A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਬਹੁਰੰਗੀ ਦਸਮੇਸ਼ ਪਿਤਾ ਜੀ

Author/Source: Principal Sajjan Singh

Sri Dasam Patshah

ਬਹੁਰੰਗੀ ਦਸਮੇਸ਼ ਪਿਤਾ ਜੀ
{ਪ੍ਰਿੰਸੀਪਲ ਸੱਜਣ ਸਿੰਘ ਜੀ,੬੧੮, ਗੋਬਿੰਦਪੁਰੀ,ਨਵੀਂ ਦਿਲੀ-੧੯}

ਕਾਦਰ ਦੀ ਬੇਅੰਤ ਕੁਦਰਤ ਵਿਚ ਧਰਤੀ ਦੀ ਰਚਨਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਵਜੂਦ ਦੀ ਹਸਤੀ, ਅਸਾਧਾਰਨ ਤੌਰ ਤੇ ਵਚਿਤਰ ਤੇ ਅਲੌਕਿਕ ਹਨ। ਇਨ੍ਹਾਂ ਦੋਹਾਂ ਦੀ ਵਿਸ਼ੇਸ਼ਤਾ ਐਸੇ ਦੇਵੀ ਗੁਣ ਨਾਲ ਸੰਬੰਧਤ ਹੈ, ਜਿਹੜਾ ਸਵੈ-ਵਿਰੋਧੀ ਤੱਤਾਂ ਨੂੰ ਇਕ ਥਾਂ ਇਕੱਠਾ ਕਰਕੇ ਸੰਤੁਲਣ ਰੱਖਣ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਇਸ ਪ੍ਰਤੀ ਗੁਰਦੇਵ ਜੀ ਦਾ ਫੁਰਮਾਨ ਹੈ-

ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ॥
ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ॥੨॥
ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ॥
ਨੀਰ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ॥੩॥੧॥ (ਸਾਰਗ ਮ:੧, ਪੰ: ੧੨੩੫)

ਲੱਕੜੀ ਤੇ ਅਗਨੀ ਨੂੰ, ਜਲ ਤੇ ਮਾਟੀ ਨੂੰ, ਆਪਣੀ ਵੱਖ ਵੱਖ ਹਸਤੀ ਰੱਖਦਿਆਂ ਵੀ ਇਕ ਥਾਂ ਟਿਕਾਅ ਕੇ ਰੱਖਣਾ ਗੁਸਾਈਂ ਦੇ ਪਰਤਾਪ ਦਾ ਅਜਬ ਚਮਤਕਾਰ ਹੈ। ਹੇਠ ਲਿਖੇ ਮੁੱਖਵਾਕ ਵੀ ਇਸ ਵਿਚਾਰ ਦੀ ਪ੍ਰੋੜ੍ਹਤਾ ਵਿਚ ਹਨ-

ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ॥
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ॥
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ॥੨॥
ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ॥
ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ॥…੩॥
(ਸੋਰਠਿ ਮ: ੪, ਪੰਨਾ ੬੦੫-੬੦੬)

ਅਤੇ-ਸੋਈ ਮਉਲਾ ਜਿਨਿ ਜੁਗ ਮਉਲਿਆ ਹਰਿਆ ਕੀਆ ਸੰਸਾਰੋ॥
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ॥੧॥੨੮॥ (ਸਿਰੀਰਾਗੁ ਮ:੧, ਪੰ:੨੪)

ਅਨੂਪਮ ਖਾਲਸਈ ਕਿਰਦਾਰ, ਵਿਚਾਰ ਤੇ ਨੁਹਾਰ ਦੇ ਰਚੇਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਏਨੇ ਦੈਵੀ ਪ੍ਰਸਪਰ ਵਿਰੋਧੀ ਗੁਣਾਂ ਨਾਲ ਭਰਪੂਰ ਹੈ ਕਿ ਉਨ੍ਹਾਂ ਨੂੰ ਕਲਮਬੰਦ ਕਰਦਿਆਂ ਅਤੇ ਅਧਿਐਨ ਕਰਦਿਆਂ, ਸ਼ਰਧਾਲੂਆਂ ਦੇ ਹਿਰਦੇ ਵਿਚ ਇਹ ਵਿਚਾਰ ਉਤਪੰਨ ਹੁੰਦਾ ਹੈ ਕਿ ਕੀ ਕੋਈ ਕਲਗੀਧਰ ਦਸਮੇਸ਼ ਪਿਤਾ-ਞ'ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘਞ' ਦੀ ਉਸਤਤੀ ਕਰਨ ਦੀ ਯੋਗਤਾ ਰੱਖਦਾ ਹੈ? ਬਿਲਕੁਲ ਨਹੀਂ। ਜਦ ਕਿ ਗੁਰਬਾਣੀ ਸਾਨੂੰ ਆਪਣੀ ਸਿਆਣਪ ਦੀ ਘਾਟ ਸਵੀਕਾਰ ਕਰਾਉਂਦੀ ਹੈ-

ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ॥
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥ (ਬਿਲਾਵਲੁ ਮ: ੧-੭੯੫)

ਸੀਮਤ ਦਾਇਰੇ ਵਿਚ ਵਿਚਰਨ ਵਾਲਾ ਬੁੱਧੀਮਾਨ ਵਿਅਕਤੀ ਅਨਿਕ ਤਰੰਗੀ ਸਤਿਗੁਰੂ ਦੇ ਅਨੰਤ ਗੁਣਾਂ ਦਾ ਵਰਨਣ ਕਿਵੇਂ ਕਰੇ? ਇਕ ਬਾਦਸ਼ਾਹ ਨੂੰ ਮੀਆਂ

ਕਹਿਣ ਵਿਚ ਕਾਹਦੀ ਵਡਿਆਈ ਹੈ?
ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ॥
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ॥
ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭ ਹਤੇ॥
ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰ ਲਿਤੇ॥
ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ॥੨੭॥ (ਵਾਰ ਸੋਰਠਿ ਮ: ੪, ਪੰਨਾ ੬੫੩)

ਇਹ ਗੁਣ ਦੇਵੀ ਗੁਣਾਂ ਤੇ ਦਾਨਵੀ ਗੁਣਾਂ ਦਾ ਮਹਮੂਆ ਨਹੀਂ, ਬਲਕਿ ਉਨ੍ਹਾਂ ਪਾਵਨ ਗੁਣਾਂ ਦਾ ਸੁਮੇਲ ਹੈ ਜਿਹੜੇ ਆਮ ਤੌਰ ਤੇ ਇਕ ਬੰਦੇ ਵਿਚ ਨਹੀਂ ਹੁੰਦੇ। ਉਦਾਹਰਨ ਵਜੋਂ ਤਿਆਗੀ ਤੇ ਭੋਗੀ ਹੋਣਾ, ਮਾਲਾ ਤੇ ਤਲਵਾਰ ਦਾ ਧਾਰਨੀ ਹੋਣਾ, ਸ਼ਾਹ ਤੇ ਫ਼ਕੀਰ ਹੋਣਾ-ਗੁਣਾਂ ਦਾ ਜੋੜ ਨਹੀਂ, ਬਲਕਿ ਰੰਗ-ਬਰੰਗੇ ਖ਼ੁਸ਼ਬੂਦਾਰ ਫੁੱਲਾਂ ਦੁਆਰਾ ਤਿਆਰ ਹੋਏ ਸੁਗੰਧਤ ਗੁਲਦਸਤੇ ਦਾ ਸੁੰਦਰ ਸਰੂਪ ਹੈ ।

ਇਕ ਅੰਗਰੇਜ਼ ਲਿਖਾਰੀ ਕਹਿੰਦਾ ਹੈ:- "The richest personalities, the most truthful are also the most abounding in contradictions, you cannot be often in accord with yourself when you represent the whole world." ਇਸੇ ਦੇ ਖੁੱਲ੍ਹੇ ਅਨਵਾਦ ਅਨੁਸਾਰ ਞ"ਦੇਵੀ ਗੁਣਾਂ ਦੇ ਧਨੀ ਸਫਲ ਸ਼ਖਸ਼ੀਅਤਾਂ ਵਿਚ ਪ੍ਰਸਪਰ ਵਿਰੋਧਤਾ ਦੇ ਤੱਤ ਅਧਿਕ ਮਾਤਰਾ ਵਿਚ ਪਾਏ ਜਾਂਦੇ ਹਨ। ਜਦ ਤੁਸੀਂ ਸਾਰੇ ਵਿਸ਼ਵ ਦੀ ਪ੍ਰਤੀਨਿਧਤਾ ਕਰਦੇ ਹੋ ਤਾਂ ਤੁਹਾਡਾ ਸੰਬੰਧ ਕੇਵਲ ਇਕੋ ਹੀ ਸ਼੍ਰੇਣੀ ਦੇ ਗੁਣਾਂ ਨਾਲ ਨਹੀਂ ਰਹਿੰਦਾ।"

ਮਹਾਨ ਅਧਿਆਤਮਕ ਵਿਅਕਤੀ ਦੀ ਇਹ ਸਫਲ ਕਸੌਟੀ ਹੈ। ਜਿਵੇਂ ਸਰੀਰ ਦੇ ਵਖੋ ਵੱਖ ਅੰਗ ਆਪਸ ਵਿਚ ਟਕਰਾਉ ਦੀ ਭਾਵਨਾ ਤੋਂ ਸੁਤੰਤਰ ਹੋ ਕੇ ਪੂਰਨ ਇਨਸਾਨ ਬਣਾਉਂਦੇ ਹਨ, ਇਵੇਂ ਹੀ ਪ੍ਰਸਪਰ ਵਿਰੋਧੀ ਸਾਤਵਕ ਗੁਣ ਇਨਸਾਨ ਨੂੰ ਅਧਿਆਤਮਕ ਉੱਚਤਾ ਤੇ ਪਹੁੰਚਾ ਕੇ ਬ੍ਰਹਮ ਸਮਸਾਰਿ ਬਣਾਉਂਦੇ ਹਨ। ਇਸ ਦ੍ਰਿਸ਼ਟੀਕੋਣ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬ-ਪੱਖੀ ਸ਼ਖਸ਼ੀਅਤ ਵਾਲੇ ਸੰਪੂਰਨ ਮਨੁੱਖ ਕਹਿਣ ਵਿਚ ਰਤੀ ਭਰ ਵੀ ਮੁਬਾਲਗਾ ਨਹੀਂ ਹੈ। ਆਪ ਜੀ ਨੇ ਜਾਪੁ ਸਾਹਿਬ ਵਿਚ ਅਕਾਲ ਪੁਰਖ ਨੂੰ ਞ"ਨਮੋ ਸੂਰਜ ਸੂਰਜੇ॥ ਨਮੋ ਚੰਦ੍ਰ ਚੰਦ੍ਰੇ॥…੧੮੫" ਕਹਿ ਕੇ ਵਡਿਆਇਆ ਹੈ, ਪਰ ਆਪ ਸਵੈਂ ਸੂਰਜ ਦੀ ਸ਼ਕਤੀ, ਚਮਕ ਦਮਕ, ਜਾਹੋ ਜਲਾਲ ਅਤੇ ਚੰਦਰਮਾ ਦੀ ਸੀਤਲਤਾ, ਸੁਗੰਧੀ, ਮਿਠਾਸ, ਸੁਹੱਪਣ ਦੀ ਸੁੰਦਰ ਤਸਵੀਰ ਹੋ। ਜੇ ਅਕਾਲ ਪੁਰਖ-

ਆਪੇ ਗੁਰ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ॥੨॥੫॥੧੧॥ (ਪੰਨਾ ੬੬੯)
ਆਪੇ ਸਤਿਗੁਰੁ ਆਪਿ ਹੈ ਚੇਲਾ, ਉਪਦੇਸੁ ਕਰੇ ਪ੍ਰਭ ਆਪੇ॥੩॥੩॥ (ਪੰਨਾ ੬੦੫)
ਅਤੇ-ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥੩॥੩॥ (੭੯੧)

ਹੈ ਤਾਂ ਦਸਮੇਸ਼ ਪਿਤਾ ਦੁਆਰਾ ਪੰਜ ਪਿਆਰੇ ਸਾਜ ਕੇ, ਉਨ੍ਹਾਂ ਤੋਂ ਅੰਮ੍ਰਿਤ ਦੀ ਯਾਚਨਾ ਕਰਨੀ, ਆਪਣੇ ਤੁੱਲ ਦਰਜਾ ਦੇ ਕੇ ਗੁਰਮੰਤਰ ਦੇਣ ਦੇ ਅਧਿਕਾਰੀ ਥਾਪਣਾ, ਉੱਪਰ ਦਿੱਤੇ ਗੁਰਵਾਕਾਂ ਦਾ ਅਮਲੀ ਰੂਪ ਹੈ।

ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ, ਸਿੱਖੀ ਵਿਚ ਸ਼ਕਤੀ ਤੇ ਭਗਤੀ ਦੇ ਜਜ਼ਬੇ ਭਰੇ। ਦਸਮ ਪਿਤਾ ਨੇ ਪੰਜਾਂ ਬਾਣੀਆਂ ਦੇ ਅਧਿਆਤਮਕ, ਮਾਨਸਕ ਤੇ ਭਾਵਾਤਮਕ ਗੁਣਾਂ ਨਾਲ ਐਸਾ ਸਰਬ-ਗੁਣਾਂ ਭਰਪੂਰ ਅੰਮ੍ਰਿਤ ਤਿਆਰ ਕੀਤਾ, ਜਿਸ ਨੇ ਸਾਧਾਰਨ ਜੀਵ ਦੇ ਹਿਰਦੇ ਵਿਚ ਵੀ ਨਾਮ ਰਸ, ਬੀਰ ਰਸ, ਪਰਉਪਕਾਰ, ਕੁਰਬਾਨੀ ਤੇ ਧਰਮ ਲਈ ਜੂਝਣ ਦੀ ਸਪਿਰਟ ਉਤਪੰਨ ਕਰਕੇ ਆਦਰਸ਼ਕ ਸਿੱਖ ਦਾ ਨਮੂਨਾ ਪੇਸ਼ ਕੀਤਾ।

ਨਿਰੋਲ ਰਾਜਨੀਤੀ ਦਾ ਆਧਾਰ, ਝੂਠੀ ਪ੍ਰਤਗਿਆ, ਝੂਠੇ ਵਾਇਦੇ, ਲਾਲਚ, ਖ਼ੁਦਗ਼ਰਜ਼ੀ, ਛੱਲ ਤੇ ਫ਼ਰੇਬ ਰਹਿਆ ਹੈ, ਪਰ ਆਪ ਨੇ ਰਾਜਨੀਤੀ ਨੂੰ ਧਰਮ ਅਧੀਨ ਰੱਖ ਕੇ ਧਰਮ ਦੇ ਮੁੱਖ ਗੁਣਾਂ, ਕਰਤੱਵਯ, ਸਚਾਈ, ਪਰਉਪਕਾਰ ਤੇ ਕੁਰਬਾਨੀ ਨਾਲ ਸਜਾਇਆ। ਮਜ਼ਲੂਮਾਂ ਦੀਆਂ ਆਹਾਂ, ਚੀਕਾਂ, ਪੁਕਾਰਾਂ ਨੂੰ ਸਦੀਵੀ ਖੁਸ਼ੀ ਵਿਚ ਬਦਲਣ ਲਈ ਆਪ ਜੀ ਨੂੰ ਉਸ ਸਮੇਂ ਦੇ ਨਿਰਦਈ ਹੁਕਮਰਾਨ ਨਾਲ ਟੱਕਰ ਲੈਣ ਲਈ ਸਾਹਸਿਕ ਕਦਮ ਉਠਾਉਣ ਦੀ ਲੋੜ ਪਈ ਅਤੇ ਔਰੰਗਜ਼ੇਬ ਨੂੰ ਸਪਸ਼ਟ ਸ਼ਬਦਾਂ ਵਿਚ ਲਿਖਿਆ-

ਚੂੰ ਕਾਰ ਅਜ਼ ਹਮਹ ਹਲਿਤੇ ਦਰਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ॥੨੨॥ (ਜ਼ਫ਼ਰਨਾਮਾ)

ਸੰਸਾਰ ਵਿਚ ਆਉਣ ਦੇ ਮੁੱਖ ਮੰਤਵ ਧਰਮ ਚਲਾਵਨ, ਸੰਤ ਉਬਾਰਨ ਨੂੰ ਪੂਰਾ ਕਰਨ ਲਈ ਗਿਣਤੀ ਦੇ ਵਿਅਕਤੀ ਨਹੀਂ, ਬਲਕਿ ਸਮੁੱਚੀ ਸਿੱਖ ਕੌਮ ਨੂੰ ਕ੍ਰਿਪਾਨ-ਧਾਰੀ, ਅਣਖੀ, ਜੰਗਜੂ, ਜੁਝਾਰੂ ਤੇ ਜਾਂ-ਨਿਸਾਰ ਸੰਤ ਸਿਪਾਹੀ ਦਾ ਰੂਪ ਦੇਣਾ ਅਵੱਸ਼ਕ ਸੀ। ਇਹ ਰੂਪ, ਆਪ ਜੀ ਦਾ ਖਾਸ ਰੂਪ, ਭੇਦ, ਨਿਜ ਮਾਰਗ, ਖਾਲਸਾ ਨਿੱਖਰ ਕੇ ਪ੍ਰਗਟਿਆ। ਇਹ ਰੂਪ ਅਲਬੇਲਾ, ਬਹਾਦਰੀ ਦਾ ਸੋਮਾ, ਧੀਰਜ ਦਾ ਘਰ, ਰੌਸ਼ਨ ਦਿਮਾਗ ਵਾਲਾ ਤੇ ਜੁੱਧ ਦੇ ਭਾਵ ਦਾ ਗਿਆਤਾ ਹੈ ਤੇ ਅੰਦਰੋਂ ਬਾਹਰੋਂ ਸੰਘਰਸ਼ ਕਰਨ ਲਈ ਤੱਤਪਰ ਰਹਿੰਦਾ ਹੈ।

ਸੂਰਮਗਤੀ-ਸੇਵਾ, ਗ੍ਰਿਹਸਤ-ਤਿਆਗ, ਰਾਜ-ਜੋਗ, ਤਾਕਤ-ਅਨੁਸ਼ਾਸ਼ਨ, ਕਠੋਰਤਾ-ਕੋਮਲਤਾ ਅਤੇ ਸ਼ਹਾਦਤ-ਖੇੜਾ ਦੇ ਪੁੰਜ ਗੁਰਦੇਵ ਜੀ ਨੇ ਐਸੇ ਰੱਬੀ ਗੁਣ ਖਾਲਸੇ ਨੂੰ ਵਿਰਾਸਤ ਵਿਚ ਦਿੱਤੇ, ਜਿਸ ਨੇ ਦੇਸ਼ ਦੇ ਫੁੱਟੇ ਨਸੀਬਾਂ ਨੂੰ ਉਜਲੀਆਂ ਤਕਦੀਰਾਂ ਵਿਚ ਬਦਲ ਦੇ ਸੰਸਾਰ ਦੀਆਂ ਮੁੰਦੀਆਂ ਅੱਖਾਂ ਖੋਲ੍ਹੀਆਂ ਅਤੇ ਪ੍ਰਗਟ ਪਹਾਰੇ ਸੰਸਾਰ ਦੀਆਂ ਸ਼ਕਤੀਆਂ ਨੂੰ ਦੱਸਿਆ ਕਿ ਇਹ ਖਾਲਸਾ ਵੱਡੀ ਤੋਂ ਵੱਡੀ ਵੰਗਾਰ ਨੂੰ ਸਵੀਕਾਰ ਕਰਨ ਦੀ ਜੁਰਅਤ ਰੱਖਦਾ ਹੈ।

ਉੱਚ ਪਾਇ ਦੀ ਕਾਵਯ-ਰਚਨਾ ਕਰਦੇ ਹੋਏ ਵੀ ਜੰਗ ਵਿਚ ਮੁੱਖ ਸੈਨਾਪਤੀ ਦਾ ਫ਼ਰਜ਼ ਸਫਲਤਾ ਨਾਲ ਨਿਭਾਉਣਾ ਆਪ ਨੂੰ ਹੀ ਫੱਬਦਾ ਹੈ। ਇਕ ਫ਼ਿਲਾਸਫ਼ਰ ਆਪਣੀ ਸੋਚਣੀ ਦੀ ਸੀਮਾ ਤੋਂ ਬਾਹਰ ਨਹੀਂ ਜਾਂਦਾ, ਪਰ ਧੰਨ ਹਨ ਗੁਰੂ ਕਲਗੀਆਂ ਵਾਲੇ, ਜਿਹੜੇ ਮਹਾਨ ਦਾਰਸ਼ਨਿਕ ਹੁੰਦਿਆਂ ਹੋਇਆਂ ਵੀ ਕਥਨੀ ਕਰਨੀ ਦੇ ਪੂਰੇ, ਹਰੇਕ ਸਿਧਾਂਤ ਨੂੰ, ਕਰਮ ਵਿਚ ਬਦਲਣ ਵਾਲੇ, ਮੁਰਝਾਈਆਂ ਰੂਹਾਂ ਵਿਚ ਖੇੜਾ ਤੇ ਸ਼ਕਤੀ ਪਰਦਾਨ ਕਰਨ ਵਾਲੇ ਮਹਾਨ ਕਰਮ-ਸ਼ੀਲ ਵਿਅਕਤੀ ਹਨ। ਗੁਣਾਂ ਦੇ ਦਾਤੇ ਪਿਤਾ ਜੀ, ਤੁਹਾਡੇ ਕਿਹੜੇ ਕਿਹੜੇ ਗੁਣਾਂ ਦਾ ਵਰਨਣ ਕੀਤਾ ਜਾਏ-

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੰੂ ਸਾਹਿਬ ਗੂਣੀ ਨਿਧਾਨਾ॥ ਸੂਹੀ ਮ: ੪ ਘਰੁ ੭, ਪੰਨਾ ੭੩੪

ਆਪ ਮੋਤੀ ਬਾਗ (ਦਿੱਲੀ) ਦੇ ਅਸਥਾਨ ਤੋਂ ਆਪਣੇ ਤੀਰ ਨਾਲ ਕਾਗਜ਼ ਦਾ ਟੁਕੜਾ ਬੰਨ੍ਹ ਕੇ, ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਤੇ ਨਿਸ਼ਾਨਾ ਮਾਰ ਕੇ, ਸ਼ੰਕਾ ਨਵਿਰਤ ਕਰਦੇ ਹੋ ਤੇ ਕਹਿੰਦੇ ਹੋ ਕਿ ਞ'ਇਹ ਕਰਾਮਾਤ ਨਹੀਂ, ਕਰਤੱਬ ਹੈਞ'। ਕੀ ਇਹ ਘਟਨਾ ਆਪ ਜੀ ਦਾ ਅੰਤਰਯਾਮਤਾ ਤੇ ਤੀਰ-ਅੰਦਾਜ਼ੀ ਦੇ ਕਮਾਲ ਨੂੰ ਪ੍ਰਗਟ ਨਹੀਂ ਕਰਦੀ? ਆਪ ਜੀ ਦਾ ਜਾਨ ਲੇਵਾ ਤੀਰ ਇਕ ਪਾਸੇ ਵੈਰੀ ਦਾ ਜਨਮ ਮਰਮ ਕੱਟਦਾ ਹੈ, ਦੂਸਰੇ ਪਾਸੇ ਇਸ ਵਿਚ ਲੱਗਿਆ ਸੋਨਾ ਕਫ਼ਨ ਆਦਿ ਦੇ ਖਰਚੇ ਨੂੰ ਪੂਰਾ ਕਰਕੇ, ਕਿਸੇ ਤੇ ਬੋਝ ਨਹੀਂ ਬਣਨ ਦੇਂਦਾ। ਵਾਹ! ਵਾਹ! ਕਲਗੀਆਂ ਵਾਲੇ ਤੇਰੇ ਨਿਰਾਲੇ ਤੀਰ ਹਨ!! ਮੈਦਾਨ ਵਿਚ ਵੈਰੀ ਦਲ ਦੇ ਜੋਧਿਆਂ ਦਾ, ਅਤੇ ਗੁਰਸਿਖਾਂ ਸੇਵਕਾਂ ਦੇ ਮਨ ਦਾ ਸੰਘਾਰ ਕਰਦੇ ਹੋ।

ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ॥
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ॥...(ਪੰਨਾ ੪੪੯)

ਭਾਈ ਨੰਦ ਲਾਲ ਜੀ ਤੌਸੀਫ਼ੋ ਸਨਾਞ' ਵਿਚ ਇਉਂ ਉਸਤਤ ਕਰਦੇ ਹਨ:-

ਤੇਗ ਰਾ ਫ਼ੱਤਾਹ ਗੁਰ ਗੋਬਿੰਦ ਸਿੰਘ॥
ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ ॥੧੦॥

ਆਪ ਜੀ ਤੇਗ ਦੇ ਧਨੀ, ਹਰੇਕ ਜੰਗੀ ਹਥਿਆਰ ਚਲਾਉਣ ਵਿਚ ਨਿਪੁੰਨ, ਕਾਇਆਂ ਵਿਚ ਵਰਤਦੀਆਂ ਗੁਪਤ ਸ਼ਕਤੀਆਂ-ਜਜ਼ਬਾਤਾਂ ਦੇ ਜਾਣੂ, ਘੱਟ ਘੱਟ ਦੀਆਂ ਜਾਨਣ ਵਾਲੇ ਸਰਬ-ਗਿਆਤਾ ਹੋ। ਭਾਈ ਸਾਹਿਬ ਆਪ ਜੀ ਦੇ ਬਹੁ-ਰੰਗੇ ਸਰੂਪ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ:-

ਗਾਹਿ ਸੂਫ਼ੀ ਗਾਹਿ ਜ਼ਾਹਿਦ, ਕਲੰਦਰ ਮੇ ਸ਼ਵੱਦ॥
ਰੰਗਹਾਏ ਮੁਖਤਲਿਫ਼ ਦਾਰਦ ਬੁਤੇ ਅੱਯਾਰਿ ਮਾ॥ (ਗ਼ਜ਼ਲ ਨੰ:੨)

ਹਿੰਦੂ ਮੁਸਲਮਾਨ ਦਾ ਸਾਂਝਾ ਪੀਰ, ਸਰਬ-ਗੁਣਾਂ-ਭਰਪੂਰ, ਸ਼ਤ੍ਰ-ਮਿਤ੍ਰ ਦੀ ਭਾਵਨਾ ਤੋਂ ਉੱਪਰ, ਦੁਖ-ਸੁਖ ਵਿਚ ਇਕ-ਸਮਾਨ, ਪਲੰਘਾਂ ਤੇ ਸੂਲਾਂ ਦੀ ਸੇਜਾ ਮਾਨਣ ਵਾਲਾ ਅਨਿਕ ਤਰੰਗੀ ਗੁਰਦੇਵ ਹੈ। ਆਪ ਅਕਾਲ ਪੁਰਖ ਦੇ ਦੈਵੀ ਗੁਣਾਂ-

ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਣਾਸੀ॥੭੩॥
ਗਨੀਮੁਲ ਸ਼ਿਕਸਤੈ॥ ਗ਼ਰੀਬੁਲ ਪਰਸਤੈ॥੧੨੨॥
ਨਮੋ ਕਾਲ ਕਾਲੇ॥ ਨਮੋ ਸਰਬ ਪਾਲੇ॥੪੫॥

ਨੂੰ ਸੰਸਾਰ ਵਿਚ ਪਰਤੱਖ ਪ੍ਰਗਟਾਵਣ ਵਾਲੇ ਅਕਾਲ ਪੁਰਖ ਦੀ ਜੋਤਿ ਦਾ ਚਮਤਕਾਰ ਹੈ।

ਸੁਭਾਅ ਕਰਕੇ ਦਿਆਲੂ ਤੇ ਗਰੀਬ-ਨਿਵਾਜ ਹੋਣ, ਪਰ ਕਰਮ ਕਰਕੇ ਪਾਪੀਆਂ ਨੂੰ ਸੰਘਾਰਨ, ਵੈਰੀਆਂ ਦਾ ਜੋਸ਼ ਉਤਾਰਨ ਤੇ ਸੰਤ ਉਬਾਰਨ ਦੀ ਸਮਰੱਥਾ ਰੱਖਣ ਵਾਲੇ ਦਾਤਾਰ ਪਿਤਾ ਦੀ ਸੈਨਾ-ਸਾਧ-ਸਮੂਹ ਭੀ, ਵਜਹੁ ਬਿਨ ਜਾਨ ਨਿਛਾਵਰ ਕਰਦੂ, ਜੰਗ ਦਾ ਬਿਗਲ ਬਜਾਉਂਦੀ ਹੈ-ਅੱਤਿਆਚਾਰੀ ਸ਼ਾਸਨ ਦੇ ਵਿਰੁੱਧ, ਨਾ ਕਿ ਮੁਸਲਮਾਨ ਦੇ ਦੀਨ ਵਿਰੁੱਧ।

ਇਉਂ ਕਲਗੀਧਰ ਦਸਮੇਸ਼ ਪਿਤਾ ਇਕ ਸ਼ਾਹਿਨਸ਼ਾਹ, ਬੇਖੌਫ਼ ਨੇਤਾ ਦੀ ਹੈਸੀਅਤ ਵਿਚ ਜ਼ਬਰਦਸਤ ਵੰਗਾਰ ਹਨ ਇਕ ਐਸੀ ਮਹਾਨ ਬਾਦਸ਼ਾਹੀ ਲਈ, ਜਿਸ ਦੀਆਂ ਜੜ੍ਹਾਂ ਪਾਤਾਲ ਤੱਕ ਪਹੁੰਚੀਆਂ ਹੋਈਆਂ ਹਨ, ਅਤੇ ਧਾਰਮਕ ਆਗੂ ਦਾ ਕਰਮ ਧਰਮ ਨਿਭਾਉਂਦੇ ਨਿਰੰਕਾਰੀ ਜੋਤਿ ਸਰੂਪ ਦਾ ਝਲਕਾਰਾ ਦਿਖਾਵਣ-ਹਾਰ ਸੁੰਦਰ, ਸ਼ੱਫ਼ਾਫ਼ ਤੇ ਬੇਦਾਗ ਆਈਨਾ ਹਨ।

ਭਾਰਤ ਦੀ ਤਸਵੀਰ ਦਾ ਇਕ ਪਾਸਾ ਅਣਖ ਦੀ ਭਾਵਨਾਂ ਤੋਂ ਕੋਰਾ, ਇਕ ਬੰਜਰ ਧਰਤੀ ਸਮਾਨ ਹੈ, ਜਿਸ ਵਿਚੋਂ ਕੁਰਬਾਨੀ ਤੇ ਬੀਰਤਾ ਦੇ ਫੁੱਲ ਉੱਗਣ ਦੀ ਆਸ਼ਾ ਨਿਰਾ ਸੁਪਨਾ ਹੈ ਤੇ ਦੁਸਰੇ ਪਾਸੇ ਭਾਰਤ ਨੂੰ ਯੋਗ ਅਯੋਗ ਕਦਮ ਉਠਾ ਕੇ ਇਸਲਾਮ ਦੇ ਦਾਇਰੇ ਅੰਦਰ ਲਿਆਉਣ ਵਾਲੀ ਸ਼ਕਤੀ-ਸ਼ਾਲੀ ਪਰ ਮੁਤਅੱਸਬੀ ਹਕੂਮਤ, ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਅਤਿਆਚਾਰ ਦੀ ਸਿਖਰ ਛੁਹਣ ਤੋਂ ਗੁਰੇਜ਼ ਨਹੀਂ ਕਰਦੀ।

ਦੇਸ਼ ਧਰਮ ਤੇ ਸਮਾਜ ਦੀ ਞ'ਸੱਚੀ ਸੇਵਾਞ' ਸੱਤਾ ਤੇ ਗੁਣਾਂ ਦੇ ਜੋੜ ਬਿਨਾਂ ਨਹੀਂ ਹੁੰਦੀ। ਇਸ ਖਲਾਅ ਨੂੰ ਭਰਨ ਲਈ ਗੁਰਦੇਵ ਜੀ ਨੇ ਭਾਰਤ ਵਿਚੋਂ ਸਰੀਰਕ ਕਮਜ਼ੋਰੀ, ਮਾਨਸਕ ਹੀਣਤਾ ਤੇ ਆਤਮਕ ਗਿਰਾਵਟ ਨੂੰ ਸਦਾ ਲਈ ਦੂਰ ਕਰਨ ਲਈ ਗੁਰਸਿੱਖ ਨੂੰ ਜਿਹੜੀ ਸਰਬ ਗੁਣਾਂ ਭਰਪੂਰ, ਬਹੁ-ਪੱਖੀ ਪੂਰਨ ਸ਼ਖਸੀਅਤ ਬਖ਼ਸ਼ੀ ਹੈ, ਉਹ ਵਾਸਤਵ ਵਿਚ ਅਕਾਲ ਪੁਰਖ ਦੁਆਰਾ ਆਪਣੀ ਮੌਜ ਵਿਚ ਪ੍ਰਗਟਾਈ ਨਿੱਜੀ ਫ਼ੌਜ ਹੈ।

ਇਸ ਫ਼ੌਜ ਦੇ ਕਮਾਂਡਰ ਦੀ ਬਾਦਸ਼ਾਹੀ ਤਾਜ-ਤਖਤ ਦੀ ਸ਼ਾਨ, ਫ਼ਕੀਰੀ, ਨਿਰਮਾਣਤਾ, ਦਿੱਬ ਦ੍ਰਿਸ਼ਟੀ ਆਤਮਕ ਗਿਆਨ ਆਦਿ ਦੀ ਪਾਵਨ ਸਿਫਤ ਸਲਾਹ ਕਰਦਿਆਂ ਭਾਈ ਸਾਹਿਬ ਜੀ ਫੁਰਮਾਉਂਦੇ ਹਨ:-

ਤਖ਼ਤ ਬਾਲਾ ਜ਼ੇਰ ਗੁਰ ਗੋਬਿੰਦ ਸਿੰਘ ॥ ਲਾ-ਮਕਾਨੇ ਸੈਰ ਗੁਰ ਗੋਬਿੰਦ ਸਿੰਘ ॥੩੯॥
ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ॥ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ॥੨੧


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article