A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

Who killed Bhai Jagwinder Singh (Bittu) of Belgium ?

May 14, 2006
Author/Source: Gurpreet Singh Mullanpur


ਰਿਬੈਰੋ ਨੂੰ ਸਿੱਖੀ ਜਲਾਲ ਵਿਖਾਉਣ ਵਾਲੇ ਭਾਈ ਬਿੱਟੂ ਦਾ ਕਤਲ ਕਿਸਨੇ ਕੀਤਾ?

ਸਿੱਖ ਸੰਘਰਸ਼ ਨੂੰ ਕੁਚਲਣ ਲਈ ਦਿੱਲੀ ਦਰਬਾਰ ਨੇ ਜੋ ਸਿੱਖ-ਮਾਰੂ ਨੀਤੀਆਂ ਬਣਾਈਆਂ ਸਨ ਉਨ੍ਹਾਂ ਨੂੰ ਲਾਗੂ ਕਰਨ ਲਈ ਭਾਰਤ-ਭਰ ਦੇ ਜ਼ਾਲਮ ਤੇ ਬੁੱਚੜ ਪੁਲਿਸੀਆਂ ਨੂੰ ਪੰਜਾਬ ਲਿਆਂਦਾ ਗਿਆ। ਇਥੇ ਆਲਮ ਸੈਨਾ ਵਰਗੇ ਕਈ ਟੋਲੇ ਕਾਇਮ ਕੀਤੇ ਗਏ ਜਿਨ੍ਹਾਂ ਵਿਚ ਗੁੰਡੇ-ਬਦਮਾਸ਼, ਕਾਤਲ ਤੇ ਅਪਰਾਧੀ ਭਰਤੀ ਕਰਕੇ ਸਿੱਖ ਸੰਘਰਸ਼ ਨੂੰ ਬਦਨਾਮ ਕਰਵਾਉਣ ਲਈ ਖੁੱਲ੍ਹੀ ਛੁੱਟੀ ਦੇ ਕੇ ਛੱਡਿਆ ਗਿਆ। ਇਹ ਕਾਤਲ ਟੋਲੇ ਸਿੱਖ ਜੁਝਾਰੂਆਂ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਕਰਦੇ, ਫਿਰੌਤੀਆਂ ਲੈਂਦੇ, ਲੁੱਟਾਂ-ਖੋਹਾਂ ਕਰਦੇ ਤੇ ਧੀਆਂ-ਭੈਣਾਂ ਨਾਲ ਬਲਾਤਕਾਰ ਕਰਦੇ। ਪੁਲਿਸ ਨੇ ਸਿੱਖ ਨੌਜਵਾਨਾਂ ਨੂੰ ਘਰਾਂ, ਬੱਸਾਂ, ਸਕੂਲਾਂ-ਕਾਲਜਾਂ ਤੇ ਹੋਰਨਾਂ ਥਾਵਾਂ ਤੋਂ ਫੜਕੇ ਤਸੀਹੇ ਘਰਾਂ ਵਿਚ ਲਿਜਾਣਾ ਆਰੰਭ ਦਿੱਤਾ। ਲੱਡਾ ਕੋਠੀ, ਬਟਾਲਾ, ਮਾਲਮੰਡੀ ਅੰਮ੍ਰਿਤਸਰ ਆਦਿਕ ਬੁੱਚੜਖਾਨਿਆਂ ਵਿਚ ਸਿੱਖਾਂ ਨੂੰ ਅਲਫ ਨੰਗਾ ਕਰਕੇ ਚੱਡੇ ਪਾੜੇ ਜਾਂਦੇ, ਜੰਬੂਰਾਂ ਨਾਲ ਨਹੁੰ ਖਿੱਚੇ ਜਾਂਦੇ, ਪਿੰਡੇ ਪਾੜਕੇ ਲੂਣ-ਮਿਰਚਾਂ ਭੁੱਕੇ ਜਾਂਦੇ, ਅੱਖਾਂ ਕੱਢੀਆਂ ਜਾਂਦੀਆਂ ਤੇ ਬੋਟੀ-ਬੋਟੀ ਕਰ ਦਿੱਤੀ ਜਾਂਦੀ। ਇਸ ਨਸਲਕੁਸ਼ੀ ਦੀ ਕਮਾਂਡ ਜੇ.ਐਫ. ਰਿਬੈਰੋ ਦੇ ਹੱਥ ਸੀ। ਸਿੱਖਾਂ ਨੂੰ ਖਤਮ ਕਰਨ ਲਈ ਰਿਬੈਰੋ ਨੇ ਹੁਕਮ ਦਿੱਤਾ ਕਿ ਕਿਸੇ ਸਿੱਖ ਨੌਜਵਾਨ ਉਪਰ ਮੁਕੱਦਮਾ ਨਹੀਂ ਬਣਾਇਆ ਜਾਵੇਗਾ ਤੇ ਹਰ ਸਿੱਖ ਨੌਜਵਾਨ ਨੂੰ ਤੁਰੰਤ ਗੋਲੀ ਮਾਰੀ ਜਾਵੇਗੀ। ਇਸ ਹੁਕਮ ਨੂੰ ਮੰਨਦਿਆਂ ਪੰਜਾਬ ਅੰਦਰ ਹਕੂਮਤੀ ਮਸ਼ੀਨਰੀ ਨੇ ਸਿੱਖ ਨੌਜਵਾਨਾਂ ਦਾ ਸਿੱਧ ਕਤਲੇਆਮ ਆਰੰਭ ਦਿੱਤਾ। ਅਨੇਕਾਂ ਨੌਜਵਾਨਾਂ ਨੂੰ ਗੋਲੀ ਮਾਰੀ ਗਈ ਤੇ ਆਖਿਆ ਗਿਆ ਕਿ ‘ਮੁਕਾਬਲੇ ਵਿਚ ਅਣਪਛਾਤਾ ਮਾਰਿਆ ਗਿਆ’। ਅਨੇਕਾਂ ਸਿੱਖਾਂ ਨੂੰ ਦੁਰਗਿਆਣੇ ਦੇ ਸ਼ਮਸ਼ਾਨਘਾਟ ਵਿਚ ਸਾੜ ਦਿੱਤਾ ਗਿਆ ਤੇ ਹੋਰਨਾਂ ਨੂੰ ਦਰਿਆਵਾਂ ਵਿਚ ਰੋੜ੍ਹ ਦਿੱਤਾ ਗਿਆ। ਸਰਕਾਰੀ ਕਾਤਲ ਗਿਰੋਹ ਸਿੰਘਾਂ ਦੇ ਭੇਸ ਵਿਚ ਬੱਸਾਂ ਵਿਚੋਂ ਕੱਢ ਕੇ ਬੇਦੋਸ਼ੇ ਲੋਕਾਂ ਨੂੰ ਮਾਰਦੇ, ਪੁਲਿਸੀਆਂ ਦੇ ਪਰਿਵਾਰਾਂ ਨੂੰ ਮਾਰਦੇ ਤੇ ਹੋਰ ਇਹੋ ਜਿਹੇ ਕਾਰੇ ਕਰਦੇ ਤਾਂ ਜੋ ਵੱਡੀ ਗਿਣਤੀ ਵਿਚ ਲੋਕ ਜੁਝਾਰੂਆਂ ਦੇ ਦੁਸ਼ਮਣ ਬਣ ਜਾਣ। ਉਂਝ ਵੀ ਮਰਨ ਵਾਲੇ ਸਾਰੇ ਸਿੱਖ ਹੀ ਹੁੰਦੇ ਸਨ। ਰਿਬੈਰੋ ਨੂੰ ਸਿੱਖਾਂ ਦੇ ਕਤਲੇਆਮ ਦਾ ਬੜਾ ਚਾਅ ਸੀ ਤੇ ਹਿਟਲਰ ਦਾ ਇਹ ਵਾਰਿਸ ਸਿੱਖੀ ਦੇ ਜਲਾਲ ਨੂੰ ਭੁੱਲ ਹੀ ਗਿਆ। ਜਦੋਂ ਜਲੰਧਰ ਵਿਚ ਸਿੰਘਾਂ ਨੇ ਰਿਬੈਰੋ ਨੂੰ ਹੱਥ ਵਿਖਾਏ ਤਾਂ ਉਹ ਅੰਦਰੋਂ ਕੰਬ ਗਿਆ। ਉਸਨੂੰ ਉਡਵਾਇਰ ਵੀ ਚੇਤੇ ਆਇਆ ਤੇ ਇੰਦਰਾ ਵੀ। ਉਸਨੂੰ ਜਾਪਿਆ ਕਿ ਵੈਦਿਆ ਵਾਂਗ ਸਿੰਘ ਮੈਨੂੰ ਵੀ ਨਹੀਂ ਛੱਡਣ ਲੱਗੇ। ਗੱਲ ਹੈ ਵੀ ਸੱਚੀ ਸੀ। ਜਿੰਨਾਂ ਧੀਆਂ ਦੇ ਸਤ ਭੰਗ ਕੀਤੇ, ਜਿਨ੍ਹਾਂ ਭੈਣਾਂ ਨੂੰ ਨਗਨ ਕਰਕੇ ਭਰਾਵਾਂ ਉਪਰ ਪਾਇਆ ਤੇ ਜਿਨ੍ਹਾਂ ਮਾਵਾਂ ਨੂੰ ਆਪਣੇ ਨਾਲ ਬਲਾਤਕਾਰ ਸਹਿਣੇ ਪਏ ਹੋਣ ਉਨ੍ਹਾਂ ਦੇ ਪਿਤਾ, ਭਰਾ ਤੇ ਪਤੀ ਕਦੋਂ ਟਿਕ ਸਕਦੇ ਸਨ। ਰਿਬੈਰੋ ਨੇ ਭਾਰਤੀ ਹਕੂਮਤ ਦਾ ਮਿੰਨਤ-ਤਰਲਾ ਕੀਤਾ ਤਾਂ ਉਸਨੂੰ ਦੁਨੀਆਂ ਦੇ ਸੁਰੱਖਿਅਤ ਮੁਲਕ ਰੋਮਾਨੀਆਂ ਵਿਚ ਰਾਜਦੂਤ ਲਾ ਦਿੱਤਾ ਗਿਆ। ਆਪਣੇ ਵਲੋਂ ਤਾਂ ਰਿਬੈਰੋ ਨੇ ਸਿੱਖ ਕੌਮ ਨਾਲ ਲੁਕਣ-ਮੀਚੀ ਖੇਡੀ ਸੀ ਪਰ ਅਸਲ ਵਿਚ ਹੋਣੀ ਨੇ ਉਸਨੂੰ ਰੋਮਾਨੀਆ ਲਿਆ ਵਾੜਿਆ ਸੀ।

ਪੰਜਾਬ ਵਿਚ ਰਿਬੈਰੋ ਵਲੋਂ ਅਰੰਭੇ ਕਤਲੇਆਮ ਤੋਂ ਬਚਾਉਣ ਲਈ ਕਈ ਮਾਪਿਆਂ ਨੇ ਆਪਣੇ ਜਵਾਨ ਪੁੱਤ ਦੂਜੇ ਮੁਲਕਾਂ ਨੂੰ ਭੇਜ ਦਿੱਤੇ ਸਨ। ਇਹ ਨੌਜਵਾਨ ਆਪਣੀਆਂ ਜਾਨਾਂ ਬਚਾ ਕੇ ਵਿਦੇਸ਼ਾਂ ਵਿਚ ਆ ਤਾਂ ਗਏ ਪਰ ਵਿਦੇਸ਼ੀ ਚਮਕ-ਦਮਕ ਦਾ ਅਸਰ ਇਨ੍ਹਾਂ ਉਪਰ ਨਹੀਂ ਹੋ ਸਕਿਆ। ਉਨ੍ਹਾਂ ਨੂੰ ਹਰ ਵਕਤ ਉਸ ਸੰਤਾਪ ਦਾ ਧਿਆਨ ਰਹਿੰਦਾ ਜਿਹੜਾ ਸੰਤਾਪ ਪੰਜਾਬ ਵਿਚ ਉਨ੍ਹਾਂ ਦੀ ਕੌਮ, ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਹੰਢਾ ਰਹੇ ਸਨ। ਇਹੋ ਜਿਹਾ ਹੀ ਇਕ ਸਿੱਖ ਨੌਜਵਾਨ ਜਗਵਿੰਦਰ ਸਿੰਘ ਬਿੱਟੂ ਸੀ ਜੋ ਕਿ ਪਿੰਡ ਰਕਬਾ ਜ਼ਿਲ੍ਹਾ ਲੁਧਿਆਣਾ ਦਾ ਵਾਸੀ ਸੀ। ਮਾਤਾ ਚਰਨਜੀਤ ਕੌਰ ਪਿਤਾ ਦਲੀਪ ਸਿੰਘ ਦੇ ਚਾਰ ਪੁੱਤਰਾਂ ਵਿਚੋਂ ਸਭ ਤੋਂ ਛੋਟੇ ਇਸ ਪੁੱਤਰ ਨੇ ਸੁਧਾਰ ਕਾਲਜ ਤੋਂ ਪੜਾਈ ਆਰੰਭੀ। ਅਤੇ ਬਾਅਦ ਵਿਚ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਚੰਡੀਗੜ੍ਹ ਚਲਾ ਗਿਆ। ਪੰਜਾਬ ਵਿਚ ਚੱਲ ਰਹੇ ਸਰਕਾਰੀ ਅੱਤਵਾਦ ਦਾ ਅਸਰ ਇਸ ਨੌਜਵਾਨ ਉਪਰ ਵੀ ਹੋਇਆ। ਹਰ ਇਕ ਨੌਜਵਾਨ ਵਾਂਗੂੰ ਉਸਨੂੰ ਜਾਪਿਆ ਕਿ ਕਦੇ ਨਾ ਕਦੇ ਮੈਨੂੰ ਵੀ ਕੋਈ ਪੁਲਿਸ ਦੀ ਗੱਡੀ ਚੁੱਕ ਲਵੇਗੀ ਤੇ ਕਿਤੇ ਝੂਠਾ ਮੁਕਾਬਲਾ ਬਣਾ ਦਿੱਤਾ ਜਾਵੇਗਾ। ਉਨ੍ਹੀਂ ਦਿਨੀਂ ਪੰਜਾਬ ਵਿਚ ਆਮ ਵਰਤਾਰਾ ਸੀ। ਪਰਿਵਾਰ ਦੀ ਸਲਾਹ ਨਾਲ ਬਿੱਟੂ ਵੀ ਆਪਣੀ ਜਾਨ ਬਚਾਉਣ ਲਈ ਕਿਸੇ ਬਾਹਰਲੇ ਮੁਲਕ ਲਈ ਘਰੋਂ ਤੁਰ ਪਿਆ। ਥਾਈਲੈਂਡ, ਜਰਮਨੀ ਹੁੰਦਾ ਹੋਇਆ ਉਹ ਸਵਿਟਜਰਲੈਂਡ ਪਹੁੰਚਿਆ। ਪਰ ਪੰਜਾਬ ਦੇ ਹਾਲਾਤ ਇਕ ਪਲ ਲਈ ਵੀ ਉਸਦੇ ਮਨ ਤੋਂ ਲਾਂਭੇ ਨਹੀਂ ਹੁੰਦੇ ਸਨ। ਸਵਿਟਜਰਲੈਂਡ ਰਹਿੰਦਿਆਂ ਹੀ ਜਗਵਿੰਦਰ ਸਿੰਘ ਬਿੱਟੂ ਸੀ ਸਾਂਝ ਪ੍ਰਗਟ ਸਿੰਘ ਪੁੱਤਰ ਸਾਧੂ ਸਿੰਘ, ਪਿੰਡ ਨਿੱਝਰ ਜ਼ਿਲ੍ਹਾ ਕਪੂਰਥਲਾ ਤੇ ਜਗਰਾਜ ਸਿੰਘ ਪੁੱਤਰ ਹਰਗਿੰਦਰ ਸਿੰਘ ਪਿੰਡ ਸਮਾਲਸਰ, ਜ਼ਿਲ੍ਹਾ ਫਰੀਦਕੋਟ ਨਾਲ ਹੋਈ। ਇਕੋ ਜਿਹੇ ਵਿਚਾਰਾਂ ਵਾਲੇ ਇਨ੍ਹਾਂ ਸਿੱਖ ਨੌਜਵਾਨਾਂ ਦੇ ਮਨ ਅੰਦਰ ਸਿੱਖਾਂ ਧੱਕੇ ਕਰਨ ਵਾਲਿਆਂ ਖਿਲਾਫ ਜ਼ਬਰਦਸਤ ਰੋਹ ਸੀ। ਜਦੋਂ ਉਨ੍ਹਾਂ ਨੂੰ ਰਿਬੈਰੋ ਦਾ ਰੋਮਾਨੀਆ ਵਿਚ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਇਸ ਪਾਪੀ ਨੂੰ ਸਜ਼ਾ ਦੇਣ ਦੀ ਵਿਉਂਤ ਬਣਾਈ। ਅੰਤ 20 ਅਗਸਤ 1991 ਨੂੰ ਸਿੰਘਾਂ ਦਾ ਕਹਿਰ ਰਿਬੈਰੋ ਉਪਰ ਟੁੱਟ ਗਿਆ। ਗੁਰਪਾਲ ਸਿੰਘ ਉਰਫ ਮਨਦੀਪ ਸਿੰਘ ਨੇ ਸ਼ਾਮੀ 5:15 ’ਤੇ ਜਿਉਂ ਹੀ ਵਾਕੀ-ਟਾਕੀ ’ਤੇ ਸਿਗਨਲ ਦਿੱਤਾ ਤਾਂ ਝੱਟ ਹੀ ਦਸਮੇਸ਼ ਪਿਤਾ ਦੇ ਯੋਧੇ ਜਗਵਿੰਦਰ ਸਿੰਘ, ਜੁਗਰਾਜ ਸਿੰਘ, ਪ੍ਰਗਟ ਸਿੰਘ ਅਤੇ ਬਲਵਿੰਦਰ ਸਿੰਘ ਨੇ ਆਪਣੀ ਕਾਰ ਰਿਬੈਰੋ ਦੀ ਕਾਰ ਪਿਛੇ ਲਗਾ ਦਿੱਤੀ। ਢੁਕਵੇਂ ਅਸਥਾਨ ’ਤੇ ਪਹੁੰਚਦਿਆਂ ਹੀ ਜੁਗਰਾਜ ਸਿੰਘ ਨੇ ਰਿਬੈਰੋ ਦੇ ਗੋਲੀ ਮਾਰੀ ਬਾਕੀ ਸਾਥੀ ਵੀ ਫਾਇਰ ਕਰਨ ਲੱਗੇ। ਰਿਬੈਰੋ ਦੇ ਚੂਲੇ ਵਿਚ ਗੋਲੀ ਲੱਗੀ ਪਰ ਉਹ ਉਹ ਭੱਜ ਕੇ ਸਾਹਮਣੇ ਘਰ ਵਿਚ ਜਾ ਵੜਿਆ। ਇਸ ਮੌਕੇ ਸਮਾਲਸਰ ਵਾਲਾ ਜੁਗਰਾਜ ਸਿੰਘ ਰਿਬੈਰੋ ਦੇ ਸੁਰੱਖਿਆ ਕਰਮਚਾਰੀਆਂ ਹੱਥੋਂ ਸ਼ਹੀਦ ਹੋ ਗਿਆ। ਬਲਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਬਚ ਕੇ ਨਿਕਲ ਗਏ ਅਤੇ ਜਗਵਿੰਦਰ ਤੇ ਪ੍ਰਗਟ ਸਿੰਘ ਗ੍ਰਿਫਤਾਰ ਹੋ ਗਏ। ਰਿਬੈਰੋ ਬਚ ਤਾਂ ਗਿਆ ਪਰ ਉਸਦੀ ਜੂਨ ਮਰਿਆਂ ਵਰਗੀ ਹੋ ਗਈ। ਉਹ ਹਿਲਣ-ਡੁੱਲਣੋਂ ਵੀ ਗਿਆ ਤੇ ਮੰਜੇ ’ਤੇ ਪਿਆ ਆਪਣੀਆਂ ਕਰਤੂਤਾਂ ਉਪਰ ਰੋਂਦਾ ਰਿਹਾ ਤੇ ਲੇਖਾ ਦਿੰਦਾ ਰਿਹਾ। ਉਸਦੀ ਪੁਸ਼ਤ-ਪਨਾਹੀ ਹੇਠ ਕਤਲ ਕੀਤੇ ਗਏ ਮਾਸੂਮ ਅਤੇ ਬੇਦੋਸ਼ੇ ਸਿੱਖਾਂ ਦਾ ਲਹੂ ਉਸਨੂੰ ਇਕ ਪਲ ਵੀ ਸੌਣ ਨਹੀਂ ਦਿੰਦਾ ਸੀ।

ਜਦੋਂ ਰੁਮਾਨੀਆ ਵਿਚ ਰਿਬੈਰੋ ਉਪਰ ਹਮਲੇ ਦੀ ਖ਼ਬਰ ਪੰਜਾਬ ਵਿਚ ਅਤੇ ਭਾਰਤ ਵਿਚ ਪਹੁੰਚੀ ਤਾਂ ਹਕੂਮਤੀ ਪੁਰਜੇ ਹੱਕੇ-ਬੱਕੇ ਰਹਿ ਗਏ। ਹਕੂਮਤੀ ਮਸ਼ੀਨਰੀ ਨੇ ਇਨ੍ਹਾਂ ਸਿੰਘਾਂ ਦੇ ਪਰਿਵਾਰਾਂ ਉਤੇ ਹੱਲਾ ਬੋਲ ਦਿੱਤਾ। ਪੰਜਾਬ ਦੀ ਪੁਲਿਸ ਨੂੰ ਜਗਵਿੰਦਰ ਸਿੰਘ ਬਿੱਟੂ ਦੇ ਪਿੰਡ ਵਗੈਰਾ ਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਉਸਨੂੰ ਸਾਰੇ ‘ਚੰਡੀਗੜ੍ਹੀਆ’ ਆਖਦੇ ਹੁੰਦੇ ਸਨ। ਡੇਢ ਦੋ ਮਹੀਨੇ ਮਗਰੋਂ ਮੁੱਲਾਂਪੁਰ ਥਾਣੇ ਦੀ ਪੁਲਿਸ ਨੂੰ ਪਤਾ ਲੱਗਾ ਕਿ ਜਗਵਿੰਦਰ ਸਿੰਘ ਦਾ ਪਿੰਡ ਰਕਬਾ ਹੈ। ਪੁਲਿਸ ਨੇ ਉਸਦੇ ਪਿਤਾ ਦਲੀਪ ਸਿੰਘ ਤੇ ਭਰਾ ਹਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਪ੍ਰੇਸ਼ਾਨ ਸੀ ਕਿ ਸਾਨੂੰ ਇਸ ‘ਖਾੜਕੂ’ ਬਾਰੇ ਕੁਝ ਵੀ ਕਿਉਂ ਪਤਾ ਨਹੀਂ? ਦੂਜੇ ਪਾਸੇ ਪਰਿਵਾਰਕ ਮੈਂਬਰ ਵੀ ਹੈਰਾਨ ਸਨ ਕਿਉਂਕਿ ਇਥੇ ਪੰਜਾਬ ਰਹਿੰਦੇ ਵਕਤ ਤਾਂ ਭਾਈ ਬਿੱਟੂ ਦੀ ਸੰਘਰਸ਼ ਪੱਖੀ ਸੋਚ ਦਾ ਕਦੇ ਪਤਾ ਨਹੀਂ ਸੀ ਲੱਗਿਆ। ਅੱਕ-ਥੱਕ ਕੇ ਪੁਲਿਸ ਨੇ ਪਿਉ-ਪੁੱਤਰ ਨੂੰ ਛੱਡ ਦਿੱਤਾ। ਪਰ ਪਿੰਡ ਤੇ ਇਲਾਕੇ ਦੇ ਲੋਕ ਭਾਈ ਬਿੱਟੂ ’ਤੇ ਹੈਰਾਨ ਸਨ ਕਿਉਂਕਿ ਉਸਦੇ ਸਾਊ ਤੇ ਸ਼ਰੀਫ ਸੁਭਾਅ ਕਾਰਨ ਕੋਈ ਵੀ ਇਹ ਗੱਲ ਸੋਚ ਨਹੀਂ ਸੀ ਸਕਦਾ। ਪਰ ਰਿਬੈਰੋ ਦੇ ਜ਼ੁਲਮਾਂ ਤੋਂ ਜਾਣੂੰ ਹਰ ਵਿਅਕਤੀ ਨੇ ਭਾਈ ਬਿੱਟੂ ਤੇ ਉਸਦੇ ਸਾਥੀਆਂ ਦੇ ਕਾਰਨਾਮੇ ਤੇ ਰੱਜਕੇ ਮਾਣ ਕੀਤਾ। ਭਾਈ ਬਿੱਟੂ ਤੇ ਪ੍ਰਗਟ ਸਿੰਘ ਨੇ ਰੁਮਾਨੀਆ ਦੀ ਅਦਾਲਤ ਵਿਚ ਰਿਬੈਰੋ ਤੇ ਭਾਰਤੀ ਹਕੂਮਤ ਦੇ ਜ਼ੁਲਮਾਂ ਦਾ ਪਾਜ ਖੋਲ੍ਹਕੇ ਆਖਿਆ ਕਿ ਸਾਨੂੰ ਸਾਡੇ ਕੀਤੇ ਐਕਸ਼ਨ ਉਤੇ ਕੋਈ ਅਫਸੋਸ ਜਾਂ ਪਛਤਾਵਾ ਨਹੀਂ।
ਜਦੋਂ ਜੁਝਾਰੂ ਸਿੰਘਾਂ ਨੇ ਭਾਰਤ ਵਿਚ ਰੁਮਾਨੀਆ ਦੇ ਰਾਜਦੂਤ ਰਾਡੂ ਨੂੰ ਅਗਵਾ ਕੀਤਾ ਅਤੇ ਉਸਨੂੰ ਪੰਜਾਬ ਲਿਆ ਕੇ ਭਾਰਤੀ ਹਕੂਮਤ ਦੇ ਕੀਤੇ ਹੋਏ ਜ਼ੁਲਮਾਂ ਤੋਂ ਜਾਣੂੰ ਕਰਵਾਇਆ ਤਾਂ ਸੱਥਾਂ ਵਿਚ ਲੋਕ ਆਖਦੇ ਸਨ ਕਿ ਸ਼ਾਇਦ ਰਿਬੈਰੋ ਉਤੇ ਰੁਮਾਨੀਆ ਵਿਚ ਹਮਲਾ ਕਰਨ ਵਾਲੇ ਨੌਜਵਾਨ ਰਾਡੂ ਬਦਲੇ ਛੁਡਵਾ ਲਏ ਜਾਣਗੇ। ਪਰ ਰੁਮਾਨੀਆ ਦੀ ਅਦਾਲਤ ਨੇ ਇਨ੍ਹਾਂ ਦੋਹਾਂ ਸਿੰਘਾਂ ਨੂੰ ਸਜ਼ਾਵਾਂ ਦਿੱਤੀਆਂ। ਸਜ਼ਾਵਾਂ ਭੁਗਤ ਕੇ ਇਹ ਦੋਵੇਂ ਸਿੰਘ ਬੈਲਜ਼ੀਅਮ ਆ ਗਏ। ਭਾਈ ਬਿੱਟੂ ਬੈਲਜੀਅਮ ਦੇ ਗੁਰਦੁਆਰਾ ਸਿੰਤਰੂਦਨ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ। ਪੰਜ ਕੁ ਵਰ੍ਹੇ ਪਹਿਲਾਂ ਭਾਈ ਬਿੱਟੂ ਦਾ ਗੁਰਮੀਤ ਕੌਰ ਨਾਲ ਅਨੰਦ ਕਾਰਜ ਹੋਇਆ। ਪ੍ਰਮਾਤਮਾ ਨੇ ਉਨ੍ਹਾਂ ਦੇ ਘਰ ਇਕ ਧੀ ਹਰਲੀਨ ਕੌਰ ਤੇ ਪੁੱਤਰ ਸ਼ਹਿਬਾਜ ਸਿੰਘ ਦੀ ਦਾਤ ਬਖਸ਼ੀ। 18 ਅਪ੍ਰੈਲ ਸੋਮਵਾਰ ਦੇ ਰਾਤੀਂ 10 ਵਜੇ ਭਾਈ ਬਿੱਟੂ ਆਪਣੇ ਪੀ.ਸੀ.ਓ. ਵਿਚ ਕਿਸੇ ਨਾਲ ਆਪਣੇ ਧਿਆਨ ਟੈਲੀਫੋਨ ਕਰ ਰਹੇ ਸਨ ਕਿ ਇਕ ਨਕਾਬਪੋਸ਼ ਨੇ ਉਨ੍ਹਾਂ ਦੇ ਸਿਰ ਵਿਚ ਦੋ ਗੋਲੀਆਂ ਮਾਰੀਆਂ ਡਾਕਟਰ ਦੇ ਆਉਣ ਤਕ ਭਾਈ ਬਿੱਟੂ ਚੜ੍ਹਾਈ ਕਰ ਗਏ ਸਨ। ਇਸ ਕਤਲ ਦੀ ਖ਼ਬਰ ਸੁਣਦਿਆਂ ਹੀ ਪੰਥਕ ਜਥੇਬੰਦੀਆਂ ਦੇ ਆਗੂ ਬੈਲਜ਼ੀਅਮ ਪਹੁੰਚਣੇ ਸ਼ੁਰੂ ਹੋ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਰਕਬਾ ਲਿਜਾਣ ਦੇ ਉਪਰਾਲੇ ਕੀਤੇ ਗਏ ਪਰ ਜਦੋਂ ਲੱਗ ਨਾ ਬਣੀ ਤਾਂ 29 ਅਪ੍ਰੈਲ ਨੂੰ ਬੈਲਜੀਅਮ ਵਿਖੇ ਹੀ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਤੋਂ ਉਨ੍ਹਾਂ ਦੇ ਮਾਤਾ ਚਰਨਜੀਤ ਕੌਰ ਤੇ ਪਿਤਾ ਦਲੀਪ ਸਿੰਘ, ਤੋਂ ਇਲਾਵਾ ਹੋਰ ਵੀ ਕਈ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਸਨ। ਪਹਿਲਾਂ ਹੀ ਆਰੰਭ ਕੀਤੇ ਗਏ ਪਾਠ ਦੇ ਭੋਗ ਪਾਏ ਗਏ ਅਤੇ ਪੰਥਕ ਜਥੇਬੰਦੀਆਂ ਨੇ ਇਸ ਸੂਰਮੇ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਹੁਤ ਸਾਰੇ ਜੁਝਾਰੂ ਲਹਿਰ ਨਾਲੋਂ ਟੁੱਟ ਕੇ ਵਿਦੇਸ਼ਾਂ ਵਿਚ ਵਸ ਗਏ ਹਨ ਪਰ ਭਾਈ ਬਿੱਟੂ ਉਨ੍ਹਾਂ ਵਿਰਲਿਆਂ ਵਿਚੋਂ ਇਕ ਸੀ ਜੋ ਵਿਦੇਸ਼ ਵਿਚ ਵਸਣ ਮਗਰੋਂ ਲਹਿਰ ਨਾਲ ਜੁੜਿਆ। ਇਹ ਵੀ ਇਕ ਮੌਕਾ ਮੇਲ ਹੀ ਹੈ ਕਿ 29 ਅਪ੍ਰੈਲ 1986 ਨੂੰ ਅਕਾਲ ਤਖ਼ਤ ਸਾਹਿਬ ਤੋਂ ‘ਖ਼ਾਲਿਸਤਾਨ’ ਦਾ ਐਲਾਨ ਹੋਇਆ ਸੀ ਤੇ 29 ਅਪ੍ਰੈਲ ਨੂੰ ਹੀ ਭਾਈ ਬਿੱਟੂ ਦਾ ਅੰਤਿਮ ਸਸਕਾਰ ਹੋਇਆ।

- ਗੁਰਪ੍ਰੀਤ ਸਿੰਘ ਮੁੱਲਾਂਪੁਰ

Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article