A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਸਿਰੀ ਸਾਹਿਬ ਜੀ ਸਹਾਇ

Author/Source: Dr. Jaswant Singh Neki

ਸਿਰੀ ਸਾਹਿਬ ਜੀ ਸਹਾਇ
(ਡਾਕਟਰ ਜਸਵੰਤ ਸਿੰਘ ਨੇਕੀ)

‘ਸਿਰੀ ਸਾਹਿਬ’ ਸਿਖ ਇਸਤਲਾਹ ਦਾ ਖ਼ਾਸ ਸ਼ਬਦ ਹੈ। ਇਕ ਪਾਸੇ ਇਕ ਪਦ ‘ਸ੍ਰੀ’ (= ਲਛਮੀ) ਦੇ ਸਾਹਿਬ (= ਮਾਲਕ) ਅਥਵਾ ਵਾਹਿਗੁਰੂ ਦਾ ਲਖਾਇਕ ਹੈ, ਤਾਂ ਦੂਜੇ ਪਾਸੇ ਖੜਗ ਅਥਵਾ ਕਿਰਪਾਨ ਦਾ। ਇਉਂ ਇਹ ਮੀਰੀ ਤੇ ਪੀਰੀ ਦਾ ਲਖਾਇਕ ਹੈ। ਇਸ ਦਾ ਭਾਵ ਇੱਕੇ ਵੇਲੇ ‘ਸਰਬ ਲੋਹ ਦੀ ਖੜਗ’ ਵੀ ਹੈ, ਤੇ ‘ਗਿਆਨ-ਖੜਗ’ ਵੀ। ਇਹ ‘ਸਰਬ ਕਾਲ’ ਜੀ ਦਾ ‘ਸਰਬ ਲੋਹ’ ਹੈ। ਇਸੇ ਲਈ ਦਸਮ ਪਾਤਸ਼ਾਹ ਨੇ ਸਦਾ ਇਸੇ ਦੀ ਸਹਾਇਤਾ ਯਾਚਣ ਤੇ ਇਸੇ ਦੀ ਰਛਿਆ ਵਿਚ ਰਹਿਣ ਦਾ ਆਦੇਸ਼ ਦਿੱਤਾ ਹੈ।

ਖਾਲਸਾ ਧਰਮ ਸੂਰਮਗਤੀ ਦਾ ਧਰਮ ਹੈ। ਸਿਰੀ ਸਾਹਿਬ ਤੋਂ ਇਸ ਦਾ ਜਨਮ ਹੋਇਆ। ਇਸ ਲਈ ਧਰਮ ਦੇ ਹਰ ਸਦੱਸ ਨੂੰ ਸੀਸ ਤਲੀ ਤੇ ਧਰ ਕੇ ਤੁਰਨ ਦਾ ਗੌਰਵ ਹੈ; ਯੁੱਧ ਵਿਚ ਜੂਝ ਕੇ ਸ਼ਹੀਦ ਹੋਣਾ ਉਸ ਦੀ ਰੀਝ ਹੈ। ਧਰਮ-ਸੰਘਰਸ਼ ਉਸ ਦੀ ਰਹੁ-ਰੀਤ ਹੈ, ਜੋ ਇੱਕੇ ਵੇਲੇ ਆਤਮ-ਸੰਘਰਸ਼ ਵੀ ਹੈ, ਸਮਾਜਕ ਆਦਰਸ਼ ਵੀ। ਆਤਮ-ਸੰਘਰਸ਼ ਵਿਚ ਧਰਮ-ਚਲਾਵਨ ਤੇ ਸੰਤ-ਉਬਾਰਨ ਦਾ ਹੈ; ਤੇ ਸਮਾਜਕ ਆਦਰਸ਼ ਦੁਸਟ-ਦਮਨ ਦਾ।ਇਸੇ ਲਈ ਸਿਖ ਦੇ ਬੁੱਲਾਂ ਉੱਪਰ ਤਾਂ ਵਾਹਿਗੁਰੂ ਦਾ ਨਾਮ ਹੁੰਦਾ ਹੈ ਪਰ ਚਿੱਤ ਅੰਦਰ (ਜ਼ੁਲਮ ਨਾਲ) ਜੁੱਧ ਅੰਦਰ ਜੂਝਣ ਦਾ ਚਾਅ ਮਚ ਰਿਹਾ ਹੁੰਦਾ ਹੈ।

ਖ਼ਾਲਸੇ ਦਾ ਜਨਮ ਕਿਰਪਾਨ ‘ਚੋਂ ਕੀ ਹੋਇਆ, ਕਿਰਪਾਨ ਉਸ ਦਾ ਇਸ਼ਟ-ਦੇਵ ਬਣ ਗਈ। ਅਰਦਾਸ ਕਰਨ ਲਗਿਆਂ ਵੀ ਉਹ ਸਭ ਤੋਂ ਪਹਿਲਾਂ ‘ਸ੍ਰੀ ਭਗਉਤੀ ਜੀ’ ਨੂੰ ਧਿਆਉਂਦਾ ਤੇ ਉਸੇ ਦੀ ਸਹਾਇਤਾ ਦੀ ਯਾਚਨਾ ਕਰਦਾ ਹੈ। ਸ੍ਰੀ ਅਸਪਾਨ (= ਕਿਰਪਾਨ ਬਹਾਦੁਰ) ਦੀ ਕਿਰਪਾ ਦਾ ਆਸਵੰਤ ਰਹਿੰਦਾ ਹੈ। ਤਨੋਂ ਮਨੋਂ ਸ੍ਰੀ ਖੜਗ ਜੀ ਨੂੰ ਨਮਸਕਾਰ ਕਰਦਾ ਹੈ। ਸ੍ਰੀ ਤੇਗ ਦੀ ਜੈ ਜੈਕਾਰ ਆਖਦਾ ਹੈ। ਖੜਗ ਕੇਤ (= ਕਿਰਪਾਨ ਜਿਸ ਦਾ ਝੰਡਾ ਹੈ) ਦੀ ਸ਼ਰਨ ਲੈਂਦਾ ਹੈ। ਕਾਲ ਕ੍ਰਿਪਾਨ ਦੇ ਵੱਡੇ ਭਰੋਸੇ ਦੀ ਟੇਕ ਲੈਂਦਾ ਹੈ। ਸ਼ਸਤ੍ਰਾਂ ਨੂੰ ਆਪਣਾ ਪੀਰ ਮੰਨਦਾ ਹੈ, ਤੇ ਉਹਨਾਂ ਤੋਂ ਰਛਿਆ ਦੀ ਆਸ ਰਖਦਾ ਹੈ:

੧. ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਕ੍ਰਿਪਾਨ ਦਾ ਇਹ ਨਾਉਂ ਦਸਮੇਸ਼ ਜੀ ਨੇ ਖੜਗ ਨੂੰ ਲਛਮੀ ਦਾ ਪਤੀ ਮੰਨ ਕੇ ਰਖਿਆ ਹੈ।’ (ਮਾਹਨ ਕੋਸ਼)

੨. ਅਕਾਲ ਪੁਰਖ ਕੀ ਰਛਾ ਹਮਨੈ। ਸਰਬ ਲੋਹ ਕੀ ਰਛਿਆ ਹਮਨੈ।
ਸਰਬ ਕਾਲ ਜੀ ਦੀ ਰਛਿਆ ਹਮਨੈ। ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ।
-ਅਕਾਲ ਉਸਤਤਿ : ਮੰਗਲਾਚਰਨ

੩. ਸ਼ਸਤ੍ਰਨ ਸਿਉ ਅਤਿ ਹੀ ਰਣ ਭੀਤਰਿ ਜੂਝ ਮਰੋਂ ਤਉ ਸਾਚ ਪਤੀਜੈ।-ਕ੍ਰਿਸ਼ਨਾਵਤਾਰ ੧੯੦੦-੩

੪. ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰਿ, ਚਿਤ ਮੈਂ ਜੁੱਧ ਬਿਚਾਰੈ।-ਕ੍ਰਿਸ਼ਨਾਵਤਾਰ ੨੪੯੨-੧

੫. ਸ੍ਰੀ ਭਗਉਤੀ ਜੀ ਸਹਾਇ। -ਅਰਦਾਸ

੬. ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ…। -ਰਾਮਾਵਤਾਰ ੮੬੩-੪

੭. ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ। -ਬਚਿਤ੍ਰ ਨਾਟਕ ੧, ੧-੧

੮. ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ। -ਬਚਿਤ੍ਰ ਨਾਟਕ ੧, ੨-੪

੯. ਖੜਗ ਕੇਤ ਮੈਂ ਸਰਣਿ ਤਿਹਾਰੀ। -ਪਾ: ੧੦ ਕਬਿਯੋ ਬਾਚ ਬੇਨਤੀ, ਚੌਪਈ ੨

੧੦. ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ। -ਬਚਿਤ੍ਰ ਨਾਟਕ ੧, ੯੨-੪

੧੧. ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ।
ਸੈਫ ਸਰੋਹੀ ਸੈਹਬੀ ਯਹੈ ਹਮਾਰੇ ਪੀਰ। -ਸ਼ਸਤ੍ਰਨਾਮਾ ੩, ੧-੨
ਅਸਿ ਕ੍ਰਿਪਾਨ ਖੰਡੋ ਖੜਗ ਸੈਫ਼ ਤੇਗ ਤਰਵਾਰ।
ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ। -ਸ਼ਸਤ੍ਰਨਾਮਾ ੧੦-੧

ਇਹੋ ਧਰਵਾਸ ‘ਸ੍ਰੀ ਸਾਹਿਬ ਜੀ ਸਹਾਇ’ ਦੇ ਭਾਵ-ਪੂਰਤ ਵਾਕੇਸ਼ ਵਿਚ ਸਿਮਟ ਕੇ ਸਿੱਖਾਂ ਦੀ ਅਰਦਾਸ ਵਿਚ ਸ਼ਾਮਲ ਹੋ ਗਿਆ ਹੈ।
‘ਸ੍ਰੀ ਸਾਹਿਬ ਜੀ ਸਹਾਇ’ ਦਾ ਸਿਧਾਂਤ ਬਲ ਯੁਕਤ ਹੋਣ ਦਾ ਸਿਧਾਂਤ ਹੈ। ਬਲ ਛੁੜਕ ਜਾਵੇ ਤਾਂ ਗੁਲਾਮੀ ਦੇ ਬੰਧਨ ਪੈ ਜਾਂਦੇ ਹਨ, ਬਲ ਧਾਰਨ ਕੀਤਿਆਂ ਹੀ ਇਹਨਾਂ ਬੰਧਨਾਂ ਤੋਂ ਛੁਟਕਾਰਾ ਹੋਂਦਾ ਹੈ। ਖਾਲਸੇ ਦੀ ਤਲਵਾਰ ਬੰਧਨ ਛੁੜਾਉਣ ਵਾਲੀ ਤਲਵਾਰ ਹੈ। ਇਹ ਇਸ ਲਈ ਮਿਆਨ ਵਿਚੋਂ ਨਿਕਲਦੀ ਹੈ ਕਿ ਉਹ ਜਰਵਾਣਿਆਂ ਦੀ ਤਲਵਾਰ ਨੂੰ ਵਾਪਸ ਮਿਆਨ ਵਿਚ ਪਰਤ ਜਾਣ ਲਈ ਮਜਬੂਰ ਕਰੇ। ਖ਼ਾਲਸੇ ਦੀ ਤਲਵਾਰ ਨਿਆਂ ਨੂੰ ਜ਼ਿੰਦਾ ਰਖਦੀ ਹੈ, ਅਨਿਆਂ ਨੂੰ ਦੂਰ ਕਰਦੀ ਹੈ।

ਅਸਲ ਸੂਰਮਗਤੀ ਉਹ ਹੈ ਜੋ ਜ਼ਿੰਦਗੀ ਵਿਚ ਮੌਤ ਲਈ ਤਿਆਰ ਰਹਿੰਦੀ ਹੈ। ਮੌਤ ਨੂੰ ਆਪਣਾ ਹੱਕ ਸਮਝਦੀ ਹੈ। ਪਰ, ਜੇਕਰ ਜ਼ਿੰਦਗੀ ਮੌਤ ਨਾਲੋਂ ਬਦਤਰ ਜਾਪਦੀ ਹੋਵੇ, ਤਾਂ ਭਾਣੇ ਅੰਦਰ ਜੀਊਂਦੇ ਰਹਿਣ ਦਾ ਸਾਹਸ ਵੀ ਰਖਦੀ ਹੈ।

ਸਿਰੀ ਸਾਹਿਬ ਜੀ ਸਹਾਇਤਾ ‘ਪੰਥ ਕੀ ਜੀਤ’ ਦੀ ਬੁਨੀਆਦੀ ਹੈ। ਏਹੋ ਪੰਥਕ ਆਕਾਂਖਿਆ, ਰਾਜ ਕਰੇਗਾ ਖਾਲਸਾ’ ਦਾ ਆਧਾਰ ਹੈ। ਇਤਿਹਾਸ ਵਿਚ ਆਉਂਦਾ ਹੈ, ਅਦੀਨਾ ਬੇਗ ਨੇ ਇਕ ਵਾਰ ਜੱਸਾ ਸਿੰਘ ਜੀ ਨੂੰ ਪਤ੍ਰ ਲਿਖਿਆ, ਜਿਸ ਵਿਚ ਖਾਲਸੇ ਨਾਲ ਸੁਲਹ ਦੀ ਪੇਸ਼ਕਸ਼ ਕਰਦਿਆਂ ਕਿਹਾ, “ਸਿੱਖਾਂ ਨੂੰ ਲੜਾਈ ਦਾ ਰਾਹ ਤਿਆਗ ਦੇਣਾ ਚਾਹੀਦਾ ਹੈ, ਇਸ ਵਿਚ ਸਿੱਖਾਂ ਦਾ ਹੀ ਨੁਕਸਾਨ ਹੈ। ਤੁਹਾਨੂੰ ਸੁਲਹ ਸਫਾਈ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ”। ਜੱਸਾ ਸਿੰਘ ਨੇ ਉਸ ਦਾ ਉੱਤਰ ਇਸ ਪ੍ਰਕਾਰ ਦਿੱਤਾ : “ਦਿੱਲੀ ਦੀ ਅਧੀਨਗੀ ਖ਼ਾਲਸਾ ਕਿਸੇ ਤਰ੍ਹਾਂ ਵੀ ਮੰਨਣ ਨੂੰ ਤਿਆਰ ਨਹੀਂ। ਸਿਖ ਉਸੇ ਤਰ੍ਹਾਂ ਕਿਰਪਾਨ ਦੇ ਜ਼ੋਰ ਨਾਲ ਰਾਜ ਅਸਥਾਪਨ ਕਰਨਗੇ ਜਿਸ ਤਰ੍ਹਾਂ ਤਲਵਾਰ ਦੇ ਨਾਲ ਮੁਗਲਾਂ ਨੇ ਹਿੰਦੁਸਤਾਨ ਵਿਚ ਆਪਣਾ ਰਾਜ ਕਾਇਮ ਕੀਤਾ। ਯੋਧਿਆਂ ਦੀ ਮੁਲਾਕਾਤ ਮੈਦਾਨੇ ਜੰਗ ਵਿਚ ਹੋਂਦੀ ਹੈ। ਜਦ ਤਕ ਸ਼ਹੀਦੀਆਂ ਦੇ ਜਾਮ ਨਹੀਂ ਪੀਤੇ ਜਾਂਦੇ ਤੇ ਖ਼ੂਨ ਦੀਆਂ ਨਦੀਆਂ ਨਹੀਂ ਵਹਿੰਦੀਆਂ, ਕੋਈ ਕਿਸੇ ਨੂੰ ਰਾਜ ਨਹੀਂ ਦੇਂਦਾ। ਅੱਜ ਤੁਸਾਂ ਸਿਰਫ਼ ਸਾਡੀ ਸਿਰੀ ਸਾਹਿਬ ਦੀ ਚਮਕ ਨੂੰ ਹੀ ਵੇਖਿਆ ਹੈ। ਜਦੋਂ ਇਹ ਸਿਰੀ ਸਾਹਿਬ ਚਲੇਗੀ ਤਾਂ ਰਾਜ ਭਾਗ ਸਾਡੇ ਕਦਮ ਵਿਚ ਹੋਵੇਗਾ। ਖ਼ਾਲਸਾ ਕਿਸੇ ਦੀ ਮਿੰਨਤ ਜਾਂ ਤਰਲੇ ਨਾਲ ਰਾਜ ਨਹੀਂ ਕਰੇਗਾ। ਖ਼ਾਲਸਾ ਰਾਜ ਕਰੇਗਾ ਸਿਰੀ ਸਾਹਿਬ ਦੀ ਸਹਾਇਤਾ ਨਾਲ, ਅਕਾਲ ਪੁਰਖ ਦੀ ਕਿਰਪਾ ਨਾਲ”।

ਗੁਰਪ੍ਰਤਾਪ ਸੂਰਜ ਅਨੁਸਾਰ ਕਲਗੀਧਰ ਜੀ ਦਾ ਫ਼ੁਰਮਾਨ ਹੈ:

ਸ਼ਸਤ੍ਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ।
ਯਾਂ ਤੇ ਸਰਬ ਖਾਲਸਾ ਸੁਨਿਅਹਿ। ਆ ਯੁੱਧ ਸਰਬੇ ਊਤਮ ਗੁਨੀਅਹਿ।
ਜਬ ਹਮਾਰੇ ਦਰਸ਼ਨ ਕੋ ਆਵਹੁ। ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ।
-ਰੁਤ ੩, ਅਧਿਆਇ ੨੪

ਸਿਰੀ ਸਾਹਿਬ ਖ਼ਾਲਸਈ ਰਹਿਤ ਦਾ ਚਿੰਨ੍ਹ ਵੀ ਹੈ, ਤੇ ਸੁਰੱਖਿਆ ਦਾ ਹਥਿਆਰ ਵੀ। ਕੇਵਲ ਕਿਰਪਾਨ ਹੀ ਨਹੀਂ, ਹੋਰ ਵੀ ਹਰ ਪ੍ਰਕਾਰ ਦੇ ਉਪਯੋਗੀ ਸ਼ਸਤ੍ਰਾਂ ਨਾਲ ਲੇਸ ਰਹਿਣ ਦਾ ਖ਼ਾਲਸੇ ਨੂੰ ਆਦੇਸ਼ ਹੈ। ਭਾਵੇਂ ਸ਼ਸਤ੍ਰਾਂ ਦਾ ਉਪਯੋਗ ਪਰਗਟ ਰੂਪ ਵਿਚ ਛੇਵੇਂ ਪਾਤਸ਼ਾਹ ਵੇਲੇ ਤੋਂ ਹੀ ਹੋਇਆ, ਇਸ ਦੇ ਲਈ ਤਿਆਰੀ ਪਹਿਲਾਂ ਤੋਂ ਹੀ ਜਾਰੀ ਸੀ, ਤੇ ਪਹਿਲੇ ਗੁਰੂ ਸਾਹਿਬਾਂ ਨੂੰ ਇਸ ਪਰਿਣਾਮ ਦਾ ਪੂਰਬ ਗਿਆਨ ਵੀ ਸੀ।
ਸ਼ਸਤ੍ਰ ਗੀਦੀਆਂ ਨੂੰ ਨਹੀਂ, ਕੇਵਲ ਸੂਰਬੀਰਾਂ (ਸਿੰਘਾਂ) ਨੂੰ ਹੀ ਪਕੜਾਏ ਜਾ ਸਕਦੇ ਹਨ। ਇਸ ਲਈ ਸਤਿਗੁਰਾਂ ਪਹਿਲਾਂ ਆਤਮਕ ਬਲ ਤੇ ਸਦਾਚਾਰਕ ਬਲ ਦਾ ਵਿਕਾਸ ਕਰਵਾਇਆ, ਤਾਂ ਜੁ ਸ਼ਸਤ੍ਰਾਂ ਦੀ ਕੁਵਰਤੋਂ ਨ ਹੋਵੇ। ਪਹਿਲਾਂ ਸਾਹਸ ਜਗਾਇਆ, ਫਿਰ ਅਨਿਆਂ ਨਾਲ ਲੜਨ ਲਈ ਤੇਗ਼ ਧਾਰਨ ਕਰਵਾਈ। ਸਿਖ ਬੁਨਿਆਦੀ ਤੌਰ ਤੇ ਅਹਿੰਸਕ ਹੈ, ਪਰ ਅਨਿਆਂ ਬਰਦਾਸਤ ਨਹੀਂ ਕਰਦਾ, ਕਿਉਂਕਿ ਅਨਿਆ ਕਰਨਾ ਬੁਜ਼ਦਿਲੀ ਹੈ; ਤੇ ਬੁਜ਼ਦਿਲੀ ਸਿੱਖੀ ਵਿਚ ਉੱਕੀ ਅਪਰਵਾਨ ਹੈ। ਜਦ ਸਾਰੇ ਹੀਲੇ ਉਪਾ ਨਾਕਾਮ ਹੋ ਜਾਣ ਤਾਂ ਤਲਵਾਰ ਸੂਤਣ ਦਾ ਹੱਕ ਸਿੱਖਾਂ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ:

ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ੱਸਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਜ਼ਫਰਨਾਮਾ : ੨੨

ਇਹੋ ਕਾਰਨ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਕਿਰਪਾਨ ਸਦਾ ਅੰਗ ਸੰਗ ਰਖਣ ਦਾ ਆਦੇਸ਼ ਦਿੱਤਾ। ਇਉਂ ਸਿਰੀ ਸਾਹਿਬ ਜੀ ਦੀ ਸਹਾਇਤਾ ਖ਼ਾਲਸੇ ਦੇ ਅੰਗ ਸੰਗ ਰਹਿਣ ਲਗੀ।

ਪਾਸਕਲ ਦਾ ਕਥਨ ਹੈ, “ਬਲ ਤੋਂ ਬਿਨਾਂ ਇਨਸਾਫ ਨਿਰਸ਼ਕਤ ਹੈ, ਇਨਸਾਫ਼ ਤੋਂ ਵਿਹੀਣਾ ਬਲ ਅਤਿਆਚਾਰ ਹੈ। ਬਲਹੀਣ ਇਨਸਾਫ ਬੇਅਰਥ ਹੈ, ਕਿਉਂਕਿ ਉਹ ਜ਼ੁਲਮ ਨੂੰ ਰੋਕ ਨਹੀਂ ਸਕਦਾ। ਇਨਸਾਫਹੀਣ ਬਲ ਨਿੰਦਣਯੋਗ ਹੈ। ਇਨਸਾਫ਼ ਤੇ ਬਲ ਨਾਲ ਨਾਲ ਚਲਣੇ ਚਾਹੀਦੇ ਹਨ, ਕਿਉਂਕਿ ਨਿਆਂ ਦਾ ਬਲਵਾਨ ਤੇ ਬਲ ਦਾ ਨਿਆਂਵਾਨ ਹੋਣ ਬੜਾ ਜ਼ਰੂਰੀ ਹੈ।

ਨਿਆਂ ਤੇ ਬਲ ਦਾ ਐਸਾ ਸੁਮੇਲ ਖ਼ਾਲਸਾ ਜੀ ਦੀ ਸਿਰੀ ਸਾਹਿਬ ਦੀ ਵਰਤੋਂ ਵਿਚ ਅਮਲ ਵਿਚ ਆਇਆ। ਇਹੋ ਕਾਰਨ ਹੈ ਕਿ ਜਦ ਜਦ ਵੀ ਖ਼ਾਲਸੇ ਦੀ ਸਿਰੀ ਸਾਹਿਬ ਦੀਨਾਂ-ਦਰਦਵੰਦਾਂ ਦੀ ਰਖਿਆ ਲਈ, ਦੁਸ਼ਟਾਂ ਦੇ ਵਿਨਾਸ਼ ਲਈ, ਨਿਆਂ ਦੀ ਥਾਪਨਾ ਲਈ, ਜਾਂ ਧਰਮ ਦੀ ਪ੍ਰਫੁਲਤਾ ਹਿੱਤ ਉਠੀ, ਅਕਾਲ ਪੁਰਖ ਆਪ ਅੰਗ ਸੰਗ ਹੋਇਆ।

ਖ਼ਾਲਸਾ ਜੀ ਨੇ ਵੀ ਕਿਰਪਾਨ ਸਦਾ ਗਾਤਰੇ ਰਖੀ ਤੇ ਇਸ ਨੂੰ ਧਾਰਨ ਕਰਨ ਦੇ ਹੱਕ ਦੀ ਪ੍ਰਮੁਖ ਧਾਰਮਕ ਹੱਕ ਵਾਂਗ ਰਾਖੀ ਕੀਤੀ। ਜਿਹੜੀ ਸਿਰੀ ਸਾਹਿਬ ਦੀ ਸਿਖ ਇਸ਼ਟ ਵਾਂਗ ਉਪਾਸ਼ਨਾ ਕਰਦੇ ਸਨ, ਉਸ ਉਪਰ ਉਹਨਾਂ ਕਦੇ ਪਾਬੰਦੀ ਬਰਦਾਸ਼ਤ ਨ ਕੀਤੀ।

੧. ਜਦੋਂ ਭਾਈ ਸੀਗਾਰੂ ਤੇ ਭਾਈ ਜੈਤਾ ਨੇ ਗੁਰੂ ਅਰਜਨ ਦੇਵ ਜੀ ਨੂੰ ਬਦੀ ਦਾ ਟਾਕਰਾ ਕਰਨ ਲਈ ਸ਼ਸਤ੍ਰ ਧਾਰਨ ਕਰਨ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਫੁਰਮਾਇਆ : “ਅਸਾਂ ਜੋ ਸ਼ਸਤ੍ਰ ਪਕੜਨੇ ਹੈਨਿ ਸੋ ਗੁਰੂ ਹਰਿ ਗੋਬਿੰਦ ਦਾ ਰੂਪ ਧਰਿ ਕਰ ਪਕੜਨੈ ਹੈਨਿ। ਸਮਾ ਕਲਯੁਗ ਦਾ ਵਰਤਣਾ ਹੈ। ਅਸਾਂ ਸ਼ਸਤ੍ਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿਚ ਲੈਣੀ ਹੈ ਤੇ ਸ਼ਬਦ ਦੀ ਪ੍ਰੀਤ ਕਰ ਪੀਰ ਦੀ ਪੀਰੀ ਲੈ ਲੈਣੀ ਹੈ। ਤੁਸੀਂ ਛੇਵੀਂ ਪਾਤਸ਼ਾਹੀ ਦੇ ਹਜ਼ੂਰ ਰਹਿਣਾ”।

ਭਾਈ ਮਨੀ ਸਿੰਘ : ਸਿੱਖਾਂ ਦੀ ਭਗਤ ਮਾਲਾ। ਅੰਮ੍ਰਿਤਸਰ : ਖਾਲਸਾ ਸਮਾਚਾਰ, ੧੯੬੬, ਪੰਨਾ ੧੩੭

੨. ਅਰ ਸਿੰਘ ਹੋਇ ਕਰਿ ਹਥਿਆਰ ਆਪਸ ਤੇ ਜੁਦਾ ਨਾ ਕਰੇ। -ਪ੍ਰੇਮ ਸੁਮਾਰਗ, ਪੰਨਾ ੧੧

ਸਿਰੀ ਸਾਹਿਬ ਦੀ ਦਾਤ ਸੂਰਬੀਰਤਾ ਦੀ ਹੈ, ਅਣਖ ਦੀ ਦਾਤ ਹੈ, ਸੁਤੰਤ੍ਰਤਾ ਦੀ ਦਾਤ ਹੈ। ਇਸੇ ਨਾਲ ਸਾਡਾ ਜਨਮ ਹੋਇਆ, ਇਸੇ ਦੀ ਸਾਨੂੰ ਰਹਿਤ ਮਿਲੀ, ਇਸੇ ਦੀ ਉਪਾਸ਼ਨਾ ਪ੍ਰਾਪਤ ਹੋਈ, ਤੇ ਇਸੇ ਦੀ ਸਹਾਇਤਾ ਲਈ ਅਸੀਂ ਨਿੱਤ ਅਰਦਾਸ ਵਿਚ ਜੋਦੜੀ ਕਰਦੇ ਹਾਂ।

੧. ਸਰਕਾਰਾਂ, ਖਾਲਸਾ ਜੀ ਦੇ ਇਸ ਹੱਕ ਨੂੰ ਹਥਿਆਰਬੰਦੀ ਗਰਦਾਨ ਕੇ ਇਸ ਉਪਰ ਬਾਰ ਬਾਰ ਪਾਬੰਦੀ ਲਾਉਣ ਦਾ ਜਤਨ ਕਰਦੀਆਂ ਆਈਆਂ ਹਨ, ਕਿਉਂਕਿ ਜਨਤਾ ਦੀ ਹਥਿਆਰਬੰਦੀ ਉਹਨਾਂ ਨੂੰ ਆਪਣੇ ਅਧਿਕਾਰ ਦੀ ਚੁਨੌਤੀ ਜਾਪਦੀ ਸੀ। ਪਹਿਲਾਂ ਮੁਗਲਾਂ ਵੇਲੇ ਇਹ ਪਾਬੰਦੀ ਆਇਦ ਹੋਈ। ਓਦੋਂ ਕੇਵਲ ਸਿੱਖਾਂ ਤੇ ਹੀ ਨਹੀਂ, ਹਰ ਗੈਰ ਮੁਸਲਿਮ ਉਤੇ ਇਹੋ ਪਾਬੰਦੀ ਲਾਗੂ ਸੀ। ਕੇਵਲ ਸਿੱਖਾਂ ਨੇ ਕਿਰਪਾਨ ਪਹਿਨ ਕੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਤੇ ਇਸ ਸ਼ਾਹੀ ਪਾਬੰਦੀ ਦੀਆਂ ਧੱਜੀਆਂ ਉਡਾਈਆਂ । ਬਰਤਾਨਵੀਂ ਹਕੂਮਤ ਨੇ ਵੀ ਸਿੱਖਾਂ ਦੀ ਕਿਰਪਾਨ ਦੇ ਆਕਾਰ ਤੇ ਪਾਬੰਦੀ ਲਾਈ। ਚਾਲੀ ਸਾਲ ਸਿਖ ਕੌਮ ਨੇ ਇਸ ਪਾਬੰਦੀ ਵਿਰੁੱਧ ਮੋਰਚਾ ਲਾ ਕੇ ਇਸ ਦਾ ਵਿਰੋਧ ਕੀਤਾ। ਮਗਰੋਂ ਅੰਗਰੇਜ਼ਾਂ ਇਹ ਪਾਬੰਦੀ ਹਟਾ ਲਈ। ‘ਆਜ਼ਾਦ ਭਾਰਤ’ ਵਿਚ ਵੀ ਕਾਗਰਸ ਸਰਕਾਰ ਨੇ ਯੂ.ਪੀ. ਵਿਚ ਕਿਰਪਾਨ ਤੇ ਪਾਬੰਦੀ ਲਾਈ, ਪਰ ਮਗਰੋਂ ਵਾਪਸ ਲੈ ਲਈ।

(‘ਸੂਰਾ’ ਅੰਮ੍ਰਿਤਸਰ, ਫ਼ਰਵਰੀ ੧੯੯੪)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article