Shaheed Bhai Joginder Singh Babbar (Delhi)
"ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। "
ਦਿੱਲੀ ਦੇ ਪ੍ਰਸਿੱਧ ਫਿਲਮਸਤਾਨ ਸਿਨੇਮਾ ਇਲਾਕੇ ਦੀ ਇੱਕ ਭੀੜੀ ਜਿਹੀ ਗਲੀ ਵਿੱਚ ਦਿੱਲੀ ਪੁਲਸ ਆਪ੍ਰੇਸ਼ਨ ਸੈੱਲ ਤੇ ਦੇਸ਼ ਦੀਆਂ ਦਰਜਨ ਕੁ ਉੱਚ ਸੁਰੱਖਿਆ ਏਜੰਸੀਆਂ ਤੇ ਉਹਨਾਂ ਦੇ ਅਫ਼ਸਰਾਂ ਅਤੇ 150 ਦੇ ਕਰੀਬ ਕਮਾਂਡੋਆਂ ਦਾ ਇੱਕ ਗਸ਼ਤੀ ਟੋਲਾ ਆਦਮ ਬੋ ਆਦਮ ਬੋ ਕਰਦਾ ਹੋਇਆ ਇੱਕ ਛੋਟੇ ਜਿਹੇ ਘਰ ਦੇ ਕਰੀਬ ਪਹੁੰਚਿਆ।
ਇਨ੍ਹਾਂ ਵਿੱਚੋਂ ਕੁੱਝ ਕਮਾਂਡੋਆਂ ਨੇ ਆਲੇ ਦੁਆਲੇ ਦੇ ਮਕਾਨਾਂ ਦੀਆਂ ਛੱਤਾਂ ਅਤੇ ਕੁੱਝ ਨੇ ਗਲੀ ਵਿੱਚ ਹਥਿਆਰਬੰਦ ਪੁਜਿਸ਼ਨਾਂ ਲੈ ਲਈਆਂ ਤੇ ਕਿਸੇ ਤੱਕੜੇ ਅੱਤਵਾਦੀ ਦੀ ਗਿ੍ਰਫ਼ਤਾਰੀ ਦੀ ਊਡੀਕ ਕਰਨ ਲੱਗੇ। ਇਨ੍ਹਾਂ ਵਿੱਚ ਇੱਕ ਟੋਲਾ ਇੱਕ ਸਾਦੇ ਕੱਪੜਿਆਂ ਵਾਲੇ ਪੁਲੀਸ ਅਫ਼ਸਰ ਦੀ ਕਮਾਂਡ ਵਿੱਚ ਛੋਟੇ ਜਿਹੇ ਮੱਧਵਰਗੀ ਸਿੱਖ ਦੇ ਘਰ ਵਿੱਚ ਬੇਲਗਾਮ ਜਾਨਵਰਾਂ ਵਾਂਗ ਦਾਖਲ ਹੋਇਆ। ਘਰ ਦੇ ਬਾਹਰੀ ਹਿੱਸੇ ਬੈਠੀ ਮਾਤਾ ਬਸੰਤ ਕੌਰ ਆਪਣੇ ਅੰਦਰ ਚਲ ਰਹੇ ਗੁਰਮੰਤਰ ਦੇ ਅਜੱਪਾ ਜਾਪ ਦਾ ਆਨੰਦ ਲੈਂਦੀ ਹੋਈ ਕੁਰਸੀ ਤੇ ਬੈਠ ਕੇ ਚਾਹ ਪੀ ਰਹੀ ਸੀ ਤੇ ਬਾਪੂ ਗੁਰਬਖਸ਼ ਸਿੰਘ ਜੀ ਘਰ ਦੇ ਇੱਕ ਕਮਰੇ ਵਿੱਚ ਪ੍ਰਕਾਸ਼ਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰਬਾਣੀ ਜਾਪ ਕਰ ਰਹੇ ਸਨ। ਗਸ਼ਤੀ ਟੋਲੇ ਦੀ ਆਮਦ ਨੇਂ ਉਹਨਾਂ ਦੇ ਇਸ ਦੈਵੀ ਕਾਰਜ ਵਿੱਚ ਕੋਈ ਅਸਰ ਨਾ ਪਾਇਆ ਤੇ ਦੋਵੇਂ ਜਣੇਂ ਆਪੋ ਆਪਣੇ ਸਥਾਨ ਤੇ ਰੂਹਾਨੀਅਤ ਦਾ ਆਨੰਦ ਮਾਣਦੇ ਰਹੇ। ਕੋ੍ਰਧ ਨਾਲ ਲਾਲ ਪੀਲੇ ਹੋਏ ਅਫ਼ਸਰ ਨੇਂ ਆਪਣਾ ਪਿਸਟਲ ਮਾਤਾ ਬਸੰਤ ਕਰ ਵੱਲ ਸੇਧਦੇ ਹੋਏ ਦੰਦ ਕਰੀਚ ਕੇ ਪੁੱਛਿਆ “ਕਹਾਂ ਹੈ ਤੁਮਾਹਰਾ ਬੇਟਾ ਜੋਗਿੰਦਰ ਸਿੰਹ (ਸਿੰਘ)? ਮਾਤਾ ਜੀ ਬੜੇ ਸਹਿਜ ਨਾਲ ਬੋਲੇ “ਮੁਝੇ ਕਿਆ ਪਤਾ ਤੁਮਕੋ ਪਤਾ ਹੋਗਾ ਜਹਾਂ ਮਿਲਤਾ ਹੈ ਢੂੰਢ ਲੋ”
ਪੁਲਸ ਅਫ਼ਸਰ ਨੇਂ ਗਰਜਵੀਂ ਅਵਾਜ਼ ਵਿੱਚ ਕਮਾਂਡੋਆਂ ਨੂੰ ਹੁਕਮ ਦਿੱਤਾ “ ਘਰ ਕਾ ਕੋਨਾ ਕੋਨਾ ਛਾਣ ਮਾਰੋ ਜੋ ਬੀ ਮਰਦ ਘਰ ਮੇਂ ਮਿਲੇ ਉਸੇ ਉਠਾ ਲਾਉ ਤੇ ਫਿਰ ਮਾਤਾ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ ਅੱਛਾ ਤੋ ਤੁਝੇ ਅਪਣੇ ਬੇਟੇ ਕਾ ਪਤਾ ਨਹੀਂ ਤੂ ਜਾਣਤੀ ਹੈ ਤੇਰੇ ਬੇਟੇ ਨੇ ਡਾ. ਤਿਆਗੀ ਕੋ ਮਾਰ ਦੀਆ ਹੈ। ਮਾਤਾ ਨੇਂ ਬੜੇ ਆਰਾਮ ਨਾਲ ਚਾਹ ਦਾ ਕੱਪ ਖਾਲੀ ਕਰਕੇ ਕੁਰਸੀ ਦੇ ਥੱਲੇ ਰੱਖਿਆ ਤੇ ਅਫ਼ਸਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੜੇ ਰਹੁਬਦਾਰ ਅੰਦਾਜ ਵਿੱਚ ਬੋਲੀ “ਹਮੇਂ ਕਿਆ ਪਤਾ ਕੌਣ ਹੈ ਡਾਕਟਰ ਤਿਆਗੀ? ਜਬ ਬੀ ਕੋਈ ਕੁੱਤਾ ਬਿੱਲਾ ਦਿੱਲੀ ਮੇਂ ਮਰ ਜਾਤਾ ਹੈ ਤੋ ਤੁਮ ਜੈਸੇ ਆ ਜਾਤੇ ਹੈਂ ਹਮਾਰੇ ਘਰ ਮੂੰਂਹ ਉਠਾਏ ਹੂਏ। ਕੁੱਝ ਕੁ ਪਲਾਂ ਵਿੱਚ ਹੀ ਕਮਾਂਡੋ ਜੁੱਤੀਆਂ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਕਮਰੇ ਵਿੱਚ ਦਾਖਲ ਹੋਏ ਤੇ ਤਾਬਿਆ ਬੈਠੇ ਬਾਪੂ ਗੁਰਬਖਸ਼ ਸਿੰਘ ਜੀ ਨੂੰ ਧੂਹ ਕੇ ਗਲੀ ਵਿੱਚ ਲੈ ਆਏ ਤੇ ਘੜੀਸਦਿਆਂ ਹੋਇਆਂ ਜਾ ਕੇ ਆਪਣੀ ਗੱਡੀ ਵਿੱਚ ਸੁੱਟ ਲਿਆ। ਅਫ਼ਸਰ ਫਿਰ ਕ੍ਰੋਧ ਨਾਲ ਚੀਕਦਿਆਂ ਹੋਇਆਂ ਮਾਤਾ ਨੂੰ ਕਹਿਣ ਲੱਗਾ “ ਲੇ ਚਲੇ ਹੈਂ ਇਸ ਬੁੱਢੇ ਕੋ ਜਬ ਤੇਰਾ ਬੇਟਾ ਆਏ ਤੋ ਉਸੇ ਕਹਿਣਾ ਥਾਣੇ ਸੇ ਆਪਣੇ ਬਾਪ ਕੋ ਛੁੜਵਾ ਕੇ ਲੇ ਜਾਏ। ਪਿਛਲੇ ਕੁੱਝ ਵਰਿ੍ਹਆਂ ਦੌਰਾਣ ਅਜਿਹੇ ਵਹਿਸ਼ੀ ਕਾਰੇ ਪਰਿਵਾਰ ਨੇ ਆਪਣੇ ਪਿੰਡ੍ਹੇ ਤੇ ਹੰਢਾਏ ਸਨ ਤੇ ਨੇੜੇ ਤੇੜੇ ਦੇ ਲੋਕਾਂ ਨੇ ਇਹ ਦਿ੍ਰਸ਼ ਕਈ ਵਾਰ ਦੇਖੇ ਸਨ। ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ਇਨ੍ਹਾਂ ਵਿੱਚ ਹੀ ਇੱਕ ਨੌਜਵਾਨ ਸ਼ਹੀਦ ਭਾਈ ਜੋਗਿੰਦਰ ਸਿੰਘ ਬੱਬਰ, ਮੁੱਖੀ ਬੱਬਰ ਖ਼ਾਲਸਾ ਜੋਨ ਦਿੱਲੀ ਇਸ ਪਰਿਵਾਰ ਨਾਲ ਸਬੰਧਤ ਸੀ।
ਮਿਤੀ 17 ਫਰਵਰੀ 1968 ਨੂੰ ਬਾਪੂ ਗੁਰਬਖਸ਼ ਸਿੰਘ ਜੀ ਦੇ ਗ੍ਰਹਿ ਮਾਤਾ ਬਸੰਤ ਕਰ ਜੀ ਦੀ ਕੁੱਖੋਂ ਸ਼ਹੀਦ ਭਾਈ ਜਗਿੰਦਰ ਸਿੰਘ ਬੱਬਰ ਨੇ ਤੀਸਰੀ ਅਤੇ ਸਭ ਤੋ ਛੋਟੀ ਸੰਤਾਨ ਦੇ ਰੂਪ ਵਿੱਚ ਫਿਲਮਸਤਾਨ ਸਿਨੇਮਾ ਨੇੜੇ ਇੱਕ ਮੁਹੱਲੇ ਵਿੱਚ ਜਨਮ ਲਿਆ। ਪਿਤਾ ਗੁਰਬਖਸ਼ ਸਿੰਘ ਜੀ ਪਹਿਲਾਂ ਟਾਇਰਾਂ ਦੀ ਦੁਕਾਨ ਤੇ ਕੰਮ ਕਰਦੇ ਸਨ ਅਤੇ ਬਾਅਦ ਵਿੱਚ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਲੱਗੇ। ਬਹੁਤ ਹੀ ਰੌਸ਼ਣ ਦਿਮਾਗ ਤਿੰਨੇ ਭੈਣ ਭਰਾਵਾਂ ਨੇ ਆਪਣੀ ਸਕੂਲ ਅਤੇ ਕਾਲਜ਼ ਦੀ ਉਚੇਰੀ ਸਿੱਖਿਆ ਪਿੰਡੀ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ਼ ਦਿੱਲੀ ਤੋਂ ਬੜੀ ਰੀਝ ਨਾਲ ਹਰ ਸਾਲ ਸਕਾਲਰਸ਼ਿਪ ਲੈਕੇ ਕੀਤੀ। ਸਾਕਾ ਨਵੰਬਰ 84 ਵੇਲੇ ਇਸ ਪਰਿਵਾਰ ਨੂੰ ਜਗਦੀਸ਼ ਟਾਈਟਲਰ ਤੇ ਉਸਦੇ ਗੁੰਡਿਆਂ ਨੇ ਭਾਰੀ ਤਸੀਹੇ ਦਿੱਤੇ ਅਤੇ ਬਹੁਤ ਹੀ ਮਾਲੀ ਨੁਕਸਾਨ ਵੀ ਕੀਤਾ। ਨਵੰਬਰ 84 ਦੇ ਪੀੜ੍ਹਤਾਂ ਦੀ ਸੇਵਾ ਕਰਨ ਵਿੱਚ ਭਾਈ ਜੋਗਿੰਦਰ ਸਿੰਘ ਜੀ ਦੇ ਬਚਪਨ ਦੇ ਦੋਸਤ ਭਾਈ ਗੁਲਸ਼ਨ ਸਿੰਘ ਜੀ ਨੇ ਦਿਨ ਰਾਤ ਸਾਥ ਦਿੱਤਾ। ਭਾਈ ਗੁਲਸ਼ਨ ਸਿੰਘ ਜੀ ਜੋ ਕਿ ਇੱਕ ਗੁਰੂ ਨਾਨਕ ਨਾਮ ਲੇਵਾ , ਸਿਰਫ਼ ਤੇ ਸਿਰਫ਼ ਗੁਰੂ ਘਰ ਵਿੱਚ ਅਥਾਹ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਇੱਕ ਮਹਾਨ ਹਿੰਦੀ ਕਵੀ ਤੇ ਉੱਚ ਸਰਕਾਰੀ ਅਫ਼ਸਰ ਕ੍ਰਿਸ਼ਨ ਕੁਮਾਰ ਸ਼ਰਮਾ ਦੇ ਦੋ ਪੁੱਤਰਾਂ ਵਿਚੋਂ ਇੱਕ ਸਨ। ਭਾਈ ਗੁਲਸ਼ਨ ਸਿੰਘ ਜੀ ਨੂੰ ਉਨ੍ਹਾਂ ਦੇ ਪਿਤਾ ਨੇ ਗੁਰਦੁਆਰਾ ਗੁਰੂ ਨਾਨਕ ਪਿਆਊ ਸਾਹਿਬ ਤੋਂ ਜੋੜੇ ਅਤੇ ਲੰਗਰ ਦੇ ਝੂਠੇ ਭਾਂਡੇ ਮਾਂਝਣ ਦੀ ਸੇਵਾ ਕਰਦਿਆਂ ਅਰਦਾਸਾਂ ਕਰਕੇ ਲਿਆ ਸੀ ਅਤੇ ਜਨਮ ਤੋਂ ਹੀ ਸਿੰਘ ਸਜਾਇਆ ਸੀ। ਸਾਕਾ ਨਵੰਬਰ 84 ਸਮੇਂ ਭਾਈ ਜੋਗਿੰਦਰ ਸਿੰਘ ਜੀ ਤੇ ਭਾਈ ਗੁਲਸ਼ਨ ਸਿੰਘ ਜੀ ਮੁੱਛ ਫੁੱਟ ਗੱਭਰੂ ਸਨ ਤੇ ਦੋਵੇਂ ਦਲੇਰੀ, ਹੌਂਸਲੇ ਅਤੇ ਦਿ੍ਰੜ ਇਰਾਦੇ ਦੇ ਧਨੀ ਤੇ ਸੇਵਾ ਸਿਮਰਨ ਦੀ ਜੀਵਤ ਮੂਰਤ ਸਨ। ਦੋਨਾਂ ਨੇ ਨਵੰਬਰ 84 ਵਿੱਚ ਗੁੰਡਿਆਂ ਵਲੋਂ ਸਾੜੇ ਅੱਧ ਸੜੇ ਬੱਚਿਆਂ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਹਸਪਤਾਲਾਂ ਵਿੱਚ ਪਹੁੰਚਾਇਆ ਅਤੇ ਪੂਰੀ ਤਰ੍ਹਾਂ ਸੜ ਚੁੱਕੇ ਬੱਚਿਆਂ ਦੀਆਂ ਲਾਸ਼ਾਂ ਦਾ ਆਪਣੇ ਹੱਥੀਂ ਅੰਤਿਮ ਸੰਸਕਾਰ ਕਰਕੇ ਰੋਂਦੀਆਂ ਕੁਰਲਾਉਂਦੀਆਂ ਮਾਵਾਂ ਦੇ ਦਰਦ ਨੂੰ ਆਪਣੀ ਰੂਹ ਉੱਤੇ ਹੰਢਾਇਆ।
ਸਿਖ ਸੰਘਰਸ਼ ਨਾਲ ਇਨ੍ਹਾਂ ਦੋਹਾਂ ਦਾ ਰਾਬਤਾ ਕਿਵੇਂ ਤੇ ਕਦੋਂ ਹੋਇਆ ਇਹ ਭਾਵੇਂ ਰਹੱਸ ਹੀ ਹੈ ਪਰ ਦਿੱਲੀ ਦੀ ਸੰਗਤ ਨੇਂ ਇਨ੍ਹਾਂ ਦੋਹਾਂ ਵੀਰਾਂ ਨੂੰ ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਅਖੰਡ ਕੀਰਤਨੀ ਜੱਥੇ ਵਿੱਚ ਰੀਝ ਨਾਲ ਸੇਵਾ ਕਰਦਿਆਂ ਤੱਕਿਆ। ਗੁਰਦੁਆਰਾ ਬੰਗਲਾ ਸਾਹਿਬ ਦੀਆਂ ਪੌੜੀਆਂ ਵਿੱਚ ਖੜੇ ਹੋਕੇ ਗੁਰਮਤਿ ਸਾਹਿੱਤ ਦੇ ਛੋਟੇ ਛੋਟੇ ਭੇਟਾ ਰਹਿਤ ਕਿਤਾਬਚੇ ਵੰਡਣਾ ਇਨ੍ਹਾਂ ਦੋਹਾਂ ਵੀਰਾਂ ਦਾ ਨਿੱਤ ਕਰਮ ਸੀ। ਸੰਗਤ ਉਨ੍ਹਾਂ ਦੇ ਹੱਸਮੁਖ ਚਹਿਰੇ, ਮਿੱਠ ਬੋਲੜੇ ਸੁਭਾਅ ਅਤੇ ਪਿਆਰ ਭਰੇ ਬੋਲਾਂ ਨਾਲ ਕੀਲੀ ਉਨ੍ਹਾਂ ਪਾਸੋਂ ਗੁਰਮਤਿ ਸਾਹਿਤ ਲੈ ਕੇ ਪੜਣ੍ਹ ਦੀ ਹਮੇਸ਼ਾ ਚਾਹਵਾਨ ਰਹਿੰਦੀ ਸੀ। ਲੱਗਭਗ ਸੰਨ੍ਹ 87-88 ਦੇ ਦਿਨਾਂ ਵਿੱਚ ਭਾਈ ਜੋਗਿੰਦਰ ਸਿੰਘ ਜੀ ਦਿੱਲੀ ਦੇ ਖ਼ਾਲਸਾ ਕਾਲਜ ਵਿੱਚ ਸ਼ਾਮ ਨੂੰ ਨੌਜਵਾਨ ਸੰਗੀ ਸਾਥੀਆਂ ਦੀਆਂ ਗੁਰਮਿਤ ਕਲਾਸਾਂ ਲਗਾਉਂਦੇ ਅਤੇ ਸੋ ਦਰੁ ਜੀ ਦਾ ਪਾਠ ਰਲ ਮਿਲ ਕੇ ਕਰਦੇ। ਖ਼ਾਲਸਾ ਕਾਲਜ ਅਤੇ ਹਰ ਸਿੱਖ ਵਿਦਿਅਕ ਅਦਾਰਿਆਂ ਵਿੱਚ ਭਾਈ ਸਾਹਿਬ ਜੀ ਦਾ ਅਦੁੱਤੀ ਸਤਿਕਾਰ ਸੀ। ਜਦ ਦਿੱਲੀ ਪੁਲਸ ਨੇ ਦਿੱਲੀ ਬੰਬ ਧਮਾਕਿਆਂ ਵਿੱਚ ਭਾਈ ਸਾਹਿਬ ਜੀ ਦਾ ਨਾਮ ਝੂਠਾ ਫਸਾ ਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਤਾਂ ਖ਼ਾਲਸਾ ਕਾਲਜ ਸਮੇਤ ਹੋਰ ਅਨੇਕਾਂ ਕਾਲਜ਼ਾਂ ਦੇ ਵਿਦਿਆਰਥਿਆਂ ਨੇ ਰੋਸ ਮੁਜ਼ਾਹਰੇ ਅਤੇ ਹੜਤਾਲਾਂ ਸ਼ੁਰੂ ਕਰ ਦਿੱਤੀਆਂ। ਸੰਗਤ ਅਤੇ ਵਿਦਿਆਰਥੀਆਂ ਦੇ ਭਾਰੀ ਦਬਾਅ ਹੇਠ ਤੇ ਇਨ੍ਹਾਂ ਬੰਬ ਧਮਾਕਿਆਂ ਵਿੱਚ ਭਾਈ ਸਾਹਿਬ ਜੀ ਦਾ ਹੱਥ ਨਾ ਹੋਣ ਦੀ ਸੱਚਾਈ ਕਰਕੇ ਪੁਲਸ ਨੇ ਉਨ੍ਹਾਂ ਨੂੰ ਅਗਲੇ ਦਿਨ ਹੀ ਰਿਹਾਅ ਕਰ ਦਿੱਤਾ ਲੈਕਿਨ ਇਨ੍ਹਾਂ ਨੂੰ ਸਿੱਖ ਸੰਘਰਸ਼ ਤੇ ਖਾੜਕੂਵਾਦ ਨਾਲ ਜੋੜਣ ਦਾ ਸਿਲਸਿਲਾ ਦਿੱਲੀ ਪੁਲਸ ਅਤੇ ਖੂਫੀਆ ਏਜੰਸੀਆਂ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਸੀ।
in college from the vice chancellor of Delhi University
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸਰੂਪਾਂ ਤੋਂ ਸ੍ਰੀ ਅਖੰਡਪਾਠ ਸਾਹਿਬ , ਨਿਤਨੇਮ ਦੀ ਸੰਥਿਆ ਅਤੇ ਗੁਰਬਾਣੀ ਵਿਚਾਰ ਇਸ ਸਾਰੀ ਟੀਮ ਦਾ ਇੱਕ ਵਿਲੱਖਣ ਗੁਣ ਸੀ। ਅੰਮਿ੍ਰਤਵੇਲੇ ਜਾਪ ਸਾਹਿਬ ਜੀ ਦੀ ਬਾਣੀ ਦਾ ਅਦੁੱਤੀ ਧੁਨਾਂ ਨਾਲ ਉਚਾਰਣਾਂ ਭਾਈ ਸਾਹਿਬ ਜੀ ਦੇ ਮੂੰਹੋਂ ਸੁਨਣਾ ਜਿੰਨ੍ਹਾਂ ਨੂੰ ਨਸੀਬ ਹੋਇਆ ਆਤਮਕ ਆਨੰਦ ਦੇ ਮੰਡਲਾਂ ਨੂੰ ਸ਼ਾਇਦ ਉਹੀ ਲੋਕ ਜਾਣਦੇ ਹਨ। ਸੰਗਤ ਵਿੱਚ ਵਿਚਰਦਿਆਂ ਛੋਟੇ ਛੋਟੇ ਬੱਚਿਆਂ ਨੂੰ ਗੋਦੀ ਵਿੱਚ ਚੁੱਕ ਕੇ ਸਾਖੀਆਂ ਸੁਣਾਉਣੀਆਂ , ਸ਼ਬਦ ਕੰਠ ਕਰਵਾਉਣੇ ਇਸ ਸਾਰੀ ਟੀਮ ਦਾ ਆਤਮਕ ਚਾਉ ਅਤੇ ਅਦੁੱਤੀ ਗੁਣ ਸੀ। ਇਨ੍ਹਾਂ ਵੀਰਾਂ ਦੀਆਂ ਮਿਕਨਾਤੀਸੀ ਸ਼ਖਸੀਤਾਂ ਨੇ ਅਨੇਕਾਂ ਹੀ ਟੁੱਟਿਆਂ ਨੂੰ ਗੁਰੂ ਨਾਲ ਜੋੜਿਆ। ਆਮ ਸੰਗਤ ਵਿੱਚ ਕੋਈ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਦਿੱਲੀ ਵਿੱਚ ਵਾਪਰ ਰਹੀਆਂ ਜੁਝਾਰੂ ਘਟਨਾਵਾਂ ਪਿੱਛੇ ਇਨ੍ਹਾਂ ਸ਼ਾਂਤ ਤੇ ਸਰਲ ਸੁਭਾਅ ਵਾਲੇ ਸਿੰਘਾਂ ਦਾ ਕੋਈ ਦੂਰ ਦੁਰਾਡੇ ਦਾ ਵੀ ਵਾਸਤਾ ਹੋਵੇਗਾ।
ਭਾਈ ਜੋਗਿੰਦਰ ਸਿੰਘ ਜੀ ਦੀ ਇਹ ਸੋਚ ਕਿ ਭਗੌੜੇ ਹਏ ਬਿਨਾਂ ਹੀ ਚੋਣਵੇਂ ਅਤੇ ਸਾਫ਼ ਸੁਥਰੇ ਐਕਸ਼ਨ ਹੀ ਕੀਤੇ ਜਾਣ। ਕਿਸੇ ਵੀ ਬੇਦੋਸ਼ੇ ਬੰਦੇ ਨੂੰ ਇੱਕ ਝਰੀਟ ਤੱਕ ਵੀ ਨਾਂ ਆਉਣ ਦਿੱਤੀ ਜਾਵੇ। ਸਹੀ ਦੋਸ਼ੀ ਦੀ ਨਿਸ਼ਾਨਦੇਹੀ ਕਰਕੇ ਉਸਨੂੰ ਜਮਪੁਰੀ ਪਹੁੰਚਾਇਆ ਜਾਵੇ। ਐਸੀ ਹਰੇਕ ਸੇਵਾ ਤੋਂ ਪਹਿਲਾਂ ਸ਼੍ਰੀ ਅਖੰਡਪਾਠ ਸਾਹਿਬ, ਅਰਦਾਸ ਤੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਤੇ ਅਸੀਸ ਲੈਕੇ ਹੀ ਕੋਈ ਵੀ ਐਕਸ਼ਨ ਕਰਨ ਜਾਂ ਨਾ ਕਰਨ ਦਾ ਫੈਸਲਾ ਕੀਤਾ ਜਾਵੇ। ਅਜਿਹੀਆਂ ਧਰਮੀ ਰੂਹਾਂ ਕਰਕੇ ਹੀ ਅਨੇਕਾਂ ਦੁਸ਼ਟ ਸੋਧੇ ਜਾ ਰਹੇ ਸਨ ਅਤੇ ਐਕਸ਼ਨਾਂ ਵਿੱਚ ਸਫ਼ਲਤਾ ਪ੍ਰਾਪਤ ਹੋ ਰਹੀ ਸੀ। ਉਨੀਂ ਦਿਨੀਂ ਪੰਜਾਬ ਵਿੱਚ ਇਹ ਅਖਾਣ ਬਹੁਤ ਪ੍ਰਚਲਤ ਹੋਇਆ ਸੀ “ਮੁਕਾਬਲੇ ਟਾਈਗਰਾਂ ਦੇ, ਐਕਸ਼ਨ ਲਿਬਰੇਸ਼ਨ ਦੇ ਤੇ ਦਿਮਾਗ ਬੱਬਰਾਂ ਦਾ।” ਖਾਸ ਤੌਰ ਤੇ ਭਾਈ ਜੋਗਿੰਦਰ ਸਿੰਘ ਜੀ ਦੀ ਅਗਵਾਈ ਵਾਲੇ ਜੱਥੇ ਦੇ ਭਾਈ ਤਰਲੋਕ ਸਿੰਘ ਬਟਾਲਾ ਤੇ ਹੋਰ ਸਾਥੀਆਂ ਨੂੰ ਰੋਸ਼ਣ ਦਿਮਾਗ ਅਤੇ ਸੰਤ ਬਿਰਤੀ ਵਾਲੇ ਜਾਣ ਕੇ ਸੰਘਰਸ਼ੀਲ ਜਥੇਬੰਦੀਆਂ ਦੀ ਹਾਈਕਮਾਂਢ ਵੀ ਹਰ ਵੱਡੇ ਮਸਲੇ ਤੇ ਇਨ੍ਹਾਂ ਨਾਲ ਜਰੂਰ ਸਲਾਹ ਮਸ਼ਵਰਾ ਕਰਦੇ ਸਨ।
ਸੱਚ ਕੀ? ਤੇ ਝੂਠ ਕੀ? ਦੰਦ ਕਥਾ ਕੀ? ਤੇ ਸਤ ਕਥਾ ਕੀ? ਪ੍ਰੰਤੂ ਦਿੱਲੀ ਪੁਲਸ ਵਲੋਂ ਵੱਖ ਵੱਖ ਮੁਕੱਦਮਿਆਂ ਵਿੱਚ ਅਦਾਲਤਾਂ ਵਿੱਚ ਪੇਸ਼ ਕੀਤੇ ਗਏ ਸਰਕਾਰੀ ਰਿਕਾਰਡਾਂ ਤੋਂ ਪ੍ਰਾਪਤ ਕੁੱਝ ਸੂਚਨਾਵਾਂ ਮੁਤਾਬਿਕ; ਦਿੱਲੀ ਦੇ ਤੀਸ ਹਜ਼ਾਰੀ ਕੋਰਟ ਅਤੇ ਦਿੱਲੀ ਪੁਲਸ ਹੈੱਡਕੁਆਰਟਰ ਵਿੱਚ ਇੱਕ ਦਿਨ ਇਕ ਸਮੇਂ ਹਏ ਬੰਬ ਧਮਾਕਿਆਂ ਪਿੱਛੇ ਇਨ੍ਹਾਂ ਸਿੰਘਾਂ ਦਾ ਹੀ ਹੱਥ ਸੀ। ਜਦੋਂ ਤੀਸ ਹਜ਼ਾਰੀ ਕੋਰਟ ਤੋਂ ਪੁਲਸ ਹੈੱਡਕੁਆਰਟਰ ਨੂੰ ਫੋਨ ਕਾਲ ਗਈ ਕਿ ਇੱਥੇ ਬੰਬ ਧਮਾਕਾ ਹੋਇਆ ਹੈ ਤਾਂ ਅੱਗ ਫੋਨ ਆਪ੍ਰੇਟਰ ਦਾ ਜਵਾਬ ਸੀ ਅਸੀਂ ਤੁਹਾਡਾ ਕੀ ਕਰੀਏ ਸਾਡੇ ਤਾਂ ਆਪ ਇੱਥੇ ਭਾਰੀ ਬੰਬ ਧਮਾਕਾ ਹੋਇਆ ਹੈ ਤੇ ਸਾਰੇ ਅਫ਼ਸਰ ਡਰਦੇ ਮਾਰੇ ਟੇਬਲਾਂ ਥੱਲੇ ਵੜੇ ਹੋਏ ਹਨ। ਇਨ੍ਹਾਂ ਦੋਹਾਂ ਉੱਚ ਸੁੱਰਿਖਆ ਵਾਲੇ ਸਥਾਨਾਂ ਤੇ ਇੱਕੋ ਦਿਨ ਇੱਕੋ ਸਮੇਂ ਇੱਕ ਸਕਿੰਟ ਦਾ ਵੀ ਫਰਕ ਪਏ ਬਿਨਾਂ ਹੋਏ ਬੰਬ ਧਮਾਕਿਆਂ ਸਬੰਧੀ ਉਦੋਂ ਦਿੱਲੀ ਪੁਲਸ ਦੇ ਕਮਿਸ਼ਨਰ ਵੇਦ ਮਰਵਾਹਾ ਨੇ ਤਕਰੀਬਨ ਪੰਦਰ੍ਹਾਂ ਮਿੰਟ ਦੂਰ ਦਰਸ਼ਨ ਤੇ ਆ ਕੇ ਇਹ ਝੂਠੀ ਕਹਾਣੀ ਸੁਣਾਈ ਸੀ ਕਿ ਇਹ ਬੰਬ ਧਮਾਕੇ ਕਰਨ ਵਾਲੇ ਪਾਕਿਸਤਾਨ ਤੋਂ ਟ੍ਰੈਨਿੰਗ ਲੈ ਕੇ ਆਏ ਸਨ। ਦਿੱਲੀ ਤੋਂ ਕਦੇ ਵੀ ਬਾਹਰ ਪੈਰ ਨਾ ਪਾਉਣ ਵਾਲੇ ਇਹ ਜੁਝਾਰੂ ਸਿੰੰਘ ਉਸਦੀਆਂ ਬੇਸਿਰ ਪੈਰ ਕਹਾਣੀਆਂ ਸੁਣ ਕੇ ਹੱਸਿਆ ਕਰਦੇ ਸਨ। ਇਹ ਦੋਵੇਂ ਐਕਸ਼ਨ ਲੰਬੇ ਸਮੇਂ ਲਈ ਭਾਰਤੀ ਖ਼ੂਫੀਆ ਏਜੰਸੀਆਂ ਲਈ ਰਹੱਸ ਹੀ ਬਣੇ ਰਹੇ ਕਿ ਇਹ ਐਕਸ਼ਨ ਕਿਸ ਨੇ ਕਦੋਂ ਅਤੇ ਕਿਵੇਂ ਕੀਤੇ?
ਦਰਅਸਲ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਤੇ ਉਨ੍ਹਾਂ ਦਾ ਕੋਈ ਵੀ ਸਾਥੀ ਅਜਿਹੀ ਕੋਈ ਵੀ ਕਾਰਵਾਈ ਨਹੀਂ ਸੀ ਕਰਨਾ ਚਹੁੰਦਾ ਜਿਸ ਨਾਲ ਕਿਸੇ ਬੇਦਸ਼ੇ ਦਾ ਨੁਕਸਾਨ ਹੋਵੇ ਲੇਕਿਨ ਸਿੰਘਾਂ ਉੱਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਤਸ਼ੱਦਦ ਕਰਨ ਵਾਲੀ ਦਿੱਲੀ ਪੁਲਸ ਅਤੇ ਝੂਠੇ ਮੁਕੱਦਮੇ ਪਾ ਕੇ ਜੇਲ੍ਹਾਂ ਵਿੱਚ ਤਾੜ੍ਹਣ ਵਾਲੀ ਅਖੌਤੀ ਨਿਆਂ ਪਾਲਿਕਾ ਅਸਲ ਵਿੱਚ ਅਨਿਆਂ ਪਾਲਿਕਾ ਨੂੰ ਇੱਕ ਸੰਕੇਤਕ ਸੁਨੇਹਾ ਵੀ ਦੇਣਾ ਜਰੂਰੀ ਸੀ ਤਾਂ ਜੋ ਆਪਣੇ ਘਟੀਆ ਮਨਸੂਬਿਆਂ ਤੇ ਕਾਰਿਆਂ ਤੋਂ ਬਾਝ ਆਉਣ। ਜਥੇਬੰਦੀ ਦੇ ਆਰਥਿਕ ਹਾਲਾਤ ਸੁਖਾਵੇਂ ਨਹੀਂ ਸਨ ਅਖੀਰ ਕੋਈ ਮਾਇਕ ਪ੍ਰਬੰਧ ਨਾ ਹੋਣ ਤੇ ਭਾਈ ਜੋਗਿੰਦਰ ਸਿੰਘ ਜੀ ਨੇ ਆਪਣਾ ਪੁਰਾਣਾ ਐਲ.ਐਮ.ਐਲ ਸਕੂਟਰ ਵੇਚ ਦਿੱਤਾ। ਇਸ ਸਕੂਟਰ ਤੋਂ ਪ੍ਰਾਪਤ ਸੱਤ ਹਜ਼ਾਰ ਨਾਲ ਭਾਈ ਗੁਲਸ਼ਨ ਸਿੰਘ ਜੀ ਨੇ ਪੁਰਾਣੇ 2 ਸਕੂਟਰ ਖ੍ਰੀਦੇ। ਕੁਦਰਤੀ ਉਹ 2ਵੇਂ ਸਕੂਟਰ ਇਨ੍ਹੇਂ ਖਰਾਬ ਨਿਕਲੇ ਕਿ ਇੰਨ੍ਹਾਂ ਨੂੰ ਠੀਕ ਕਰਵਾਉਣ ਤੇ 3 ਹਜ਼ਾਰ ਹੋਰ ਲੱਗ ਗਏ। ਹਲਾਤਾਂ ਅਨੁਸਾਰ ਇਹ ਰਕਮ ਉਸ ਸਮੇਂ ਸਿੰਘਾਂ ਲਈ ਬਹੁਤ ਵੱਡੀ ਸੀ। ਜਦ ਸਾਰਾ ਪੋ੍ਰਗਰਾਮ ਤਿਆਰ ਕਰ ਲਿਆ ਗਿਆ ਤਾਂ ਭਾਈ ਗੁਲਸ਼ਨ ਸਿੰਘ ਜੀ ਨੇ ਗੱਲ ਵਿੱਚ ਪੱਲਾ ਪਾ ਕੇ ਸਤਿਗੁਰੂ ਜੀ ਅੱਗੇ ਹੰਝੂ ਕੇਰਦੀਆਂ ਅੱਖਾਂ ਨਾਲ ਅਰਦਾਸ ਬੇਨਤੀ ਕੀਤੀ “ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕ੍ਰਿਪਾ ਕਰਿਉ ਇਨ੍ਹਾਂ ਧਮਾਕਿਆਂ ਵਿੱਚ ਕਿਸੇ ਬੇਦੋਸ਼ੇ ਬੰਦੇ ਦੀ ਜਾਨ ਨਾ ਜਾਵੇ। ਜਦੋਂ ਇਹ ਦੋਵੇਂ ਸਕੂਟਰ ਨੀਯਤ ਥਾਂ ਤੇ ਖੜੇ ਕੀਤੇ ਜਾਣੇ ਸਨ ਤਾਂ ਭਾਈ ਜੋਗਿੰਦਰ ਸਿੰਘ ਜੀ ਨੇ ਅਜਿਹੀ ਥਾਂ ਤੇ ਖੜੇ ਕਰਵਾਏ ਜਿੱਥੇ ਲੋਕਾਂ ਦੀ ਅਵਾਜਾਈ ਆਮ ਨਹੀਂ ਸੀ। ਜੇਕਰ ਇਨ੍ਹਾਂ ਦਾ ਇਰਾਦਾ ਸਿਰਫ਼ ਲੋਕਾਂ ਨੂੰ ਕਤਲ ਕਰਨ ਦਾ ਹੁੰਦਾ ਤਾਂ ਸਿਰਫ਼ ਦਸ ਮੀਟਰ ਦੀ ਦੂਰੀ ਤੇ ਸਕੂਟਰ ਖੜੇ ਕਰਕੇ ਬੇਦੋਸ਼ੇ ਲੋਕਾਂ ਦੇ ਕਤਲੇਆਮ ਦਾ ਪਾਪ ਖੱਟਣਾ ਜ਼ਿਆਦਾ ਔਖਾ ਕੰਮ ਨਹੀਂ ਸੀ। ਇਨ੍ਹਾਂ ਦੋਹਾਂ ਹਾਈ ਸਕਿਉਰਟੀ ਵਾਲੇ ਥਾਵਾਂ ਤੋਂ ਕਈ ਕਈ ਵਾਰ ਤਲਾਸ਼ੀ ਤੋਂ ਬਾਅਦ ਇਹ ਸਕੂਟਰ ਨੀਯਤ ਟਿਕਾਣੇ ਤੇ ਪਹੁੰਚੇ। ਲੇਕਿਨ ਇਤਨੀ ਡੂੰਘੀ ਤਲਾਸ਼ੀ ਤੋਂ ਬਾਅਦ ਵੀ ਸੁਰੱਖਿਆ ਕਰਮੀ ਇਹ ਭੇਦ ਨਹੀਂ ਲਗਾ ਸਕੇ ਕਿ ਦਿੱਲੀ ਨੂੰ ਕੰਬਾਹ ਦੇਣ ਵਾਲਾ ਇਹ ਜੁਗਾੜ ਕਿੱਥੇ ਤੇ ਕਿਵੇਂ ਲਗਾਇਆ ਗਿਆ। ਇਨ੍ਹਾਂ ਧਮਾਕਿਆਂ ਵਿੱਚ ਸਿਰਫ਼ ਇੱਕ ਮੌਤ ਹੋਈ ਤੇ ਉਹ ਵੀ ਭਾਈ ਗੁਲਸ਼ਨ ਸਿੰਘ ਜੀ ਦੀ ਬੈਰਾਗਮਈ ਅਰਦਾਸ ਸਦਕਾ ਇੱਕ ਅਜਿਹਾ ਚਮਤਕਾਰ ਵਾਪਰਿਆ ਜਿਸ ਤੇ ਸ਼ਾਇਦ ਨਾਸਤਕ , ਅਪਗਰੇਡ ਤੇ ਕਾਮਰੇਡ ਲਾਬੀ ਕਦੇ ਭਰੋਸਾ ਨਾ ਕਰੇ।
ਦਿੱਲੀ ਪੁਲਸ ਦੇ ਰਿਕਾਰਡ ਮੁਤਾਬਿਕ ਇਹ ਮੌਤ ਕਿਸੇ ਇਰਾਦਤਨ ਯੋਜਨਾ ਦਾ ਹਿੱਸਾ ਨਾ ਹੋ ਕੇ ਅਚਨਚੇਤ ਵਾਪਰੀ ਇੱਕ ਘਟਨਾ ਸੀ। ਅਸਲ ਵਿੱਚ ਹੋਇਆ ਇਹ ਕਿ ਸੰਘਰਸ਼ ਵਿੱਚ ਸਿੰਘਾਂ ਤੇ ਪੰਜਾਬ ਵਿਰੁੱਧ ਜ਼ਹਿਰ ਉਗਲਣ ਵਾਲਾ ਇੱਕ ਬਦਨਾਮ ਪੱਤਰਕਾਰ ਜੋ ਪੰਜਾਬ ਵਿੱਚ ਸਿੰਘਾਂ ਦੇ ਹਮਲਿਆਂ ਤੋਂ 2-3 ਵਾਰ ਬਚ ਗਿਆ ਸੀ ਤੇ ਦਿੱਲੀ ਵਿੱਚ ਨਾਮ ਤੇ ਭੇਸ ਬਦਲ ਕੇ ਕਿਸੇ ਅਖ਼ਬਾਰ ਵਿੱਚ ਕੰਮ ਕਰ ਰਿਹਾ ਸੀ ਪਤਾ ਨਹੀਂ ਕਿਉਂ ਤੇ ਕਿਵੇਂ ਇਹ ਉਸ ਸਮੇਂ ਤੀਸ ਹਜ਼ਾਰੀ ਕੋਰਟ ਕਹਿੜੇ ਕੰਮ ਪਹੁੰਚਿਆ ਅਤੇ ਧਮਾਕੇ ਵਾਲੀ ਥਾਂ ਤੋਂ 300 ਮੀਟਰ ਦੂਰ ਲੰਘ ਰਿਹਾ ਸੀ। ਉਦੋਂ ਹੀ ਧਮਾਕੇ ਵਿਚੋਂ ਉੱਡ ਕੇ ਨਿਕਲੀ ਇੱਕ ਕਿੱਲ ਉਸਦੇ ਸਿਰ ਵਿੱਚ ਜਾ ਵੜੀ ਤੇ ਇੱਕ ਮਹੀਨਾ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਦਾਖਲ ਰਹਿਣ ਤੋਂ ਬਾਅਦ ਉਹ ਮਰ ਗਿਆ। ਸਰਕਾਰ ਲਈ ਉਹ ਕਿੰਨਾ ਅਹਿਮ ਸੀ ਕਿ ਉਸਦੇ ਅੰਤਿਮ ਸੰਸਕਾਰ ਵੇਲੇ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਵਿਸ਼ੇਸ਼ ਤੌਰ ਤੇ ਹਾਜ਼ਰ ਵੇਖੇ ਗਏ। ਇੰਨਾਂ ਦੋਹਾਂ ਧਮਾਕਿਆਂ ਦੀ ਗੂੰਝ ਨਾਲ ਦਿੱਲੀ ਦੀ ਪਾਰਲੀਮੈਂਟ ਤੇ ਲਾਲ ਕਿਲ੍ਹਾ ਵੀ ਕੰਬ ਉਠਿੱਆ। ਜਦ ਇਹ ਧਮਾਕੇ ਹੋਏ ਤਾਂ ਭਾਈ ਜੋਗਿੰਦਰ ਸਿੰਘ ਦਿੱਲੀ ਦੀ ਅਜ਼ਾਦ ਮਾਰਕਿਟ ਵਿੱਚ ਇੱਕ ਪ੍ਰੰਟਿੰਗ ਪ੍ਰੈਸ ਤੇ ਆਪਣੀ ਡਿਊਟੀ ਕਰ ਰਹੇ ਸਨ। ਮਾਤਰ 1500 ਰੁਪਏ ਦੀ ਇਹ ਨੌਕਰੀ ਉਨ੍ਹਾਂ ਦੀ ਪੜ੍ਹਾਈ ਤੇ ਨਿੱਤ ਲੋੜਾਂ ਲਈ ਸੀ। ਜਦੋਂ ਧਮਾਕਿਆਂ ਦੀ ਅਵਾਜ਼ ਗੂੰਝੀ ਤਾਂ ਲੋਕਾਂ ਵਿੱੱਚ ਹਫ਼ਰਾ ਦਫੜੀ ਪੈ ਗਈ ਤੇ ਉਨਾਂ ਸਮਝਿਆ ਕਿ ਈਰਾਨ-ਈਰਾਕ ਯੁੱਧ ਦੇ ਚਲਦਿਆਂ ਦਿੱਲੀ ਤੇ ਸਕਾਡ ਮਿਜ਼ਾਇਲਾਂ ਡਿੱਗ ਪਈਆਂ ਹਨ। ਇਸ ਅਫ਼ਵਾਹ ਨੇ ਭਾਈ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਹਸਾ ਹਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ। ਇਨ੍ਹਾਂ ਸਫ਼ਲ ਐਕਸ਼ਨਾਂ ਦੇ ਸ਼ੁਕਰਾਨੇ ਵਜੋਂ ਵੀ ਸ਼੍ਰੀ ਆਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।
ਰਾਜੀਵ ਗਾਂਧੀ ਦੀ ਤਾਮਿਲਨਾਡੂ ਵਿੱਚ ਹੋਈ ਮੌਤ ਤੋਂ ਚੰਦ ਦਿਨ ਪਹਿਲਾਂ ਹੋਈਆਂ ਚੋਣਾਂ ਦੌਰਾਣ ਵੀ ਦਿੱਲੀ ਦੇ ਨਾਮਧਾਰੀ ਬਹੁਲਤਾ ਇਲਾਕੇ ਰਮੇਸ਼ ਨਗਰ ਵਿੱਚ ਸਿੱਖ ਕਤਲੇਮਾਲ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਹੋਏ ਇੱਕ ਭਰਵੇਂ ਹਮਲੇ ਦਾ ਰਹੱਸ ਵੀ ਲੰਬੇ ਸਮੇਂ ਤੱਕ ਛੁਪਿਆ ਹੀ ਰਿਹਾ। ਭਾਈ ਜੋਗਿੰਦਰ ਸਿੰਘ ਜੀ ਤੇ ਉਨ੍ਹਾਂ ਦੇ ਸੰਗੀ ਸਾਥੀ ਫੋਕੀ ਸ਼ੋਹਰਤ ਖਾਤਿਰ ਐਕਸ਼ਨਾਂ ਦੀਆਂ ਜਿੰਮ੍ਹੇਵਾਰੀਆਂ ਦੀ ਪ੍ਰਵਿਰਤੀ ਦੇ ਸਖ਼ਤ ਖਿਲਾਫ਼ ਸਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਰਚਿਤ ਪੁਸਤਕਾਂ ਜੇਲ੍ਹ ਚਿੱਠੀਆਂ ਤੇ ਰੰਗਲੇ ਸੱਜਣ ਅਤੇ ਸ਼ਹੀਦ ਭਾਈ ਅਨੋਖ਼ ਸਿੰਘ ਜੀ ਦੀਆਂ ਗੁਰਮਤਿ ਜੁਗਤ ਸਿੱਖਿਆਵਾਂ ਇਨ੍ਹਾਂ ਸਿੰਘਾਂ ਦੇ ਜੀਵਣ ਦਾ ਅਧਾਰ ਸਨ। ਲੰਬੇ ਸਮੇਂ ਤੱਕ ਇਹ ਸਿੰਘ ਬਾਣੀ ਦੇ ਪ੍ਰਵਾਹ, ਧਰਮ ਪ੍ਰਚਾਰ ਦੇ ਨਾਲ-ਨਾਲ ਕੌਮ ਦੀ ਅਣਖ ਖਾਤਿਰ ਆਪਣੇ ਜੀਵਣ ਨੂੰ ਦਾਅ ਲਗਾ ਕੇ ਗੁਰੀਲਾ ਸੰਘਰਸ਼ ਦੇ ਵਿਸ਼ਵ ਪੱਧਰੀ ਪੈਮਾਨਿਆਂ ਨੂੰ ਵੀ ਕਿਤੇ ਪਿੱਛੇ ਛੱਡ ਗਏ ਸੀ। ਇਹ ਸਾਰੇ ਸਿੰਘ ਚੁੱਪ ਪ੍ਰੀਤ ਨਾਲ ਇਹ ਸੇਵਾਵਾਂ ਨਿਭਾਉਂਦੇ ਰਹੇ।
ਪੰਜਾਬ ਦੇ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਦੇ ਘਰੋਂ ਭਾਈ ਕੁਲਵੰਤ ਸਿੰਘ (ਵੱਡੇ ਭਰਾਤਾ ਭਾਈ ਤਰਲੋਕ ਸਿੰਘ) ਅਤੇ ਭਾਈ ਦਲੀਪ ਸਿੰਘ ਬਾਲੀ ਨਗਰ ਦੀਆਂ ਹੋਈਆਂ ਗਿ੍ਰਫ਼ਤਾਰੀਆਂ ਤੋਂ ਬਾਅਦ ਜਦੋਂ ਬਟਾਲੇ ਦੇ ਬਦਨਾਮ ਤਸੀਹਾ ਕੇਂਦਰ ਬੀਕੋ ਵਿੱਚ ਐੈਸ.ਐਸ.ਪੀ ਅਜੈਬੇ ਜਲਾਦ ਨੇ ਇਨ੍ਹਾਂ ਸਿੰਘਾਂ ਦੇ ਪੱਟਾਂ ਦਾ ਮਾਸ ਜੰਮੂਰਾਂ ਨਾਲ ਨੋਚ ਛੱਡਿਆ ਤਾਂ ਦਿੱਲੀ ਦੇ ਇਨ੍ਹਾਂ ਸਿੰਘਾਂ ਬਾਰੇ ਕੁੱਝ ਕੁ ਗੱਲਾਂ ਸੁਰੱਖਿਆ ਏਜੰਸੀਆਂ ਹੱਥ ਲੱਗੀਆਂ ਇਸ ਤੋਂ ਪਹਿਲਾਂ ਕਿ ਪੁਲਸ ਇਨ੍ਹਾਂ ਤੱਕ ਪਹੁੰਚਦੀ ਗੁਰੂ ਨੇਤ ਸਦਕਾ ਗੁਰੂ ਦੇ ਸ਼ਾਹੀ ਬਾਜ਼ ਆਪਣੇ ਪਹਿਲੇ ਟਿਕਾਣੇ ਛੱਡ ਗਏ। ਸਰਕਾਰੀ ਏਜੰਸੀਆਂ ਹੱਥ ਮਲਦੀਆਂ ਰਹਿ ਗਈਆਂ ਤੇ ਬੇਲੋੜੀ ਕਿੜ੍ਹ ਭਾਈ ਜੋਗਿੰਦਰ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਦਲੀਪ ਸਿੰਘ ਦੇ ਪਰਿਵਾਰਾਂ ਤੇ ਕੱਢੀ ਗਈ। ਭਾਈ ਦਲੀਪ ਸਿੰਘ ਦੇ ਪਰਿਵਾਰ , ਬਾਪੂ ਨਿਰੰਜਣ ਅਤੇ ਬਾਪੂ ਗੁਰਬਖਸ਼ ਸਿੰਘ ਉੱਤੇ ਤਸੀਹਿਆਂ ਦਾ ਪਹਾੜ ਹੀ ਟੁੱਟ ਪਿਆ. ਬਾਪੂ ਗੁਰਬਖਸ਼ ਸਿੰਘ ਜੀ ਦੀਆਂ ਦੋਹਾਂ ਲੱਤਾਂ,ਬਾਹਾਂ ,ਛਾਤੀ ਅਤੇ ਚੂਲੇ ਦੀਆਂ ਹੱਡੀਆਂ ਨੂੰ ਲੱਗਭਗ 138 ਹਿੱਸਿਆਂ ਵਿੱਚ ਤੋੜ ਕੇ ਲਾਸ਼ ਦੇ ਰੂਪ ਵਿੱਚ ਉਨ੍ਹਾਂ ਦੇ ਘਰ ਫਿਲਮਸਤਾਨ ਨੇੜੇ ਸੁੱਟ ਦਿੱਤਾ ਗਿਆ। ਸਾਰੇ ਸਰੀਰ ਤੇ ਪਲਸਤਰ ਲੱਗਣ ਤੇ ਹਸਪਤਾਲੋਂ ਛੇ ਮਹੀਨੇ ਬਾਅਦ ਜਦੋਂ ਉਹ ਘਰ ਆਏ ਤਾਂ ਵੀ ਖਿੱਝ ਕੱਡਣ ਲਈ ਸੁਰੱਖਿਆ ਏਜੰਸੀਆਂ ਕਈ ਵਾਰ ਘਰੋਂ ਚੁੱਕ ਕੇ ਉਨ੍ਹਾਂ ਨੂੰ ਲੈ ਜਾਂਦੀਆਂ ਤੇ ਅਣਮਨੁੱਖੀ ਤਸੀਹੇ ਦਿੰਦੀਆਂ ਰਹੀਆਂ।
ਭਾਈ ਜੋਗਿੰਦਰ ਸਿੰਘ ਨੇ ਆਪਣੀ ਦੂਰ ਦਿ੍ਰਸ਼ਟੀ ਤੇ ਸੂਝਬੂਝ ਦੇ ਵੱਡੇ ਪੈਂਤੜੇ ਤਹਿਤ ਭਾਈ ਗੁਲਸ਼ਨ ਸਿੰਘ ਨੂੰ ਆਤਮ ਸਮਰਪਣ ਕਰਨ ਲਈ ਰਾਜੀ ਕਰ ਲਿਆ। ਕਿਉਂਕਿ ਭਾਈ ਗੁਲਸ਼ਨ ਸਿੰਘ ਤੇ ਉਨ੍ਹਾਂ ਦੇ ਪਿਤਾ ਜੀ ਦੋਵੇਂ ਸਰਕਾਰੀ ਮੁਲਾਜ਼ਮ ਸਨ ਅਤੇ ਭਾਈ ਜੋਗਿੰਦਰ ਸਿੰਘ ਜੀ ਨੂੰ ਭਾਈ ਗੁਲਸ਼ਨ ਸਿੰਘ ਵਲੋਂ ਤਸੀਹੇ ਸਹਿ ਕੇ ਅਡੋਲ ਰਹਿਣ ਦੀ ਦਿ੍ਰੜਤਾ ਤੇ ਅਜਿਹਾ ਅਟੁੱਟ ਭਰੋਸਾ ਸੀ ਕਿ ਉਹ ਇਸ ਤਰ੍ਹਾਂ ਪੁਲਸ ਰਿਮਾਂਡ ਦੌਰਾਣ ਬੜੀ ਹੀ ਸੂਝ ਬੂਝ ਨਾਲ ਇਹ ਪਤਾ ਲਗਾ ਲੈਣਗੇ ਕਿ ਏਜੰਸੀਆਂ ਨੂੰ ਇਸ ਗਰੁੱਪ ਬਾਰੇ ਕਿੰਨਾ ਕੁ ਪਤਾ ਹੈ ਤੇ ਭਾਈ ਸਾਹਿਬ ਜੀ ਦਾ ਇਹ ਪੈਂਤੜਾ ਪੂਰੀ ਤਰਾਂ ਸਫ਼ਲ ਵੀ ਹੋਇਆ। ਭਾਈ ਗੁਲਸ਼ਨ ਸਿੰਘ ਨੂੰ ਉਨ੍ਹਾਂ ਦੇ ਪਰਿਵਾਰ ਨੇ ਕਾਨੂੰਨੀ ਚਾਰਾਜੋਈ ਨਾਲ ਦੋ ਕੁ ਸਾਲਾਂ ਬਾਅਦ ਰਿਹਾਅ ਕਰਵਾ ਲਿਆ ਪਰ ਉਨ੍ਹਾਂ ਤੇ ਮੁਕੱਦਮੇ ਚਲਦੇ ਰਹੇ।
ਭਾਈ ਜੋਗਿੰਦਰ ਸਿੰਘ ਜੀ ਦੇ ਜੀਵਣ ਦੀ ਸਾਫ਼ਗੋਈ ਤੇ ਕਿਰਤ ਇੱਕ ਅਹਿਮ ਪੱਖ ਸੀ। ਉਨ੍ਹਾਂ ਨੇ ਰੂਪੋਸ਼ ਜੀਵਣ ਦੌਰਾਣ ਵੀ ਕੋਈ ਨਾ ਕੋਈ ਕਿਰਤ ਜਾਰੀ ਰੱਖੀ ਤਾਂ ਕਿ ਰੋਟੀ ਦਾ ਖ਼ਰਚਾ ਵੀ ਚੱਲਦਾ ਰਹੇ ਤੇ ਕਿਰਤ ਦੀ ਓਟ ਵਿੱਚ ਨਾਮ ਬਦਲ ਕੇ ਸੰਘਰਸ਼ ਵੀ ਜਾਰੀ ਰੱਖਿਆ ਜਾਵੇ। ਰੂਪੋਸ਼ੀ ਦੌਰਾਣ ਵੀ ਉਨ੍ਹਾਂ ਨੇ ਆਪਣੀ ਵਿਦਿਅਕ ਯੋਗਤਾ ਦਾ ਲਾਹਾ ਲੈਂਦਿਆਂ ਵੱਖ ਵੱਖ ਥਾਵਾਂ ਤੇ ਵੱਖ ਵੱਖ ਨਾਮ ਰੱਖ ਕੇ ਅਕਾਉਂਟੈਂਟ ਦੀ ਨੌਕਰੀ ਕੀਤੀ। ਉਨ੍ਹਾਂ ਵਰਗੀ ਹੀ ਸੋਚ ਭਾਈ ਤਰਲੋਕ ਸਿੰਘ , ਭਾਈ ਮੂਰਤਾ ਸਿੰਘ ਫੌਜ਼ੀ ਧਿਰਦਿਉਂ ਦੀ ਵੀ ਸੀ।
ਜਿਸ ਡਾਕਟਰ ਤਿਆਗੀ ਦੀ ਸੁਧਾਈ ਨੂੰ ਲੈਕੇ ਭਾਰਤੀ ਸੁਰੱਖਿਆ ਏਜੰਸੀਆਂ ਬੁਖਲਾਅ ਉੱਠੀਆਂ ਸਨ ਉਸਦਾ ਪੂਰਾ ਨਾਮ ਡਾ. ਦਵਿੰਦਰ ਸਰੂਪ ਤਿਆਗੀ ਸੀ। ਉਹ ਭਾਰਤ ਦਾ ਅੰਤਰਰਾਸ਼ਟਰੀ ਪੱਧਰ ਦਾ ਖੇਤੀ ਵਿਗਿਆਨੀ ਸੀ ਅਤੇ ਭਾਰਤ ਸਰਕਾਰ ਵਲੋਂ ਖੇਤੀਬਾੜੀ ਜਿੰਨਸਾਂ ਦੇ ਮੁੱਲ ਤੈਅ ਕਰਨ ਲਈ ਬਣਾਏ ਖੇਤੀਬਾੜੀ ਅਤੇ ਮੁੱਲ ਕਮਿਸ਼ਨ (Agriculture and Price Commission) ਦਾ ਚੇਅਰਮੈਨ ਸੀ। ਭਾਈ ਸਾਹਬ ਤੇ ਉਨ੍ਹਾਂ ਦੇ ਸੰਗੀ ਸਾਥੀਆਂ ਦੀ ਰੂਚੀ ਉੱਚ ਪੱਧਰੀ ਬੁੱਧੀਜੀਵੀਆਂ ਤੇ ਵਿਦਵਾਨਾਂ ਰਚਿਤ ਪੁਸਤਕਾਂ ਅਤੇ ਗੰਭੀਰ ਲਿਖ਼ਤਾਂ ਪੜ੍ਹਣ ਵੱਲ ਰਹਿੰਦੀ ਸੀ। ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਵਿੱਚੋਂ ਨਿਕਲਦੀਆਂ ਪੰਜਾਬ ਦੀ ਖੇਤੀਬਾੜੀ ਤੇ ਆਰਥਿਕਤਾ ਸਬੰਧੀ ਰਾਜਾਂ ਤੇ ਕੇਂਦਰ ਸਰਕਾਰਾਂ ਦੀਆਂ ਕਮੀਨੀਆਂ ਚਾਲਾਂ ਅਤੇ ਪੰਜਾਬ ਨੂੰ ਆਰਥਿਕ , ਸਮਾਜਿਕ , ਸੱਭਿਆਚਾਰਕ ਅਤੇ ਧਾਰਮਿਕ ਪੱਖ ਤੋਂ ਰੇਗਿਸਤਾਨ ਬਣਾ ਦੇਣ ਦੀਆਂ ਕੋਝੀਆਂ ਚਾਲਾਂ ਦੀ ਭਾਈ ਸਾਹਬ ਨੂੰ ਡੂੰਘੀ ਸਮਝ ਸੀ। ਇਨ੍ਹਾਂ ਨੀਤੀਆਂ ਨੂੰ ਘੜਣ ਵਾਲੇ ਨੌਕਰਸ਼ਾਹਾਂ ਤੇ ਲੂਟੀਅਨਜ਼ ਦੀ ਦਿੱਲੀ ਦੇ ਸਾਊਥ ਬਲਾਕ ਤੇ ਨੋਰਥ ਬਲਾਕ ਵਿੱਚ ਬੈਠੇ ਸਿੱਖ ਵਿਰੋਧੀ ਫਿਰਕੂ ਸਾਜਿਸ਼ੀ ਅਫ਼ਸਰਾਂ ਵਲੋਂ ਸੱਤ ਪਰਦਿਆਂ ਪਿੱਛੇ ਲੁੱਕ ਕੇ ਹਿਲਾਈਆਂ ਜਾਣ ਵਾਲੀਆਂ ਤਾਰਾਂ ਦਾ ਇਨ੍ਹਾਂ ਸਿੰਘਾਂ ਨੂੰ ਚੋਖਾ ਅੰਦਾਜ਼ਾ ਸੀ।
ਚਲਦੇ ਸੰਘਰਸ਼ ਦੇ ਭੰਖਦੇ ਦਿਨਾਂ ਵਿੱਚ ਹੋਲੇ ਮੁੱਹਲੇ ਦੇ ਇੱਕ ਸਮਾਗਮ ਵਿੱਚ ਜਥੇਬੰਦੀ ਵਲੋਂ ਇੱਕ 6 ਪੰਨਿਆਂ ਦਾ ਦਸਤੀ ਪਰਚਾ ਜਾਰੀ ਕੀਤਾ ਗਿਆ ਤੇ ਇਸਦੀਆਂ ਲੱਖਾਂ ਹੀ ਕਾਪੀਆਂ ਆਨੰਦਪੁਰ ਹੋਲੇ ਮੁਹੱਲੇ ਤੇ ਵੰਡੀਆਂ ਗਈਆਂ ਸੀ। ਇਸ ਪਰਚੇ ਵਿੱਚ ਭਾਰਤ ਸਰਕਾਰ ਦੇ 7 ਪਰਦਿਆਂ ਪਿੱਛੇ ਲੁਕੇ ਸਿੱਖ ਵਿਰਧੀ ਚੇਹਰਿਆਂ ਤੇ ਦਿਮਾਗਾਂ ਵਾਲੇ ਨੌਕਰਸ਼ਾਹਾਂ ਦੀ ਨਾਵਾਂ ਤੇ ਅਹੁਦਿਆਂ ਦੀ ਸੂਚੀ ਜਾਰੀ ਕਰਕੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਸਿੱਖ ਮਾਰੂ ਨੀਤੀਆਂ ਘੜ੍ਹਨੀਆਂ ਬੰਦ ਕਰ ਦੇਣ। ਇਸ ਪਰਚੇ ਨੂੰ ਸ਼ਾਇਦ ਸਰਕਾਰ ਨੇ ਸ਼ੁਰੂਆਤ ਵਿੱਚ ਹਲਕੇ ਵਿੱਚ ਲਿਆ ਹੋਵੇ ਪਰ ਸਿੰਘਾਂ ਵਲੋਂ ਸ਼ਰਾਬਬੰਦੀ ਦਾ ਐਲਾਨ ਕਰਨ ਤੋਂ ਬਾਅਦ ਇੱਕ ਐਕਸਾਇਜ਼ ਕਮਿਸ਼ਨਰ ਮਿਸ਼ਰਾ ਵਲੋਂ ਪੰਜਾਬ ਵਿੱਚ ਠੇਕਿਆਂ ਦੀ ਗਿਣਤੀ ਵਧਾਉਣ ਦਾ ਐਲਾਨ ਕਰਨ ਤੇ ਅਤੇ ਪੰਜਾਬ ਨੂੰ ਨਸ਼ਿਆਂ ਦੇ ਵਹਿਣ ਵਿੱਚ ਧੱਕਣ ਵਾਲੇ ਇਸ ਆਈ.ਏ.ਐਸ ਅਫ਼ਸਰ ਮਿਸ਼ਰਾ ਨੂੰ ਪਟਿਆਲਾ ਵਿੱਚ ਜਦੋਂ ਸੋਧ ਦਿੱਤਾ ਗਿਆ ਤਾਂ ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਆਪ ਮੁਹਾਰੇ ਹੀ ਤਾਲੇ ਲੱਗ ਗਏ ਤੇ ਸਰਕਾਰ ਦੀਆਂ ਚੂਲਾਂ ਹਿੱਲ ਗਈਆਂ। ਇਸ ਨੂੰ ਭਾਰਤੀ ਏਜੰਸੀਆਂ ਵਲੋਂ ਸਾਫ਼ਟ ਟਾਰਗੈੱਟ ਵਜੋਂ ਲਿਆ ਗਿਆ। ਪੰਜਾਬੀ ਭਾਸ਼ਾ ਵਿੱਚ ਇਹ ਲੱਤਾਂ ਵਿੱਚ ਗੋਡਾ ਮਾਰਨ ਵਾਲੀ ਗੱਲ ਸੀ। ਭਾਰਤ ਦੇ ਆਲ ਇੰਡੀਆ ਰੇਡੀਓ ਤੇ ਦੂਰ ਦਰਸ਼ਨ ਵਲੋਂ ਜਦੋਂ ਸਿੰਘਾਂ ਦੀ ਕਿਰਦਾਰਕੁਸ਼ੀ ਆਰੰਭ ਕੀਤੀ ਗਈ ਤਾਂ ਜਥੇਬੰਦੀ ਵਲੋਂ ਉਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਸਰਕਾਰ ਆਪਣੀਆਂ ਸਿੱਖ ਵਿਰੋਧੀ ਨੀਤੀਆਂ ਤੋਂ ਬਾਝ ਨਾ ਆਈ ਤਾਂ ਉਸਦੇ ਇਸ ਗੋਦੀ ਮੀਡੀਆ ਤੇ ਅਖੌਤੀ ਚਾਣੱਕੀਆ ਦੀਆਂ ਔਲਾਦਾਂ ਦੇ ਟੁੱਕੜੇ ਕੱਲ੍ਹ ਵੱਖ-ਵੱਖ ਥਾਵਾਂ ਤੇ ਖਿਲ੍ਹਾਰ ਦਿੱਤੇ ਜਾਣਗੇ। ਪਰ ਜਦੋਂ ਇਸ ਮਹਿਕਮੇ ਦੇ ਇੱਕ ਉੱਚ ਪੱਧਰੀ ਆਈ.ਏ.ਐਸ ਅਧਿਕਾਰੀ ਮਨਚੰਦਾ ਤੇ ਸਿੰਘਾਂ ਦੀ ਇਸ ਚੇਤਾਵਨੀ ਦਾ ਕੋਈ ਅਸਰ ਨਾ ਹੋਇਆ ਤਾਂ ਉਸਨੇ ਆਪਣੀ ਸਿੱਖ ਵਿਰੋਧੀ ਨੀਤੀ ਜਾਰੀ ਰੱਖੀ। ਤਾਂ ਸ਼ਹੀਦ ਭਾਈ ਅਮਰੀਕ ਸਿੰਘ ਕੌਲੀ ਨੇ ਦਿਨੇਂ ਦੁਪਿਹਰੇ ਹੀ ਇਸਨੂੰ ਚੁੱਕ ਕੇ ਅਲੋਪ ਕਰ ਦਿੱਤਾ। ਸਰਕਾਰ ਨੇ ਆਪਣੇ ਗੋਦੀ ਮੀਡੀਆ ਦੇ ਇਸ ਤੋਤੇ ਦੀ ਰਿਹਾਈ ਕਰਵਾਉਣ ਦੀ ਥਾਂ ਇੱਕ ਮਹੀਨਾ ਵੱਖ-ਵੱਖ ਪਾਖੰਡ ਰਚਾਏ। ਅਖੀਰ ਨਾ ਚਹੁੰਦਿਆ ਹੋਇਆਂ ਵੀ ਜਥੇਬੰਦੀ ਨੇ ਕੌੜਾ ਘੁੱਟ ਭਰ ਕੇ ਇਸ ਨੂੰ ਸੋਧ ਦਿੱਤਾ। ਇਤਿਹਾਸ ਦੇ ਉਸ ਦੌਰ ਨੇ ਆਪਣੇ ਆਪ ਨੂੰ ਦੁਹਰਾਇਆ ਜਿਸ ਵਿੱਚ ਸੁੱਚਾ ਨੰਦ, ਵਜ਼ੀਰ ਖਾਂ, ਗੰਗੂ ਬ੍ਰਾਹਮਣ, ਸ਼ਾਸ਼ਲਬੇਗ, ਵਾਸ਼ਲਬੇਗ ਤੇ ਲੱਖਪਤ ਰਾਏ ਨੂੰ ਸਿੰਘਾਂ ਨੇ ਯੋਗ ਸਜਾਵਾਂ ਦਿੱਤੀਆਂ ਸਨ। ਆਲ ਇੰਡੀਆ ਰੇਡੀਓ ਦੇ ਸਰਕਾਰੀ ਤੋਤੇ ਮਨਚੰਦਾ ਦੇ ਸਰੀਰ ਦੇ ਟੁੱਕੜੇ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਚੌਕਾਂ ਵਿੱਚ ਮਿਲੇ।
ਹੁਣ ਸਰਕਾਰ ਤਿਲਮਿਲਾ ਉਠੀ ਸੀ। ਕਿਉਂਕਿ ਅਜਿਹੀਆਂ ਘਟਨਾਵਾਂ ਤੋਂ ਭੈਅਭੀਤ 600 ਤੋਂ ਵੱਧ ਆਈ.ਏ.ਐਸ ਅਧਿਕਾਰੀਆਂ ਨੇ ਬੁਲੇਟ ਪਰੂਫ ਗੱਡੀਆਂ ਤੇ ਸੁਰੱਖਿਆ ਦਸਤਿਆਂ ਦੀ ਮੰਗ ਕਰ ਲਈ ਸੀ ਜੋ ਸਰਕਾਰ ਦੇ ਵੱਸੋਂ ਬਾਹਰ ਸੀ। ਉਨ੍ਹਾਂ ਨੂੰ ਵੱਡੇ ਪੱਧਰ ਤੇ ਬੂਲੇਟ ਪਰੂਫ ਗੱਡੀਆਂ ਤੇ ਸੁਰੱਖਿਆ ਦਸਤੇ ਦੇਣ ਦਾ ਖਰਚਾ ਝੱਲਣਾ ਸਰਕਾਰ ਦੇ ਵੱਸ ਦੀ ਗੱਲੀ ਨਹੀਂ ਸੀ। ਹੁਣ ਮੌਕਾ ਸੀ ਪੰਜਾਬੀ ਸਾਹਿਤ ਦੇ ਭੀਸ਼ਮ ਪਿਤਾਮਾ ਜਸਵੰਤ ਸਿੰਘ ਕੰਵਲ ਦੀ ਸੋਚ ਤੇ ਲਿਖ਼ਤਾਂ ਵਿਚੋਂ ਨਿਕਲੀ ਰੋਸ਼ਣੀ ਨੂੰ ਅਮਲੀ ਜਾਮਾ ਪਹਿਨਾਉਣ ਦੀ। ਮਈ 1992 ਵਿੱਚ ਦਿੱਲੀ ਦੇ ਅਤਿ ਉੱਚ ਸੁਰੱਖਿਆ ਵਾਲੇ ਗੋਲਫ਼ ਕਲੱਬ ਇਲਾਕੇ ਦੇ ਇੱਕ ਅਤਿ ਸੁਰੱਖਿਤ ਕੰਪਲੈਕਸ ਵਿੱਚ ਰਹਿਣ ਵਾਲੇ ਤੇ ਪੰਜਾਬ ਦੀ ਕਿਸਾਨੀ ਦਾ ਖੂਨ ਪੀਣ ਵਾਲੀਆਂ ਨੀਤੀਆਂ ਘੜ੍ਹਨ ਵਾਲੇ ਡਾਕਟਰ ਦਵਿੰਦਰ ਸਰੂਪ ਤਿਆਗੀ ਦੀ। ਇਸ ਦੀ ਸੁਧਾਈ ਦੀ ਸੇਵਾ ਲਈ ਵਿਸ਼ੇਸ਼ ਤੌਰ ਤੇ ਜਥੇਦਾਰ ਸਾਹਿਬ ਸ਼ਹੀਦ ਭਾਈ ਬਲਵਿੰਦਰ ਸਿੰਘ ਗੰਗਾ ਜੀ ਦੇ ਨਿਰਦੇਸ਼ਾਂ ਤੇ ਭਾਈ ਗੁਰਮੀਤ ਸਿੰਘ ਮੁਕਤਸਰ ਉਰਫ਼ ਭਾਈ ਅਮਰਜੀਤ ਸਿੰਘ ਲਾਡੀ ਦੀ ਡਿਊਟੀ ਲਗਾਈ ਗਈ। ਉਨਾਂ ਨੇ ਦਿੱਲੀ ਪਹੁੰਚ ਕੇ ਭਾਈ ਜੋਗਿੰਦਰ ਸਿੰਘ ਨਾਲ ਮਿਲ ਕੇ ਇਸ ਸੇਵਾ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿ੍ਹਆ।
ਭਾਰਤ ਸਮੇਤ ਅੰਤਰਰਾਸ਼ਟਰੀ ਮੀਡੀਆ ਕਈ ਦਿਨਾਂ ਤੱਕ ਚੀਕਾਂ ਮਾਰਦਾ ਰਿਹਾ ਕਿ ਹਾਏ ਇਨ੍ਹਾਂ ਬੱਬਰਾਂ ਦਾ ਦਿਮਾਗ ਕਿੱਥੋਂ ਤੱਕ ਜਾ ਅੱਪੜਿਆ ਹੈ। ਇਸ ਮਾਮਲੇ ਦੇ ਭਖਣ ਦਾ ਅਸਲੀ ਕਾਰਨ ਇਹ ਸੀ ਕਿ ਪੰਜਾਬ ਦੇ ਖੇਤੀਬਾੜੀ ਵਿਗਿਆਨੀਆਂ ਨੇ ਇਹ ਤੱਥ ਕੱਢਿਆ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰੇ ਖਰਚੇ ਪਾ ਕੇ 532 ਰੁਪਏ ਪ੍ਰਤੀ ਕੁਇੰਟਲ ਕਣਕ ਪੈਦਾਵਾਰ ਘਰ ਪੈਂਦੀ ਹੈ ਪਰ ਡਾ. ਤਿਆਗੀ ਅਧੀਨ ਖੇਤੀਬਾੜੀ ਅਤੇ ਮੁੱਲ ਕਮਿਸ਼ਨ ਨੇ ਜੋ ਭਾਰਤ ਦੇ ਵੱਖ ਵੱਚ ਸੂਬਿਆਂ ਵਿੱਚ ਕਣਕ ਦਾ ਖ੍ਰੀਦ ਮੁੱਲ ਉਸ ਸਾਲ ਤੈਅ ਕੀਤਾ ਸੀ ਉਹ ਹਰਿਆਣੇ ਵਿੱਚ 375 ਰੁਪਏ ਪ੍ਰਤੀ ਕੁਇੰਟਲ , ਉਤਰ ਪ੍ਰਦੇਸ਼ ਵਿੱਚ 425 ਰੁਪਏ ਪ੍ਰਤੀ ਕੁਇੰਟਲ , ਮਹਾਰਾਸ਼ਟਰ ਵਿੱਚ 475 ਰੁਪਏ ਪ੍ਰਤੀ ਕੁਇੰਟਲ , ਕਨੈਡਾ ਤੋਂ ਮੰਗਵਾਈ ਕਣਕ ਦਾ ਭਾਅ 600 ਰੁਪਏ ਪਰ ਪੰਜਾਬ ਵਿੱਚ ਸਭ ਤੋਂ ਘੱਟ 275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ।
ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਸੱਦੇ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੇਂ ਆਪਣੀਆਂ ਕਣਕਾਂ ਇਸ ਮੁੱਲ ਤੇ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਭਾਰਤ ਦੇ ਖੇਤੀਬਾੜੀ ਮੰਤਰੀ ਬਲਰਾਮ ਜਾਖ਼ੜ ਨੇ ਵੀ ਕਿਸਾਨਾਂ ਦੀ ਇਸ ਜਾਇਜ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਦੇ ਕਿਸਾਨਾਂ ਦੀਆਂ ਇਸ ਤਂ ਇਲਾਵਾ ਹੋਰ ਵੀ ਅਨੇਕਾਂ ਸਮੱਸਿਆਵਾਂ ਸਨ ਜਿਵੇਂ ਪਾਣੀ ਦੀ ਘਾਟ , ਦਰਿਆਈ ਪਾਣੀਆਂ ਦੀ ਲੁੱਟ , ਘਟੀਆ ਕਿਸਮ ਦੇ ਬੀਜ਼ , ਮਹਿੰਗੇ ਰੇਟਾਂ ਤੇ ਖਾਦ ਅਤੇ ਕੀੜ੍ਹੇ ਮਾਰ ਦਵਾਈਆਂ ਜਿੰਨ੍ਹਾਂ ਦੇ ਬੋਝ ਥੱਲੇ ਨੱਪਿਆ ਪੰਜਾਬ ਦਾ ਕਿਸਾਨ ਮੌਤ ਦੇ ਕੱਗਾਰ ਤੇ ਆਣ ਖੜਾ ਸੀ। ਫਿਰ ਵੀ ਪੰਜਾਬ ਦੇ ਬਹੁਤੇ ਕਿਸਾਨਾਂ ਨੇ 275 ਰੁਪਏ ਪ੍ਰਤੀ ਕੁਇੰਟਲ ਕਣਕ ਵੇਚਣ ਤੋਂ ਇਨਕਾਰ ਕਰਕੇ ਕਣਕ ਆਪਣੇ ਘਰ ਹੀ ਸਟੋਰ ਕਰਨ ਦਾ ਫੈਸਲਾ ਕਰ ਲਿਆ। ਭਾਵੇਂ ਕਿਸਾਨਾਂ ਕੋਲ ਅਗਲੀ ਫਸਲ ਬੀਜਣ ਲਈ ਨਾ ਬੀਜ ਲਈ ਪੈਸੇ , ਨਾ ਖ਼ਾਦ ਲਈ ਪੈਸੇ , ਨਾ ਬਿਜਲੀ ਦਾ ਬਿੱਲ ਦੇਣ ਲਈ ਅਤੇ ਨਾ ਹੀ ਘਰੇਲੂ ਖਰਚਿਆਂ ਲਈ ਕੋਈ ਪੈਸੇ ਸਨ। ਇਸ ਸਾਲ ਤਾਂ ਕਿਸਾਨਾਂ ਨੇ ਆਪਣੇ ਧੀਆਂ ਪੁੱਤਾਂ ਦੇ ਵਿਆਹ ਵੀ ਮੁਲਤਵੀ ਕਰ ਦਿੱਤੇ ਸਨ। ਸਰਕਾਰ ਦੇ ਮੰਤਰੀ ਅਤੇ ਕਮਿਸ਼ਨ ਦੇ ਚੇਅਰਮੈਨ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਲਈ ਆਪਣੀ ਜਿੱਦ ਤੇ ਅੜੇ ਬੈਠੇ ਸਨ। ਡਾ. ਤਿਆਗੀ ਦੇ ਸੋਧੇ ਤੋਂ ਅਗਲੇ ਦਿਨ ਹੀ ਜਥੇਬੰਦੀ ਨੇ ਆਪਣਾ ਸਿਧਾਂਤਕ ਪੱਖ ਪੇਸ਼ ਕਰਨ ਲਈ ਇੱਕ ਜਿੰਮ੍ਹੇਵਾਰੀ ਪੱਤਰ ਪ੍ਰੈਸ ਦੇ ਨਾਮ ਜਾਰੀ ਕੀਤਾ ਜਿਸਦੇ ਮੁੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਉਪਰੰਤ ਸਰਕਾਰ ਨੇਂ ਪੰਜਾਬ ਤੋਂ ਕਣਕ ਖ੍ਰੀਦ ਦਾ ਭਾਅ 100 ਰੁਪਏ ਵਧਾ ਕੇ 375 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ। ਜਥੇਬੰਦੀ ਦੀ ਇਸ ਕਾਰਵਾਈ ਨੇ ਪੰਜਾਬੀ ਕਿਸਾਨਾਂ ਨੂੰ ਢੋਲ ਦੇ ਡਗੇ ਤੇ ਅੱਡੀਆਂ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਭਾਈ ਗੁਰਮੀਤ ਸਿੰਘ ਮੁਕਤਸਰ ਉਰਫ਼ ਭਾਈ ਅਮਰਜੀਤ ਸਿੰਘ ਲਾਡੀ ਦੀ ਇਸ ਕਾਰਗੁਜ਼ਾਰੀ ਨੇ ਉਸ ਸਮੇਂ ਦੇ ਮੁੱਲ ਮੁਤਾਬਿਕ ਪੰਜਾਬੀ ਕਿਸਾਨਾਂ ਨੂੰ ਡੇਢ ਲੱਖ ਕਰੋੜ ਦਾ ਫਾਇਦਾ ਪਹੁੰਚਾਇਆ।
ਡਾ. ਤਿਆਗੀ ਦੀ ਮੌਤ ਦੇ ਬਾਅਦ ਕੇਂਦਰੀ ਸਰਕਾਰ ਵਲੋਂ ਲੱਖਾਂ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਕੋਈ ਵੀ ਆਈ.ਏ.ਐਸ ਅਧਿਕਾਰੀ ਖੇਤੀਬਾੜੀ ਅਤੇ ਮੁੱਲ ਕਮਿਸ਼ਨ ਦੇ ਮੁੱਖ ਅਹੁਦੇ ਨੂੰ ਸਵੀਕਾਰ ਕਰਨ ਲਈ ਰਾਜੀ ਨਾ ਹੋਇਆ ਤੇ ਇਹ ਅਹੁਦਾ ਇੱਕ ਸਾਲ ਤੋਂ ਵੱਧ ਸਮੇਂ ਤੱਕ ਖਾਲੀ ਰਹਿਆ। ਅਖੀਰ ਇੱਕ ਸ਼ਰਤ ਤੇ ਡਾ. ਮਨਹੋਰ ਸਿੰਘ ਗਿੱਲ ਨੇ ਇਹ ਅਹੁਦਾ ਸਵੀਕਾਰ ਕੀਤਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਦਸਤਖ਼ਤਾਂ ਹੇਠ ਉਨ੍ਹਾਂ ਨੂੰ ਕਈ ਵੀ ਅਜਿਹਾ ਫੈਸਲਾ ਕਰਨ ਲਈ ਮਜਬੂਰ ਨਹੀਂ ਕਰੇਗੀ ਜਿਸ ਨਾਲ ਪੰਜਾਬ ਤੇ ਦੇਸ਼ ਦੇ ਕਿਸਾਨਾਂ ਵਿੱਚ ਰੋਸ ਤੇ ਬੇਗਾਨਗੀ ਦੀ ਭਾਵਨਾ ਪੈਦਾ ਹੋਵੇ। ਬਾਅਦ ਵਿੱਚ ਇਸ ਅਹੁਦੇ ਨੂੰ ਸਵੀਕਾਰ ਕਰਨ ਦੇ ਇਨਾਮ ਵਿੱਚ ਡਾ. ਮਨੋਹਰ ਸਿੰਘ ਗਿੱਲ ਨੂੰ ਭਾਰਤ ਦਾ ਚੋਣ ਕਮਿਸ਼ਨਰ ਵੀ ਬਣਾਇਆ ਗਿਆ।
ਸਰਕਾਰ ਹੁਣ ਭਾਈ ਜੋਗਿੰਦਰ ਸਿੰਘ , ਭਾਈ ਤਰਲੋਕ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਮਗਰ ਹੱਥ ਧੋ ਕੇ ਪੈ ਗਈ। ਭਾਈ ਸਾਹਬ ਜੀ ਨੇ ਆਪਣੇ ਸਾਥੀਆਂ ਨੂੰ ਥੋੜਾ ਸਮਾਂ ਸ਼ਾਂਤ ਰਹਿਣ ਦੀ ਹਦਾਇਤ ਕੀਤੀ ਲੇਕਿਨ ਇਹ ਸੰਭਵ ਨਾ ਹੋ ਸਕਿਆ। 9 ਅਗਸਤ 1992 ਨੂੰ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਜੀ ਦੀ ਪਟਿਆਲੇ ਸ਼ਹਾਦਤ ਤੋਂ ਬਾਅਦ ਅਜੇ ਜਥੇਬੰਦੀ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਸੀ, ਕਿ 11 ਅਗਸਤ 1992 ਨੂੰ ਸਵੇਰੇ ਤੜਕੇ ਹੀ ਦਿੱਲੀ ਦੇ ਪੱਛਮ ਵਿਹਾਰ ਇਲਾਕੇ ਵਿੱਚ ਭਾਈ ਮੂਰਤਾ ਸਿੰਘ ਫੌਜ਼ੀ ਅਤੇ ਭਾਈ ਅਮਰੀਕ ਸਿੰਘ ਮੁਕਤਸਰ ਦੇ ਫਲੈਟ ਨੂੰ ਘੇਰਾ ਪੈ ਗਿਆ। ਦਿੱਲੀ ਨੇ ਅਜਿਹਾ ਪੁਲਸ ਮੁਕਾਬਲਾ ਪਹਿਲੀ ਤੇ ਆਖ਼ਰੀ ਵਾਰ ਦੇਖਿਆ ਸੀ। ਭਾਈ ਗੁਰਮੀਤ ਸਿੰਘ ਤੜਕ੍ਹੇ ਹੀ ਉਥੋਂ ਬਚ ਨਿਕਲਣ ਵਿੱਚ ਕਾਮਯਾਬ ਰਹੇ ਪਰ ਭਾਈ ਮੂਰਤਾ ਸਿੰਘ ਫੌਜ਼ੀ ਤੇ ਉਨ੍ਹਾਂ ਦੀ ਸਿੰਘਣੀ ਬੀਬੀ ਹਰਿੰਦਰ ਕੌਰ ਭਾਰਤੀ ਉੱਚ ਪੱਧਰੀ ਕਮਾਂਡੋਆਂ ਵਲੋਂ ਅੰਤਰਰਾਸ਼ਟਰੀ ਜੰਗ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਸੁੱਟੀ ਗਈ ਜ਼ਹਿਰੀਲੀ ਗੈਸ ਕਾਰਨ ਸ਼ਹੀਦ ਹੋ ਗਏ। ਇਸ ਪੁਲਸ ਮੁਕਾਬਲੇ ਦਾ ਰੋਲਾ ਅੰਤਰਰਾਸ਼ਟਰੀ ਪੱਧਰ ਤੇ ਪਿਆ ਤੇ ਭਾਰਤੀ ਸੰਸਦ ਵਿੱਚ ਵੀ ਇਹ ਗੂੰਝਿਆ ਕਿ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੈਰ੍ਹਾਂ ਥੱਲੇ ਲਿਤਾੜਦਿਆਂ ਜ਼ਹਿਰੀਲੀ ਗੈਸ ਦੀ ਵਰਤੋਂ ਕਿਉਂ ਕੀਤੀ?
ਭਾਈ ਗੁਰਮੀਤ ਸਿੰਘ ਮੁਕਤਸਰ ਮਾਲਵੇ ਦੇ ਸ਼ੇਰ ਭਾਈ ਬਲਵਿੰਦਰ ਸਿੰਘ ਗੰਗਾ ਤੱਕ ਪਹੁੰਚ ਗਏ ਅਤੇ ਉਥੇ ਜਾ ਕੇ ਵੀ ਉਨ੍ਹਾਂ ਪੰਜਾਬ ਦੀ ਕਿਸਾਨੀ ਲਈ ਇੱਕ ਵਿਲੱਖਣ ਸੰਘਰਸ਼ ਉਲੀਕਿਆ ਜਿਸਦੇ ਤਹਿਤ ਮਾਲਵੇ ਵਿਂੱਚ ਲਗਾਤਾਰ ਕਈ ਰਾਤਾਂ ਤੱਕ ਐਫ.ਸੀ.ਆਈ ਦੇ ਅਨਾਜ਼ ਨਾਲ ਭਰੇ ਕਈ ਗੋਦਾਮਾਂ ਨੂੰ ਅੱਗ ਲਗਾ ਦਿੱਤੀ ਗਈ। ਇਹ ਇਸ ਲਈ ਕੀਤਾ ਕਿ ਪੰਜਾਬ ਦੇ ਕਿਸਾਨਾਂ ਦਾ ਖੂਨ ਪੀ ਕੇ ਸਸਤਾ ਖ੍ਰੀਦਿਆ ਗਿਆ ਅਨਾਜ਼ ਭਾਰਤੀ ਹਾਕਮਾਂ ਨੂੰ ਲਾਭ ਨਾ ਪਹੁੰਚਾ ਸਕੇ ਇਸੇ ਦੌਰਾਣ ਭਾਈ ਬਲਵਿੰਦਰ ਸਿੰਘ ਗੰਗਾ ਅਤੇ ਭਾਈ ਅਮਰੀਕ ਸਿੰਘ ਮੁਕਤਸਰ ਵੀ ਜਾਮ ਏ ਸ਼ਹਾਦਤ ਪੀ ਗਏ।
1993 ਦੇ ਆਰੰਭਕ ਅਤੇ ਮੱਧ ਮਹੀਨਿਆਂ ਵਿੱਚ ਜਦ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਲਗਾਤਾਰ ਬੰਬ ਧਮਾਕੇ ਹੋਏ ਤਾਂ ਉਸ ਸਮੇਂ ਭਾਰਤ ਦੇ ਗ੍ਰਹਿ ਰਾਜ ਮੰਤਰੀ ਰਾਜੇਸ਼ ਪਾਇਲਟ ਦਾ ਇੱਕ ਬਿਆਨ ਭਾਰਤ ਦੀ ਪ੍ਰਸਿੱਧ ਪੰਦਰਵਾੜਾ ਪੱਤਿ੍ਰਕਾ ਫਰੰਟਲਾਈਨ ਵਿੱਚ ਛਪਿਆ ਜਿਸ ਵਿੱਚ ਉਸਨੇ ਇਹ ਕਿਹਾ ਸੀ ਕਿ ਮੁੰਬਈ ਵਿੱਚ ਇਹ ਕੰਮ ਕਰਨ ਵਾਲਿਆਂ ਨੂੰ ਅਸੀਂ ਕਾਬੂ ਕਰ ਲਿਆ ਹੈ ਪਰ ਭਾਰਤ ਵਿੱਚ ਹੁਣ ਇਸ ਕਿਸਮ ਦੀ ਅਧੁਨਿਕ ਤਕਨੀਕ ਤੇ ਸੋਚ ਬੱਬਰ ਖ਼ਾਲਸਾ ਦਿੱਲੀ ਯੂਨਿਟ ਕੋਲ ਹੀ ਹੈ। ਰੋਜਾਨਾਂ ਦਰਜਨਾਂ ਅਖ਼ਬਾਰਾਂ , ਪੱਤਰਕਾਵਾਂ , ਪੱਤਰ ਅਤੇ ਕਿਤਾਬਾਂ ਪੜ੍ਹਣ ਦੇ ਸ਼ੁਕੀਨ ਅਤੇ ਉਨ੍ਹਾਂ ਵਿਚੋਂ ਮਿਲਦੀਆਂ ਸੂਚਨਾਵਾਂ ਤੇ ਸਿੱਖਿਆਵਾਂ ਉੱਤੇ ਚਿੰਤਨ ਤੇ ਵਿਉਂਤਬੰਦੀ ਕਰਨ ਦੇ ਸ਼ੁਕੀਨ ਭਾਈ ਜੋਗਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਉਦੋਂ ਹੀ ਅੰਦਾਜ਼ਾ ਲਗਾ ਲਿਆ ਕਿ ਹੁਣ ਸਾਡੇ ਲਈ ਬਚਣਾ ਬਹੁਤ ਮੁਸ਼ਕਿਲ ਹੈ। ਜਥੇਬੰਦੀ ਦੀ ਹਾਈਕਮਾਂਡ ਨੇ ਉਨ੍ਹਾਂ ਨੂੰ ਸਾਥੀਆਂ ਸਮੇਤ ਤੁਰੰਤ ਦੇਸ਼ ਛੱਡ ਕੇ ਨਿਕਲ ਜਾਣ ਦਾ ਹੁਕਮ ਕੀਤੀ ਤਾਂ ਜੋ ਸੰਘਰਸ਼ ਜਾਰੀ ਰੱਖਿਆ ਜਾਵੇ। ਇਹ ਸਲਾਹ ਵੀ ਦਿੱਤੀ ਗਈ ਕਿ ਜੇ ਭਾਈ ਗੁਲਸ਼ਨ ਸਿੰਘ ਵਾਲੀ ਨੀਤੀ ਵਰਤ ਕੇ ਕੁੱਝ ਸਾਥੀ ਸੁਰੱਖਿਅਤ ਕਰ ਲਏ ਜਾਣ ਤਾਂ ਇਹ ਵੀ ਕੌਮ ਹਿੱਤ ਵਿੱਚ ਹੋਵੇਗਾ ਲੇਕਿਨ ਭਾਈ ਜੋਗਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਹੁਕਮ ਤੇ ਸਲਾਹਾਂ ਠੁਕਰਾ ਕੇ ਰਣਤੱਤੇ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਨ ਨੂੰ ਤਰਜੀਹ ਦਿੱਤੀ।
ਇਹਨਾਂ ਗੁੰਝਲਦਾਰ ਅਤੇ ਅਤਿ ਕਠਿਨ ਹਲਾਤਾਂ ਵਿੱਚ ਸੰਘਰਸ਼ ਕਰਦਿਆਂ ਭਾਈ ਤਰਲੋਕ ਸਿੰਘ, ਭਾਈ ਜੋਗਿੰਦਰ ਸਿੰਘ ਦਿੱਲੀ , ਭਾਈ ਗੁਲਸ਼ਨ ਸਿੰਘ , ਭਾਈ ਬਲਦੇਵ ਸਿੰਘ ਅਤੇ ਹੋਰ ਕਈ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ। ਭਾਈ ਜੋਗਿੰਦਰ ਸਿੰਘ ਜੀ ਦੀ ਸ਼ਹਾਦਤ ਉਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਨਕਲੀ ਪੁਲਸ ਮੁਕਾਬਲੇ ਵਿੱਚ ਹੋਈ। ਲੇਕਿਨ ਗਿ੍ਰਫ਼ਤਾਰੀ ਦੌਰਾਣ ਉਨ੍ਹਾਂ ਨੂੰ ਦਿੱਤੇ ਗਏ ਅਤਿ ਵਹਿਸ਼ੀ ਤਸੀਹਿਆਂ ਨਾਲ ਵੀ ਸਰਕਾਰੀ ਏਜੰਸੀਆਂ ਉਨ੍ਹਾਂ ਦੇ ਮੂੰਹੋਂ ਜਥੇਬੰਦੀ ਜਾਂ ਉਨਾਂ ਦੇ ਇੱਕ ਵੀ ਸਾਥੀ ਦਾ ਰਾਜ ਉਗਲਵਾਉਣ ਵਿੱਚ ਅਸਫ਼ਲ ਰਹੀਆਂ। ਭਾਈ ਸਾਹਬ ਜੀ ਦੀ ਸ਼ਹਾਦਤ ਤੋਂ ਉਪਰੰਤ ਵੀ ਘੱਟ ਘੱਟ 10 ਸਾਲਾਂ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਤਸੀਹੇ ਦੇਣ ਦਾ ਸਿਲਸਿਲਾ ਜਾਰੀ ਰਿਹਾ। ਕਿਸੇ ਵੀ ਗੁਰਦੁਆਰੇ ਵਿੱਚ ਉਨ੍ਹਾਂ ਨਮਿੱਤ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਨਹੀਂ ਪਾਉਣ ਦਿੱਤਾ ਗਿਆ। ਕੇਵਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਆਪਣੇ ਫਿਲਮਸਤਾਨ ਨੇੜੇ ਘਰ ਵਿੱਚ ਉਨ੍ਹਾਂ ਨਮਿੱਤ ਸ਼੍ਰੀ ਆਖੰਡਪਾਠ ਸਾਹਿਬ ਜੀ ਦੇ ਭੋਗ ਪਾ ਕੇ ਉਨ੍ਹਾਂ ਦੀ ਸ਼ਹਾਦਤ ਖਿੜ੍ਹੇ ਮੱਥੇ ਪ੍ਰਵਾਨ ਕੀਤੀ। ਇੱਥੋਂ ਤੱਕ ਕਿ ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਨੇ ਵੀ ਸੰਗਤੀ ਤੌਰ ਤੇ ਉਨ੍ਹਾਂ ਦੀ ਸ਼ਹਾਦਤ ਨਮਿੱਤ ਸੰਨ੍ਹ 2003 ਤੱਕ ਚਹੁੰਦਿਆਂ ਹੋਇਆਂ ਵੀ ਕੋਈ ਸ਼ਹੀਦੀ ਜਾਂ ਕੀਰਤਨ ਸਮਾਗਮ ਕਰਨ ਦੀ ਅਸਮਰੱਥਾ ਤੇ ਬੇਵੱਸੀ ਦਾ ਕੌੜਾ ਘੁੱਟ ਪੀਤਾ। ਭਾਵੇਂ ਭਾਈ ਜੋਗਿੰਦਰ ਸਿੰਘ ਜੀ ਤੇ ਉਨ੍ਹਾਂ ਦੇ ਸੰਗੀ ਸਾਥੀਆਂ ਦੇ ਜੀਵਣ ਪ੍ਰਤੀ ਕੁੱਝ ਬਹੁਤੀ ਸਮੱਗਰੀ ਨਹੀ ਮਿਲਦੀ ਫਿਰ ਵੀ ਇਨ੍ਹਾਂ ਦੇ ਐਕਸ਼ਨ ਵਿੰਗ ਵਾਂਗ ਇੰਟੈਲੀਜੈਂਸ ਵਿੰਗ ਦਾ ਨੈੱਟਵਰਕ ਬਹੁਤ ਹੀ ਵਿਸ਼ਾਲ ਅਤੇ ਪੁਰਾਤਨ ਸਿੰਘ ਬਿਜਲਾ ਸਿੰਘ ਵਾਂਗ ਆਪਣੇ ਕੰਮ ਵਿੱਚ ਬਹੁਤ ਹੀ ਨਿਪੁੰਨ ਸੀ .
ਧਰਮੀ ਜਿਊੜੇ ਮਾਤਾ ਬਸੰਤ ਕੌਰ, ਜਥੇਦਾਰ ਭਾਈ ਕਰਤਾਰ ਸਿੰਘ ਨਾਰੰਗ , ਜਥੇਦਾਰ ਭਾਈ ਮਹਿੰਦਰ ਸਿੰਘ ਓਬਰਾਏ ਅਤੇ ਬਾਪੂ ਨਿਰੰਜਣ ਸਿੰਘ ਜੀ ਵਲੋਂ ਉਪਲਬੱਧ ਕਰਵਾਈਆਂ ਗਈਆਂ ਅਜਿਹੀਆਂ ਹੋਰ ਜਾਣਕਾਰੀਆਂ ਨੂੰ ਜੇ ਕਲਮਬੱਧ ਕੀਤਾ ਜਾਵੇ ਤਾਂ ਇਨ੍ਹਾਂ ਸਿੰਘਾਂ ਦੇ ਜੀਵਣ ਤੇ 500-500 ਪੰਨਿਆਂ ਦੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਗੁਰੂ ਕੇ ਲਾਲ੍ਹਾਂ ਦੇ ਜੀਵਣ ਵਿੱਚੋਂ ਉੱਚ ਮਿਆਰੀ ਗੁਰੂ ਆਸ਼ੇ ਅਨੁਕੂਲ ਕਦਰਾਂ ਕੀਮਤਾਂ ਨੂੰ ਗਾਹੇ ਬਿਗਾਹੇ ਸੰਗਤਾਂ ਸਨਮੁੱਖ ਰੱਖਣ ਦਾ ਯਤਨ ਜਾਰੀ ਰੱਖਾਂਗੇ।
ਸੰਗ੍ਰਹਿ ਕਰਤਾ ....... ਖ਼ਾਲਸਾ ਪ੍ਰੈਸ ਬਿਊਰੋ