਦੀ ਜੋ ਸਤੀ ਹੋਣ ਦੇ ਮੌਕੇ ਤੇ ਭਾਂਡੇ ਸਾਂਭਣ ਦੇ ਆਹਰ ਲੱਗ ਜਾਵੇ। ਸੂਰਮਾ ਮਾਇਆ ਦੇ ਪ੍ਰਭਾਵ, ਨਾਸ਼ਮਾਨ ਸਰੀਰ ਦੇ ਪਿਆਰ, ਅਗਿਆਨਤਾ ਕਾਰਨ ਉਪਜੇ ਭਰਮ, ਦੁਚਿੱਤਾਪਨ, ਘਬਰਾਹਟ, ਡਾਵਾਂ ਡੋਲ ਅਵਸਥਾ ਤੇ ਢਹਿੰਦੀਆਂ ਕਲਾਂ ਨੂੰ ਸੰਕਲਪ ਦੇ ਸਾਹਮਣੇ ਫਟਕਣ ਨਹੀਂ ਦਿੰਦਾ।

ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ॥
ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਚੈ ਭਾਂਡੇ॥੧॥ ਡਗਮਗ ਛਾਡਿ ਰੇ ਮਨ ਬਉਰਾ॥
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ॥੧॥ਰਾਹਉ॥੬੮॥ (ਗਉੜੀ ਕਬੀਰ ਜੀ-੩੩੮)

ਅਝੁੱਕ ਮਨ ਤੇ ਦ੍ਰਿੜ੍ਹ ਇਰਾਦੇ ਦਾ ਮਾਲਕ ਕਦੇ ਵੀ ਹਾਰਿਆ ਨਹੀਂ ਗਿਣਿਆ ਜਾਂਦਾ। ਜੇ ਦੁਨੀਆਂ ਦੀਆਂ ਨਜ਼ਰਾਂ ਵਿਚ ਹਾਰ ਜਸਾ ਵਾਤਾਵਰਣ ਪ੍ਰਤੀਤ ਹੋਣੇ ਤਾਂ ਜੁਝਾਰੂ-ਬੀਰ ਸ਼ਕੱਸਤ ਦਾ ਮੂੰਹ ਦੇਖਣ ਤੋਂ ਸ਼ਹਾਦਤ ਦਾ ਜਾਮ ਪੀਣ ਨੂੰ ਤਰਜੀਹ ਦਿੰਦਾ ਹੈ। ਇਸ ਬਿਵਸਥਾ ਵਿਚ ਸ਼ਹਾਦਤ ਹਾਰ ਦਾ ਨਹੀਂ, ਜਿੱਤ ਦਾ ਪ੍ਰਤੀਕ ਹੈ। ਚਮਕੌਰ ਦੀ ਗੜ੍ਹੀ ਵਿਚ ਦਸ ਲੱਖ ਮੁਗ਼ਲਾਂ ਦੀ ਫ਼ੌਜ ਨਾ ਟਾਕਰਾ ਕਰਨ ਵੇਲੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਜ਼ਬਾਤਿ-ਸਜਾਇਤ (ਬਹਾਦਰੀ) ਨੂੰ ਇਕ ਮੁਸਲਮਾਨ ਸ਼ਾਇਰ ਨੇ ਬਹੁਤ ਹੀ ਅਕੀਦਤ ਭਰੇ ਲਫ਼ਜ਼ਾਂ ਵਿਚ ਕਲਮਬੰਦ ਕੀਤਾ ਹੈ:

ਮੈ ਨਾਮ ਕਾ ਅਜੀਤ ਹੂੰ, ਜੀਤਾ ਨ ਜਾਊਂਗਾ। ਜੀਤਾ ਤੋ ਖੇਰ ਹਾਰ ਕੇ ਜੀਤਾ ਨ ਆਊਂਗਾ।

ਲੱਗ ਪੱਗ ਚਾਲੀ ਭੁੱਖੇ ਸਿਘਾਂ ਨੂੰ ਸ਼ਹੀਦ ਕਰਨ ਅਤੇ ਗੜ੍ਹੀ ਤੇ ਕਬਜ਼ਾ ਕਰਨ ਦੇ ਸਿਵਾਇ, ਮੁਗ਼ਲ ਸੈਨਾ ਨੂੰ ਕੁਛ ਭੀ ਪ੍ਰਾਪਤ ਨਹੀਂ ਹੋਇਆ। ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ, ਪੰਥ ਦੀ ਆਗਿਆ ਪਰਵਾਨ ਕਰ ਕੇ ਕਿਸ ਤਰ੍ਹਾਂ, ਚਨੌਤੀ ਦੇ ਕੇ ਵੈਰੀਆਂ ਦੀਆਂ ਸਫਾ ਚੀਰ ਕੇ ਬਾਹਰ ਨਿਕਲ ਗਏ, ਇਹ ਇਕ ਅਕੱਥ ਕਹਾਣੀ ਹੈ, ਕਲਪਨਾ ਤੇ ਸੋਚ ਦੀ ਉਡਾਰੀ ਤੋਂ ਬਹੁਤ ਉੱਚੀ। ਆਪਣੇ ਪਿਆਰੇ ਲਖਤੇ ਜਿਗਰ, ਦੋ ਵਡੇ ਸਾਹਿਬਜ਼ਾਦਿਆਂ ਨੂੰ ਆਪਣੇ ਸਾਹਮਣੇ ਤਲਵਾਰ ਦਾ ਜੌਹਰ ਵਿਖਾਏ ਤੱਕਿਆ, ਨੇਜ਼ੇ ਤੇ ਤਲਵਾਰਾਂ ਦੇ ਵਾਰ ਖਾਂਦੇ ਤੱਕਿਆ ਤੇ ਅੰਤਮ ਪੜਾਅ ਵਿਚ ਰਣ-ਭੂਮੀ ਅੰਦਰ ਸ਼ਹਾਦਰਤ ਪਾਦੇ ਤੱਕਿਆ। ਇਸ ਸਮੇਂ ਵਿਚ ਨਿਰਮੋਹੀ ਬਣ ਕੇ ਸ਼ੇਰ ਜੈਸੀ ਗਰਜ ਤੇ ਵੰਗਾਰ, ਮੀਨ ਜੈਸੀ ਚਪਲ ਜਾਂ ਫੁਰਤੀ ਤੇ ਹਿਰਨ ਜੈਸੀ ਤੇਜ਼ ਚਾਲ ਦੇ ਅਸਾਧਾਰਨ ਕੌਤਕ ਦਿਖਾ ਕੇ ਦੁਸ਼ਮਨ ਦੀਆਂ ਨਜ਼ਰਾਂ ਤੋਂ ਅਲੋਪ ਹੋ ਗਏ। ਸਰਬੰਸ-ਦਾਨੀ ਪਿਤਾ ਨੇ ਜ਼ਫ਼ਰਨਾਮੇ ਵਿਚ ਵੈਰੀ ਦੇ ਘੇਰੇ ਤੋਂ ਨਿਕਲਣ ਦਾ ਥੋੜਾ ਜਿਹਾ ਸੰਕੇਤ ਦਿੱਤਾ ਹੈ-

ਨ ਪੋਚੀਦਹ ਮੂਏ ਨ ਰੰਜੀਦਹ ਤਨ॥ ਕਿ ਬਰੂੰ ਖ਼ੁਦ ਆਵੁਰਦ ਦੁਸ਼ਮਨ ਸ਼ਿਕਨ॥੪੪॥

ਅਰਥਾਤ : ਨਾ ਹੀ ਸਾਡਾ ਵਾਲ ਵਿੰਗਾ ਹੋਇਆ, ਨਾ ਹੀ ਸਰੀਰ ਨੂੰ ਕਸ਼ਟ ਪਹੁੰਚਾ। ਵੈਰੀ ਦਾ ਸੰਘਾਰ ਕਰਨ ਵਾਲਾ ਪ੍ਰਮਾਤਮਾ ਆਪ ਆਪਣੀ ਕਲਾ ਵਰਤਾ ਕੇ ਸਾਨੂੰ ਮੁਗਲਾਂ ਦੇ ਘੇਰੇ ਵਿਚੋਂ ਬਾਹਰ ਲੈ ਆਇਆ। ਸਿਰਜਣਹਾਰ ਤੇ ਏਨਾ ਮਾਣ ਤੇ ਵਿਸ਼ਵਾਸ! ਸੰਗਤ ਸਿੰਘ (ਜਾਂ ਸੰਤ ਸਿੰਘ) ਦੇ ਸਿਰ ਤੇ ਕਲਗੀ ਲੱਗੀ ਦੇਖ ਕੇ ਮੁਗਲਾਂ ਨੇ ਪਹਿਲਾਂ ਤਾਂ ਬਹੁਤ ਸ਼ਾਦਿਆਨੇ ਬਜਾਏ, ਪਰ ਹਕੀਕਤ ਖੁੱਲ੍ਹਣ ਤੇ ਮਾਯੂਸੀ, ਅਤੇ ਆਪਣੀ ਇਖ਼ਲਾਕੀ ਹਾਰ ਤੇ ਹੀ ਸਰਬ ਕਰਨਾ ਪਿਆ। ਹਜ਼ੂਰ ਨੇ ਖਾਲਸੇ ਨੂੰ ‘ਅਜਿੱਤ’ ਦੀ ਸਥਿਤੀ ਤੋਂ ਹੋਰ ਉੱਚਾ ਉਠਾ ਕੇ ਜੇਤੂ ਦੀ ਸਥਿਤੀ ਤੇ ਜਾ ਬਿਠਾਇਆ। ਇਉਂ ਖਾਲਸੇ ਨੂੰ ਦੋਹਰਾ ਫ਼ਰਜ਼ ਨਿਭਾਉਣਾ, ਅਰਥਾਤ ਸਮੇਂ ਅਨੁਸਾਰ ਸ਼ਾਂਤਮਈ ਸ਼ਹਾਦਤ ਪਾਉਣ ਅਤੇ ਵੈਰੀ ਨੂੰ ਕਰਾਰੀ ਹਾਰ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ। ਪੰਜਾਬ ਦੀ ਧਰਤੀ ਤੋਂ ਕੋਹਾਂ ਦੂਰ, ਭੰਗਾਣੀ ਦੇ ਯੁੱਧ ਵਿਚ ਮੁਗਲਾਂ ਅੱਗੇ ਵਿਕੇ ਹੋਏ ਪਹਾੜੀ ਰਾਜਿਆਂ ਦੇ ਵਿਰੁੱਧ ਜੰਗੀ ਹੁਨਰਾਂ ਦਾ ਕਮਾਲ ਦਿਖਾ ਕੇ ਜਿਹੜੀ ਜਿੱਤ ਪ੍ਰਾਪਤ ਕੀਤੀ, ਉਸ ਦਾ ਵਰਨਣ ਗੁਰਦੇਵ ਜੀ ਆਪਣੀ ਪਾਵਨ ਲਿਖਤ ਦੁਆਰਾ ਕਰਦੇ ਹਨ:-

ਹਰੀ ਚੰਦ ਮਾਰੇ॥ ਸੁ ਜੋਧਾ ਲਤਾਰੇ॥ ਸੁ ਕਾਰੋੜ ਰਾਯੰ॥ ਵਹੈ ਕਾਲ ਘਾਯੰ॥੩੩॥
ਰਣ ਤਿਆਗਿ ਭਾਗੇ॥ਸਬੈ ਤ੍ਰਾਸ ਪਾਗੇ॥ ਭਈ ਜੀਤ ਮੇਰੀ॥ ਕ੍ਰਿਪਾ ਕਾਲ ਕੇਰੀ॥੩੪॥
ਰਣੰ ਜੀਤਿ ਆਏ॥ ਜਯੰ ਗੀਤ ਗਾਏ॥ ਧਨੰ ਧਾਰ ਬਰਖੇ॥ ਸਬੈ ਸੂਰ ਹਰਖੇ॥੩੫॥ (ਬਚਿੱਤ੍ਰ ਨਾਟਕ, ਅਠਵਾਂ ਅਧਿ:, ਭੰਗਾਣੀ ਯੁੱਧ)

ਵੈਰੀ ਦੀ ਪ੍ਰਸੰਸਾ ਕਰਨੀ ਤੇ ਅਕਾਲ ਪੁਰਖ ਨੂੰ ਜਿੱਤ ਦੀ ਵਡਿਆਈ ਦਾ ਪਾਤਰ ਬਣਾਉਣਾ ਖਾਕੀ ਇਨਸਾਨੀ ਦਾ ਕੰਮ ਨਹੀਂ। ਹੰਕਾਰੀ ਬੰਦਾ ਦੂਸਰੇ ਦੀ ਉਪਮਾ ਕਰਨ ਸਮੇਂ ਸਮਝਦਾ ਹੈ ਕਿ ਉਸ ਦੀ ਆਪਣੀ ਹੇਠੀ ਹੁੰਦੀ ਹੈ, ਜਦ ਕਿ ਗੀਦੀ ਪੁਰਸ਼ ਦੀ ਜ਼ਮੀਰ ਹੀ ਮਰੀ ਹੋਈ ਹੁੰਦੀ ਹੈ। ਸਦੀਆਂ ਤੋਂ ਗ਼ੁਲਾਮੀ ਦੀਆਂ ਜ਼ਜੀਰਾਂ ਵਿਚ ਨੂੜੀ ਭਾਰਤੀ ਜਨਤਾ ਦੇ ਹੀਣਤਾ ਭਾਵ ਨੂੰ ਖ਼ਤਮ ਕਰਨ ਸੌਖਾ ਨਹੀਂ ਸੀ। ਸੋਢੀਆਂ ਦੀ ਖ਼ਾਨਦਾਨੀ ਕੁਰਬਾਨੀ, ਦ੍ਰਿੜ੍ਹ ਸੰਕਲਪ ਤੇ ਅਨੁਸ਼ਾਸਕ ਯੋਗਤਾ ਨੇ ਇਸ ਭਾਵਨਾ ਨੂੰ ਜੜ੍ਹ ਤੋਂ ਖ਼ਤਮ ਕਰ ਕੇ ਗੁਰਸਿੱਖਾਂ ਦਾ ਹਿਰਦਾ ਇਨਕਲਾਬੀ ਜਜ਼ਬੇ ਨਾ ਲਬਾ-ਲਬ ਭਰ ਦਿੱਤਾ। ਇਹ ਸੀ ਹਜ਼ੂਰ ਦਾ ਅਲੋਕਿਕ ਚਮਤਕਾਰ। ਅੰਮ੍ਰਿਤ ਪਾਨ ਨੇ ਮੁਰਦਾ ਰੂਹਾਂ ਵਿਚ ਸਦੀਵੀ ਜ਼ਿੰਦਗੀ ਭਰ ਕੇ ਮੁਗ਼ਲ ਦੇ ਤਖ਼ਤ ਨੂੰ ਵਖਤ ਪਾ ਦਿੱਤਾ। ਹਜ਼ੂਰ ਨੇ ਪ੍ਰਸੰਨ ਹੋ ਕੇ ਖਾਲਸੇ ਦੇ ਕਾਰਨਾਮਿਆਂ ਦੀ ਸਰਬ-ਪੱਖੀ ਗੌਰਵਤਾ ਨੂੰ ਬਹੁਤ ਮਾਣ ਨਾਲ ਜੱਗ ਵਿਚ ਉਜਾਗਰ ਕੀਤਾ:-

ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ, ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ, ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀਂ ਮੋ ਸੇ ਗਰੀਬ ਕਰੋਰ ਪਰੇ॥੬੪੫॥ (ਗਿਆਨ ਪ੍ਰਬੋਧ ਪਾ:੧੦)


ਜੰਗਾਂ ਕੇਵਲ ਜੰਗੀ ਚਾਲਾਂ, ਬਾਹੂ-ਬਲ ਤੇ ਆਧੁਨਿਕ ਹਥਿਆਰਾਂ ਦੁਆਰਾ ਹੀ ਜਿੱਤੀਆਂ ਨਹੀਂ ਜਾਂਦੀਆਂ। ਜਿਸ ਕੌਮ ਵਿਚ ਚੜ੍ਹਦੀ ਕਲਾ ਤੇ ਆਪਾ ਵਾਰਨ ਦੇ ਜਜ਼ਬੇ ਦੀ ਘਾਟ ਹੈ, ਉਹ ਬੁਹ-ਗਿਣਤੀ ਵਿਚ ਹੁੰਦੀ ਹੋਈ ਵੀ ਹਾਰ ਨੂੰ ਆਪਣੀ ਝੋਲੀ ਵਿਚ ਪੁਆਵੇਗੀ। ਇਨ੍ਹਾਂ ਗੁਣਾਂ ਨੂੰ ਉਤਪੰਨ ਕਰਨ ਤੇ ਕਾਇਮ ਰੱਖਣ ਲਈ ਵਿਸ਼ਵਾਸ ਤੇ ਅਰਦਾਸ ਨੇ ਅੱਜ ਤੱਕ ਜਿਹੜੀ ਸਫਲ ਭੂਮਿਕਾ ਨਿਭਾਈ ਹੈ, ਉਸ ਤੋਂ ਲਾਭ ਉਠਾਉਣ ਲਈ ਸਾਡੇ ਦੇਸ਼ ਦੀ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੇਠ ਲਿਖੇ ਸਵੱਯੇ ਦੀ ਓਟ ਲਈ ਹੈ। ਜਦ ਵੀ ਬਾਹਰਲੀ ਤਾਕਤ ਨਾਲ ਜੰਗ ਲੜਨੀ ਪਈ ਹੈ, ਇਸ ਦਾ ਸੰਗੀਤਕ ਸ਼ਕਲ ਵਿਚ ਉਚਾਰਣ ਭਾਰਤ ਦੇ ਕੋਨੇ ਕੋਨੇ ਵਿਚ ਸੁਣਾਈ ਦਿੰਦਾ ਰਿਹਾ ਹੈ। ਹਜ਼ੂਰ ਦਾ ਫੁਰਮਾਨ ਹੈ-

ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ॥
ਨਾ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੇ ਕਰਿ ਆਪਨੀ ਜੀਤ ਕਰੋਂ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ, ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋਂ॥੨੩੧॥ (ਚੰਡੀ ਚਰਿਤ੍ਰ)

ਦਸਮ ਪਿਤਾ ਜੀ ਨੇ ਆਪਣੀ ਜਿੱਤ ਤੇ ਮੁਗਲ ਹਕੂਮਤ ਦੀ ਇਖ਼ਲਾਕੀ ਹਾਰ ਦਾ ਵਿਸਥਾਰ ਪੂਰਬਕ ਵਰਨਣ, ਔਰੰਗਜ਼ੇਬ ਨੂੰ ਲਿਖ ਕੇ ਆਪਣੀ ਅਝੁੱਕ ਵਿਅਕਤੀਤਵ ਦਾ ਪ੍ਰਗਟਾਵਾ ਕੀਤਾ ਹੈ। ਫਤਿਹ ਦਾ ਇਹ ਖਤ, ਜਿਸ ਦਾ ਨਾਮ ‘ਜ਼ਫ਼ਰਨਾਮਾ’ ਹੈ, ਬਾਦਸ਼ਾਹ ਦੇ ਅਤਿਆਚਾਰ, ਵਾਇਦਾ-ਸ਼ਿਕਨੀ ਤੇ ਅਯੋਗ ਕਰਮਾਂ ਦਾ, ਅਤੇ ਖਾਲਸੇ ਦੀ ਬਹਾਦਰੀ, ਕੁਰਬਾਨੀ ਤੇ ਨਿਡਰਤਾ ਦਾ ਚਿਤ੍ਰਣ ਹੈ। ਇਸ ਦੇ ਇਲਾਵਾ ਹਜ਼ੂਰ ਦੀਆਂ ਆਪਣੀਆਂ ਇਲਾਹੀ ਸਿਫਤਾਂ-ਧੀਰਜ, ਨੈਤਿਕ ਤੇ ਚਰਿੱਤਰ ਬਲ, ਬੁਲੰਦ ਹੌਸਲਾ, ਅਣਥੱਕ ਜੀਵਨ ਤੇ ਤੀਰੰਦਾਜ਼ੀ ਦੇ ਕਮਾਲ ਦਾ ਮੂਰਤੀਮਾਨ ਦ੍ਰਿਸ਼ ਹੈ। ਜੇ ਭੱਟਾਂ ਦੀਆਂ ਨਜ਼ਰਾਂ ਵਿਚ ਗੁਰੂ ਅਰਜਨ ਦੇਵ ਜੀ ‘ਭਗਤਿ ਜੋਗ ਕਉ ਜੈਤਵਾਰੁ’ (ਪੰਨਾ ੧੪੦੭) ਹਨ ਤਾਂ ਭਾਈ ਨੰਦ ਲਾਲ ਨੇ ਹਜੂਰ ਦੇ ਬੀਰ-ਰਸੀ ਸਰੂਪ ਨੂੰ ਆਪਣੀਆਂ ਮੁਬਾਰਕ ਨਿਗਾਹਾਂ ਨਾਲ ਨਿਹਾਰ ਕੇ ਇਉਂ ਬਿਆਨਿਆ ਹੈ-

ਫਾਤਿਹੇ ਹਰ ਬਾਬ ਗੁਰੂ ਗੋਬੰਦ ਸਿੰਘ॥੧੪੯॥

ਇਨ੍ਹਾਂ ਜਿੱਤਾਂ ਦਾ ਸੋਮਾਂ ਨਾਮ-ਧਾਰੀਕ ਸੋਮਿਆਂ ਤੋਂ ਵਿਲੱਖਣ ਇਕ ਤਿਕੋਨੇ ਸੰਬੰਧ ਦਾ ਚਮਤਕਾਰ ਹੈ। ਇਹ ਅਨੋਖਾ ਚਮਤਕਾਰ ਪ੍ਰਤੱਖ ਰੂਪ ਵਿਚ (੧) ਅਕਾਲ ਪੁਰਖ ਦੀ ਸਰਬ ਕਾਲ ਸਮਰੱਥ ਸੱਤਾ, (੨) ਉਸ ਦੀ ਵਿਜੈ, ਅਤੇ (੩) ਖਾਲਸੇ ਦੀ ਅਨਿੱਖੜਵੀ ਹੋਂਦ ਦੀ ਇਕੱਠੀ, ਮਿਲਵੀਂ ਸ਼ਕਤੀ ਹੈ। ਇਸ ਸ਼ਕਤੀ ਨੂੰ ਗ੍ਰਹਿਣ ਕਰਨ ਤੇ ਸੰਭਾਲਣ ਲਈ ਖਾਲਸਾ ਪੰਥ ਹਰੇਕ ਯੋਗ ਸਮੇਂ ਜੋਸ਼ੀਲੀ ਆਵਾਜ਼ ਵਿਚ ਦੁਹਰਾਉਦਾ ਹੈ:-

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

(‘ਸੂਰਾ’, ਜਨਵਰੀ ੧੯੯੨ ਵਿਚੋਂ)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article

ਬਚਿਤ੍ਰ ਨਾਟਕ

 

ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ-ਨਾਟਕ' ਦਾ ਨਾਮ ਦਿੱਤਾ।...

Read Full Article

Amrit-Sanchar Maryada Violation: Worldwide Condemnation and Boycott of the Ragi Darshan Lobby

 

Representatives of Sikh organizations across North America and Europe strongly condemned the blasphemous acts committed by the followers of excommunicated heretic Ragi Darshan Sinh at the Gurdwara Sikh Sangat of Virginia who altered the sacred 'Khanday-ki-Pahul' ceremony and Ardaas. ...

Read Full Article

Two Sikhs Killed by Punjab Police - Scores of Protesters Brutally Attacked and Detained

 

At least two Sikhs were were killed and scores injured on Wednesday in bloody clashes between Sikhs protesting against the desecration of the Guru Granth Sahib Ji and police near Kotkapura town in Punjab’s Faridkot district....

Read Full Article