A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਦਸਮ ਪਾਤਸ਼ਾਹ ਜੀ ਦਾ ਅਨਿਨ ਸ਼ਰਧਾਲੂ ਸਿੱਖ ਭਾਈ ਨਿਗਾਹੀਆ ਸਿੰਘ ਆਲਮਗੀਰ

Author/Source: Bhai Simarjeet Singh

ਪੰਜਾਂ ਪਾਣੀਆਂ ਦੀ ਧਰਤੀ ਦੇ ਸੂਰਬੀਰ ਬਾਸ਼ਿੰਦੇ ਹਮੇਸ਼ਾ ਹੀ ਹੱਕ-ਸੱਚ ਦੀ ਲੜਾਈ ਲੜਨ ਵਿਚ ਮੂਹਰਲੀ ਕਤਾਰ ਵਿਚ ਰਹੇ ਹਨ। ਇਸ ਧਰਤੀ ਦੇ ਜਾਂਬਾਜ਼ ਯੋਧੇ ਹਮੇਸ਼ਾ ਜ਼ੁਲਮ ਨਾਲ ਟੱਕਰ ਲੈਂਦੇ ਅਤੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਅੱਜ ਦੁਨੀਆਂ ਵਿਚ ਬਹੁਤ ਘੱਟ ੦.੫% ਤੋਂ ਵੀ ਘੱਟ-ਗਿਣਤੀ ਵਾਲੀ 'ਸਿੱਖ ਕੌਮ' ਦੁਨੀਆਂ ਵਿਚ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੀ ਕੌਮ ਹੈ।

ਇਸ ਕੌਮ ਨੇ ਹਮੇਸ਼ਾਂ ਹੀ ਆਪਣਾ ਨਾਤਾ ਹੱਕ-ਸੱਚ ਦੀ ਲੜਾਈ ਲੜਨ ਵਾਲੇ ਸੂਰਬੀਰ ਯੋਧਿਆਂ ਨਾਲ ਬਣਾਈ ਰਖਿਆ ਹੈ। ਜਿੱਥੇ ਇਹ ਕੌਮ ਆਪਣੇ ਅਤੇ ਮਨੁੱਖਤਾ ਦੇ ਹੱਕਾਂ ਲਈ ਇੰਨੀ ਜਾਗ੍ਰਿਤ ਹੈ, ਉਥੇ ਇਸ ਵਿਚ ਇਕ ਅਵੇਸਲਾਪਣ ਵੀ ਹੈ ਕਿ ਇਹ ਆਪਣੇ ਇਤਿਹਾਸ ਨੂੰ ਚੰਗੇ ਢੰਗ ਨਾਲ ਸੰਭਾਲ ਨਹੀਂ ਸਕੀ। ਅੱਜ ਅਸੀਂ ਸਿੱਖ ਕੌਮ ਦੇ ਹਜ਼ਾਰਾਂ ਹੀ ਸ਼ਹੀਦਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਹਾਂ। ਸਿੱਖ ਇਤਿਹਾਸ ਦੇ ਜੋ ਮੁਢਲੇ ਸ੍ਰੋਤ ਹਨ, ਉਹ ਲੱਗਭਗ ਸਾਰੇ ਦੇ ਸਾਰੇ ਹੀ ਗ਼ੈਰ-ਸਿੱਖਾਂ ਵੱਲੋਂ ਲਿਖੇ ਹੋਣ ਕਾਰਨ ਸਿੱਖੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ ਜਾਂ ਉਨ੍ਹਾਂ ਨੇ ਉਨ੍ਹਾਂ ਯੋਧਿਆਂ ਦੀਆਂ ਕਈ ਗੱਲਾਂ ਨੂੰ ਆਪਣੇ ਤਰੀਕੇ ਨਾਲ ਵਿਖਿਆਨ ਕਰ ਦਿੱਤਾ; ਜੋ ਕਥਾਵਾਂ ਜਾਂ ਇਤਿਹਾਸ ਸਿੱਖਾਂ 'ਚ ਸੀਨਾ-ਬਸੀਨਾ ਚੱਲੀਆਂ ਆ ਰਹੀਆਂ ਗੱਲਾਂ ਨੂੰ ਸੁਣ ਕੇ ਲਿਖਿਆ ਵੀ ਉਸ ਵਿਚ ਉਨ੍ਹਾਂ ਨੇ ਸ਼ਰਧਾਮਈ ਭਾਵੁਕਤਾ ਵਿਚ ਕਰਾਮਾਤੀ ਪੱਖ ਬਹੁਤ ਵੱਡੇ ਪੱਧਰ 'ਤੇ ਜੋੜ ਦਿੱਤਾ, ਜਿਸ ਕਾਰਨ ਉਸ ਸ਼ਹੀਦ ਸੂਰਬੀਰ ਦੀ ਮਿਹਨਤ ਨੂੰ ਸਿਰਫ਼ ਇਕ ਕਰਾਮਾਤ ਵਜੋਂ ਹੀ ਜਾਣਿਆ ਜਾਣ ਲੱਗ ਪਿਆ। ਅੱਜ ਸਾਡੇ ਪਾਸ ਜੋ ਇਤਿਹਾਸ ਮੌਜੂਦ ਹੈ, ਉਸ ਵਿੱਚੋਂ ਹਜ਼ਾਰਾਂ ਹੀ ਜਾਂਬਾਜ਼ ਯੋਧਿਆਂ ਦਾ ਇਤਿਹਾਸ ਗ਼ਾਇਬ ਹੈ, ਜਿਹੜਾ ਇਤਿਹਾਸ ਸਾਡੇ ਪਾਸ ਮੌਜੂਦ ਵੀ ਹੈ, ਉਹ ਵੀ ਸਮੇਂ ਦੀ ਮਾਰ ਹੇਠ ਆ ਕੇ ਦਿਨ-ਪ੍ਰਤੀ-ਦਿਨ ਗ਼ਾਇਬ ਹੁੰਦਾ ਜਾ ਰਿਹਾ ਹੈ। ਸਾਡੇ ਸ੍ਰੋਤ ਖ਼ਤਮ ਹੁੰਦੇ ਜਾ ਰਹੇ ਹਨ।

BhaiNagahiaSinghAlamgir_plate

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਹੱਕ-ਸੱਚ ਦੀ ਲੜਾਈ ਲੜਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਨ੍ਹਾਂ ਨਾਲ ਇਸ ਲੜਾਈ ਵਿਚ ਆਪਣੇ ਆਪਣੇ ਢੰਗ ਨਾਲ ਸੈਂਕੜੇ ਸੂਰਬੀਰਾਂ ਨੇ ਸਾਥ ਦਿੱਤਾ, ਉਸ ਦਾ ਮੁੱਲ ਉਨ੍ਹਾਂ ਨੂੰ ਆਪਣਾ ਬਲੀਦਾਨ ਦੇ ਕੇ ਉਤਾਰਨਾ ਪਿਆ। ਇਹੋ ਜਿਹਾ ਹੀ ਇਕ ਸੂਰਬੀਰ ਗੁਰੂ-ਘਰ ਦਾ ਸ਼ਰਧਾਲੂ ਸੀ, ਭਾਈ ਨਿਗਾਹੀਆ ਸਿੰਘ ਆਲਮਗੀਰ; ਜਿਸ ਬਾਰੇ ਗਿਆਨੀ ਗਿਆਨ ਸਿੰਘ ਨੇ 'ਤਵਾਰੀਖ ਗੁਰੂ ਖਾਲਸਾ' ਵਿਚ ਜ਼ਿਕਰ ਕੀਤਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ 'ਚੋਂ ਨਿਕਲ ਕੇ ਮਾਛੀਵਾੜੇ ਪਹੁੰਚੇ ਤਾਂ, ਉਥੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਗ਼ਨੀ ਖ਼ਾਂ ਤੇ ਭਾਈ ਨਬੀ ਖ਼ਾਂ ਅਤੇ ਭਾਈ ਮਾਨ ਸਿੰਘ, ਗੁਰੂ ਜੀ ਨੂੰ ਇਕ ਪਲੰਘ 'ਤੇ ਬਿਠਾ ਕੇ ਉੱਚ ਦੇ ਪੀਰ ਦੇ ਰੂਪ ਵਿਚ ਲਈ ਜਾ ਰਹੇ ਸਨ। ਜਦੋਂ ਉਹ ਨਗਰ ਆਲਮਗੀਰ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਰਸਤੇ ਵਿਚ ਭਾਈ ਨਿਗਾਹੀਆ ਸਿੰਘ ਮਿਲਿਆ, ਜੋ ਆਪਣੇ ਪੁੱਤਰ ਨਾਲ ਘੋੜੇ ਵੇਚਣ ਜਾ ਰਿਹਾ ਸੀ। ਰਸਤੇ ਵਿਚ ਗੁਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਇਕ ਘੋੜਾ ਸਵਾਰੀ ਲਈ ਪੇਸ਼ ਕਰ ਦਿੱਤਾ, ਜਿਸ ਕਰਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਮੰਜਾ ਛੱਡ ਕੇ ਘੋੜੇ 'ਤੇ ਸਵਾਰ ਹੋ ਗਏ। ਇਸ ਜਗ੍ਹਾ 'ਤੇ ਅੱਜਕਲ੍ਹ ਮਹਾਂਨਗਰ ਲੁਧਿਆਣਾ ਸ਼ਹਿਰ ਤੋਂ ੧੦ ਕਿਲੋਮੀਟਰ ਦੇ ਲਗਭਗ ਦੂਰੀ 'ਤੇ ਲੁਧਿਆਣਾ-ਮਲੇਰਕੋਟਲਾ ਸੜਕ 'ਤੇ ਆਲੀਸ਼ਾਨ ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਨੂੰ ਸਿੱਖ ਰਾਜ ਸਮੇਂ ੭੦ ਵਿਘੇ ਜ਼ਮੀਨ ਵੀ ਦਿੱਤੀ ਗਈ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ੧੪,੧੫,੧੬ ਪੋਹ ਵਾਲੇ ਦਿਨ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਜੋੜ-ਮੇਲਾ ਹੁੰਦਾ ਹੈ।

ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ੧੭ਵੀਂ ਸਦੀ ਦੇ ਅਰੰਭ ਵਿਚ ਇਹ ਪਿੰਡ ਵੱਸ ਚੁਕਾ ਸੀ। ਮੌਖਿਕ ਤੌਰ 'ਤੇ ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਰਵਾਇਤ ਅਨੁਸਾਰ ਪਿੰਡ ਬੀਜਾ ਨੇੜੇ ਸਰਾਏ ਲਸ਼ਕਰੀ ਖਾਨ ਕੋਟਾਂ ਦਾ ਉਦਘਾਟਨ ਕਰਨ ਲਈ ਮੁਗ਼ਲ ਸਮਰਾਟ ਔਰੰਗਜ਼ੇਬ ਆਇਆ ਸੀ। ਜਦੋਂ ਔਰੰਗਜ਼ੇਬ ਉਦਘਾਟਨ ਕਰਨ ਲਈ ਆਇਆ ਤਾਂ ਧਾਂਦਰੇ ਪਿੰਡ ਦੇ ਚੌਧਰੀ ਨੇ ਉਸ ਅੱਗੇ ਫਰਿਆਦ ਕੀਤੀ ਕਿ ਨਵਾਬ ਲੋਧੀ ਉਸ ਦੀ ਲੜਕੀ ਨਾਲ ਜਬਰਦਸਤੀ ਸ਼ਾਦੀ ਕਰਨਾ ਚਾਹੁੰਦਾ ਹੈ। ਇਹ ਸੁਣਨ ਉਪਰੰਤ ਔਰੰਗਜ਼ੇਬ ਨੇ ਸ਼ਾਦੀ ਦੇ ਦਿਨ ਨਵਾਬ ਲੋਧੀ ਦਾ ਸਿਰ ਕੱਟ ਦਿੱਤਾ। ਇਸ ਕਾਰਨ ਇਸ ਬਸਤੀ ਦਾ ਨਾਂ ਔਰੰਗਜ਼ੇਬ ਆਲਮਗੀਰੀ ਦੇ ਨਾਂ 'ਤੇ ਆਲਮਗੀਰ ਪੈ ਗਿਆ।

ਭਾਈ ਨਿਗਾਹੀਆ ਸਿੰਘ ਦੇ ਪਰਿਵਾਰਕ ਪਿਛੋਕੜ ਬਾਰੇ ਖੋਜ ਕਰਨ 'ਤੇ ਪਤਾ ਲੱਗਾ ਕਿ ਜ਼ਿਲ੍ਹਾ ਲੁਧਿਆਣਾ ਵਿਚ ਇਕ ਪਿੰਡ ਗੁੱਜਰਵਾਲ ਹੈ। ਉਸ ਪਿੰਡ ਦਾ ਵਸਨੀਕ 'ਤੋਤਾ ਜੱਟ' (ਗਰੇਵਾਲ) ਸੀ। ਉਸ ਦੇ ਤਿੰਨ ਪੁੱਤਰ ਸਨ ਸੇਮਾ, ਜੋਧਾ ਤੇ ਗੁੱਜਰਵਾਲ ਛੱਡ ਕੇ ਆਲਮਗੀਰ ਆ ਗਿਆ ਤੇ ਇਥੇ ਜ਼ਮੀਨ ਖਰੀਦ ਕੇ ਆਲਮਗੀਰ ਦਾ ਵਸਨੀਕ ਬਣ ਗਿਆ। ਅੱਜ ਦਾ ਆਲਮਗੀਰ ਪਿੰਡ, ਸੇਮੇ ਦੀ ਔਲਾਦ ਹੀ ਮੰਨਿਆ ਜਾਂਦਾ ਹੈ। ਸੇਮੇ ਦਾ ਪੁੱਤਰ ਸੀ, ਬਲਾਕੀ ਤੇ ਬਲਾਕੀ ਦਾ ਪੁੱਤਰ ਸੀ ਲਖਮੀਰ। ਲਖਮੀਰ ਸਿੰਘ ਦਾ ਪੁੱਤਰ ਸੀ, ਨਿਗਾਹੀਆ ਸਿੰਘ ਜੋ ਆਪਣੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਭਾਈ ਨਿਗਾਹੀਆ ਸਿੰਘ ਦੇ ਬਾਕੀ ਦੇ ਚਾਰ ਭਰਾ ਸੂਰਜ ਮੱਲ, ਰਾਮ ਸਿੰਘ, ਨੂਨੀ ਤੇ ਮੀਠਾ ਸਨ। ਭਾਈ ਨਿਗਾਹੀਆ ਸਿੰਘ ਦੇ ਅੱਗੋਂ ਤਿੰਨ ਪੁੱਤਰ ਸਨ ਸਰਦੂਲ ਸਿੰਘ, ਬਾਘਾ ਸਿੰਘ ਅਤੇ ਭਾਗਾ ਸਿੰਘ।

ਭਾਈ ਨਿਗਾਹੀਆ ਸਿੰਘ ਦੇ ਜਨਮ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਲਖਮੀਰ ਸਿੰਘ ਦਾ ਵਿਆਹ ਮੂਲੋਵਾਲ ਦੇ ਭਾਈ ਪਿਆਰੇ ਦੀ ਪੁੱਤਰੀ ਨਾਲ ਹੋਇਆ ਸੀ। ਇਸ ਤਰ੍ਹਾਂ ਭਾਈ ਨਿਗਾਹੀਆ ਸਿੰਘ ਦਾ ਨਾਨਕਾ ਪਿੰਡ ਮੂਲੋਵਾਲ ਹੈ ਅਤੇ ਭਾਈ ਪਿਆਰਾ ਉਨ੍ਹਾਂ ਦੇ ਨਾਨੇ ਦਾ ਨਾਂ ਸੀ ਜੋ ਗੁਰੂ-ਘਰ ਦਾ ਪ੍ਰੇਮੀ ਸੀ। ਇਕ ਵਾਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੇਸ਼ ਦਾ ਦੌਰਾ ਕਰਨ ਆਏ ਤਾਂ ਉਹ ਘਨੌਲੀ, ਰੋਪੜ, ਨੰਦਪੁਰ ਕਲੌੜ, ਦਾਦੂ ਮਾਜਰਾ, ਉਗਾਣਾ, ਨੌ ਲੱਖਾ, ਟਹਿਲਪੁਰ ਅਤੇ ਲੰਗ ਆਦਿ ਪਿੰਡਾਂ ਵਿਚ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ, ਮੂਲੋਵਾਲ ਪਿੰਡ ਆ ਗਏ। ਮਾਈਆ ਗੋਂਦਾ ਉਥੋਂ ਦਾ ਪੈਂਚ, ਗੁਰੂ ਜੀ ਪਾਸ ਰਸਦ ਲੈ ਕੇ ਆਇਆ। ਗੁਰੂ ਜੀ ਨੇ ਪੀਣ ਲਈ ਪਾਣੀ ਮੰਗਿਆ ਤਾਂ ਮਾਈਏ ਨੇ ਬੇਨਤੀ ਕੀਤੀ ਕਿ ਨੇੜੇ ਦਾ ਖੂਹ ਖਾਰਾ ਅਤੇ ਕੌੜਾ ਹੈ, ਮਿੱਠੇ ਪਾਣੀ ਵਾਲਾ ਖੂਹ ਥੋੜ੍ਹੀ ਦੂਰ ਹੈ, ਉਥੋਂ ਪਾਣੀ ਲੈ ਆਉਂਦੇ ਹਾਂ। ਪਰ ਗੁਰੂ ਜੀ ਨੇ ਉਸੇ ਖੂਹ ਦਾ ਪਾਣੀ ਮੰਗਵਾ ਕੇ ਪੀਤਾ। ਫੇਰ ਸਾਰਾ ਪਿੰਡ ਉਸੇ ਥਾਂ ਤੋਂ ਹੀ ਪਾਣੀ ਭਰਨ ਲੱਗ ਪਿਆ। ਗੁਰੂ ਜੀ ਨੇ ਮਾਈਏ ਨੂੰ ਸਿਰੋਪਾਉ ਦਿੱਤਾ। ਹੁਣ ਉਸ ਦੀ ਸੰਤਾਨ ਉਥੇ ਰਹਿੰਦੀ ਹੈ। ਇਥੇ ਅੱਜਕਲ੍ਹ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ, ਜੋ ਮਹਾਰਾਜਾ ਕਰਮ ਸਿੰਘ ਪਟਿਆਲਾ ਵਾਲੇ ਨੇ ਸੰਮਤ ੧੮੮੨ ਬਿ: ਵਿਚ ਬਣਵਾਇਆ ਸੀ ਤੇ ਜਾਗੀਰ ਵੀ ਇਸ ਦੇ ਨਾਂ 'ਤੇ ਲਾਈ ਸੀ। ਨੌਵੇਂ ਪਾਤਸ਼ਾਹ ੨੧ ਪੋਹ ੧੭੨੦ ਬਿ: ਸੰਮਤ ਨੂੰ ਪਿੰਡ ਮੂਲੋਵਾਲ ਆਏ ਸਨ। ਉਸ ਪਿੰਡ ਦਾ (ਹਰੀਕੇ ਗੋਤ ਦਾ ਜੱਟ) ਭਾਈ ਪਿਆਰਾ ਆਪਣੀ ਬੇਟੀ ਜੋ ਲਖਮੀਰ ਸਿੰਘ ਆਲਮਗੀਰ ਦੀ ਪਤਨੀ ਸੀ ਅਤੇ ਆਪਣੀ ਪਤਨੀ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਉਨ੍ਹਾਂ ਦੀ ਬੇਟੀ ਨੇ ਗੁਰਾਂ ਤੋਂ ਮੰਗ ਕੀਤੀ ਕਿ ਮੇਰਾ ਪਲੇਠਾ ਬੇਟਾ ਗੁਰੂ ਦੀ ਸੇਵਾ ਵਿਚ ਆਪਣਾ ਜੀਵਨ ਅਰਪਣ ਕਰੇ। ਗੁਰੂ ਜੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਹੋਵੇਗਾ। ਇਹ ਗੱਲ ੩,੪ ਜਨਵਰੀ ੧੬੬੪ ਈ. ਦੀ ਹੈ। ਇਸੇ ਸਾਲ ਦੇ ਅਖੀਰ ਦੇ ਮਹੀਨਿਆਂ ਵਿਚ ਭਾਈ ਨਿਗਾਹੀਆ ਸਿੰਘ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ, ਇਸ ਤਰ੍ਹਾਂ ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਮਉਮਰ ਹੀ ਸਨ।

GurdwaraManjiSahib_Alamgir

ਚਮਕੌਰ ਦੀ ਜੰਗ ਵਿਚ ਦਸਮ ਪਾਤਸ਼ਾਹ ਦੇ ਦੋਵੇਂ ਸਾਹਿਬਜ਼ਾਦੇ ਤੇ ਹੋਰ ਸਿੰਘ ਸ਼ਹੀਦ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਵੇਰਵੇ ਅਨੁਸਾਰ ਸ੍ਰੀ ਚਮਕੌਰ ਸਾਹਿਬ ਦੀ ਰਣ-ਭੂਮੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜਾਂ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਦੇ ਨਾਲ

੧. ਭਾਈ ਜਵਾਹਰ ਸਿੰਘ ਅੰਮ੍ਰਿਤਸਰ
੨. ਭਾਈ ਰਤਨ ਸਿੰਘ ਮਾਣਕਪੁਰ
੩. ਭਾਈ ਮਾਣਕ ਸਿੰਘ ਮਾਣੋਕੇ ਦੁਆਬਾ
੪. ਭਾਈ ਕ੍ਰਿਪਾਲ ਸਿੰਘ ਕਰਤਾਰਪੁਰ 'ਰਾਵੀ'
੫. ਭਾਈ ਦਿਆਲ ਸਿੰਘ ਰਾਮਦਾਸ
੬. ਭਾਈ ਗੁਰਦਾਸ ਸਿੰਘ ਅੰਮ੍ਰਿਤਸਰ
੭. ਭਾਈ ਠਾਕੁਰ ਸਿੰਘ ਛਾਰਾ
੮. ਭਾਈ ਪਰੇਮ ਸਿੰਘ ਮਨੀਮਾਜਰਾ
੯. ਭਾਈ ਹਰਦਾਸ ਸਿੰਘ ਗਵਾਲੀਅਰ
੧੦. ਭਾਈ ਸੰਗੋ ਸਿੰਘ ਮਾਛੀਵਾੜਾ
੧੧. ਭਾਈ ਨਿਹਾਲ ਸਿੰਘ ਮਾਛੀਵਾੜਾ
੧੨. ਭਾਈ ਮਹਿਤਾਬ ਸਿੰਘ ਰੂਪ ਨਗਰ
੧੩. ਭਾਈ ਗੁਲਾਬ ਸਿੰਘ ਮਾਛੀਵਾੜਾ
੧੪. ਭਾਈ ਖੜਕ ਸਿੰਘ ਰੂਪ ਨਗਰ
੧੫. ਭਾਈ ਟੇਕ ਸਿੰਘ ਰੂਪ ਨਗਰ
੧੬. ਭਾਈ ਤੁਲਸਾ ਸਿੰਘ ਰੂਪ ਨਗਰ
੧੭. ਭਾਈ ਸਹਿਜ ਸਿੰਘ ਰੂਪ ਨਗਰ
੧੮. ਭਾਈ ਚੜ੍ਹਤ ਸਿੰਘ ਰੂਪ ਨਗਰ
੧੯. ਭਾਈ ਝੰਡਾ ਸਿੰਘ ਰੂਪ ਨਗਰ
੨੦. ਭਾਈ ਸੁਜਾਨ ਸਿੰਘ ਰੂਪ ਨਗਰ
੨੧. ਭਾਈ ਗੰਡਾ ਸਿੰਘ ਪੇਸ਼ਾਵਰ
੨੨. ਭਾਈ ਨਿਸ਼ਾਨ ਸਿੰਘ ਪੇਸ਼ਾਵਰ
੨੩. ਭਾਈ ਬਿਸ਼ਨ ਸਿੰਘ ਪੇਸ਼ਾਵਰ
੨੪. ਭਾਈ ਗੁਰਦਿੱਤ ਸਿੰਘ ਪੇਸ਼ਾਵਰ
੨੫. ਭਾਈ ਕਰਮ ਸਿੰਘ ਭਰਤਪੁਰ
੨੬. ਭਾਈ ਸੁਰਜੀਤ ਸਿੰਘ ਭਰਤਪੁਰ
੨੭. ਭਾਈ ਨਰੈਣ ਸਿੰਘ ਭਰਤਪੁਰ
੨੮. ਭਾਈ ਜੈਮਲ ਸਿੰਘ ਭਰਤਪੁਰ
੨੯. ਭਾਈ ਗੰਗਾ ਸਿੰਘ ਜਵਾਲਾਮੁਖੀ
੩੦. ਭਾਈ ਸ਼ੇਰ ਸਿੰਘ ਆਲਮਗੀਰ
੩੧. ਭਾਈ ਸਰਦੂਲ ਸਿੰਘ ਆਲਮਗੀਰ
੩੨. ਭਾਈ ਸੁੱਖਾ ਸਿੰਘ ਆਲਮਗੀਰ
੩੩. ਭਾਈ ਪੰਜਾਬ ਸਿੰਘ ਖੰਡੂ
੩੪. ਭਾਈ ਦਮੋਦਰ ਸਿੰਘ ਖੰਡੂ
੩੫. ਭਾਈ ਭਗਵਾਨ ਸਿੰਘ ਖੰਡੂ
੩੬. ਭਾਈ ਸਰੂਪ ਸਿੰਘ ਕਾਬਲ
੩੭. ਭਾਈ ਜਵਾਲਾ ਸਿੰਘ ਕਾਬਲ
੩੮. ਭਾਈ ਸੰਤ ਸਿੰਘ ਪੋਠੋਹਾਰ
੩੯. ਭਾਈ ਆਲਮ ਸਿੰਘ ਪੋਠੋਹਾਰ
੪੦. ਭਾਈ ਸੰਗਤ ਸਿੰਘ
੪੧. ਭਾਈ ਮਦਨ ਸਿੰਘ
੪੨. ਭਾਈ ਕੋਠਾ ਸਿੰਘ

ਸ਼ਹੀਦੀ ਪ੍ਰਾਪਤ ਕੀਤੀ।

ਇਨ੍ਹਾਂ ਵਿੱਚੋਂ ਭਾਈ ਸ਼ੇਰ ਸਿੰਘ, ਭਾਈ ਸਰਦੂਲ ਸਿੰਘ ਤੇ ਭਾਈ ਸੁੱਖਾ ਸਿੰਘ ਸ਼ਹੀਦੀ ਪ੍ਰਾਪਤ ਕਰਨ ਵਾਲੇ ਆਲਮਗੀਰ ਪਿੰਡ ਦੇ ਸਨ ਅਤੇ ਇਨ੍ਹਾਂ ਵਿੱਚੋਂ ਸਰਦੂਲ ਸਿੰਘ, ਭਾਈ ਨਿਗਾਹੀਆ ਸਿੰਘ ਦਾ ਵੱਡਾ ਪੁੱਤਰ ਸੀ। ਇਨ੍ਹਾਂ ਸ਼ਹੀਦਾਂ ਦਾ ਸਸਕਾਰ ਇਕੱਠਾ ਉਥੇ ਹੀ ਜੰਗ ਦੇ ਮੈਦਾਨ ਵਿਚ ਕਰ ਦਿੱਤਾ ਗਿਆ ਸੀ, ਜਿੱਥੇ ਅੱਜਕਲ੍ਹ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ ਹੈ। ਪਰ ਫਿਰ ਵੀ ਆਲਮਗੀਰ ਦੇ ਵਸਨੀਕਾਂ ਨੇ ਆਪਣੇ ਪਿੰਡ ਦੇ ਸ਼ਹੀਦਾਂ ਦੀਆਂ 'ਯਾਦਗਾਰਾਂ' ਆਪਣੇ ਪਿੰਡ ਵੀ ਬਣਾਈਆਂ ਹੋਈਆਂ ਹਨ।

ਜਦੋਂ ਦਸਮ ਪਾਤਸ਼ਾਹ ੧੪ ਪੋਹ ੧੭੬੧ ਸੰਮਤ ਮੁਤਾਬਕ ੨੯ ਦਸੰਬਰ ੧੭੦੪ ਈ. ਨੂੰ ਆਲਮਗੀਰ ਪਹੁੰਚੇ ਤਾਂ ਉਸ ਵੇਲੇ ਭਾਈ ਨਿਗਾਹੀਆ ਸਿੰਘ ਨੂੰ ਪਤਾ ਸੀ ਕਿ ਸਾਹਿਬਜ਼ਾਦਿਆਂ ਨਾਲ ਉਸ ਦਾ ਵੱਡਾ ਪੁੱਤਰ ਸ਼ਹੀਦ ਹੋ ਚੁਕਾ ਹੈ ਤੇ ਦਸਮ ਪਾਤਸ਼ਾਹ ਦਾ ਪਿੱਛਾ ਮੁਗ਼ਲ ਫੌਜ ਕਰ ਰਹੀ ਹੈ। ਇਸੇ ਲਈ ਹੀ ਉਸ ਨੇ ਗੁਰੂ ਸਾਹਿਬ ਨੂੰ ਘੋੜਾ ਪੇਸ਼ ਕੀਤਾ ਤਾਂ ਕਿ ਉਹ ਜਲਦੀ ਤੋਂ ਜਲਦੀ ਦੂਰ ਨਿਕਲ ਜਾਣ। ਆਲਮਗੀਰ ਪਿੰਡ ਦੇ ਵਿਚਕਾਰ ਇਕ ਧਰਮਸ਼ਾਲਾ ਹੈ। ਪਿੰਡ ਵਾਲਿਆਂ ਅਨੁਸਾਰ ਇਹ ਭਾਈ ਨਿਗਾਹੀਆ ਸਿੰਘ ਦਾ ਹੀ ਘਰ ਸੀ, ਜਿਸ ਨੂੰ ਧਰਮਸ਼ਾਲਾ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਭਾਵੇਂ ਗੁਰਮਤਿ-ਵਿਰੋਧੀ ਵਿਚਾਰਧਾਰਾ ਅਨੁਸਾਰ ਪਿੰਡ ਦੇ ਸ਼ਹੀਦਾਂ ਦੀਆਂ ਸਮਾਧਾਂ ਬਣਾ ਲਈਆਂ ਹਨ, ਪਰ ਉਨ੍ਹਾਂ ਨੇ ਭਾਈ ਨਿਗਾਹੀਆ ਸਿੰਘ ਦੇ ਘਰ ਨੂੰ ਸੰਭਾਲਣ ਦੀ ਕੋਈ ਖੇਚਲ ਨਹੀਂ ਕੀਤੀ, ਜਿਸ ਦੇ ਸਿੱਟੇ ਵਜੋਂ ਉਹ ਇਕ ਧਰਮਸ਼ਾਲਾ ਬਣ ਗਿਆ ਹੈ ਅਤੇ ਲੋਕ ਇਸ ਨੂੰ ਤਾਸ਼ ਆਦਿ ਖੇਡਣ ਦੇ ਮਨ ਪਰਚਾਵੇ ਵਜੋਂ ਇਸ ਸਥਾਨ ਨੂੰ ਵਰਤ ਰਹੇ ਹਨ।

ਜਦੋਂ ਭਾਈ ਨਿਗਾਹੀਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕਰ ਦਿੱਤਾ ਤਾਂ ਗੁਰੂ ਸਾਹਿਬ ਘੋੜੇ 'ਤੇ ਸਵਾਰ ਹੋ ਕੇ ਨਿਕਲ ਗਏ। ਉਸ ਤੋਂ ਪਿੱਛੋਂ ਮੁਗ਼ਲ ਫੌਜ ਗੁਰੂ ਜੀ ਦਾ ਪਿੱਛਾ ਕਰਦੀ ਪਿੰਡ ਵਿਚ ਆ ਗਈ ਅਤੇ ਉਨ੍ਹਾਂ ਨੇ ਭਾਈ ਨਿਗਾਹੀਆ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਉਹ ਉਸ ਘੇਰੇ ਵਿੱਚੋਂ ਨਿਕਲ ਕੇ ਆਪਣੇ ਨਾਨਕੇ ਪਿੰਡ ਮੂਲੋਵਾਲ ਪਹੁੰਚ ਗਿਆ ਤੇ ਮੁਗ਼ਲ ਸੈਨਾ ਨੇ ਉਸ ਦਾ ਸਾਰਾ ਪਰਵਾਰ ਕਤਲ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਭਾਈ ਨਿਗਾਹੀਆ ਸਿੰਘ ਦਾ ਸਾਰਾ ਪਰਵਾਰ ਕਤਲ ਕਰ ਦਿੱਤਾ ਗਿਆ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ

ਨੂੰ ਹੀ ਸਾਦੇ ਲਿਬਾਸ ਵਿਚ ਪਿੰਡ ਮੂਲੋਵਾਲ ਪਹੁੰਚ ਕੇ ਭਾਈ ਨਿਗਾਹੀਆ ਸਿੰਘ ਨੂੰ ਹੌਂਸਲਾ ਦਿੱਤਾ। ਇਸ ਤਰ੍ਹਾਂ ੧੫ ਪੋਹ ੧੭੬੧ ਬਿ. ਸੰਮਤ ਨੂੰ ਭਾਈ ਨਿਗਾਹੀਆ ਸਿੰਘ ਅਤੇ ਉਸ ਦੇ ਨਾਨੇ ਪਿਆਰਾ ਸਿੰਘ ਦੀ ਪਿੰਡ ਮੂਲੋਵਾਲ 'ਚ ਗੁਰੂ ਸਾਹਿਬ ਨਾਲ ਆਖਰੀ ਮੁਲਾਕਾਤ ਹੋਈ। ਇਸ ਸੰਬੰਧ ਵਿਚ ਇਕ ਹੁਕਮਨਾਮਾ ਵੀ ਮਿਲਦਾ ਹੈ, ਜੋ ੨੭ ਅਗਸਤ ੧੯੫੨ ਈ. ਦੇ ਦਿਨ ਬੁੱਧਵਾਰ ਨੂੰ ਮੰਜੀ ਸਾਹਿਬ ਦੇ ਨੇੜੇ ਛਿਪਦੀ ਦਿਸ਼ਾ ਵੱਲ ਸੇਵਾ ਕਰਦੀ ਸੰਗਤ ਨੂੰ ਮਿਲਿਆ ਸੀ। ਇਹ ਹੁਕਮਨਾਮਾ ਸਾਹਿਬ ਖੱਦਰ ਦੇ ਚਿੱਟੇ ਰੁਮਾਲੇ ਵਿਚ ਲਪੇਟਿਆ ਹੋਇਆ ਸੀ ਤੇ ਮਿੱਟੀ ਦੇ ਕੁੱਜੇ ਵਿਚ ਪਿਆ ਸੀ। ਕੁੱਜੇ ਦੇ ਮੂੰਹ 'ਤੇ ਕਾਲੇ ਪੱਥਰ ਦੀ ਘਸਵੱਟੀ, ਕੁਝ ਰਾਖ਼ ਮਿਲੀ। ਇਹ ਹੁਕਮਨਾਮਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਦਸਵੀਂ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਵੱਲੋਂ ਛਪਾਇਆ ਹੋਇਆ ਮਿਲਦਾ। ਹੋ ਸਕਦਾ ਹੈ ਪ੍ਰਿੰਟਰਜ਼ ਵੱਲੋਂ ਲਗਾਂ-ਮਾਤਰਾਂ ਜਾਂ ਕਿਸੇ ਅੱਖਰ ਦੀ ਕੋਈ ਗ਼ਲਤੀ ਹੋ ਗਈ ਹੋਵੇ ਪਰ ਉਨ੍ਹਾਂ ਨੇ ਆਪਣੇ ਵੱਲੋਂ ਅਸਲ ਦੀ ਕਾਪੀ ਹੀ ਦੱਸੀ ਹੈ। ਇਸ ਦੀ ਪ੍ਰਮਾਣਿਕਤਾ ਸੰਬੰਧੀ ਵੀ ਖੋਜ ਕਰਨ ਦੀ ਲੋੜ ਹੈ।

ਸੋ, ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਨਿਗਾਹੀਆ ਸਿੰਘ ਨੂੰ ਆਖਰੀ ਵਾਰ ਪਿੰਡ ਮੂਲੋਵਾਲ ਵਿਚ ਜਾ ਕੇ ਮਿਲੇ, ਉਸ ਸਮੇਂ ਭਾਈ ਸਾਹਿਬ ਦੀ ਉਮਰ ਕੋਈ ੪੦ ਸਾਲਾਂ ਦੀ ਹੋਵੇਗੀ। ਇਸ ਤੋਂ ਬਾਅਦ ਭਾਈ ਨਿਗਾਹੀਆ ਸਿੰਘ ਦਾ ਕੀ ਬਣਿਆ, ਕੁਝ ਪਤਾ ਨਹੀਂ ਲੱਗਦਾ। ਇਹ ਇਕ ਖੋਜ ਦਾ ਵਿਸ਼ਾ ਹੈ। ਇਸ ਵੱਲ ਇਤਿਹਾਸਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਖਾਲਸਾ ਪੰਥ ਆਪਣੇ ਵਿਰਸੇ ਨੂੰ ਸੰਭਾਲਣ ਵਿਚ ਕਾਫ਼ੀ ਅਵੇਸਲਾ ਹੈ, ਇਹੀ ਕਾਰਨ ਹੈ ਕਿ ਪੰਥ ਲਈ ਆਪਣੇ ਸਾਰੇ ਪਰਵਾਰ ਦੀ ਕੁਰਬਾਨੀ ਦੇਣ ਵਾਲੇ ਭਾਈ ਨਿਗਾਹੀਆ ਸਿੰਘ ਦੇ ਬਾਕੀ ਦੇ ਜੀਵਨ ਦੀ ਖਾਸ ਜਾਣਕਾਰੀ ਨਹੀਂ ਮਿਲਦੀ। ਜਿਹੜੀ ਕੌਮ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਨਹੀਂ ਸੰਭਾਲਦੀ, ਉਸ ਦਾ ਕੀ ਹਸ਼ਰ ਹੁੰਦਾ ਹੈ, ਇਹ ਦੱਸਣ ਦੀ ਲੋੜ ਨਹੀਂ? ਆਓ! ਅਸੀਂ ਆਪਣੇ ਵਿਰਸੇ ਨੂੰ ਸੰਭਾਲਦੇ ਹੋਏ ਆਪਣੇ ਸ਼ਹੀਦਾਂ ਦੇ ਜੀਵਨ ਬਾਰੇ ਖੋਜ ਕਰਕੇ ਉਨ੍ਹਾਂ ਦੀ ਜਾਣਕਾਰੀ ਸਾਰੀ ਦੁਨੀਆਂ ਵਿਚ ਪਹੁੰਚਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ 'ਤੇ ਮਾਣ ਕਰਕੇ ਆਪਣਾ ਸਿਰ ਉੱਚਾ ਕਰਕੇ ਚੱਲ ਸਕਣ ਅਤੇ ਆਪਣੇ ਵੱਡੇ-ਵਡੇਰਿਆਂ ਦੇ ਜੀਵਨ ਤੋਂ ਸੇਧ ਲੈ ਕੇ ਹਮੇਸ਼ਾ ਹੱਕ-ਸੱਚ ਦੀ ਆਵਾਜ਼ ਉਠਾਉਂਦੇ ਹੋਏ ਇਸ 'ਤੇ ਡਟੇ ਰਹਿਣ!

- ਧੰਨਵਾਦ, ਗੁਰਮਤਿ ਪ੍ਰਕਾਸ਼


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article