A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਦਰਬਾਰ ਸਾਹਿਬ ਹਮਲੇ ਪਿਛੋਂ ਦਰਸ਼ਨ ਕਰ ਨਿਕਲੀ ਹੂਕ

Author/Source: Principal Satbir Singh

ਦਰਬਾਰ ਸਾਹਿਬ ਹਮਲੇ ਪਿਛੋਂ ਦਰਸ਼ਨ ਕਰ ਨਿਕਲੀ ਹੂਕ:-
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ
- ਪ੍ਰਿੰ. ਸਤਿਬੀਰ ਸਿੰਘ ਗੁਰਪੁਰਵਾਸੀ


ਅੰਬਾਲਾ ਜੇਲ੍ਹ ਤੋਂ ਰਿਹਾ ਹੋਣ ਪਿਛੋਂ ਜਦੋਂ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਸ਼ਾਨਿ-ਪੰਜਾਬ ਤੇ ਸਵਾਰ ਹੋਣ ਲੱਗਾ ਤਾਂ ਪਹਿਲੀ ਗੱਲ ਮੂੰਹੋਂ ਨਿਕਲੀ:
“ਕਿਥੇ ਹੈ ਪੰਜਾਬ ਦੀ ਸ਼ਾਨ!”

ਇਹ ਤਾਂ ਦਿੱਲੀ ਨੂੰ ਇਕ ਅੱਖ ਨਹੀਂ ਭਾਈ। ਇਹ ਆਨ-ਸ਼ਾਨ ਹੀ ਤਾਂ ਦਿੱਲੀ ਦੀ ਅੱਖ ਵਿਚ ਤੀਲ੍ਹੇ ਵਾਂਗ ਰੜਕਦੀ ਸੀ। ਜਦ ਅਸੀਂ ਕਹਿੰਦੇ ਸਾਂ ਗਿਣਤੀ ਤੋਂ ਕਿਤੇ ਵਧ ਅਸਾਂ ਕੁਰਬਾਨੀਆਂ ਦੇ ਕੇ ਹਿੰਦੁਸਤਾਨ ਆਜ਼ਾਦ ਕਰਾਇਆ ਤਾਂ ਫੱਟ ਇੰਦਰਾਂ ਗਾਂਧੀ ਕਹਿੰਦੀ ਸੀ ਕਿ ‘ਸਾਡੇ ਯੂ.ਪੀ. ਦੀ ਘਾਲ ਘੱਟ ਨਹੀਂ।’
ਅਸੀਂ ਜਦ ਦੱਸਦੇ ਹਾਂ ਕਿ ਹੁਣ ਭੁੱਖੇ ਹਿੰਦੁਸਤਾਨ ਨੂੰ ਅੰਨ ਪਹੁੰਚਾ ਰਹੇ ਹਾਂ ਤਾਂ ਜੁਆਬ ਮਿਲਦਾ ਹੈ ਕਿ ਪਾਣੀ, ਬਿਜਲੀ ਸਾਡੀ ਕਰ ਕੇ ਇਹ ਚਮਤਕਾਰ ਹੋਇਆ ਹੈ। ਪਾਣੀ, ਬਿਜਲੀ ਖੋਹ ਕੇ ਬੰਜਰ ਬਣਾ ਸਕਦੀ ਹਾਂ, ਇਸ ਪੰਜਾਬ ਨੂੰ। ਅਸੀਂ ਬੋਲਦੇ ਹਾਂ ਕਿ ਪੰਜਾਬ ਹਿੰਦੁਸਤਾਨ ਦੀ ਰਖਿਆ ਦੇ ਬਾਜੂ ਹਨ ਤਾਂ ਇਹ ਕਹਿੰਦੀ ਹੈ ਕਿ ਹੁਣ ਜਵਾਨਾਂ ਦੀ ਲੋੜ ਨਹੀਂ, ਜੰਗ ਤਕਨੀਕੀ ਹੋ ਗਈ ਹੈ।

ਮੈਨੂੰ ਯਕਦਮ ਚੇਤਾ ਆਇਆ ੧੫ ਅਪ੍ਰੈਲ, ੧੯੮੪ ਦੀ ਉਹ ਘਟਨਾ ਜਦ ਮਿਸਜ਼ ਫਿਰੋਜ਼ ਗਾਂਧੀ ਚੰਡੀਗੜ੍ਹ ਹਵਾਈ ਅੱਡੇ ਤੇ ਕੁਝ ਪਲਾਂ ਲਈ ਰੁਕੀ ਸੀ। ਉਸ ਵੇਲੇ ਦੇ ਗਵਰਨਰ ਪਾਂਡੇ ਨੇ ਸਵਾਗਤ ਕਰਦੇ ਹੋਏ ਚੰਬੇਲੀ ਦੇ ਫੁੱਲਾਂ ਦਾ ਹਾਰ ਪੇਸ਼ ਕੀਤਾ ਤਾਂ ਉਸ ਨਾਲ ਟੁਰਦੇ ਟਾਰਮੈਕ ਤੇ ਗੱਲਾਂ ਕਰਦੇ ਤੋੜ-ਮੋੜ ਹਰ ਫੁੱਲ ਨੂੰ ਮਸਲੀ ਸੁਟੀ ਗਈ: ‘ਜੋ ਜੀਇ ਹੋਇ ਸੁ ਉਗਵੈ॥’

ਉਹ ਤਾਂ ਸਾਨੂੰ ਕੁਚਲਣ ਦੇ ਮਨਸੂਬੇ ਬਣਾ ਚੁੱਕੀ ਸੀ। ਬਾਕੀ ਤਾਂ ਬਾਤਾਂ ਹੀ ਬਾਤਾਂ ਸਨ।

ਦੋ ਜੂਨ ਦੀ ਰਾਤ ਨੂੰ ਟੀ.ਵੀ. ਤੇ ਕਹਿ ਰਹੀ ਸੀ ਕਿ ਖੁਨ ਨ ਵਗਾਉ, ਨਫ਼ਰਤ ਗਵਾਓ, ਪਰ ਤਿੰਨ ਜੂਨ ਦੀ ਸਵੇਰ ਨੂੰ ਸਾਰੇ ਪੰਜਾਬ ਨੂੰ ਬੰਦੀ ਪਾ ਕੇ, ਸਾਰੇ ਹਿੰਦੁਸਤਾਨ ਵਿਚ ਘਿਰਣਾ ਦਾ ਪ੍ਰਚਾਰ ਕਰ, ਦਰਬਾਰ ਸਾਹਿਬ ਖੂਨ ਦੀ ਨਦੀ ਵਗਾਉਣ ਤੁਲ ਪਈ ਸੀ। ਅਸੀਂ ਹੀ ਸਾਂ ਜੋ ਭੁਲੇਖੇ ਵਿਚ ਬੈਠੇ ਸਾਂ ਕਿ ਦਰਬਾਰ ਸਾਹਿਬ ਫ਼ੌਜ਼ਾਂ ਲੈ ਕੇ ਨਹੀਂ ਆਵੇਗੀ। ਸ਼ਰਾਰਤੀਆਂ ਨੇ ਜਦ ਅੰਮ੍ਰਿਤਸਰ ਸਟੇਸ਼ਨ ਦੇ ਸ੍ਰੀ ਦਰਬਾਰ ਸਾਹਿਬ ਦਾ ਸੋਨੇ ਦਾ ਬਣਿਆ ਮਾਡਲ ਤੋੜਿਆ ਤਾਂ ਭਾਵਨਾ ਸਮਝ ਲੈਣੀ ਚਾਹੀਦੀ ਸੀ ਕਿ ਹਕੂਮਤ ਲਈ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਇਕ ਇਮਾਰਤ ਤੋਂ ਵੱਧ ਕੁਝ ਨਹੀਂ, ਤੁਹਾਡੇ ਲਈ ਬੇਸ਼ਕ ਇਹ ਖੁਦਾ ਦਾ ਘਰ ਹੋਵੇ ਜਾਂ ਅਕਾਲ ਦਾ ਤਖ਼ਤ।
ਸ੍ਰੀ ਅੰਮ੍ਰਿਤਸਰ ਪੁੱਜਾ ਤਾਂ ਇੰਜ ਲਗੇ ਜਿਵੇਂ ਅਣਪਛਾਤੀ ਨਗਰੀ ਆ ਗਿਆ ਹਾਂ। ਹਰ ਥਾਂ ਮਿਲਟਰੀ, ਥਾਂ ਥਾਂ ਬੰਦੂਕਾਂ, ਸਟੇਨ ਗੰਨਾਂ, ਰਾਇਫਲਾਂ ਤਣੀਆਂ। ਚੱਪੇ ਚੱਪੇ ਤੇ ਪਹਿਰਾ, ਫ਼ੌਜ਼ੀਆਂ ਦੀ ਘੁਰਦੀ ਕੈਰੀ ਅੱਖ! ਜ਼ਰਹ ਬਕਤ੍ਰ ਗੱਡੀਆਂ ਦੀ ਆਵਾਜਾਈ। ਘੁਮੰਦੀਆਂ ਹਰੀਆਂ ਗੱਡੀਆਂ ਦੇਖ ਨਾਮਦੇਵ ਜੀ ਦੀ ਤੁਕ ਮੂੰਹੋਂ ਨਿਕਲੀ:
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ॥

ਉਫ! ਗੁਰੂ ਕੀ ਨਗਰੀ ਹਿੰਦੁਸਤਾਨੀ ਫ਼ੌਜ਼ ਨਿਰੀ ਆਈ ਹੀ ਨਹੀਂ, ਹਮਲਾਵਰ ਹੋਈ। ਜਿਸ ਅੰਮ੍ਰਿਤਸਰ ਵਿਚ ਸੰਨ ੧੭੩੩ ਤਕ ਥਾਣਾ ਨਹੀਂ ਸੀ। ਜਿਸ ਅੰਮ੍ਰਿਤਸਰ ਵਿਚ ਸੁਖ ਸਹਜ ਸ਼ਾਂਤ ਦੇ ਬਾਟ ਸਨ। ਸ਼ਾਹ ਵਪਾਰੀ ਏਕੈ ਬਾਟ ਸਨ। ਜੋ ਅੰਮ੍ਰਿਤਸਰ ਸਿਫ਼ਤੀ ਦਾ ਘਰ ਸੀ, ਜਿਸ ਨੂੰ ਪੁਰਖ ਬਿਧਾਤੇ ਆਪ ਬੱਧਾ ਸੀ। ਨਾ ਕਰ ਸੀ, ਨ ਜਜ਼ੀਆ। ਸਭ ਆਜ਼ਾਦ। ਅੱਜ ਫ਼ੌਜ਼ੀ ਬੂਟਾਂ ਹੇਟ ਲਿਤਾੜ ਦਿਤਾ ਗਿਆ। ਕੋਈ ਆਜ਼ਾਦੀ ਨਾਲ ਫਿਰ ਨਹੀਂ ਸਕਦਾ। ਕੋਈ ਭਾਸਰ ਨਹੀਂ ਸਕਦਾ। ਕੀ ਕੈਹਰ ਵਰਤਾਇਆ। ਕੈਸੀ ਅਨ੍ਹੇਰੀ ਚਲੀ।

ਘੰਟਾ ਘਰ ਪੁੱਜਿਆ, ਇਨਫਰਮੇਸ਼ਨ ਦਫ਼ਤਰ ਸਮਾਨ ਰਖਿਆ ਤਾਂ ਸਰਦਾਰ ਭਾਨ ਸਿੰਘ ਜੀ ਤੇ ਸਰਦਾਰ ਅਬਿਨਾਸ਼ੀ ਸਿੰਘ ਜੀ ਨੂੰ ਉਥੇ ਬੈਠਾ ਦੇਖ ਧਾਹ ਮਿਲਿਆ। ਜ਼ਬਾਨ ਦਾ ਕੰਮ ਅੱਖਾਂ ਨੇ ਕੀਤਾ। ਵਹਿ ਹੀ ਤੁਰੀਆਂ ਅੱਖਾਂ। ਉਨ੍ਹਾਂ ਅੱਖੀ ਡਿੱਠਾ ਸਾਕਾ ਸੀ। ਅਸੀਂ ਤਾਂ ਦੂਜੇ ਤੀਜੇ ਥਾਵੇਂ ਸੁਣਿਆ ਸੀ ਤੇ ਜੀਵ ਨਹੀਂ ਸੀ ਠਹਿਰਦਾ, ਉਨ੍ਹਾਂ ਤਾਂ ਲਾਸ਼ਾਂ ਦੇ ਢੇਰ ਦੇਖੇ ਸਨ। ਗੁਰਪੁਰੀ ਨੂੰ ਮਾਸਪੁਰੀ ਦੇ ਰੂਪ ਵਿਚ ਡਿੱਠਾ ਸੀ।

ਜਦ ਜਾ ਪ੍ਰਕਰਮਾ ਦੀ ਇਕ ਸਿਲ ਤੇ ਮੱਥਾ ਟੇਕਿਆ, ਧੂੜ ਮੱਥੇ ਲਗਾਉਣ ਲੱਗਾ ਤਾਂ ਲਹੂ ਦਾ ਟਿੱਕਾ ਲੱਗ ਗਿਆ। ਸਭ ਕੁਝ ਧੋ ਦਿਤਾ ਸੀ। ਪਰ ਜੋ ਖ਼ੂਨ ਦਰਜਾਂ ਵਿਚ ਵੜ ਗਿਆ ਉਸ ਨੂੰ ਉਹ ਲੱਖ ਜਤਨ ਕਰ ਕੱਢ ਨਾ ਸਕੇ।

ਦੱਸਦੇ ਹਨ ਕਿ ਹਰ ਸੰਗ-ਮਰਮਰ ਦੀ ਸਿਲ ਲਾਲ ਹੋ ਗਈ ਸੀ, ਕਾਲੀ ਭੁਰੀ ਚਿੱਟੀ ਮਿੱਝ ਨਾਲ। ਬ੍ਰਹਮ ਬੂਟੇ ਦੇ ਥਵ੍ਹੇ ਚੜ੍ਹੀ ਫ਼ੌਜ ਅਜੇ ਵੀ ਦਰਬਾਰ ਸਾਹਿਬ ਵਲ ਬੰਦੂਕਾਂ ਕਰੀ ਖੜੀ ਸੀ। ਦੁਖ-ਭੰਜਨੀ ਦਾ ਜਲ ਬਹੁਤ ਹੇਠਾਂ ਲਹਿ ਚੁੱਕਾ ਸੀ। ਬਾਬਾ ਦੀਪ ਸਿੰਘ ਜੀ ਦੀ ਸਮਾਧ ਪਾਸ ਕਈ ਖੜੇ ਸ਼ਰਧਾਲੂ ਦੱਸ ਰਹੇ ਸਨ ਕਿ ਇਥੇ ਜ਼ਾਹਰਾ ਕਰਾਮਾਤ ਹੋਈ ਸੀ ਤੇ ਟੈਂਕ ਅੱਗੇ ਨਹੀਂ ਸਨ ਜਾ ਸਕੇ। ਉਥੋਂ ਹੀ ਨਿਸ਼ਾਨੇ ਅਕਾਲ ਤਖ਼ਤ ਵਲ ਮਾਰਦੇ ਸਨ। ਤੋਸ਼ਾਖਾਨਾ ਦੀ ਇਕ ਦੀਵਾਰ ਵਿਚ ਇਥੋਂ ਹੀ ਚੱਲੇ ਤੋਪ ਦੇ ਗੋਲੇ ਨਾਲ ਮਘੋਰ ਹੋਇਆ ਸੀ ਤੇ ਚਾਨਣੀ ਸੜ ਕੇ ਸੁਆਹ ਹੋਈ ਸੀ। ਸੋਨੇ ਦੀ ਪਾਵਨ ਬੀੜ ਦੇ ਇਕ ਪਾਵੇ ਦੇ ਹੀਰੇ ਕੋਲਾ ਹੋ ਰਾਖ ਹੋਏ ਸਨ। ਸੁਨਹਿਰੀ ਮੁਕਟ ਝੁਲਸ ਗਿਆ ਸੀ। ਸ਼ਹੀਦੀ ਬੀੜ ਧਮਾਕੇ ਨਾਲ ਭੁੰਜੇ ਗਿਰ ਗਈ ਸੀ। ਉਸ ਨੇ ਪਹਿਲਾਂ ਨਨਕਾਣਾ ਸਾਹਿਬ ਦਾ ਸਾਕਾ ਦੇਖਿਆ ਸੀ, ਹੁਣ ਦਰਬਾਰ ਸਾਹਿਬ ਵਿਚ ਹੋਏ ਅਤਿਆਚਾਰ ਦੀ ਗਵਾਹ ਸੀ। ਨਨਕਾਣਾ ਸਾਹਿਬ ਵਿਚ ਹੋਏ ਅਤਿਆਚਾਰ ਨੂੰ ਗਾਂਧੀ ਨੇ ਮੌਲਾਨਾ ਸ਼ੋਕਤ ਅਲੀ ਨਾਲ ਦੇਖਣ ਪਿਛੋਂ ਕਿਹਾ ਸੀ:

“ਜੋ ਕੁਝ ਮੈਂ ਤੱਕਿਆ ਤੇ ਸੁਣਿਆ, ਉਹ ਦਰਸਾਂਦਾ ਹੈ ਕਿ ਇਹ ਡਾਇਰਿਜ਼ਮ ਦਾ ਦੂਜਾ ਅਡੀਸ਼ਨ ਹੈ। ਮੇਰੀ ਜਾਚੇ ਤਾਂ ਉਸ ਨਾਲੋਂ ਕਿਤੇ ਵਧ ਜ਼ਾਲਮਾਨਾ ਮਨਸੂਬਾ ਬਣਾ ਅਤਿਆਚਾਰ ਕੀਤਾ ਨੇ ਅਤੇ ਜਲ੍ਹਿਆ ਵਾਲੇ ਦੇ ਡਾਇਰ ਦੇ ਸ਼ੇਤਾਨੀ ਰਾਖਸ਼ਸ਼ ਕਰਮ ਨਾਲੋਂ ਵੀ ਅੱਗੇ ਲੰਘ ਗਿਆ ਹੈ।”

Everything I saw & heard points to second edition of Dyerism MORE barbarious. More calculated & more fiendish than the Dyreism of Jallianwlla.(collected Work of Gandhi, Vol. 818 P.P. 399)

ਇਥੇ ਤਾਂ ਉਤੋੜੁਤੀ ਜਲ੍ਹਿਆਂ ਵਾਲੇ ਬਾਗ ਦੇ ਡਾਇਰਾਂ ਨੇ ਕਿਤਨੇ ਹੀ ਅਡੀਸ਼ਨ ਤਿੰਨਾਂ ਦਿਨਾਂ ਵਿਚ ਕੱਢ ਦਿਤੇ ਸਨ। ਚੰਦਨ ਦੇ ਚੌਰ ਦੀਆਂ ਤਾਰਾਂ ਤਾਰ-ਤਾਰ ਹੋ ਗਈਆਂ ਸਨ। ਸੋਨੇ ਦੇ ਦਵਾਰ ਛਲਨੀ ਹੋ ਗਏ ਸਨ।

ਅੱਗੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਪੌੜੀਆਂ ਚੜ੍ਹਨ ਹੀ ਲੱਗਾ ਸਾਂ ਤਾਂ ਬਾਹਰ ਹੀ ਸਟੀਲ ਦੀਆਂ ਪਈਆਂ ਅਲਮਾਰੀਆਂ ਦੀ ਦੁਰਦਸ਼ਾ ਪਈ ਦਸਦੀ ਪਈ ਸੀ ਕਿ ਕੋਈ ਕਿਤਾਬ ਫ਼ੌਜੀਆਂ ਦੇ ਅਤਾਬ ਤੋਂ ਨਹੀਂ ਬਚੀ ਹੋਣੀ। ਇਹ ਕੀ ਕੀਤਾ ਹਤਿਆਰਿਆਂ ਨੇ? ਪਿਛੋਂ ੯ ਜੂਨ ਨੂੰ ਸਾੜਿਆ। ਸੈਂਕੜੇ ਸਾਲਾਂ ਦਾ ਅਮੁਲ ਖਜ਼ਾਨਾ ਭਸਮ ਕਰ ਦਿਤਾ। ੨੨੦੦ ਤਾਂ ਹੱਥ-ਲਿਖਤਾਂ, ਹੁਕਮਨਾਮੇ , ਕੀਮਤੀ ਨੁਸਖੇ, ਪੁਰਾਤਨ ਸੋਮੇ, ਦੁਰਲਭ ਸਾਹਿਤ, ਪੁਰਾਣਾ ਰੀਕਾਰਡ, ਅਖਬਾਰਾਂ ਸਮੇਤ ਬਾਰੂਦ ਨਾਲ ਉਡਾ ਦਿਤਾ। ੨੨੦੦੦ ਦੇ ਕਰੀਬ ਪੁਸਤਕਾਂ ਸਨ ਜਿਨ੍ਹਾਂ ਦਾ ਥਹੁ-ਪਤਾ ਨਹੀਂ, ਇਕ ਨਾ ਛੱਡੀ ਹਤਿਆਰਿਆਂ ਨੇ। ਸੁਨਹਿਰੀ ਜਿਲਦਾਂ ਵਿਚ ਜੜ ਜੋ ਗੁਰੂ ਪਾਤਸ਼ਾਹਾਂ ਦਾ ਇਤਿਹਾਸ ਦਸ ਜਿਲਦਾਂ ਵਿਚ ਮੈਂ ਹਰਿ ਕੀ ਪਉੜੀ ਭੇਟ ਕੀਤਾ ਸੀ, ਉਹ ਵੀ ਨਜ਼ਰ੍ਹੀ ਨਾ ਆਇਆ।

ਜਾਹਨ ਸਟੈਨ ਬੈਕ ਨੇ ਇਕ ਵਾਰੀ ਕਿਹਾ : “ਡਿਕਟੇਟਰ ਕਤਲ ਕਰਦਾ ਹੈ, ਘਾਇਲ ਕਰ ਮਨੁੱਖਾਂ ਨੂੰ ਅਪਾਹਜ ਵੀ ਬਣਾ ਦਿੰਦਾ ਹੈ, ਤਸੀਹੇ ਵੀ ਦੇਂਦਾ ਹੈ ਅਤੇ ਇਹਨਾਂ ਕਾਰਿਆਂ ਕਰਕੇ ਲੋਕੀਂ ਘਿਰਣਾਂ ਵੀ ਕਰਦੇ ਹਨ। ਰੋਹ ਵਿਚ ਆਉਂਦੇ ਹਨ। ਪਰ ਜਦੋਂ ਅਤਿਆਚਾਰੀ ਪੁਸਤਕਾਂ ਨੂੰ ਸਾੜਦਾ ਹੈ ਤਾਂ ਜ਼ੁਲਮਾਂ ਦੀ ਇੰਤਹਾ ਹੋ ਗਈ ਜਾਣੇ। ਇਹ ਖਿਮਾਂ ਕਰਨ ਯੋਗ ਨਹੀਂ।” (But When books are burnt. It is the ultimate extreme which cannot be forgiven.)

ਜਦ ਉਤੋਂ ਹੇਠਾਂ ਆਇਆ ਤੇ ਪ੍ਰਕਰਮਾਂ ਦਾ ਆਖਰੀ ਮੋੜ ਮੁੜਿਆ ਤਾਂ ਲਾਚੀ ਬੇਰੀ ਝੜੀ ਹੋਈ ਡਿੱਠੀ। ਇਥੇ ਹੀ ਮੱਸਾ ਰੰਘੜ ਦਾ ਸਿਰ ਉਤਾਰਨ ਲਈ ਘੋੜੇ ਭਾਈ ਸੁਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਨੇ ਬੰਨ੍ਹੇ ਸਨ। ਉਥੇ ਸਭ ਕੁਝ ਤਾਜ਼ਾ-ਤਾਜ਼ਾ ਸੀ, ਪੇਂਟ ਸਮੇਤ।

ਅਕਾਲ ਤਖ਼ਤ ਵਲ ਸਿਰ ਨਿਵਾ ਜਦ ਸਿਰ ਚੁਕਿਆ ਤਾ ਸਿਰ ਨੀਵਾਂ ਹੋ ਗਿਆ। ਇਹ ਕੀ ਸ਼ਕਲ ਬਣਾ ਦਿੱਤੀ ਇਹਨਾਂ ਨੇ, ਰੂਪ ਹੀ ਵਿਗਾੜ ਸੁਟਿਆ। ਸਭ ਕੁਝ ਬਨਾਵਟੀ।

ਪਰ ਪਹਿਲਾਂ ਮਰਯਾਦਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਬਣਦਾ ਸੀ। ਦਰਸ਼ਨੀ ਡਿਉਢੀ ਦੀ ਦਲ੍ਹੀਜ ਪਾਸ ਪਾਣੀ ਗਿੱਟੇ-ਗਿੱਟੇ ਰੁਕਿਆ ਹੋਇਆ ਸੀ। ਮੈਂ ਪੁੱਛਣ ਹੀ ਲੱਗਾ ਸਾਂ ਕਿ ਇਹ ਕੀ? ਤਾਂ ਚੋਬਦਾਰ ਨੇ ਦਸਿਆ, ਇਥੋਂ ਤਕ ਜ਼ਰਹ ਬਕਤਰ ਗੱਡੀਆਂ ਆ ਗਈਆਂ ਸਨ ਤੇ ਜੰਮ ਕੇ ਇਥੇ ਹੀ ਲੜਾਈ ਹੋਈ ਸੀ, ਤਾਂ ਦੱਬ ਗਈ ਸੀ।

ਭਾਈ ਸਾਹਿਬ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਦਸਿਆ, ਕਿ ਗਿੱਟੇ-ਗਿੱਟੇ ਖੂਨ ਹੋ ਗਿਆ ਸੀ ਉਥੇ। ਅਕਾਲ ਤਖਤ ਸਾਹਿਬ ਨੂੰ ਜਦ ਉਡਾਂਦੇ ਸਨ ਤਾਂ ਮਲਬਾ ਵੀ ਇਥੇ ਹੀ ਡਿੱਗਦਾ ਸੀ। ਜਦ ਜੇਠ ਦੀ ਛੇ ਸੁਦੀ ਰਾਤ ਨੂੰ ਚਾਨਣ ਦਾ ਗੋਲਾ ਸੁਟਿਆ ਸੀ ਤਾਂ ਸੈਂਕੜੇ ਲਾਸ਼ਾਂ ਇਥੇ ਦਿਸੀਆਂ ਸਨ।

ਦਰਬਾਰ ਸਾਹਿਬ ਦਰਸ਼ਨ ਕਰ ਜਦ ਨੁਕਰ ਵਿਚ ਬੈਠਾ ਤਾਂ ਉਥੇ ਅਕਾਸ਼ਵਾਣੀ (All India Radio) ਦੀ ਫੱਟੀ ਲੱਗੀ ਹੋਈ ਸੀ। ਇਹ ਕਿਸ ਲਗਾਉਣ ਦਿਤੀ? ਅੰਦਰ ਤਾਂ ਕਿਸੇ ਦਾ ਜ਼ਿਕਰ ਤਕ ਨਹੀਂ ਹੋ ਸਕਦਾ। ਇਹ ਫੱਟੀਆਂ ਲਗਾਈ ਫਿਰ ਰਹੇ ਹਨ।

ਭਾਈ ਸੋਹਣ ਸਿੰਘ ਜੀ ਨੇ ਦਸਿਆ, ਕਿ ਉਹ ਤਿੰਨ ਦਿਨ ਤੇ ਤਿੰਨ ਰਾਤਾਂ ਬਗ਼ੈਰ ਖਾਧੇ-ਪੀਤੇ ਮਹਾਰਾਜ ਦੀ ਤਬਿਆ ਦਰਬਾਰ ਸਾਹਿਬ ਰਹੇ ਸਨ। ਹਿੰਦੁਸਤਾਨੀ ਮੀਡੀਆਂ ਕਹਿੰਦਿਆਂ ਨਹੀਂ ਥੱਕਦਾ, ਕਿ ਕੋਈ ਗੋਲੀ ਦਰਬਾਰ ਸਾਹਿਬ ਵੱਲ ਨਹੀਂ ਚਲਾਈ। ਪਰ, ਦਰਬਾਰ ਸਾਹਿਬ ਵਲ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਪੀੜ੍ਹੇ, ਜਿਲਦ ਤੇ ਪੱਤਰਿਆਂ ਨੂੰ ਚੀਰ ਕੇ ਸੁਖਮਨੀ ਸਾਹਿਬ ਦੀ ਬਾਣੀ ਤੇ ਜਾ ਠੰਡੀ ਹੋਈ ਸੀ ਇਕ ਗੋਲੀ।

ਮੁਗਲਾਂ ਦੀ ਔਲਾਦ ਨੇ ਤਾਂ ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ ਨੂੰ, ਜੋ ਨੇਤਰਹੀਣ ਸਨ, ਗੋਲੀ ਮਾਰ ਸ਼ਹੀਦ ਕਰ ਦਿਤਾ ਗਿਆ ਸੀ। ਹਰਿ ਕੀ ਪਉੜੀ ਜਲ ਲੈਂਦੇ ਦੋ ਸਿੰਘਾਂ ਨੂੰ ਬਾਹਰੋਂ ਗੋਲੀ ਮਾਰ ਮੁਕਾਇਆ ਸੀ। ਉਪਰਲੀ ਮੰਜ਼ਲ ਤਕ ਗੋਲੀਆਂ ਨਾਲ ਛਲਣੀ-ਛਲਣੀ ਹੋਈ ਪਈ ਸੀ। ਸਭ ਥਾਂ ਟਾਂਕੇ ਲੱਗੇ ਹੋਏ ਸਨ। ਇਹ ਪੈੱਚ ਦਸ ਰਹੇ ਸਨ ਕਿ ਪਾਪੀਆਂ ਕਿਤਨੇ ਪਾਪ ਕਮਾਏ।

ਅਕਾਲ ਤਖ਼ਤ ਸਾਹਿਬ ਦੀਆਂ ਪਉੜੀਆਂ ਚੜ੍ਹ, ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਇਆ ਅਤੇ ਉਹਨਾਂ ਸਭ ਸ਼ਹੀਦਾਂ ਨੂੰ ਯਾਦ ਕਰ ਅਰਦਾਸ ਕੀਤੀ, ਜਿਹਨਾਂ ਅਕਾਲ ਤਖਤ ਸਾਹਿਬ ਦੀ ਰਖਿਆ ਕਰਦੇ ਸ਼ਹੀਦੀਆਂ ਪਾਈਆਂ।

‘ਧੰਨ ਜਣੇਦੀ ਮਾਉ ਜੋਧਾ ਜੋਧੀਐ।’

ਕਿਤਨੇ ਕੁ ਅਕਾਰ ਦਾ ਹੈ ਅਕਾਲ ਤਖ਼ਤ, ਜਿਥੇ ਕਹਿੰਦੇ ਨੇ ਅਸਲੇ ਦਾ ਭੰਡਾਰ ਮਿਲਿਆ ਸੀ। ਕੁਲ ਰਕਬਾ ੪੪੪ ਵਰਗ ਫੁੱਟ ਦਾ ਹੈ। ਵਿਚੇ ਕੋਠਾ ਸਾਹਿਬ, ਘੁਰਨ ਸਾਹਿਬ, ਪ੍ਰਕਾਸ਼ ਅਸਥਾਨ ਸ਼ਸਤਰ ਸਜੇ ਤਖ਼ਤ ਇਹ ਸਭ ਦੇਖ ਹੀ ਤਾਂ ‘ਇੰਡੀਆਂ ਟੂਡੇ’ ਨੇ ਲਿਖਿਆ ਸੀ ਕਿ ‘ਅਕਾਲ ਤਖਤ ਕੇਵਲ ੩੪ ਸਿੰਘ ਸਨ, ਜਿਨ੍ਹਾਂ ਸਾਰੀ ਹਿੰਦੁਸਤਾਨ ਦੀ ਫ਼ੌਜ ਨੂੰ ਤਿੰਨ ਦਿਨ ਰੋਕੀ ਰਖਿਆ।’

ਸਰਦਾਰ ਜਗਜੀਤ ਸਿੰਘ ‘ਬੰਗਲਾ ਦੇਸ਼ ਜਿੱਤਣ ਵਾਲੇ” ਨੇ ਬੜੇ ਪਤੇ ਦੀ ਗੱਲ ਲਿਖੀ ਹੈ ਕਿ ‘ਜਿਹੜੇ ਝੂਠੇ ਮੂਠੇ ਹਥਿਆਰ ਤੁਸਾਂ ਦਰਬਾਰ ਸਾਹਿਬ ਤੋਂ ਪ੍ਰਾਪਤ ਦਿਖਾਏ ਹਨ, ਉਨ੍ਹਾਂ ਨੂੰ ੨੫੦ ਤੋਂ ਵੱਧ ਆਦਮੀ ਵਰਤ ਹੀ ਨਹੀਂ ਸਕਦੇ।’

ਸਵਾ ਲਾਖ ਸਿਉ ਇਕ ਇਕ ਲੜਿਆ ਹੈ। ਮਾਰੇ ਤਾਂ ਦਰਸ਼ਨ ਕਰਦੇ ਭਗਤ, ਕੀਰਤਨ ਕਰਦੇ ਕੀਰਤਨੀਏ, ਪਾਠ ਕਰਦੇ ਪਾਠੀ, ਸੇਵਾ ਕਰਦੇ ਸੇਵਾਦਾਰ, ਸ਼੍ਰੋਮਣੀ ਕਮੇਟੀ ਵਿਚ ਕੰਮ ਕਰਦੇ ਕਰਮਚਾਰੀ, ਸਮਾਧੀ ਸਥਿਤ ਹੋਏ ਸਾਧੂ, ਗੁਰੂ ਰਾਮਦਾਸ ਸਰਾਂ ਵਿਚ ਅਰਾਮ ਕਰਦੇ ਦਰਸ਼ਨਾਂ ਨੂੰ ਆਏ ਯਾਤਰੂ। ਤਿੰਨ ਹਜ਼ਾਰ ਤਾਂ ਜੋੜੇ ਹੀ ਇਕੋ ਜੋੜੇ ਘਰੋਂ ਹੀ ਮਿਲੇ। ਭਲਾ ਕੋਈ ਦਸੇ ਕਿ ਗਿਆਨੀ ਅਮੀਰ ਸਿੰਘ ਜੀ ਦੀ ਟਕਸਾਲ ਦੇ ਪਾਠ ਸੰਥਿਆ ਸਿਖਦੇ ਸਿਖਾਂ ਦਾ ਕੀ ਕਸੂਰ ਸੀ ਕਿ ਆਖਰੀ ਪਾਠੀ ਤਕ ਭੁੰਨ ਸੁਟਿਆ। ਬਾਬਾ ਖੜਕ ਸਿੰਘ ਜੀ ਦੇ ਨਿਸ਼ਕਾਮ ਸੇਵਾਦਾਰਾਂ ਦਾ ਕੀ ਕਸੂਰ ਸੀ ਕਿ ਥਾਂ ਹੀ ਮਾਰ ਦਿਤੇ। ਤੇਜਾ ਸਿੰਘ ਸਮੁੰਦਰੀ ਹਾਲ ਦੀ ਬਿਲਡਿੰਗ ਨੂੰ ਅੱਗ ਲਗਾ ਕੇ ਹਮਲੇ ਪਿਛੋਂ ਕਿਉਂ ਸਾੜਿਆ? ਹੁਕਮ ਸੀ ਕਿ ਇਤਨਾ ਜ਼ਬਰ ਕਰੋ ਕਿ ਯਾਦ ਕਰੇਗਾ ਖ਼ਾਲਸਾ। ਭਲੇ ਲੋਕੋ! ਸਾਡੀ ਨਿਤ ਦੀ ਅਰਦਾਸ ਤਾਂ ਹੈ ਹੀ ਯਾਦਾਂ ਦਾ ਇਤਿਹਾਸ। ਜਿੰਨ੍ਹਾਂ ਬੰਦ ਬੰਦ ਕਟਵਾਏ, ਖੋਪਰ ਲੁਹਾਏ, ਚਰਖੜੀਆਂ ਤੇ ਚੜ੍ਹੇ ਤੇ ਹੁਣ ਖਾਲਸਾ ਕਹਿਆ ਕਰੇਗਾ ਉਨ੍ਹਾਂ ਨਾਲ ਰਲਾ ਜਿਨ੍ਹਾਂ ਨੂੰ ਟੈਂਕਾਂ ਥਲੇ ਲਿਤਾੜ ਸ਼ਹੀਦ ਕੀਤਾ। ਅਕਾਲ ਤਖ਼ਤ ਸਾਹਿਬ, ਦਰਾਬਰ ਸਾਹਿਬ ਦੀ ਰਖਿਆ ਲਈ ਸ਼ਹੀਦੀਆਂ ਪਾਈਆਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!

ਅਕਾਲ ਤਖ਼ਤ ਤੋਂ ਅਕਾਲਸਰ ਬਾਹਰ ਇਹ ਤਕ ਵਿਹੜੇ ਵਿਚ ਇੰਜ ਕੱਢ ਦਿਤਾ ਜਿਵੇਂ ਹਿੱਸਾ ਚੀਨ ਹੋਵੇ। ਸ਼ਰਾਰਤੀ ਦਿਮਾਗ਼ ਨੇ ਅਕਾਲ ਤਖ਼ਤ ਦੀ ਪ੍ਰਕਰਮਾ ਬਣਾ ਦਿਤੀ ਤਾ ਕਿ ਇਹ ਤਖ਼ਤ ਨਾ ਹੋ ਕੋਈ ਪੂਜਾ ਅਸਥਾਨ ਲਗੇ। ਤਖ਼ਤ ਕੋਈ ਪੂਜਾ ਦਾ ਅਸਥਾਨ ਨਹੀਂ, ਇਹ ਸਾਰੇ ਪੰਥ ਦਾ ਕੁੰਡਾ ਹੈ। ਇਸੇ ਲਈ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਜੀ ਨੇ ਕਿਹਾ ਹੈ ਸਾਨੂੰ ਤੁਹਾਡੇ ਠੇਕੇ ਤੇ ਬਣਾਇਆ ਅਕਾਲ ਤਖ਼ਤ ਮਨਜ਼ੂਰ ਨਹੀਂ। ‘ਪਾਵਨ ਸ਼ਸਤਰਾਂ ਨਾਲ ਕੀ ਬੀਤੀ’ ਗ੍ਰੰਥੀ ਸਿੰਘ ਨੇ ਦਸਿਆ ਕਿ ਸਾਰੇ ਹੀ ਮਰੁੰਡ, ਵਿਗਾੜ ਕੇ ਕਾਲੇ ਸਿਆਹ ਹੋ ਗਏ ਹਨ। ਦੋ ਤਾਂ ਲੱਭੇ ਹੀ ਨਹੀਂ। ਬਾਕੀਆਂ ਨੂੰ ਪਾਲਿਸ਼ ਕਰ ਰਖਿਆ ਹੈ। ਸਭ ਪੁਰਾਤਨਤਾ ਮਿਟਾ ਦਿਤੀ ਨੇ। ਅਕਾਲ ਤਖ਼ਤ ਤੇ ਭਿਤੀ ਚਿਤ੍ਰਾਂ ਦੀ ਥਾਂ ‘ਰੰਗੀਨ ਵਾਲ ਪੇਪਰ’ ਲਗਾ ਦਿਤਾ ਨੇ, ਪਰ ਸ਼ਰਧਾਲੂਆਂ ਉਖਾੜ ਪਰ੍ਹਾਂ ਸੁਟਿਆ।

ਬਾਬਾ ਗੁਰਬਖ਼ਸ਼ ਸਿੰਘ ਜੀ ਸ਼ਹੀਦ ਦੀ ਸਮਾਧ ਮੱਥਾ ਟੇਕਦੇ ਉਨ੍ਹਾਂ ਦੇ ਬਚਨ ਯਾਦ ਆਏ ਜੋ ਉਨ੍ਹਾਂ ਸ਼ਹੀਦੀ ਪ੍ਰਾਪਤ ਕਰਨ ਵੇਲੇ ਕਹੇ ਸਨ ਕਿ ਕੀ ਕਲਗੀਆਂ ਵਾਲਿਆ ਇਹ ਪੰਥ ਤੁਸਾਂ ਬੁਚੜਾਂ ਹੱਥੋਂ ਖੁਹਾਏ ਜਾਣ ਲਈ ਸਾਜਿਆ ਸੀ:

ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹਿ॥ ਦੱਖਣੀ ਪਛਮੀ ਕਿਮ ਲੈ ਜਾਹਿ॥੯੪॥
(ਪ੍ਰਾਚੀਨ ਪੰਥ ਪ੍ਰਕਾਸ, ਪੰਨਾ ੫੨੨)


ਮਲਬਾ ਉਲੰਘ ਮੁੜ ਪ੍ਰਕਰਮਾ ਵਿਚ ਆਇਆ ਤਾਂ ਇਕ ਹੀ ਸਵਾਲ ਜ਼ਬਾਨ ਤੇ ਸੀ ਕਿ ਕੀ ਸੰਤ ਜਰਨੈਲ ਸਿੰਘ ਸ਼ਹੀਦ ਹੋਏ ਹਨ ਕਿ ਬਚ-ਬਚਾ ਕੇ ਨਿਕਲ ਗਏ। ਜਦ ਬਾਰ-ਬਾਰ ਬਹੁਤਿਆਂ ਨੇ ਪੁਛਿਆ ਤਾਂ ਮੈਂ ਇਤਨਾ ਕਿਹਾ ਕਿ ਸੰਤਾਂ ਮਰਨਾ ਮੰਡ ਲਿਆ ਸੀ, ਉਹ ਸਨਮੁਖ ਸ਼ਹੀਦ ਹੋਏ ਹਨ। ਬੜੇ ਅਜੀਬ ਹੋ ਤੁਸੀਂ ਜੋ ਸ਼ਹੀਦ ਹੋ ਗਏ, ਉਹ ਤਾਂ ਜਿੰਦਾ ਹਨ ਤੇ ਜੋ ਜ਼ਿੰਦਾ ਆਗੂ ਜੇਲ੍ਹੀਂ ਤਸੀਹੇ ਝੱਲ ਰਹੇ ਹਨ, ਉਹ ਤੁਸੀਂ ਮਾਰਨਾ ਲੋੜਦੇ ਹੋ। ਇਹ ਚਾਲ ਹੈ, ਕੌਮ ਨੂੰ ਬਹੁਤੀ ਦੇਰ ਤਕ ਆਗੂ ਰਹਿਤ ਰਖਣ ਦੀ। ਵਾਇਟ ਪੇਪਰ ਦੇ ੧੯੭ ਸਫੇ ਤੇ ੧੭ ਲਾਈਨਾਂ ਝੂਠੀਆਂ ਪਰ ਉਨ੍ਹਾਂ ਝੁਠਿਆ ਦੀ, ਇਹ ਸਤਰ ਕਿ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਆਪ ਨੂੰ ਹਵਾਲੇ (ਸਰੰਡਰ) ਕਰ ਦਿਤਾ। ਕਿਸੇ ਹਵਾਲੇ ਨਹੀਂ ਕੀਤਾ; ਫੌਜ ਨੇ ਕਬਜ਼ਾ (ਕੈਪਚਰਡ) ਕੀਤਾ, ਜਿਵੇਂ ਹਮਲੇ ਤੋਂ ਬਾਅਦ ਫ਼ੌਜਾਂ ਕਰਦੀਆਂ ਹਨ। ਇੰਦਰਜੀਤ ਜਰਨਲਿਸਟ ਨੇ ਆਪਣੀ ਡਾਇਰੀ ਵਿਚ ਠੀਕ ਲਿਖਿਆ ਸੀ ਕਿ ਇਹ ਵਾਇਟ ਪੇਪਰ ਭੱਦੀ ਤਰ੍ਹਾਂ ਤਿਆਰ ਕੀਤਾ ਇਕ ਨਿਕੰਮਾ ਸਰਕਾਰੀ ਦਸਤਾਵੇਜ਼ ਹੈ ਜਿਸ ਵਿਚ ਸਭ ਕੁਝ ਕੂੜ ਹੈ, ਕੂੜ ਾ ਹੈ।

ਅਜਾਇਬ ਘਰ ਜਾ ਕੇ ਬੜੀ ਹੀ ਹੈਰਾਨੀ ਹੋਈ ਕਿ ਹਰ ਦੀਵਾਰ ਗੋਲੀਆਂ ਨਾਲ ਛਲਣੀ। ੧੩੨ ਕੀਮਤੀ ਚਿਤ੍ਰ ਛਲਣੀ-ਛਲਣੀ ਕਰ ਸੁਟੇ। ਕਈ ਕੀਮਤੀ ਨੁਸਖੇ ਜਲਾ ਸੁਟੇ।

ਇਹ ਹੀ ਖਿਆਲ ਰਹਿ ਰਹਿ ਸਤਾਏ ਕਿ ਜੰਗ ਨੂੰ ਨਾਂ ਕੀ ਦੇਵੀਏ? ਤੀਜਾ ਘਲੂਘਾਰਾ ਕਹਿ ਨਹੀਂ ਸਕਦੇ ਕਿਉਂਕਿ ਘਲੂਘਾਰੇ ਵਿਚ ਮਾਰਦੇ ਮਰਦੇ ਸਾਂ। ਸਾਵੇਂ ਹਥਿਆਰ ਸਨ। ਅੰਗ੍ਰੇਜ਼ਾਂ ਸਿਖਾਂ ਦੀਆਂ ਲੜਾਈਆਂ ਨੂੰ ਸ਼ਾਹ ਮੁਹੰਮਦ ਨੇ ‘ਜੰਗ ਹਿੰਦ ਪੰਜਾਬ’ ਦਾ ਕਹਿ ਕੇ ਸਭ ਪੰਜਾਬੀਆਂ ਦੇ ਬਾਵ ਦਰਸਾ ਦਿਤੇ ਸਨ।

ਇਥੇ ਤਾਂ ਅੰਮ੍ਰਿਤਸਰ ਦਾ ਇਕ ਵਰਗ ਫ਼ੌਜੀਆਂ ਨੂੰ ਦੁਧ, ਮਠਿਆਈਆਂ, ਸ਼ਰਦਾਈ ਤੇ ਥਿੰਧਾਈ ਪਿਲਾ ਰਿਹਾ ਸੀ, ਸਲੂਣੇ ਪਕਵਾਨ ਪੇਸ਼ ਕਰ ਰਹਿਆ ਸੀ। ਖੁਸ਼ੀਆਂ ਮਨਾ ਰਿਹਾ ਸੀ। ਇਸ ਨੂੰ ਅਕਾਲ ਤਖ਼ਤ ਦੀ ਜੰਗ ਕਹਿਣਾ ਸ਼ੋਭਣਾ ਹੈ। ਕਿਉਂਕਿ ਬਾਰ-ਬਾਰ ਹਿੰਦੁਸਤਾਨ ਦੇ ਹੁਕਮਰਾਨ ਕਹਿ ਰਹੇ ਸਨ ਕਿ ਅਸਾਂ ਦਰਬਾਰ ਸਾਹਿਬ ਗੋਲੀ ਨਹੀਂ ਚਲਾਈ ਪਰ ਅਕਾਲ ਤਖ਼ਤ ਉੜਾਉਣਾ ਹੈ। ਰਾਜਿੰਦਰ ਯਾਦਵ ਨੇ ਪੱਕੇ ਹਵਾਲੇ ਨਾਲ ਲਿਖਿਆ ਹੈ ਕਿ ਜਦ ਫ਼ੌਜ ਦੇ ਭੇਜੇ ਪਹਿਲੇ ਦਸਤੇ ਮਾਰੇ ਗਏ ਤਾਂ ਜਨਰਲ ਸੁੰਦਰ ਜੀ ਨੇ ਦਰਬਾਰ ਸਾਹਿਬ ਤੋਂ ਸਿਧਾ ਸੰਪਰਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਾਇਮ ਕਰਕੇ ਪੁਛਿਆ ਹੁਣ ਕੀ ਕਰੀਏ, ਅਕਾਲ ਤਖ਼ਤ ਉੜਾਏ ਬਗ਼ੈਰ ਗੁਜਾਰਾ ਨਹੀਂ? ਤਾਂ ਪ੍ਰਧਾਨ ਮੰਤ੍ਰੀ ਨੇ ਜਵਾਬ ਦਿਤਾ, ਇਜਾਜ਼ਤ ਹੈ। ਅਕਾਲ ਤਖ਼ਤ ਦੀ ਘੱਟ ਤੋਂ ਘੱਟ ਤਬਾਹੀ ਹੋਵੇ (Sactioned damage to Akal Thakht must be minimum ਪਰ ਆਗਿਆ ਹੈ ਦਾ ਹੁਕਮ ਪਾ ਕੇ ਫ਼ੌਜੀਆਂ ਅਤਿਆਚਾਰ ਦੀ ਅਤਿ ਕਰ ਦਿਤੀ। ਅਕਾਲ ਤਖ਼ਤ ਖੰਡਰਾਤ ਬਣਾ ਦਿਤਾ। ਅਣਖ ਦੀ ਲੜਾਈ ਵਿਚ ਅਣਖੀਆਂ ਨੇ ਅਣਖ ਪਾਲੀ। ਇਕ ਅਮ੍ਰੀਕਨ ਈਸਾਈ ਨੇ ਅਮ੍ਰੀਕਾ ਵਿਸਦੇ ਇਕ ਸਿਖ ਨੂੰ ਪੁਛਿਆ ਕਿ ਤੁਸੀ ਇਥੇ ਬੈਠੇ ਇਤਨਾ ਕਿਉਂ ਤੜਪ ਰਹੇ ਹੋ ਤਾਂ ਸਿਖ ਨੇ ਕਿਹਾ, “ਤੁਸੀਂ ਉਤਨੀ ਦੇਰ ਤਕ ਸਾਡੇ ਤੇ ਬੀਤੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਦ ਤਕ ਤੁਸੀਂ ਇਹ ਨ ਚਿਤਵੋ ਕਿ ਕੋਈ ਤੁਹਾਡੇ ਵੈਟੀਕਨ(ਰੋਮ) ਨੂੰ ਦੁਸ਼ਮਨ ਦੇਸ਼ ਦੀ ਫ਼ੌਜ ਢਾਹ ਢੇਰੀ ਕਰ ਮਲੀਆ ਮੇਟ ਨ ਕਰ ਦੇਵੇ।”

ਕੌਮ ਦਾ ਅੰਦਰਲਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸੰਗਤਾਂ ਦੇ ਉਤਸ਼ਾਹ, ਕਾਰ ਸੇਵਾ ਵਿਚ ਜੁੱਟੇ ਲੱਖਾਂ ਹੱਥਾਂ, ਖੁੱਲ੍ਹੀਆਂ ਗੱਲਾਂ, ਸਿਧੇ ਸਵਾਲ, ਤਿਖੇ ਬਚਨ, ਚੜ੍ਹੇ ਰੋਹ, ਤਣੀਆਂ ਭਵਾਂ ਦੇਖ ਕਤੀਲ ਸੈਫਾਈ ਦਾ ਸ਼ਿਅਰ ਯਾਦ ਆਇਆ:

ਹਮ ਨੇ ਬਨਾ ਲੀਆ ਹੈ ਨਯਾ ਫਿਰ ਸੇ ਆਸ਼ਯਾਂ,
ਜਾਉ ਯਹਿ ਬਾਤ ਫਿਰ ਸੇ ਕਿਸੀ ਤੂਫਾਨ ਸੇ ਕਹੋ।


ਕਰਨ ਜੋਗ ਕਾਰਜ

ਇਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਉਸ ਸਮੇਂ ਵਿਚੋਂ ਗੁਜਰ ਰਹੇ ਹਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸੀ। ਉਸ ਸਮੇਂ ਮਾਤਾ ਸੁੰਦਰੀ ਜੀ ਤੇ ਭਾਈ ਮਨੀ ਸਿੰਘ ਜੀ ਨੇ ਲੋੜੀਂਦੀ ਤੇ ਸੁੱਚਜੀ ਅਗਵਾਈ ਦੇ ਕੇ ਪੰਥ ਵਿਚ ਸਾਹਸ ਭਰੀ ਰਖਿਆ। ਇਸ ਵੇੇਲੇ ਪੰਜ ਸਿੰਘ ਸਾਹਿਬਾਨ ਨੇ ਮੌਕਾ ਸੰਭਾਲ ਕੇ ਹਾਈ-ਜੈਕ ਕੀਤੇ ਦਰਬਾਰ ਸਾਹਿਬ ਨੂੰ ਨੁਮਾਇੰਦਾ ਜਥੇਬੰਦੀ ਹਵਾਲੇ ਕਰਾਇਆ ਹੈ ਅਤੇ ਪੰਥ ਤੋਂ ਛੇਕਿਆ ਹੱਥੀਂ ਨਹੀਂ ਜਾਣ ਦਿਤਾ। ਮਾਤਾ ਸੁੰਦਰੀ ਜੀ ਦੇ ਕਰਤਵ ਨੂੰ ਦਿੱਲੀ ਤੇ ਬਾਹਰ ਦੇ ਸਿੰਘਾਂ ਨੇ ਨਿਭਾਇਆ ਹੈ। ਮਾਤਾ ਸੁੰਦਰੀ ਜੀ ਨੇ ਇਕ ਹੁਕਮਨਾਮੇ ਵਿਚ ਲਿਖਿਆ ਸੀ ਕਿ ਉਨ੍ਹਾਂ ਨੂੰ ਮਥੇ ਨਹੀਂ ਲਗਾਉਣਾ ਜੋ ਗੁਰੂ ਗੰ੍ਰਥ ਪੰਥ ਤੋਂ ਬੇਮੁਖ ਹੋਏ ਹਨ ਅਤੇ ਨਾਲ ਲਿਖਿਆ ਸੀ ਕਿ ਹੁਣ ਕੋਈ ਕਾਰ ਭੇਟ ਉਗ੍ਰਾਹੀ ਦਸਵੰਧ ਦੀ ਰਕਮ ਉਨ੍ਹਾਂ ਪਾਸ ਦਿੱਲੀ ਨਾ ਭੇਜੋ ਲੋੜ ਅੰਮ੍ਰਿਤਸਰ ਹੈ।

ਸੋ, ਹਰ ਸੰਸਥਾ, ਸਿੰਘ ਸਭਾ, ਜਥੇਬੰਦੀ, ਸਰਦਾ-ਪੁੱਜਦਾ, ਸਿਖ ਕਿਰਤੀ ਤੇ ਕਾਮਾ ਚਾਕਰੀ ਕਰਦਾ ਜਾਂ ਵਪਾਰੀ ਸਿਖ ਇਹ ਮਨ ਬਣਾ ਲਵੇ ਕਿ ਉਹ ਇਕ ਵੇਲੇ ਦੀ ਖਾ ਗੁਜ਼ਾਰਾ ਕਰ ਲਵੇਗਾ ਪਰ ਸ਼ਹੀਦਾਂ ਦੇ ਪਰਵਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਪਹੁੰਚਾਏਗਾ। ਸ਼ਹੀਦਾਂ ਦੇ ਪਰਵਾਰਾਂ ਨੂੰ ਜਦ ਇਹ ਪਤਾ ਲਗੇਗਾ ਕਿ ਸਾਰਾ ਪੰਥ ਉਨ੍ਹਾਂ ਦੀ ਪਿੱਠ ਤੇ ਹੈ ਤਾਂ ਸ਼ਹੀਦੀ ਦਾ ਚਾਅ ਪੰਥ ਵਿਚ ਮੱਠਾ ਨਹੀਂ ਪੈਣ ਲੱਗਾ। ਅਜੇ ਕਿਹੜੀ ਬਸ ਹੋ ਗਈ ਹੈ। ਹਰ ਜ਼ਬਾਨ ਤੇ ਹੈ, ਹੋਰ ਬੁਰਾ ਹੋਣ ਵਾਲਾ ਹੈ(ਾਂੋਰਸਟ ਟੋ ਚੋਮੲ) । ਸ਼ਹੀਦੀ ਫੰਡ ਵਿਚ ਇਤਨੀ ਚੌਖੀ ਰਕਮ ਕਰ ਦਿਤੀ ਜਾਏ ਕਿ ਪੰਥਕ ਪਰਵਾਰਾਂ ਦੀ ਪਾਲਣਾ ਸਹਿਜੇ ਕੀਤੀ ਜਾ ਸਕੇ। ਜਿਨ੍ਹਾਂ ਦੇ ਬੱਚੇ ਬੰਦੂਕਾਂ ਦੀਆਂ ਨੋਕਾਂ ਮਾਰ-ਮਾਰ ਮਾਰੇ ਗਏ, ਟੈਂਕਾਂ ਹੇਠ ਲਿਤਾੜੇ ਗਏ, ਜ਼ਿੰਦਾ ਜਲਾਏ ਗਏ, ਉਨ੍ਹਾਂ ਨੂੰ ਜਾ ਕੇ ਕਹਿਣਾ ਹੈ ਕਿ ਕੌਮਾਂ ਦੀਆਂ ਕਿਸਮਤ ਦਾ ਮਹਲ ਉਸਰਨ ਵੇਲੇ ਸ਼ਹੀਦਾਂ ਦੇ ਹੀ ਸਿਰਾਂ ਦੀ ਰੋੜੀ ਕੁਟੀ ਜਾਂਦੀ ਹੈ। ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ ਸਰੀਰ ਜੋ ਠੀਕਰਾ ਸੀ, ਜੋ ਦਿੱਲੀ ਦੀ ਦਲ੍ਹੀਜ਼ ਤੇ ਦੂਜੇ ਦੇ ਧਰਮ ਦੀ ਰੱਖਿਆ ਕਰਦੇ ਫੋੜਿਆ ਗਿਆ, ਤੁਸੀਂ ਤਾਂ ਕਰਮਾਂ ਵਾਲੇ ਹੋ ਜਿਨ੍ਹਾਂ ਦੇ ਠੀਕਰਾ ਹਰਿ ਕੇ ਦੁਆਰ ਟੁਟੇ ਤੇ ਪਰਵਾਨ ਹੋਏ।

ਦੂਜਾ-ਪੰਜਾ ਪਿਆਰਿਆਂ ਦੇ ਕੀਤੇ ਤੇ ਕਦੇ ਕਿੰਤੂ ਨਹੀਂ ਕਰਨਾ।

ਐਸੀ ਚਾਲ ਸਰਕਾਰ ਚਲ ਰਹੀ ਹੈ ਕਿ ਸਾਡੀ ਹਰ ਮਰਯਾਦਾ ਨੂੰ ਸ਼ੱਕੀ ਕਰ ਦਿਤਾ ਜਾਏ ਅਤੇ ਸੰਸਥਾ ਨੂੰ ਨਾਕਾਰਾ ਬਣਾ ਦਿਤਾ ਜਾਏ। ਪੰਜਾਂ ਪਿਆਰਿਆਂ ਦੀ ਇਕ ਐਸੀ ਉੱਚ ਸੰਸਥਾਂ ਗੁਰੂ ਪੰਥ ਪਾਸ ਹੈ। ਜੇ ਇਸੇ ਨੂੰ ਕਿੰਤੂ ਦਾ ਨਿਸ਼ਾਨਾ ਬਣਾ ਕੇ ਖੇਰੂੰ-ਖੇਰੂੰ ਕਰ ਦਿਤਾ ਤਾਂ ਬਿਖੜੇ ਸਮੇਂ ਅਗਵਾਈ ਕੌਣ ਦੇਵੇਂਗਾ? ਇਕੱਲਾ ਕਮਜ਼ੋਰੀ ਵੀ ਦਿਖਲਾ ਸਕਦਾ ਹੈ, ਪਰ ਪੰਜਾਂ ਵਿਚ ਉਹ ਆਪ ਵਰਤਦਾ ਹੈ।

‘ਪੰਚਾ ਕਾ ਗੁਰੁ ਏਕੁ ਧਿਆਨੁ।’

ਕਲਗੀਧਰ ਨੇ ਆਪੂੰ ਇਕ ਵਾਰੀ ਬਚਨ ਕੀਤੇ ਹਨ:
ਪੰਜ ਮੁਕਤੇ ਮੇਰੇ ਪ੍ਰਾਨ। ਜੋ ਕਰੇ ਸੋ ਪਰਵਾਨ।

ਤੀਜੇ: ਵੱਡੀ ਲੋੜ ਪੰਜਾਬ ਤੇ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਸਾਰੇ ਦੀ ਨਿਰਪੱਖ ਪੜਤਾਲ ਕਰਾਉਣ ਦੀ ਹੈ। ਸੰਸਾਰ ਭਰ ਵਿਚ ਅੇਸਾ ਵਾਤਾਵਰਣ ਬਣਾਇਆ ਜਾਏ ਕਿ ਇਥੇ ਸੱਚ ਉੱਘੜ ਕੇ ਬਾਹਰ ਆਵੇ। ਹੋਏ ਜ਼ੁਲਮਾਂ ਤੇ ਕੀਤੇ ਗਏ ਅੱਤਿਆਚਾਰਾਂ ਦਾ ਪਤਾ ਤਾਂ ਹੀ ਸਭ ਨੂੰ ਲੱਗ ਸਕੇਗਾ। ਅਜੇ ਤਕ ਸ਼ਹੀਦ ਹੋਏ ਸਿੰਘਾਂ ਦੇ ਨਾਮ ਤਕ ਦਾ ਪਤਾ ਨਹੀਂ ਲੱਗਾ। ਪੜਤਾਲੀਆਂ ਕਮੇਟੀ ਬਣਦੇ ਸਾਰ ਲੋਕੀ ਹਾਲਾਤ ਲਿਖਣ ਲੱਗ ਪੈਣਗੇ। ਪੂਰੀ ਅਦਾਲਤ ਲਗਾ ਕੇ ਬੈਠਣਾ ਚਾਹੀਦਾ ਹੈ। ਬੀਬੀ (ਹਿੰਦੁਸਤਾਨੀ ਰੇਡੀਉ ਤੇ ਟੀ.ਵੀ.) ਦੀ ਹਾ-ਹੂ ਵਿਚ ਸੱਚ ਦੱਬ ਕੇ ਨਾ ਰਹਿ ਜਾਏ। ‘ਆਦਿ ਸਚੁ’ ਦਾ ਹੋਕਾਂ ਤਾਂ ਹੀ ਦਿਤਾ ਜਾ ਸਕੇਗਾ ਜੇ ਤੱਥ ਪਾਸ ਹੋਣਗੇ।

‘ਲੋਕ ਮਤ ਕੋ ਫਕੜਿ ਪਾਇ’ (ਪੰਨਾ ੩੫੮)
ਦੀ ਆਵਾਜ਼ ਦੇਣੀ ਹੈ ਕਿ ਅਖਬਾਰਾਂ, ਦੂਰ-ਦਰਸ਼ਨ ਤੇ ਰੇਡੀਉ ਤੇ ਫੱਕੜ ਤੋਲ-ਤੋਲ ਕਿਵੇਂ ਬਚ ਨਿਕਲੇਂਗੀ? ਇਸ ਦੀਬਾਨੋਂ, ਜੇ ਝੂਠ ਬੋਲ-ਬੋਲ ਬਚ ਵੀ ਗਈ ਤਾਂ ‘ਹਰਿ ਕੈ ਦੀਬਾਨੋ’ ਕਿਵੇਂ ਨਿਕਲ ਸਕੇਂਗੀ?

‘ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ॥’
ਵਿਰੋਧੀ ਪਾਰਟੀਆਂ ਨੂੰ ਸਮਝਾਉਣਾ ਹੈ ਕਿ ਉਹਨਾਂ, ਇੰਦਰਾ ਜਾਲ ਵਿਚ ਫਸ ਕੇ ਕੌਮ ਨੂੰ ਜ਼ਖ਼ਮੀ ਕਰਨ ਵਿਚ ਸਹਾਇਤਾ ਪਹੁੰਚਾਈ ਹੈ। ਹੁਣ ਨਾ ਉਸ ਦੀ ਚਾਲ ਵਿਚ ਆਉਣਾ। ਜਿਹੜੇ ਉਸ ਦੀ ਭਾਵਨਾ ਤਾੜ ਗਏ ਹਨ, ਉਹਨਾਂ ਨੂੰ ਨਾਲ ਲੈ ਕੇ ਟੁਰਨਾ ਹੈ।

ਚੌਥੇ: ਉਹਨਾਂ ਧਰਮੀ ਜਿਉੜਿਆਂ ਜਿਨ੍ਹਾਂ ਧਰਮ ਦੀ ਹੋਈ ਹਾਨੀ ਸੁਣ ਕੇ, ਸੀਸ ਤਲੀ ਤੇ ਲੈ ਕੇ ਫ਼ੌਜਾਂ ਵਿਚੋਂ ਸ੍ਰੀ ਅੰਮ੍ਰਿਤਸਰ ਵੱਲ ਭੱਜ ਉੱਠੇ, ਉਹਨਾਂ ਨੂੰ ਭਗੌੜੇ ਜਾਂ ਡਿਜ਼ਰਟਰ (deserter) ਨਹੀਂ ਰਹਿਣ/ਕਹਿਣ ਦੇਣਾ। ਜਿਸ ਧਾਰਮਿਕ ਜਜ਼ਬੇ ਤਹਿਤ ਉਹ ਦੇਸ਼ ਦੀ ਰਖਿਆ ਲਈ ਜੂਝਦੇ ਸਨ, ਉਹ ਹੀ ਕੁਚਲਿਆ ਜਾਣਾ ਸੁਣ, ਉਹ ਕਿਉਂ ਰੁਕਦੇ? ਇਹ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਦਾ ‘ਮੱਕਾ ਢਾਹਿਆ ਜਾ ਰਹਿਆ ਹੋਵੇ, ਉਹ ਚੁਪ ਕੀਤੇ ਬੈਰਕਾਂ ਵਿਚ ਬੈਠੇ ਰਹਿਣ।’ ਉਹ ਧਰਮੀ ਜੀਊੜੇ ਆਪਣੇ ਆਪ ਨੂੰ ਉਸ ਫ਼ੌਜ ਦਾ ਅੰਗ ਕਿਵੇਂ ਕਹਿ ਸਕਦੇ ਹਨ ਜੋ ਅੱਗੇ ਹੋ ਕੇ ਅਕਾਲ ਤਖ਼ਤ ਸ਼ਹੀਦੀ ਪੁਰਬ ਵਾਲੇ ਦਿਨ ਗਿਰਾ ਰਹੀ ਸੀ। ਉਹਨਾਂ ਸਭਨਾਂ ਦੀ ‘ਰਛਿਆ ਰਿਆਇਤ’ ਲਈ ਮੈਦਾਨ ਤਿਆਰ ਕਰਨਾ ਹੈ। ਕਾਨੂੰਨੀ, ਇਖਲਾਕੀ ਤੇ ਪ੍ਰਬੰਧਕੀ ਸਹਾਇਤਾ ਪਚੁੰਚਾਉਣੀ ਹੈ।

ਪੰਜਵੇਂ: ਜਿਨ੍ਹਾਂ ਤੇ ਸਪੈਸ਼ਲ ਕੋਰਟਾਂ ਵਿਚ ਬਗ਼ੈਰ ਸੁਣੇ, ਸਜ਼ਾਵਾਂ ਦੇਣ ਦਾ ਮਨਸੂਬਾ ਬਣਾਇਆ ਹੈ, ਉਨ੍ਹਾਂ ਨੌਜਵਾਨਾਂ ਨੂੰ ‘ਸਹੀ ਸਲਾਮਤਿ ਸਭਿ ਥੋਕ ਉਬਾਰੇ’ ਬਾਹਰ ਲਿਆਉਣਾ ਸਾਡਾ ਪਹਿਲਾ ਫਰਜ਼ ਹੈ। ਸਭ ਕੁਝ ਝੂਠੋ ਝੂਠ ਹੋ ਰਹਿਆ ਹੈ। ਜੇ ਕੋ ਕਹੇ ਤਾਂ ਜਿਵੇਂ ਮੁਗਲਾਂ ਵੇਲੇ ਪੜ੍ਹ ਸੁਣਾਉਂਦੇ ਸਨ ਫਤਵਾ, ਇਵੇਂ ਹੀ ਜੇ ਕੋਈ ਕਾਨੂੰਨ ਦੀ ਗ੍ਰਿਫਤ ਤੋਂ ਬਚ ਨਿਕਲਦਾ ਹੈ ਤਾਂ ਕੱਢ ਦੇਂਦੇ, ਨਵਾਂ ਆਰਡੀਨੈਂਸ।

ਛੇਵੇਂ: ਸਿਖ ਰੈਫਰੈਂਸ ਲਾਇਬ੍ਰੇਰੀ ਦੀ ਮੁੜ ਉਸਾਰੀ ਤੇ ਬਚਾਉਣ ਲਈ ਫਾਊਂਡੇਸ਼ਨਾਂ ਤੇ ਸਿਖ ਅਦਾਰਿਆਂ ਨੂੰ ਅੱਗੇ ਲਗਾ ਕੇ ਇਸ ਕਾਰਜ ਨੂੰ ਸੰਭਾਲਣਾ ਚਾਹੀਦਾ ਹੈ। ਦੇਵਨੇਤ ਨਾਲ ਸਭ ਹੱਥ-ਲਿਖਤਾਂ ਦੀ ਸੂਚੀ ਸਾਡੇ ਪਾਸ ਹੈ। ਉਸ ਮੁਤਾਬਿਕ ਜਿਥੋਂ ਜਿਥੋਂ ਹੱਥ-ਲਿਖਤਾਂ ਮਿਲਣ ਜਾਂ ਪਤਾ ਲੱਗਣ ਤੇ ਉਹਨਾਂ ਦੇ ਜ਼ੀਰੋਕਸ ਜਾਂ ਕਾਪੀਆਂ ਕਰਵਾ ਕੇ ਲਾਇਬ੍ਰੇਰੀ ਅਸਥਾਪਨ ਕਰਨੀ ਚਾਹੀਦੀ ਹੈ। ਬਾਕੀ ਪੁਸਤਕਾਂ ਲਈ ਸਭ ਪਾਸ ਅਪੀਲ ਹੋਵੇ ਤੇ ਉਹ ਸ੍ਰੀ ਅੰਮ੍ਰਿਤਸਰ ਪਹੁੰਚਾਉਣ। ਹੱਥ-ਲਿਖਤ ਬੀੜ, ਚੰਗੇ ਖੁਸ਼ਨਵੀਸ ਕੋਲੋਂ ਲਿਖਵਾ ਕੇ ਸ੍ਰੀ ਦਰਬਾਰ ਸਾਹਿ ਪ੍ਰਕਾਸ਼ ਹੋਵੇ।

ਸੱਤਵਾਂ: ਇਹ ਨਹੀਂ ਭੁੱਲ ਜਾਣਾ ਕਿ ਇਹ ਧਰਮ-ਯੁੱਧ ਦਾ ਮੋਰਚਾ ਸ਼ੁਰੂ ਹੋਇਆ ਸੀ ਆਪਣੇ ਹੱਕ ਲੈਣ ਲਈ ਅਤੇ ਕਹਿੰਦੀ ਨਹੀਂ ਥੱਕਦੀ ਸੀ ਸ਼੍ਰੀਮਤੀ ਫਿਰੋਜ਼ ਗਾਂਧੀ ਕਿ ਬੰਦੂਕ ਦੀ ਨਾਲੀ ਉਸ ਦੇ ਸਿਰ ਤੇ ਰੱਖ ਗੱਲ ਨਹੀਂ ਹੋ ਸਕਦੀ। ਉਸ ਨੇ ਸਾਡੀਆਂ ਛਾਤੀਆਂ ਤੇ ਟੈਂਕ ਚਾੜ੍ਹ ਮੁਕਾਉਣ ਦੀ ਗੱਲ ਕੀਤੀ ਹੈ। ਇਹ ਕੌਮ ਨੂੰ ਸਮਝਾਉਣ ਹੈ। ਇਹ ਵੀ ਦ੍ਰਿੜ ਕਰਾਉਣਾ ਹੈ ਕਿ “ਜੇ ਇਕੁ ਹੋਇ ਤਾਂ ਉਗਵੈ”

ਇਕ ਰਵ੍ਹੋਗੇ ਤਾਂ ਹਰ ਚੀਜ਼ ਪਾ ਲਵੋਗੇ। ਦੁਫਾੜ ਹੋਇਆ ਗੈਰਾਂ ਨੇ ਹੀ ਸਿਰ ਚੜ੍ਹਨਾ ਹੈ। ਵਕਤ ਦੇ ਹਾਕਮਾਂ ਨੂੰ ਵੀ ਕਹਿ ਦੇਵੋ ਕਿ

ਸੁਲਗ ਉਠੇਗਾ ਯਹ ਮਕਤਲ
ਪਿਘਲ ਜਾਇਗੀ ਯਹ ਜ਼ੰਜੀਰੇਂ।
ਅਭੀ ਵਾਕਿਫ ਨਹੀਂ ਤੁਮ
ਗਰਮੀਏ ਖੁਨਿ ਸ਼ਹੀਦਾਂ ਸੇ।

ਅੰਤ ਵਿਚ ਸੰਸਾਰ ਪ੍ਰਸਿਧ ਇਤਿਹਾਸਕਾਰ ਚਾਰਲਸ ਬੀਯਰਡ ਦੀਆਂ ਉਹ ਚਾਰ ਸਤਰਾਂ ਲਿਖੀਆਂ ਹਨ ਜੋ ਉਸ ਨੇ ਸਮੁੱਚੇ ਇਤਿਹਾਸ ਨੂੰ ਵਰਣਨ ਕਰਦੇ ਲਿਖੀਆਂ ਸਨ। ਉਸ ਦਾ ਕਹਿਣਾ ਸੀ:

੧. ਜਿਸ ਨੂੰ ਵਾਹਿਗੁਰੂ ਨੇ ਤਬਾਹ ਕਰਨਾ ਹੁੰਦਾ ਹੈ ਉਸ ਨੂੰ ਪਹਿਲਾਂ ਤਾਕਤ ਦੇ ਨਸ਼ੇ ਵਿਚ ਪਾਗਲ ਬਣਾ ਦੇਂਦਾ ਹੈ।
੨. ਵਾਹਿਗੁਰੂ ਦੀ ਚੱਕੀ ਚਲਦੀ ਬੜੀ ਆਹਿਸਤਾ-ਆਹਿਸਤਾ ਹੈ, ਪਰ ਪੀਸਦੀ ਬੜੀ ਬਾਰੀਕ ਹੈ।
੩. ਸ਼ਹਿਦ ਦੀ ਮੱਖੀ ਫੁੱਲ ਦਾ ਰਸ ਚੂਸਦੀ ਹੈ ਉਸ ਦੇ ਪਰਾਗ (ਫੁੱਲ ਧੂੜ) ਨੂੰ ਆਪਣੇ ਖੰਬਾਂ ਵਿਚ ਸਮੋਂ ਦੂਰ-ਦੂਰ ਤਕ ਹੋਰ ਅਨੇਕਾਂ ਫੁੱਲ ਕਰਨ ਲਈ ਧਰਤੀ ਤੇ ਖਲੇਰ ਦੇਂਦੀ ਹੈ।
੪. ਜਦ ਰਾਤ ਘੁੱਪ ਅਨ੍ਹੇਰੀ ਹੋ ਜਾਏ ਤਾਂ ਤਾਰਿਆਂ ਦੀ ਰੋਸ਼ਨੀ ਜ਼ਿਆਦਾ ਹੋ ਚਮਕਣ ਲੱਗ ਪੈਂਦੀ ਹੈ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article