Poem of Sacrifice by a Shaheed
ਤੇਰੀ ਅਮਰ ਸਿੱਖੀ ਨੂੰ ਸਤਿਗੁਰੂ, ਮਨ ਬਚ ਕ੍ਰਮ ਦੇ ਨਾਲ ਨਿਭਾ ਦਿਆਂਗੇ।
O True Guru we will serve your everlasting Sikhi with our every word, thought and deed.
ਧਨ, ਧਾਮ, ਜਵਾਨੀ, ਜਾਇਦਾਦ ਸਭ ਕੁਝ, ਲੇਖੇ ਪੰਥ ਦੇ ਅਸੀਂ ਲਗਾ ਦਿਆਂਗੇ।
We will devote our youth, wealth and all worldly possessions to the cause of the Panth.
ਭਾਲ-ਬਿਵਸਥਾ ਤੋਂ ਦੇਹ ਸੰਭਾਲ ਰਖੀ, ਹੁਣ ਤਾਂ ਲੋੜ ਹੈ ਘੋਲ ਘੁਮਾ ਦਿਆਂਗੇ।
My body, preserved since childhood, will be sacrificed now the need has arisen.
ਤੇਰੀ ਬਾਣੀ ਨੂੰ ਰਿਦੇ ਨਿਵਾਸ ਦੇ ਕੇ, ਅਵਗਣ ਆਪਣੇ ਸਾਰੇ ਗਵਾ ਦਿਆਂਗੇ।
By continuously repeating and sincerely following Gurbani we will get rid of all our evil-mindedness.
ਜੇ ਤੂੰ ਮੇਹਰ ਰਖੀ, ਮਿਹਰਬਾਨ ਮੇਰੇ, ਬੰਦੋ ਬੰਦ ਭੀ ਅਸੀਂ ਕਟਾ ਦਿਆਂਗੇ।
If you keep your Grace my Graceful Lord, we will sacrifice ourselves limb by limb.
ਤੇਰਾ ਨਾਮ ਨਿਧਾਨੀ, ਸੋਹਣਾ ਨਿਸ਼ਾਨ ਸਾਹਿਬ, ਦਸੇ ਦਿਸ਼ਾ ਵਿੱਚ ਅਸੀਂ ਝੁਲਾ ਦਿਆਂਗੇ।
We will endeavour to fly the wonderful flag, which marks the treasure of your Naam, all over the world.
ਬੁਝ ਰਹੀ ਜੋਤਿ ਜੋ ਅਸਾਂ ਨੂੰ ਜਾਪਦੀ ਹੈ, ਖੁਨ ਆਪਣੇ ਨਾਲ ਜਗਾ ਦਿਆਂਗੇ।
The light of faith that seems to be dwindling will be rekindled with our blood.
ਮਨ ਕੀ ਮਤਿ ਨੂੰ ਮੇਟ ਕੇ ਮੇਰੇ ਦਾਤੇ, ਤੇਰੀ ਜੋਤਿ ਵਿੱਚ ਜੋਤਿ ਮਿਲਾ ਦਿਆਂਗੇ।
By forsaking our mind’s wisdom O Lord, we will blend our soul with yours.
ਧੁਰੋਂ ਧੋਰੰਦਰੀ ਅਵਤਰੀ ਰੀਤ ਸੁੰਦਰ, ਰਾਹੂ ਕੇਤੂ ਨੂੰ ਰੋਕ ਚਮਕਾ ਦਿਆਂਗੇ।
With your divinely ordained faith we will overcome all evil.
ਮਿੱਟ ਰਹੇ ਨਿਸ਼ਾਨ ਜੋ ਧਰਮ ਵਾਲੇ, ਲੁਕ ਛੁਪ ਕੇ ਅਸੀ ਪ੍ਰਗਟਾ ਦਿਆਂਗੇ।
By sacrificing ourselves we will revive and renovate the fading symbol of our faith.
ਮਿਹਰ ਤੇਰੀ ਨਾਲ ਖਾਲਸਾ ਬੋਲਦਾ ਏ, ਆਵਾਜ਼ ਅੰਦਰਲੀ ਬਾਹਰ ਸੁਣਾ ਦਿਆਂਗੇ।
The Khalsa speaks with your Grace; our inner-voice will be heard by all.
ਅੰਮ੍ਰਿਤ-ਰੂਪ ਸਿੱਖੀ ਹੈ ਅਮਰ ਕਰਦੀ, ਕੇਸਾਂ ਸੁਆਸਾਂ ਦੇ ਨਾਲ ਨਿਭਾ ਦਿਆਂਗੇ।
Sikhi is immortalising nectar and we will serve it with Rahit and our last breath.
ਜਬ ਆਵ ਜੀ ਅਉਧ ਨਿਧਾਨ ਬਣਸੀ, ਸੀਸ ਤੇਰਾ ਹੈ, ਤੈਨੂੰ ਚੜ੍ਹਾ ਦਿਆਂਗੇ।
When all else fails, in the hour of need, we will sacrifice our heads at your altar.
Wahegurooo! Dhan guru jee day Singh