A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਹਿੰਦੁਸਤਾਨ ਦੀ ਆਜ਼ਾਦੀ ਵਿੱਚ ਸਿੱਖ ਪੰਥ ਦੇ ੬੦ ਸਾਲ

Author/Source: Narain Singh

ੴ ਦੀ ਜੋਤਿ ਨਾਲ ਪ੍ਰਕਾਸ਼ੇ, ਦਸ ਜਾਮਿਆਂ ਦੀ ਮਹਾਨ ਘਾਲਣਾ ਤੇ ਕੁਰਬਾਨੀ ਨਾਲ ਪਾਲੇ, ਸ਼ਬਦ ਗੁਰੂ ਦੇ ਸਿਧਾਂਤ ਨਾਲ ਵਰਸੋਏ ਅਤੇ ਤੇਗ ਦੀ ਧਾਰ 'ਤੇ ਪਰਖੇ ਖ਼ਾਲਸੇ ਦਾ ਮੁੱਖ ਫ਼ਰਜ਼ ਸਤਿਗੁਰਾਂ ਦੇ ਪਵਿੱਤਰ ਸੰਕਲਪ,

ਹੁਣ ਹੁਕਮ ਹੋਆ ਮਿਹਰਵਾਨ ਦਾ ॥
ਪੈ ਕੋਇ ਨ ਕਿਸੇ ਰੰਞਞਾਣ ਦਾ ॥
ਸਭ ਸੁਖਾਲੀ ਵੁਠੀਆ ਇਹ ਹੋਆ ਹਲੇਮੀ ਰਾਜ ਜੀਉ ॥


ਨੂੰ ਇਸ ਸੰਸਾਰ 'ਤੇ ਸਾਕਾਰ ਕਰਨਾ ਅਤੇ
ਤਖ਼ਤ ਬਹੈ ਤਖਤੈ ਕੀ ਲਾਇਕ
ਦੇ ਸਿਧਾਂਤ ਅਨੁਸਾਰ, ਸਰਬ ਪ੍ਰਵਾਨਤ ਯੋਗ ਸਖ਼ਸ਼ੀਅਤਾਂ ਨੂੰ ਸਤਾ ਸੰਭਾਲਣੀ ਹੈ ।

ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ॥

ਦਾ ਦੋਹਿਰਾ ਖ਼ਾਲਸੇ ਨੂੰ ਉਸ ਦਾ ਇਹ ਫ਼ਰਜ਼ ਹਰ ਵਕਤ ਯਾਦ ਕਰਾਉਂਦਾ ਹੈ । ਇਸ ਗੁਰੂ ਆਸ਼ੇ ਦੀ ਪ੍ਰਾਪਤੀ ਲਈ ਸਿੱਖ ਕੌਮ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ, ਦਿਖਾਏ ਗਏ ਕਾਰਨਾਮਿਆਂ ਅਤੇ ਮਾਰੀਆਂ ਗਈਆਂ ਮੱਲਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ । ਮੁਗ਼ਲੀਆ ਸਲਤਨਤ ਅਤੇ ਅੰਗਰੇਜ਼ ਸਾਮਰਾਜ ਦਾ ਬਿਸਤਰਾ ਗੋਲ ਕਰਨ ਦਾ ਮਾਣ ਵੀ ਖ਼ਾਲਸੇ ਨੂੰ ਹੀ ਜਾਂਦਾ ਹੈ, ਮੰਦਰਾਂ ਦੀਆਂ ਟੱਲੀਆਂ ਅਤੇ ਗਾਂਧੀ ਦੇ ਚਰਖ਼ੇ ਨੂੰ ਨਹੀਂ, ਪਰ ਅਫ਼ਸੋਸ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਲੈਣ ਲਈ ੮੫% ਕੁਰਬਾਨੀਆਂ ਕਰਨ ਵਾਲਾ ਜਾਂਬਾਜ ਖ਼ਾਲਸਾ ੧੯੪੭ ਵਿੱਚ ਆਪਣੇ ਅਯੋਗ ਆਗੂਆਂ ਦੀ ਬੱਜਰ ਗਲਤੀ ਕਾਰਨ ਅੰਗਰੇਜ਼ਾਂ ਦੇ ਜੂਲੇ ਵਿੱਚੋਂ ਨਿਕਲ ਕੇ ਹਿੰਦੂਆਂ ਦੀ ਪੰਜਾਲੀ ਵਿੱਚ ਫਸ ਗਿਆ । ਇਹਨਾਂ ਨਾ-ਅਹਿਲ ਸਿੱਖ ਆਗੂਆਂ ਨੇ ਕਾਂਗਰਸੀ ਹਿੰਦੂ ਆਗੂਆਂ ਦੇ ਝੂਠੇ ਵਾਅਦਿਆਂ ਅਤੇ ਫ਼ੋਕੇ ਲਾਰਿਆਂ ਵਿੱਚ ਆ ਕੇ ਖ਼ਾਲਸਾ ਪੰਥ ਦੀ ਆਜ਼ਾਦੀ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਡੋਬ ਦਿੱਤਾ । ਮੁਸਲਮ ਆਗੂ ਮਿਸਟਰ ਜਿਨਾਹ ਦੀ ਸਿੱਖ ਕੌਮ ਨੂੰ ਕੀਤੀ ਗਈ ਪੇਸ਼ਕਸ਼ :

* ਜੇਕਰ ਪੰਜਾਬ ਦੀ ਵੰਡ ਨਾ ਕੀਤੀ ਜਾਵੇ ਅਤੇ ਪੰਜਾਬ ਪਾਕਿਸਤਾਨ ਦਾ ਹਿੱਸਾ ਬਣੇ ਤਾਂ ਮੁਸਲਮਾਨ ਰਾਵੀ ਤੋਂ ਜਮਨਾ ਤੱਕ ਦੇ ਇਲਾਕੇ ਨੂੰ ਸਿੱਖਾਂ ਦੀ ਪਿੱਤਰੀ ਭੂਮੀ ਮੰਨਣਗੇ ਅਤੇ ਇਸ ਖਿੱਤੇ ਵਿੱਚ ਸਿੱਖਾਂ ਦੀ ਅੰਦਰੂਨੀ ਆਜ਼ਾਦੀ ਦੇ ਵਿਸ਼ੇਸ਼ ਅਧਿਕਾਰ ਹੋਣਗੇ ਅਤੇ ਨਾਲ ਹੀ ਸਬ-ਨੇਸ਼ਨ ਦਾ ਦਰਜਾ ਵੀ ਹੋਵੇਗਾ ।

* ਪੰਜਾਬ ਵਿੱਚ ੩੩% ਸੀਟਾਂ ਸਿੱਖਾਂ ਲਈ ਰਾਖਵੀਆਂ ਹੋਣਗੀਆਂ ਅਤੇ ਹਾਈਕੋਰਟ ਅਤੇ ਸੁਪਰੀਮ ਕੋਰਟ ਸਮੇਤ ਸਾਰੇ ਦੇਸ ਵਿੱਚ ੨੦% ਹੱਕ ਤੇ ਸੀਟਾਂ ਵੀ ਰਾਖਵੇਂ ਹੋਣਗੇ ।

* ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿੱਚੋਂ ਇੱਕ ਹਮੇਸ਼ਾਂ ਸਿੱਖ ਹੋਵੇਗਾ ।

* ਫ਼ੌਜ ਵਿੱਚ ੪੦% ਸਿੱਖ ਹਮੇਸ਼ਾਂ ਭਰਤੀ ਕੀਤੇ ਜਾਣਗੇ ਅਤੇ ਇਹੋ ਦਰਜਾ ਫ਼ੌਜ ਦੀ ਹਾਈ ਕਮਾਂਡ ਵਿੱਚ ਵੀ ਕਾਇਮ ਰਹੇਗਾ ।

* ਦੇਸ ਵਿੱਚ ਕੋਈ ਵੀ ਅਜਿਹਾ ਕਨੂੰਨ ਜਾਂ ਵਿਧਾਨ, ਜਿਸ ਨੂੰ ਸਿੱਖ ਬਹੁ-ਸੰਮਤੀ ਨਾਲ ਸਿੱਖਾਂ ਦੇ ਵਿਰੁੱਧ ਕਰਾਰ ਦੇ ਦੇਣ ਉਨਾ ਚਿਰ ਨਹੀਂ ਬਣੇਗਾ, ਜਿੰਨਾਂ ਚਿਰ ਦੇਸ ਦੀ ਸਰਬ-ਉਚ ਅਦਾਲਤ ਬਹੁ ਸੰਮਤੀ ਨਾਲ ਇਹ ਨਾ ਕਹਿ ਦੇਵੇ ਕਿ ਇਹ ਕਨੂੰਨ ਸਿੱਖਾਂ ਉੱਪਰ ਕੋਈ ਮਾਰੂ ਅਸਰ ਨਹੀਂ ਪਾਉਂਦਾ ।

ਪਰ ਸਿੱਖ ਆਗੂਆਂ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਸ. ਬਲਦੇਵ ਸਿੰਘ ਨੇ ਮਿਸਟਰ ਜਿਨਾਹ ਦੀ ਇਹ ਪੇਸ਼ਕਸ਼, ਪੰਥਕ ਹਿੱਤ 'ਤੇ ਕੋਈ ਵੀ ਗਹਿਰ ਗੰਭੀਰ ਵਿਚਾਰ ਕਰਨ ਤੋਂ ਬਿਨਾਂ ਹੀ ਗੁਰਮਤਿ ਵਿਰੋਧੀ ਅਤੇ ਅਤਿ ਨੀਵੀਆਂ ਪ੍ਰਚਲਤ ਧਾਰਨਾਵਾਂ :

* ਮੁਸਲਮਾਨ ਸਿੱਖਾਂ ਦੇ ਦੁਸ਼ਮਣ ਹਨ ।
* ਹਿੰਦੂਆਂ ਨਾਲ ਸਿੱਖਾਂ ਦਾ ਲਹੂ-ਮਾਸ ਦਾ ਰਿਸ਼ਤਾ ਹੈ ।
* ਨੌਵੇਂ ਪਾਤਿਸ਼ਾਹ ਹਿੰਦ ਦੀ ਚਾਦਰ ਹਨ ।
* ਖ਼ਾਲਸੇ ਦੀ ਸਾਜਨਾ ਹਿੰਦੂਆਂ ਦੀ ਰਾਖੀ ਅਤੇ ਮੁਲਸਮਾਨਾਂ ਨਾਲ ਟੱਕਰ ਲੈਣ ਲਈ ਕੀਤੀ ਗਈ ਸੀ ।
* ਤੇਲ ਵਿੱਚ ਬਾਂਹ ਭਿਉਂ ਕੇ ਤਿਲਾਂ ਦੀ ਬੋਰੀ ਵਿੱਚ ਦੇਣ 'ਤੇ ਜਿੰਨੇ ਤਿਲ ਬਾਂਹ ਨੂੰ ਲੱਗਣ ਉਨੀਆਂ ਕਸਮਾਂ ਖਾਣ 'ਤੇ ਵੀ ਮੁਸਲਮਾਨਾਂ ਞ'ਤੇ ਯਕੀਨ ਨਹੀਂ ਕਰਨਾ ਚਾਹੀਦਾ । ਦੇ ਵਹਿਣ ਵਿੱਚ ਵਹਿ ਕੇ ਠੁਕਰਾ ਦਿੱਤੀ ।

੬ ਦਸੰਬਰ ੧੯੪੬ ਨੂੰ ਅੰਗਰੇਜ਼ਾਂ ਵੱਲੋਂ ਸਿੱਖਾਂ ਨੂੰ ਇਹ ਪੇਸ਼ਕਸ਼ ਕੀਤੀ ਗਈ :

* ਪਾਣੀਪਤ ਤੋਂ ਨਨਕਾਣਾ ਸਾਹਿਬ ਤੱਕ ਸਿੱਖ ਸਟੇਟ ਜਿਸ ਨੂੰ ਸਮੁੰਦਰ ਤੱਕ ਪਹੁੰਚ ਵੀ ਦਿੱਤੀ ਜਾਵੇਗੀ ਸਿੱਖ ਲੈ ਲੈਣ ।
* ਇਸ ਸਿੱਖ ਸਟੇਟ ਦੀ ਬਰਤਾਨੀਆ ਨਾਲ ਇੱਕ-ਦੂਜੇ ਦੀ ਰੱਖਿਆ ਦੇ ਸਾਂਝੇ ਪ੍ਰਬੰਧਾਂ ਬਾਰੇ ਇਹ ਸੰਧੀ ਹੋਵੇਗੀ ਕਿ ੨੫ ਹਜ਼ਾਰ ਅੰਗਰੇਜ਼ ਫ਼ੌਜੀ ਅਤੇ ਤਜ਼ਰਬੇਕਾਰ ਅੰਗਰੇਜ਼ ਅਫ਼ਸਰ ਦਸ ਸਾਲਾਂ ਲਈ ਲੌੜੀਂਦੇ ਫ਼ੌਜੀ ਸਾਜੋ-ਸਾਮਾਨ ਸਮੇਤ ਸਿੱਖ ਫ਼ੌਜ ਨੂੰ ਦਿੱਤੇ ਜਾਣਗੇ ਅਤੇ ਬਦਲੇ ਵਿੱਚ ੫੦ ਹਜ਼ਾਰ ਸਿੱਖ ਫ਼ੌਜੀ ੧੦ ਸਾਲਾਂ ਲਈ ਅੰਗਰੇਜ਼ ਫ਼ੌਜ ਦੀ ਮਦਦ ਲਈ ਸਿੰਘਾਪੁਰ ਅਤੇ ਮਲਾਇਆ ਆਦਿ ਥਾਂਵਾਂ ਤੇ ਰਹਿਣਗੇ ।

ਪਰ ਅਯੋਗ ਤੇ ਗ਼ੱਦਾਰ ਸਿੱਖ ਆਗੂ ਸ. ਬਲਦੇਵ ਸਿੰਘ ਨੇ ਕਾਂਗਰਸੀ ਆਗੂ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ 'ਤੇ ਅੰਗਰੇਜ਼ਾਂ ਦੀ ਇਹ ਪੇਸ਼ਕਸ਼ ਵੀ ਠੁਕਰਾਅ ਦਿੱਤੀ ਅਤੇ ਲੰਦਨ ਤੋਂ ਵਾਪਸੀ ਮੁੜਨ ਲੱਗਿਆਂ ਪੱਤਰਕਾਰਾਂ ਨੂੰ ਇਹ ਬਿਆਨ ਦਿੱਤਾ :

ਸਿੱਖ ਜੋ ਲੈਣਾ ਚਾਹੁੰਣਗੇ ਉਹ ਕਾਂਗਰਸ ਤੋਂ ਸਿੱਧਾ ਹੀ ਲੈ ਲੈਣਗੇ । ਸਿੱਖਾਂ ਦੀ ਅੰਗਰੇਜ਼ਾਂ ਤੋਂ ਇਹੋ ਹੀ ਮੰਗ ਹੈ ਕਿ ਉਹ ਹਿੰਦੁਸਤਾਨ ਛੱਡ ਜਾਣ ।
ਇੰਝ ਉਸ ਸਮੇ ਦੇ ਅਯੋਗ ਸਿੱਖ ਆਗੂਆਂ ਨੇ ਸਿੱਖ ਕੌਮ ਦਾ ਸਿਰ ਹਿੰਦੂਆਂ ਦੀ ਪੰਜਾਲੀ ਵਿੱਚ ਦੇ ਦਿੱਤਾ ਅਤੇ ਇਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਹ ਰੱਟ ਲਗਾਉਣੀ ਸ਼ੁਰੂ ਕਰ ਦਿੱਤੀ :

* ਸਿੱਖ ਘੱਟ ਗਿਣਤੀ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਖਿਲਰੇ-ਪੁਲਰੇ ਸਨ ਅਤੇ ਕਿਸੇ ਵੀ ਇੱਕ ਇਲਾਕੇ ਵਿੱਚ ਬਹੁ-ਗਿਣਤੀ 'ਚ ਨਾ ਹੋਣ ਕਰਕੇ ਆਪਣਾ ਵੱਖਰਾ ਖ਼ਾਲਸਾ ਰਾਜ ਲੈ ਹੀ ਨਹੀਂ ਸਨ ਸਕਦੇ ।
* ਕਮਿਊਨਲ ਅਵਾਰਡ ਕਾਰਨ ਸਿੱਖਾਂ ਨੂੰ ਕੁਝ ਮਿਲ ਹੀ ਨਹੀਂ ਸੀ ਸਕਦਾ ।

ਪਰ ਕਮਿਊਨਲ ਅਵਾਰਡ ਨੂੰ ਰੱਦ ਕਰਾਉਣ ਲਈ ਫੋਕੇ ਦਮਗਜੇ੧ ਮਾਰਨ ਤੋਂ ਬਿਨਾਂ ਇਹਨਾਂ ਸਿੱਖ ਆਗੂਆਂ ਨੇ ਕੁਝ ਵੀ ਨਾ ਕੀਤਾ । ਜਦ ਕਿ ਅੰਗਰੇਜ਼ ਹਕੂਮਤ ਨੇ ੧੯੩੬ ਵਿੱਚ ਇਹ ਫ਼ੈਸਲਾ ਕਰ ਲਿਆ ਸੀ ਕਿ ਜੇਕਰ ਸਿੱਖ ਕਮਿਊਨਲ ਅਵਾਰਡ ਪ੍ਰਤੀ ਰੋਸ ਵਜੋਂ ਮਰਨ ਮਾਰਨ 'ਤੇ ਆ ਜਾਣ ਅਤੇ ਮੌਤਾਂ ਦੀ ਗਿਣਤੀ ੨੦ ਤੋਂ ਟੱਪ ਜਾਵੇ ਤਾਂ ਉਸੇ ਵੇਲੇ ਹੀ ਪੰਜਾਬ ਨੂੰ ਕਮਿਊਨਲ ਅਵਾਰਡ ਦੇ ਘੇਰੇ 'ਚੋਂ ਕੱਢ ਦੇਣ ਦਾ ਐਲਾਨ੨ ਕਰ ਦਿੱਤਾ ਜਾਵੇਗਾ ।

ਹਿੰਦੁਸਤਾਨ ਵਿੱਚ ਸ਼ਾਮਲ ਹੋਣ ਦਾ ਸਿੱਖ ਆਗੂਆਂ ਦਾ ੧੯੪੭ ਵਿੱਚ ਲਿਆ ਗਿਆ ਇਹ ਫ਼ੈਸਲਾ ਕਦੇ ਨਾ ਮਾਫ਼ ਕੀਤੀ ਜਾਣ ਵਾਲੀ ਬੱਜਰ ਗਲਤੀ, ਘੋਰ ਅਪਰਾਧ ਅਤੇ ਮੂਰਖਾਨਾ ਫ਼ੈਸਲਾ ਸੀ । ਆਜ਼ਾਦ ਹਿੰਦੁਸਤਾਨ ਦੇ ਹਾਕਮਾਂ ਨੇ ਸਿੱਖ ਆਗੂਆਂ ਦੇ ਇਸ ਮੂਰਖਾਨਾ ਫ਼ੈਸਲੇ ਦਾ ਤੁਰੰਤ ਫਾਇਦਾ ਉਠਾਇਆ ਅਤੇ ਖ਼ਾਲਸਾ ਪੰਥ ਦੀ ਵੱਖਰੀ, ਨਿਆਰੀ ਅਤੇ ਵਿਲੱਖਣ ਹੋਂਦ ਹਸਤੀ ਨੂੰ ੨੬ ਫਰਵਰੀ ੧੯੫੦ ਵਿੱਚ ਲਾਗੂ ਹੋਏ ਸੰਵਿਧਾਨ ਦੀ ਧਾਰਾ ੨੫ ਰਾਹੀਂ ਹਿੰਦੂਆਂ ਦਾ ਅੰਗ ਬਣਾ ਲਿਆ । ਸਰਬੱਤ ਦਾ ਭਲਾ ਮੰਗਣ ਵਾਲਾ ਤੇ ਮਜ਼ਲੂਮ ਦੀ ਰੱਖਿਆ ਕਰਨ ਵਾਲਾ ਖ਼ਾਲਸਾ ਹਿੰਦੁਸਤਾਨ ਵਿੱਚ ਜ਼ਰਾਇਮ ਪੇਸ਼ਾ੩ ਕਰਾਰ ਦੇ ਦਿੱਤਾ ਗਿਆ ।

੧੯੪੭ ਤੋਂ ਪਹਿਲਾਂ ਹਿੰਦੂਆਂ ਵੱਲੋਂ ਅਪਣਾਈ ਗਈ ਗ਼ੈਰ ਹਿੰਦੂ ਕੌਮਾਂ ਵਿਰੁੱਧ ਸਪਸ਼ਟ ਨੀਤੀ ਨੂੰ ਵੀ ਸਿੱਖਾਂ ਲਈ ਮਾਰੂ ਸਮਝਣ ਵਿੱਚ ਇਹ ਅਯੋਗ ਸਿੱਖ ਆਗੂ ਅਸਫ਼ਲ ਰਹੇ । ਮਹਾਤਮਾ ਗਾਂਧੀ ਨੇ ਤਾਂ ਦੂਜੀ ਰਾਊਂਡ ਟੇਬਲ ਕਾਂਨਫਰੰਸ ਦੇ ਖੁਲ੍ਹੇ ਸਮਾਗਮ ਵਿੱਚ ਹੀ ਆਪਣੀ ਹਿੰਦੂਤਵੀ ਸੋਚ ਦਾ ਐਲਾਨੀਆ ਤੌਰ ਤੇ ਪ੍ਰਗਟਾਵਾ ਕਰਦਿਆਂ ਸਪਸ਼ਟ ਕਰ ਦਿੱਤਾ ਸੀ :

* ਇੰਡੀਅਨ ਨੈਸ਼ਨਲ ਕਾਂਗਰਸ ਹੀ ਹਿੰਦੁਸਤਾਨ ਦੀ ਇੱਕੋ-ਇੱਕ ਰਾਜਸੀ ਪ੍ਰਤੀਨਿਧ ਪਾਰਟੀ ਹੈ ।
* ਅਛੂਤ ਜਾਤੀਆਂ ਹਿੰਦੂਆਂ ਦਾ ਅਨਿਖੜਵਾਂ ਅੰਗ ਹਨ ਅਤੇ ਵੱਖਰੀ ਨੁਮਾਂਇੰਦਗੀ ਨਹੀਂ ਮੰਗ ਸਕਦੀਆਂ ।
* ਅਖੰਡ ਹਿੰਦੁਸਤਾਨ ਵਿੱਚ ਹਿੰਦੂਆਂ, ਮੁਸਲਮਾਨਾਂ ਆਦਿ ਨੂੰ ਫ਼ਿਰਕੇਦਰਾਨਾਂ ਨੁਮਾਂਇੰਦਗੀ ਤੋਂ ਬਿਨਾਂ ਸਾਂਝੀ ਚੋਣ ਰਾਹੀਂ ਸਾਂਝਾ ਰਾਜ ਕਰਨਾ ਬਣਦਾ ਹੈ ।

ਪੰਡਿਤ ਮਦਨ ਮੋਹਨ ਮਾਲਵੀਆ ਨੇ ਲਖਨਊ ਕਾਨਫਰੰਸ ਵਿੱਚ ਕਿਹਾ ਸੀ :

ਅੰਗਰੇਜ਼ਾਂ ਨੂੰ ਚਲੇ ਜਾਣ ਦਿਉ, ਅਸੀਂ ਵਿਦਿਆ ਪ੍ਰਣਾਲੀ ਵਿੱਚ ਸੋਧ ਕਰਕੇ ਹੀ ਮੁਸਲਮਾਨਾਂ ਦੀ ਮੁਸਲਮਾਨੀ ਕੱਢ ਦਿਆਂਗੇ ।

ਮਹਾਤਮਾ ਗਾਂਧੀ ਨੇ ਕਿਹਾ ਸੀ :
ਗੱਲ ਉਹ ਕਰੀਏ ਜਿਸ ਦੇ ਕਈ ਪਹਿਲੂ ਹੋਣ, ਕੋਈ ਪਹਿਲੂ ਤਾਂ ਰਹੇ ਗੱਲ ਬਦਲਣ ਵਾਸਤੇ ।

ਮੁਸਲਮਾਨ ਤਾਂ ਕਾਂਗਰਸੀ ਆਗੂਆਂ ਦੀ ਇਸ ਹਿੰਦੂਤਵੀ ਸੋਚ ਨੂੰ ਸਮਝ ਗਏ ਸਨ ਅਤੇ ਆਪਣੇ ਵੱਖਰੇ 'ਪੂਰਨ ਪ੍ਰਭੂਸਤਾ ਸਪੰਨ ਇਸਲਾਮੀ ਰਾਜ ਪਾਕਿਸਤਾਨ' ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ, ਪਰ ਸਿੱਖ ਆਗੂ ਕਾਂਗਰਸੀ ਆਗੂਆਂ ਦੀ ਇਸ ਸੋਚ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਮਾਰ ਖਾ ਗਏ ਅਤੇ ਗਾਂਧੀ ਤੇ ਨਹਿਰੂ ਦੇ ਪਿੱਛਲਗ ਬਣ ਕੇ ਸਿੱਖ ਪੰਥ ਦੀ ਕਿਸਮਤ ਨੂੰ ਹਿੰਦੁਸਤਾਨੀ ਫ਼ਿਰਕੂ ਸੋਚ ਦੇ ਖਾਰੇ ਸਮੁੰਦਰ ਵਿੱਚ ਰੋੜ੍ਹ ਦਿੱਤਾ ਤੇ ਨਾਲ ਹੀ ੦੬ ਕਰੋੜ ਅਛੂਤਾਂ ਦੇ ਸਿੰਘ ਸੱਜਣ ਦੀ ਡਾ. ਅੰਬੇਦਕਰ ਦੀ ਖਾਹਿਸ਼ 'ਤੇ ਵੀ ਬੜੀ ਬੇ-ਕਿਰਕੀ ਅਤੇ ਦੁਰਭਾਵਨਾ ਨਾਲ ਪਾਣੀ ਫੇਰ ਦਿੱਤਾ । ਇਸ ਤਰ੍ਹਾਂ ਅਛੂਤਾਂ ਦੇ ਇਸ ਦੂਰ-ਅੰਦੇਸ਼ ਆਗੂ ਦੀ ਹਿੰਦੂਆਂ ਵੱਲੋਂ ਸਦੀਆ ਤੋਂ ਦੱਬੇ-ਕੁਚਲੇ ਤੇ ਦਰਕਾਰੇ ਹੋਏ ਇਹਨਾਂ ਕਰੋੜਾਂ ਲੋਕਾਂ ਨੂੰ ਹਿੰਦੂਤਵੀ ਸੋਚ ਵਿੱਚੋਂ ਕੱਢਣ ਦੀ ਸਿਆਣਪ ਭਰੀ ਨੀਤੀ ਨੂੰ ਅਸਫ਼ਲ ਕਰਨ ਲਈ ਗਾਂਧੀ ਨੂੰ ਢੁਕਵਾਂ ਮੌਕਾ ਦਿੱਤਾ । ਸਿੱਖ ਆਗੂਆਂ ਦੀ ਦਲਤਾਂ ਪ੍ਰਤੀ ਇਸ ਪਹੁੰਚ ਨੇ ਅਤੇ ਹਿੰਦੂਤਵੀ ਸੋਚ ਦੀਆਂ ਸ਼ਾਤਰ ਚਾਲਾਂ ਨੇ ਅੱਜ ਦਲਤ ਅਤੇ ਸਿੱਖ ਵਿੱਚ ਵੱਡਾ ਪਾੜਾ ਪਾ ਦਿੱਤਾ ਹੈ । ਦਲਤ ਭਾਈਚਾਰਾ ਵੀ ਇਸ ਬਿਪਰੀ ਸੋਚ ਨੂੰ ਸਮਝਣ ਦੇ ਅਸਮਰਥ ਹੋਣ ਕਾਰਨ ਇਸ ਦਾ ਸ਼ਿਕਾਰ ਹੋ ਕੇ ਮੁੜ ਉਸੇ ਰਾਹ ਦੀ ਤਿਲਕਣ ਵਿੱਚ ਤਿਲਕ ਚੁੱਕਾ ਹੈ, ਜਿਸ ਤੋਂ ਗੁਰੂ ਸਾਹਿਬਾਨ ਨੇ ਭਗਤ ਬਾਣੀ ਨੂੰ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਕੇ ਬਚਾਇਆ ਸੀ । ਸਿੱਖ ਆਗੂਆਂ ਵਿੱਚ ਪਨਪੀ ਉਚੇ ਨੀਵੇਂ ਦੀ ਅਸਿੱਖ ਪ੍ਰਵਿਰਤੀ ਨੇ ਸਿੱਖ ਪੰਥ ਨੂੰ ਵੱਡੀ ਢਾਹ ਲਾਈ ਹੈ ਅਤੇ ਇਸੇ ਸੋਚ ਨਾਲ ਹੀ ਅਯੋਗ ਸਿੱਖ ਆਗੂਆਂ ਨੇ ਬੰਗਾਲ ਦੇ ਰਾਜੇ ਸਮੇਤ ਕੁਝ ਪ੍ਰਮੁੱਖ ਬੰਗਾਲੀਆਂ ਵੱਲੋਂ ਅੰਮ੍ਰਿਤਸਰ ਆ ਕੇ ਬੰਗਾਲ ਵਿੱਚ ੩੦-੩੫ ਲੱਖ ਬੰਗਾਲੀਆਂ ਨੂੰ ਸਿੰਘ ਸਜਾਉਣ ਲਈ ਬੰਗਾਲ ਵਿੱਚ ਪ੍ਰਚਾਰ ਮੁਹਿੰਮ ਚਲਾਉਣ ਦੀ ਕੀਤੀ ਗਈ ਬੇਨਤੀ ਵੀ ਇਹਨਾਂ ਠੁਕਰਾਅ ਦਿੱਤੀ ਸੀ । ਇਸ ਤਰ੍ਹਾਂ ਹਿੰਦੁਸਤਾਨ ਵਿੱਚ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੀ ਗਿਣਤੀ ਵਿੱਚ ਹੋਣ ਵਾਲਾ ਬੇਮਿਸਾਲ ਵਾਧਾ, ਇਹਨਾਂ ਸਿੱਖ ਆਗੂਆਂ ਦੀ ਸੌੜੀ ਸੋਚ ਨੇ ਮਿੱਟੀ ਵਿੱਚ ਮਿਲਾ ਦਿੱਤਾ । ਇਹ ਨਾ ਤਾਂ ਖ਼ਾਲਸਾ ਪੰਥ ਲਈ ਆਪ ਹੀ ਕੁਝ ਕਰ ਸਕੇ ਅਤੇ ਨਾ ਹੀ ਡਾ. ਅੰਬੇਦਕਰ ਜਿਹੇ ਸੂਝਵਾਨ ਰਾਜਨੀਤਕ ਆਗੂ ਨੂੰ ਹੀ ਕੁਝ ਕਰਨ ਦਿੱਤਾ, ਸਗੋਂ ਇਹਨਾਂ ਨੇ ਉਸ ਨੂੰ ਨਿਰਾਸ਼ ਕਰ ਕੇ ਬੁੱਧ ਮੱਤ ਗ੍ਰਹਿਣ ਕਰਨ ਲਈ ਮਜ਼ਬੂਰ ਕਰ ਦਿੱਤਾ ।

ਇਹਨਾਂ ਸਿੱਖ ਆਗੂਆਂ ਦੀ ਦੂਰ ਅੰਦੇਸ਼ੀ ਸੋਚ ਦੀ ਘਾਟ ਅਤੇ ਰਾਜਨੀਤੀ ਤੋਂ ਅਣਜਾਨ ਹੋਣ ਕਾਰਨ ਪੰਜਾਬ ਵੰਡਿਆ ਗਿਆ, ਗੁਰ ਅਸਥਾਨ ਖੁਸ ਗਏ, ਉਪਜਾਊ ਇਲਾਕੇ ਹੱਥੋਂ ਨਿਕਲ ਗਏ, ਜਾਇਦਾਦਾਂ ਤਬਾਹ ਹੋ ਗਈਆਂ, ਲੱਖਾਂ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਮਸੂਮ ਜ਼ਿੰਦਗੀਆਂ ਖ਼ੂਨੀ ਹੋਲੀ ਦੀ ਭੇਟ ਚੜ੍ਹ ਗਈਆਂ । ਅਬਲਾਵਾਂ ਦੀ ਇੱਜ਼ਤ ਰੁਲ ਗਈ, ਜਬਰੀ ਧਰਮ ਤਬਦੀਲ ਹੋ ਗਿਆ ਅਤੇ ਲੱਖਾਂ ਮਾਸੂਮ ਇਨਸਾਨਾਂ ਦੇ ਡੁੱਲ੍ਹੇ ਲਹੂ ਦਾ ਦਾਗ਼ ਮਜ਼ਲੂਮਾਂ ਦੇ ਰਖਵਾਲੇ ਖ਼ਾਲਸੇ ਦੇ ਮੱਥੇ 'ਤੇ ਵੀ ਲੱਗ ਗਿਆ । ਸਿੱਖਾਂ ਨੇ ਬਦਲੇ ਦੀ ਭਾਵਨਾ ਅਤੇ ਉਕਸਾਹਟ ਵਿੱਚ ਆ ਕੇ ਨਿਹੱਥੇ ਅਤੇ ਮਸੂਮ ਮੁਸਲਮਾਨਾਂ ਦਾ ਮਹਿਜ ਸਿੱਖਾਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਰੱਜ ਕੇ ਕਤਲੇਆਮ ਕੀਤਾ ।

੧੯੪੭ ਵਿੱਚ ਜਦ ਕੁਝ ਮਿਲਦਾ ਸੀ ਤਾਂ ਲਿਆ ਨਾ ਅਤੇ ਹੁਣ ਮੰਗਦੇ ਹਾਂ ਤੇ ਮਿਲਦਾ ਨਹੀਂ । ਪੰਜਾਬੀ ਸੂਬਾ ਮੰਗਿਆ ਤਾਂ ਹਿੰਦੂਤਵੀ ਸੋਚ ਨੇ ਪੰਜਾਬੀ ਬੋਲਦੇ ਇਲਾਕੇ ਤੇ ਰਾਜਧਾਨੀ ਚੰਡੀਗੜ੍ਹ ਵੀ ਖੋਹ ਲਏ । ਰਾਜ ਪ੍ਰਬੰਧ, ਨਿਆਂਇਕ ਪ੍ਰਣਾਲੀ ਅਤੇ ਉੱਚ ਵਿਦਿਆ ਦੇ ਖੇਤਰ ਵਿੱਚ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੋਣ 'ਤੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ । ਦਰਿਆਈ ਪਾਣੀਆਂ ਅਤੇ ਹੈੱਡ ਵਰਕਸਾਂ 'ਤੇ ਵੀ ਕੇਂਦਰ ਸਰਕਾਰ ਦਾ ਡਾਕਾ ਵੱਜ ਗਿਆ । ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਵੱਧ ਅਧਿਕਾਰਾਂ ਦੀ ਮੰਗ ਕੀਤੀ ਗਈ ਤਾਂ ਟੈਂਕਾਂ ਤੇ ਤੋਪਾਂ ਦੇ ਗੋਲੇ ਖਾਣੇ ਪਏ । ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਗਿਆ, ਤੋਸ਼ਾਖਾਨਾ ਲੁੱਟਿਆ ਗਿਆ, ਸਿੱਖ ਸਾਹਿੱਤ ਞ'ਤੇ ਡਾਕਾ ਪੈ ਗਿਆ, ਪਵਿੱਤਰ ਪਰਿਕਰਮਾ ਤੇ ਸਰੋਵਰ ਲਹੂ-ਲੁਹਾਨ ਹੋ ਗਏ, ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਸੀਨਾ ਵਿੰਨ੍ਹਿਆ ਗਿਆ, ਕੌਮ ਦੀ ਜੁਆਨੀ ਦਾਣਿਆਂ ਵਾਂਗ ਭੁੱਜ ਗਈ, ਬਜ਼ੁਰਗਾਂ ਦੀ ਪੱਤ ਰੁਲ ਗਈ ਅਤੇ ਬੀਬੀਆਂ ਦੀ ਅਸਮਤ ਵਲੂੰਧਰੀ ਗਈ । ਸਿਵਿਆਂ ਵਿੱਚ ਬਲੀਆਂ ਅਤੇ ਦਰਿਆਵਾਂ ਵਿੱਚ ਰੁੜੀਆਂ ਕੌਮ ਦੀ ਜੁਆਨੀ ਦੀਆਂ ਲਾਵਾਰਸ ਲਾਸ਼ਾਂ ਦੀ ਸ਼ਨਾਖਤ ਸਿਰ ਤੋੜ ਯਤਨਾਂ ਦੇ ਬਾਵਜੂਦ ਵੀ ਅਧੂਰੀ ਹੀ ਹੈ । ਲਾਵਾਰਸ ਲਾਸ਼ਾਂ ਦੀ ਭਾਲ ਵਿੱਚ ਨਿਕਲੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਸ. ਜਸਵੰਤ ਸਿੰਘ ਖਾਲੜਾ ਖ਼ੁਦ ਵੀ ਲਾਵਾਰਸ ਲਾਸ਼ ਬਣ ਚੁਕੇ ਹਨ ।

ਜੇਕਰ ੧੯੪੭ ਤੋਂ ਪਹਿਲਾਂ ਸਿੱਖ ਆਗੂ ਪੰਥ ਦੀ ਆਜ਼ਾਦ ਹੋਂਦ ਨੂੰ ਕਾਇਮ ਰੱਖਣ ਲਈ ਆਪਣੇ ਵੱਖਰੇ 'ਪੂਰਨ ਪ੍ਰਭੂਸਤਾ ਸਪੰਨ ਖ਼ਾਲਸਾ ਰਾਜ' ਦਾ ਨਿਸ਼ਾਨਾ ਮਿਥ ਕੇ ਦ੍ਰਿੜ੍ਹਤਾ ਅਤੇ ਜਿੱਤ ਦੇ ਨਿਸਚੇ ਨਾਲ ਸਿਆਸੀ ਪਿੜ੍ਹ ਵਿੱਚ ਨਿਤਰਦੇ ਤਾਂ ਖ਼ਾਲਸਾ ਗੁਰੂ ਆਸ਼ੇ ਵਾਲੇ ਹਲੀਮੀ ਰਾਜ ਨੂੰ ਸਾਕਾਰ ਕਰ ਕੇ ਪੂਰੀ ਦੁਨੀਆ ਨੂੰ ਸਤਿਗੁਰਾਂ ਦੇ ਧਰਮ ਅਤੇ ਰਾਜਨੀਤੀ ਦੀ ਸੁਮੇਲਤਾ ਵਾਲੇ ਰਾਜ ਦੇ ਸਿਧਾਂਤ ਦੀ ਸਿਖਿਆ ਦਿੰਦਾ ਅਤੇ ਸੁਚੱਜੀ ਮਨੁੱਖਤਾ ਦੀ ਕਾਇਆਂ ਕਲਪ ਕਰਨ ਦਾ ਮਾਣ ਪ੍ਰਾਪਤ ਕਰਦਾ, ਪਰ ਅਜਿਹਾ ਕਰਨ ਤੋਂ ਪਾਸਾ ਮੋੜ ਕੇ ਅਤੇ ਹਿੰਦੁਸਤਾਨ ਦੀ ਕਪਟੀ ਤੇ ਬਿਪਰਵਾਦੀ ਰਾਜਨੀਤੀ ਵਿੱਚ ਫਸ ਕੇ ਰਵਾਇਤੀ ਸਿੱਖ ਆਗੂ ਵੀ ਪੂਰੀ ਤਰ੍ਹਾਂ ਕਪਟੀ ਬਣ ਚੁੱਕੇ ਹਨ । ਮਹਿਜ ਸਤਾ ਦੀ ਲਾਲਸਾ ਦੀ ਪੂਰਤੀ ਲਈ ਅਤੇ ਆਪਣੀ ਸਿਆਸੀ ਹੋਂਦ ਲਈ ਸਮੁੱਚੀ ਸਿੱਖ ਕੌਮ ਦੀ ਹੋਂਦ ਨੂੰ ਹੀ ਖਤਰੇ ਵਿੱਚ ਪਾ ਦਿੱਤਾ ਗਿਆ ਹੈ । ਕਦੇ ਗੰਗੂ ਨੇ ਤਾਂ ਦੋ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਹੀ ਜ਼ਾਲਮਾਂ ਦੇ ਹਵਾਲੇ ਕੀਤਾ ਸੀ, ਪਰ ਅੱਜ ਦੇ ਰਵਾਇਤੀ ਸਿਆਸਤਦਾਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਹੀ ਜ਼ਾਲਮਾਂ ਦੀ ਭੱਠੀ ਵਿੱਚ ਝੋਕ ਦਿੱਤਾ ਹੈ ।

ਅਯੋਗ ਆਗੂਆਂ ਕਾਰਨ ੧੯੪੭ ਵਿੱਚ ਖ਼ਾਲਸਾ ਪੰਥ ਹਿੰਦੂਤਵੀ ਕਪਟ ਸੋਚ ਦੇ ਲਾਰਿਆਂ, ਵਾਅਦਿਆਂ ਅਤੇ ਧੋਖੇਬਾਜ਼ੀ ਦਾ ਸ਼ਿਕਾਰ ਹੋ ਕੇ ਅੱਜ ਲੁਟਿਆ, ਕੁਟਿਆ ਅਤੇ ਲਹੂ-ਲੁਹਾਨ ਹੋਇਆ ਪਿਆ ਹੈ । ਅਯੋਗ ਸਿਆਸੀ ਆਗੂਆਂ, ਵਿਦਵਤਾ ਤੋਂ ਸੱਖਣੇ ਸਾਧਾਂ-ਸੰਤਾਂ ਅਤੇ ਨਾਮ ਬਾਣੀ ਤੋਂ ਕੋਰੇ ਨੀਰਸ ਵਿਦਵਾਨਾਂ ਨੇ ਸਿੱਖ ਕੌਮ ਨੂੰ ਉਸ ਚੁਰਾਹੇ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਪੰਥ ਦੁਸ਼ਮਣ ਤਾਕਤਾਂ ਇਸ ਨੂੰ ਸਹਿਜੇ ਹੀ ਫੁੰਡੀ ਜਾ ਰਹੀਆਂ ਹਨ । ਰਾਜਨੀਤਕ ਖੇਤਰ ਦਾ ਕੁਟਲੀਕਰਨ, ਧਾਰਮਿਕ ਖੇਤਰ ਦਾ ਸਿਆਸੀਕਰਨ, ਸਮਾਜਿਕ ਖੇਤਰ ਦਾ ਬਿਪਰੀ ਅਤੇ ਪੱਛਮੀ ਕਰਨ ਅਤੇ ਆਰਥਿਕ ਖੇਤਰ ਦਾ ਦਿਵਾਲੀਆਪਨ ਹੋ ਚੁੱਕਾ ਹੈ । ਮੀਰੀ-ਪੀਰੀ ਦੀ ਸੁਮੇਲਤਾ, ਸਾਂਝੀਵਾਲਤਾ, ਨਿਆਰੇਪਣ, ਵਿਲੱਖਣ ਹੋਂਦ ਹਸਤੀ ਅਤੇ ਦਸਾਂ ਨਹੁੰਆਂ ਦੀ ਨੇਕ ਕਿਰਤ ਕਮਾਈ ਦੇ ਮਹਾਨ ਖ਼ਾਲਸਾਈ ਸਿਧਾਂਤ, ਅਧਰਮੀ, ਕੁਕਰਮੀ, ਲੋਟੂ ਤੇ ਲਾਲਚੀ ਸਿਆਸਤਦਾਨਾਂ ਦੀ ਭੇਟ ਚੜ੍ਹਦੇ ਜਾ ਰਹੇ ਹਨ । ਦੇਹਧਾਰੀ ਦੰਭ, ਨਾਸਤਕਵਾਦ, ਪਤਿਤਪੁਣਾ ਅਤੇ ਨਸ਼ੇ ਖ਼ਾਲਸਾ ਪੰਥ ਦੀ ਵਿੱਲਖਣ ਹੋਂਦ ਹਸਤੀ ਲਈ ਵੱਡਾ ਖਤਰਾ ਬਣ ਚੁੱਕੇ ਹਨ । ਸ਼ਬਦ ਗੁਰੂ ਦੇ ਸਿਧਾਂਤ ਦੀ ਥਾਂ ਵਿਅਕਤੀ ਵਿਸ਼ੇਸ਼ ਦੀ ਪੂਜਾ ਸਿੱਖਾਂ ਅੰਦਰ ਬੁਰਾਈ ਬਣ ਕੇ ਵਧਦੀ ਜਾ ਰਹੀ ਹੈ । ਅਖੌਤੀ ਸਾਧ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਦਾ ਛਲਾਵਾ ਦੇ ਕੇ ਆਪਣੀ ਪੂਜਾ ਕਰਵਾ ਰਹੇ ਹਨ ਤੇ ਮਾਇਆ ਧਾਰੀ ਬਣੇ ਹੋਏ ਹਨ ।

ਅਕਾਲੀ ਰਾਜ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਅਤੇ ਸਿੱਖ ਹੱਕਾਂ ਦੀ ਪ੍ਰਾਪਤੀ ਲਈ ਕੁਝ ਕਰਨ ਦੀ ਥਾਂ ਬੁਰੀ ਤਰ੍ਹਾਂ ਫ਼ੇਲ੍ਹ ਹੀ ਨਹੀਂ ਹੋਇਆ, ਸਗੋਂ ਇਸ ਨੇ ਸਿੱਖਾਂ ਨੂੰ ਕੱਟੜ ਹਿੰਦੂਤਵੀ ਸੋਚ ਆਰ. ਐਸ. ਐਸ. ਅਤੇ ਭਾਜਪਾ ਦਾ ਗ਼ੁਲਾਮ ਬਣਾ ਕੇ ਰੱਖ ਦਿੱਤਾ ਹੈ । ਖ਼ਾਲਸਾਈ ਵਿਧੀ ਵਿਧਾਨ ਅਨੁਸਾਰ ਯੋਗ ਤੇ ਪ੍ਰਵਾਨਤ ਰਾਜਨੀਤਕ ਨੁਮਾਂਇੰਦੇ ਢੂੰਢਣ ਦੀ ਥਾਂ ਸਿੱਖਾਂ 'ਤੇ ਬੇਈਮਾਨ ਅਤੇ ਲੁਟੇਰੇ ਠੋਸ ਦਿੱਤੇ ਗਏ ਹਨ । ਜੋ ਲੋਕਾਂ ਦੀਆਂ ਕਮਜ਼ੋਰੀਆਂ ਅਤੇ ਅਨਪੜ੍ਹਤਾ ਦਾ ਲਾਭ ਉਠਾ ਕੇ ਝੂਠੇ ਲਾਰਿਆਂ, ਫੋਕੇ ਵਾਅਦਿਆਂ ਅਤੇ ਕੂੜੇ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਹਤਿਆਉਂਦੇ ਅਤੇ ਅਬਦਾਲੀ ਬਣ ਕੇ ਲੁੱਟਦੇ-ਕੁੱਟਦੇ ਤੇ ਐਸ਼ ਕਰਦੇ ਹਨ । ਇਹਨਾਂ ਪਾਸ ਸਿੱਖ ਕੌਮ ਦੀ ਤਕਦੀਰ ਘੜ੍ਹਨ ਅਤੇ ਮਨੁੱਖਤਾ ਦੀ ਉੱਨਤੀ, ਭਲਾਈ ਅਤੇ ਵਿਅਕਤਿਤਵ ਦਾ ਵਿਕਾਸ ਕਰਨ ਦੀ ਕੋਈ ਨੀਤੀ ਹੈ ਹੀ ਨਹੀਂ । ਪੰਜਾਬ ਦਾ ਪਾਣੀ ਲੁਟਣ ਅਤੇ ਪੰਜਾਬ ਦੀ ਹਿੱਕ 'ਤੇ ਸਤਲੁਜ ਜਮੁਨਾ ਲਿੰਕ ਨਹਿਰ ਉਸਾਰਨ ਵਾਲੀ ਇਕੱਲੀ ਦਿੱਲੀ ਸਰਕਾਰ ਹੀ ਨਹੀਂ, ਇਹ ਅਕਾਲੀ ਵੀ ਇਸ ਵਿੱਚ ਪੂਰੀ ਤਰ੍ਹਾਂ ਭਾਈਵਾਲ ਹਨ ।
ਸਿੱਖ ਕੌਮ ਨੇ ਤਾਂ ਦੋ ਵਾਰੀ ਰਵਾਇਤੀ ਅਤੇ ਪੰਥ ਦੁਸ਼ਮਣ ਸਿਆਸਤਦਾਨਾਂ ਨੂੰ ਰੱਦ ਕਰ ਕੇ ਨਵੇਂ ਸਿੱਖ ਆਗੂਆਂ ਨੂੰ ਖ਼ਾਲਸਾਈ ਸਿਆਸਤ ਉਸਾਰਨ ਦੇ ਦੋ ਵਧੀਆ ਮੌਕੇ ਦਿੱਤੇ ਸਨ । ਜਿਹਨਾਂ ਵਿੱਚੋਂ ਇੱਕ ੧੯੮੯ ਦੀਆਂ ਲੋਕ ਸਭਾ ਚੋਣਾਂ ਸਮੇ ਹੂੰਝਾ ਫੇਰ ਜਿੱਤ ਦਿਵਾ ਕੇ ਅਤੇ ਦੂਜਾ ਫਰਵਰੀ ੧੯੯੨ ਦੀਆਂ ਚੋਣਾਂ ਦਾ ਸਫਲ ਬਾਈਕਾਟ ਕਰ ਕੇ, ਪਰ ਦੋਹਾਂ ਮੌਕਿਆਂ ਦਾ ਫਾਇਦਾ ਉਠਾਉਣ ਅਤੇ ਕੌਮ ਨੂੰ ਯੋਗ ਅਗਵਾਈ ਦੇਣ ਵਿੱਚ ਇਹ ਆਗੂ ਵੀ ਬੁਰੀ ਤਰ੍ਹਾਂ ਫ਼ੇਲ੍ਹ ਰਹੇ । ਜਦ ਕੌਮ ਨੇ ਇਹਨਾਂ ਨੂੰ ਸਤਾ ਸੌਂਪੀ ਸੀ ਤਾਂ ਇਹ ਉਸ ਦੀਆਂ ਭਾਵਨਾਵਾਂ ਪੂਰੀਆਂ ਨਹੀਂ ਕਰ ਸਕੇ ਅਤੇ ਹੁਣ ਹਾੜ੍ਹੇ ਕੱਢਦੇ ਹਨ ਤਾਂ ਕੌਮ ਪ੍ਰਵਾਨ ਨਹੀਂ ਕਰਦੀ । ਸ਼ਖ਼ਸੀਅਤ ਟਕਰਾਅ, ਹਉਮੈ ਅਤੇ ਹੰਕਾਰ ਵਿੱਚ ਕੌਮ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕੌਮ ਪ੍ਰਵਾਨ ਕਰੇ ਵੀ ਕਿਵੇਂ ਅਤੇ ਕਿਉਂ। ਰਵਾਇਤੀ ਸਿੱਖ ਸਿਆਸਤਦਾਨ ਤਾਂ ਕੌਮ ਦੀ ਦੁਸ਼ਮਣ ਤੇ ਕਾਤਲ ਧਿਰ ਨਾਲ ਭਿਆਲੀ ਪਾ ਚੁੱਕੇ ਹਨ, ਪਰ ਇਹਨਾਂ ਪਾਸ ਵੀ ਪੰਥ ਦੀ ਚੜ੍ਹਦੀਕਲਾ ਲਈ ਕੋਈ ਨੀਤੀ ਨਹੀਂ ਅਤੇ ਇਹ ਵੀ ਕੌਮ ਦੀ ਕਸਵੱਟੀ 'ਤੇ ਪੂਰੇ ਨਹੀਂ ਉੱਤਰੇ ਤੇ ਇੰਝ ਖ਼ਾਲਸਾ ਪੰਥ ਦੇ ਵਿਸ਼ਾਲ ਰਾਜਨੀਤਕ ਧਰਾਤਲ 'ਤੇ ਰਾਜਨੀਤੀ ਦੀਆਂ ਨਾਪਾਕ ਪੈੜਾਂ ਨੇ ਹਨੇਰ ਗਰਦੀ ਦਾ ਗ਼ਦਰ ਮਚਾਇਆ ਹੋਇਆ ਹੈ । ਕੌਮ ਦਾ ਸਿਆਸੀ ਪਿੜ੍ਹ ਆਪਸੀ ਖਿੱਚੋਤਾਣ, ਵੈਰ-ਵਿਰੋਧ ਅਤੇ ਸ਼ਖ਼ਸੀਅਤ ਟਕਰਾਅ ਦੀ ਭੇਟ ਚੜ੍ਹ ਚੁੱਕਾ ਹੈ ।

ਗਾਂਧੀ ਨੇ ਤਾਂ ੧੯੩੧ ਵਿੱਚ ਗੁਰਦੁਆਰਾ ਸੀਸ ਗੰਜ ਦਿੱਲੀ ਵਿਖੇ ਬੋਲਦਿਆਂ ਕਿਹਾ ਸੀ :

ਜੇ ਕਾਂਗਰਸ ਸਿੱਖਾਂ ਨਾਲ ਧੋਖਾ ਕਰੇਗੀ ਤਾਂ ਉਹ ਤੇਗ ਫੜ੍ਹ ਕੇ ਸੰਘਰਸ਼ ਕਰਨ ਤਾਂ ਦੁਨੀਆਂ ਤੇ ਮਨੁੱਖੀ ਆਤਮਾ ਉਹਨਾਂ ਦਾ ਸਾਥ ਦੇਵੇਗੀ ।
ਪਰ ਅੱਜ ਦੇ ਸਿੱਖ ਆਗੂਆਂ ਨੇ ਆਪ ਤਾਂ ਤੇਗ ਦੀ ਮੁੱਠ 'ਤੇ ਤਾਂ ਹੱਥ ਧਰਨਾ ਹੀ ਕੀ, ਸਗੋਂ ਤੇਜ਼ ਦੀ ਧਾਰ ਞ'ਤੇ ਖੇਡਣ ਵਾਲੀ ਜੁਆਨੀ ਨੂੰ ਵੀ ਅੱਤਵਾਦੀ ਕਹਿੰਦੇ ਹਨ ਅਤੇ ਸ਼ਾਂਤੀ-ਸ਼ਾਂਤੀ ਦੀ ਰੱਟ ਲਗਾਈ ਰੱਖਦੇ ਹਨ । ਇਹ ਆਗੂ ਦਸਮੇਸ਼ ਪਿਤਾ ਵੱਲੋਂ ਜ਼ੁਲਮ ਦਾ ਨਾਸ ਕਰਨ ਲਈ ਬਖਸ਼ੀ ਤੇਗ਼ ਨੂੰ ਮਿਆਨ ਵਿੱਚ ਰੱਖ ਕੇ ਕੌਮ ਨੂੰ ਕੁਟਾਈ ਜਾ ਰਹੇ ਹਨ । ਜੇ ਸਿੱਖ ਜੁਆਨੀ ਸਿੱਖ ਕੌਮ 'ਤੇ ਹੋ ਰਹੇ ਜ਼ੁਲਮ ਨੂੰ ਠੱਲ੍ਹਣ ਲਈ ਤੇਗ਼ ਉਠਾ ਕੇ ਪਿੜ੍ਹ ਵਿੱਚ ਨਿਤਰੀ ਤਾਂ ਇਹਨਾਂ ਰਵਾਇਤੀ ਆਗੂਆਂ ਨੇ ਉਹਨਾਂ ਨਾਲ ਕੋਈ ਸੰਬੰਧ ਨਾ ਹੋਣ ਦਾ ਰੌਲਾ ਪਾ ਕੇ ਉਸ ਨੂੰ ਜ਼ਾਲਮਾਂ ਹੱਥੋਂ ਮਰਵਾ ਸੁਟਿਆ । ਕਦੇ ਸਿੱਧਾ ਵਿਰੋਧ ਕੀਤਾ ਅਤੇ ਕਦੇ ਖਮੋਸ਼ ਰਹਿ ਕੇ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਣ ਵਾਲੀ ਸਰਕਾਰ ਨੂੰ ਸਿੱਖ ਕੌਮ ਦੀ ਜੁਆਨੀ ਨੂੰ ਮਾਰ ਮੁਕਾਉਣ ਦਾ ਇਸ਼ਾਰਾ ਕੀਤਾ । ਜਦ ਸਰਕਾਰ ਨੇ ਜੂਨ ੧੯੮੪ ਵਿੱਚ ਤੋਪਾਂ ਅਤੇ ਟੈਂਕਾਂ ਨਾਲ ਕੌਮ ਨੂੰ ਭੁੰਨ ਸੁਟਿਆ ਤਾਂ ਇਹ ਲੀਡਰਸ਼ਿਪ ਫਿਰ ਵੀ ਸ਼ਾਂਤੀ-ਸ਼ਾਂਤੀ ਹੀ ਕੂਕਦੀ ਰਹੀ । ਜਦ 'ਧਰਮ ਯੁਧ ਮੋਰਚੇ' ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਸਿੱਖ ਕੌਮ ਨਾਲ ਵਿਸਾਹ-ਘਾਤ ਕਰ ਕੇ ਰਾਜੀਵ-ਲੋਂਗੌਵਾਲ ਸਮਝੋਤਾ ਕਰ ਲਿਆ ਤਾਂ ਨਾਲ ਹੀ ਇਸ ਪੰਥ ਨਾਲ ਕੀਤੇ ਧ੍ਰੋਹ ਵਾਲੇ ਇਸ ਫ਼ੈਸਲੇ 'ਤੇ ਫ਼ਖ਼ਰ ਕਰਦਿਆਂ ਕਿਹਾ :
ਮੈਂ ਇਹ ਸਮਝੋਤਾ ਕਰ ਕੇ ਸਦੀਆਂ ਪੁਰਾਣੀ ਹਿੰਦੂ-ਸਿੱਖ ਏਕਤਾ ਨੂੰ ਟੁੱਟਣ ਤੋਂ ਬਚਾਅ ਲਿਆ ਹੈ ।

ਅਸਲ ਵਿਚ ਅਜਿਹੇ ਸਿੱਖ ਆਗੂ ਧਾਰਮਿਕ ਜਜ਼ਬੇ ਦੀ ਥਾਂ ਗੁਰਮਤਿ ਵਿਰੋਧੀ ਦੇਸ ਭਗਤੀ ਦੇ ਜਨੂਨ ਵਿੱਚ ਫਸ ਚੁੱਕੇ ਹਨ ਅਤੇ ਧਰਮ ਦੇ ਬੋਲ-ਬਾਲੇ, ਪੰਥ ਦੀ ਚੜ੍ਹਦੀਕਲਾ ਅਤੇ ਮਨੁੱਖਤਾ ਦੇ ਭਲੇ ਲਈ ਗੁਰੂ ਮਾਰਗ 'ਤੇ ਚੱਲਣ ਦੀ ਥਾਂ ਹਿੰਦੀ, ਹਿੰਦੂ ਅਤੇ ਹਿੰਦੁਸਤਾਨ ਦੀ ਫਾਹੀ ਵਿੱਚ ਫਸੇ ਹੋਏ ਹਨ । ਕੁਰਬਾਨੀਆਂ ਨਾਲ ਸਿਰਜੀ ਅਕਾਲੀ ਲਹਿਰ ਨੂੰ ਮਹਿਜ ਪੰਜਾਬੀ ਲਹਿਰ ਵਿੱਚ ਬਦਲ ਸੁਟਿਆ ਹੈ । ਇਹਨਾਂ ਨੇ ਨਾ ਸਿਰਫ਼ ਪੰਥਕ ਮੋਰਚਿਆਂ ਵਿੱਚ ਕੌਮ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਹੀ ਅਜਾਈਂ ਗਵਾ ਹੈ, ਸਗੋਂ ਉਹਨਾਂ ਮੋਰਚਿਆਂ ਸਮੇ ਮਿਥੇ ਗਏ ਪੰਥਕ ਨਿਸ਼ਾਨਿਆਂ ਨੂੰ ਵੀ ਪੂਰੀ ਤਰ੍ਹਾਂ ਛੱਡ ਦਿੱਤਾ ਹੈ ।

ਨਿਰੰਕਾਰੀਆਂ ਹੱਥੋਂ ਵਿਸਾਖੀ ੧੯੭੮ ਨੂੰ ਡੁੱਲ੍ਹੇ ੧੩ ਸਿੰਘਾਂ ਦੇ ਲਹੂ ਨਾਲ ਜਦ ਹਿੰਦੁਸਤਾਨ ਦੀ ਨਿਆਂ- ਪਾਲਕਾ ਨੇ ਕੋਈ ਇਨਸਾਫ਼ ਨਾ ਕੀਤਾ ਅਤੇ ਸਿੱਖਾਂ ਦੇ ਕਾਤਲ ਸਾਫ਼ ਬਰੀ ਹੋ ਗਏ ਤਾਂ ਸਿੱਖ ਕੌਮ ਦੀ ਜੁਆਨੀ ਦਸਮੇਸ਼ ਪਿਤਾ ਜੀ ਦੇ ਹੁਕਮ :

ਚੂੰਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥

ਅਨੁਸਾਰ ਹੱਕ, ਸੱਚ ਤੇ ਨਿਆਂ ਲਈ ਪਿੜ੍ਹ ਵਿੱਚ ਨਿੱਤਰ ਪਈ ਅਤੇ ਸਿੱਖ ਕੌਮ ਦੇ ਖ਼ੂਨ ਦੀ ਹੋਲੀ ਖੇਡਣ ਵਾਲਿਆਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ, ਪਰ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਹਿੰਦ ਸਰਕਾਰ ਨੇ ਮੁਗ਼ਲੀਆ ਸਲਤਨਤ ਅਤੇ ਅੰਗਰੇਜ਼ ਸਾਮਰਾਜ ਦੀ ਨੀਤੀ 'ਤੇ ਚੱਲਦਿਆਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖਣੇ ਅਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ । ਪੰਥ ਦੀ ਜੁਆਨੀ ਨੇ ਇਸ ਸਰਕਾਰੀ ਜ਼ੁਲਮ ਦਾ ਸੀਸ ਤਲੀ 'ਤੇ ਟਿਕਾ ਕੇ ਅਤੇ ਸਿਰ ਧੜ ਦੀਆਂ ਬਾਜੀਆਂ ਲਗਾ ਕੇ ਮੁਕਾਬਲਾ ਕੀਤਾ । ਸਰਕਾਰ ਵੱਲੋਂ ਜ਼ੁਲਮ ਦੀ ਇੰਤਹਾ ਕਰਨ 'ਤੇ ਵੀ ਸਿੱਖ ਕੌਮ ਨੇ ਹੌਸਲਾ ਨਾ ਹਾਰਿਆ ਅਤੇ ਜੂਨ ੧੯੮੪ ਦੇ ਘੋਰ ਭਿਆਨਕ ਘੱਲੂ ਘਾਰੇ ਨੂੰ ਪਿੰਡੇ 'ਤੇ ਹੰਢਾਉਣ ਤੋਂ ਤੁਰੰਤ ਬਾਅਦ 'ਪੂਰਨ ਪ੍ਰਭੂਸਤਾ ਸੰਪੰਨ ਖ਼ਾਲਸਾ ਰਾਜ' ਦੀ ਸਥਾਪਨਾ ਲਈ ਬਿਗਲ ਵਜਾ ਦਿੱਤਾ । ਜੁਝਾਰੂ ਸਿੰਘਾਂ ਨੇ ਕਰੀਬ ਇੱਕ ਦਹਾਕਾ ਏਸ਼ੀਆ ਦੀ ਮਹਾਂਸ਼ਕਤੀ ਹਿੰਦੁਸਤਾਨ ਨਾਲ ਲੋਹਾ ਲਿਆ ਅਤੇ ਪੰਥ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ, ਪਰ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਦਬਾਉਣ ਲਈ ਰਚੀਆਂ ਕੁਟਲ ਸਾਜ਼ਿਸ਼ਾਂ, ਰਵਾਇਤੀ ਸਿੱਖ ਸਿਆਸਤਦਾਨਾਂ ਦੀਆਂ ਗ਼ੱਦਾਰੀਆਂ ਅਤੇ ਕੈਟਾਂ ਤੇ ਲੁਟੇਰਿਆਂ ਦੀ ਭੂਮਿਕਾ ਨੇ ਸੰਘਰਸ਼ ਨੂੰ ਵੱਡੀ ਸੱਟ ਮਾਰੀ । ਪੰਜਾਬ ਪੁਲਿਸ, ਨੀਮ ਫ਼ੌਜੀ ਬਲਾਂ, ਖ਼ੁਫ਼ੀਆ ਏਜੰਸੀਆਂ ਅਤੇ ਹਿੰਦ ਫ਼ੌਜ ਨੇ ਖ਼ਾਲਸਾ ਪੰਥ ਦੀ ਆਜ਼ਾਦੀ ਦੇ ਇਸ ਸੰਘਰਸ਼ ਨੂੰ ਕੁਚਲਣ ਲਈ ਹਰ ਹਰਬਾ ਵਰਤਿਆ । ਜੁਝਾਰੂਆਂ ਵਿੱਚ ਆਪਣੇ ਏਜੰਟਾਂ ਦੀ ਘੁਸਪੈਠ ਕਰਵਾਈ ਅਤੇ ਜੁਝਾਰੂਆਂ ਨੂੰ ਬਦਨਾਮ ਕਰਨ ਅਤੇ ਲੋਕਾਂ ਨਾਲੋਂ ਤੋੜਨ ਲਈ ਇਹਨਾਂ ਘੁਸਪੈਠੀਆਂ ਤੋਂ ਕਾਲੀਆਂ ਕਰਤੂਤਾਂ ਕਰਵਾ ਕੇ ਜੁਝਾਰੂਆਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ । ਭਾਵੇਂ ਜੁਝਾਰੂ ਜਥੇਬੰਦੀਆਂ ਨੇ ਸਮੇ-ਸਮੇ ਸਰਕਾਰ ਦੀਆਂ ਇਹਨਾਂ ਕੁਟਲ ਚਾਲਾਂ ਤੋਂ ਪਰਦਾ ਉਤਾਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਸਰਕਾਰ ਪੱਖੀ ਤਾਕਤਵਰ ਪ੍ਰਚਾਰ ਮਾਧਿਅਮ ਨੇ ਜੁਝਾਰੂਆਂ ਪ੍ਰਤੀ ਭੁਲੇਖਾ ਪਾ ਕੇ ਸਰਕਾਰ ਦਾ ਹੱਥ ਵਟਾਇਆ ।

ਜੁਝਾਰੂ ਜਥੇਬੰਦੀਆਂ ਵਿੱਚ ਪੈਦਾ ਹੋਇਆ ਆਪਸੀ ਵਿਰੋਧ, ਸ਼ਖ਼ਸੀਅਤ ਟਕਰਾਅ ਅਤੇ ਈਰਖ਼ਾਬਾਜ਼ੀ ਨੇ ਵੀ ਇਸ ਸੰਘਰਸ਼ ਨੂੰ ਵੱਡੀ ਸੱਟ ਮਾਰੀ । ਜੁਝਾਰੂ ਜਥੇਬੰਦੀਆਂ ਵਿੱਚ ਆਪਸੀ ਏਕਤਾ ਦੀ ਘਾਟ ਨਾਲ ਵੀ ਇਸ ਸੰਘਰਸ਼ ਨੂੰ ਵੱਡਾ ਘਾਟਾ ਪਿਆ । ਅਕਾਲੀ ਸਿਆਸਤ ਦੇ ਬਦਲ ਲਈ ਸਿਆਸੀ ਮਹਾਜ ਨਾ ਉਸਾਰ ਸਕਣ ਕਾਰਨ ਜੁਝਾਰੂਆਂ ਦਾ ਇਹ ਸੰਘਰਸ਼ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤਕ ਮਾਨਤਾ ਪ੍ਰਾਪਤ ਨਾ ਕਰ ਸਕਿਆ । ਸਿਆਸੀ ਮਹਾਜ ਦੀ ਘਾਟ ਕਾਰਨ ਹੀ ਕਿਸੇ ਵਿਦੇਸੀ ਤਾਕਤ ਨੇ ਅੰਤਰਾਸ਼ਟਰੀ ਪੱਧਰ ਞ'ਤੇ ਇਸ ਸੰਘਰਸ਼ ਦੀ ਖੁੱਲ੍ਹ ਕੇ ਮਦਦ ਨਾ ਕੀਤੀ ।
ਕਿਸੇ ਸਮੇ ਸੰਘਰਸ਼ ਦੀਆਂ ਵੱਡੀਆਂ ਸਮਰਥਕ ਰਹੀਆਂ ਸਿੱਖ ਸੰਸਥਾਵਾਂ ਵਿੱਚ ਵੀ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਮਗਰੋਂ ਉਹਨਾਂ ਵਰਗੀ ਦ੍ਰਿੜ੍ਹ ਇਰਾਦੇ ਅਤੇ ਪੰਥ ਦਰਦੀ ਸ਼ਖ਼ਸੀਅਤ ਸਾਹਮਣੇ ਨਾ ਆ ਸਕੀ ਅਤੇ ਨਾ ਹੀ ਕਿਸੇ ਸੰਸਥਾ ਨੇ ਸੰਤ ਜਰਨੈਲ ਸਿੰਘ ਵੱਲੋਂ ਅਰੰਭੇ ਆਜ਼ਾਦੀ ਦੇ ਸੰਘਰਸ਼ ਨੂੰ ਅੱਗੋਂ ਜਾਰੀ ਰੱਖਣ ਦੀ ਪ੍ਰਤੀਬੱਧਤਾ ਹੀ ਦਿਖਾਈ ।

ਹਿੰਦ ਸਰਕਾਰ ਵੱਲੋਂ ਜੁਝਾਰੂਆਂ 'ਤੇ ਕੀਤੇ ਗਏ ਜ਼ਾਲਮਾਨਾ ਹਮਲੇ ਨੇ ਵੀ ਜੁਝਾਰੂਆਂ ਦਾ ਵੱਡਾ ਜਾਨੀ ਨੁਕਸਾਨ ਕੀਤਾ ਅਤੇ ਇੰਝ ਕਦੀ ਸਿਖ਼ਰਾਂ 'ਤੇ ਪਹੁੰਚਿਆ ਪੰਥਕ ਆਜ਼ਾਦੀ ਦਾ ਸੰਘਰਸ਼ ਅੱਜ ਉਸ ਥਾਂ 'ਤੇ ਆਣ ਖੜ੍ਹਾ ਹੋਇਆ ਹੈ, ਜਿੱਥੇ ਇਹ ਸਮਝਿਆ ਜਾ ਰਿਹਾ ਹੈ ਕਿ ਹੁਣ ਇਹ ਸੰਘਰਸ਼ ਹਮੇਸ਼ਾ ਲਈ ਖ਼ਤਮ ਹੋ ਚੁੱਕਾ ਹੈ ਅਤੇ ਦੁਬਾਰਾ ਕਦੇ ਵੀ ਉੱਠ ਨਹੀਂ ਸਕਦਾ । ਭਾਵੇਂ ਜੁਝਾਰੂਆਂ ਦੇ ਕੁਝ ਹਿੱਸੇ ਵਿੱਚ ਅੰਤਰ-ਰਾਸ਼ਟਰੀ ਮੰਚ 'ਤੇ ਆਈਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖ ਕੇ ਸੰਘਰਸ਼ ਨੂੰ ਜਾਰੀ ਰੱਖਣ ਦਾ ਜਜ਼ਬਾ ਜਿਊਂਦਾ ਜਾਪਦਾ ਹੈ, ਪਰ ਕੁਝ ਸਾਬਕਾ ਜੁਝਾਰੂਆਂ ਵੱਲੋਂ ਹਾਰ ਮੰਨ ਲਈ ਵੀ ਸਾਫ਼ ਦਿਖਾਈ ਦੇ ਰਹੀ ਹੈ ਅਤੇ ਉਹ ਹੁਣ ਆਪੇ ਲੜੇ ਆਪਣੇ ਸੰਘਰਸ਼ ਨੂੰ ਆਪਣੀ ਹੀ ਗਲਤੀ ਮੰਨ ਰਹੇ ਹਨ । ਇਹਨਾਂ ਸਾਰੇ ਕਾਰਨਾਂ ਕਰਕੇ ਸਿੱਖ ਕੌਮ ਆਜ਼ਾਦ ਹੁੰਦੀ ਹੁੰਦੀ ਇੱਕ ਵਾਰ ਫਿਰ ਗ਼ੁਲਾਮ ਬਣ ਗਈ ਹੈ । ਸਮਾ ਮੰਗ ਕਰਦਾ ਹੈ ਕਿ ਸਿੱਖ ਕੌਮ ਵਿੱਚ ਆਈਆਂ ਕਮਜ਼ੋਰੀਆਂ ਅਤੇ ਨਿਘਾਰ ਨੂੰ ਦੂਰ ਕਰਨ ਲਈ ਅਜਿਹੀ ਲਹਿਰ ਸਿਰਜੀ ਜਾਏ ਜੋ ਸਿੱਖ ਕੌਮ ਨੂੰ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਅਤੇ ਵਿੱਦਿਅਕ ਖੇਤਰ ਵਿੱਚ ਜਾਗ੍ਰਿਤ ਕਰ ਕੇ ਤੇ ਨਰੋਈ ਸੇਧ ਦੇ ਕੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜੇ ਅਤੇ ਮੀਰੀ-ਪੀਰੀ ਦੀ ਸੁਮੇਲਤਾ ਦੇ ਖ਼ਾਲਸਾਈ ਰਾਜਨੀਤਕ ਸਿਧਾਂਤ ਦਾ ਪਹਿਰੇਦਾਰ ਬਣਾਏ । ਇਸ ਮੰਤਵ ਦੀ ਪ੍ਰਾਪਤੀ ਲਈ ਪ੍ਰਚਾਰ ਦੇ ਨਵੀਨ ਸਾਧਨ ਅਪਨਾਉਣੇ, ੨੧ਵੀਂ ਸਦੀ ਦੀ ਸੋਚ ਦਾ ਹਾਣੀ ਬਣਨਾ, ਉਸਾਰੂ ਵਿੱਦਿਅਕ ਨੀਤੀ ਨੂੰ ਅਪਣਾਉਣਾ ਅਤੇ ਸਰਬੱਤ ਖ਼ਾਲਸਾ ਤੇ ਗੁਰਮਤੇ ਦੀ ਸੰਸਥਾ ਨੂੰ ਸੁਰਜੀਤ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹਾਸਲ ਕਰਨਾ ਅਤੀ ਜਰੂਰੀ ਹੈ ।

੧. ੧੯੩੬ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਸਮਾਧ 'ਤੇ ਕਮਿਊਨਲ ਅਵਾਰਡ ਬਾਰੇ ਵਿਚਾਰ ਕਰਨ ਲਈ ਸਿੱਖਾਂ ਦੇ ਹੋਏ ਸਮਾਗਮ ਵਿੱਚ ਮਾਸਟਰ ਤਾਰਾ ਸਿੰਘ ਦਾ ਲਿਖਤੀ ਬਿਆਨ "ਅਸੀਂ ਬੋਟੀ-ਬੋਟੀ ਕਟਵਾ ਕੇ ਮਰ ਜਾਵਾਂਗੇ, ਪਰ ਜੀਊਂਦੇ ਜੀਅ ਪੰਜਾਬ ਵਿੱਚ ਕਮਿਊਨਲ ਅਵਾਰਡ ਲਾਗੂ ਨਹੀਂ ਹੋਣ ਦੇਵਾਂਗੇ ।"

੨. ਗਵਰਨਰ ਵੱਲੋਂ ਕਮਿਸ਼ਨਰਾਂ ਨੂੰ ਕੀਤਾ ਗਿਆ ਗੁਪਤ ਹੁਕਮ ।

੩. ੧੦ ਅਕਤੂਬਰ ੧੯੪੭ ਨੂੰ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਗੁਪਤ ਸਰਕੁਲਰ, "ਸਿੱਖ ਸਮੁੱਚੇ ਤੌਰ ਤੇ ਜਮਾਂਦਰੂ ਫ਼ਸਾਦੀ ਅਤੇ ਜਰਾਇਮ ਪੇਸ਼ਾ ਲੋਕ ਹਨ ਤੇ ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖ਼ਤਰੇ ਭਰੀ ਵੰਗਾਰ ਬਣੇ ਹੋਏ ਹਨ । ਡਿਪਟੀ ਕਮਿਸ਼ਨਰ ਇਹਨਾਂ ਵਿਰੁੱਧ ਵਿਸ਼ੇਸ਼ ਸਾਧਨ ਅਪਨਾਉਣ ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article