
ਮੇਰੇ ਕੌਮੀ ਸੰਘਰਸ਼ ਦੇ ਬਾਨੀਆਂ ਉਏ
ਅੱਜ ਰੜਕਦੀ ਏ ਤੇਰੀ ਘਾਟ ਮੈਨੂੰ
ਤੇਰੇ ਬਾਝੋਂ ਇਹ ਕਾਫ਼ਲਾ ਘਿਰ ਗਿਆ ਏ
ਔਖੀ ਤੁਰਨੀ ਸੰਘਰਸ਼ ਦੀ ਵਾਟ ਮੈਨੂੰ
ਤੇਰੀ ਬੁੱਕਲ ਦਾ ਨਿੱਘ ਜੋ ਮਾਣਦੇ ਰਹੇ
ਸੱਪ ਬੁੱਕਲ ਦੇ ਅੱਜ ਉਹੀ ਬਣ ਗਏ ਨੇ
ਪਾ ਕੇ ਦਿੱਲੀ ਦੇ ਨਾਲ ਪਿਆਰ ਡਾਹਢਾ
ਫਣ ਸਾਡੇ ਹੀ ਸਾਹਮਣੇ ਤਣ ਲਏ ਨੇ ।
ਰਹੇ ਵਾਂਗ ਪਰਛਾਵੇਂ ਜੋ ਨਾਲ ਤੇਰੇ
ਅੱਜ ਅੱਤਵਾਦੀ ਤੈਨੂੰ ਉਹ ਕਹਿਣ ਲੱਗੇ
ਮਾਰੇ ਕੋਹ-ਕੋਹ ਪੰਜਾਬ ਦੇ ਪੁੱਤ ਜਿੰਨਾਂ
ਉਹਨਾਂ ਯਾਰਾਂ ਨਾ ਮਹਿਫ਼ਲਾਂ ’ਚ ਬਹਿਣ ਲੱਗੇ
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ
ਜਨਮ ਦਿਨ ਅੱਜ ਆਪਣੇ ਮਨਾ ਰਹੇ ਨੇ
ਕਦੇ ਕਹਿੰਦੇ ਸੀ ਹਿੰਦ ਨਹੀਂ ਦੇਸ਼ ਸਾਡਾ
ਸਾਨੂੰ ਦੇਸ਼ ਭਗਤੀ ਦੇ ਗੁਰ ਸਿਖਾ ਰਹੇ ਨੇ
ਵਿੱਚ ਦਿੱਲੀ ਦੇ ਸਾੜਿਆ ਸੰਵਿਧਾਨ ਜਿੰਨਾਂ
ਅੱਜ ਉਹ ਸਿੱਖੀ ਸਿਧਾਂਤਾਂ ਨੂੰ ਸਾੜਦੇ ਨੇ
ਹਵਨਾਂ ਵਿੱਚ ਬਿਭੂਤੀਆਂ ਪਾਉਣ ’ਕਾਲੀ
ਚੰਦ ਨਵੇਂ ਤੋਂ ਨਵੇਂ ਨਿੱਤ ਚਾੜ੍ਹਦੇ ਨੇ ।
ਝੰਡੀ ਵਾਲੀਆਂ ਕਾਰਾਂ ਦੇ ਮੂੰਹ ਅੱਜ ਕੱਲ੍ਹ
ਡੇਰੇਦਾਰਾਂ ਦੀ ਹਾਜ਼ਰੀ ਭਰਨ ਲੱਗੇ
ਬਹਿਕੇ ਖੁਰਾਂ ’ਚ ਸਿੱਖੀ ਦੇ ਕਾਤਲਾਂ ਦੇ
ਕੌਮੀ ਏਕਤਾ ਮਜ਼ਬੂਤ ਇਹ ਕਰਨ ਲੱਗੇ
ਕੀਤਾ ਹਮਲਾ ਹਰਿਮੰਦਰ ਤੇ ਹਿੰਦੂਆਂ ਨੇ
84 ਵਿੱਚ ਜੋ ਬਿਆਨ ਇਹ ਦਾਗਦੇ ਰਹੇ
ਖ਼ੂਨ ਡੋਲ ਹੋ ਸੁਰਖ਼ਰੂ ਅਸੀਂ ਸੌ ਗਏ
ਕੰਬਖ਼ਤ ਕੌਮੀ ਗੱਦਾਰ ਇਹ ਜਾਗਦੇ ਰਹੇ
ਦੁਨੀਆਂ ਪੱਧਰ ਤੇ ਸਾਨੂੰ ਬਦਨਾਮ ਕਰ ਗਏ
ਫ਼ਿਰਕਾਪ੍ਰਸਤੀ ਤੋਂ ਪ੍ਰੇਰਿਤ ਕਹਿੰਦੇ ਜੰਗ ਸਾਡੀ
ਦੋ ਮਜਹਬਾਂ ਦਾ ਝਗੜਾ ਬਣਾ ਦਿੱਤਾ
ਮੰਨੀ ਕਿਸੇ ਨਾਂ ਇੱਕ ਵੀ ਮੰਗ ਸਾਡੀ
ਜੰਗਾਂ ਅੱਜ ਤੱਕ ਅਸੀਂ ਅਨੇਕ ਲੜੀਆਂ
ਗੱਲ ਕਹਿਣ ਤੋਂ ਮੂਲ ਨਾਂ ਸੰਗਦੇ ਹਾਂ
ਪਰ ਕੁਲ ਦੁਨੀਆਂ ਲਈ ਸਾਂਝਾ ਉਪਦੇਸ ਸਾਡਾ
ਅਸੀਂ ਤਾਂ ਭਲਾ ਸਰਬੱਤ ਦਾ ਮੰਗਦੇ ਹਾਂ
ਟੱਕਰ ਜ਼ਾਲਮਾਂ ਨਾਲ ਰਹੀ ਤੇ ਰਹੇਗੀ ਵੀ
ਵੇਖਿਆ ਪਰਖਿਆ ਨਹੀਂ ਕਦੇ ਵੀ ਕੌਣ ਵੈਰੀ
ਕੌਮਾਂ, ਧਰਮਾਂ ਦਾ ਨਹੀਂ ਸਵਾਲ ਇਥੇ
ਬੇਸ਼ੱਕ ਕਿਸੇ ਵੀ ਮਜ਼ਹਬ ਦੇ ਹੋਣ ਵੈਰੀ
ਅਰੁਣ ਵੈਦਿਆ, ਔਰੰਗਾ ਜਾਂ ਅਜੀਤ ਸੰਧੂ
ਹੋਵੇ ਗੰਗੂ ਗੱਦਾਰ ਜਾਂ ਗੁਰਬਚਨਾਂ ਨਰਕਧਾਰੀ
ਡੰਗ ਸਾਰੇ ਹੀ ਇੱਕੋ ਜਿਹੇ ਮਾਰਦੇ ਰਹੇ
ਛੁਰੀ ਸਾਰਿਆਂ ਨੇ ਪਿੱਠ ਦੇ ਵਿੱਚ ਮਾਰੀ
ਨਹੀਂ ਡਰਨਾਂ, ਡਰਾਉਣਾ ਨਹੀਂ ਕਿਸੇ ਨੂੰ ਵੀ
ਰਿਹਾ ਮੁੱਢੋਂ ਨਿਸ਼ਾਨਾ ਇਹ ਖ਼ਾਲਸੇ ਦਾ
ਸਿੰਘਾਂ ਵਾਸਤੇ ਗਾਲ਼ ਗੁਲਾਮ ਹੋਣਾ
ਇਹੋ ਕੌਮੀ ਤਰਾਨਾ ਏ ਖ਼ਾਲਸੇ