Sunday, July 26, 2026

Established 2005 • ISSN Registration : 1930-0107

What will be the outcome of the BJP's Presence in Punjab Politics ?

Panthic Archives Article (Category: Guest Columns/Commentary)

March 21, 2007
Author/Source: Gurjant Singh Katu, SAD(A)

ਪੰਜਾਬ ਦੀ ਸਿਆਸਤ ਵਿਚ ਭਾਜਪਾ ਦੇ ਮਜਬੂਤ ਹੋਣ ਦੇ ਕੀ ਨਤੀਜੇ ਨਿਕਲ ਸਕਦੇ ਹਨ

ਪੰਜਾਬ ਦੇ ਮੌਜੂਦਾ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਅਤੇ ਵਿਦਿਅਕ ਹਾਲਾਤ ਬਾਰੇ ਸ. ਸਿਮਰਨਜੀਤ ਸਿੰਘ ਮਾਨ ਨੇ ਸਾਡੇ ਜਰਨਲਿਸਟ ਗੁਰਜੰਟ ਸਿੰਘ ਕੱਟੂ ਨਾਲ ਜੋ ਗੱਲਬਾਤ ਕੀਤੀ ਉਹ ਅਸੀਂ ਇੱਥੇ ਵਿਸਥਾਰ ਨਾਲ ਛਾਪ ਰਹੇ ਹਾਂ

ਬੀ.ਜੇ.ਪੀ ਦੀ ਪਾਲਿਸੀ ਹੈ ਕਿ ਜਿਹੜਾ ਵੀ ਸਿਆਸਦਾਨ ਕਿਸੇ ਸੰਗੀਨ ਜ਼ੁਰਮ ਵਿਚ ਚਾਰਜ਼ਸ਼ੀਟ ਹੋ ਜਾਵੇ ਜਾਂ ਉਸਂਨੂੰ ਸਜ਼ਾ ਹੋ ਜਾਵੇ ਤਾਂ ਬੀ.ਜੇ.ਪੀ ਦੇ ਆਗੂ ਪਾਰਲੀਮੈਂਟ ਵਿੱਚ ਰੌਲਾ ਪਾਕੇ ਉਸ ਸਿਆਸਤਦਾਨ ਨੂੰ ਅਸਤੀਫਾ ਦੇਣ ਦੀ ਮੰਗ ਕਰਦੇ ਹਨ। ਪਿਛਲੇ ਸਮੇਂ ਚਾਰਜਸ਼ੀਟ ਹੋਏ ਲਾਲੂ ਪ੍ਰਸ਼ਾਦ ਯਾਦਵ, ਬੀਬੀ ਮਾਇਆਵਤੀ, ਮੁਲਾਇਮ ਸਿੰਘ ਯਾਦਵ ਆਦਿ ਖਿਲਾਫ਼ ਬੜਾ ਤਕੜਾ ਪ੍ਰਚਾਰ ਕੀਤਾ ਕਿ ਇਹ ਆਗੂ ਤੁਰੰਤ ਅਸਤੀਫ਼ਾ ਦੇਣ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਨਹੀਂ ਹੋਇਆ, ਕੀ ਇਹ ਭਾਜਪਾ ਦੇ ਦੁਹਰੇ ਮਾਪਦੰਡ ਨਹੀਂ? ਇਸ ਮਾਮਲੇ ਤੇ ਭਾਜਪਾ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਸਾਨੂੰ ਰਵਾਇਤੀ ਅਕਾਲੀ ਲੀਡਰਸਿ਼ਪ ਦੇ ਸੂਤਰਾਂ ਤੋ ਪਤਾ ਲੱਗਿਆ ਹੈ ਕਿ ਬੀ.ਜੇ.ਪੀ ਅਤੇ ਬਾਦਲ ਪਰਿਵਾਰ ਦੀ ਆਉਣ ਵਾਲੇ ਸਮੇਂ ਬਾਰੇ ਇਹ ਅੰਡਰ ਸਟੈਡਿੰਗ ਹੋ ਗਈ ਹੈ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ, ਕਾਕਾ ਸੁਖਬੀਰ ਸਿੰਘ ਬਾਦਲ ਅਤੇ ਮਾਤਾ ਸੁਰਿੰਦਰ ਕੌਰ ਨੂੰ ਸਜ਼ਾ ਹੋ ਜਾਣ ਦੀ ਸੂਰਤ ਵਿੱਚ ਪੰਜਾਬ ਦੀ ਵਜ਼ਾਰਤ ਦਾ ਚੀਫ਼ ਮਨਿਸਟਰ ਬੀ.ਜੇ.ਪੀ ਦਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੀ ਸਮਝ ਅਨੁਸਾਰ ਜੇਕਰ ਅਜਿਹਾ ਹੁੰਦਾ ਹੈ ਤਾਂ ਬੀ.ਜੇ.ਪੀ ਦਾ ਹਿਡਨ ਏਜੰਡਾ ਪੰਜਾਬ ਵਿੱਚ ਲਾਗੂ ਹੋਣ ਤੋਂ ਕੋਈ ਨਹੀ ਰੋਕ ਸਕਦਾ।

ਪੰਜਾਬ ਵਜ਼ਾਰਤ ਬਣਦੇ ਸਾਰ ਹੀ ਬੀ.ਜੇ.ਪੀ ਨੇ ਬੜੀ ਹੁਸਿ਼ਆਰੀ ਨਾਲ ਮੈਡੀਕਲ ਦਾ ਮਹੱਤਵਪੂਰਨ ਮਹਿਕਮਾ ਪਹਿਲਾ ਹੀ ਕੱਟੜਵਾਦੀ ਲਕਛਮੀ ਕਾਂਤਾ ਚਾਵਲਾ ਦੇ ਹਵਾਲੇ ਕਰਵਾ ਦਿੱਤਾ ਹੈ। ਮੈਡੀਕਲ ਦੇ ਸਾਰੇ ਵਿਭਾਗ ਮੈਡੀਕਲ ਐਜ਼ੂਕੇਸ਼ਨ, ਮੈਡੀਕਲ ਰੀਚਰਜ ਬੀ.ਜੇ.ਪੀ ਕੋਲ ਆ ਗਏ ਹਨ। ਅਸੀਂ ਸਮਝਦੇ ਹਾਂ ਕਿ ਇਹ ਸਾਰਾ ਦਾ ਸਾਰਾ ਮਹਿਕਮਾਂ ਇਸ ਫਿਰਕਾਪ੍ਰਸਤ ਜਮਾਤ ਦੇ ਹੱਥ ਨਹੀਂ ਸੀ ਦੇਣਾ ਚਾਹੀਦਾ ਕਿਉਕਿ ਬੀ.ਜੇ.ਪੀ ਦੀਆਂ ਬਹੁਤ ਲੰਮੀਆ ਪਾਲਿਸੀਆਂ ਹਨ ਮੈਡੀਕਲ ਰੀਸਰਚ ਦੇ ਨਾਲ ਇਹ ਘੱਟ ਗਿਣਤੀਆਂ ਨੂੰ ਦਵਾਈਆਂ, ਟੀਕਿਆਂ ਰਾਹੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਬਾਰੇ ਆਪ ਜੀ ਨੂੰ ਆਰ.ਐਸ.ਐਸ ਵਲੋਂ ਜਾਰੀ ਕੀਤੇ ਗਿਣਤੀਆਂ ਬਾਰੇ ਕਿਤਬਚੇ ਤੋ ਜਿ਼ਆਦਾ ਜਾਣਕਾਰੀ ਮਿਲ ਸਕਦੀ ਹੈ ਆਰ.ਐਸ.ਐਸ ਵਲੋਂ ਘੱਟ ਗਿਣਤੀਆਂ ਬਾਰੇ ਕੀ ਨਜ਼ਰੀਆ (ਕੀ ਵਿਚਾਰਧਾਰਾ) ਹੈ ਉਸ ਬਾਰੇ ਸਾਫ ਲਿਖਿਆ ਹੋਇਆ ਹੈ। ਮੈਡੀਕਲ ਮਹਿਕਮਾ ਇਨ੍ਹਾਂ ਕੱਟੜ ਫਿਰਕਾਪ੍ਰਸਤ ਲੋਕਾਂ ਨੂੰ ਦੇ ਕੇ ਸਿੱਖ ਜਗਤ ਨਾਲ ਧੋਖਾ ਕੀਤਾ ਹੈ। ਇਸ ਤੋ ਵੀ ਅੱਗੇ ਜਾ ਕੇ ਬੀ.ਜੇ.ਪੀ ਨੇ ਟਰਾਂਸਪੋਰਟ ਦਾ ਮਹਿਕਮਾ ਵੀ ਆਪਣੇ ਕਬਜੇ ਵਿਚ ਕਰ ਲਿਆ ਹੈ। ਇਸ ਬਾਰੇ ਸਾਡੀ ਪਾਰਟੀ ਸਮਝਦੀ ਹੈ ਕਿ ਡੂੰਘੀ ਸਾਜਿਸ਼ ਤਹਿਤ, ਇਸ ਮਹਿਕਮੇ ਰਾਹੀ ਪੰਜਾਬ ਦੀ ਬਹੁ-ਗਿਣਤੀ ਸਿੱਖ ਅਬਾਦੀ ਵਿੱਚ ਨਸ਼ੀਲੇ ਪਦਾਰਥ ਬਾਹਰਲੇ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਤੋਂ ਵੱਡੀ ਮਾਤਰਾ ਵਿੱਚ ਸੁੱਟਕੇ, ਪੰਜਾਬ ਦੀ ਅਣਖੀਲੀ ਨੌਜੁਆਨੀ ਨੂੰ ਤਬਾਹ ਕੀਤਾ ਜਾਵੇਗਾ। ਇਸ ਨਾਲ ਹਿੰਦੂਤਵ ਤਾਕਤਾਂ ਦੁਹਰਾ ਫੈਇਦਾ ਲੈ ਸਕਣਗੀਆਂ ਤੇ ਇਥੋਂ ਦੀ ਜੁਆਨੀ ਆਪਣੇ ਵਿਰਸੇ, ਸਭਿਆਚਾਰ ਅਤੇ ਗੁਰੂ ਸਹਿਬਾਨਾ ਦੇ ਫਲਸਫ਼ੇ ਤੋ ਵੀ ਦੂਰ ਹੋ ਜਾਵੇਗੀ । ਕੌਮ ਦੀ ਅਜ਼ਾਦ ਸੋਚ ਨੂੰ ਬੌਣੀ ਬਣਾਕੇ ਆਪਣੀ ਚੌਧਰ ਕਾਇਮ ਰੱਖਣ ਲਈ ਕੰਮ ਕੀਤਾ ਜਾਵੇਗਾ।

ਭਾਜਪਾ ਰਾਹੀ ਹਿੰਦੂਤਵ ਪੱਖੀ ਜੱਥਬੰਦੀਆਂ ਜਿਵੇ ਆਰ.ਐਸ.ਐਸ, ਸਿ਼ਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸੇਵਾ ਭਾਰਤੀ, ਹਿੰਦੂ ਜਾਗਰਣ ਮੰਚ, ਸਵਦੇਸ਼ੀ ਜਾਗਰਣ ਮੰਚ, ਏਕਲ ਵਿਦਿਆਲਿਆ, ਵਣਵਾਸੀ ਕਲਿਆਣ ਆਸ਼ਰਮ ਅਤੇ ਏਕਲਵਿਆ ਸੈਨਾ ਆਦਿ ਇਨ੍ਹਾਂ ਫਿਰਕੂ ਸੰਗਠਨਾਂ ਨੇ ਬਾਹਰ ਦੇ ਸੂਬਿਆ ਵਿਚੋ ਆਪਣੇ ਕਾਰਡ ਨਾਲ ਇਥੇ ਵੀ ਆਰ.ਡੀ.ਐਕਸ ਅਤੇ ਹਥਿਆਰ ਲਿਆਕੇ ਹਥਿਆਰਬੰਂਦ ਕੀਤਾ ਜਾਵੇਗਾ। ਆਪ ਦੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਜਦੋਂ 1997 ਤੋਂ 2002 ਤੱਕ ਪਿਛਲੀ ਭਾਜਪਾ ਅਤੇ ਬਾਦਲ ਦਲ ਦੀ ਸਾਂਝੀ ਸਰਕਾਰ ਬਣੀ ਸੀ ਉਸ ਮੌਕੇ ਵੀ ਪੰਜਾਬ ਦੇ ਵਿੱਚ ਇਂਨ੍ਹਾਂ ਆਪਣੇ ਕਾਡਰ ਨੂੰ ਹਥਿਆਰਾਂ ਦੀ ਖਾਸ ਕਰਕੇ ਰਾਇਫਲ, ਗ੍ਰਨੇਡ, ਅਤੇ ਵਿਸਫ਼ੋਟਕ ਸਮਗਰੀ ਬਾਰੇ ਟ੍ਰੇਨਿੰਗ ਦਿੱਤੀ ਸੀ। ਮੰਡੀ ਗੋਬਿੰਦਗੜ੍ਹ ਅਤੇ ਰਾਜਪੁਰਾ ਵਰਗੇ ਸ਼ਹਿਰਾਂ ਵਿੱਚ ਟ੍ਰੇਨਿੰਗ ਕੈਂਪ ਦੀਆਂ ਰਿਪੋਰਟਾਂ ਅਖ਼ਬਾਰਾ ਦੀਆ ਉਸ ਸਮੇਂ ਸੁਰਖੀਆਂ ਬਣੀਆਂ ਸਨ। ਲੁਧਿਆਣੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁੱਖ ਦਫ਼ਤਰ 'ਚੋ ਵਿਸਫੋਟਕ ਸਮਗਰੀ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਸੀ। ਇਸ ਦੀਆਂ ਰਿਪੋਰਟਾਂ ਸੈਂਟਰ ਦੀਆਂ ਪੰਜਾਬ 'ਚ ਖੁਫੀਆ ਏਜੰਸੀਆਂ ਨੇ ਗੌਰਮਿੰਟ ਆਫ ਇੰਡੀਆ ਨੂੰ ਪੂਰੀ ਜਾਣਕਾਰੀ ਤਹਿਤ ਬਤੌਰ ਖੁਫੀਆ ਡਾਇਰੀ ਰਾਹੀ ਭੇਜੀਆ ਗਈਆ ਸਨ । ਦੂਜੇ ਪਾਸੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਤੇ ਪੰਜਾਬੀਆਂ ਨੂੰ ਅਸਲਾ ਜ਼ਾਰੀ ਕਰਨ ਦੀ ਮਨਾਹੀ ਕਰ ਦਿੱਤੀ ਸੀ ਹੁਣ ਸਿਰਫ ਸੈਂਟਰ ਸਰਕਾਰ ਤੋਂ ਹੀ ਅਜਿਹਾ ਅਸਲਾ ਰੱਖਣ ਦੀ ਇਜ਼ਾਜਤ ਮਿਲਦੀ ਹੈ। ਫਿਰ ਜੇ ਸਿੱਖਾਂ ਕੋਲ ਚੰਗਾਂ ਤੇ ਵੱਧੀਆ ਅਸਲਾ ਨਹੀਂ ਹੋ ਸਕਦਾ ਜਿਹੜੇ ਹਮੇਸ਼ਾ ਹਿੰਦੋਸਤਾਨ ਦੀ ਸਰਹੱਦ ਦੇ ਰਖਵਾਲੇ ਰਹੇ ਹਨ। ਇਤਿਹਾਸ ਦੇ ਵਿੱਚ ਮਨੁੱਖਤਾ ਦੇ ਹੱਕਾਂ ਲਈ ਜ਼ਾਬਰ ਦਿੱਲੀ ਦੀਆਂ ਹਕੂਮਤਾਂ ਨਾਲ ਟਾਕਰਾ ਲੈਂਦੇ ਰਹੇ ਹਨ। ਫਿਰ ਉਸ ਵੇਲੇ ਦੀ ਭਾਜਪਾ ਅਤੇ ਬਾਦਲ ਦਲ ਦੀ ਸਰਕਾਰ ਨੇ ਕੱਟੜ ਹਿੰਦੂਵਾਦੀ ਫਿਰਕੂ ਜਥੇਬੰਦੀਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਕਿਉ ਦੁਆਈ ? ਇਸ ਕਰਕੇ ਸਾਨੂੰ ਖਦਸ਼ਾ ਹੈ ਕਿ ਟਰਾਂਸਪੋਰਟ ਦੇ ਮਹਿਕਮੇ ਰਾਹੀ ਆਪਣੇ ਕਾਡਰ ਨੂੰ ਜਰੂਰ ਹਥਿਆਰਾਂ ਦੀ ਸਪਲਾਈ ਅਤੇ ਟ੍ਰੇਨਿੰਗ ਦੇਣਗੇ । ਇਸ ਦੇ ਨਾਲ ਹੀ ਮੇਲ ਖਾਂਦੀ ਇਕ ਹੋਰ ਘਟਨਾ ਦਾ ਇੱਥੇ ਜਿ਼ਕਰ ਕਰਨਾ ਲਾਜ਼ਮੀ ਬਣ ਜਾਂਦਾ ਹੈ ਕਿ ਪੰਜਾਬ ਸਰਕਾਰ ਨੇਂ ਜਿਹੜੀਆਂ ਪੁਲਿਸ ਅਫਸਰਾਂ ਦੀਆ ਬਦਲੀਆਂ ਕੀਤੀਆ ਹਨ ਇਨ੍ਹਾਂ ਬਦਲੀਆਂ ਤੇ ਭਾਜਪਾ ਦਾ ਪੂਰਾ-ਪੂਰਾ ਪ੍ਰਭਾਵ ਰਿਹਾ ਹੈ। ਦੁਆਬਾ ਏਰੀਏ ਜਿਥੇ ਦਲਿਤ ਸਿੱਖ ਆਬਾਦੀ 40 ਪ੍ਰਤੀਸ਼ਤ ਦੇ ਕਰੀਬ ਹੈ। ਇਨ੍ਹਾਂ ਦੀ ਮਰਜ਼ੀ ਨਾਲ ਜਲੰਧਰ, ਹੁਸਿ਼ਆਰਪੁਰ, ਕਪੂਰਥਲਾ ਆਦਿ ਜਿਲ੍ਹਿਆਂ ਦੇ ਐਸ.ਐਸ.ਪੀ ਗੈਰ ਦਲਿਤ ਲਗਾਏ ਗਏ ਹਨ। ਇਨ੍ਹਾਂ ਜਿਲ੍ਹਿਆਂ ਵਿਚ ਦਲਿਤ ਸਿੱਖ ਅਫ਼ਸਰਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਹੈ। ਇਸ ਤੋ ਵੀ ਅੱਗੇ ਜਾ ਕੇ ਜਦੋਂ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬ ਦਾ ਬਹੁਤ ਹੀ ਅਹਿਮ ਮਹਿਕਮਾ ਰੈਵੀਨਿਊ (ਮਾਲ) ਹੈ। ਇਹ ਮਹਿਕਮਾ ਸ੍ਰ: ਅਜੀਤ ਸਿੰਘ ਕੋਹਾੜ ਦੇ ਹਵਾਲੇ ਕੀਤਾ ਹੈ ਜੋ ਸਿਰਫ ਸੱਤ ਕਲਾਸਾ ਪਾਸ ਹੈ। ਇਥੋ ਦੇ ਨਿਜ਼ਾਮ ਬਾਰੇ ਅਣਜਾਣ ਹੈ ਬੜੀ ਚਲਾਕੀ ਨਾਲ ਕਾਕਾ ਸੁਖਬੀਰ ਸਿੰਘ ਨੇ ਇਹ ਮਹਿਕਮਾ ਅਜੀਤ ਸਿੰਘ ਕੋਹਾੜ ਜੋ ਅਨਪੜ ਹੈ ਉਸ ਨੂੰ ਦਿੱਤਾ ਹੈ ਇਸ ਕਰਕੇ ਸੁਖਬੀਰ ਬਾਦਲ ਨੇ ਇਸ ਮਹਿਕਮੇ ਤੇ ਪੂਰਾ ਕੰਟਰੋਲ ਰੱਖ ਲਿਆ ਹੈ ਕਿਉਕਿ ਜੋ ਸੁਖਬੀਰ ਦਾ ਹੁਕਮ ਹੋਵੇਗਾ ਉਸੇ ਦੇ ਅਨੁਸਾਰ ਕੰਮ ਹੋਵੇਗਾ।

ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲਾਡਲੇ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਰਵਾਇਤੀ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਬਣਾਕੇ ਸਬਰ ਨਹੀ ਕਰ ਰਹੇ। ਸਗੋਂ ਪੰਜਾਬ ਸਰਕਾਰ ਵਿਚ ਵੱਡਾ ਅਸਰ ਰਸੂਖ ਰੱਖਣ ਵਾਲੇ (ਐਡਮਿਨਸਟਰੇਟ) ਪੰਜਾਬ ਵਿਕਾਸ ਕੌਸਲ ਦਾ ਚੇਅਰਮੈਨ ਬਣਾਉਣ ਲਈ ਕਾਹਲੇ ਹੋ ਗਏ ਹਨ। ਕਾਕਾ ਸੁਖਬੀਰ ਸਿੰਘ

ਦੇ ਪਾਰਲੀਮੈਂਟ ਮੈਬਰ ਹੋਣ ਕਾਰਨ ਪੈਣ ਵਾਲੇ ਵਿਘਨਾਂ ਨੂੰ ਦੂਰ ਕਰਨ ਲਈ ਸਿਆਸੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ। ਪੰਜਾਬ ਦੀ ਵਾਂਗਡੋਰ ਸੁਖਬੀਰ ਦੇ ਹੱਥ ਦੇਣ ਲਈ ਅਤੇ ਪਾਰਲੀਮੈਂਟ ਦੀ ਮੈਂਬਰੀ ਨੂੰ ਬਚਾਉਣ ਲਈ ਕਾਨੂੰਨੀ ਪੱਖਾਂ ਨੁੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਕਿਉਕਿ ਮਾਲਵੇ ਏਰੀਏ ਵਿਚ ਬਾਦਲ ਦਲ ਦਾ ਭੋਗ ਪੈ ਗਿਆ ਹੈ। ਇਸ ਇਲਾਕੇ ਦਾ ਸ. ਸੁਖਬੀਰ ਸਿੰਘ ਬਾਦਲ ਚੋਣ ਇੰਚਾਂਰਜ ਸੀ ਇਸ ਲਈ ਰਵਾਇਤੀ ਅਕਾਲੀ ਲੀਡਰਸਿ਼ਪ ਫਰੀਦਕੋਟ ਤੋ ਦੁਬਾਰਾ ਪਾਰਲੀਮੈਂਟ ਦਾ ਇਲੈਕਸ਼ਨ ਕਰਾਉਣ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ ਕਿਉਕਿ ਉਥੋ ਜਿੱਤ ਪ੍ਰਾਪਤ ਕਰਨੀ ਰਵਾਇਤੀ ਲੀਡਰਸਿ਼ਪ ਲਈ ਖ਼ਤਰੇ ਤੋ ਖਾਲੀ ਨਹੀਂ ਹੈ।

ਸਾਨੂੰ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜੇ ਬਾਦਲ ਦਲ ਅਤੇ ਭਾਜਪਾ ਦੇ ਐਮ.ਐਲ.ਏ ਬਣੇ ਹਨ ਉਹ ਆਪਣੇ ਹਲਕਿਆ ਨਾਲ ਸਬੰਧਤ ਡੀ.ਐਸ.ਪੀ, ਅਤੇ ਐਸ.ਐਚ.ਓ ਆਪਣੀ ਮਰਜ਼ੀ ਦੇ ਲਗਵਾ ਸਕਣਗੇ ਪਰ ਕਾਕਾ ਸਖਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਗੈਰ ਪੰਜਾਬ ਵਿੱਚ ਕਿਤੇ ਵੀ ਐਸ.ਡੀ.ਐਮ ਅਤੇ ਤਹਿਸੀਲਦਾਰ ਨਹੀਂ ਲਗੇਗਾ। ਕਾਕਾ ਜੀ ਦੀ ਮਰਜ਼ੀ ਅਨੁਸਾਰ ਇਹ ਅਧਿਕਾਰੀ ਕੰਮ ਕਰਨਗੇ। ਕਿਉਕਿ ਇਹ ਦੋਵੇਂ ਪ੍ਰਮੁੱਖ ਪੋਸਟਾਂ ਨਜ਼ਾਇਜ਼ ਆਮਦਨੀ ਦੇ ਜ਼ਰੀਏ ਹੁੰਦੇ ਹਨ।

ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਅਨੁਸਾਰ ਬੀਬੀ ਰਜਿੰਦਰ ਕੌਰ ਭੱਠਲ ਦਾ ਪੰਜਾਬ ਅਸੈਂਬਲੀ ਵਿਚ ਆਪੋਜੀਸ਼ਨ ਦੀ ਆਗੂ ਬਣਨਾ ਬਾਦਲ ਦਲ ਅਤੇ ਬੀ.ਜੇ.ਪੀ ਲਈ ਬਹੁਤ ਲਾਹੇਵੰਦ ਰਹੇਗਾ। ਕਿਉਕਿ ਬੀਬੀ ਭਂੱਠਲ ਖੁੱਦ ਸੰਗੀਨ ਰਿਸ਼ਵਤਖੋਰੀ ਦੇ ਕੇਸਾਂ ਦਾ ਸਾਹਮਣਾ ਕਰ ਰਹੀ ਹੈ। ਉਹ ਭਾਜਪਾ ਤੇ ਬਾਦਲ ਦਲ ਦੀ ਲੁੱਟ-ਖਸੁੱਟ ਅਤੇ ਰਿਸ਼ਵਤਖੋਰੀ ਦੇ ਖਿਲਾਫ਼ ਵਿਰੋਧੀ ਧਿਰ ਵਜੋਂ ਕਿਵੇਂ ਬੋਲੇਗੀ ? ਬੀਬੀ ਭੱਠਲ ਤਾਂ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਵਾਪਸ ਕਰਾਉਣ ਲਈ ਵੀ ਸ੍ਰ: ਬਾਦਲ ਨਾਲ ਗੁਪਤ ਸਮਝੋਤਾ ਕਰ ਸਕਦੀ ਹੈ। ਅਜਿਹਾ ਹੀ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਹੋਇਆ ਜਦੋ ਕੈਪਟਨ ਸਾਹਿਬ ਨੇ ਆਪੋਜੀਸ਼ਨ ਦੇ ਆਗੂ ਸ੍ਰ: ਪ੍ਰਕਾਸ਼ ਸਿੰਘ ਬਾਦਲ ਤੇ ਰਿਸ਼ਵਤਖੋਰੀ ਦੇ ਕੇਸ ਦਰਜ ਕਰਵਾ ਦਿੱਤਾ ਇਨ੍ਹਾਂ ਕੇਸਾਂ ਵਿਚ ਸਜ਼ਾ ਨਾ ਹੋ ਜਾਣ ਦੇ ਡਰੋਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਆਪੋਜੀਸ਼ਨ ਦੇ ਆਹੁਦੇ ਦੀ ਮਰਿਆਦਾ ਦਾ ਘਾਣ ਕੀਤਾ। ਨਾ ਪੰਜਾਬ ਦੀ ਅਸੈਂਬਲੀ ਅਤੇ ਨਾ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਵਜੋਂ ਕੋਈ ਕੰਮ ਕੀਤਾ। ਖਾਸ ਤੌਰ ਤੇ ਅਸੈਂਬਲੀ ਵਿਚ ਕੈਪਟਨ ਸਾਹਿਬ ਨੇ ਜਦੋਂ ਪਾਣੀਆ ਦਾ ਬਿਲ ਲਿਆਦਾ ਤੇ ਦਫਾ 5 ਲਾਗੂ ਕਰ ਦਿੱਤੀ ਉਸ ਵਕਤ ਸ੍ਰ: ਬਾਦਲ ਨੇ ਚੁੱਪ ਵੱਟ ਲਈ ਸੀ। ਜੋ ਕੌਮੀ ਮੁਫਾਦ ਦੇ ਖਿਲਾਫ ਸੀ।

ਅਸੀਂ ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਵਲੋਂ ਬਹੁਤ ਰੌਲਾ ਪਾਇਆ ਕਿ ਬਾਦਲ ਸਾਹਿਬ ਉਠੋ ਤੇ ਬੋਲੋ। ਪੰਜਾਬ ਕਾਨੂੰਨ ਅਤੇ ਸਵਿਧਾਨ ਨਾਲ ਧੱਕਾ ਹੋ ਰਿਹਾ ਹੈ ਸੰਵਿਧਾਨ ਦੀ ਧਾਰਾ 5 ਨੂੰ ਪਾਸੇ ਨਾ ਹੋਣ ਦਿਓ। ਪਰ ਆਪਣਾ ਚੰਮ ਬਚਾਉਣ ਲਈ ਸ੍ਰ: ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਬਲੀ ਦੇ ਦਿੱਤੀ ਹੁਣ ਬਾਦਲ ਸਾਹਿਬ ਆਖਦੇ ਹਨ ਕਿ ਦਫਾ 5 ਰੱਦ ਕਰ ਦੇਣੀ ਹੈ। ਸਾਡੀ ਪਾਰਟੀ ਬਾਦਲ ਦੇ ਇਸ ਕਦਮ ਦੀ ਪ੍ਰੰਸਸਾ ਕਰਗੀ ਪਰ ਸਾਨੂੰ ਇਹ ਵੀ ਉਮੀਦ ਹੈ ਕਿ ਬਾਦਲ ਸਾਹਿਬ ਅਜਿਹਾ ਨਹੀਂ ਕਰ ਸਕਣਗੇ ਕਿਉਕਿ ਬੀ.ਜੇ.ਪੀ ਨੇ ਅਜਿਹਾ ਹਰਗਿਜ਼ ਨਹੀਂ ਹੋਣ ਦੇਣਾ ਜਿਸ ਨਾਲ ਪੰਜਾਬ, ਸਿੱਖੀ ਅਤੇ ਜਿ਼ੰਮੀਦਾਰਾ ਖੁਸ਼ਹਾਲ ਹੁੰਦਾ ਹੋਵੇ।

ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਇਸ ਗਲ ਦਾ ਵਿਰੋਧ ਕੀਤਾ ਗਿਆ ਕਿ ਪੰਜਾਬ ਦਾ ਐਜੂਕੇਸ਼ਨ ਦਾ ਮਹਿਕਮਾ ਬੀ. ਜੇ. ਪੀ ਨੂੰ ਨਾ ਦਿੱਤਾ ਜਾਵੇ। ਸਾਡੇ ਇਸ ਵਿਰੋਧ ਦਾ ਬਾਦਲ ਸਾਹਿਬ ਤੇ ਅਸਰ ਤਾਂ ਹੋਇਆ ਪਰ

ਸ੍ਰ: ਬਾਦਲ ਸਾਹਿਬ ਇਹ ਮਹਿਕਮੇ ਦੀ ਵਜ਼ੀਰ ਬੀਬੀ ਉਪਿੰਦਰਜੀਤ ਕੌਰ ਨੂੰ ਬਣਾ ਦਿੱਤਾ। ਪਰ ਬੀਬੀ ਜੀ ਪੜ੍ਹੇ ਲਿਖੇ ਤਾਂ ਬਹੁਤ ਹਨ ਪਰ ਸਮਝ ਘੱਟ ਰੱਖਦੇ ਹਨ। ਕਿ ਉਹ ਬੀ.ਜੇ.ਪੀ ਦੇ ਹਿਡਨ ਏਜੰਡੇ ਨੂੰ ਸਮਝ ਸਕਣ, ਹਿੰਦੂਤਵ ਦੀ ਪਾਲਿਸੀ ਐਜੂਕੇਸ਼ਨ ਵਿੱਚ ਲਾਗੂ ਨਾ ਹੋਣ ਤੇ ਰੋਕਣ ਸਕਣ। ਇਹ ਪੰਜਾਬ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੀ ਸਿਖਿਆ ਨੂੰ ਸਾਂਭਣ ਵਾਲਾ ਕੋਈ ਨਹੀਂ ਇਸੇ ਵੇਲੇ ਸਾਡੀ ਮਾਂ ਬੋਲੀ ਪੰਜਾਬੀ ਦੀ ਹੋਂਦ ਖਤਰੇ ਵਿੱਚ ਪਈ ਹੋਈ ਹੈ। ਸਾਡੀ ਪਾਰਟੀ ਇਸ ਗੰਭੀਰ ਮਸਲੇ ਦੇ ਹੱਲ ਲਈ ਪੰਜਾਬ ਅਤੇ ਸਿੱਖੀ ਪੱਖੀ ਸੋਚ ਦੇ ਵਿਦਵਾਨਾਂ ਅਤੇ ਬਾਦਲ ਦਲ ਦੇ ਆਗੁਆਂ ਨੂੰ ਸਲਾਹ ਦਿੰਦੀ ਹੈ ਕਿ ਸਾਡੀ ਸਿਖਿਆ ਦਾ ਕੀ ਏਜੰਡਾ ਹੋਣਾ ਚਾਹੀਦਾ ਹੈ ਇਹ ਤੈਅ ਕੀਤਾ ਜਾਵੇ। ਸਾਨੂੰ ਡਰ ਹੈ ਕਿ ਬੀ.ਜੇ.ਪੀ ਪੰਜਾਬ ਦੇ ਗੋਰਵਮਈ ਇਤਿਹਾਸ ਗੁਰੂਆਂ ਅਤੇ ਭਗਤਾ ਦੇ ਉਪਦੇਸ਼ਾਂ ਨੂੰ ਸਿਖਿਆ ਦੇ ਏਜੰਡੇ ਤੋਂ ਦੂਰ ਨਾ ਕਰ ਦੇਣ।

ਅਜਿਹਾ ਗੰਦਾ ਇਤਿਹਾਸ ਜਿਹੜਾ ਇਨ੍ਹਾਂ ਦੇ ਹਿਡਨ ਏਜੰਡੇ ਦਾ ਹਿੱਸਾ ਬਣੇ ਜਿਸ ਵਿੱਚ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੁਲੜ ਦੇਸ਼ ਭਗਤ ਅਤੇ ਸੁਆਮੀ ਵਿਵੇਕਾ ਨੰਦ ਨੇ ਸ੍ਰ਼ੀ ਗੁਰੂ ਨਾਨਕ ਦੇਵ ਜੀ ਨੂੰ ਦੰਭੀ ਦੱਸਿਆ ਸੀ। ਸਾਨੂੰ ਅਜਿਹੇ ਗੰਦੇ ਵਿਚਾਰ ਸਾਡੀ ਆਉਣ ਵਾਲੀ ਨਸਲ (ਪਨੀਰੀ) ਤੇ ਹਾਵੀ ਹੋਣ ਦਾ ਡਰ ਹੈ। ਪੰਜਾਬ ਦੀ ਧਰਤੀ ਤੇ ਬੀ.ਜੇ.ਪੀ ਦਿਆਨੰਦ ਯੂਨੀਵਰਸਿਟੀ ਬਣਾਉਣ ਲਈ ਵੀ ਤਤਪਰ ਹੈ। ਫਿਰ ਅਸੀਂ ਇਨ੍ਹਾਂ ਨੂੰ ਰੋਕਣ ਲਈ ਕੀ ਕਰਾਂਗੇ ਇਹ ਸਿੱਖ ਕੌਮ ਹੀ ਦੱਸ ਸਕਦੀ ਹੈ ਜਿਸਨੇ ਕਾਂਗਰਸ ਜਾਂ ਬਾਦਲ ਦਲ ਅਤੇ ਬੀ.ਜੇ.ਪੀ ਨੂੰ ਵੋਟਾਂ ਪਾ ਕੇ ਪੰਜਾਬ ਅਸਂੈਬਲੀ ਤੇ ਗੈਰ ਸਿੱਖਾਂ ਦਾ ਕਬਜ਼ਾ ਕਰਵਾ ਦਿੱਤਾ ਹੈ।

ਬਹੁਤ ਜਦੋ-ਜਹਿਦ ਤੋ ਬਾਅਦ ਪੰਜਾਬੀ ਸੂਬਾ ਬਣਾਇਆ ਗਿਆ ਸੀ ਪੰਜਾਬੀ ਇਸ ਸੂਬੇ ਦੀ ਮੁੱਖ ਬੋਲੀ ਸੀ ਜਿਸਨੂੰ ਸਰਕਾਰੀ ਰੁਤਬਾ ਦਿੱਤਾ ਗਿਆ ਸੀ। ਸਾਡੀ ਬੋਲੀ ਤੋ ਸਾਨੂੰ ਦੂਰ ਕਰਨ ਲਈ ਅੱਜ ਸਾਡੀਆਂ ਸੜਕਾਂ, ਬੱਸਾਂ, ਹਸਪਤਾਲਾਂ, ਰੇਲਵੇ ਸਟੇਸ਼ਨ, ਦਫਤਰਾਂ, ਪੀ.ਜੀ.ਆਈ ਅਤੇ ਚੰਡੀਗੜ੍ਹ ਵਿਚ ਸਿਰਫ ਹਿੰਦੀ ਦਾ ਹੀ ਬੋਲਬਾਲਾ ਹੈ। ਵੱਡੇ ਸ਼ਹਿਰਾਂ ਵਿੱਚਲੇ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਬਦਲੇ ਕੁੱਟਿਆ ਜਾਂਦਾ ਹੈ। ਬੀ.ਜੇ.ਪੀ ਦਾ ਪੰਜਾਬ ਸਰਕਾਰ ਵਿਚ ਤਾਕਤਵਰ ਹਿੱਸਾ ਹੋ ਜਾਣਾ ਪੰਜਾਬੀ ਸੂਬੇ ਲਈ ਇਹ ਬਹੁਤ ਖਤਰਨਾਕ ਹੈ। ਇਸ ਲਈ ਹੈ ਕਿ ਪੰਜਾਬ ਵਿਚ ਰਾਜ ਕਰਦਾ ਬਾਦਲ ਪਰਿਵਾਰ ਇਨਾਂ ਰਿਸ਼ਵਤਖੋਰ ਹੋ ਗਿਆ ਹੈ ਕਿ ਉਸ ਵਿਚਲੀ ਜ਼ਮੀਰ ਨਾਂ ਦੀ ਚੀਜ਼ ਲੱਭਣੀ ਮੁਸ਼ਕਲ ਹੈ। ਬੀ.ਜੇ.ਪੀ ਦਾ ਹਿਡਨ ਏਜੰਡਾ ਪੰਜਾਬ ਵਿਚ ਲਾਗੂ ਕਰਨ ਲਈ ਸ੍ਰ: ਬਾਦਲ ਦੇ ਮੋਢੇ ਵਰਤੇ ਜਾਣਗੇ। ਕਿਉਕਿ ਬੀ.ਜੇ.ਪੀ ਦੇ ਸਹਾਰੇ ਇਸ ਬਾਦਲ ਘਰਾਣੇ ਦੀ ਸਰਕਾਰ ਟਿਕੀ ਹੋਈ ਹੈ।

ਸਾਡੀ ਪਾਰਟੀ ਦੇ ਅੰਦਰਲੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਹੁਣੇ ਬਣੀ ਬਾਦਲ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਜਿਹੜੀ ਦਲਿਤ ਸਿੱਖ ਅਤੇ ਜੀਮੀਦਾਰਾਂ ਵਿਰੋਧੀ ਹੈ ਇਸ ਦੀ ਸਮਾਪਤੀ ਕਿਵੇਂ ਕੀਤੀ ਜਾਵੇ। ਇਹ ਕੋਸਿ਼ਸ਼ਾਂ ਹੁਣੇ ਤੋਂ ਸ਼ੁਰੂ ਹੋ ਗਈਆਂ ਹਨ । ਪਤਾ ਕਰਨ ਤੇ ਇੰਜ ਜਾਪਦਾ ਹੈ ਕਿ ਜਿਵੇਂ ਕਾਂਗਰਸ ਨੇ ਪਿਛਲੇ ਸਮੇਂ ਸ੍ਰ. ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਵਿੱਚੋਂ ਸ੍ਰ. ਲਛਮਣ ਸਿੰਘ ਗਿੱਲ ਲੱਭਕੇ ਤੋੜੀ ਸੀ ਇਸੇ ਤਰਾਂ ਹੁਣ ਵੀ ਵਾਪਰ ਸਕਦਾ ਹੈ। ਬਾਦਲ ਦਲ ਵਿੱਚੋਂ ਕੋਈ ਨਵਾਂ ਲਛਮਣ ਸਿੰਘ ਗਿੱਲ ਲੱਭ ਜਾਣਾ ਕਾਂਗਰਸ ਲਈ ਬਹੁਤ ਅਸਾਨ ਹੈ। ਕਿਉਂਕਿ ਇਸ ਵਜਾਰਤ ਦੀ ਅੰਦਰੂਨੀ ਤਾਕਤ ਬਾਦਲ ਪਰਿਵਾਰ ਅਤੇ ਭਾਜਪਾ ਨੇ ਆਪਣੇ ਹੱਥਾਂ ਵਿੱਚ ਰੱਖ ਲਈ ਹੈ। ਜੋ ਬੁੱਢੇ ਠੇਰੇ ਪੁਰਾਣੇ ਬਾਦਲ ਦਲੀਏ ਐਮ.ਐਲ.ਏ. ਬਾਦਲ ਪਰਿਵਾਰ ਤੋਂ ਦੁੱਖੀ ਹਨ। ਉਨ੍ਹਾਂ ਵਿਚੋਂ ਕੋਈ ਅਜਿਹਾ ਲੀਡਰ ਜਿਹੜਾ ਆਪਣੇ ਨਾਲ 20 ਹੋਰ ਐਮ.ਐਲ.ਏ. ਖਿਚ ਸਕੇ । ਕਾਂਗਰਸ ਆਪਣੇ 43 ਐਮ.ਐਲ.ਏ. ਦੀ ਸਪੋਟ ਨਾਲ ਬਾਦਲ ਦਲ ‘ਚੋ ਆਏ ਸਾਰੇ ਕੈਬਨਿਟ ਵਜੀਰ ਬਣਾਉਣ ਦੀਆਂ ਖਬਰਾਂ ਦਾ ਬਜ਼ਾਰ ਬੜੀ ਗਰਮੀ ਨਾਲ ਪੰਜਾਬ ਦੀ ਸਿਆਸਤ ਵਿੱਚ ਚਲ ਰਿਹਾ ਹੈ।

ਸਾਡੀ ਪਾਰਟੀ ਰਵਾਇਤੀ ਤੌਰ ਉਤੇ ਅਕਾਲੀ ਦਲ ਦੇ ਅਸੂਲਾਂ ਅਤੇ ਰਵਾਇਤਾਂ ਤੇ ਅੱਜ ਵੀ ਕਾਇਮ ਹੈ। ਸ਼ਰਾਬ, ਭੁੱਕੀ ਅਤੇ ਹੋਰ ਨਸ਼ੀਲੇ ਪਦਾਰਥ ਵੰਡਕੇ ਅਤੇ ਝੂਠੇ ਵਾਅਦਿਆ ਸਹਾਰੇ ਸਿਆਸੀ ਤੌਰ ਤੇ ਮਜਬੂਤ ਹੋਣ ਲਈ ਘਟੀਆ ਹਰਕਤਾਂ ਸਾਡੀ ਪਾਰਟੀ ਦਾ ਹਿੱਸਾ ਨਹੀ ਬਣੀਆ। ਇਲੈਕਸ਼ਨਾਂ ਵਿਚ ਬੇਸ਼ਕ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਹਾਰ ਕਬੂਲ ਨਹੀਂ ਕੀਤੀ। ਅਸੀਂ ਹੋਰ ਵੀ ਤਕੜੇ ਹੋਕੇ ਵਿਰੋਧੀ ਧਿਰ ਦਾ ਰੋਲ ਨਿਭਾਉਣ ਤੋ ਕਦੇ ਪਿੱਛੇ ਨਹੀਂ ਹਟਾਂਗੇ। ਬਾਦਲ ਦਲ ਦੀ ਸਰਕਾਰ ਬਣਦੇ ਸਾਰ ਹੀ ਜੋ ਜ਼ਬਰ ਦਲਿਤਾਂ ਸਿੱਖਾਂ ਅਤੇ ਇਸਾਈਆਂ ਨਾਲ ਹੋਇਆ ਉਥੇ ਪਹਿਲ ਦੇ ਆਧਾਰ ਤੇ ਪਹੁੰਚਕੇ ਹਿੰਦੂਤਵ ਕੱਟੜਵਾਦ ਦੀਆ ਘੱਟ ਗਿਣਤੀ ਵਿਰੋਧੀ ਨੀਤੀਆ ਨੂੰ ਨੰਗਾ ਕੀਤਾ। ਪੰਜਾਬ ਹੀ ਨਹੀਂ ਹਰਿਆਣੇ ਦੇ ਕਰਨਾਲ ਨੇੜੇ ਪਿੰਡ ਸਾਲਵਾਨ ਵਿੱਚ ਵੀ ਦਲਿਤ ਸਮਾਜ ਦੇ ਲੋਕਾਂ ਤੇ ਹੋਏ ਜ਼ੁਲਮਾਂ ਖਿਲਾਫ ਡੱਟਕੇ ਪਹਿਰਾ ਦਿੱਤਾ। ਸੋ ਅਸੀਂ ਸੰਗਤਾਂ ਨਾਲ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਵਚਨ ਕਰਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਆਪਣੇ ਜਾਨ ਮਾਲ ਦੀ ਪ੍ਰਵਾਹ ਨਾ ਕਰਦਿਆ, ਲੋਕਾਂ ਦੀ ਸੇਵਾ ਅਤੇ ਸਿੱਖ ਕੌਮ ਦੀ ਚੜਦੀ ਕਲਾਂ ਲਈ ਆਪਣਾ ਖੁਨ ਪਸੀਨਾ ਦੇਣ ਲਈ ਹਰ ਵਕਤ ਹਾਜ਼ਰ ਰਹਾਂਗੇ। ਸਿੱਖ ਏਜੰਡਾ, ਆਜ਼ਾਦ (SOVERGION), ਸਿੱਖ ਬਾਦਸ਼ਾਹੀ ਜੋ ਹਿੰਦ ਤੇ ਪਾਕਿਸਤਾਨ ਦੇ ਵਿਚਾਲੇ ਇਕ ਬਫਰ ਸਟੇਟ ਹੋਣ ਦੀ ਸਾਡੀ ਮੰਗ ਤੇ ਪਾਲਿਸੀ ਹੈ ਇਸ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਇਹ ਪਾਲਸੀ ਹੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਤਕੜਿਆਂ ਹੀ ਕਰੇਗੀ ਕਮਜ਼ੋਰ ਨਹੀਂ ।


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.
FEATURED ARTICLES
Canada's Forgotten Sikh Inmates

ਸੰਤ ਜਰਨੈਲ ਸਿੰਘ ਜੀ ਬਾਰੇ ਭੁਲੇਖਿਆਂ ਦੇ ਉੱਤਰ

ਅਕੁਲ ਨਿਰੰਜਨ ਖਾਲਸਾ

Why draconian laws in Punjab?

Harjinder Dilgeer and His Nonsensical Assertions

ਜ਼ਖ਼ਮ ਅਜੇ ਵੀ ਅੱਲੇ ਨੇ.... ਕਦੋਂ ਮਿਲੇਗੀ ਸਜ਼ਾ ਸਿੱਖਾਂ ਦੇ ਕਾਤਲਾਂ ਨੂੰ?

Sikh & Kashmiri Canadians protest in Ottawa against PM Manmohan Singh's visit to that city

Sikh Genocide and 'Sikh Extremism' Roil Canada

Canada Hears Cries of Sikhs

ਐਲਾਨਨਾਮਾ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਐਲਾਨ-ਜੰਗ!

Anti-Panthic Lobby's Purported 'World Sikh Convention'

ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

Sikhism: A World Religion Anomaly in Constitution needs to be Rectified

ਹੁਕਮ, ਹੁਕਮਨਾਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ!

India's 25 years long crimes against humanity Remembering the nearly 10,000 Sikhs

ਧਰਮ ਯੁੱਧ ਮੋਰਚਾ ਸਿੱਖਾਂ ਦੀ ਕੁਰਬਾਨੀ, ਅਕਾਲੀਆਂ ਦਾ ਧ੍ਰੋਹ ਅਤੇ ਸਰਕਾਰ ਦਾ ਜ਼ੁਲਮ

ਡੇਰੇਦਾਰ ਵੱਲੋਂ ਗੁਰੁਬਾਣੀ ਦੀ ਤੋੜ-ਮਰੋੜ ਕਿਵੇਂ?

ਸੌਦਾ ਸਾਧ ਦੀਆਂ ਫੁਕਰੀਆਂ

ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਆਸਕਰ ਜਿੱਤਣ ’ਤੇ ਹੱਸਣ ਕਿ ਰੋਣ

ਧੰਨ ਭਾਗ ਕੌਮ ਦੇ…… ਧੰਨਵਾਦ ਤੁਹਾਡਾ

Darshan Singh's Anti-Dasam Granth Phobia

Vaisakhi: Past to Present - The changing Trends!

ਨੁਕਸਾਨ - A short story regarding Justice in Punjab

ਸ੍ਰੀ ਦਸਮ ਗ੍ਰੰਥ : ਵਿਰੋਧੀਆਂ ਨੂੰ ਉਤਰ DushtDaman.org

ਭਰੂਣ ਹੱਤਿਆ ਪਾਪ ਹੈ...?

ਚਉਬੀਸ ਅਵਤਾਰ: ਰਚਨਾ ਉਦੇਸ਼ DushtDaman.org

ਦਸਮ ਗ੍ਰੰਥ ਦੀ ਪਰਮਾਣਿਕਤਾ DushtDaman.org

ਚਰਿਤ੍ਰੋ ਪਖਿਯਾਨ ਤੇ ਸਿਧਾਂਤ

ਦਸਮ ਬਾਣੀ ਵਿਚ ਅਵਤਾਰਵਾਦ ਦਾ ਖੰਡਨ

ਚਰਿਤ੍ਰੋ ਪਾਖਯਾਨ ਅਤੇ ਸਿਖ ਮਿਸ਼ਨਰੀ ਕਾਲਜ

ਭਾਰਤ ਬਨਾਮ ਪੰਜਾਬ

‘ਜਥੇਦਾਰ ਸਾਹਿਬ ਦੇ ਨਾਂ’

ਰਾਸ਼ਟ੍ਰੀਯ? ਸਿੱਖ? ਸੰਗਤ? RSS

ਮੂਰਖ ਕੋ ਸਮਝਾਊ ਰੇ...

ਗਿਆਨ ਵਿਹੂਣਾ ਗਾਵੈ ਗੀਤ...

You eat His salt, and then you are untrue to Him...

Hall of Shame : The Heretics in the Panth

To Bitta - The Bicycle Thief

ਮਹੰਤਾਂ ਦਾ ਮਸੰਦ ਪੁਣਾ ਤੇ ਹੁਣ ਦਾ ਸਤਿਜੁਗ

Indian Media Shamelessly sensationalizes false stories (Op/Ed)

Maryada - Qualification for Singh Sahibans

Sidhu's Havan