A Khalsa Press Publication, ISSN: 1930-0107

PANTHIC.org


"ਬਦਲੇ ਸਮੇ ਤੇ ਵਕਤ ਕਈ ਬਦਲੇ, ਬਦਲ ਗਏ ਕਈ ਸਮਾਂ ਬਦਲਾਉਣ ਵਾਲੇ।
ਘੋਰ ਸਮੇ ਦੇ ਘੇਰ ਨੇ ਕਈ ਘੇਰੇ, ਘੋਰ ਸਮੇ ਨੂੰ ਘੇਰ ਕਏ ਪਾਉਣ ਵਾਲੇ।
ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲਦੀ ਨਹੀ, ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ।
ਓ ਕੌਣ ਜੰਮਿਐ ਸਾਨੂੰ ਜੋ ਮੇਟ ਸਕਦੈ, ਮਿਟ ਜਾਣਗੇ ਸਾਨੂੰ ਮਿਟਾਉਣ ਵਾਲੇ।"

-

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

September 2, 2018
Author/Source: ਡਾ. ਹਰਸ਼ਿੰਦਰ ਕੌਰ, ਐਮ. ਡੀ

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ।

ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।


ਜੌਹਨ ਹੌਪਕਿਨਸ ਮੈਡੀਕਲ ਸਕੂਲ ਵੱਲੋਂ ਕਈ ਚਿਰਾਂ ਤੋਂ ਲਗਾਤਾਰ ਨੌਜਵਾਨਾਂ ਵਿਚ ਨਸ਼ੇ ਦੇ ਵਧਦੇ ਰੁਝਾਨ ਨੂੰ ਵੇਖਦਿਆਂ ਇਸ ਬਾਰੇ ਕਈ ਖੋਜਾਂ ਕੀਤੀਆਂ ਗਈਆਂ ਹਨ।
ਭੰਗ, ਹਸ਼ੀਸ਼, ਅਫੀਮ, ਕੋਕੀਨ, ਚਿੱਟਾ, ਆਦਿ ਨਾਵਾਂ ਤੋਂ ਲਗਭਗ ਹਰ ਪੰਜਾਬੀ ਬੱਚਾ ਵਾਕਿਫ਼ ਹੈ।

ਬਰੈੱਡ ਉੱਤੇ ਆਇਓਡੈਕਸ ਲਾ ਕੇ ਖਾਣੀ, ਕਿਰਨੀ ਮਾਰ ਕੇ ਖਾਣੀ, ਪੈਟਰੋਲ ਸੁੰਘਣਾ, ਇਕ ਹਫ਼ਤਾ ਰੋਜ਼ ਪਾਈਆਂ ਬਦਬੂਦਾਰ ਜੁਰਾਬਾਂ ਨੂੰ ਰਾਤ ਭਰ ਪਾਣੀ `ਚ ਭਿਉਂ ਕੇ ਉਹ ਪਾਣੀ ਪੀਣਾ, ਖੰਘ ਦੀਆਂ ਸ਼ੀਸ਼ੀਆਂ ਪੀਣੀਆਂ, ਆਦਿ ਵੀ ਬਹੁਤ ਪੁਰਾਣੇ ਤਰੀਕੇ ਹੋ ਚੁੱਕੇ।
ਨਵੀਂ ਕਿਸਮ ਦੇ ਨਸ਼ੇ ਕਿਵੇਂ ਸ਼ਰਾਬ ਵਾਂਗ ਨੌਜਵਾਨਾਂ ਨੂੰ ਆਦੀ ਬਣਾ ਰਹੇ ਹਨ ਤੇ ਇਨ੍ਹਾਂ ਦੇ ਮਾੜੇ ਅਸਰ ਵੀ ਦਿੱਸਣ ਲੱਗ ਪਏ ਹਨ, ਇਸ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ।

1. ਕੇਫ਼ੀਨ :-
ਲਗਾਤਾਰ ਕੰਮ ਕਰਨ, ਚੁਸਤ ਰਹਿਣ, ਥਕਾਵਟ ਦੂਰ ਕਰਨ, ਦੇਰ ਰਾਤ ਗੱਡੀ ਚਲਾਉਣ, ਰਾਤ ਭਰ ਜਾਗ ਕੇ ਪੜ੍ਹਨ, ਆਦਿ ਲਈ ਕੌਫ਼ੀ ਅਤੇ ਐਨਰਜੀ ਡਰਿੰਕਸ ਦੀ ਵਾਧੂ ਵਰਤੋਂ ਹੋਣ ਲੱਗ ਪਈ ਹੈ। ਕੌਫ਼ੀ ਵਿਚ ਖਸਖਸ ਅਤੇ ਅਰਾਰੂਟ ਪਾ ਕੇ ਪੀਣਾ ਤੇ ਐਨਰਜੀ ਡਰਿੰਕਸ ਵਿਚ ਸ਼ਰਾਬ ਮਿਲਾ ਕੇ ਪੀਣਾ ਆਮ ਜਿਹੀ ਗੱਲ ਬਣ ਚੁੱਕੀ ਹੈ।

2. ਹੱਥ ਸਾਫ਼ ਕਰਨ ਵਾਲੇ ਹੈਂਡ ਸੈਨੀਟਾਈਜ਼ਰ :
ਇਸ ਵਿਚ 60 ਫੀਸਦੀ ਸ਼ਰਾਬ (ਐਲਕੋਹਲ) ਦੀ ਮਾਤਰਾ ਹੁੰਦੀ ਹੈ ਜਿਸ ਨੂੰ ਨੌਜਵਾਨ ਡੀਕ ਲਾ ਕੇ ਪੀ ਜਾਂਦੇ ਹਨ।

3. ਜੈਫਲ ਤੇ ਹੋਰ ਮਸਾਲੇ :-
ਜੈਫਲ ਨੂੰ ਘੋਲ ਕੇ ਪੀਣਾ ਤੇ ਉਸ ਨੂੰ ਕਾਗਜ਼ ਵਿਚ ਗੋਲ ਭਰ ਕੇ ਸਿਗਰਟ ਵਾਂਗ ਸੂਟਾ ਲਾਉਣਾ।
ਜੈਫਲ ਵਿਚ ਕੁਦਰਤੀ ਮਾਈਰਿਸਟੀਸਿਨ ਹੁੰਦਾ ਹੈ ਜਿਸ ਦੀ ਜ਼ਿਆਦਾ ਮਾਤਰਾ ਨਾਲ ਮਾਨਸਿਕ ਪੱਖੋਂ ਹਵਾ ਵਿਚ ਉੱਡਦਿਆਂ ਦਿਮਾਗ਼ ਕਿਸੇ ਹੋਰ ਅਵਸਥਾ ਵਿਚ ਪਹੁੰਚ ਜਾਂਦਾ ਹੈ।
ਏਸੇ ਹੀ ਤਰ੍ਹਾਂ ਵੱਡੀ ਮਾਤਰਾ ਵਿਚ ਮਸਾਲੇ ਕੁੱਝ ਚਿਰ ਲਈ ਉਤੇਜਿਤ ਕਰ ਦਿੰਦੇ ਹਨ। ਹੁਣ ਤਾਂ ਜੈਫਲ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਦੀਆਂ ਢੇਰਾਂ ਦੀਆਂ ਢੇਰ ਵੀਡੀਓਜ਼ ਵਾਇਰਲ ਹੋਈਆਂ ਪਈਆਂ ਹਨ।

4. ਦਾਲਚੀਨੀ :-
ਯੂ-ਟਿਊਬ ਵਿਚ ਅੱਜ ਕਲ `ਦਾਲਚੀਨੀ ਚੈਲੈਂਜ` ਕਾਫ਼ੀ ਪ੍ਰਚਲਿਤ ਹੈ ਜਿਸ ਵਿਚ ਦੋ

ਚਮਚ ਪਿਸੀ ਹੋਈ ਦਾਲਚੀਨੀ ਇਕ ਮਿੰਟ ਵਿਚ ਮੂੰਹ ਅੰਦਰ ਲੰਘਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਥੇਰੇ ਬੱਚੇ ਇਸ ਦੇ ਗਲੇ ਵਿਚ ਫਸ ਜਾਂ ਚਿਪਕ ਜਾਣ ਸਦਕਾ ਹਸਪਤਾਲ ਪਹੁੰਚ ਚੁੱਕੇ ਹਨ। ਕਈਆਂ ਦਾ ਸਾਹ ਬੰਦ ਹੋ ਜਾਂਦਾ ਹੈ ਤੇ ਕਈਆਂ ਦੇ ਗਲੇ ਵਿਚ ਜ਼ਖ਼ਮ ਵੀ ਹੋ ਜਾਂਦੇ ਹਨ।

5. `ਡਿਜ਼ੀਟਲ ਔਨਲਾਈਨ ਡਰੱਗਜ਼` :-
ਇਸ ਨਵੇਂ ਤਰ੍ਹਾਂ ਦੇ ਨਸ਼ਿਆਂ ਵਿਚ `ਆਡੀਓ ਫਾਈਲਜ਼` ਖ਼ਰੀਦ ਕੇ, ਸੁਣ ਕੇ, ਨੌਜਵਾਨ ਨਸ਼ੇ ਦਾ ਇਹਸਾਸ ਕਰ ਲੈਂਦੇ ਹਨ। ਇਸ ਵਿਚ ਕਈ ਤਰ੍ਹਾਂ ਦੀਆਂ ਧੁਨੀਆਂ ਤਹਿਤ ਦਿਮਾਗ਼ ਵੱਲ ਅਜਿਹੀਆਂ ਤਰੰਗਾਂ ਪਹੁੰਚਦੀਆਂ ਹਨ ਜੋ ਨਾਰਕੋਟਿਕ ਨਸ਼ੇ ਵਾਂਗ ਅਸਰ ਕਰਦੀਆਂ ਹਨ। ਇਸ ਦੀ ਵੀ ਲੋੜੋਂ ਵੱਧ ਵਰਤੋਂ ਨਾਲ ਦਿਮਾਗ਼ ਦਾ ਨੁਕਸਾਨ ਹੋ ਜਾਂਦਾ ਹੈ। ਇਸ ਬੀਮਾਰੀ ਨੂੰ ``ਇੰਟਰਨੈੱਟ ਓਵਰਡੋਜ਼ਿੰਗ`` ਦਾ ਨਾਂ ਦਿੱਤਾ ਗਿਆ ਹੈ। ਮਾਪੇ ਸੋਚਦੇ ਹਨ ਕਿ ਬੱਚਾ ਕੰਪਿਊਟਰ ਉੱਤੇ ਕੰਮ ਕਰ ਰਿਹਾ ਹੈ ਪਰ ਅਸਲ ਵਿਚ ਉਹ ਇਨ੍ਹਾਂ ਧੁਨੀਆਂ ਨਾਲ ਨਸ਼ੇ ਦਾ ਇਹਸਾਸ ਕਰਦਿਆਂ ਹੌਲੀ-ਹੌਲੀ ਆਦੀ ਬਣਦੇ ਹੀ ਦੂਜੇ ਕਿਸਮ ਦੇ ਨਸ਼ਿਆਂ ਵੱਲ ਧੱਕਿਆ ਜਾਂਦਾ ਹੈ। ਦਿਮਾਗ਼ ਦੇ ਸੋਚਣ ਸਮਝਣ ਤੇ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਵਾਲੇ ਹਿੱਸੇ ਉੱਤੇ ਇਨ੍ਹਾਂ ਤਰੰਗਾਂ ਦਾ ਬਹੁਤ ਮਾੜਾ ਅਸਰ ਪੈਂਦਾ ਹੈ।

6. ਨਹਾਉਣ ਵਾਲਾ ਸਾਬਣ :-
``ਬਾਥ ਸਾਲਟਸ`` ਦੇ ਨਾਂ ਹੇਠ `ਬਲਿੱਸ` ਤੇ `ਵਨੀਲਾ ਸਕਾਈ` ਇਸ ਵੇਲੇ ਨੌਜਵਾਨ ਬੱਚਿਆਂ ਦੀ, ਖ਼ਾਸ ਕਰ ਸਕੂਲੀ ਬੱਚਿਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਮਾਪੇ ਸੋਚਦੇ ਹਨ ਕਿ ਬੱਚਿਆਂ ਨੇ `ਔਨਲਾਈਨ ਸ਼ਾਪਿੰਗ` ਤਹਿਤ ਸਾਬਣ ਹੀ ਖਰੀਦਿਆ ਹੈ ਪਰ ਕੰਪਿਊਟਰ ਰਾਹੀਂ ਕੀਤੀ ਜਾ ਰਹੀ ਖਰੀਦਦਾਰੀ ਵਿਚ ਬੱਚੇ ਅਜਿਹੇ ਸਾਬਣਾਂ ਦੇ ਪਾਊਡਰਾਂ ਜਾਂ ਲੇਪ ਨੂੰ ਸੁੰਘ ਕੇ ਨਸ਼ਾ ਕਰਨ ਲੱਗ ਪਏ ਹਨ। ਇਸ ਕਿਸਮ ਦੇ ਸਾਬਣ ਵਿਚ `ਐਮਫੈਟਾਮੀਨ` ਵਰਗੇ ਕੈਮੀਕਲ ਪਾ ਦਿੱਤੇ ਗਏ ਹਨ ਜਿਨ੍ਹਾਂ ਨੂੰ ਸੁੰਘ ਕੇ ਕੁੱਝ ਚਿਰ ਲਈ ਨਸ਼ਾ ਹੋ ਜਾਂਦਾ ਹੈ।

7. ਖੰਘ ਦੀਆਂ ਦਵਾਈਆਂ :-
``ਡੈਕਸਟਰੋਮੀਥੋਰਫੈਨ``, ਜੋ ਖੰਘ ਦੀਆਂ ਸ਼ੀਸ਼ੀਆਂ ਵਿਚ ਪੈਂਦੀ ਹੈ, ਆਮ ਹੀ ਨਸ਼ਾ ਕਰਨ ਲਈ ਪੀਤੀ ਜਾਂਦੀ ਹੈ। ਹੁਣ ਵੱਡਿਆਂ ਦੀ ਦੇਖਾ ਦੇਖੀ ਸੱਤਵੀਂ, ਅੱਠਵੀਂ ਜਮਾਤ ਦੇ ਵਿਦਿਆਰਥੀ `ਸੈਚਰਡੇ ਈਵਨਿੰਗ ਪਾਰਟੀ` ਦੇ ਨਾਂ ਹੇਠ ਸਨਿੱਚਰਵਾਰ ਸਕੂਲ ਦੇ ਮੁੱਕਣ ਬਾਅਦ ਘਰ ਜਾਣ ਤੋਂ ਪਹਿਲਾਂ ਚਾਰ-ਚਾਰ ਸ਼ੀਸ਼ੀਆਂ ਪੀ ਕੇ ਜਸ਼ਨ ਮਨਾਉਂਦੇ ਵੇਖੇ ਗਏ ਹਨ।

8. ਵੋਦਕਾ ਟੈਂਪੂੰਨ :-
ਜਿਨ੍ਹਾਂ ਸਕੂਲੀ ਬੱਚਿਆਂ ਦੇ ਘਰਾਂ ਵਿਚ ਸਖ਼ਤੀ ਹੋਵੇ, ਉਨ੍ਹਾਂ ਬੱਚੀਆਂ ਨੇ ਨਸ਼ਾ ਕਰਨ ਦਾ ਇਹ ਨਵਾਂ ਰਾਹ ਲੱਭ ਲਿਆ ਹੋਇਆ ਹੈ। ਮਾਹਵਾਰੀ ਦੌਰਾਨ ਵਰਤੇ ਜਾਂਦੇ ਟੈਂਪੂੰਨ ਨੂੰ ਵੋਦਕਾ

ਸ਼ਰਾਬ ਵਿਚ ਡੁਬੋ ਕੇ ਮਾਹਵਾਰੀ ਦੌਰਾਨ ਅਤੇ ਬਿਨ੍ਹਾਂ ਮਾਹਵਾਰੀ ਦੇ ਦਿਨਾਂ ਵਿਚ ਵੀ ਵਰਤ ਕੇ ਬੱਚੀਆਂ ਲੰਮੇ ਸਮੇਂ ਤਕ ਨਸ਼ੇ ਦਾ ਇਹਸਾਸ ਕਰ ਸਕਦੀਆਂ ਹਨ।
ਪੀੜ ਦਾ ਬਹਾਨਾ ਕਰਦਿਆਂ ਬੱਚੀਆਂ ਲੰਮੇ ਸਮੇਂ ਤਕ ਮੰਜੇ ਉੱਤੇ ਲੇਟ ਕੇ ਨਸ਼ੇ ਵਿਚ ਧੁੱਤ ਪਈਆਂ ਰਹਿੰਦੀਆਂ ਹਨ। ਤੀਹ ਜਾਂ 60 ਮਿਲੀਲਿਟਰ ਵੋਦਕਾ ਜਾਂ ਹੋਰ ਸ਼ਰਾਬ ਵਿਚ ਡੁਬੋ ਕੇ ਵਰਤਿਆ ਟੈਂਪੂੰਨ ਜਿਉਂ ਹੀ ਲਹੂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉੱਥੋਂ ਸ਼ਰਾਬ ਸਿੱਧਾ ਲਹੂ ਅੰਦਰ ਭਾਰੀ ਮਾਤਰਾ ਵਿਚ ਪਹੁੰਚ ਜਾਂਦੀ ਹੈ ਜੋ ਤਗੜੇ ਤੋਂ ਤਗੜੇ ਨਸ਼ੇ ਜਿੰਨਾ ਅਸਰ ਪਲਾਂ ਵਿਚ ਹੀ ਕਰਵਾ ਦਿੰਦੀ ਹੈ।
ਸਿਰਫ਼ ਕੁੜੀਆਂ ਹੀ ਨਹੀਂ, ਅੱਜਕਲ ਵੱਡੀ ਮਾਤਰਾ ਵਿਚ ਨੌਜਵਾਨ ਮੁੰਡੇ ਵੀ ਇਹੀ ਟੈਂਪੂੰਨ ਆਪਣੇ ਟੱਟੀ ਵਾਲੇ ਰਾਹ ਪਾ ਕੇ ਲੰਮੇ ਸਮੇਂ ਤਕ ਟੁੰਨ ਹੋ ਜਾਂਦੇ ਹਨ।
ਤੇਜ਼ੀ ਨਾਲ ਵਧਦਾ ਜਾ ਰਿਹਾ ਇਹ ਰੁਝਾਨ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।

9. ਸੁਗੰਧੀਆਂ ਵਾਲੇ ਫੁੱਲ :-
ਕਮਰਿਆਂ ਨੂੰ ਮਹਿਕਾਉਣ ਲਈ ਰੱਖੇ ਸੁੱਕੇ ਕੁਦਰਤੀ ਫੁੱਲਾਂ ਵਿਚ ਪਾਉਣ ਵਾਲੀਆਂ ਮਸਾਲੇਦਾਰ ਤੇ ਤਿੱਖੀਆਂ ਖੁਸ਼ਬੋਆਂ ਨੂੰ ਕਾਗਜ਼ ਵਿਚ ਡੁਬੋ ਕੇ ਸਿਗਰਟ ਵਾਂਗ ਲੈਣ ਜਾਂ ਸੁੰਘਣ ਦਾ ਰੁਝਾਨ ਨਵਾਂ ਨਹੀਂ ਹੈ। ਇਸ ਬਾਰੇ 98 ਫੀਸਦੀ ਮਾਪਿਆਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦਾ ਬੱਚਾ ਇਹ ਸੁੰਘ ਕੇ ਜਾਂ ਸਿਗਰਟ ਵਾਂਗ ਸੂਟਾ ਲਾ ਕੇ `ਹੈਲੂਸੀਨੇਸ਼ਨ` ਦਾ ਸ਼ਿਕਾਰ ਹੋ ਕੇ ਪੂਰਾ ਨਸ਼ਈ ਬਣ ਚੁੱਕਿਆ ਹੈ। ਜਦੋਂ ਲੋੜੋਂ ਵੱਧ ਵਰਤ ਲਈ ਜਾਵੇ ਤਾਂ ਇਸ ਨਾਲ ਧੜਕਨ ਵਿਚ ਕਾਫੀ ਗੜਬੜੀ ਹੋ ਜਾਂਦੀ ਹੈ ਤੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

10. ਏ.ਸੀ. :
ਇਹ ਬਹੁਤਿਆਂ ਲਈ ਹੈਰਾਨੀ ਦੀ ਗੱਲ ਹੋਵੇਗੀ ਕਿ ਘਰਾਂ ਵਿਚ ਲੱਗੇ ਏ.ਸੀ. ਵੀ ਨਸ਼ਾ ਦੇ ਸਕਦੇ ਹਨ। ਜੌਹਨ ਹੌਪਕਿਨ ਮੈਡੀਕਲ ਸੈਂਟਰ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿਚ ਸਭ ਤੋਂ ਸੌਖਾ ਮੁਹਈਆ ਹੋ ਰਿਹਾ ਨਸ਼ਾ ਏ.ਸੀ. ਵਿਚ ਭਰੀ ਜਾਂਦੀ ਗੈਸ `ਫਰੀਓਨ` ਬਣ ਚੁੱਕੀ ਹੈ। ਪੇਚਕਸਾਂ ਨਾਲ ਏ.ਸੀ. ਦੀ ਮਸ਼ੀਨ ਖੋਲ੍ਹ ਕੇ ਉਸ ਵਿਚਲੀ ਭਰੀ ਗੈਸ ਨੂੰ ਸੁੰਘ ਕੇ ਵੀ ਨਸ਼ਾ ਕੀਤਾ ਜਾਂਦਾ ਹੈ। ਇਸ ਨਾਲ ਬੱਚਿਆਂ ਦੀ ਜ਼ਬਾਨ ਥਥਲਾਉਣ ਲੱਗ ਸਕਦੀ ਹੈ ਤੇ ਚਮੜੀ, ਨੱਕ ਤੇ ਮੂੰਹ ਅੰਦਰਲੀ ਪਰਤ ਸੜ ਸਕਦੀ ਹੈ। ਜੇ ਲੋੜੋਂ ਵੱਧ ਹੋ ਜਾਏ ਤਾਂ ਦਿਮਾਗ਼ ਪੂਰੀ ਤਰ੍ਹਾਂ ਨਕਾਰਾ ਕਰ ਸਕਦੀ ਹੈ।

11. ਕੀ-ਬੋਰਡ ਕਲੀਨਰ :-
ਕੰਪਿਊਟਰ ਦੇ ਕੀ-ਬੋਰਡ ਨੂੰ ਸਾਫ਼ ਕਰਨ ਵਾਲੇ ਕਲੀਨਰ ਨੂੰ `ਡਸਟ ਔਫ` ਦੇ ਨਾਂ ਨਾਲ ਨਸ਼ੇ ਲਈ ਵਰਤਿਆ ਜਾ ਰਿਹਾ ਹੈ। ਨਸ਼ੇ ਦੀ ਦੁਨੀਆ ਵਿਚ ਇਸ ਨਸ਼ੇ ਨੂੰ ਨੌਜਵਾਨਾਂ ਦੀ ਜ਼ਬਾਨ ਵਿਚ `ਡਸਟਿੰਗ` ਕਹਿ ਕੇ ਗੱਲ ਕੀਤੀ ਜਾਂਦੀ ਹੈ। ਕੀ-ਬੋਰਡ ਉੱਤੇ ਜ਼ਿਆਦਾ ਮਾਤਰਾ ਵਿਚ ਛਿੜਕ ਕੇ ਉਸ ਨੂੰ ਕਾਫੀ ਦੇਰ ਲਈ ਸੁੰਘਿਆ ਜਾਂਦਾ ਹੈ।

12. ਵਿਪ-ਇਟਸ ਨਸ਼ਾ :-
ਫੈਂਟੀਆਂ ਕਰੀਮਾਂ ਦੇ ਬਣੇ ਸਪਰੇਅ ਜਿਨ੍ਹਾਂ ਵਿਚ `ਨਾਈਟਰੱਸ ਓਕਸਾਈਡ` ਗੈਸ ਹੁੰਦੀ ਹੈ ਵੀ ਕਾਫੀ ਵਰਤੋਂ ਵਿਚ ਆ ਰਿਹਾ ਹੈ।

13. ਦੰਦਾਂ ਦੇ ਡਾਕਟਰਾਂ ਵੱਲੋਂ ਦੰਦ ਸੁੰਨ ਕੀਤੇ ਜਾਣ ਵਾਲਾ ਸਪਰੇਅ ਵੀ ਕੁੱਝ ਸਕਿੰਟਾਂ ਤੋਂ ਲੈ ਕੇ ਅੱਠ ਦਸ ਮਿੰਟਾਂ ਤਕ ਨਸ਼ੇ ਦੀ ਪੀਨਕ ਲਾ ਸਕਦਾ ਹੈ। ਜ਼ਿਆਦਾ ਮਾਤਰਾ ਵਿਚ ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਅਦਾਕਾਰਾ ਡੈਮੀ ਮੂਰ ਇਸੇ ਸਪਰੇਅ ਦੇ ਨਾਲ ਵਿਪ-ਇਟਸ ਦੀ ਵਾਧੂ ਵਰਤੋਂ ਸਕਦਾ ਹਸਪਤਾਲ ਦਾਖਲ ਕਰਨੀ ਪਈ ਸੀ।
ਇਨ੍ਹਾਂ ਤੋਂ ਇਲਾਵਾ ਵੀ ਅਨੇਕ ਰੋਜ਼ਮਰਾ ਦੀਆਂ ਘਰ ਅੰਦਰ ਵਰਤੀਆਂ ਜਾ ਰਹੀਆਂ ਚੀਜ਼ਾਂ ਵਿੱਚੋਂ ਅੱਜਕੱਲ ਨਸ਼ਾ ਤਿਆਰ ਕੀਤਾ ਜਾਂਦਾ ਹੈ ਤੇ ਵੱਡੀ ਗਿਣਤੀ ਬੱਚੇ ਇਸ ਦੀ ਵਰਤੋਂ ਆਮ ਹੀ ਕਰਦੇ ਪਏ ਹਨ।
ਇਹ ਜਾਣਕਾਰੀ ਇਸ ਲਈ ਜ਼ਰੂਰੀ ਸੀ ਤਾਂ ਜੋ ਮਾਪੇ, ਸਰਕਾਰਾਂ ਤੇ ਕਾਨੂੰਨੀ ਅਦਾਰੇ ਇਸ ਪੱਖੋਂ ਜਾਗ੍ਰਿਤ ਹੋ ਸਕਣ ਕਿ ਜਿੰਨਾ ਨਸ਼ਾ ਇਸ ਸਮੇਂ ਫੜਿਆ ਜਾ ਰਿਹਾ ਹੈ, ਉਸ ਤੋਂ ਕਈ ਗੁਣਾ ਵੱਧ ਛੋਟੀ ਉਮਰ ਦੇ ਬੱਚੇ ਨਵੇਂ ਕਿਸਮਾਂ ਦੇ ਨਸ਼ੇ ਅਜ਼ਮਾ ਕੇ ਅੱਗੋਂ ਨਸ਼ਿਆਂ ਦੇ ਦਰਿਆ ਵਿਚ ਤਾਰੀਆਂ ਲਾਉਣ ਲਈ ਤਿਆਰ ਹੋ ਚੁੱਕੇ ਹਨ।

`ਟਿੱਪ ਆਫ਼ ਦ ਆਈਸਬਰਗ` ਵਾਂਗ ਨਿੱਕੇ ਮੋਟੇ ਸੌਦਾਗਰ ਫੜ ਲੈਣ ਨਾਲ ਇਹ ਹੜ੍ਹ ਵਾਂਗ ਤਹਿਸ ਨਹਿਸ ਕਰਨ ਨੂੰ ਤਿਆਰ ਹੋਈ ਪਈ ਫੌਜ ਸੰਭਾਲੀ ਨਹੀਂ ਜਾਣੀ।
ਜੇ ਕਿਸੇ ਵੀ ਹਾਲ ਵਿਚ ਪੰਜਾਬੀ ਪੌਦ ਨੂੰ ਬਚਾਉਣਾ ਹੈ ਤਾਂ ਹਰ ਕਿਸੇ ਨੂੰ ਆਪੋ ਆਪਣਾ ਰੋਲ ਅਦਾ ਕਰਨਾ ਪੈਣਾ ਹੈ।

ਮਾਪੇ, ਅਧਿਆਪਕ, ਸਾਹਿਤਕਾਰ, ਗੀਤਕਾਰ, ਪੁਲਿਸ, ਪੱਤਰਕਾਰ, ਕਾਨੂੰਨ, ਸਿਆਸਤਦਾਨ, ਗੱਲ ਕੀ, ਹਰ ਜਣੇ ਨੂੰ ਸਾਂਝੇ ਤੌਰ ਉੱਤੇ ਉੱਦਮ ਕਰਨਾ ਪੈਣਾ ਹੈ। ਜੇ ਹਾਲੇ ਵੀ ਨਹੀਂ, ਤਾਂ ਫੇਰ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕੇ ਪੈਰਾਂ ਨੇ ਝਟਪਟ ਪੰਜਾਬ ਦੀ ਜਵਾਨੀ ਨੂੰ ਆਪਣੇ ਅੰਦਰ ਘੜੀਸ ਕੇ ਪੰਜਾਬੀ ਪੌਦ ਨੂੰ ਨੇਸਤਾ ਨਾਬੂਤ ਕਰ ਦੇਣਾ ਹੈ। ਫੇਰ ਕਿਸੇ ਤਰ੍ਹਾਂ ਦੇ ਉੱਦਮ ਦੀ ਲੋੜ ਹੀ ਨਹੀਂ ਰਹਿਣੀ।

ਜਿਸ ਨੂੰ ਹਾਲੇ ਵੀ ਕੋਈ ਰਤਾ ਮਾਸਾ ਸ਼ੱਕ ਰਹਿ ਗਿਆ ਹੋਵੇ ਤਾਂ ਉਹ ਨਿਊਜ਼ੀਲੈਂਡ ਦੇ ਮਾਓਰੀ, ਅਮਰੀਕਾ ਦੇ ਮੂਲ ਨਿਵਾਸੀ ਤੇ ਕਨੇਡਾ ਦੇ ਇਨੂਇਟਸ ਨੂੰ ਵੇਖ ਕੇ ਅੰਦਾਜ਼ਾ ਲਾ ਸਕਦਾ ਹੈ ਕਿ ਉੱਥੋਂ ਦੇ ਅਸਲ ਵਸਨੀਕਾਂ ਨੂੰ ਨਸ਼ੇ ਦੀ ਲਤ ਲਾ ਕੇ ਕਿਵੇਂ ਉਨ੍ਹਾਂ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਅਗਲੇ 50 ਸਾਲਾਂ ਬਾਅਦ ਇਹੋ ਹਾਲ ਪੰਜਾਬੀਆਂ ਦਾ ਹੋਣ ਵਾਲਾ ਹੈ। ਹਾਲੇ ਵੀ ਜਾਗ ਜਾਈਏ ਨਹੀਂ ਤਾਂ ਪੰਜਾਬ ਮੋਇੰਜੋਦੜੋ ਵਿਚ ਤਬਦੀਲ ਹੋ ਜਾਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣੀ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

Next article: ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article