A Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਗਿਆਨ ਵਿਹੂਣਾ ਗਾਵੈ ਗੀਤ...

February 7, 2008
Author/Source: Sardar Gurcharnjit Singh Lamba, Editor Sant Sipahi

Click to view this article in PDF Format

ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥
’ਤੇ ਸਵਾਮੀ ਦਯਾ ਨੰਦ ਖੁਸ਼ ਹੋਇਆ

ਬਾਬੇ ਕੇ ਬਾਬਰ ਕੇ ਦੋਊ ॥ ਆਪ ਕਰੇ ਪਰਮੇਸਰ ਸੋਊ ॥ ਸ੍ਰੀ ਮੁਖ ਵਾਕ ਪਾ: 10 ਪਾਵਨ ਗੁਰਵਾਕ ਹੈ। ਇਸ ਮੁਤਾਬਕ ਗੁਰੂ ਬਾਬੇ ਦੇ ਇਲਾਹੀ ਪੈਗ਼ਾਮ ਨੂੰ ਗੰਧਲਾ ਕਰਨ ਲਈ, ਨੂਰੀ ਜੋਤ ਨੂੰ ਬੁਝਾਣ ਲਈ ਮੁੱਢ-ਕਦੀਮ ਤੋਂ ਹੀ ਅੰਦਰੂਨੀ ਤੇ ਬੈਰੂਨੀ ਗੁਰਦੋਖੀ ਸ਼ਕਤੀਆਂ ਨਾਲ-ਨਾਲ ਹੀ ਸਰਗਰਮ ਰਹੀਆਂ ਹਨ। ਪਰ ਇਹ ਅਬਿਨਾਸ਼ੀ ਨਿਰਮਲ ਪੰਥ ਤਾਂ ਗੁਰੂ ਬਾਬੇ ਦੇ ਜਗਤ ਵਿਚ ਮਾਰੇ ਸਿੱਕੇ ਦੇ ਨਾਲ ਪ੍ਰਗਟ ਹੋਇਆ ਸੀ। ਇਸ ਪੰਥ ਦੇ ਪਾਂਧੀਆਂ ਨੂੰ ਸਦ ਜੀਵਨ ਦਾਨ ਦੇਣ ਲਈ, ਜੀਵਨ ਮੁਕਤ ਕਰਨ ਲਈ ਗੁਰ ਜੋਤਿ, ਸ਼ਮਾਅ ਤੇ ਪਤੰਗੇ ਬਾਅਦ ਵਿਚ ਕੁਰਬਾਨ ਹੋਏ ਪਹਿਲਾਂ ਜੋਤ ਨੇ ਆਪਣੇ ਆਪ ਨੂੰ ਜਲਾਇਆ। ਹੁਣ ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ ਦੇ ਹੁਕਮ ਨਾਲ ਪ੍ਰਚੁਰ ਹੋਏ, ਫੈਲੇ ਪੰਥ ਨੂੰ ਦੁਨੀਆ ਦੀ ਕੋਈ ਤਾਕਤ, ਕੋਈ ਝੱਖੜ, ਕੋਈ ਸਾਜ਼ਿਸ਼ ਸਮਾਪਤ ਨਹੀਂ ਕਰ ਸਕਦੀ। ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥ ਦੇ ਹੁਕਮ ਨਾਲ ਪ੍ਰਗਟੇ ਪੰਥ ਖਾਲਸਾ ਖੇਤੀ ਮੇਰੀ, ਹਉਂ ਸੰਭਾਲ ਕਰੋਂ ਤਿਸ ਕੇਰੀ ਦਾ ਵਾਇਦਾ ਪੰਥ ਦੇ ਵਾਲੀ , ਇਸਦੇ ਮਾਲੀ ਨੇ ਖੁਦ ਇਸ ਦੀ ਝੋਲੀ ਵਿਚ ਪਾਇਆ ਹੈ। ਇਹ ਪੰਥ ਅਕਾਲ ਪੁਰਖ ਨੇ ਖੁਦ ਗੁਰੂ ਗੋਬਿੰਦ ਸਿੰਘ ਜੀ ਦੀ ਝੋਲੀ ਵਿਚ ਪਾਇਆ। ਹੁਣ ਇਸਦੇ ਸਿਰ ਤੇ ਹੁਮਾ ਰੂਪੀ ਨੀਲੇ ਦੇ ਸ਼ਾਹਸਵਾਰ ਦਾ ਸਾਇਆ ਹੈ। ਪੰਥ ਦੋਖੀ, ਗੁਰੂ ਅਤੇ ਗੁਰਬਾਣੀ ਨਿੰਦਕ ਕਾਂ ਇਸਦਾ ਕੁਝ ਵੀ ਨਹੀਂ

ਵਿਗਾੜ ਸਕਦੇ। ਕਲਗੀਧਰ ਪਿਤਾ ਦਾ ਵਰ ਹੈ,
ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ ॥
ਬਰੋ ਦਸਤ ਦਾਰਦ ਨ ਜ਼ਾਗੇ ਦਲੇਰ ॥ 16॥

ਗੁਰੂ ਅਤੇ ਗੁਰੂ ਦੀ ਉਮੱਤ ਨੂੰ ਵਕਤੀ ਹਕੂਮਤਾਂ ਦੇ ਅਜ਼ਾਬ, ਤਸ਼ਦੱਦ ਦਾ ਤਾਂ ਸਾਹਮਣਾ ਕਰਨਾ ਹੀ ਪਿਆ ਜੋ ਅਣਹੋਣਾ ਨਹੀਂ ਸੀ ਪਰ ਟੀਸ ਪੈਦਾ ਕਰਨ ਵਾਲਾ ਸ੍ਰੋਤ ਗੁਰੂ ਘਰ ਵਿਚੋਂ ਹੀ ਪ੍ਰਗਟ ਹੋਇਆ। ਮੀਣੇ, ਮਸੰਦ, ਧੀਰਮਲਈਏ, ਰਾਮਰਾਈਏ, ਗੁਰੂ ਸਾਹਿਬਾਨ ਦੀ ਅੰਸ ਬੰਸ ਵਿਚੋਂ ਹੀ ਪ੍ਰਗਟ ਹੋਏ। ਮਸੰਦ ਵੀ ਗੁਰੂ ਸਾਹਿਬ ਨੇ ਖੁਦ ਹੀ ਥਾਪੇ ਸਨ। ਪਰ ਨਾਲ ਹੀ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਨੇ ਪਾਵਨ ਬਚਨ ਵੀ ਕਰ ਦਿੱਤੇ,

ਸੋ ਸਿਖੁ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥

ਇਹਨਾਂ ਬਾਰੇ ਪੰਥਕ ਦ੍ਰਿਸ਼ਟੀਕੋਣ ਰਹਿਤਨਾਮੇ ਵਿਚ ਸਪਸ਼ਟ ਹੈ,
ਜੋ ਗੁਰੁ ਕਾ ਸਿਖ ਹੋਵੈ ਪੰਜਾਂ ਨਾਲਿ ਨਾਤਾ ਨ ਕਰੈ। ਵਰਤਣ ਵੀ ਨਾ ਕਰੈ-ਪਹਿਲੇ ਮੀਣੇ, ਦੂਜੇ ਰਾਮਰਾਈਏ, ਤੀਜੇ ਕੁੜੀਮਾਰ, ਚਉਥੇ ਭੱਦਣੀ, ਪੰਜਵੇਂ ਮਸੰਦ। ਭਾਵੇਂ ਗੁਰੁ ਕੇ ਸਰਬੰਧੀ ਹੈਨਿ ਤਾਂ ਵੀ ਇਹ ਨਿੰਦਾ ਕਰਕੇ ਦੁਸਟ ਹੋਏ ਹੈ ਨਿ। ਜੈਸੇ ਦਰਖਤ ਵਿਚਹੁੰ ਫਲ ਪਤ੍ਰ ਟਾਸ ਨਿਕਸਦੇ ਹੈਨਿ ਅਤੇ ਕੰਡੇ ਵੀ ਵਿਚਹੁੰ ਹੀ

ਨਿਕਸਦੇ ਹੈਨਿ। ਸੋ ਏਹੁ ਕੰਡੇ ਹੈਨਿ।
(ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ, ਪੰਨਾ 83)

ਇਸ ਵਿਚ ਕਿਸੇ ਨੂੰ ਵੀ ਮੁਆਫੀ ਨਹੀਂ ਹੈ। ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੇ ਵੀ ਬਾਬਾ ਰਾਮ ਰਾਇ ਵਲੋਂ ਗੁਰਬਾਣੀ ਦੀ ਇਕ ਤੁਕ ਬਦਲਣ ਕਰ ਕੇ ਚਿਤਾਵਨੀ ਸੀ,

ਜਿਨ ਭੈ ਅਦਬ ਨ ਬਾਨੀ ਧਾਰਾ।
ਜਾਨਹੁ ਸੋ ਸਿਖ ਨਹੀਂ ਹਮਾਰਾ॥ (ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ)

ਪਰ ਇਹ ਚੋਜ ਅਤੇ ਕੌਤਕ ਵੀ ਉਸ ਕਰਤਾ ਪੁਰਖ ਦੀ ਮਾਇਆ ਹੀ ਹੈ ਕਿ ਵੱਡੇ ਵੱਡੇ ਦਾਨੀ ਪੁਰਖਾਂ ਨੂੰ ਵੀ ਘਮੰਡ ਦਾ ਦਾਨ ਪ੍ਰਦਾਨ ਕਰਕੇ ਉਨ੍ਹਾਂ ਨੂੰ

ਸਮਾਪਤ ਕਰ ਦਿੰਦਾ ਹੈ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ॥ (ਅਕਾਲ ਉਸਤਤਿ )
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥ਮ: 1, 470

ਮਸ਼ਹੂਰ ਸ਼ਾਇਰ, ਬੈਰਿਸਟਰ ਅਤੇ ਹਾਈ ਕੋਰਟ ਦੇ ਜੱਜ ਅਕਬਰ ਅਲਾਹਬਾਦੀ ਨੇ ਤਕਰੀਬਨ 70 ਸਾਲ ਪਹਿਲਾਂ ਇਕ ਵਿਅੰਗਮਈ ਫਿਕਰਾ ਕਸਿਆ ਸੀ ਕਿ ਵਕੀਲ ਦੇ ਜੰਮਣ ਤੇ ਸ਼ੈਤਾਨ ਨੇ ਖੁਸ਼ ਹੋ ਕੇ ਕਿਹਾ ਸੀ ਕਿ ਲਉ ਹੁਣ ਮੈਂ ਵੀ ਅਲ ਓਲਾਦ ਵਾਲਾ ਹੋ ਗਿਆ ਹਾਂ, ਮੇਰੇ ਘਰ ਵਕੀਲ ਦਾ ਜਨਮ ਹੋ ਗਿਆ ਹੈ।

ਪੈਦਾ ਹੁਆ ਵਕੀਲ ਤੋ ਸ਼ੈਤਾਨ ਨੇ ਕਹਾ,
ਲੋ ਆਜ ਹਮ ਭੀ ਸਾਹਿਬੇ ਓਲਾਦ ਹੋ ਗਏ।

ਇਸੇ ਤਰਜ਼ ਤੇ ਜਾਪਦਾ ਹੈ ਅੱਜ ਆਰਯਾ ਸਮਾਜ ਦੇ ਸੰਸਥਾਪਕ ਗੁਰੂ ਨਿੰਦਕ ਸਵਾਮੀ ਦਯਾ ਨੰਦ ਸਰਸਵਤੀ ਦੀ ਰੂਹ ਵੀ ਬਾਗ਼ ਬਾਗ਼ ਹੋ ਰਹੀ ਹੋਵੇ ਗੀ ਕਿ ਉਸਦੇ ਨਿਸ਼ਾਨੇ ਦੀ ਪੂਰਤੀ ਲਈ ਸਿੱਖ ਸਰੂਪ ਵਿਚੋਂ ਹੀ ਉਸਨੂੰ ਹੁਣ ਇਕ ਦਾਨਿਸ਼ਵਰ ਵਾਰਸ, ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਰੂਪ ਵਿਚ ਮਿਲ ਗਿਆ ਹੈ।

ਸਵਾਮੀ ਦਯਾ ਨੰਦ ਦਾ ਐਲਾਨੀਆਂ ਪੈਗ਼ਾਮ ਸੀ ਕਿ ਸਿੱਖ ਇਸ ਸਰੂਪ ਵਿਚ ਨਹੀਂ ਰਹਿਣੇ ਚਾਹੀਦੇ ਕਿਉਂ ਕਿ ਇਹ ਬਾਣਾ ਗੁਰੂ ਗੋਬਿੰਦ ਸਿੰਘ ਨੇ ਉਸ ਸਮੇਂ ਵਕਤ ਦੇ ਮੁਤਾਬਿਕ ਦਿੱਤਾ ਸੀ । ਸੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਣੇ ਅਤੇ ਬਾਣੀ ਤੇ ਹਮਲਾ ਕਰਦਿਆਂ ਉਸਨੇ ਤਕਰੀਬਨ 125 ਸਾਲ ਪਹਿਲਾਂ ਸ੍ਰੀ ਮੁਖ ਵਾਕ ਬਾਣੀ ਤਿਲਕ ਜੰਞੂ ਰਾਖਾ ਪ੍ਰਭ ਤਾਂ ਕਾ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਦਿਆਂ ਇਹ ਨੁਕਤੇ ਦਿੱਤੇ ਸਨ ਕਿ (1) ਗੁਰੂ ਗੋਬਿੰਦ ਸਿੰਘ ਦੇ ਬਜ਼ੁਰਗਾਂ ਨੂੰ ਮੁਗਲਾਂ ਨੇ ਬਹੁਤ ਤੰਗ ਕੀਤਾ ਸੀ ਪਰ ਉਹਨਾਂ ਕੋਲ ਸਮਗ੍ਰੀ ਨਹੀਂ ਸੀ ਸੋ ਉਹਨਾਂ ਨੇ ਮੁਗਲਾਂ ਤੋਂ ਬਦਲਾ ਲੈਣ ਲਈ ਪੁਰਸ਼ਚਰਣ ਯਗ ਕੀਤਾ ਤੇ ਪ੍ਰਸਿੱਧੀ ਕੀਤੀ ਕਿ ਦੇਵੀ ਨੇ ਮੈਨੂੰ ਵਰ ਤੇ ਖੜਗ ਦਿੱਤਾ ਹੈ ਕਿ ਤੂੰ ਮੁਗਲਾਂ ਨਾਲ ਲੜ। (2) ਗੁਰੂ ਗੋਬਿੰਦ ਸਿੰਘ ਨੇ ਵਾਮ ਮਾਰਗੀਆਂ ਦੇ ਪੰਜ ਮਕਾਰਾਂ ਦੀ ਤਰਜ਼ ਤੇ ਪੰਜ ਕਕਾਰ ਦਿੱਤੇ ਜੋ ਯੁੱਧ ਲਈ ਉਪਯੋਗੀ ਸਨ । ਇਹ ਰੀਤ (ਗੁਰੂ) ਗੋਬਿੰਦ ਸਿੰਘ ਜੀ ਨੇ ਆਪਣੀ ਬੁੱਧੀਮਤਾ ਨਾਲ ਉਸ ਵਕਤ ਲਈ ਜਾਰੀ ਕੀਤੀ ਸੀ ਪੁਰ ਹੁਣ ਇਹਨਾ ਦਾ ਰਖਣਾ ਕੋਈ ਉਪਯੋਗੀ ਨਹੀਂ ਹੈ।

ਗੁਰਬਿਲਾਸ ਦਾ ਕਰਤਾ ਸੁੱਖਾ ਸਿੰਘ ਗੁਰੂ ਤੇਗ ਬਹਾਦੁਰ ਜੀ ਵਲੋਂ ਅਕਾਲ ਪੁਰਖ ਦੀ ਅਰਾਧਨਾ ਨੂੰ ਇਸ ਤਰ੍ਹਾਂ ਅੰਕਤ ਕਰਦਾ ਹੈ- ਮਹਾਕਾਲ ਕਹਿ ਹ੍ਰਿਦੈ ਧਿਆਵਤ । ਸੋ ਦਯਾ ਨੰਦ ਦੀ ਇਹ ਬਕੜਵਾਹ ਦੇ ਸਮੇਂ ਪੰਥ ਵਿਚ ਚੜ੍ਹਦੀ ਕਲਾ ਵਾਲੇ ਵਿਦਵਾਨ ਸਿੰਘ ਸਨ। ਮਹਾਕਾਲ ਕਾਲਿਕਾ ਦੇ ਹਵਾਲੇ ਨਾਲ ਦੇਵੀ ਪੂਜਨ ਦੇ ਇਸ ਹਮਲੇ ਨੂੰ ਦ੍ਰਿੜ੍ਹਤਾ ਤੇ ਠਰੰਮੇ ਨਾਲ ਹਵਾਲੇ ਦੇ ਦੇ ਕੇ ਗਿ. ਦਿੱਤ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਭਾਈ ਜੋਧ ਸਿੰਘ, ਮਾਸਟਰ ਤਾਰਾ ਸਿੰਘ, ਅਕਾਲੀ ਕੌਰ ਸਿੰਘ ਨਿਹੰਗ, ਭਾਈ ਸਾਹਿਬ ਸਿੰਘ ਆਦਿ ਨੇ ਨਿਰਣਾਇਕ ਤੌਰ ਤੇ ਨਿਰਸਤ ਕਰ ਦਿੱਤਾ ਕਿ ਮਹਾਕਾਲ ਕਾਲਿਕਾ ਅਰਾਧੀ ਦਾ ਅਰਥ “ਅਕਾਲ ਪੁਰਖ ਵਾਹਿਗੁਰੂ” ਹੈ। ਹੁਣ ਕਿਸੇ ਦੀ ਜੁਰੱਤ ਨਾ ਹੋਈ ਕਿ ਉਹ ਇਸਦੇ ਉਲਟ ਕੋਈ ਪ੍ਰਚਾਰ ਕਰੇ । ਇਹ ਮਸਲਾ ਪੂਰੀ ਤਰ੍ਹਾਂ ਸਮਾਪਤ ਹੋ ਗਿਆ।

ਪਰ ਪੰਥ ਦੁਸ਼ਮਣ ਸ਼ਕਤੀਆਂ ਨੂੰ ਇਹ ਰਾਸ ਨਹੀਂ ਆਇਆ। ਸੋ ਹੁਣ ਦਯਾਨੰਦ ਦੀ ਉਸ ਰੱਦ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਪ੍ਰੋ. ਦਰਸ਼ਨ ਸਿੰਘ ਰਾਗੀ ਨੇ 5 ਜਨਵਰੀ, 2007 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਹੀ ਬਾਣੀ ਦੇ ਹਵਾਲੇ ਦੇ ਕੇ ਰਕਾਬਗੰਜ ਸਾਹਿਬ ਦੇ ਦੀਵਾਨ ਵਿਚ ਕਿਹਾ ਕਿ ‘ਮਹਾਕਾਲ ਕਾਲਿਕਾ’ ਦੇ ਕੰਡੇ ਬਚਿਤ੍ਰ ਨਾਟਕ ਨੇ ਬੀਜੇ ਹਨ। ਆਸ ਸੀ ਕਿ ਸ਼ਾਇਦ ਕਿਸੇ ਮਜਬੂਰੀ ਗ਼ਲਤੀ ਵਸ ਰਾਗੀ ਜੀ ਨੇ ਇਹ ਗੁਰੂ ਨਿੰਦਕ ਗੱਲ ਕਰ ਦਿੱਤੀ ਹੈ। ਪਰ ਇਹ ਗ਼ਲਤੀ ਜਾਂ ਭੁਲੇਖਾ ਨਹੀਂ ਸੀ, ਉਹਨਾਂ ਨੇ 5 ਜਨਵਰੀ 2008 ਨੂੰ ਦਸ਼ਮੇਸ਼ ਪ੍ਰਕਾਸ਼ ਦਿਵਸ ਤੇ ਉਸੇ ਸਥਾਨ ਤੇ ਇਕ ਵਾਰ ਫਿਰ ਦੁਹਰਾਇਆ ਕਿ “ਮੈਂ 23 ਸਾਲ ਪਹਿਲੇ ’ਹੇਮਕੁੰਟ ਸਾਹਿਬ’ ਦੇ ਸਥਾਨ ਤੇ ਭਾਈ ਅਮਰਜੀਤ ਸਿੰਘ ਤਾਨ ਨੂੰ ਕਿਹਾ ਸੀ ਕਿ ਮਹਾਕਾਲ ਕਾਲਿਕਾ ਦੇ ਕੰਡੇ ਹਾਲੇ ਨਹੀਂ ਨਿਕਲੇ ਤੁਸੀਂ ਇਹ ਬੰਸਾਵਲੀ ਦਾ ਕੀਰਤਨ ਬਚਿਤ੍ਰ ਨਾਟਕ ਵਿਚੋਂ ਕਿਉਂ ਕਰਦੇ ਹੋ”। ਇਹ ਮਤਵਾਤਰ ਦੋ ਗੁਰਪੁਰਬਾਂ ਤੇ ਕਹਿ ਕੇ ਪ੍ਰੋ. ਸਾਹਿਬ ਨੇ, ਦਯਾਨੰਦ ਦੀ ਸੋਚ ਨੂੰ ਪੂਰਦਿਆਂ, ਇਹ ਸਪਸ਼ਟ ਕੀਤਾ ਕਿ (1) ਮਹਾਕਾਲ ਕਾਲਿਕਾ ਦੇਵੀ ਹੈ, ਅਤੇ (2) ਬਚਿਤ੍ਰ ਨਾਟਕ ਗੁਰੂ ਸਾਹਿਬ ਦਾ ਨਹੀਂ ਬਲਕਿ ਕਿਸੇ ਪੰਥ ਵਿਰੋਧੀ ਦੀ ਰਚਨਾ ਹੈ।

ਪ੍ਰੋ. ਸਾਹਿਬ ਨੇ 23 ਸਾਲ ਪਹਿਲਾਂ ਯਾਨਿ ਕਿ ਤਕਰੀਬਨ 1989 ਦਾ ਜ਼ਿਕਰ ਕੀਤਾ। ਪਰ ਕਮਾਲ ਹੈ ਕਿ ਦੂਸਰਿਆਂ ਨੂੰ ਸ੍ਰੀ ਦਸ਼ਮੇਸ਼ ਬਾਣੀ ‘ਬਚਿਤ੍ਰ ਨਾਟਕ’ ਦੇ ਵਿਰੁੱਧ ਪ੍ਰੇਰਤ ਕਰਨ ਵਾਲੇ ਪ੍ਰੋ. ਸਾਹਿਬ ਨੇ 2004 ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਵਿਤ੍ਰ ਰਚਨਾ ਬਚਿਤ੍ਰ ਨਾਟਕ ਵਿਚੋਂ ਹੀ ਬਾਰ ਬਾਰ ਹਵਾਲਿਆਂ ਨਾਲ ਭਰਪੂਰ ਪੁਸਤਕ ‘ਉਜਾਰੋ ਦੀਪਾ’ ਛਪਵਾਈ। ਇਸ ਵਿਚ ਲਿਖੇ ਲੇਖ ‘ਜਗਤ ਤਮਾਸ਼ਾ’ ਵਿਚ ਵਰਣਤ ਬਚਿਤ੍ਰ ਨਾਟਕ ਦੇ ਹਵਾਲਿਆਂ ਨੇ ਪ੍ਰੋ. ਸਾਹਿਬ ਦੀ ਪੰਥ ਵਿਰੋਧੀ ‘ਦੁਬਾਜਰੀ ਨੀਤੀ’ ਨੂੰ ਪ੍ਰਗਟ ਕਰ ਦਿੱਤਾ ਹੈ। ਇਸ ਲੇਖ ਵਿਚ ਪ੍ਰੋ. ਸਾਹਿਬ ਲਿਖਦੇ ਹਨ,

ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ।
ਜਹਾਂ ਤਹਾਂ ਤੁਮ ਧਰਮ ਬਿਥਾਰੋ। ਦੁਸਟ ਦੋਖੀਅਨਿ ਪਕਰਿ ਪਛਾਰੋ।
ਯਾਹੀ ਕਾਜ ਧਰਾ ਹਮ ਜਨਮੰ। ਸਮਝ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। (ਬਚਿਤ੍ਰ ਨਾਟਕ)


ਗੁਰੂ ਦਸਮ ਪਾਤਸ਼ਾਹ ਵੀ ਕਹਿੰਦੇ ਹਨ-ਜਦੋਂ ਐਸਾ ਸਮਾਂ ਆਇਆ, ਮੈਨੂੰ ਇਹ ਗੱਲ ਆਖ ਕੇ ਭੇਜਿਆ ਗਿਆ, ਧਰਮ ਦੀ ਗਤ ਰੁੱਕ ਰਹੀ ਹੈ, ਇਸ ਲਈ ਇਸ ਰੁੱਕਦੀ ਹੋਈ ਗਤੀ ਨੂੰ ਗਤੀਸ਼ੀਲ ਕਰੋ। ਜਾਹ ਤਹਾ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥ (ਬਚਿਤ੍ਰ ਨਾਟਕ) ਰੁਕੱਦੀ ਹੋਈ ਗਤੀ ਨੂੰ ਚਲਦਾ ਰਖ, ਜਿਹੜੇ ਲੋਕ ਕਬੁੱਧੀ ਕਰਦੇ ਨੇ, ਉਹਨਾਂ ਲੋਕਾਂ ਨੂੰ ਹਟਾ। ਜਾਂ ਉਹ ਕਬੁੱਧੀ ਛੱਡ ਦੇਣ ਜਾਂ ਹੱਟ ਜਾਣ। ਨਾਲ ਹੀ ਗੁਰੂ ਨੇ ਇਕ ਹੋਰ ਖ਼ੂਬਸੂਰਤ ਖ਼ਿਆਲ ਦੇ ਦਿੱਤਾ, ਕਹਿਣ ਲੱਗੇ-ਜਦੋਂ ਹਟਾਏਂਗਾ ਹੋ ਸਕਦਾ ਹੈ, ਤੇਰੇ ਨਾਲ ਵਿਰੋਧ ਹੋਵੇ ਪਰ ਦੁਨੀਆ ਨੂੰ ਆਖ ਦੇਈਂ-ਭਲਿਓ! ਮੈਂ ਤੁਹਾਡਾ ਵੈਰੀ ਨਹੀਂ, ਮੇਰੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ- ਜਮ ਤਿਨ ਕਹੀ ਤਿਨੈ ਤਿਮ ਕਹਿ ਹੋਂ। ਅਉਰ ਕਿਸੂ ਤੇ ਬੈਰ ਨ ਗਹਿ ਹੋਂ॥ (ਬਚਿਤ੍ਰ ਨਾਟਕ) ਮੈਂ ਤਾਂ ਮੇਰੇ ਮਾਲਿਕ ਨੇ ਜੋ ਆਖਿਆ ਹੈ, ਉਹ ਕਹਿਣ ਆਇਆ ਹਾਂ ਤੇ ਜੋ ਕੁਝ ਗੱਲ ਵੀ ਕਰਾਂ ਉਹ ਐਵੇਂ ਨਾ ਕਰਾਂ, ਤਮਾਸ਼ਾ ਵੇਖ ਕੇ ਕਰਾਂ। ਇਸ ਲਈ ਲਫ਼ਜ਼ ਵਰਤੇ, ਕਹਿਣ ਲੱਗੇ- ਮੈ ਹੋ ਪਰਮ ਪੁਰਖ ਕੋ ਦਾਸਾ। ਦੇਖਨ ਆਯੋ ਜਗਤ ਤਮਾਸਾ। ਅਸੀਂ ਤੁਸੀਂ ਅੱਖਾਂ ਮੀਟ ਲਈਏ, ਖ਼ਾਮੋਸ਼ ਹੋ ਕੇ ਲੰਘ ਜਾਈਏ ਪਰ ਗੁਰੂ ਜਿਵੇਂ ਸਦੀਆਂ ਪਹਿਲਾਂ ਜਗਤ ਤਮਾਸ਼ਾ ਦੇਖ ਰਿਹਾ ਸੀ, ਉਸੇ ਤਰ੍ਹਾਂ ਅੱਜ ਇਸ ਸਿੱਖੀ ਤਮਾਸ਼ਾ ਨੂੰ ਵੀ ਦੇਖ ਰਿਹਾ ਹੈ ਤੇ ਨਾਲ ਇਹ ਵੀ ਕਹਿੰਦਾ ਹੈ-ਭਲਿਓ, ਮੈਂ ਤਮਾਸ਼ਾ ਵੇਖ ਕੇ ਖ਼ਾਮੋਸ਼ ਨਹੀਂ ਰਹਿ ਸਕਦਾ, ਸਤਿਗੁਰੂ ਕਹਿੰਦੇ ਨੇ- ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋਂ॥ ਮ੍ਰਿਤ ਲੋਕ ਤੇ ਮੋਨ ਨ ਰਹਿ ਹੋਂ॥ (ਪ੍ਰੋ. ਦਰਸ਼ਨ ਸਿੰਘ - -ਬਚਿਤ੍ਰ ਨਾਟਕ, 2004) (‘ਉਜਾਰੋ ਦੀਪਾ’ ਕਿਤਾਬ ਵਿੱਚੋਂ)

ਹੁਣ ਜੇ ਆਪ ਨੂੰ 1989 ਵਿਚ ‘ਦਯਾਨੰਦੀ ਸੋਝੀ’ ਪ੍ਰਾਪਤ ਹੋ ਚੁਕੀ ਸੀ ਕਿ ਬਚਿਤ੍ਰ ਨਾਟਕ, ਮਹਾਕਾਲ ਅਤੇ ਗੁਰੂ ਜੀ ਦਾ ਤਪ ਕਰਨਾ ਕਿਸੇ ‘ਪੰਥ ਵਿਰੋਧੀ’ ਦੀ ਸਾਜ਼ਿਸ਼ ਸੀ ਤੇ ਆਪ ਨੇ ਭਾਈ ਤਾਨ ਨੂੰ ਇਸ ਦੇ ਪੜ੍ਹਨ ਤੋਂ ਮਨ੍ਹਾ ਵੀ ਕੀਤਾ ਸੀ ਤਾਂ ਫਿਰ 2004 ਵਿਚ ਆਪ ਨੇ ਬਚਿਤ੍ਰ ਨਾਟਕ ਦੇ ਹਵਾਲੇ ਦੇ-ਦੇ ਕੇ ਕਿਤਾਬ ਕਿਸ ਤਰ੍ਹਾਂ ਛਪਵਾਈ? ਇਸ ‘ਪੰਥ ਵਿਰੋਧੀ’ ਕਾਰਵਾਈ ਪਿਛੇ ਕੀ ਕਾਰਣ ਸੀ?

ਹੁਣ ਅਤਿ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇਕਰ ਕੋਈ ਚਿੰਤਕ ਸਾਰੀ ਜ਼ਿੰਦਗੀ ਕਿਸੇ ਵਿਸ਼ਵਾਸ, ਸਿਦਕ ਅਕੀਦੇ ਦਾ ਪ੍ਰਚਾਰ ਪ੍ਰਸਾਰ ਕਰਦਾ ਕਰਦਾ ਅਤੇ ਕੌਮ ਨੂੰ ਅਗਵਾਈ ਦਿੰਦਾ ਦਿੰਦਾ ਅਚਾਨਕ ਬਿਲਕੁਲ ਪੁੱਠੇ ਪਾਸੇ ਤੁਰ ਪਵੇ ਤਾਂ ਇਸਦੇ ਕਾਰਣ ਨੂੰ ਜਾਣਨ ਦਾ ਹੱਕ ਕੌਮ ਨੂੰ ਹੈ। ਇਸਤੋਂ ਵੀ ਖ਼ਤਰਨਾਕ ਪੱਖ ਇਹ ਹੈ ਕਿ ਇਸ ਲਈ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਸਥਾਨ ਤੇ ਲਗਾਤਾਰ ਦੋ ਸਾਲ ਜਾ ਕੇ ਸਦੀਆਂ ਤੋਂ ਪ੍ਰਵਾਨਤ ਉਹਨਾਂ ਦੀ ਸ਼ਹਾਦਤ ਦੀ ਗਵਾਹੀ ਨੂੰ ਮਿਟਾਣ ਦੀ ਕੋਸ਼ਿਸ਼ ਕੋਈ ਸਹਿਜ ਸੁਭਾ ਘਟਨਾ ਨਹੀਂ ਹੈ। ਕੌਮੀ ਹਾਲਾਤ ਵਿਚ ਕੋਈ ਪ੍ਰਤਖ ਤਬਦੀਲੀ ਵੀ ਨਜ਼ਰ ਨਹੀਂ ਆ ਰਹੀ ਜੋ ਇਸ ਦਾ ਕਾਰਣ ਬਣ ਸਕੇ। ਆਮ ਹਾਲਾਤ ਵਿਚ ਇਸ ਤਰਾਂ ਕਦੀ ਵੀ ਨਹੀਂ ਹੋ ਸਕਦਾ। ਕੀ ਇਸਦਾ ਕਾਰਣ ਕੋਈ ਅਲਹਾਮ ਜਾਂ ਭਵਿੱਖਵਾਣੀ ਹੈ ਜਾਂ ਫਿਰ ਡੂੰਘੀ ਸਾਜ਼ਿਸ਼।

ਦਵੈ ਤੇ ਏਕ ਰੂਪ ਹ੍ਵੈ ਗਯੋ ॥

ਸ੍ਰੀ ਮੁਖਵਾਕ ਬਾਣੀ ਹੈ -

ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥2॥
ਇਹ ਬਿਧਿ ਕਰਤ ਤਪਸਿਆ ਭਯੋ ॥ ਦਵੈ ਤੇ ਏਕ ਰੂਪ ਹ੍ਵੈ ਗਯੋ ॥

ਪਰ ਆਪ ਨੇ ਇਸ ਬਾਣੀ ਦਾ ਬੜੀ ਹੀ ਠੀਠਤਾਈ ਨਾਲ ਮਜ਼ਾਕ ਉਡਾਂਦਿਆਂ ਇਸ ਨੂੰ ਕਿਸੇ ਆਮ ਪੰਥ ਵਿਰੋਧੀ ਲਿਖਾਰੀ ਦੀ ਰਚਨਾ ਦਸਿਆ। ਇਥੇ ਹੀ ਬਸ ਨਹੀਂ ਆਪ ਨੇ ਗੁਰਬਾਣੀ, ਗੁਰ-ਇਤਿਹਾਸ ਗੁਰ ਪ੍ਰਪੰਰਾ ਦਾ ਨਿਰਾਦਰ ਕਰਦਿਆਂ ਕਿਹਾ ਕਿ “ਗੁਰੂ ਜੋਤਿ ਇਕ ਹੈ ਕਿ ਦੋ। ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਤਪਸਿਆ ਕਰਦੇ ਵਿਖਾਏ ਗਏ ਹਨ ਅਤੇ ਦੂਸਰੇ ਪਾਸੇ ਗੁਰੂ ਤੇ ਬਹਾਦੁਰ ਜੀ ਤਪ ਕਰਦੇ ਦੱਸੇ ਗਏ ਹਨ।“

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥967 ਪਾਵਨ ਗੁਰਬਚਨ ਹੈ। ਪਰ ਇਹ ਜੋਤਿ ਇਕ ਹੈ ਦੋ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤਿ ਹੀ ਗੁਰੂ ਅੰਗਦ ਦੇਵ ਜੀ ਵਿਚ ਸਥਾਪਤ ਹੋਈ। ਫਿਰ ਇਹੀ ਜੋਤਿ ਗੁਰੂ ਅਮਰਦਾਸ ਜੀ ਵਿਚ, ਅਤੇ ਇਹ ਸਿਲਸਿਲਾ ਅੱਗੇ ਤੁਰਿਆ।

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ

ਗੁਰੂ ਗੋਬਿੰਦ ਸਿੰਘ ਸਾਹਿਬ ਵੀ ‘ਅਪਣੀ ਕਥਾ’ (ਬਚਿਤ੍ਰ ਨਾਟਕ) ਵਿਚ ਵਰਣਨ ਕਰਦੇ ਹਨ ਕਿ ਇਹ ਰਾਜ਼ ਮੂਰਖਾਂ ਨੂੰ ਸਮਝ ਨਹੀਂ ਆ ਸਕਦਾ, ਉਹ ਇਸ ਦੀ ਵੀ ਗ਼ਲਤ ਵਿਆਖਿਆ ਕਰਨਗੇ।

ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥ ਅਮਰਦਾਸ ਅੰਗਦ ਪਹਿਚਾਨਾ ॥
ਅਮਰਦਾਸ ਰਾਮਦਾਸ ਕਹਾਯੋ ॥ ਸਾਧਨਿ ਲਖਾ ਮੂੜ੍ਹ ਨਹਿ ਪਾਯੋ ॥ 9॥
ਭਿੰਨ ਭਿੰਨ ਸਭਹੂੰ ਕਰ ਜਾਨਾ ॥ ਏਕ ਰੂਪ ਕਿਨਹੂੰ ਪਹਿਚਾਨਾ ॥
ਜਿਨ ਜਾਨਾ ਤਿਨ ਹੀ ਸਿਧ ਪਾਈ ॥ ਬਿਨ ਸਮਝੇ ਸਿਧ ਹਾਥਿ ਨ ਆਈ ॥ 10॥

ਗੁਰੁੂ ਨਾਨਕ ਦੇਵ ਜੀ ਦੀ ਹਯਾਤੀ, ਜੀਵਨ ਕਾਲ ਦੌਰਾਨ (ਗੁਰੂ) ਅਮਰਦਾਸ ਜੀ ਮਹਾਰਾਜ ਮੌਜੂਦ ਸਨ। ਪਰ ਜਿਤਨੀ ਦੇਰ ਉਹਨਾਂ ਵਿਚ ਇਹ ਜੋਤਿ ਸਥਾਪਤ ਨਹੀਂ ਹੋਈ ਉਤਨੀ ਦੇਰ ਤਕ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੂੰ ਇਕ ਜੋਤਿ ਨਹੀਂ ਕਿਹਾ ਜਾ ਸਕਦਾ। ਇਹ ਜੋਤਿ ਗੁਰੂ ਅਮਰਦਾਸ ਜੀ ਵਿਚ ਸਥਾਪਿਤ ਹੋ ਜਾਣ ਦੇ ਬਾਅਦ ਹੀ ‘ਇਕ ਜੋਤਿ’ ਹੋਏ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਵਲੋਂ ਗੁਰਿਆਈ ਦਾ ਛਤਰ ਗੁਰੂ ਰਾਮ ਦਾਸ ਜੀ ਨੂੰ ਪ੍ਰਾਪਤ ਹੋਣ ਦੇ ਬਾਅਦ ਹੀ ਉਹ ਇਕ ਜੋਤਿ ਹੋਏ। ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥

ਪਰ ਆਪ ਵਲੋਂ ਇਹ ਉਕਤ ਬਿਆਨ ਕਿ “ਗੁਰੂ ਜੋਤਿ ਇਕ ਹੈ ਕਿ ਦੋ। ਇਕ ਪਾਸੇ ਗੁਰੁੂ ਗੋਬਿੰਦ ਸਿੰਘ ਜੀ ਤਪਸਿਆ ਕਰਦੇ ਵਿਖਾਏ ਗਏ ਹਨ ਅਤੇ ਦੂਸਰੇ ਪਾਸੇ ਗੁਰੂ ਤੇ ਬਹਾਦੁਰ ਜੀ ਤਪ ਕਰਦੇ ਦੱਸੇ ਗਏ ਹਨ”, ਰਾਹੀਂ ਗੁਰੂ ਸਾਹਿਬਾਨ, ਗੁਰਬਾਣੀ ਦਾ ਮਜ਼ਾਕ ਉਡਾਉਣਾ ਕੀ ਅਤਿ ਘਿਰਣਤ ਕਾਰਵਾਈ ਨਹੀਂ? ਇਹ ਟਿੱਪਣੀ ਜਾਂ ਤਾਂ ਅਗਿਆਨਤਾ ਵਸ ਕੀਤੀ ਜਾ ਸਕਦੀ ਹੈ ਤੇ ਜਾਂ ‘ਸ਼ਰਾਰਤ ਵਸ’ । ਹੁਣ ਇਹਨਾਂ ਵਿਚ ਸਹੀ ਕੀ ਹੈ ਕਿਹਾ ਨਹੀਂ ਜਾ ਸਕਦਾ ਪਰ ਨਿਸਚਤ ਤੌਰ ਤੇ ਇਹ ‘ਅਗਿਆਨਤਾ’ ਨਹੀਂ ਹੈ।

ਬਚਿਤ੍ਰ ਨਾਟਕ ਦੀ ਵਿਰੋਧਤਾ ਕਿਉਂ?

ਕਿਸੇ ਕਤਲ ਦੀ ਗਵਾਹੀ ਮਿਟਾਣ ਦੀ ਕੋਸ਼ਿਸ਼ ਕਤਲ ਵਰਗਾ ਗੁਨਾਹ ਹੀ ਹੁੰਦਾ ਹੈ। ਬਚਿਤ੍ਰ ਨਾਟਕ ਦਰਅਸਲ ਗੁਰੂ ਸਾਹਿਬ ਦੀ ਆਤਮਕਥਾ ਦੇ ਨਾਲ ਨਾਲ ਸਾਰੇ ਹਿੰਦੂ ਅਵਤਾਰਾਂ ਦੇ ਬਾਰੇ ਸਿੱਖ ਦ੍ਰਿਸ਼ਟੀਕੋਣ ਦਾ ਇਕ ਦਸਤਾਵੇਜ਼ ਹੈ। ਇਸ ਦੇ ਨਾਲ ਹੀ ਇਸ ਵਿਚ ਤਿਲਕ ਜੰਞੂ ਦੀ ਖਾਤਰ ਗੁਰੂ ਤੇਗ ਬਹਾਦੁਰ ਜੀ ਦੀ ਅਦੁਤੀ ਸ਼ਹਾਦਤ ਦਾ ਵਰਣਨ ਹੈ। ਇਸ ਸ਼ਹਾਦਤ ਦੀ ਗਵਾਹੀ ਨੂੰ ਮਿਟਾਉਣ ਦੀ ਪਹਿਲਾਂ ਵੀ ਕਈ ਵਾਰ ਨਾਕਾਮਯਾਬ ਕੋਸ਼ਿਸ਼ ਕੀਤੀ ਗਈ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਤ੍ਰੈ ਸ਼ਤਾਬਦੀ ਮੌਕੇ ਵੀ ਡਾ. ਫੌਜਾ ਸਿੰਘ ਨੇ ਦਯਾ ਨੰਦ ਵਾਂਗ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੇ ਕਾਰਨਾਂ ਨੂੰ ਤਿਲਕ ਜੰਞੂ ਦੀ ਬਜਾਇ ਆਮ ਕਾਨੂੰਨੀ ਕਾਰਵਾਈ ਦੱਸਿਆ ਸੀ। ਪਰ ਬਾਅਦ ਵਿਚ ਆਪਣੀ ਗ਼ਲਤੀ ਦੀ ਮੁਆਫੀ ਮੰਗਦਿਆਂ ਉਸ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਇਸ ਮੁੱਢਲੀ ਗਵਾਹੀ (ਬਚਿਤ੍ਰ ਨਾਟਕ) ਨੂੰ ਨਜ਼ਰ ਅੰਦਾਜ਼ ਕਰਨਾ ਇਕ ਆਮ ਅਕਾਦਮਿਕ ਬਦ-ਦਿਆਨਤੀ ਹੈ। ਹੁਣ ਪ੍ਰੋਫੈਸਰ ਦਰਸ਼ਨ ਸਿੰਘ ਨੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਗਵਾਹੀ ਦੇ ਸ੍ਰੋਤ ਬਚਿਤ੍ਰ ਨਾਟਕ ਤੇ ਕੋਝਾ ਹਮਲਾ ਕਰ ਕੇ ਮੁੜ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕਰਣ ਵਰਗਾ ਕੰਮ ਕੀਤਾ ਹੈ।

ਬੇਦੀ-ਤ੍ਰੇਹਣ-ਸੋਢੀ

ਸ੍ਰੀ ਦਸ਼ਮੇਸ਼ ਤੇ ਇਕ ਹੋਰ ਕੋਝਾ ਹਮਲਾ ਕਰਦਿਆਂ ਦਰਸ਼ਨ ਸਿੰਘ ਰਾਗੀ ਨੇ ਬਚਿਤ੍ਰ ਨਾਟਕ ਦੇ ਕਰਤਾ (ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦਾ ਮਜ਼ਾਕ ਉਡਾਂਦਿਆਂ ਕਿਹਾ ਕਿ “ਅਣਜਾਣ ਲਿਖਾਰੀ ਕਹਿ ਰਿਹਾ ਹੈ ਕਿ ਗੱਦੀ ਬੇਦੀਆਂ ਕੋਲੋਂ ਸੋਢੀਆਂ ਪਾਸ ਆਈ। ਉਸ ਨੂੰ ਇਹ ਵੀ ਨਹੀਂ ਪਤਾ ਕਿ ਬੇਦਆਂ ਅਤੇ ਸੋਢੀਆਂ ਦੇ ਵਿਚਕਾਰ ਤੇਹਣ ਤੇ ਭਲੇ ਵੀ ਸਨ।“

ਪ੍ਰੋਫੈਸਰ ਸਾਹਿਬ ਕੀ ਆਪ ਨੂੰ ਵੀ ਦਸੱਣਾ ਪਏਗਾ ਕਿ ਗੁਰੂ ਜਦੋਂ ਬੋਲਦਾ ਹੈ ਤਾਂ ਉਹ ਦੁਨਿਆਵੀ ਕੁਲ ਦੀ ਨਹੀਂ ਬਲਕਿ ਰੂਹਾਨੀਅਤ ਦੀ ਕੁਲ ਦੀ ਗੱਲ ਕਰਦਾ ਹੈ। ਦੁਨਿਆਵੀ ਤੌਰ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਕੁਲ ਵੱਖ ਹੈ ਪਰ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਕੁਲ ਵਿਚ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਹੋਇਆ। ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ ॥


ਪੁੱਤਰ ਪ੍ਰਾਪਤੀ ਲਈ ਤੀਰਥ ਯਾਤਰਾ

ਗੁਰਬਾਣੀ ਮੁਤਾਬਕ ਸਤਿਗੁਰ ਸੱਚੇ ਪਾਤਸ਼ਾਹ ਤੀਰਥਾਂ ਤੇ ਤੀਰਥਾਂ ਦੀ ਹੀ ਮੈਲ ਧੋਣ ਲਈ ਗਏ। ਗੁਰੂ ਤੇਗ ਬਹਾਦੁਰ ਜੀ ਦੇ ਪ੍ਰਚਾਰ ਦੌਰੇ ਉਹਨਾਂ ਪੈੜਾਂ ਤੇ ਸਨ ਜਿਹਨਾਂ ਤੇ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਸੰਗਤਾਂ ਕਾਇਮ ਕੀਤੀਆਂ। ਗੁਰੂ ਤੇਗ ਬਹਾਦੁਰ ਜੀ ਨੇ ਉਹ ਰਿਸ਼ਤੇ ਪੀਢੇ ਕੀਤੇ।

ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥2॥
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥………..
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ …………
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥

ਸਿੱਖ ਲਈ ਨਾਮ ਦਾਨ ਇਸਨਾਨ ਬਿਨ, ਕਰਹਿ ਨ ਅਨ ਸਿਉ ਨੇਹੁ। 2 । ਦਾ ਵਿਧਾਨ ਭਾਈ ਨੰਦ ਲਾਲ ਜੀ ਨੇ ਵੀ ਤਨਖਾਹਨਾਮਾ ਵਿਚ ਅੰਕਿਤ ਕੀਤਾ ਹੈ।

ਪਰ ਗੁਰੂ ਕਲਗੀਧਰ ਪਿਤਾ ਦੀਆਂ ਪਾਵਨ ਬਾਣੀ

ਮੁਰ ਪਿਤ ਪੂਰਬ ਕੀਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ ॥
ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥ 1॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥

ਤੇ ‘ਖਚਰੀ ਹਾਸੀ’ ਹਸਦਿਆਂ ਆਪ ਨੇ ਕਿਹਾ ਕਿ ਅਣਜਾਣ ਲਿਖਾਰੀ ਨੇ ਗੁਰੂ ਜੀ ਨੂੰ ਪੁੱਤਰ ਪ੍ਰਾਪਤੀ ਲਈ ਤੀਰਥਾਂ ਤੇ ਇਸ਼ਨਾਨ ਕਰਦਾ ਵਿਖਾਇਆ ਹੈ। ਬਾਕੀ ਸਭ ਕੁਛ ਭੁਲ ਕੇ ਪ੍ਰੋਫੈਸਰ ਸਾਹਿਬ ਕੀ ਆਪ ਪੂਰੇ ਦਸਮ ਗ੍ਰੰਥ ਜਾਂ ਹੋਰ ਕਿਸੇ ਇਤਿਹਾਸਕ ਪੁਸਤਕ (ਕਾਲੇ ਅਫਗਾਨੇ ਨੂੰ ਛੱਡ ਕੇ) ਦਾ ਹਵਾਲਾ ਆਪਣੇ ਇਸ ਕਥਨ ਦੀ ਪ੍ਰੋੜਤਾ ਲਈ ਦੇ ਸਕਦੇ ਹੋ? ਜੇ ਨਹੀਂ ਤਾਂ ਕੀ ਇਹ ਅਤਿ ਨੀਵੇਂ ਦਰਜੇ ਦੀ ਗੁਰੂ ਨਿੰਦਾ ਨਹੀਂ?

ਕੀ ਜੇ ਕੋਈ ਅੰਮ੍ਰਿਤਸਰ ਸ਼ਹਿਰ ਗਿਆ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਸ੍ਰੀ ਅਮ੍ਰਿਤਸਰ ਸਾਹਿਬ ਹੀ ਗਿਆ ਹੈ? ਕੀ ਜੇ ਕਦੇ ਆਪ ਨਾਗਪੁਰ ਕੀਰਤਨ ਕਰਨ ਜਾੳ ਤਾਂ ਇਹ ਕਿਹਾ ਜਾਏਗਾ ਕਿ ਆਪ ਆਰ.ਐਸ. ਐਸ. ਦੇ ਹੈਡ ਕਵਾਰਟਰ ਹੀ ਗਏ ਹੋ। ਸੋ ਅੱਜ ਕੀ ਮਜਬੂਰੀ ਆ ਪਈ ਹੈ ਕਿ ਪੰਥ ਵਲੋਂ ਸਤਿਕਾਰਿਆ ਰਾਗੀ ਕਾਲੇ ਅਫਗਾਨਾ ਦੀ ਮੁਹਾਰਨੀ ਦਾ ਰਟਨ ਕਰ ਰਿਹਾ ਹੈ?

“ਸੰਮਤ 1860 ਤਕ ਦਸਮ ਗ੍ਰੰਥ ਪੰਜਾਬ ਵਿਚ ਨਹੀਂ ਸੀ”

ਵਿਦਵਾਨ ਰਾਗੀ ਜੀ ਨੇ ਇਸ ਦਿਵਾਨ ਵਿਚ ਸ੍ਰੀ ਦਸ਼ਮੇਣ ਬਾਣੀ ਬਾਰੇ ਭੰਬਲ ਭੂਸਾ ਪਾਉਂਦਿਆਂ ਕਿਹਾ ਕਿ ਸੰਮਤ 1860 ਤਕ ਦਸਮ ਗ੍ਰੰਥ ਪੰਜਾਬ ਵਿਚ ਨਹੀਂ ਸੀ। ਇਹ ਕਹਿ ਕੇ ਉਹ ਕਹਿਣਾ ਕੀ ਚਾਹੁੰਦੇ ਹਨ? ਕੀ ਸੰਮਤ 1860 ਤਕ ਖਾਲਸਾ ਬਿਨਾ ਦਸ਼ਮੇਸ਼ ਬਾਣੀ ਦੇ ਹੀ ਨਿਤਨੇਮ ਅਤੇ ਅੰਮ੍ਰਿਤ ਪਾਨ ਕਰਦਾ ਰਿਹਾ? ਰਹਿਤਨਾਮਾ ਭਾਈ ਦੇਸਾ ਸਿੰਘ ਜੀ ਪ੍ਰੋਫੇਸਰ ਸਾਹਿਬ ਦੀ ਪੰਥ ਵਿਰੋਧੀ ਦਲੀਲ ਦਾ ਹੁੱਜਤ-ਵਿਦਾਰਣ ਹੈ ਜਿਸ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਸਾਰੀਆਂ ਬਾਣੀਆਂ ਦਾ ਜ਼ਿਕਰ ਹੈ।

ਪੁਨ ਅਕਾਲ ਉਸਤਤਿ ਜੇ ਕਹੀ। ਬੇਦ ਸਮਾਨ ਪਾਠ ਜੇ ਅਹੀ।
ਪੁਨ ਬਚਿਤ੍ਰ ਨਾਟਕ ਬਨਵਾਯੋ। ਸੋਢਿ ਬੰਸ ਜਹ ਕਥਾ ਸੁਹਾਯੋ।134।
ਪੁਨ ਦੋ ਚੰਡੀ ਚਰਿਤ੍ਰ ਬਨਾਏ। ਅੰਤਰ ਕੇ ਸਬ ਕਬਿ ਮਨ ਭਾਏ
ਗਯਾਨ ਪ੍ਰਬੋਧ ਬੋਧ ਹਮ ਕਹਾ। ਜਸ ਪਾਠ ਕਰ ਹਰਿ ਪਦ ਲਹਾ।135।
ਪੁਨ ਚੌਬੀਸ ਅਵਤਾਰ ਕਹਾਨੀ। ਬਰਨਨ ਕਰਾ ਸਮਝੀ ਸਬ ਗਯਾਨੀ
ਦਤਾਤ੍ਰੇਯ ਕੇ ਗੁਰੁ ਸੁਨਾਏ। ਪੁਨ ਬਚਿਤ੍ਰ ਬਖਯਾਨ ਬਨਾਏ।136।
ਤਿਨ ਕੇ ਭੀ ਇਕ ਗ੍ਰੰਥ ਬਖਾਨਾ। ਪੜ੍ਹੈ ਮੂੜ੍ਹ ਸੋ ਹੋਇ ਸਯਾਨਾ
ਸ਼ਬਦ ਹਜਾਰੈ ਕੇ ਸੁਖਦਾਈ। ਸਬੈ ਨ੍ਰਿਪਨ ਕੀ ਕਥਾ ਸੁਨਾਈ।137।
ਚਾਰੁ ਚਾਰ ਸੈ ਚਰਿਤ ਬਨਾਏ। ਜਹਾਂ ਜੁਵਤਿਨ ਕੇ ਛਲ ਦਿਖਰਾਏ।138।
(ਰਹਿਤਨਾਮਾ ਭਾਈ ਦੇਸਾ ਸਿੰਘ, ਪੰਨਾ 157)

ਸੈਨਾਪਤਿ ਹਜ਼ੂਰ ਦੇ ਬਵੰਜਾ ਕਵੀਆਂ ਦਾ ਸਿਰਮੌਰ ਸੀ ਜਿਸਨੂੰ ਸਤਿਗੁਰੂ ਨੇ ਕਿਰਪਾ ਕਰ ਕੇ ਸੈਨਾਪਤਿ ਦਾ ਖਿਤਾਬ ਦਿੱਤਾ ਸੀ। ਸੈਨਾਪਤਿ ਨੇ ਗੁਰੂ ਕਲਗੀਧਰ ਪਿਤਾ ਦੇ ਜੋਤੀ ਜੋਤਿ ਸਮਾਉਣ ਦੇ ਅੱਠ ਸਾਲ ਬਾਅਦ ਬਚਿਤ੍ਰ ਨਾਟਕ ਦੇ ਅਧਾਰ ਤੇ ‘ਗੁਰ ਸੋਭਾ ’ ਗ੍ਰੰਥ ਦੀ ਰਚਨਾ ਕੀਤੀ। ਇਸ ਵਿਚ ਹੇਠਲੀਆਂ ਤੁਕਾਂ ਹੂਬਹੂ ਕਲਗੀਧਰ ਪਿਤਾ ਦੇ ਬਚਿਤ੍ਰ ਨਾਟਕ ਗ੍ਰੰਥ ਤੇ ਅਧਾਰਤ ਹਨ,

ਪ੍ਰਥਮੇ ਸਤਿਗੁਰੁ ਨਾਨਕ ਭਏ। ਅੰਗਦ ਅਮਰਦਾਸ ਪ੍ਰਗਟਏ।
ਤਿਹ ਤੇ ਰਾਮਦਾਸ ਗੁਰੂ ਜਾਨੋ। ਅਰਜਨ ਹਰਿਗੋਬਿੰਦ ਪਛਾਨੋ।
ਤਿਹ ਤੇ ਗੁਰੂ ਭਏ ਹਰਿ ਰਾਇ। ਫੇਰ ਗੁਰੂ ਹਰਿਕ੍ਰਿਸ਼ਨ ਕਹਾਇ।
ਪ੍ਰਗਟ ਭਏ ਗੁਰੂ ਤੇਗ ਬਹਾਦਰ। ਸਗਲ ਸ੍ਰਿਸਟਿ ਪੈ ਜਾਕੀ ਚਾਦਰ।

‘ਬਚਿਤ੍ਰ ਨਾਟਕ’ ਵਿਚ ਇਹ ਤੁਕਾਂ ਇਸ ਤਰ੍ਹਾਂ ਅੰਕਤ ਹਨ,

ਸ੍ਰੀ ਨਾਨਕ ਅੰਗਦਿ ਕਰਿ ਮਾਨਾ। ਅਮਰਦਾਸ ਅੰਗਦ ਪਹਿਚਾਨਾ।
ਅਮਰਦਾਸ ਰਾਮਦਾਸ ਕਹਾਯੋ। ਸਾਧਨ ਲਖਾ ਮੂੜ੍ਹ ਨਹਿ ਪਾਯੋ।
ਰਾਮਦਾਸ ਹਰਿ ਸੋ ਮਿਲਿ ਗਏ। ਗੁਰਤਾ ਦੇਤ ਅਰਜੁਨਹਿ ਭਏ।
ਜਬ ਅਰਜੁਨ ਪ੍ਰਭ ਲੋਕਿ ਸਿਧਾਏ। ਹਰਿਗੋਬਿੰਦ ਤਿਹ ਠਾਂ ਠਹਰਾਏ।

ਪ੍ਰੋਫੈਸਰ ਸਾਹਿਬ ਨੇ ਕਲਗੀਧਰ ਪਿਤਾ ਦੀ ਜਿਸ ਪਾਵਨ ‘ਅਪਨੀ ਕਥਾ’ ਦੀ ਸ੍ਰੀ ਮੁਖ ਬਾਣੀ ਨੂੰ ਲੈ ਕੇ ਗੁਰੂ ਨਿੰਦਾ ਦਾ ਤੂਫਾਨ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਬਾਣੀ ਦੀ ਜਾਣਕਾਰੀ ਸੰਮਤ 1860 ਤਕ ਪੰਜਾਬ ਵਿਚ ਨਹੀਂ ਸੀ, ਪਰ ਉਹਨਾਂ ਹੀ ਤੁਕਾਂ ਦੇ ਅਧਾਰ ਅਤੇ ਸਮਾਨਤਾ ਤੇ ਕਵੀ ‘ਸੈਨਾਪਤਿ’ ਨੇ ਗੁਰ ਸੋਭਾ ਗ੍ਰੰਥ ਵਿਚ ਹਵਾਲੇ ਦਿੱਤੇ ਹਨ,

ਸ੍ਰੀ ਦਸਮ ਗ੍ਰੰਥ

ਗੁਰ ਸੋਭਾ

ਕੀਨੋ ਬਡੋ ਕਲੂ ਮਹਿ ਸਾਕਾ।

ਅਟਲ ਕਰੀ ਕਲਿਜੁਗ ਮੈ ਸਾਖੀ।

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ।

ਤਿਲਕ ਜਨੇਊ ਆ ਧਰਮਸਾਲਾ।

ਧਰਮ ਹੇਤਿ ਸਾਕਾ ਜਿਨਿ ਕੀਆ ।

ਧਰਮ ਹੇਤਿ ਪ੍ਰਭ ਪੁਰਹਿ ਸਿਧਾਏ।

ਜੈ ਜੈ ਜੈ ਸੁਰ ਲੋਕ।

ਤੀਨ ਲੋਕ ਜੈ ਜੈ ਭਈ।

ਜਾਹਿ ਤਹਾ ਤੈ ਧਰਮ ਚਲਾਇ।

ਤੁਮ ਮੇਰਾ ਇਕ ਪੰਥ ਚਲਾਵੋ।

ਕੁਬੁਧਿ ਕਰਨ ਤੇ ਲੋਕ ਹਟਾਇ।

ਸੁਮਤਿ ਦੇਹ ਲੋਗਨ ਸਮਝਾਵੋ।


ਸ੍ਰੀ ਦਸਮ ਗ੍ਰੰਥ ਦੇ ਨਿਹਕਲੰਕੀ ਅਵਤਾਰ ਵਿਚ ਅੰਕਤ ਹੈ, ਭਲੁ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿਮੰਦਰਿ ਆਵਹਿਗੇ। ਕਵੀ ਸੈਨਾਪਤਿ ਇਸ ਦੇ ਅਧਾਰ ਤੇ ਅੰਕਤ ਕਰਦਾ ਹੈ, ਭਲ ਭਾਗ ਭਯਾ ਉਮ ਤਹਿ ਕਹੋ, ਗੜ੍ਹ ਆਨੰਦ ਫੇਰਿ ਬਸਾਵਹਿਗੇ।

ਗੁਰ ਬਿਲਾਸ ਪਾਤਸ਼ਾਹੀ 10 (ਕੁਇਰ ਸਿੰਘ)

ਕਵੀ ਸੈਨਾਪਤਿ ਰਚਿਤ ‘ਸ੍ਰੀ ਗੁਰ ਸੋਭਾ’ ਗ੍ਰੰਥ ਵਾਂਗ ਹੀ ਕੁਇਰ ਸਿੰਘ ਰਚਿਤ ‘ਗੁਰ ਬਿਲਾਸ ਪਾਤਸ਼ਾਹੀ 10’ ਤੇ ਵੀ ਕਲਗੀਧਰ ਪਿਤਾ ਦੀ ਬਾਣੀ ਦੀ ਸਿੱਧੀ ਛਾਪ ਨਜ਼ਰ ਆਂਦੀ ਹੈ। ਇਸਦੀ ਸੰਪਾਦਨਾ ਕਰਦਿਆਂ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਲਿਖਿਆ ਕਿ “ਕੁਇਰ ਸਿੰਘ ਕੋਲ ‘ਬਚਿਤ੍ਰ ਨਾਟਕ” ਅਤੇ ‘ਸ੍ਰੀ ਗੁਰੁ ਸੋਭਾ’ ਗ੍ਰੰਥ ਮੌਜੂਦ ਸਨ”

ਕਲਗੀਧਰ ਪਿਤਾ ਦੀ ਬਾਣੀ ਚੰਡੀ ਚਰਿਤ੍ਰ-2 ਵਿਚ ਅੰਕਤ ਹੈ,

ਚਾਗੜਦੰ ਚਉਪੇ ਬਾਗੜਦੰ ਬੀਰੰ। ਮਾਗੜਦੰ ਮਾਰੇ ਤਨੰ ਤਿਛ ਤੀਰੰ।
ਗਾਗੜਦੰ ਗਜੇ ਸੁ ਬਜੇ ਗਹੀਰੈ। ਕਾਗੜਦੰ ਕਵੀਯਾਨ ਕਥੈ ਕਥੀਰੈ।
ਦਾਗੜਦੰ ਦਾਨੇ ਭਾਗੜਦੰ ਭਾਜੇ। ਗਾਗੜਦੰ ਗਾਜੀ ਜਾਗੜਦੰ ਗਾਜੇ।
ਦਾਗੜਦੰ ਛਉਹੀ ਛੁਰੇ ਪ੍ਰੇਛੜਾਕੇ। ਤਾਗੜਦੰ ਤੀਰੰ ਤੁਪਕੰ ਤੜਾਕੇ।

ਇਸ ਬਾਣੀ ਦੇ ਅਧਾਰ ਤੇ ਗੁਰਸਿੱਖ ਕਵੀ ਕੁਇਰ ਸਿੰਘ ਨੇ ਚੰਡੀ ਚਰਿਤ੍ਰ ਦੇ ਅਧਾਰ ਤੇ ਆਪਣੀ ਕਲਮ ਨਾਲ ਗੁਰੂ ਜੀ ਨੂੰ ਨਮਸਕਾਰ ਕੀਤਾ ਹੈ,

ਚਾਗੜਦੰ ਚੀਕੇ ਗਾਗੜਦੰ ਗੀਧੇ। ਭਾਗੜਦੰ ਭੂਤੰ ਬਾਗੜਦੰ ਬੀਰੰ।
ਜਾਗੜਦੰ ਜਾਗੇ ਹਾਗੜਦੰ ਹਰੀ ਚੰਦੰ। ਰਾਗੜਦੰ ਰਾਜਾ ਗਾਗੜਦੰ ਗਿਰਿੰਦੰ।
ਤਾਗੜਦੰ ਤੀਰੰ ਗਾਗੜਦੰ ਗਾਰਾ। ਬਾਗੜਦੰ ਬਾਜੀ ਤਾਸ ਬਿਦਾਰਾ।

‘ਬੰਸਾਵਲੀਨਾਮਾ ਦਸਾਂ ਪਾਸਸ਼ਾਹੀਆਂ ਕਾ’ ਕਿਰਤ ਭਾਈ ਕੇਸਰ ਸਿੰਘ ਛਿਬਰ

‘ਬੰਸਾਵਲੀਨਾਮਾ ਦਸਾਂ ਪਾਸਸ਼ਾਹੀਆਂ ਕਾ’ ਕਿਰਤ ਭਾਈ ਕੇਸਰ ਸਿੰਘ ਛਿਬਰ ਇਕ ਅਹਿਮ ਦਸਤਾਵੇਜ਼ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦਾ ਸਾਫ ਜ਼ਿਕਰ ਹੈ। ਇਸ ਵਿਚ ਕਲਗੀਧਰ ਪਿਤਾ ਦੇ ਹਵਾਲੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਦਰਜੇ ਨੂੰ ਸਪਸ਼ਟ ਤੌਰ ਤੇ ਵਰਣਨ ਕਰਦਿਆਂ ਕੇਸਰ ਸਿੰਘ ਛਿਬਰ ਦਸਦਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਦਸਮ ਗ੍ਰੰਥ ਮੌਜੂਦ ਸੀ ਜਿਸ ਬਾਰੇ ਹਜ਼ੂਰ ਨੇ ਬਚਨ ਕੀਤਾ ਕਿ ਇਹ ਅਸਾਡੀ ਖੇਡ ਹੇ।

ਛੋਟਾ ਗ੍ਰੰਥ ਜੀ ਜਨਮੇ ਦਸਵੇਂ ਪਾਤਸ਼ਾਹ ਕੇ ਧਾਮ। ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ।
ਸਾਹਿਬ ਨੂੰ ਸੀ ਪਿਆਰਾ। ਹਥੀਂ ਲਿਖਿਆ ਖਿਡਾਇਆ।
ਸਿਖਾਂ ਕੀਤੀ ਅਰਦਾਸ ਜੀ ਅਗਲੇ (ਭਾਵ ਗੁਰੂ ਗ੍ਰੰਥ) ਨਾਲਿ ਚਾਹੀਏ ਰਲਾਇਆ।
ਬਚਨ ਕੀਤਾ “ਗ੍ਰੰਥ ਸਾਹਿਬ ਹੈ ਉਹ, ਏਹ ਅਸਾਡੀ ਖੇਡ ਹੈ"।
ਨਾਲ ਨ ਮਿਲਾਇਆ ਆਹਾ ਪਿਆਰਾ, ਕਉਨ ਜਾਣੈ ਭੇਦ।
ਸੋ ਦੋਨੋ ਗ੍ਰੰਥ ਸਾਹਿਬ ਭਾਈ ਗੁਰ ਕਰਿ ਜਾਨੋ।
ਵਡਾ ਹੈ ਟਿਕਾ ਗੁਰੂ ਗੁਟਕੇ ਪੋਥੀਆਂ ਪੁਤ੍ਰ ਪੋਤ੍ਰੇ ਕਰਿ ਪਛਾਨੋ।

‘ਮਹਿਮਾ ਪ੍ਰਕਾਸ਼’ ਸਰੂਪ ਦਾਸ ਭੱਲਾ

ਸਰੂਪ ਦਾਸ ਭੱਲਾ ਵਲੋਂ ਸੰਮਤ 1743 ਵਿਚ ਰਚਿਤ ਗ੍ਰੰਥ ‘ਮਹਿਮਾ ਪ੍ਰਕਾਸ਼ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦਾ ਜ਼ਿਕਰ ਇੰਨ ਬਿੰਨ ਬਚਿਤ੍ਰ ਨਾਟਕ ਦੀ ਤਰਜ਼ ਤੇ ਅੰਕਤ ਹੈ, “ਧਰਮ ਹੇਤ ਸੀਸ ਅਬ ਦੀਜੈ। ਜਿਞੂ ਤਿਲਕ ਕਲਜੁਗ ਰਖ ਲੀਜੈ"। ਅਤੇ "ਕੀਆ ਧਰਮ ਹੇਤ ਸਾਕਾ। ਜੰਞੂ ਤਿਲਕ ਕੀ ਰਾਖਾ।”- ਇਸ ਦੇ ਨਾਲ ਹੀ ਜਦੋ ਲਿਖਾਰੀ ਨੇ “ਠੀਕਰ ਫੋਰਿ ਦਿਲੀਸ ਸਿਰ ਹਰਿ ਪੁਰਿ ਕੀਆ ਪਿਆਨ। ਗੁਰ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂ ਆਨ” ਦਾ ਉਤਾਰਾ ਕੀਤਾ ਤਾਂ ਉਸ ਊਪਰ ‘ਸ੍ਰੀ ਮੁਖਵਾਕ ਪਾਤਸ਼ਾਹੀ 10’ ਲਿਖਿਆ।

ਕੀ ਇਹ ਸਾਰੇ ਹਵਾਲੇ ਗ਼ਲਤ ਹਨ? ਹਾਂ ਇਹ ਸਹੀ ਹੈ ਕਿ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਦੇ ਅੱਸੀ ਸਾਲ ਬਾਅਦ ਇਕ ਸਕਾਟਿਸ਼ ਜਾੱਨ ਮੈਲਕਮ ਨੇ ਖਾਲਸੇ ਦੇ ਦੀਵਾਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੋ ਵਾਕ ਲੈ ਕੇ ਗੁਰਮਤਾ ਪਾਸ ਹੁੰਦਿਆਂ ਵੇਖਿਆ ਅਤੇ ਇਸ ਦਾ ਜ਼ਿਕਰ ਵਿਸਥਾਰ ਨਾਲ ਕੀਤਾ ਹੈ।

ਇਸ ਨਾਲ ਕੁਝ ‘ਲਾਲ ਬੁਝਕੱੜ’ ਕਿਸਮ ਦੇ ਵਿਦਵਾਨ ਜਿਨ੍ਹਾਂ ਨੇ ਬਾਣੀ ਨੂੰ ਨਾ ਵੇਖਿਆਂ, ਸਮਝਿਆ ਜਾਂ ਹੰਢਾਇਆ ਇਹ ਲਿਖ ਦਿੱਤਾ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਅੰਗਰੇਜ਼ ਲੈ ਕੇ ਆਏ। ਸ਼ਾਇਦ ਇਹੋ ਜਹੇ ਪ੍ਰੋਫੈਸਰ ਨੁਮਾ ਵਿਦਵਾਨਾ ਦਾ ਹਵਾਲਾ ਦਿੰਦਿਆਂ ਕੁਰਾਨ ਮਜੀਦ ਦੀ ਸੂਰਾ ਅਲ-ਨਾਲ ਵਿਚ ਇਹਨਾਂ ਤੋਂ ਬਚਣ ਦੀ ਦੁਆ ਕੀਤੀ ਹੈ।

ਪਰ ਪ੍ਰੋਫੈਸਰ ਸਾਹਿਬ ਹੁਣ ਇਹਨਾਂ ਪ੍ਰਤੱਖ ਪ੍ਰਮਾਣਾ ਦੀ ਰੌਸ਼ਨੀ ਵਿਚ ਕੀ ਆਪ ਆਪਣੀ ‘ਸੌ ਸਾਲ ਬਾਅਦ’ ਵਾਲੀ ਥਿਊਰੀ ਦੇਣ ਤੇ ਗੁਰੂ ਪੰਥ ਤੋਂ ਮੁਆਫੀ ਮੰਗੋ ਗੇ? ਮਾਸਟਰ ਤਾਰਾ ਸਿੰਘ ਜੀ ਕਿਹਾ ਕਰਦੇ ਸਨ ਕਿ ਗ਼ਲਤੀ ਦੀ ਸਮਝ ਆ ਜਾਣ ਨਾਲ ਅੱਧੀ ਠੀਕ ਹੋ ਜਾਂਦੀ ਹੈ ਅਤੇ ਮੰਨ ਲੈਣ ਨਾਲ ਪੂਰੀ ਠੀਕ ਹੋ ਜਾਂਦੀ ਹੈ। ਵੈਸੇ ਇਸ ਲਈ ਮਰਦਾਨਗੀ ਅਤੇ ਹਿੰਮਤ ਦੇ ਨਾਲ ਨਾਲ ਗੁਰੂ ਬਖਸ਼ਿਸ਼ ਦੀ ਵੀ ਲੋੜ ਹੁੰਦੀ ਹੇ। ਨਹੀਂ ਤਾਂ ਭਾਈ ਗੁਰਦਾਸ ਜੀ ਦਾ ਕਥਨ ਹੈ - ਗਦਹੁ ਅੜੀ ਨ ਛਡਈ ਰੀਘੀ ਪਉਦੀ ਹੀਕਣੀ ਕੀਕੈ॥(ਵਾਰ 32)


ਸਪਸ਼ਟ ਗੁਰੂ ਨਿੰਦਾ

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਤੇ ਜਿਸ ‘ਸਿਖ ਰਹਿਤ ਮਰਯਾਦਾ’ ਦੇ ਪਹਿਰੇਦਾਰ ਰਹੇ ਹੋ, ਉਸ ਵਿਚ ਸਾਫ ਅਕੰਤ ਹੈ ਕਿ ਬਾਣੀ ਅਤੇ ਮੁੱਢਲੇ ਸਿਧਾਂਤਾਂ ਬਾਰੇ ਨਿਰਣਾ ਸਮੁੱਚਾ ਪੰਥ ਹੀ ਲੈ ਸਕਦਾ ਹੈ। ਪਰ ਆਪ ਨੇ ਖੁਦ ਹੀ ਨਿਰਣਾ ਲੈਂਦਿਆਂ ਫੈਸਲਾ ਸੁਣਾ ਦਿੱਤਾ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਜੀਵਨ ਜੁਗਤਿ ਦੇ ਵਿਰੁੱਧ ਹੈ ਅਤੇ ਇਸ ਵਿਚੋਂ ਕਿਸੇ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੋ ਸਕਦਾ। ਪਰ ਸਿੰਘ ਸਾਹਿਬ ਸ੍ਰੀ ਦਸਮ ਬਾਣੀ ਬਾਰੇ ਕਵੀ ਗਵਾਲ ਦੀ ਸ਼ਰਧਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਵਿਚੋਂ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਬਾਣੀ ਰਾਹੀਂ ਸੰਤ ਵਿਚੋਂ ਸਿੰਘਾਊ ਪੁਣਾ ਅਤੇ ਸ਼ੇਰ ਵਿਚੋਂ ਸੰਤ ਬ੍ਰਿਤੀ ਨਿਕਲਦੀ ਹੈ। ਇਸ ਬਾਣੀ ਨਾਲ ਹੀ ਨਾਮ ਦੇ ਸਿੰਘ ਜਗਤ ਵਿਚ ਵੀ ਅਤੇ ਮੈਦਾਨੇ ਜੰਗ ਵਿਚ ਵੀ ਸਿੰਘ ਹੋ ਨਿਬੜਦੇ ਹਨ।

ਪਢਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ ਹੋਯ ਰਹੈਂ ਅਗ ਮੈ।
ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ।
ਗਵਾਲ ਕਵਿ ਅਦਭੁਤ ਬਾਤੇ ਕਹੋਂ ਕੌਨ ਕੌਨ,
ਭੌਨ ਨੌਨ ਜ਼ਾਹਰ ਜ਼ਹੂਰ ਪਗ ਪਗ ਮੇ।
ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੇ,
ਸਮਰ ਮੇ ਸਿੰਘ ਭਯੇ ਸਿੰਘ ਭਯੇ ਜਗ ਮੇ॥
(ਗਵਾਲ ਕਵੀ , ਗੁਰ ਮਹਿਮਾ ਰਤਨਾਵਲੀ ਪੰਨਾ 253)

ਜਾਪਦਾ ਹੈ ‘ਵਿਚਾਰਾ’ ਗਵਾਲ ਕਵੀ ਆਪਦੀ ਫਿਲਾਸਵੀ ਤੋਂ ਵਾਂਝਿਆਂ ਰਹਿ ਗਿਆ ਨਹੀਂ ਤਾਂ ਇਸ ਤਰ੍ਹਾਂ ਦੀ ‘ਗ਼ਲਤ-ਬਿਆਨੀ’ ਨ ਕਰਦਾ।

ਬਿਨਾ ਪਾਹੁਲ ਦੇ ਖਾਲਸਾ?

ਜਾਪਦਾ ਹੈ ਹੁਣ ਆਪਦਾ ਸਹੀ ਨਿਸ਼ਾਨਾ ਅਤੇ ਐਜੰਡਾ ਬਿਨਾ ਪਾਹੁਲ ਦੇ ਖਾਲਸਾ ਨੂੰ ਮਾਨਤਾ ਦਿਵਾਉਣਾ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਖਾਲਸੇ ਦੇ ਨਿਆਰੇਪਨ ਦੀ ਜ਼ਾਮਨ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥, ਦੇਗ ਤੇਗ ਫਤਹਿ॥, ਖਾਲਸੇ ਦੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਖਾਲਸੇ ਦੇ ਕਕਾਰ, ਰਹਿਤਾਂ ਅਤੇ ਕੁਰਹਿਤਾਂ, ਖਾਲਸੇ ਦਾ ਨਿਆਰਾਪਨ ਸਭ ਕਲਗੀਧਰ ਪਿਤਾ ਦੀ ਬਖਸ਼ਿਸ਼ ਹੈ। ਇਸੇ ਲਈ ਸਿਖ ਰਹਿਤ ਮਰਯਾਦਾ ਵਿਚ ਸਪਸ਼ਟ ਅੰਕਤ ਹੈ ਕਿ
ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ਗੁਰੂ ਪੰਥ’ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।

ਗੁਰੂ ਨਾਨਕ ਪਾਤਸ਼ਾਹ ਦੇ ਪੰਥ ਨੂੰ ਸੰਪੂਰਨਤਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪੰਥ ਵਿਚ ਤਬਦੀਲ ਕਰ ਦਿੱਤਾ। ਇਸ ਤਬਦੀਲੀ ਦੀਆਂ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਬਾਣੀਆਂ ਦਾ ਸੋਮਾਂ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਪੰਥ ਦੇ ਦੁਸ਼ਮਣਾ ਵਲੋਂ ਇਸ ਸੋਮੇਂ ਨੂੰ ਤੋੜਨ ਦੀ ਨਿਰੰਤਰ ਕੋਸ਼ਿਸ਼ ਜਾਰੀ ਹੈ।

1699 ਦੀ ਵਿਸਾਖੀ ਦੇ ਅੰਮ੍ਰਿਤ ਸੰਚਾਰ ਤੋਂ ਬਿਨਾ ਕਿਸੇ ਨੂੰ ਖਾਲਸਾ ਅਖਵਾਣ ਦਾ ਹੱਕ ਨਹੀਂ। ਭਾਈ ਚਉਪਾ ਸਿੰਘ ਜੀ ਦੇ ਰਹਿਤਨਾਮੇ ਵਿਚ ਜ਼ਿਕਰ ਹੈ,
ਜੋ ਪਾਹੁਲ ਬਿਨਾ ਰਖੇ, ਸੋ ਭੰਡ ਭਗਤੀਆ ਜਾਣਨਾ ਨਿਗੁਰਾ। ਉਸ ਦੀ ਗੱਲ ਚਤੁਰਾਈ ਸਭ ਝੂਠੀ। ਸਾਖ ਗ੍ਰੰਥ ਸਾਹਿਬ ਜੀ ਦੀ ‘ਜਿਉਂ ਨਿਗੁਰਾ ਬਹੁ ਬਾਤਾਂ ਜਾਣੈ, ਉਹ ਹਰਿ ਦਰਗਹਿ ਹੈ ਭ੍ਰਿਸਟੀ।’

ਹੁਣ ਕਿਸ ਸਾਜ਼ਿਸ਼ ਅਧੀਨ ਪ੍ਰੋਫੇਸਰ ਦਰਸ਼ਨ ਸਿੰਘ ਨੇ ਗੁਰਪੁਰਬ ਤੇ ਕੀਰਤਨ ਕਰਦਿਆਂ ਕਿਹਾ ਕਿ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਵੀ ਸੀ। ਇਹ 1699 ਦੀ ਵਿਸਾਖੀ ਦੇ ਉਸ ਇਨਕਲਾਬੀ ਰੂਹਾਨੀ ਕਰਿਸ਼ਮੇ ਤੋਂ ਮੁਨਕਰ ਕਰਨ ਵਾਲੀ ਇਕ ਅਤਿ ਗੰਭੀਰ ਪੰਥ ਵਿਰੋਧੀ ਕਾਰਵਾਈ ਹੈ।

ਸ੍ਰੀ ਦਸਮ ਗ੍ਰੰਥ ਬਾਰੇ ਮਸ਼ਹੂਰ ਇਤਿਹਾਸਕਾਰ ਡਾ. ਗੋਕਲ ਚੰਦ ਨਾਰੰਗ ਨੇ ਲਿਖਿਆ ਹੈ,

Rama and Krishna had received the homage of everyone as Divine beings. It was Nanak who boldly questioned their divinity and brought them down to the level of mortals…………… Guru Gobind Singh went further and stated: ‘He created millions of worms like Krishna, made many Ramas and destroyed them. Many Mohammads came into the world . All died when their time expired.
[Gokal Chand Narang Transformation of Sikhism.p.384]

ਗੁਰੂ ਪਿਤਾ ਦੀ ਅਗੰਮੀ ਜੋਤ ਦੀ ਅਗੰਮੀ ਖੇਡ ਨੂੰ ਸਮਝਣ ਲਈ ਗਿ ਲਾਲ ਸਿੰਘ ਵਰਗੀ ਸ਼ਰਧਾ ਦੀ ਲੋੜ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਸਪਤ-ਸ੍ਰਿੰਗ’ ਦੇ ਤਪੱਸਵੀ ਕਰ ਕੇ ਜਾਣੇ ਜਾਂਦੇ ਹਨ। ਪ੍ਰਭੂ-ਅਰਾਧਨਾ ਨੇ ਅਕਾਲ-ਪੁਰਖ ਦੇ ਜਲੌ ਵਿਚ ਉਨ੍ਹਾਂ ਦੀ ਦਿਵ ਮੂਰਤੀ ਨੂੰ ਓਤ-ਪੋਤ ਵਿਲੀਨ ਕਰ ਦਿਤਾ ਸੀ । ਅਜਿਹੀ ਅਭੇਦ ਆਤਮਾ ਦਾ ਜੀਵਨਤੇ ਸਾਹਿੱਤ ਪੜ੍ਹਨਾ ਤੇ ਸਮਝਣਾ ਅਗਮ, ਅਗਾਧ ਤੇ ਅਗੋਚਰ ਵਸਤ ਹੈ।…………… ਗੁਰੂ ਗੋਬਿੰਦ ਸਿੰਘ ਜੀ ਸਮਸਤ ਮਾਨਵੀ ਗੁਣਾਂ ਦਾ ਮੁਜੱਸਮਾ ਸਨ ਅਤੇ ਉਹਨਾਂ ਦਾ ਸਾਹਿੱਤ ਸਮੂਹ ਸਾਹਿੱਕ ਵਿਸ਼ਸ਼ਤਾਵਾਂ ਦਾ ਸੰਗਮ ਹੈ । (ੳ.) ਦਸ਼ਮੇਸ਼ ਜੀ ਦੀ ਸਰਪਰਸਤੀ ਹੇਠ ਤਿਆਰ ਹੋਇਆ ਦਸਮ ਗ੍ਰੰਥ ਗੁਰਮਤਿ ਸਾਹਿਬ ਦਾ ਅਮੁਲ ਤੇ ਅਤੁਲ ਭੰਡਾਰ ਹੈ। ਸਭ ਵੰਨਗੀਆਂ ਦਾ ਸਾਹਿਬ ਇਸ ਵਿਚ ਸਮੋਇਆ ਗਿਆ ਹੈ। ਇਸ ਵਿਚ ਅੰਮ੍ਰਿਤ ਦੀਆਂ ਧਾਰਾਂ ਹਨ,ਅਕਾਲ ਪੁਰਖ ਦੀ ਉਸਤਤੀ ਹੈ, ਜਗਤ ਤਮਾਸ਼ੇ ਦਾ ਝਲਕਾਰਾਹੈ, ਪ੍ਰਭੂ ਭਗਤੀ ਦੀ ਅਨੂਠੀ ਆਰਾਧਨਾ ਹੈ, ਇਤਿਹਾਸਕ ਤੇ ਮਿਥਿਹਾਸਕ ਗਿਆਨ ਦਾ ਚਾਨਣ ਹੈ; ਧਰਮ ਯੱਧ ਲਈ ਚਾਉ ਉਤਪੱਨਕਰਨ ਦੀ ਪ੍ਰੇਰਨਾ ਹੈ , ਅਤੇ ਸਦਾ ਚੜਦੀਆਂ ਕਲਾਂ ਵਿਚ ਰਹਿਣ ਦੀ ਅਮਰ ਧੁਨੀ ਹੈ। …………..‘ਦਸਮ ਗ੍ਰੰਥ’ ਗੁਰੂ ਗੋਬਿੰਦ ਸਿੰਘ ਜੀ ਦੀ ਸਰਬ ਕਲਾ ਸੰਪੂਰਣ ਸ਼ਖਸੀਅਤ ਦਾ ਅਮਰ ਵਿਰਸਾ ਹੈ, ਜਿਸ ਤੋਂ ਪ੍ਰਾਣੀ ਮਾਤਰ ਸਦਾ ਸੁਖ, ਸਹਿਜ ਤੇ ਸਵੈਮਾਨ ਭਰਫੁਰ ਜੀਵਨ ਜਾਚ ਅਤੇ ਧਰਮ ਪਰਾਇਣ ਸ਼ਹਾਦਤ ਲਈ ਪ੍ਰੇਰਨਾ ਲੈਂਦੇ ਰਹਿਣਗੇ।(ਪੰਨਾ 62) (ਗਿ. ਲਾਲ ਸਿੰਘ)

ਜ਼ਮੀਰ ਫਰੋਸ਼ੀ - ਨਚੈ ਨੰਗ

ਆਪਣੇ ਆਪ ਨੂੰ ਸਭਿਅਤਾ ਦੇ ਪੱਧਰ ਤੋਂ ਵੀ ਨੀਵਾਂ ਲਿਆਉਂਦੇ ਹੋਏ ਪ੍ਰੋਫੈਸਰ ਸਾਹਿਬ ਨੇ ਕੀਰਤਨ ਕਰਦਿਆਂ ਇਥੋਂ ਤਕ ਕਹਿ ਦਿੱਤਾ ਕਿ ਬਚਿਤ੍ਰ ਨਾਟਕ ਦਾ ਲਿਖਾਰੀ ਅਣਜਾਣ ਹੈ ਅਤੇ ਕੌਮ ਵਿਚ ਚਰਿਤ੍ਰਹੀਣਤਾ ਦਸਮ ਗ੍ਰੰਥ ਕਰ ਕੇ ਹੈ। ਪ੍ਰੋਫੈਸਰ ਸੋ ਕੀ ਲਗਾਤਾਰ 30-40 ਸਾਲ ਕੀਰਤਨ ਕਰ ਕਰ ਕੇ ਜਿਹੜੀ ਚਰਿਤ੍ਰਹੀਨਤਾ ਆਪ ਪੰਥ ਵਿਚ ਫੈਲਾਂਦੇ ਰਹੇ ਉਹ ਆਪ ਵਿਚੋਂ ਹਾਲੇ ਨਿਕਲੀ ਕਿ ਨਹੀਂ?

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥3॥
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥4॥
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥5॥
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥6॥

ਕੀ ਇਹ ਅਤਿ ਨੀਵੇਂ ਦਰਜ਼ੇ ਦੀ ਜ਼ਮੀਰ ਫ਼ਰੋਸ਼ੀ ਨਹੀਂ? ਜੰਗੇ ਆਜ਼ਾਦੀ ਦੇ ਦੌਰਾਨ ਕਿਸੇ ਦੇਸ਼ ਭਗਤ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ। ਉਸਨੇ ਇਕ ਨੱਚਣ ਗਾਣ ਵਾਲੀ ਦਾ ਬੂਹਾ ਖੜਕਾਇਆ ਤੇ ਪਨਾਹ ਮੰਗੀ। ਉਸ ਰਾਮਜਨੀ ਨੇ ਉਸ ਨੂੰ ਅੰਦਰ ਲੁਕੋ ਲਿਆ। ਪੁਲਿਸ ਦੇ ਆ ਕੇ ਪੁਛਣ ਤੇ ਉਸਨੇ ਸਾਫ ਇਨਕਾਰ ਕਰ ਦਿੱਤਾ ਕਿ ਇੱਥੇ ਕੋਈ ਆਇਆ ਹੈ। ਪੁਲਿਸ ਦੇ ਚਲੇ ਜਾਣ ਦੇ ਬਾਅਦ ਜਦ ਉਸ ਦੇਸ਼ ਭਗਤ ਪ੍ਰਵਾਨੇ ਨੇ ਉਸ ਨਾਚੀ ਨੂੰ ਪੁਛਿਆ ਕਿ ਕਮਾਲ ਹੈ, ਇਕ ਕੰਚਨੀ, ਵੇਸਵਾ ਹੋਣ ਦੇ ਬਾਵਜੂਦ ਤੇਰੇ ਅੰਦਰ ਵਤਨ ਲਈ ਇਨ੍ਹਾਂ ਪਿਆਰ ਹੈ। ਉਸ ਨਾਚੀ ਨੇ ਜਵਾਬ ਦਿੱਤਾ ਕਿ ਠੀਕ ਹੈ ਮੈਂ ‘ਜਿਸਮ ਫ਼ਰੋਸ਼’ ਤਾਂ ਹਾਂ ਪਰ ‘ਜ਼ਮੀਰ ਫ਼ਰੋਸ਼’ ਨਹੀਂ।

ਇਸ ਪਿਛੋਕੜ ਵਿਚ ਜਦੋਂ ਦਰਸ਼ਨ ਸਿੰਘ ਰਾਗੀ ਦੇ ਕਿਸੇ ਨਜ਼ਦੀਕੀ ਨੇ ਇਹਨਾਂ ਲਈ ਦਰਬਾਰ ਸਾਹਿਬ ਵਿਚ ਕੀਰਤਨ ਕਰਣ ਦੀ ਇਜਾਜ਼ਤ ਮੰਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਠੀਕ ਹੀ ਕਿਹਾ, ‘ਕਿਹੜਾ ਪ੍ਰੋਫੇਸਰ? ਉਹ ਰਾਗੀ ਹੈ? ਉਸਨੂੰ ਕੀਰਤਨ ਕਰਨਾ ਆਉਂਦਾ ਹੈ? ਹੋਰ ਬਹੁਤ ਰਾਗੀ ਹਨ।’

ਵਾਲਿਦ ਸਾਹਿਬ ਦੱਸਿਆ ਕਰਦੇ ਸਨ ਕਿ 1925-26 ਵਿਚ ਇਹਨਾਂ ਦਾ ਪੰਜਵੀਂ ਦਾ ਇਕ ਜਮਾਤੀ ਮੋਹਨ ਲਾਲ ਸੀ। ਸਕੂਲ ਚਾਰ ਪੰਜ ਮੀਲ ਦੂਰ ਸੀ ਤੇ ਮੋਹਨ ਲਾਲ ਦੀ ਮਾਂ ਉਸਨੂੰ ਪਰਾਂਠੇ ਪੋਟਲੀ ਬੰਨ ਕੇ ਦਿੰਦੀ ਸੀ। ਦੁਪਹਿਰ ਵੇਲੇ ਜਦੋਂ ਥਕਿਆ ਟੁੱਟਾ ਮੋਹਨ ਲਾਲ ਪੋਟਲੀ ਖੋਲ੍ਹ ਕੇ ਰੋਟੀ ਖਾਣ ਲਗਦਾ ਸੀ ਤਾਂ ਇਹਨਾਂ ਦਾ ਇਕ ਹੋਰ ਸਾਥੀ ਜੋ ਮੁਸਲਮਾਨ ਸੀ ਉਹਨਾਂ ਨੂੰ ਹੱਥ ਲਾ ਦਿੰਦਾ ਸੀ। ਮੋਹਨ ਲਾਲ ਇਹਨਾਂ ਨੂੰ ਛੱਡ ਦਿੰਦਾ ਸੀ ਤੇ ਮੁਸਲਮਾਨ ਸਾਥੀ ਖਾ ਜਾਂਦਾ ਸੀ।

ਦੁਸ਼ਮਣ ਨੇ ਸਾਡਾ ਹਾਲ ਉਸ ਮੋਹਨ ਲਾਲ ਵਰਗਾ ਕਰਨਾ ਚਾਹਿਆ ਹੈ। ਸਿੱਖ ਕਿਸੇਂ ਤਰਾਂ ਦਸਮ ਪਿਤਾ ਅਤੇ ਉਹਨਾਂ ਦੀ ਪਾਵਨ ਬਾਣੀ ਤੋਂ ਆਪਣਾ ਨਾਤਾ ਤੋੜ ਲੈਣ ਫਿਰ ਇਹਨਾਂ ਦਾ ਹਾਲ ਕਬੀਰ ਪੰਥੀ ਅਤੇ ਹੋਰ ਸੈਕੜੇਂ ਭਗਤੀ ਮਤ ਵਾਲੇ ਪੰਥੀਆਂ ਵਰਗਾ ਹੋ ਜਾਏਗਾ। ਇਸ ਲਈ ਹੁਣ ਉਹਨਾਂ ਨੇ ਦਸਮ ਪਾਤਸ਼ਾਹ ਵਲੋਂ ਰਾਮਾਵਤਾਰ ਵਿਚ ਵਰਣਤ ਰਾਮ ਰਾਜ ਦੇ ਨਿਯਮ ਸਾਮ ਦਾਮ ਅਰੁ ਦੰਡ ਸਭੇਦਾ ॥ ਜਿਹ ਬਿਧ ਹੁਤੀ ਸਾਸਨਾ ਬੇਦਾ ॥837॥ ਦੇ ਮੁਤਾਬਕ ਜ਼ਰ ਖਰੀਦ ਅਤੇ ਜ਼ਮੀਰ ਫਰੋਸ਼ ਭੇਖੀ ਸਿੱਖਾਂ ਦਾ ਸਹਾਰਾ ਲਿਆ ਕਿ ਉਹ ਸ੍ਰੀ ਦਸ਼ਮੇਸ਼ ਬਾਣੀ, ਬਾਣੇ ਅਤੇ ਅੰਮ੍ਰਿਤ ਤੇ ਕਿੰਤੂ ਪ੍ਰੰਤੁ ਕਰ ਉਸਨੂੰ ਸ਼ੱਕੀ ਬਣਾ ਦੇਣ। ਫਿਰ ਨਾਂ ਤਾਂ ਨਿਤਨੇਮ ਰਹੇਗਾ, ਨਾਂ ਅੰਮ੍ਰਿਤ ਦੀਆਂ ਬਾਣੀਆਂ, ਨਾਂ ਹੀ ਅੰਮ੍ਰਿਤ । ਪ੍ਰੋਫੈਸਰ ਸਾਹਿਬ ਵਿਰੋਧੀਆਂ ਨੂੰ ਤਾੜਨ ਲਈ ਆਪ ਹਮੇਸ਼ਾਂ ਆਪਣੇ ਕੀਰਤਨ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਇਹ ਤੁਕਾਂ ਗਾਇਨ ਕਰਦੇ ਹੁੰਦੇ ਸੀ, ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥ ਕੀ ਹੁਣ ਇਹ ਆਪ ਤੇ ਹੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਹੀਆਂ? ਸ੍ਰੀ ਦਸਮ ਗ੍ਰੰਥ ਦੇ ਆਸ਼ੇ ਅਤੇ ੳਦੇਸ਼ ਬਾਰੇ ਗੁਰਮੁਖ ਵਿਦਵਾਨ ਡਾ. ਬਲਬੀਰ ਸਿੰਘ ਜੀ ਦੇ ਵਿਚਾਰ ਵੀ ਸ਼ਾਇਦ ਆਪ ਨੂੰ ਪੰਥ ਵਿਰੋਧੀ ਜਾਪਣ,

ਇਹ ਗਲ ਕਦੇ ਵੀ ਅੱਖੋਂ ਓਹਲੇ ਨਹੀਂ ਹੋਣੀ ਚਾਹੀਦੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਕ੍ਰਾਂਤੀਕਾਰੀ ਹਸਤੀ ਦੀ ਰਚਨਾ ਵਿਚ ਕੁਛ ਖਾਸ ਵਿਚਿਤ੍ਰਤਾ ਹੈ। ਚਾਹੇ ਸਾਡੀ ਅਨਗਹਲੀ ਜਾਂ ਅਰੁਚੀ ਕਾਰਣ ਇਹ ਰਚਨਾਂ ਸਾਡੇ ਪ੍ਰਚਾਰ ਦੇ ਦਾਇਰੇ ਤੋਂ ਬਾਹਰਵਾਰ ਰਹੀ ਹੈ ਪਰ ਇਸ ਰਚਨਾਂ ਦੀ ਬੁਝੀ ਹੋਈ ਭਸਮ ਵਿਚ ਵੀ ਦੱਬੇ ਹੋਏ ਲਾਲ ਅੰਗਾਰੇ ਹਨ, ਜੋ ਲੋੜ ਸਮੇਂ , ਫਿਰ ਭੜਕ ਸਕਦੇ ਹਨ ਤੇ ਅੰਦੋਲਣ ਦਾ ਕਾਰਜ ਸੰਪੂਰਣਤਾ ਤਕ ਲਿਜਾ ਸਕਦੇ ਹਨ।
(ਡਾ. ਬਲਬੀਰ ਸਿੰਘ, ਦਸਮ ਗ੍ਰੰਥ ਤੁਕ-ਤਤਕਰਾ. ਪੰਨਾ:ਵ)

ਜੇਕਰ ਸ੍ਰੀ ਦਸਮ ਬਾਣੀ ਬਾਰੇ ਅਸ਼ਰਧਾ ਜਾਂ ਹੁੱਜਤ ਹੈ ਤਾਂ ਇਸ ਦਾ ਕਾਰਣ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਇਹਨਾਂ ਲਫਜ਼ਾਂ ਵਿਚ ਛੁਪਿਆ ਹੈ,

ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ ਸੁਣ ਨਹੀਂ ਸਕਦਾ. ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ. ਇਸ ਗ੍ਰੰਥ ਦੇ ਇਕ ਇਕ ਅੰਗ ਵਿਚੋਂ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ, ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਅਵਾਜ਼ਾਂ ਸੁਣਦੀਆਂ ਹਨ.”

ਪ੍ਰੋਫੈਸਰ ਸਾਹਿਬ! ਆਪ ਜੀ ਦੀ ਸੇਵਾ ਵਿਚ ਸਨਿਮਰ ਬੇਨਤੀ ਹੈ ਕਿ ਪੰਥ ਦਾ ਕੋਈ ਵੀ ਹਿੱਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਵਾ ਕਿਸੇ ਹੋਰ ਗ੍ਰੰਥ ਨੂੰ ਨਾ ਤਾਂ ਗੁਰੂ ਦਾ ਦਰਜ਼ਾ ਦੇਣਾ ਚਾਹੁੰਦਾ ਹੈ ਜਾਂ ਹਿੰਮਤ ਵੀ ਕਰ ਸਕਦਾ ਹੈ । ਹਾਂ ‘ਦਸਮ ਗੁਰੂ ਗ੍ਰੰਥ ਸਾਹਿਬ’ ਲਫਜ਼ ਸੁਰਗਵਾਸੀ ਪ੍ਰਿ. ਹਰਿਭਜਨ ਸਿੰਘ ਅਤੇ ਭਾਗ ਸਿੰਘ ਅੰਬਾਲਾ ਨੇ ਆਪਣੀਆਂ ਲਿਖਤਾਂ ਵਿਚ ਵਰਤੇ ਸਨ। ਅੱਜ ਉਹਨਾਂ ਦੇ ਹੀ ਪੈਰੋਕਾਰ ਸਿੱਖ ਮੁੜ ਇਹ ਹਉਆ ਖੜਾ ਕਰਨਾ ਚਾਹੁੰਦੇ ਹਨ। ਪਰ ਇਹ ਵੀ ਅਕੱਟ ਸੱਚਾਈ ਹੈ ਕਿ ਇਸਦੇ ਨਾਲ ਗੁਰੂ ਪੰਥ ਸ੍ਰੀ ਦਸ਼ਮੇਸ਼ ਬਾਣੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਨਾਲ ਖਾਲਸੇ ਦੀ ਸਿਰਜਨਾ ਅਤੇ ਨਿਤਨੇਮ ਦਾ ਹਿੱਸਾ ਹੈ, ਉਸਦੀ ਨਿਰਾਦਰੀ ਅਤੇ ਤੌਹੀਨ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਹਿਮੰਤ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਬਦਰ ਕੀਤੇ ਗਏ ਇਹਨਾਂ ਗੁਰੂ ਨਿੰਦਕਾ ਦੀ ਡੁਬਦੀ ਹੋਈ ਬੇੜੀ ਤੋਂ ਸਮਾਂ ਰਹਿੰਦੇ ਬਾਹਰ ਆ ਜਾਉ।

ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ,
ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ।

ਇਸ ਨਾਲ ਹੀ ਸਹੀ ਅਰਥਾਂ ਵਿਚ ਆਪ ‘ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ’ ਅਖਵਾਉਣ ਦੇ ਹਕਦਾਰ ਹੋਵੋਗੇ।


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article